ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਅੱਯੂਬ ਅਧਿਆਇ 15

1 ਤਾਂ ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ, 2 ਭਲਾ, ਬੁੱਧੀਮਾਨ ਹਵਾਈ ਗਿਆਨ ਵਿੱਚ ਉੱਤਰ ਦੇਵੇ, ਅਤੇ ਆਪਣਾ ਪੇਟ ਪੂਰਬ ਦੀ ਹਵਾ ਨਾਲ ਭਰੇ? 3 ਕੀ ਉਹ ਬੇ ਫੈਦਾ ਬਕਵਾਸ ਨਾਲ ਬਹਿਸ ਕਰੇ, ਅਤੇ ਹੋਛੀਆਂ ਗੱਲਾਂ ਬਕੇ? 4 ਪਰ ਤੂੰ ਭੈ ਨੂੰ ਮਿਟਾ ਦਿੰਦਾ ਹੈਂ, ਅਤੇ ਪਰਮੇਸ਼ੁਰ ਦੇ ਹਜ਼ੂਰੋਂ ਧਿਆਨ ਹਟਾ ਲੈਂਦਾ ਹੈ। 5 ਤੇਰੀ ਬਦੀ ਤਾਂ ਤੇਰੇ ਮੂੰਹ ਨੂੰ ਸਿੱਖਾਉਂਦੀ ਹੈ, ਅਤੇ ਤੂੰ ਛਲੀਆਂ ਦੀ ਜ਼ਬਾਨ ਚੁਣਦਾ ਹੈਂ। 6 ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ, ਨਾ ਕਿ ਮੈਂ, ਅਤੇ ਤੇਰੇ ਬੁੱਲ੍ਹ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ। 7 ਕੀ ਪਹਿਲਾ ਆਦਮੀ ਤੂੰ ਹੀ ਜੰਮਿਆਂ, ਯਾ ਪਹਾੜਾਂ ਥੋਂ ਪਹਿਲਾਂ ਤੂੰ ਹੀ ਪੈਦਾ ਹੋਇਆ? 8 ਕੀ ਤੂੰ ਪਰਮੇਸ਼ੁਰ ਦੇ ਗੁਪਤ ਮਤੇ ਨੂੰ ਸੁਣਦਾ ਹੈਂ, ਯਾ ਤੈਂ ਬੁੱਧ ਦਾ ਠੇਕਾ ਲੈ ਰੱਖਿਆ ਹੈ? 9 ਤੂੰ ਕੀ ਜਾਣਦਾ ਹੈਂ ਜੋ ਅਸੀਂ ਨਹੀਂ ਜਾਣਦੇ? ਤੂੰ ਕੀ ਸਮਝਦਾ ਹੈ ਜੋ ਸਾਡੇ ਕੋਲ ਨਹੀਂ ਹੈ? 10 ਸਾਡੇ ਵਿੱਚ ਧੌਲਿਆਂ ਵਾਲੇ ਵੀ ਨਾਲੇ ਬੁੱਢੇ ਬੁੱਢੇ ਵੀ ਹਨ, ਜਿਹੜੇ ਤੇਰੇ ਪਿਉ ਨਾਲੋਂ ਵੀ ਵੱਡੀ ਉਮਰ ਦੇ ਹਨ। 11 ਭਲਾ, ਪਰਮੇਸ਼ੁਰ ਦੀਆਂ ਤਸੱਲੀਆਂ, ਅਤੇ ਤੇਰੇ ਨਾਲ ਨਰਮੀ ਦਾ ਬਚਨ ਤੇਰੇ ਲਈ ਹਲਕੇ ਹਨ?।। 12 ਤੇਰਾ ਮਨ ਕਿਉਂ ਖਿੱਚੀ ਜਾਂਦਾ ਹੈ। ਤੇਰੀਆਂ ਅੱਖੀਆਂ ਕਿਉਂ ਟੱਡੀਆਂ ਹੋਈਆਂ ਹਨ, 13 ਭਈ ਤੂੰ ਆਪਣਾ ਆਤਮਾ ਪਰਮੇਸ਼ੁਰ ਦੇ ਵਿਰੁੱਧ ਕਰਦਾ ਹੈਂ ਅਤੇ ਆਪਣੇ ਮੂੰਹ ਥੋਂ ਗੱਲਾਂ ਬਕਦਾ ਹੈ? 14 ਇਨਸਾਨ ਕੀ ਹੈ ਭਈ ਉਹ ਪਾਕ ਹੋਵੇ, ਅਤੇ ਉਹ ਜੋ ਤੀਵੀਂ ਤੋਂ ਜੰਮਿਆਂ ਕੀ, ਭਈ ਉਹ ਧਰਮੀ ਠਹਿਰੇ? 15 ਵੇਖੋ, ਉਹ ਆਪਣੇ ਪਵਿੱਤ੍ਰ ਜਨਾਂ ਉੱਤੇ ਬਿਸਵਾਸ ਨਹੀਂ ਰੱਖਦਾ, ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਪਾਕ ਨਹੀਂ, 16 ਭਲਾ, ਉਹ ਕੀ ਜੋ ਘਿਣਾਉਣਾ ਤੇ ਮਲੀਨ ਹੈ, ਇੱਕ ਮਨੁੱਖ ਜੋ ਪਾਣੀ ਵਾਂਙੁ ਬੁਰਿਆਈ ਪੀਂਦਾ ਹੈ! 17 ਮੈਂ ਤੈਨੂੰ ਸਮਝਾ ਦਿਆਂਗਾ ਸੋ ਮੇਰੀ ਸੁਣ, ਅਤੇ ਜਿਹ ਨੂੰ ਮੈਂ ਭਾਸਿਆ ਉਹ ਦਾ ਵਰਨਣ ਮੈਂ ਕਰਾਂਗਾ, 18 ਜੋ ਕੁੱਝ ਬੁੱਧੀਮਾਨਾਂ ਨੇ ਦੱਸਿਆ, ਆਪਣੇ ਪਿਉ ਦਾਦਿਆਂ ਥੋਂ ਸੁਣਕੇ, ਅਤੇ ਨਾ ਛਿਪਾਇਆ 19 ਜਿਨ੍ਹਾਂ ਇੱਕਲਿਆਂ ਨੂੰ ਦੇਸ਼ ਦਿੱਤਾ ਗਿਆ, ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ ਲੰਘਿਆ, - 20 ਦੁਸ਼ਟ ਜੀਵਨ ਭਰ ਤੜਫ਼ਦਾ ਹੈ, ਅਤੇ ਜ਼ਾਲਿਮ ਦੇ ਲਈ ਵਰਹੇ ਗਿਣ ਕੇ ਰੱਖੇ ਹੋਏ ਹਨ। 21 ਭੈਜਲ ਦੀ ਅਵਾਜ਼ ਉਹ ਦੇ ਕੰਨਾਂ ਵਿੱਚ ਹੈ, ਭਾਗਵਾਨੀ ਵਿੱਚ ਵੀ ਲੁਟੇਰਾ ਉਹ ਦੇ ਉੱਤੇ ਆ ਪੈਂਦਾ ਹੈ, 22 ਉਹ ਨੂੰ ਬਿਸਵਾਸ ਨਹੀਂ ਭਈ ਉਹ ਅਨ੍ਹੇਰੇ ਵਿੱਚੋਂ ਮੁੜ ਆਊਗਾ, ਅਤੇ ਤਲਵਾਰ ਉਹ ਨੂੰ ਤੱਕ ਰਹੀ ਹੈ। 23 ਉਹ ਰੋਟੀ ਲਈ ਮਾਰਿਆ ਮਾਰਿਆ ਫਿਰਦਾ ਹੈ, ਭਈ ਉਹ ਕਿੱਥੇ ਹੈ? ਉਹ ਜਾਣਦਾ ਹੈ ਭਈ ਅਨ੍ਹੇਰੇ ਦਾ ਦਿਨ ਨੇੜੇ ਹੀ ਤਿਆਰ ਹੈ। 24 ਪੀੜ ਤੇ ਦੁਖ ਉਹ ਨੂੰ ਡਰਾਉਂਦੇ ਹਨ, ਉਸ ਰਾਜੇ ਵਾਂਙੁ ਜੋ ਜੁੱਧ ਲਈ ਤਿਆਰ ਹੈ, ਓਹ ਉਹ ਨੂੰ ਜਿੱਤ ਲੈਂਦੇ ਹਨ, 25 ਕਿਉਂ ਜੋ ਉਹ ਨੇ ਆਪਣਾ ਹੱਥ ਪਰਮੇਸ਼ੁਰ ਦੇ ਵਿਰੁੱਧ ਚੁੱਕਿਆ ਹੈ, ਅਤੇ ਸਰਬ ਸ਼ਕਤੀਮਾਨ ਦੇ ਵਿਰੁੱਧ ਨਾਸਾਂ ਚੁੱਕਦਾ ਹੈ 26 ਉਹ ਉਸ ਉੱਤੇ ਟੇਢੀ ਧੌਣ ਨਾਲ, ਆਪਣੀ ਮੋਟੀ ਮੋਟੀ ਨੋਕਦਾਰ ਢਾਲ ਨਾਲ ਦੌੜਦਾ ਹੈ, 27 ਉਸਨੇ ਆਪਣਾ ਚਿਹਰਾ ਚਰਬੀ ਨਾਲ ਕੱਜ ਲਿਆ ਹੈ, ਅਤੇ ਆਪਣੇ ਪੱਟਾਂ ਉੱਤੇ ਚਰਬੀ ਦੀਆਂ ਤਹਿਆਂ ਜਮਾਈਆਂ, 28 ਅਤੇ ਉਹ ਉਜੜੇ ਹੋਏ ਨਗਰਾਂ ਵਿੱਚ ਵੱਸ ਗਿਆ ਹੈ, ਘਰਾਂ ਵਿੱਚ ਜਿੱਥੇ ਕੋਈ ਵੱਸਿਆ ਨਹੀਂ, ਜਿਹੜੇ ਥੇਹ ਹੋਣ ਨੂੰ ਤਿਆਰ ਹਨ। 29 ਉਹ ਧਨੀ ਨਾ ਹੋਊਗਾ ਨਾ ਉਹ ਦਾ ਮਾਲ ਬਣਿਆ ਰਹੂਗਾ, ਨਾ ਉਹ ਦੀ ਉਪਜ ਧਰਤੀ ਵੱਲ ਝੁਕੂਗੀ। 30 ਉਹ ਅਨ੍ਹੇਰੇ ਥੋਂ ਨਾ ਨਿੱਕਲੂਗਾ, ਲਾਟਾਂ ਉਹ ਦੀਆਂ ਟਹਿਣੀਆਂ ਨੂੰ ਸੁੱਕਾ ਦੇਣਗੀਆਂ, ਅਤੇ ਉਹ ਦੇ ਮੂੰਹ ਦੇ ਸੁਆਸ ਨਾਲ ਉਹ ਜਾਂਦਾ ਰਹੂਗਾ। 31 ਉਹ ਧੋਖੇ ਨਾਲ ਆਪਣੇ ਬਿਅਰਥ ਉੱਤੇ ਬਿਸਵਾਸ ਨਾ ਕਰੇ, ਕਿਉਂ ਜੋ ਬਿਅਰਥ ਹੀ ਉਹ ਦਾ ਅਜਰ ਹੋਊਗਾ। 32 ਉਹ ਉਸ ਦੇ ਦਿਨ ਥੋਂ ਪਹਿਲਾਂ ਪੂਰਾ ਹੋ ਜਾਊਗਾ, ਅਤੇ ਉਹ ਦੀ ਟਹਿਣੀ ਹਰੀ ਨਾ ਰਹੂਗੀ। 33 ਉਹ ਆਪਣੀ ਕੱਚੀ ਦਾਖ ਨੂੰ ਬੇਲ ਵਾਂਙੁ ਝਾੜ ਸਿੱਟੂਗਾ, ਅਤੇ ਜ਼ੈਤੂਨ ਵਾਂਙੁ ਆਪਣੇ ਫੁੱਲਾਂ ਨੂੰ ਡੇਗ ਦਿਊਗਾ। 34 ਅਧਰਮੀਆਂ ਦੀ ਮੰਡਲੀ ਨਿਸਫਲ ਹੁੰਦੀ ਹੈ, ਅਤੇ ਅੱਗ ਵੱਢੀ ਲੈਣ ਵਾਲਿਆਂ ਦੇ ਡੇਰੇ ਨੂੰ ਭਸਮ ਕਰ ਦਿੰਦੀ ਹੈ। 35 ਉਨ੍ਹਾਂ ਦੇ ਗਰਭ ਵਿੱਚ ਸ਼ਰਾਰਤ ਪੈਂਦੀ, ਅਤੇ ਬਦੀ ਜੰਮਦੀ ਹੈ, ਅਤੇ ਉਨ੍ਹਾਂ ਦੇ ਪੇਟ ਵਿੱਚ ਛਲ ਤਿਆਰ ਹੋ ਜਾਂਦਾ ਹੈ!।।
1. ਤਾਂ ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ, 2. ਭਲਾ, ਬੁੱਧੀਮਾਨ ਹਵਾਈ ਗਿਆਨ ਵਿੱਚ ਉੱਤਰ ਦੇਵੇ, ਅਤੇ ਆਪਣਾ ਪੇਟ ਪੂਰਬ ਦੀ ਹਵਾ ਨਾਲ ਭਰੇ? 3. ਕੀ ਉਹ ਬੇ ਫੈਦਾ ਬਕਵਾਸ ਨਾਲ ਬਹਿਸ ਕਰੇ, ਅਤੇ ਹੋਛੀਆਂ ਗੱਲਾਂ ਬਕੇ? 4. ਪਰ ਤੂੰ ਭੈ ਨੂੰ ਮਿਟਾ ਦਿੰਦਾ ਹੈਂ, ਅਤੇ ਪਰਮੇਸ਼ੁਰ ਦੇ ਹਜ਼ੂਰੋਂ ਧਿਆਨ ਹਟਾ ਲੈਂਦਾ ਹੈ। 5. ਤੇਰੀ ਬਦੀ ਤਾਂ ਤੇਰੇ ਮੂੰਹ ਨੂੰ ਸਿੱਖਾਉਂਦੀ ਹੈ, ਅਤੇ ਤੂੰ ਛਲੀਆਂ ਦੀ ਜ਼ਬਾਨ ਚੁਣਦਾ ਹੈਂ। 6. ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ, ਨਾ ਕਿ ਮੈਂ, ਅਤੇ ਤੇਰੇ ਬੁੱਲ੍ਹ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ। 7. ਕੀ ਪਹਿਲਾ ਆਦਮੀ ਤੂੰ ਹੀ ਜੰਮਿਆਂ, ਯਾ ਪਹਾੜਾਂ ਥੋਂ ਪਹਿਲਾਂ ਤੂੰ ਹੀ ਪੈਦਾ ਹੋਇਆ? 8. ਕੀ ਤੂੰ ਪਰਮੇਸ਼ੁਰ ਦੇ ਗੁਪਤ ਮਤੇ ਨੂੰ ਸੁਣਦਾ ਹੈਂ, ਯਾ ਤੈਂ ਬੁੱਧ ਦਾ ਠੇਕਾ ਲੈ ਰੱਖਿਆ ਹੈ? 9. ਤੂੰ ਕੀ ਜਾਣਦਾ ਹੈਂ ਜੋ ਅਸੀਂ ਨਹੀਂ ਜਾਣਦੇ? ਤੂੰ ਕੀ ਸਮਝਦਾ ਹੈ ਜੋ ਸਾਡੇ ਕੋਲ ਨਹੀਂ ਹੈ? 10. ਸਾਡੇ ਵਿੱਚ ਧੌਲਿਆਂ ਵਾਲੇ ਵੀ ਨਾਲੇ ਬੁੱਢੇ ਬੁੱਢੇ ਵੀ ਹਨ, ਜਿਹੜੇ ਤੇਰੇ ਪਿਉ ਨਾਲੋਂ ਵੀ ਵੱਡੀ ਉਮਰ ਦੇ ਹਨ। 11. ਭਲਾ, ਪਰਮੇਸ਼ੁਰ ਦੀਆਂ ਤਸੱਲੀਆਂ, ਅਤੇ ਤੇਰੇ ਨਾਲ ਨਰਮੀ ਦਾ ਬਚਨ ਤੇਰੇ ਲਈ ਹਲਕੇ ਹਨ?।। 12. ਤੇਰਾ ਮਨ ਕਿਉਂ ਖਿੱਚੀ ਜਾਂਦਾ ਹੈ। ਤੇਰੀਆਂ ਅੱਖੀਆਂ ਕਿਉਂ ਟੱਡੀਆਂ ਹੋਈਆਂ ਹਨ, 13. ਭਈ ਤੂੰ ਆਪਣਾ ਆਤਮਾ ਪਰਮੇਸ਼ੁਰ ਦੇ ਵਿਰੁੱਧ ਕਰਦਾ ਹੈਂ ਅਤੇ ਆਪਣੇ ਮੂੰਹ ਥੋਂ ਗੱਲਾਂ ਬਕਦਾ ਹੈ? 14. ਇਨਸਾਨ ਕੀ ਹੈ ਭਈ ਉਹ ਪਾਕ ਹੋਵੇ, ਅਤੇ ਉਹ ਜੋ ਤੀਵੀਂ ਤੋਂ ਜੰਮਿਆਂ ਕੀ, ਭਈ ਉਹ ਧਰਮੀ ਠਹਿਰੇ? 15. ਵੇਖੋ, ਉਹ ਆਪਣੇ ਪਵਿੱਤ੍ਰ ਜਨਾਂ ਉੱਤੇ ਬਿਸਵਾਸ ਨਹੀਂ ਰੱਖਦਾ, ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਪਾਕ ਨਹੀਂ, 16. ਭਲਾ, ਉਹ ਕੀ ਜੋ ਘਿਣਾਉਣਾ ਤੇ ਮਲੀਨ ਹੈ, ਇੱਕ ਮਨੁੱਖ ਜੋ ਪਾਣੀ ਵਾਂਙੁ ਬੁਰਿਆਈ ਪੀਂਦਾ ਹੈ! 17. ਮੈਂ ਤੈਨੂੰ ਸਮਝਾ ਦਿਆਂਗਾ ਸੋ ਮੇਰੀ ਸੁਣ, ਅਤੇ ਜਿਹ ਨੂੰ ਮੈਂ ਭਾਸਿਆ ਉਹ ਦਾ ਵਰਨਣ ਮੈਂ ਕਰਾਂਗਾ, 18. ਜੋ ਕੁੱਝ ਬੁੱਧੀਮਾਨਾਂ ਨੇ ਦੱਸਿਆ, ਆਪਣੇ ਪਿਉ ਦਾਦਿਆਂ ਥੋਂ ਸੁਣਕੇ, ਅਤੇ ਨਾ ਛਿਪਾਇਆ 19. ਜਿਨ੍ਹਾਂ ਇੱਕਲਿਆਂ ਨੂੰ ਦੇਸ਼ ਦਿੱਤਾ ਗਿਆ, ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ ਲੰਘਿਆ, - 20. ਦੁਸ਼ਟ ਜੀਵਨ ਭਰ ਤੜਫ਼ਦਾ ਹੈ, ਅਤੇ ਜ਼ਾਲਿਮ ਦੇ ਲਈ ਵਰਹੇ ਗਿਣ ਕੇ ਰੱਖੇ ਹੋਏ ਹਨ। 21. ਭੈਜਲ ਦੀ ਅਵਾਜ਼ ਉਹ ਦੇ ਕੰਨਾਂ ਵਿੱਚ ਹੈ, ਭਾਗਵਾਨੀ ਵਿੱਚ ਵੀ ਲੁਟੇਰਾ ਉਹ ਦੇ ਉੱਤੇ ਆ ਪੈਂਦਾ ਹੈ, 22. ਉਹ ਨੂੰ ਬਿਸਵਾਸ ਨਹੀਂ ਭਈ ਉਹ ਅਨ੍ਹੇਰੇ ਵਿੱਚੋਂ ਮੁੜ ਆਊਗਾ, ਅਤੇ ਤਲਵਾਰ ਉਹ ਨੂੰ ਤੱਕ ਰਹੀ ਹੈ। 23. ਉਹ ਰੋਟੀ ਲਈ ਮਾਰਿਆ ਮਾਰਿਆ ਫਿਰਦਾ ਹੈ, ਭਈ ਉਹ ਕਿੱਥੇ ਹੈ? ਉਹ ਜਾਣਦਾ ਹੈ ਭਈ ਅਨ੍ਹੇਰੇ ਦਾ ਦਿਨ ਨੇੜੇ ਹੀ ਤਿਆਰ ਹੈ। 24. ਪੀੜ ਤੇ ਦੁਖ ਉਹ ਨੂੰ ਡਰਾਉਂਦੇ ਹਨ, ਉਸ ਰਾਜੇ ਵਾਂਙੁ ਜੋ ਜੁੱਧ ਲਈ ਤਿਆਰ ਹੈ, ਓਹ ਉਹ ਨੂੰ ਜਿੱਤ ਲੈਂਦੇ ਹਨ, 25. ਕਿਉਂ ਜੋ ਉਹ ਨੇ ਆਪਣਾ ਹੱਥ ਪਰਮੇਸ਼ੁਰ ਦੇ ਵਿਰੁੱਧ ਚੁੱਕਿਆ ਹੈ, ਅਤੇ ਸਰਬ ਸ਼ਕਤੀਮਾਨ ਦੇ ਵਿਰੁੱਧ ਨਾਸਾਂ ਚੁੱਕਦਾ ਹੈ 26. ਉਹ ਉਸ ਉੱਤੇ ਟੇਢੀ ਧੌਣ ਨਾਲ, ਆਪਣੀ ਮੋਟੀ ਮੋਟੀ ਨੋਕਦਾਰ ਢਾਲ ਨਾਲ ਦੌੜਦਾ ਹੈ, 27. ਉਸਨੇ ਆਪਣਾ ਚਿਹਰਾ ਚਰਬੀ ਨਾਲ ਕੱਜ ਲਿਆ ਹੈ, ਅਤੇ ਆਪਣੇ ਪੱਟਾਂ ਉੱਤੇ ਚਰਬੀ ਦੀਆਂ ਤਹਿਆਂ ਜਮਾਈਆਂ, 28. ਅਤੇ ਉਹ ਉਜੜੇ ਹੋਏ ਨਗਰਾਂ ਵਿੱਚ ਵੱਸ ਗਿਆ ਹੈ, ਘਰਾਂ ਵਿੱਚ ਜਿੱਥੇ ਕੋਈ ਵੱਸਿਆ ਨਹੀਂ, ਜਿਹੜੇ ਥੇਹ ਹੋਣ ਨੂੰ ਤਿਆਰ ਹਨ। 29. ਉਹ ਧਨੀ ਨਾ ਹੋਊਗਾ ਨਾ ਉਹ ਦਾ ਮਾਲ ਬਣਿਆ ਰਹੂਗਾ, ਨਾ ਉਹ ਦੀ ਉਪਜ ਧਰਤੀ ਵੱਲ ਝੁਕੂਗੀ। 30. ਉਹ ਅਨ੍ਹੇਰੇ ਥੋਂ ਨਾ ਨਿੱਕਲੂਗਾ, ਲਾਟਾਂ ਉਹ ਦੀਆਂ ਟਹਿਣੀਆਂ ਨੂੰ ਸੁੱਕਾ ਦੇਣਗੀਆਂ, ਅਤੇ ਉਹ ਦੇ ਮੂੰਹ ਦੇ ਸੁਆਸ ਨਾਲ ਉਹ ਜਾਂਦਾ ਰਹੂਗਾ। 31. ਉਹ ਧੋਖੇ ਨਾਲ ਆਪਣੇ ਬਿਅਰਥ ਉੱਤੇ ਬਿਸਵਾਸ ਨਾ ਕਰੇ, ਕਿਉਂ ਜੋ ਬਿਅਰਥ ਹੀ ਉਹ ਦਾ ਅਜਰ ਹੋਊਗਾ। 32. ਉਹ ਉਸ ਦੇ ਦਿਨ ਥੋਂ ਪਹਿਲਾਂ ਪੂਰਾ ਹੋ ਜਾਊਗਾ, ਅਤੇ ਉਹ ਦੀ ਟਹਿਣੀ ਹਰੀ ਨਾ ਰਹੂਗੀ। 33. ਉਹ ਆਪਣੀ ਕੱਚੀ ਦਾਖ ਨੂੰ ਬੇਲ ਵਾਂਙੁ ਝਾੜ ਸਿੱਟੂਗਾ, ਅਤੇ ਜ਼ੈਤੂਨ ਵਾਂਙੁ ਆਪਣੇ ਫੁੱਲਾਂ ਨੂੰ ਡੇਗ ਦਿਊਗਾ। 34. ਅਧਰਮੀਆਂ ਦੀ ਮੰਡਲੀ ਨਿਸਫਲ ਹੁੰਦੀ ਹੈ, ਅਤੇ ਅੱਗ ਵੱਢੀ ਲੈਣ ਵਾਲਿਆਂ ਦੇ ਡੇਰੇ ਨੂੰ ਭਸਮ ਕਰ ਦਿੰਦੀ ਹੈ। 35. ਉਨ੍ਹਾਂ ਦੇ ਗਰਭ ਵਿੱਚ ਸ਼ਰਾਰਤ ਪੈਂਦੀ, ਅਤੇ ਬਦੀ ਜੰਮਦੀ ਹੈ, ਅਤੇ ਉਨ੍ਹਾਂ ਦੇ ਪੇਟ ਵਿੱਚ ਛਲ ਤਿਆਰ ਹੋ ਜਾਂਦਾ ਹੈ!।।
  • ਜ਼ਬੂਰ ਅਧਿਆਇ 1  
  • ਜ਼ਬੂਰ ਅਧਿਆਇ 2  
  • ਜ਼ਬੂਰ ਅਧਿਆਇ 3  
  • ਜ਼ਬੂਰ ਅਧਿਆਇ 4  
  • ਜ਼ਬੂਰ ਅਧਿਆਇ 5  
  • ਜ਼ਬੂਰ ਅਧਿਆਇ 6  
  • ਜ਼ਬੂਰ ਅਧਿਆਇ 7  
  • ਜ਼ਬੂਰ ਅਧਿਆਇ 8  
  • ਜ਼ਬੂਰ ਅਧਿਆਇ 9  
  • ਜ਼ਬੂਰ ਅਧਿਆਇ 10  
  • ਜ਼ਬੂਰ ਅਧਿਆਇ 11  
  • ਜ਼ਬੂਰ ਅਧਿਆਇ 12  
  • ਜ਼ਬੂਰ ਅਧਿਆਇ 13  
  • ਜ਼ਬੂਰ ਅਧਿਆਇ 14  
  • ਜ਼ਬੂਰ ਅਧਿਆਇ 15  
  • ਜ਼ਬੂਰ ਅਧਿਆਇ 16  
  • ਜ਼ਬੂਰ ਅਧਿਆਇ 17  
  • ਜ਼ਬੂਰ ਅਧਿਆਇ 18  
  • ਜ਼ਬੂਰ ਅਧਿਆਇ 19  
  • ਜ਼ਬੂਰ ਅਧਿਆਇ 20  
  • ਜ਼ਬੂਰ ਅਧਿਆਇ 21  
  • ਜ਼ਬੂਰ ਅਧਿਆਇ 22  
  • ਜ਼ਬੂਰ ਅਧਿਆਇ 23  
  • ਜ਼ਬੂਰ ਅਧਿਆਇ 24  
  • ਜ਼ਬੂਰ ਅਧਿਆਇ 25  
  • ਜ਼ਬੂਰ ਅਧਿਆਇ 26  
  • ਜ਼ਬੂਰ ਅਧਿਆਇ 27  
  • ਜ਼ਬੂਰ ਅਧਿਆਇ 28  
  • ਜ਼ਬੂਰ ਅਧਿਆਇ 29  
  • ਜ਼ਬੂਰ ਅਧਿਆਇ 30  
  • ਜ਼ਬੂਰ ਅਧਿਆਇ 31  
  • ਜ਼ਬੂਰ ਅਧਿਆਇ 32  
  • ਜ਼ਬੂਰ ਅਧਿਆਇ 33  
  • ਜ਼ਬੂਰ ਅਧਿਆਇ 34  
  • ਜ਼ਬੂਰ ਅਧਿਆਇ 35  
  • ਜ਼ਬੂਰ ਅਧਿਆਇ 36  
  • ਜ਼ਬੂਰ ਅਧਿਆਇ 37  
  • ਜ਼ਬੂਰ ਅਧਿਆਇ 38  
  • ਜ਼ਬੂਰ ਅਧਿਆਇ 39  
  • ਜ਼ਬੂਰ ਅਧਿਆਇ 40  
  • ਜ਼ਬੂਰ ਅਧਿਆਇ 41  
  • ਜ਼ਬੂਰ ਅਧਿਆਇ 42  
×

Alert

×

Punjabi Letters Keypad References