ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਹੋ ਸੀਅ ਅਧਿਆਇ 14

1 ਹੇ ਇਸਰਾਏਲ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜ, ਕਿਉਂ ਜੋ ਤੈਂ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ।। 2 ਆਪਣੇ ਨਾਲ ਬਚਨਾਂ ਨੂੰ ਲੈ ਕੇ ਯਹੋਵਾਹ ਵੱਲ ਮੁੜੋ, ਉਹ ਨੂੰ ਆਖੋ, ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲਾਂ ਨੂੰ ਪੇਸ਼ ਕਰਾਂਗੇ। 3 ਅੱਸ਼ੂਰ ਸਾਨੂੰ ਨਹੀਂ ਬਚਾਵੇਗਾ, ਅਸੀਂ ਘੋੜਿਆਂ ਦੇ ਉੱਤੇ ਨਹੀਂ ਚੜ੍ਹਾਂਗੇ, ਅਤੇ ਅਸੀਂ ਫੇਰ ਆਪਣੇ ਹੱਥਾਂ ਦੇ ਕੰਮ ਨੂੰ ਸਾਡਾ ਪਰਮੇਸ਼ੁਰ ਨਹੀਂ ਕਹਾਂਗੇ ਤੇਰੇ ਵਿੱਚ ਯਤੀਮ ਰਹਮ ਪਾਉਂਦਾ ਹੈ।। 4 ਮੈਂ ਓਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ, ਮੈਂ ਖੁੱਲ੍ਹੇ ਦਿਲ ਨਾਲ ਓਹਨਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਓਹਨਾਂ ਤੋਂ ਫਿਰ ਗਿਆ ਹੈ। 5 ਮੈਂ ਇਸਰਾਏਲ ਲਈ ਤ੍ਰੇਲ ਵਾਂਙੁ ਹੋਵਾਂਗਾ, ਉਹ ਸੋਸਨ ਵਾਂਙੁ ਹਰਾ ਭਰਾ ਹੋਵੇਗਾ, ਅਤੇ ਲਬਾਨੋਨ ਵਾਂਙੁ ਆਪਣੀ ਜੜ੍ਹ ਫੜੇਗਾ। 6 ਉਹ ਦੀਆਂ ਟਹਿਣੀਆਂ ਖਿਲਰਨਗੀਆਂ, ਉਹ ਦਾ ਸੁਹੱਪਣ ਜ਼ੈਤੂਨ ਦੇ ਬਿਰਛ ਵਾਂਙੁ ਹੋਵੇਗਾ, ਅਤੇ ਉਹ ਦੀ ਖੁਸ਼ਬੋ ਲਬਾਨੋਨ ਵਾਂਙੁ। 7 ਉਹ ਦੇ ਸਾਏ ਦੇ ਵਸਨੀਕ ਮੁੜਨਗੇ, ਓਹ ਕਣਕ ਵਾਂਙੁ ਜੀਉਣਗੇ, ਅਤੇ ਅੰਗੂਰੀ ਬੇਲ ਵਾਂਙੁ ਹਰੇ ਭਰੇ ਹੋ ਜਾਣਗੇ, ਉਨ੍ਹਾਂ ਦੀ ਧੁੰਮ ਲਬਾਨੋਨ ਦੀ ਮੈ ਵਰਗੀ ਹੋਵੇਗੀ।। 8 ਹੇ ਅਫ਼ਰਾਈਮ, ਫੇਰ ਬੁੱਤਾਂ ਦੇ ਨਾਲ ਮੇਰਾ ਕੀ ਕੰਮॽ ਮੈਂ ਹੀ ਉੱਤਰ ਦਿੱਤਾ, ਅਤੇ ਉਸ ਤੇ ਧਿਆਨ ਲਾਵਾਂਗਾ, ਮੈਂ ਹਰੇ ਸਰੂ ਵਾਂਙੁ ਹਾਂ, ਤੇਰਾ ਫਲ ਮੈਥੋਂ ਹੀ ਮਿਲਦਾ ਹੈ।। 9 ਕੌਣ ਬੁੱਧਵਾਨ ਹੈ ਭਈ ਉਹ ਏਹਨਾਂ ਗੱਲਾਂ ਨੂੰ ਸਮਝੇॽ ਅਤੇ ਸਮਝ ਵਾਲਾ ਕਿਹੜਾ ਜੋ ਏਹਨਾਂ ਨੂੰ ਜਾਣੇॽ ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ, ਅਤੇ ਧਰਮੀ ਓਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਓਹਨਾਂ ਦੇ ਵਿੱਚ ਠੋਕਰ ਖਾਣਗੇ।।
1. ਹੇ ਇਸਰਾਏਲ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜ, ਕਿਉਂ ਜੋ ਤੈਂ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ।। 2. ਆਪਣੇ ਨਾਲ ਬਚਨਾਂ ਨੂੰ ਲੈ ਕੇ ਯਹੋਵਾਹ ਵੱਲ ਮੁੜੋ, ਉਹ ਨੂੰ ਆਖੋ, ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲਾਂ ਨੂੰ ਪੇਸ਼ ਕਰਾਂਗੇ। 3. ਅੱਸ਼ੂਰ ਸਾਨੂੰ ਨਹੀਂ ਬਚਾਵੇਗਾ, ਅਸੀਂ ਘੋੜਿਆਂ ਦੇ ਉੱਤੇ ਨਹੀਂ ਚੜ੍ਹਾਂਗੇ, ਅਤੇ ਅਸੀਂ ਫੇਰ ਆਪਣੇ ਹੱਥਾਂ ਦੇ ਕੰਮ ਨੂੰ ਸਾਡਾ ਪਰਮੇਸ਼ੁਰ ਨਹੀਂ ਕਹਾਂਗੇ ਤੇਰੇ ਵਿੱਚ ਯਤੀਮ ਰਹਮ ਪਾਉਂਦਾ ਹੈ।। 4. ਮੈਂ ਓਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ, ਮੈਂ ਖੁੱਲ੍ਹੇ ਦਿਲ ਨਾਲ ਓਹਨਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਓਹਨਾਂ ਤੋਂ ਫਿਰ ਗਿਆ ਹੈ। 5. ਮੈਂ ਇਸਰਾਏਲ ਲਈ ਤ੍ਰੇਲ ਵਾਂਙੁ ਹੋਵਾਂਗਾ, ਉਹ ਸੋਸਨ ਵਾਂਙੁ ਹਰਾ ਭਰਾ ਹੋਵੇਗਾ, ਅਤੇ ਲਬਾਨੋਨ ਵਾਂਙੁ ਆਪਣੀ ਜੜ੍ਹ ਫੜੇਗਾ। 6. ਉਹ ਦੀਆਂ ਟਹਿਣੀਆਂ ਖਿਲਰਨਗੀਆਂ, ਉਹ ਦਾ ਸੁਹੱਪਣ ਜ਼ੈਤੂਨ ਦੇ ਬਿਰਛ ਵਾਂਙੁ ਹੋਵੇਗਾ, ਅਤੇ ਉਹ ਦੀ ਖੁਸ਼ਬੋ ਲਬਾਨੋਨ ਵਾਂਙੁ। 7. ਉਹ ਦੇ ਸਾਏ ਦੇ ਵਸਨੀਕ ਮੁੜਨਗੇ, ਓਹ ਕਣਕ ਵਾਂਙੁ ਜੀਉਣਗੇ, ਅਤੇ ਅੰਗੂਰੀ ਬੇਲ ਵਾਂਙੁ ਹਰੇ ਭਰੇ ਹੋ ਜਾਣਗੇ, ਉਨ੍ਹਾਂ ਦੀ ਧੁੰਮ ਲਬਾਨੋਨ ਦੀ ਮੈ ਵਰਗੀ ਹੋਵੇਗੀ।। 8. ਹੇ ਅਫ਼ਰਾਈਮ, ਫੇਰ ਬੁੱਤਾਂ ਦੇ ਨਾਲ ਮੇਰਾ ਕੀ ਕੰਮॽ ਮੈਂ ਹੀ ਉੱਤਰ ਦਿੱਤਾ, ਅਤੇ ਉਸ ਤੇ ਧਿਆਨ ਲਾਵਾਂਗਾ, ਮੈਂ ਹਰੇ ਸਰੂ ਵਾਂਙੁ ਹਾਂ, ਤੇਰਾ ਫਲ ਮੈਥੋਂ ਹੀ ਮਿਲਦਾ ਹੈ।। 9. ਕੌਣ ਬੁੱਧਵਾਨ ਹੈ ਭਈ ਉਹ ਏਹਨਾਂ ਗੱਲਾਂ ਨੂੰ ਸਮਝੇॽ ਅਤੇ ਸਮਝ ਵਾਲਾ ਕਿਹੜਾ ਜੋ ਏਹਨਾਂ ਨੂੰ ਜਾਣੇॽ ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ, ਅਤੇ ਧਰਮੀ ਓਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਓਹਨਾਂ ਦੇ ਵਿੱਚ ਠੋਕਰ ਖਾਣਗੇ।।
  • ਹੋ ਸੀਅ ਅਧਿਆਇ 1  
  • ਹੋ ਸੀਅ ਅਧਿਆਇ 2  
  • ਹੋ ਸੀਅ ਅਧਿਆਇ 3  
  • ਹੋ ਸੀਅ ਅਧਿਆਇ 4  
  • ਹੋ ਸੀਅ ਅਧਿਆਇ 5  
  • ਹੋ ਸੀਅ ਅਧਿਆਇ 6  
  • ਹੋ ਸੀਅ ਅਧਿਆਇ 7  
  • ਹੋ ਸੀਅ ਅਧਿਆਇ 8  
  • ਹੋ ਸੀਅ ਅਧਿਆਇ 9  
  • ਹੋ ਸੀਅ ਅਧਿਆਇ 10  
  • ਹੋ ਸੀਅ ਅਧਿਆਇ 11  
  • ਹੋ ਸੀਅ ਅਧਿਆਇ 12  
  • ਹੋ ਸੀਅ ਅਧਿਆਇ 13  
  • ਹੋ ਸੀਅ ਅਧਿਆਇ 14  
×

Alert

×

Punjabi Letters Keypad References