ਪੰਜਾਬੀ ਬਾਈਬਲ

ਇੰਡਿਯਨ ਰੇਵਿਸ਼ੇਡ ਵਰਸਿਓਂ (ISV)

ਜ਼ਿਕਰ ਯਾਹ ਅਧਿਆਇ 3

ਮਹਾਂ ਜਾਜਕ ਦੇ ਨਾਲ ਸੰਬੰਧਿਤ ਦਰਸ਼ਣ 1 ਫੇਰ ਉਸ ਨੇ ਮੈਨੂੰ ਦਿਖਾਇਆ ਕਿ ਪ੍ਰਧਾਨ ਜਾਜਕ ਯਹੋਸ਼ੁਆ ਯਹੋਵਾਹ ਦੇ ਦੂਤ ਦੇ ਸਨਮੁਖ ਖੜ੍ਹਾ ਹੈ ਅਤੇ ਸ਼ੈਤਾਨ ਉਸ ਨਾਲ ਵਿਰੋਧ ਕਰਨ ਦੇ ਲਈ ਉਸ ਦੇ ਸੱਜੇ ਪਾਸੇ ਖੜ੍ਹਾ ਹੈ। 2 ਤਦ ਯਹੋਵਾਹ ਦੇ ਦੂਤ ਨੇ ਸ਼ੈਤਾਨ ਨੂੰ ਕਿਹਾ, ਹੇ ਸ਼ੈਤਾਨ, ਯਹੋਵਾਹ ਤੈਨੂੰ ਝਿੜਕੇ, ਹਾਂ, ਯਹੋਵਾਹ ਜਿਸ ਨੇ ਯਰੂਸ਼ਲਮ ਨੂੰ ਚੁਣ ਲਿਆ ਹੈ, ਤੈਨੂੰ ਝਿੜਕੇ! ਕੀ ਇਹ ਉਹ ਅੱਧ ਜਲੀ ਲੱਕੜੀ ਨਹੀਂ ਜਿਹੜੀ ਅੱਗ ਵਿੱਚੋਂ ਧੂਈ ਗਈ ਹੈ? 3 ਯਹੋਸ਼ੁਆ ਮੈਲ਼ੇ ਕੱਪੜਿਆਂ ਨਾਲ ਦੂਤ ਦੇ ਸਨਮੁਖ ਖੜ੍ਹਾ ਸੀ। 4 ਤਾਂ ਉਸ ਨੇ ਉਹਨਾਂ ਨੂੰ ਜਿਹੜੇ ਸਾਹਮਣੇ ਖੜੇ ਸਨ, ਉੱਤਰ ਦੇ ਕੇ ਕਿਹਾ ਕਿ ਇਸ ਤੋਂ ਮੈਲ਼ੇ ਕੱਪੜੇ ਲਾਹ ਲਓ! ਅਤੇ ਉਹ ਨੇ ਉਸ ਨੂੰ ਕਿਹਾ, ਵੇਖ, ਮੈਂ ਤੇਰੀ ਬੁਰਿਆਈ ਤੇਰੇ ਕੋਲੋਂ ਦੂਰ ਕਰ ਦਿੱਤੀ ਹੈ ਅਤੇ ਤੈਨੂੰ ਕੀਮਤੀ ਬਸਤਰ ਪਹਿਨਾਵਾਂਗਾ। 5 ਉਸ ਨੇ ਆਖਿਆ, ਇਸ ਦੇ ਸਿਰ ਉੱਤੇ ਉਹ ਸਾਫ਼ ਪੱਗੜੀ ਰੱਖਣ! ਤਾਂ ਉਹਨਾਂ ਨੇ ਉਸ ਦੇ ਸਿਰ ਉੱਤੇ ਸਾਫ਼ ਪੱਗੜੀ ਰੱਖੀ ਅਤੇ ਕੱਪੜੇ ਪੁਆਏ, ਯਹੋਵਾਹ ਦਾ ਦੂਤ ਕੋਲ ਖੜ੍ਹਾ ਰਿਹਾ। 6 ਯਹੋਵਾਹ ਦੇ ਦੂਤ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਕਿ 7 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਜੇ ਤੂੰ ਮੇਰਿਆਂ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ, ਮੇਰੇ ਵਿਹੜਿਆਂ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਉਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ। 8 ਹੇ ਯਹੋਸ਼ੁਆ, ਪ੍ਰਧਾਨ ਜਾਜਕ, ਸੁਣ, ਤੂੰ ਅਤੇ ਤੇਰੇ ਸਾਥੀ ਜਿਹੜੇ ਤੇਰੇ ਸਨਮੁਖ ਬੈਠੇ ਹਨ, ਇਹ ਆਉਣ ਵਾਲੀਆਂ ਚੀਜ਼ਾਂ ਦੇ ਨਿਸ਼ਾਨ ਦੇ ਲਈ ਹਨ। ਵੇਖੋ, ਮੈਂ ਆਪਣੇ ਦਾਸ ਅਰਥਾਤ ਸ਼ਾਖ ਨੂੰ ਲੈ ਆਵਾਂਗਾ। 9 ਕਿਉਂ ਜੋ ਉਸ ਪੱਥਰ ਨੂੰ ਦੇਖ ਜਿਹੜਾ ਮੈਂ ਯਹੋਸ਼ੁਆ ਦੇ ਅੱਗੇ ਰੱਖਿਆ ਹੈ। ਉਸ ਇੱਕੋ ਪੱਥਰ ਉੱਤੇ ਸੱਤ ਅੱਖਾਂ ਹਨ। ਵੇਖ, ਮੈਂ ਇਸ ਉੱਤੇ ਇਹ ਲਿਖਤ ਉੱਕਰਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ਅਤੇ ਮੈਂ ਇੱਕੋ ਦਿਨ ਵਿੱਚ ਇਸ ਦੇਸ ਦੀ ਬੁਰਿਆਈ ਨੂੰ ਦੂਰ ਕਰ ਦਿਆਂਗਾ। 10 ਉਸ ਦਿਨ ਤੁਹਾਡੇ ਵਿੱਚੋਂ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਪਣੀ ਹੰਜ਼ੀਰ ਦੇ ਦਰੱਖਤ ਹੇਠ ਅਤੇ ਆਪਣੀ ਅੰਗੂਰੀ ਬੇਲ ਦੇ ਹੇਠ ਬੁਲਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
1. {#1ਮਹਾਂ ਜਾਜਕ ਦੇ ਨਾਲ ਸੰਬੰਧਿਤ ਦਰਸ਼ਣ } ਫੇਰ ਉਸ ਨੇ ਮੈਨੂੰ ਦਿਖਾਇਆ ਕਿ ਪ੍ਰਧਾਨ ਜਾਜਕ ਯਹੋਸ਼ੁਆ ਯਹੋਵਾਹ ਦੇ ਦੂਤ ਦੇ ਸਨਮੁਖ ਖੜ੍ਹਾ ਹੈ ਅਤੇ ਸ਼ੈਤਾਨ ਉਸ ਨਾਲ ਵਿਰੋਧ ਕਰਨ ਦੇ ਲਈ ਉਸ ਦੇ ਸੱਜੇ ਪਾਸੇ ਖੜ੍ਹਾ ਹੈ। 2. ਤਦ ਯਹੋਵਾਹ ਦੇ ਦੂਤ ਨੇ ਸ਼ੈਤਾਨ ਨੂੰ ਕਿਹਾ, ਹੇ ਸ਼ੈਤਾਨ, ਯਹੋਵਾਹ ਤੈਨੂੰ ਝਿੜਕੇ, ਹਾਂ, ਯਹੋਵਾਹ ਜਿਸ ਨੇ ਯਰੂਸ਼ਲਮ ਨੂੰ ਚੁਣ ਲਿਆ ਹੈ, ਤੈਨੂੰ ਝਿੜਕੇ! ਕੀ ਇਹ ਉਹ ਅੱਧ ਜਲੀ ਲੱਕੜੀ ਨਹੀਂ ਜਿਹੜੀ ਅੱਗ ਵਿੱਚੋਂ ਧੂਈ ਗਈ ਹੈ? 3. ਯਹੋਸ਼ੁਆ ਮੈਲ਼ੇ ਕੱਪੜਿਆਂ ਨਾਲ ਦੂਤ ਦੇ ਸਨਮੁਖ ਖੜ੍ਹਾ ਸੀ। 4. ਤਾਂ ਉਸ ਨੇ ਉਹਨਾਂ ਨੂੰ ਜਿਹੜੇ ਸਾਹਮਣੇ ਖੜੇ ਸਨ, ਉੱਤਰ ਦੇ ਕੇ ਕਿਹਾ ਕਿ ਇਸ ਤੋਂ ਮੈਲ਼ੇ ਕੱਪੜੇ ਲਾਹ ਲਓ! ਅਤੇ ਉਹ ਨੇ ਉਸ ਨੂੰ ਕਿਹਾ, ਵੇਖ, ਮੈਂ ਤੇਰੀ ਬੁਰਿਆਈ ਤੇਰੇ ਕੋਲੋਂ ਦੂਰ ਕਰ ਦਿੱਤੀ ਹੈ ਅਤੇ ਤੈਨੂੰ ਕੀਮਤੀ ਬਸਤਰ ਪਹਿਨਾਵਾਂਗਾ। 5. ਉਸ ਨੇ ਆਖਿਆ, ਇਸ ਦੇ ਸਿਰ ਉੱਤੇ ਉਹ ਸਾਫ਼ ਪੱਗੜੀ ਰੱਖਣ! ਤਾਂ ਉਹਨਾਂ ਨੇ ਉਸ ਦੇ ਸਿਰ ਉੱਤੇ ਸਾਫ਼ ਪੱਗੜੀ ਰੱਖੀ ਅਤੇ ਕੱਪੜੇ ਪੁਆਏ, ਯਹੋਵਾਹ ਦਾ ਦੂਤ ਕੋਲ ਖੜ੍ਹਾ ਰਿਹਾ। 6. ਯਹੋਵਾਹ ਦੇ ਦੂਤ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਕਿ 7. ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਜੇ ਤੂੰ ਮੇਰਿਆਂ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ, ਮੇਰੇ ਵਿਹੜਿਆਂ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਉਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ। 8. ਹੇ ਯਹੋਸ਼ੁਆ, ਪ੍ਰਧਾਨ ਜਾਜਕ, ਸੁਣ, ਤੂੰ ਅਤੇ ਤੇਰੇ ਸਾਥੀ ਜਿਹੜੇ ਤੇਰੇ ਸਨਮੁਖ ਬੈਠੇ ਹਨ, ਇਹ ਆਉਣ ਵਾਲੀਆਂ ਚੀਜ਼ਾਂ ਦੇ ਨਿਸ਼ਾਨ ਦੇ ਲਈ ਹਨ। ਵੇਖੋ, ਮੈਂ ਆਪਣੇ ਦਾਸ ਅਰਥਾਤ ਸ਼ਾਖ ਨੂੰ ਲੈ ਆਵਾਂਗਾ। 9. ਕਿਉਂ ਜੋ ਉਸ ਪੱਥਰ ਨੂੰ ਦੇਖ ਜਿਹੜਾ ਮੈਂ ਯਹੋਸ਼ੁਆ ਦੇ ਅੱਗੇ ਰੱਖਿਆ ਹੈ। ਉਸ ਇੱਕੋ ਪੱਥਰ ਉੱਤੇ ਸੱਤ ਅੱਖਾਂ ਹਨ। ਵੇਖ, ਮੈਂ ਇਸ ਉੱਤੇ ਇਹ ਲਿਖਤ ਉੱਕਰਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ ਅਤੇ ਮੈਂ ਇੱਕੋ ਦਿਨ ਵਿੱਚ ਇਸ ਦੇਸ ਦੀ ਬੁਰਿਆਈ ਨੂੰ ਦੂਰ ਕਰ ਦਿਆਂਗਾ। 10. ਉਸ ਦਿਨ ਤੁਹਾਡੇ ਵਿੱਚੋਂ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਪਣੀ ਹੰਜ਼ੀਰ ਦੇ ਦਰੱਖਤ ਹੇਠ ਅਤੇ ਆਪਣੀ ਅੰਗੂਰੀ ਬੇਲ ਦੇ ਹੇਠ ਬੁਲਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
  • ਜ਼ਿਕਰ ਯਾਹ ਅਧਿਆਇ 1  
  • ਜ਼ਿਕਰ ਯਾਹ ਅਧਿਆਇ 2  
  • ਜ਼ਿਕਰ ਯਾਹ ਅਧਿਆਇ 3  
  • ਜ਼ਿਕਰ ਯਾਹ ਅਧਿਆਇ 4  
  • ਜ਼ਿਕਰ ਯਾਹ ਅਧਿਆਇ 5  
  • ਜ਼ਿਕਰ ਯਾਹ ਅਧਿਆਇ 6  
  • ਜ਼ਿਕਰ ਯਾਹ ਅਧਿਆਇ 7  
  • ਜ਼ਿਕਰ ਯਾਹ ਅਧਿਆਇ 8  
  • ਜ਼ਿਕਰ ਯਾਹ ਅਧਿਆਇ 9  
  • ਜ਼ਿਕਰ ਯਾਹ ਅਧਿਆਇ 10  
  • ਜ਼ਿਕਰ ਯਾਹ ਅਧਿਆਇ 11  
  • ਜ਼ਿਕਰ ਯਾਹ ਅਧਿਆਇ 12  
  • ਜ਼ਿਕਰ ਯਾਹ ਅਧਿਆਇ 13  
  • ਜ਼ਿਕਰ ਯਾਹ ਅਧਿਆਇ 14  
×

Alert

×

Punjabi Letters Keypad References