ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਹਿਜ਼ ਕੀ ਐਲ ਅਧਿਆਇ 28

1 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਹੇ ਆਦਮੀ ਦੇ ਪੁੱਤ੍ਰ,ਤੂੰ ਸੂਰ ਦੇ ਪਰਧਾਨ ਨੂੰ ਆਖ, ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਏਸ ਲਈ ਕਿ ਤੇਰਾ ਦਿਲ ਹੰਕਾਰੀ ਹੋਇਆ, ਅਤੇ ਤੂੰ ਆਖਿਆ, ਕਿ ਮੈਂ ਦੇਵ ਹਾਂ, ਅਤੇ ਮੈਂ ਸਾਗਰਾਂ ਦੇ ਵਿਚਕਾਰ ਪਰਮੇਸ਼ੁਰ ਦੀ ਗੱਦੀ ਤੇ ਬੈਠਾ ਹਾਂ, ਅਤੇ ਤੂੰ ਆਪਣਾ ਮਨ ਪਰਮੇਸ਼ੁਰ ਦੇ ਮਨ ਵਰਗਾ ਬਣਾਉਂਦਾ ਹੈਂ, ਭਾਵੇਂ ਤੂੰ ਦੇਵ ਨਹੀਂ ਸਗੋਂ ਆਦਮੀ ਹੈਂ, 3 ਵੇਖ, ਤੂੰ ਦਾਨੀਏਲ ਤੋਂ ਸਿਆਣਾ ਹੈਂ, ਅਜਿਹਾ ਕੋਈ ਭੇਤ ਨਹੀਂ, ਜੋ ਤੇਰੇ ਪਾਸੋਂ ਲੁਕਿਆ ਹੋਵੇ! 4 ਤੈਂ ਆਪਣੀ ਸਿਆਣਪ ਅਤੇ ਅਕਲ ਨਾਲ ਧਨ ਪਰਾਪਤ ਕੀਤਾ, ਅਤੇ ਸੋਨੇ ਚਾਂਦੀ ਨੂੰ ਆਪਣਿਆਂ ਖ਼ਜ਼ਾਨਿਆਂ ਵਿੱਚ ਇਕੱਠਾ ਕੀਤਾ। 5 ਤੈਂ ਆਪਣੀ ਵੱਡੀ ਸਿਆਣਪ ਨਾਲ ਅਤੇ ਆਪਣੇ ਵਪਾਰ ਨਾਲ, ਆਪਣਾ ਧਨ ਬਹੁਤ ਵਧਾ ਲਿਆ ਹੈ, ਅਤੇ ਤੇਰਾ ਦਿਲ ਤੇਰੇ ਧਨ ਦੇ ਕਾਰਨ ਹੰਕਾਰ ਗਿਆ ਹੈ। 6 ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਤੂੰ ਆਪਣਾ ਦਿਲ ਪਰਮੇਸ਼ੁਰ ਦੇ ਦਿਲ ਵਰਗਾ ਬਣਾਇਆ ਹੈ, 7 ਏਸ ਲਈ ਵੇਖ, ਮੈਂ ਤੇਰੇ ਉੱਤੇ ਬਦੇਸ਼ੀਆਂ ਨੂੰ ਜੋ ਵੱਡੀ ਭਿਆਣਕ ਕੌਮ ਦੇ ਹਨ ਚੜ੍ਹਾ ਲਿਆਵਾਂਗਾ। ਓਹ ਤੇਰੀ ਬੁੱਧੀ ਦੀ ਸੁੰਦਰਤਾ ਦੇ ਵਿਰੁੱਧ ਤਲਵਾਰ ਖਿੱਚਣਗੇ, ਅਤੇ ਤੇਰੀ ਸ਼ਾਨ ਨੂੰ ਭਰਿਸ਼ਟ ਕਰਨਗੇ। 8 ਓਹ ਤੈਨੂੰ ਪਤਾਲ ਵਿੱਚ ਥੱਲੇ ਲਾਹ ਦੇਣਗੇ, ਅਤੇ ਤੂੰ ਉਨ੍ਹਾਂ ਦੀ ਮੌਤ ਮਰੇਂਗਾ ਜਿਹੜੇ ਸਾਗਰ ਦੇ ਵਿਚਕਾਰ ਵੱਢੇ ਜਾਂਦੇ ਹਨ। 9 ਕੀ ਤੂੰ ਆਪਣੇ ਵੱਢਣ ਵਾਲੇ ਦੇ ਮੂਹਰੇ ਐਉਂ ਆਖੇਂਗਾ, ਕਿ ਮੈਂ ਪਰਮੇਸ਼ੁਰ ਹਾਂ? ਜਦੋਂ ਕਿ ਤੂੰ ਆਪਣੇ ਵੱਢਣ ਵਾਲੇ ਦੇ ਹੱਥ ਵਿੱਚ ਦੇਵ ਨਹੀਂ ਸਗੋਂ ਆਦਮੀ ਹੈਂ। 10 ਤੂੰ ਬਦੇਸ਼ੀਆਂ ਦੇ ਹੱਥੋਂ ਬੇਸੁੰਨਤੇ ਦੀ ਮੌਤ ਮਰੇਂਗਾ, ਕਿਉਂ ਜੋ ਮੈਂ ਫ਼ਰਮਾਇਆ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ।। 11 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 12 ਹੇ ਆਦਮੀ ਦੇ ਪੁੱਤ੍ਰ, ਸੂਰ ਦੇ ਪਾਤਸ਼ਾਹ ਦੇ ਵੈਣ ਚੁੱਕ ਅਤੇ ਤੂੰ ਉਹ ਨੂੰ ਆਖ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਤੂੰ ਉੱਤਮਤਾਈ ਦਾ ਮੋਹਰ ਹੈਂ, ਬੁੱਧੀ ਨਾਲ ਭਰਪੂਰ ਤੇ ਸੁੰਦਰਤਾ ਵਿੱਚ ਸੰਪੂਰਨ ਹੈਂ। 13 ਤੂੰ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਵਿੱਚ ਸੈਂ, ਹਰੇਕ ਵੱਡਮੁੱਲਾ ਪੱਥਰ ਤੇਰੇ ਢੱਕਣ ਲਈ ਸੀ, ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਦੂਧਿਯਾ ਬਿਲੌਰ, ਬੈਰੂਜ, ਸੁਲੇਮਾਨੀ ਅਤੇ ਯਸ਼ਬ, ਨੀਲਮ, ਪੰਨਾ ਅਤੇ ਜ਼ਬਰਜਦ, ਅਤੇ ਸੋਨਾ। ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ, ਤੇਰੇ ਉੱਤਪਤ ਦੇ ਦਿਹਾੜੇ ਤੋਂ ਓਹ ਤਿਆਰ ਕੀਤੀਆਂ ਗਈਆਂ।। 14 ਤੂੰ ਮਸਹ ਕੀਤਾ ਹੋਇਆ ਕਰੂਬੀ ਸੈਂ, ਜਿਹੜਾ ਢੱਕਦਾ ਸੀ, ਅਤੇ ਮੈਂ ਤੈਨੂੰ ਪਰਮੇਸ਼ੁਰ ਦੇ ਪਵਿੱਤ੍ਰ ਅਸਥਾਨ ਪਰਬਤ ਉੱਤੇ ਰੱਖਿਆ, ਤੂੰ ਉੱਥੇ ਅੱਗ ਵਾਲੇ ਪੱਥਰਾਂ ਦੇ ਵਿੱਚ ਤੁਰਦਾ ਫਿਰਦਾ ਸੈਂ। 15 ਤੂੰ ਆਪਣੇ ਜੰਮਣ ਦੇ ਦਿਹਾੜੇ ਤੋਂ ਆਪਣੇ ਮਾਰਗਾਂ ਵਿੱਚ ਪੂਰਾ ਸੈਂ, ਇੱਥੋਂ ਤੀਕਰ ਕਿ ਤੇਰੇ ਵਿੱਚ ਬੇਇਨਸਾਫੀ ਪਾਈ ਗਈ। 16 ਤੇਰੇ ਵਪਾਰ ਦੇ ਵਾਧੇ ਦੇ ਕਾਰਨ ਉਨ੍ਹਾਂ ਤੇਰੇ ਵਿੱਚ ਜ਼ਲੁਮ ਭਰ ਦਿੱਤਾ, ਅਤੇ ਤੈਂ ਪਾਪ ਕੀਤਾ। ਏਸ ਲਈ ਮੈਂ ਤੈਨੂੰ ਪਰਮੇਸ਼ੁਰ ਦੇ ਪਰਬਤ ਉੱਤੋਂ ਨਾਪਾਕੀ ਵਾਂਗਰ ਸੁੱਟ ਦਿੱਤਾ, ਅਤੇ ਤੈਨੂੰ ਢੱਕਣ ਵਾਲੇ ਕਰੂਬੀ ਨੂੰ ਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ ਕਰ ਦਿੱਤਾ। 17 ਤੇਰਾ ਦਿਲ ਤੇਰੀ ਸਹੁੱਪਣ ਵਿੱਚ ਮਗਰੂਰ ਸੀ, ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨਾਸ ਕਰ ਲਈ, ਮੈਂ ਤੈਨੂੰ ਧਰਤੀ ਤੇ ਪਟਕ ਦਿੱਤਾ, ਅਤੇ ਪਾਤਸ਼ਾਹਾਂ ਦੇ ਮੂਹਰੇ ਧਰ ਦਿੱਤਾ ਹੈ, ਤਾਂ ਜੋ ਓਹ ਤੈਨੂੰ ਤੱਕ ਲੈਣ। 18 ਤੂੰ ਆਪਣਿਆਂ ਬਹੁਤਿਆਂ ਔਗਣਾਂ ਦੇ ਕਾਰਨ, ਅਤੇ ਵਪਾਰ ਵਿੱਚ ਬੇਇਨਸਾਫੀ ਕਰਕੇ, ਆਪਣੇ ਪਵਿੱਤ੍ਰ ਅਸਥਾਨਾਂ ਨੂੰ ਅਪਵਿੱਤ੍ਰ ਕੀਤਾ ਹੈ। ਏਸ ਲਈ ਮੈਂ ਤੇਰੇ ਅੰਦਰੋਂ ਅੱਗ ਕੱਢੀ, ਜਿਹ ਨੇ ਤੈਨੂੰ ਖਾ ਲਿਆ, ਅਤੇ ਮੈਂ ਤੇਰੇ ਸਾਰੇ ਵੇਖਣ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ, ਤੈਨੂੰ ਧਰਤੀ ਉੱਤੇ ਸੁਆਹ ਬਣਾ ਦਿੱਤਾ। 19 ਉੱਮਤਾਂ ਦੇ ਵਿੱਚੋਂ ਓਹ ਸਾਰੇ ਜੋ ਤੈਨੂੰ ਜਾਣਦੇ ਹਨ, ਤੈਨੂੰ ਵੇਖ ਕੇ ਅਚਰਜ ਹੋਣਗੇ, ਤੂੰ ਅਚਰਜਤਾ ਦਾ ਕਾਰਨ ਹੋਇਆ, ਅਤੇ ਤੂੰ ਸਦਾ ਲਈ ਨੇਸਤ ਹੋਵੇਂਗਾ।। 20 ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 21 ਹੇ ਆਦਮੀ ਦੇ ਪੁੱਤ੍ਰ, ਤੂੰ ਸੈਦਾ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਅਗੰਮ ਵਾਚ, 22 ਅਤੇ ਤੂੰ ਆਖ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ ਮੈਂ ਤੇਰੇ ਵਿਰੁੱਧ ਹਾਂ, ਹੇ ਸੈਦਾ! ਤੇਰੇ ਵਿੱਚ ਮੇਰੀ ਉਸਤਤੀ ਹੋਵੇਗੀ, ਅਤੇ ਜਦ ਮੈਂ ਉਸ ਵਿੱਚ ਨਿਆਉਂ ਕਰਾਂਗਾ, ਅਤੇ ਉਸ ਵਿੱਚ ਪਵਿੱਤਰ ਠਹਿਰਾਂਗਾ, ਤਾਂ ਲੋਕੀਂ ਜਾਣਨਗੇ ਕਿ ਮੈਂ ਯਹੋਵਾਹ ਹਾਂ! 23 ਮੈਂ ਉਹ ਦੇ ਵਿੱਚ ਬਵਾ ਘੱਲਾਂਗਾ, ਅਤੇ ਉਹ ਦੀਆਂ ਗਲੀਆਂ ਵਿੱਚ ਲਹੂ, ਅਤੇ ਵੱਢੇ ਹੋਏ ਲੋਂਕੀ ਉਸ ਵਿੱਚ ਡਿੱਗਣਗੇ, ਉਸ ਤਲਵਾਰ ਨਾਲ ਜੋ ਚੁਫੇਰਿਓਂ ਉਸ ਉੱਤੇ ਵਗੇਗੀ, - ਤਦ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ! 24 ਤਦੋਂ ਇਸਰਾਏਲ ਦੇ ਘਰਾਣੇ ਦੇ ਲਈ ਉਨ੍ਹਾਂ ਦੇ ਚੁਫੇਰੇ ਦੇ ਉਨ੍ਹਾਂ ਸਾਰੇ ਲੋਕਾਂ ਵਿਚੋਂ ਜਿਹੜੇ ਉਨ੍ਹਾਂ ਨੂੰ ਤੁੱਛ ਜਾਣਦੇ ਸਨ ਕੋਈ ਚੁਭਣ ਵਾਲੀ ਝਾੜੀ ਯਾ ਦੁਖਾਉਣ ਵਾਲਾ ਕੰਡਾ ਨਾ ਰਹੇਗਾ ਅਤੇ ਓਹ ਜਾਣਨਗੇ ਕਿ ਪ੍ਰਭੁ ਯਹੋਵਾਹ ਮੈਂ ਹਾਂ!।। 25 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਜਦੋਂ ਮੈਂ ਇਸਰਾਏਲ ਦੇ ਘਰਾਣੇ ਨੂੰ ਹੋਰਨਾਂ ਲੋਕਾਂ ਵਿੱਚੋਂ ਜਿਨ੍ਹਾਂ ਵਿੱਚ ਓਹ ਖਿਲਰ ਗਏ ਹਨ ਇਕੱਠਾ ਕਰਾਂਗਾ, ਤਦ ਮੈਂ ਕੌਮਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਵਿੱਚ ਪਵਿੱਤ੍ਰ ਠਹਿਰਾਇਆ ਜਾਵਾਂਗਾ ਅਤੇ ਓਹ ਆਪਣੀ ਭੂਮੀ ਵਿੱਚ ਜਿਹੜੀ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤੀ ਸੀ, ਵੱਸਣਗੇ 26 ਅਤੇ ਓਹ ਉਸ ਵਿੱਚ ਅਰਾਮ ਨਾਲ ਵੱਸਣਗੇ ਸਗੋਂ ਘਰ ਪਾਉਣਗੇ ਅਤੇ ਅੰਗੂਰ ਦੇ ਬਾਗ਼ ਲਾਉਣਗੇ ਅਤੇ ਅਰਾਮ ਨਾਲ ਵੱਸਣਗੇ। ਜਦੋਂ ਮੈਂ ਉਨ੍ਹਾਂ ਸਾਰਿਆਂ ਨੂੰ ਜੋ ਚੁਫੇਰਿਓਂ ਉਨ੍ਹਾਂ ਨੂੰ ਤੁੱਛ ਸਮਝਦੇ ਹਨ ਨਿਆਉਂ ਕਰਾਂਗਾ ਤਾਂ ਓਹ ਜਾਣਨਗੇ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ!।।
1. ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2. ਹੇ ਆਦਮੀ ਦੇ ਪੁੱਤ੍ਰ,ਤੂੰ ਸੂਰ ਦੇ ਪਰਧਾਨ ਨੂੰ ਆਖ, ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਏਸ ਲਈ ਕਿ ਤੇਰਾ ਦਿਲ ਹੰਕਾਰੀ ਹੋਇਆ, ਅਤੇ ਤੂੰ ਆਖਿਆ, ਕਿ ਮੈਂ ਦੇਵ ਹਾਂ, ਅਤੇ ਮੈਂ ਸਾਗਰਾਂ ਦੇ ਵਿਚਕਾਰ ਪਰਮੇਸ਼ੁਰ ਦੀ ਗੱਦੀ ਤੇ ਬੈਠਾ ਹਾਂ, ਅਤੇ ਤੂੰ ਆਪਣਾ ਮਨ ਪਰਮੇਸ਼ੁਰ ਦੇ ਮਨ ਵਰਗਾ ਬਣਾਉਂਦਾ ਹੈਂ, ਭਾਵੇਂ ਤੂੰ ਦੇਵ ਨਹੀਂ ਸਗੋਂ ਆਦਮੀ ਹੈਂ, 3. ਵੇਖ, ਤੂੰ ਦਾਨੀਏਲ ਤੋਂ ਸਿਆਣਾ ਹੈਂ, ਅਜਿਹਾ ਕੋਈ ਭੇਤ ਨਹੀਂ, ਜੋ ਤੇਰੇ ਪਾਸੋਂ ਲੁਕਿਆ ਹੋਵੇ! 4. ਤੈਂ ਆਪਣੀ ਸਿਆਣਪ ਅਤੇ ਅਕਲ ਨਾਲ ਧਨ ਪਰਾਪਤ ਕੀਤਾ, ਅਤੇ ਸੋਨੇ ਚਾਂਦੀ ਨੂੰ ਆਪਣਿਆਂ ਖ਼ਜ਼ਾਨਿਆਂ ਵਿੱਚ ਇਕੱਠਾ ਕੀਤਾ। 5. ਤੈਂ ਆਪਣੀ ਵੱਡੀ ਸਿਆਣਪ ਨਾਲ ਅਤੇ ਆਪਣੇ ਵਪਾਰ ਨਾਲ, ਆਪਣਾ ਧਨ ਬਹੁਤ ਵਧਾ ਲਿਆ ਹੈ, ਅਤੇ ਤੇਰਾ ਦਿਲ ਤੇਰੇ ਧਨ ਦੇ ਕਾਰਨ ਹੰਕਾਰ ਗਿਆ ਹੈ। 6. ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਤੂੰ ਆਪਣਾ ਦਿਲ ਪਰਮੇਸ਼ੁਰ ਦੇ ਦਿਲ ਵਰਗਾ ਬਣਾਇਆ ਹੈ, 7. ਏਸ ਲਈ ਵੇਖ, ਮੈਂ ਤੇਰੇ ਉੱਤੇ ਬਦੇਸ਼ੀਆਂ ਨੂੰ ਜੋ ਵੱਡੀ ਭਿਆਣਕ ਕੌਮ ਦੇ ਹਨ ਚੜ੍ਹਾ ਲਿਆਵਾਂਗਾ। ਓਹ ਤੇਰੀ ਬੁੱਧੀ ਦੀ ਸੁੰਦਰਤਾ ਦੇ ਵਿਰੁੱਧ ਤਲਵਾਰ ਖਿੱਚਣਗੇ, ਅਤੇ ਤੇਰੀ ਸ਼ਾਨ ਨੂੰ ਭਰਿਸ਼ਟ ਕਰਨਗੇ। 8. ਓਹ ਤੈਨੂੰ ਪਤਾਲ ਵਿੱਚ ਥੱਲੇ ਲਾਹ ਦੇਣਗੇ, ਅਤੇ ਤੂੰ ਉਨ੍ਹਾਂ ਦੀ ਮੌਤ ਮਰੇਂਗਾ ਜਿਹੜੇ ਸਾਗਰ ਦੇ ਵਿਚਕਾਰ ਵੱਢੇ ਜਾਂਦੇ ਹਨ। 9. ਕੀ ਤੂੰ ਆਪਣੇ ਵੱਢਣ ਵਾਲੇ ਦੇ ਮੂਹਰੇ ਐਉਂ ਆਖੇਂਗਾ, ਕਿ ਮੈਂ ਪਰਮੇਸ਼ੁਰ ਹਾਂ? ਜਦੋਂ ਕਿ ਤੂੰ ਆਪਣੇ ਵੱਢਣ ਵਾਲੇ ਦੇ ਹੱਥ ਵਿੱਚ ਦੇਵ ਨਹੀਂ ਸਗੋਂ ਆਦਮੀ ਹੈਂ। 10. ਤੂੰ ਬਦੇਸ਼ੀਆਂ ਦੇ ਹੱਥੋਂ ਬੇਸੁੰਨਤੇ ਦੀ ਮੌਤ ਮਰੇਂਗਾ, ਕਿਉਂ ਜੋ ਮੈਂ ਫ਼ਰਮਾਇਆ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ।। 11. ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 12. ਹੇ ਆਦਮੀ ਦੇ ਪੁੱਤ੍ਰ, ਸੂਰ ਦੇ ਪਾਤਸ਼ਾਹ ਦੇ ਵੈਣ ਚੁੱਕ ਅਤੇ ਤੂੰ ਉਹ ਨੂੰ ਆਖ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਤੂੰ ਉੱਤਮਤਾਈ ਦਾ ਮੋਹਰ ਹੈਂ, ਬੁੱਧੀ ਨਾਲ ਭਰਪੂਰ ਤੇ ਸੁੰਦਰਤਾ ਵਿੱਚ ਸੰਪੂਰਨ ਹੈਂ। 13. ਤੂੰ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਵਿੱਚ ਸੈਂ, ਹਰੇਕ ਵੱਡਮੁੱਲਾ ਪੱਥਰ ਤੇਰੇ ਢੱਕਣ ਲਈ ਸੀ, ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਦੂਧਿਯਾ ਬਿਲੌਰ, ਬੈਰੂਜ, ਸੁਲੇਮਾਨੀ ਅਤੇ ਯਸ਼ਬ, ਨੀਲਮ, ਪੰਨਾ ਅਤੇ ਜ਼ਬਰਜਦ, ਅਤੇ ਸੋਨਾ। ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ, ਤੇਰੇ ਉੱਤਪਤ ਦੇ ਦਿਹਾੜੇ ਤੋਂ ਓਹ ਤਿਆਰ ਕੀਤੀਆਂ ਗਈਆਂ।। 14. ਤੂੰ ਮਸਹ ਕੀਤਾ ਹੋਇਆ ਕਰੂਬੀ ਸੈਂ, ਜਿਹੜਾ ਢੱਕਦਾ ਸੀ, ਅਤੇ ਮੈਂ ਤੈਨੂੰ ਪਰਮੇਸ਼ੁਰ ਦੇ ਪਵਿੱਤ੍ਰ ਅਸਥਾਨ ਪਰਬਤ ਉੱਤੇ ਰੱਖਿਆ, ਤੂੰ ਉੱਥੇ ਅੱਗ ਵਾਲੇ ਪੱਥਰਾਂ ਦੇ ਵਿੱਚ ਤੁਰਦਾ ਫਿਰਦਾ ਸੈਂ। 15. ਤੂੰ ਆਪਣੇ ਜੰਮਣ ਦੇ ਦਿਹਾੜੇ ਤੋਂ ਆਪਣੇ ਮਾਰਗਾਂ ਵਿੱਚ ਪੂਰਾ ਸੈਂ, ਇੱਥੋਂ ਤੀਕਰ ਕਿ ਤੇਰੇ ਵਿੱਚ ਬੇਇਨਸਾਫੀ ਪਾਈ ਗਈ। 16. ਤੇਰੇ ਵਪਾਰ ਦੇ ਵਾਧੇ ਦੇ ਕਾਰਨ ਉਨ੍ਹਾਂ ਤੇਰੇ ਵਿੱਚ ਜ਼ਲੁਮ ਭਰ ਦਿੱਤਾ, ਅਤੇ ਤੈਂ ਪਾਪ ਕੀਤਾ। ਏਸ ਲਈ ਮੈਂ ਤੈਨੂੰ ਪਰਮੇਸ਼ੁਰ ਦੇ ਪਰਬਤ ਉੱਤੋਂ ਨਾਪਾਕੀ ਵਾਂਗਰ ਸੁੱਟ ਦਿੱਤਾ, ਅਤੇ ਤੈਨੂੰ ਢੱਕਣ ਵਾਲੇ ਕਰੂਬੀ ਨੂੰ ਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ ਕਰ ਦਿੱਤਾ। 17. ਤੇਰਾ ਦਿਲ ਤੇਰੀ ਸਹੁੱਪਣ ਵਿੱਚ ਮਗਰੂਰ ਸੀ, ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨਾਸ ਕਰ ਲਈ, ਮੈਂ ਤੈਨੂੰ ਧਰਤੀ ਤੇ ਪਟਕ ਦਿੱਤਾ, ਅਤੇ ਪਾਤਸ਼ਾਹਾਂ ਦੇ ਮੂਹਰੇ ਧਰ ਦਿੱਤਾ ਹੈ, ਤਾਂ ਜੋ ਓਹ ਤੈਨੂੰ ਤੱਕ ਲੈਣ। 18. ਤੂੰ ਆਪਣਿਆਂ ਬਹੁਤਿਆਂ ਔਗਣਾਂ ਦੇ ਕਾਰਨ, ਅਤੇ ਵਪਾਰ ਵਿੱਚ ਬੇਇਨਸਾਫੀ ਕਰਕੇ, ਆਪਣੇ ਪਵਿੱਤ੍ਰ ਅਸਥਾਨਾਂ ਨੂੰ ਅਪਵਿੱਤ੍ਰ ਕੀਤਾ ਹੈ। ਏਸ ਲਈ ਮੈਂ ਤੇਰੇ ਅੰਦਰੋਂ ਅੱਗ ਕੱਢੀ, ਜਿਹ ਨੇ ਤੈਨੂੰ ਖਾ ਲਿਆ, ਅਤੇ ਮੈਂ ਤੇਰੇ ਸਾਰੇ ਵੇਖਣ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ, ਤੈਨੂੰ ਧਰਤੀ ਉੱਤੇ ਸੁਆਹ ਬਣਾ ਦਿੱਤਾ। 19. ਉੱਮਤਾਂ ਦੇ ਵਿੱਚੋਂ ਓਹ ਸਾਰੇ ਜੋ ਤੈਨੂੰ ਜਾਣਦੇ ਹਨ, ਤੈਨੂੰ ਵੇਖ ਕੇ ਅਚਰਜ ਹੋਣਗੇ, ਤੂੰ ਅਚਰਜਤਾ ਦਾ ਕਾਰਨ ਹੋਇਆ, ਅਤੇ ਤੂੰ ਸਦਾ ਲਈ ਨੇਸਤ ਹੋਵੇਂਗਾ।। 20. ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 21. ਹੇ ਆਦਮੀ ਦੇ ਪੁੱਤ੍ਰ, ਤੂੰ ਸੈਦਾ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਅਗੰਮ ਵਾਚ, 22. ਅਤੇ ਤੂੰ ਆਖ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ ਮੈਂ ਤੇਰੇ ਵਿਰੁੱਧ ਹਾਂ, ਹੇ ਸੈਦਾ! ਤੇਰੇ ਵਿੱਚ ਮੇਰੀ ਉਸਤਤੀ ਹੋਵੇਗੀ, ਅਤੇ ਜਦ ਮੈਂ ਉਸ ਵਿੱਚ ਨਿਆਉਂ ਕਰਾਂਗਾ, ਅਤੇ ਉਸ ਵਿੱਚ ਪਵਿੱਤਰ ਠਹਿਰਾਂਗਾ, ਤਾਂ ਲੋਕੀਂ ਜਾਣਨਗੇ ਕਿ ਮੈਂ ਯਹੋਵਾਹ ਹਾਂ! 23. ਮੈਂ ਉਹ ਦੇ ਵਿੱਚ ਬਵਾ ਘੱਲਾਂਗਾ, ਅਤੇ ਉਹ ਦੀਆਂ ਗਲੀਆਂ ਵਿੱਚ ਲਹੂ, ਅਤੇ ਵੱਢੇ ਹੋਏ ਲੋਂਕੀ ਉਸ ਵਿੱਚ ਡਿੱਗਣਗੇ, ਉਸ ਤਲਵਾਰ ਨਾਲ ਜੋ ਚੁਫੇਰਿਓਂ ਉਸ ਉੱਤੇ ਵਗੇਗੀ, - ਤਦ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ! 24. ਤਦੋਂ ਇਸਰਾਏਲ ਦੇ ਘਰਾਣੇ ਦੇ ਲਈ ਉਨ੍ਹਾਂ ਦੇ ਚੁਫੇਰੇ ਦੇ ਉਨ੍ਹਾਂ ਸਾਰੇ ਲੋਕਾਂ ਵਿਚੋਂ ਜਿਹੜੇ ਉਨ੍ਹਾਂ ਨੂੰ ਤੁੱਛ ਜਾਣਦੇ ਸਨ ਕੋਈ ਚੁਭਣ ਵਾਲੀ ਝਾੜੀ ਯਾ ਦੁਖਾਉਣ ਵਾਲਾ ਕੰਡਾ ਨਾ ਰਹੇਗਾ ਅਤੇ ਓਹ ਜਾਣਨਗੇ ਕਿ ਪ੍ਰਭੁ ਯਹੋਵਾਹ ਮੈਂ ਹਾਂ!।। 25. ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਜਦੋਂ ਮੈਂ ਇਸਰਾਏਲ ਦੇ ਘਰਾਣੇ ਨੂੰ ਹੋਰਨਾਂ ਲੋਕਾਂ ਵਿੱਚੋਂ ਜਿਨ੍ਹਾਂ ਵਿੱਚ ਓਹ ਖਿਲਰ ਗਏ ਹਨ ਇਕੱਠਾ ਕਰਾਂਗਾ, ਤਦ ਮੈਂ ਕੌਮਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਵਿੱਚ ਪਵਿੱਤ੍ਰ ਠਹਿਰਾਇਆ ਜਾਵਾਂਗਾ ਅਤੇ ਓਹ ਆਪਣੀ ਭੂਮੀ ਵਿੱਚ ਜਿਹੜੀ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤੀ ਸੀ, ਵੱਸਣਗੇ 26. ਅਤੇ ਓਹ ਉਸ ਵਿੱਚ ਅਰਾਮ ਨਾਲ ਵੱਸਣਗੇ ਸਗੋਂ ਘਰ ਪਾਉਣਗੇ ਅਤੇ ਅੰਗੂਰ ਦੇ ਬਾਗ਼ ਲਾਉਣਗੇ ਅਤੇ ਅਰਾਮ ਨਾਲ ਵੱਸਣਗੇ। ਜਦੋਂ ਮੈਂ ਉਨ੍ਹਾਂ ਸਾਰਿਆਂ ਨੂੰ ਜੋ ਚੁਫੇਰਿਓਂ ਉਨ੍ਹਾਂ ਨੂੰ ਤੁੱਛ ਸਮਝਦੇ ਹਨ ਨਿਆਉਂ ਕਰਾਂਗਾ ਤਾਂ ਓਹ ਜਾਣਨਗੇ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ!।।
  • ਹਿਜ਼ ਕੀ ਐਲ ਅਧਿਆਇ 1  
  • ਹਿਜ਼ ਕੀ ਐਲ ਅਧਿਆਇ 2  
  • ਹਿਜ਼ ਕੀ ਐਲ ਅਧਿਆਇ 3  
  • ਹਿਜ਼ ਕੀ ਐਲ ਅਧਿਆਇ 4  
  • ਹਿਜ਼ ਕੀ ਐਲ ਅਧਿਆਇ 5  
  • ਹਿਜ਼ ਕੀ ਐਲ ਅਧਿਆਇ 6  
  • ਹਿਜ਼ ਕੀ ਐਲ ਅਧਿਆਇ 7  
  • ਹਿਜ਼ ਕੀ ਐਲ ਅਧਿਆਇ 8  
  • ਹਿਜ਼ ਕੀ ਐਲ ਅਧਿਆਇ 9  
  • ਹਿਜ਼ ਕੀ ਐਲ ਅਧਿਆਇ 10  
  • ਹਿਜ਼ ਕੀ ਐਲ ਅਧਿਆਇ 11  
  • ਹਿਜ਼ ਕੀ ਐਲ ਅਧਿਆਇ 12  
  • ਹਿਜ਼ ਕੀ ਐਲ ਅਧਿਆਇ 13  
  • ਹਿਜ਼ ਕੀ ਐਲ ਅਧਿਆਇ 14  
  • ਹਿਜ਼ ਕੀ ਐਲ ਅਧਿਆਇ 15  
  • ਹਿਜ਼ ਕੀ ਐਲ ਅਧਿਆਇ 16  
  • ਹਿਜ਼ ਕੀ ਐਲ ਅਧਿਆਇ 17  
  • ਹਿਜ਼ ਕੀ ਐਲ ਅਧਿਆਇ 18  
  • ਹਿਜ਼ ਕੀ ਐਲ ਅਧਿਆਇ 19  
  • ਹਿਜ਼ ਕੀ ਐਲ ਅਧਿਆਇ 20  
  • ਹਿਜ਼ ਕੀ ਐਲ ਅਧਿਆਇ 21  
  • ਹਿਜ਼ ਕੀ ਐਲ ਅਧਿਆਇ 22  
  • ਹਿਜ਼ ਕੀ ਐਲ ਅਧਿਆਇ 23  
  • ਹਿਜ਼ ਕੀ ਐਲ ਅਧਿਆਇ 24  
  • ਹਿਜ਼ ਕੀ ਐਲ ਅਧਿਆਇ 25  
  • ਹਿਜ਼ ਕੀ ਐਲ ਅਧਿਆਇ 26  
  • ਹਿਜ਼ ਕੀ ਐਲ ਅਧਿਆਇ 27  
  • ਹਿਜ਼ ਕੀ ਐਲ ਅਧਿਆਇ 28  
  • ਹਿਜ਼ ਕੀ ਐਲ ਅਧਿਆਇ 29  
  • ਹਿਜ਼ ਕੀ ਐਲ ਅਧਿਆਇ 30  
  • ਹਿਜ਼ ਕੀ ਐਲ ਅਧਿਆਇ 31  
  • ਹਿਜ਼ ਕੀ ਐਲ ਅਧਿਆਇ 32  
  • ਹਿਜ਼ ਕੀ ਐਲ ਅਧਿਆਇ 33  
  • ਹਿਜ਼ ਕੀ ਐਲ ਅਧਿਆਇ 34  
  • ਹਿਜ਼ ਕੀ ਐਲ ਅਧਿਆਇ 35  
  • ਹਿਜ਼ ਕੀ ਐਲ ਅਧਿਆਇ 36  
  • ਹਿਜ਼ ਕੀ ਐਲ ਅਧਿਆਇ 37  
  • ਹਿਜ਼ ਕੀ ਐਲ ਅਧਿਆਇ 38  
  • ਹਿਜ਼ ਕੀ ਐਲ ਅਧਿਆਇ 39  
  • ਹਿਜ਼ ਕੀ ਐਲ ਅਧਿਆਇ 40  
  • ਹਿਜ਼ ਕੀ ਐਲ ਅਧਿਆਇ 41  
  • ਹਿਜ਼ ਕੀ ਐਲ ਅਧਿਆਇ 42  
  • ਹਿਜ਼ ਕੀ ਐਲ ਅਧਿਆਇ 43  
  • ਹਿਜ਼ ਕੀ ਐਲ ਅਧਿਆਇ 44  
  • ਹਿਜ਼ ਕੀ ਐਲ ਅਧਿਆਇ 45  
  • ਹਿਜ਼ ਕੀ ਐਲ ਅਧਿਆਇ 46  
  • ਹਿਜ਼ ਕੀ ਐਲ ਅਧਿਆਇ 47  
  • ਹਿਜ਼ ਕੀ ਐਲ ਅਧਿਆਇ 48  
×

Alert

×

Punjabi Letters Keypad References