ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

Notes

No Verse Added

ਯਵਾਐਲ ਅਧਿਆਇ 2

1. ਸੀਯੋਨ ਵਿੱਚ ਤੁਰ੍ਹੀ ਫੂਕੋ! ਮੇਰੇ ਪਵਿੱਤਰ ਪਹਾੜ ਉੱਤੇ ਸਾਹ ਸੋਧ ਕੇ ਫੂਕੋ! ਦੇਸ ਦੇ ਸਾਰੇ ਵਾਸੀ ਕੰਬਣ, ਕਿਉਂ ਜੋ ਯਹੋਵਾਹ ਦਾ ਦਿਨ ਆ ਰਿਹਾ ਹੈ, ਸਗੋਂ ਨੇੜੇ ਹੀ ਹੈ! 2. ਅਨ੍ਹੇਰੇ ਅਰ ਅੰਧਕਾਰ ਦਾ ਦਿਨ, ਬੱਦਲ ਅਰ ਘੁੱਪ ਅਨ੍ਹੇਰੇ ਦਾ ਦਿਨ! ਕਾਲਕ ਵਾਂਙੁ ਪਹਾੜਾਂ ਉੱਤੇ ਇੱਕ ਉੱਮਤ ਬਹੁਤੀ ਅਤੇ ਤਕੜੀ ਫੈਲੀ ਹੋਈ ਹੈ, ਓਹਨਾਂ ਵਰਗੇ ਸਨਾਤਨ ਤੋਂ ਨਹੀਂ ਹੋਏ, ਫੇਰ ਅੱਗੇ ਨੂੰ ਪੀੜ੍ਹੀਓਂ ਪੀੜ੍ਹੀ ਸਾਲਾਂ ਬੱਧੀ ਨਹੀਂ ਹੋਣਗੇ!।। 3. ਓਹਨਾਂ ਦੇ ਅੱਗੇ ਅੱਗ ਭਸਮ ਕਰਦੀ ਜਾਂਦੀ ਹੈ, ਓਹਨਾਂ ਦੇ ਪਿੱਛੇ ਲੰਬ ਸਾੜਦੀ ਹੈ। ਓਹਨਾਂ ਦੇ ਅੱਗੇ ਦੇਸ ਬਾਗ ਅਦਨ ਵਰਗਾ ਹੈ, ਓਹਨਾਂ ਦੇ ਪਿੱਛੇ ਵਿਰਾਨ ਉਜਾੜ! ਓਹਨਾਂ ਤੋਂ ਕੁਝ ਨਹੀਂ ਬਚਦਾ।। 4. ਓਹਨਾਂ ਦਾ ਰੂਪ ਘੋੜਿਆਂ ਦੇ ਰੂਪ ਵਰਗਾ ਹੈ, ਜੰਗੀ ਘੋੜਿਆਂ ਵਾਂਙੁ ਓਹ ਦੌੜਦੇ ਹਨ। 5. ਪਹਾੜਾਂ ਦੀਆਂ ਚੋਟੀਆਂ ਉੱਤੇ ਰਥਾਂ ਦੇ ਸ਼ੋਰ ਵਾਂਙੁ ਅੱਗ ਦੀ ਲੰਬ ਵਾਂਙੁ ਜਿਹੜੀ ਵੱਢ ਨੂੰ ਭਸਮ ਕਰਦੀ ਹੈ, ਓਹ ਕੁੱਦਦੇ ਹਨ, ਜਿਵੇਂ ਬਲਵੰਤ ਲੋਕ ਲੜਾਈ ਦੀਆਂ ਪਾਲਾਂ ਬੰਨ੍ਹਦੇ ਹਨ!।। 6. ਓਹਨਾਂ ਦੇ ਅੱਗੇ ਲੋਕ ਤੜਫ ਉੱਠਦੇ ਹਨ, ਸਾਰੇ ਮੂੰਹ ਪੀਲੇ ਪੈ ਜਾਂਦੇ ਹਨ। 7. ਓਹ ਸੂਰਮਿਆਂ ਵਾਂਙੁ ਦੌੜਦੇ ਹਨ, ਓਹ ਜੋਧਿਆਂ ਵਾਂਙੁ ਕੰਧਾਂ ਟੱਪਦੇ ਹਨ, ਓਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ, ਓਹ ਆਪਣੇ ਮਾਰਗ ਨਹੀਂ ਮੁੜਦੇ। 8. ਕੋਈ ਆਪਣੇ ਸਾਥੀ ਨੂੰ ਨਹੀਂ ਧੱਕਦਾ, ਹਰੇਕ ਆਪਣੇ ਰਾਹ ਉੱਤੇ ਤੁਰਦਾ ਹੈ, ਓਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ, ਅਤੇ ਰੁਕਦੇ ਨਹੀਂ। 9. ਓਹ ਸ਼ਹਿਰ ਉੱਤੇ ਕੁੱਦ ਪੈਂਦੇ ਹਨ, ਓਹ ਕੰਧ ਦੌੜਦੇ ਹਨ, ਓਹ ਘਰਾਂ ਵਿੱਚ ਚੜ੍ਹ ਜਾਂਦੇ ਹਨ, ਓਹ ਖਿੜਕੀਆਂ ਥਾਣੀ ਚੋਰ ਵਾਂਙੁ ਜਾ ਵੜਦੇ ਹਨ!।। 10. ਓਹਨਾਂ ਦੇ ਅੱਗੇ ਧਰਤੀ ਹਿੱਲਦੀ ਹੈ, ਅਕਾਸ਼ ਕੰਬਦਾ ਹੈ। ਸੂਰਜ ਤੇ ਚੰਦ ਕਾਲੇ ਹੋ ਗਏ ਹਨ, ਅਤੇ ਤਾਰੇ ਆਪਣੀ ਚਮਕ ਹਟਾਈ ਜਾਂਦੇ ਹਨ। 11. ਯਹੋਵਾਹ ਆਪਣੀ ਅਵਾਜ਼ ਆਪਣੀ ਫੌਜ ਦੇ ਸਾਹਮਣੇ ਕੱਢਦਾ ਹੈ, ਕਿਉਂ ਜੋ ਉਹ ਦੀ ਛੌਣੀ ਬਹੁਤ ਹੀ ਵੱਡੀ ਹੈ, ਜੋ ਉਹ ਦਾ ਆਖਾ ਪੂਰਾ ਕਰਦਾ ਹੈ ਉਹ ਬਲਵਾਨ ਹੈ, ਯਹੋਵਾਹ ਦਾ ਦਿਨ ਮਹਾਨ ਅਤੇ ਭਿਆਣਕ ਹੈ! ਕੌਣ ਉਸ ਨੂੰ ਸਹਿ ਸੱਕਦਾ ਹੈॽ।। 12. ਪਰ ਹੁਣ ਵੀ, ਯਹੋਵਾਹ ਦਾ ਵਾਕ ਹੈ, ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜੋ, ਵਰਤ ਨਾਲ, ਰੋਣ ਨਾਲ ਅਤੇ ਛਾਤੀ ਪਿੱਟਣ ਨਾਲ। 13. ਆਪਣੇ ਦਿਲਾਂ ਨੂੰ ਪਾੜੋ, ਨਾ ਕਿ ਆਪਣੇ ਕੱਪੜੇ, ਅਤੇ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ, ਉਹ ਤਾਂ ਦਿਆਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ, ਅਤੇ ਦੁਖ ਦੇਣ ਤੋਂ ਪਛਤਾਉਂਦਾ ਹੈ। 14. ਕੀ ਜਾਣੀਏ ਭਈ ਉਹ ਮੁੜੇ ਅਤੇ ਪਛਤਾਵੇ, ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ, ਭਈ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਹੋਣॽ।। 15. ਸੀਯੋਨ ਵਿੱਚ ਤੁਰ੍ਹੀ ਫੂਕੋ! ਪਵਿੱਤਰ ਵਰਤ ਰੱਖੋ, ਸ਼ਿਰੋਮਨੀ ਸਭਾ ਬੁਲਾਓ! 16. ਲੋਕਾਂ ਨੂੰ ਇਕੱਠਾ ਕਰੋ, ਸਭਾ ਨੂੰ ਪਵਿੱਤਰ ਕਰੋ, ਬੁੱਢਿਆਂ ਨੂੰ ਜਮਾ ਕਰੋ, ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ, ਲਾੜਾ ਆਪਣੀ ਕੋਠੜੀ ਵਿੱਚੋਂ, ਲਾੜੀ ਆਪਣੇ ਮੰਡਪ ਵਿੱਚੋਂ ਬਾਹਰ ਨਿੱਕਲਣ!।। 17. ਡਿਉੜ੍ਹੀ ਅਤੇ ਜਗਵੇਦੀ ਦੇ ਵਿੱਚ ਜਾਜਕ, ਯਹੋਵਾਹ ਦੇ ਸੇਵਕ ਰੋਣ, ਅਤੇ ਆਖਣ, ਹੇ ਯਹੋਵਾਹ, ਆਪਣੀ ਪਰਜਾ ਦਾ ਸਰਫ਼ਾ ਕਰ, ਆਪਣੀ ਮਿਰਾਸ ਨੂੰ ਨਿੰਦਿਆ ਲਈ ਨਾ ਦੇਹ, ਭਈ ਕੌਮਾ ਓਹਨਾਂ ਦੇ ਉੱਤੇ ਰਾਜ ਕਰਨ। ਉੱਮਤਾਂ ਵਿੱਚ ਓਹ ਕਿਉਂ ਆਖਣ, ਓਹਨਾਂ ਦਾ ਪਰਮੇਸ਼ੁਰ ਕਿੱਥੇ ਹੈॽ।। 18. ਤਾਂ ਯਹੋਵਾਹ ਆਪਣੇ ਦੇਸ ਲਈ ਅਣਖੀ ਹੋਇਆ, ਅਤੇ ਆਪਣੀ ਪਰਜਾ ਉੱਤੇ ਤਰਸ ਖਾਧਾ। 19. ਯਹੋਵਾਹ ਨੇ ਉੱਤਰ ਦੇ ਕੇ ਆਪਣੀ ਪਰਜਾ ਨੂੰ ਆਖਿਆ, ਵੇਖੋ, ਮੈਂ ਤੁਹਾਡੇ ਲਈ ਅੰਨ, ਨਵੀਂ ਮੈ ਤੇ ਤੇਲ ਘੱਲਾਂਗਾ, ਅਤੇ ਤੁਸੀਂ ਉਸ ਤੋਂ ਰੱਜੋਗੇ, ਮੈਂ ਕੌਮਾਂ ਵਿੱਚ ਤੁਹਾਨੂੰ ਫੇਰ ਤਾਹਨਾ ਨਾ ਬਣਾਵਾਂਗਾ।। 20. ਮੈਂ ਉੱਤਰ ਵਾਲੇ ਨੂੰ ਤੁਹਾਥੋਂ ਦੂਰ ਧੱਕ ਦਿਆਂਗਾ, ਉਹ ਨੂੰ ਇੱਕ ਸੁੱਕੇ ਅਤੇ ਵਿਰਾਨ ਦੇਸ ਵਿੱਚ ਹੱਕ ਦਿਆਂਗਾ, ਉਹ ਦੇ ਅਗਲੇ ਚੜ੍ਹਦੇ ਸਮੁੰਦਰ ਵਿੱਚ, ਉਹ ਦੇ ਪਿੱਛਲੇ ਲਹਿੰਦੇ ਸਮੁੰਦਰ ਵਿੱਚ। ਉਹ ਦੇ ਵਿੱਚੋਂ ਬੋ ਉਠੇਗੀ ਅਤੇ ਸੜ੍ਹਿਆਂਦ ਆਵੇਗੀ, ਕਿਉਂ ਜੋ ਉਸ ਨੇ ਵੱਡਾ ਕੰਮ ਕੀਤਾ ਹੈ।। 21. ਹੇ ਭੂਮੀ, ਨਾ ਡਰ! ਖੁਸ਼ੀ ਮਨਾ ਤੇ ਅਨੰਦ ਹੋ, ਕਿਉਂ ਜੋ ਯਹੋਵਾਹ ਨੇ ਵੱਡੇ ਕੰਮ ਕੀਤੇ! 22. ਹੇ ਰੜ ਦੇ ਡੰਗਰੋ, ਨਾ ਡਰੋ! ਕਿਉਂ ਜੋ ਉਜਾੜ ਦੀਆਂ ਚਰਾਂਦਾਂ ਹਰੀਆਂ ਹੋ ਗਈਆਂ, ਅਤੇ ਬਿਰਛ ਆਪਣੇ ਫਲ ਦਿੰਦੇ ਹਨ, ਹਜੀਰ ਅਤੇ ਅੰਗੂਰੀ ਬੇਲ ਆਪਣਾ ਪੂਰਾ ਹਾਸਲ ਦਿੰਦੀ ਹੈ। 23. ਹੇ ਸੀਯੋਨ ਦੇ ਪੁੱਤ੍ਰੋ, ਯਹੋਵਾਹ ਆਪਣੇ ਪਰਮੇਸ਼ੁਰ ਵਿੱਚ, ਖੁਸ਼ੀ ਮਨਾਓ ਅਤੇ ਅਨੰਦ ਹੋਵੋ! ਕਿਉਂ ਜੋ ਉਹ ਨੇ ਤੁਹਾਡੇ ਸੁਖ ਲਈ ਪਹਿਲੀ ਬਾਰਸ਼ ਦਿੱਤੀ, ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿੱਛਲੀ ਵਰਖਾ ਵਰਹਾਈ ਜਿਵੇਂ ਪਹਿਲਾਂ ਹੁੰਦਾ ਸੀ।। 24. ਖਲਵਾੜੇ ਅੰਨ ਨਾਲ ਭਰ ਜਾਣਗੇ, ਅਤੇ ਚੁਬੱਚੇ ਮੈ ਅਰ ਤੇਲ ਨਾਲ ਉੱਛਲਣਗੇ। 25. ਜਿੰਨਿਆਂ ਵਰਿਹਾਂ ਦਾ ਸਲਾ ਨੇ ਖਾਧਾ, ਇੰਨਿਆਂ ਨੂੰ ਮੈਂ ਤੁਹਾਨੂੰ ਮੋੜ ਦਿਆਂਗਾ, ਟਿੱਡੀ, ਹੂੰਝਾ ਫੇਰ ਅਤੇ ਟੋਕਾ, ਮੇਰੀ ਵੱਡੀ ਫੌਜ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ।। 26. ਤੁਸੀਂ ਲਿਹ ਕੇ ਖਾਓਗੇ ਅਤੇ ਰੱਜ ਜਾਓਗੇ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਸਲਾਹੋਗੇ, ਜਿਸ ਨੇ ਤੁਹਾਡੇ ਨਾਲ ਅਚਰਜ ਵਰਤਾਓ ਕੀਤਾ, ਅਤੇ ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ। 27. ਤੁਸੀਂ ਜਾਣੋਗੇ ਕਿ ਮੈਂ ਇਸਰਾਏਲ ਦੇ ਵਿਚਕਾਰ ਹਾਂ, ਅਤੇ ਮੈਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਅਤੇ ਕੋਈ ਹੋਰ ਨਹੀਂ, ਸੋ ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ। 28. ਏਹ ਦੇ ਮਗਰੋਂ ਐਉਂ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ। ਤੁਹਾਡੇ ਜੁਆਨ ਦਰਸ਼ਣ ਵੇਖਣਗੇ, 29. ਨਾਲੇ ਮੈਂ ਦਾਸਾਂ ਅਰ ਦਾਸੀਆਂ ਉੱਤੇ, ਉਨ੍ਹੀਂ ਦਿਨਾਂ ਆਪਣਾ ਆਤਮਾ ਵਹਾਵਾਂਗਾ।। 30. ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ, ਲਹੂ, ਅੱਗ, ਧੂੰਏਂ ਦਾ ਥੰਮ੍ਹ । 31. ਸੂਰਜ ਅਨ੍ਹੇਰਾ ਅਤੇ ਚੰਦ ਲਹੂ ਹੋ ਜਾਵੇਗਾ, ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ! 32. ਤਾਂ ਐਉਂ ਹੋਵੇਗਾ ਕਿ ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ, ਸੀਯੋਨ ਦੇ ਪਹਾੜ ਵਿੱਚ ਅਤੇ ਯਰੂਸ਼ਲਮ ਵਿੱਚ ਬਚੇ ਹੋਏ ਹੋਣਗੇ, ਜਿਵੇਂ ਯਹੋਵਾਹ ਨੇ ਆਖਿਆ ਅਤੇ ਬਕੀਏ ਵਿੱਚ ਓਹ ਹੋਣਗੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ।।
1. ਸੀਯੋਨ ਵਿੱਚ ਤੁਰ੍ਹੀ ਫੂਕੋ! ਮੇਰੇ ਪਵਿੱਤਰ ਪਹਾੜ ਉੱਤੇ ਸਾਹ ਸੋਧ ਕੇ ਫੂਕੋ! ਦੇਸ ਦੇ ਸਾਰੇ ਵਾਸੀ ਕੰਬਣ, ਕਿਉਂ ਜੋ ਯਹੋਵਾਹ ਦਾ ਦਿਨ ਆ ਰਿਹਾ ਹੈ, ਸਗੋਂ ਨੇੜੇ ਹੀ ਹੈ! .::. 2. ਅਨ੍ਹੇਰੇ ਅਰ ਅੰਧਕਾਰ ਦਾ ਦਿਨ, ਬੱਦਲ ਅਰ ਘੁੱਪ ਅਨ੍ਹੇਰੇ ਦਾ ਦਿਨ! ਕਾਲਕ ਵਾਂਙੁ ਪਹਾੜਾਂ ਉੱਤੇ ਇੱਕ ਉੱਮਤ ਬਹੁਤੀ ਅਤੇ ਤਕੜੀ ਫੈਲੀ ਹੋਈ ਹੈ, ਓਹਨਾਂ ਵਰਗੇ ਸਨਾਤਨ ਤੋਂ ਨਹੀਂ ਹੋਏ, ਫੇਰ ਅੱਗੇ ਨੂੰ ਪੀੜ੍ਹੀਓਂ ਪੀੜ੍ਹੀ ਸਾਲਾਂ ਬੱਧੀ ਨਹੀਂ ਹੋਣਗੇ!।। .::. 3. ਓਹਨਾਂ ਦੇ ਅੱਗੇ ਅੱਗ ਭਸਮ ਕਰਦੀ ਜਾਂਦੀ ਹੈ, ਓਹਨਾਂ ਦੇ ਪਿੱਛੇ ਲੰਬ ਸਾੜਦੀ ਹੈ। ਓਹਨਾਂ ਦੇ ਅੱਗੇ ਦੇਸ ਬਾਗ ਅਦਨ ਵਰਗਾ ਹੈ, ਓਹਨਾਂ ਦੇ ਪਿੱਛੇ ਵਿਰਾਨ ਉਜਾੜ! ਓਹਨਾਂ ਤੋਂ ਕੁਝ ਨਹੀਂ ਬਚਦਾ।। .::. 4. ਓਹਨਾਂ ਦਾ ਰੂਪ ਘੋੜਿਆਂ ਦੇ ਰੂਪ ਵਰਗਾ ਹੈ, ਜੰਗੀ ਘੋੜਿਆਂ ਵਾਂਙੁ ਓਹ ਦੌੜਦੇ ਹਨ। .::. 5. ਪਹਾੜਾਂ ਦੀਆਂ ਚੋਟੀਆਂ ਉੱਤੇ ਰਥਾਂ ਦੇ ਸ਼ੋਰ ਵਾਂਙੁ ਅੱਗ ਦੀ ਲੰਬ ਵਾਂਙੁ ਜਿਹੜੀ ਵੱਢ ਨੂੰ ਭਸਮ ਕਰਦੀ ਹੈ, ਓਹ ਕੁੱਦਦੇ ਹਨ, ਜਿਵੇਂ ਬਲਵੰਤ ਲੋਕ ਲੜਾਈ ਦੀਆਂ ਪਾਲਾਂ ਬੰਨ੍ਹਦੇ ਹਨ!।। .::. 6. ਓਹਨਾਂ ਦੇ ਅੱਗੇ ਲੋਕ ਤੜਫ ਉੱਠਦੇ ਹਨ, ਸਾਰੇ ਮੂੰਹ ਪੀਲੇ ਪੈ ਜਾਂਦੇ ਹਨ। .::. 7. ਓਹ ਸੂਰਮਿਆਂ ਵਾਂਙੁ ਦੌੜਦੇ ਹਨ, ਓਹ ਜੋਧਿਆਂ ਵਾਂਙੁ ਕੰਧਾਂ ਟੱਪਦੇ ਹਨ, ਓਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ, ਓਹ ਆਪਣੇ ਮਾਰਗ ਨਹੀਂ ਮੁੜਦੇ। .::. 8. ਕੋਈ ਆਪਣੇ ਸਾਥੀ ਨੂੰ ਨਹੀਂ ਧੱਕਦਾ, ਹਰੇਕ ਆਪਣੇ ਰਾਹ ਉੱਤੇ ਤੁਰਦਾ ਹੈ, ਓਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ, ਅਤੇ ਰੁਕਦੇ ਨਹੀਂ। .::. 9. ਓਹ ਸ਼ਹਿਰ ਉੱਤੇ ਕੁੱਦ ਪੈਂਦੇ ਹਨ, ਓਹ ਕੰਧ ਦੌੜਦੇ ਹਨ, ਓਹ ਘਰਾਂ ਵਿੱਚ ਚੜ੍ਹ ਜਾਂਦੇ ਹਨ, ਓਹ ਖਿੜਕੀਆਂ ਥਾਣੀ ਚੋਰ ਵਾਂਙੁ ਜਾ ਵੜਦੇ ਹਨ!।। .::. 10. ਓਹਨਾਂ ਦੇ ਅੱਗੇ ਧਰਤੀ ਹਿੱਲਦੀ ਹੈ, ਅਕਾਸ਼ ਕੰਬਦਾ ਹੈ। ਸੂਰਜ ਤੇ ਚੰਦ ਕਾਲੇ ਹੋ ਗਏ ਹਨ, ਅਤੇ ਤਾਰੇ ਆਪਣੀ ਚਮਕ ਹਟਾਈ ਜਾਂਦੇ ਹਨ। .::. 11. ਯਹੋਵਾਹ ਆਪਣੀ ਅਵਾਜ਼ ਆਪਣੀ ਫੌਜ ਦੇ ਸਾਹਮਣੇ ਕੱਢਦਾ ਹੈ, ਕਿਉਂ ਜੋ ਉਹ ਦੀ ਛੌਣੀ ਬਹੁਤ ਹੀ ਵੱਡੀ ਹੈ, ਜੋ ਉਹ ਦਾ ਆਖਾ ਪੂਰਾ ਕਰਦਾ ਹੈ ਉਹ ਬਲਵਾਨ ਹੈ, ਯਹੋਵਾਹ ਦਾ ਦਿਨ ਮਹਾਨ ਅਤੇ ਭਿਆਣਕ ਹੈ! ਕੌਣ ਉਸ ਨੂੰ ਸਹਿ ਸੱਕਦਾ ਹੈॽ।। .::. 12. ਪਰ ਹੁਣ ਵੀ, ਯਹੋਵਾਹ ਦਾ ਵਾਕ ਹੈ, ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜੋ, ਵਰਤ ਨਾਲ, ਰੋਣ ਨਾਲ ਅਤੇ ਛਾਤੀ ਪਿੱਟਣ ਨਾਲ। .::. 13. ਆਪਣੇ ਦਿਲਾਂ ਨੂੰ ਪਾੜੋ, ਨਾ ਕਿ ਆਪਣੇ ਕੱਪੜੇ, ਅਤੇ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ, ਉਹ ਤਾਂ ਦਿਆਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ, ਅਤੇ ਦੁਖ ਦੇਣ ਤੋਂ ਪਛਤਾਉਂਦਾ ਹੈ। .::. 14. ਕੀ ਜਾਣੀਏ ਭਈ ਉਹ ਮੁੜੇ ਅਤੇ ਪਛਤਾਵੇ, ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ, ਭਈ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਹੋਣॽ।। .::. 15. ਸੀਯੋਨ ਵਿੱਚ ਤੁਰ੍ਹੀ ਫੂਕੋ! ਪਵਿੱਤਰ ਵਰਤ ਰੱਖੋ, ਸ਼ਿਰੋਮਨੀ ਸਭਾ ਬੁਲਾਓ! .::. 16. ਲੋਕਾਂ ਨੂੰ ਇਕੱਠਾ ਕਰੋ, ਸਭਾ ਨੂੰ ਪਵਿੱਤਰ ਕਰੋ, ਬੁੱਢਿਆਂ ਨੂੰ ਜਮਾ ਕਰੋ, ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ, ਲਾੜਾ ਆਪਣੀ ਕੋਠੜੀ ਵਿੱਚੋਂ, ਲਾੜੀ ਆਪਣੇ ਮੰਡਪ ਵਿੱਚੋਂ ਬਾਹਰ ਨਿੱਕਲਣ!।। .::. 17. ਡਿਉੜ੍ਹੀ ਅਤੇ ਜਗਵੇਦੀ ਦੇ ਵਿੱਚ ਜਾਜਕ, ਯਹੋਵਾਹ ਦੇ ਸੇਵਕ ਰੋਣ, ਅਤੇ ਆਖਣ, ਹੇ ਯਹੋਵਾਹ, ਆਪਣੀ ਪਰਜਾ ਦਾ ਸਰਫ਼ਾ ਕਰ, ਆਪਣੀ ਮਿਰਾਸ ਨੂੰ ਨਿੰਦਿਆ ਲਈ ਨਾ ਦੇਹ, ਭਈ ਕੌਮਾ ਓਹਨਾਂ ਦੇ ਉੱਤੇ ਰਾਜ ਕਰਨ। ਉੱਮਤਾਂ ਵਿੱਚ ਓਹ ਕਿਉਂ ਆਖਣ, ਓਹਨਾਂ ਦਾ ਪਰਮੇਸ਼ੁਰ ਕਿੱਥੇ ਹੈॽ।। .::. 18. ਤਾਂ ਯਹੋਵਾਹ ਆਪਣੇ ਦੇਸ ਲਈ ਅਣਖੀ ਹੋਇਆ, ਅਤੇ ਆਪਣੀ ਪਰਜਾ ਉੱਤੇ ਤਰਸ ਖਾਧਾ। .::. 19. ਯਹੋਵਾਹ ਨੇ ਉੱਤਰ ਦੇ ਕੇ ਆਪਣੀ ਪਰਜਾ ਨੂੰ ਆਖਿਆ, ਵੇਖੋ, ਮੈਂ ਤੁਹਾਡੇ ਲਈ ਅੰਨ, ਨਵੀਂ ਮੈ ਤੇ ਤੇਲ ਘੱਲਾਂਗਾ, ਅਤੇ ਤੁਸੀਂ ਉਸ ਤੋਂ ਰੱਜੋਗੇ, ਮੈਂ ਕੌਮਾਂ ਵਿੱਚ ਤੁਹਾਨੂੰ ਫੇਰ ਤਾਹਨਾ ਨਾ ਬਣਾਵਾਂਗਾ।। .::. 20. ਮੈਂ ਉੱਤਰ ਵਾਲੇ ਨੂੰ ਤੁਹਾਥੋਂ ਦੂਰ ਧੱਕ ਦਿਆਂਗਾ, ਉਹ ਨੂੰ ਇੱਕ ਸੁੱਕੇ ਅਤੇ ਵਿਰਾਨ ਦੇਸ ਵਿੱਚ ਹੱਕ ਦਿਆਂਗਾ, ਉਹ ਦੇ ਅਗਲੇ ਚੜ੍ਹਦੇ ਸਮੁੰਦਰ ਵਿੱਚ, ਉਹ ਦੇ ਪਿੱਛਲੇ ਲਹਿੰਦੇ ਸਮੁੰਦਰ ਵਿੱਚ। ਉਹ ਦੇ ਵਿੱਚੋਂ ਬੋ ਉਠੇਗੀ ਅਤੇ ਸੜ੍ਹਿਆਂਦ ਆਵੇਗੀ, ਕਿਉਂ ਜੋ ਉਸ ਨੇ ਵੱਡਾ ਕੰਮ ਕੀਤਾ ਹੈ।। .::. 21. ਹੇ ਭੂਮੀ, ਨਾ ਡਰ! ਖੁਸ਼ੀ ਮਨਾ ਤੇ ਅਨੰਦ ਹੋ, ਕਿਉਂ ਜੋ ਯਹੋਵਾਹ ਨੇ ਵੱਡੇ ਕੰਮ ਕੀਤੇ! .::. 22. ਹੇ ਰੜ ਦੇ ਡੰਗਰੋ, ਨਾ ਡਰੋ! ਕਿਉਂ ਜੋ ਉਜਾੜ ਦੀਆਂ ਚਰਾਂਦਾਂ ਹਰੀਆਂ ਹੋ ਗਈਆਂ, ਅਤੇ ਬਿਰਛ ਆਪਣੇ ਫਲ ਦਿੰਦੇ ਹਨ, ਹਜੀਰ ਅਤੇ ਅੰਗੂਰੀ ਬੇਲ ਆਪਣਾ ਪੂਰਾ ਹਾਸਲ ਦਿੰਦੀ ਹੈ। .::. 23. ਹੇ ਸੀਯੋਨ ਦੇ ਪੁੱਤ੍ਰੋ, ਯਹੋਵਾਹ ਆਪਣੇ ਪਰਮੇਸ਼ੁਰ ਵਿੱਚ, ਖੁਸ਼ੀ ਮਨਾਓ ਅਤੇ ਅਨੰਦ ਹੋਵੋ! ਕਿਉਂ ਜੋ ਉਹ ਨੇ ਤੁਹਾਡੇ ਸੁਖ ਲਈ ਪਹਿਲੀ ਬਾਰਸ਼ ਦਿੱਤੀ, ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿੱਛਲੀ ਵਰਖਾ ਵਰਹਾਈ ਜਿਵੇਂ ਪਹਿਲਾਂ ਹੁੰਦਾ ਸੀ।। .::. 24. ਖਲਵਾੜੇ ਅੰਨ ਨਾਲ ਭਰ ਜਾਣਗੇ, ਅਤੇ ਚੁਬੱਚੇ ਮੈ ਅਰ ਤੇਲ ਨਾਲ ਉੱਛਲਣਗੇ। .::. 25. ਜਿੰਨਿਆਂ ਵਰਿਹਾਂ ਦਾ ਸਲਾ ਨੇ ਖਾਧਾ, ਇੰਨਿਆਂ ਨੂੰ ਮੈਂ ਤੁਹਾਨੂੰ ਮੋੜ ਦਿਆਂਗਾ, ਟਿੱਡੀ, ਹੂੰਝਾ ਫੇਰ ਅਤੇ ਟੋਕਾ, ਮੇਰੀ ਵੱਡੀ ਫੌਜ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ।। .::. 26. ਤੁਸੀਂ ਲਿਹ ਕੇ ਖਾਓਗੇ ਅਤੇ ਰੱਜ ਜਾਓਗੇ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਸਲਾਹੋਗੇ, ਜਿਸ ਨੇ ਤੁਹਾਡੇ ਨਾਲ ਅਚਰਜ ਵਰਤਾਓ ਕੀਤਾ, ਅਤੇ ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ। .::. 27. ਤੁਸੀਂ ਜਾਣੋਗੇ ਕਿ ਮੈਂ ਇਸਰਾਏਲ ਦੇ ਵਿਚਕਾਰ ਹਾਂ, ਅਤੇ ਮੈਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਅਤੇ ਕੋਈ ਹੋਰ ਨਹੀਂ, ਸੋ ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ। .::. 28. ਏਹ ਦੇ ਮਗਰੋਂ ਐਉਂ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ। ਤੁਹਾਡੇ ਜੁਆਨ ਦਰਸ਼ਣ ਵੇਖਣਗੇ, .::. 29. ਨਾਲੇ ਮੈਂ ਦਾਸਾਂ ਅਰ ਦਾਸੀਆਂ ਉੱਤੇ, ਉਨ੍ਹੀਂ ਦਿਨਾਂ ਆਪਣਾ ਆਤਮਾ ਵਹਾਵਾਂਗਾ।। .::. 30. ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ, ਲਹੂ, ਅੱਗ, ਧੂੰਏਂ ਦਾ ਥੰਮ੍ਹ । .::. 31. ਸੂਰਜ ਅਨ੍ਹੇਰਾ ਅਤੇ ਚੰਦ ਲਹੂ ਹੋ ਜਾਵੇਗਾ, ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ! .::. 32. ਤਾਂ ਐਉਂ ਹੋਵੇਗਾ ਕਿ ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ, ਸੀਯੋਨ ਦੇ ਪਹਾੜ ਵਿੱਚ ਅਤੇ ਯਰੂਸ਼ਲਮ ਵਿੱਚ ਬਚੇ ਹੋਏ ਹੋਣਗੇ, ਜਿਵੇਂ ਯਹੋਵਾਹ ਨੇ ਆਖਿਆ ਅਤੇ ਬਕੀਏ ਵਿੱਚ ਓਹ ਹੋਣਗੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ।। .::.
  • ਯਵਾਐਲ ਅਧਿਆਇ 1  
  • ਯਵਾਐਲ ਅਧਿਆਇ 2  
  • ਯਵਾਐਲ ਅਧਿਆਇ 3  
Common Bible Languages
West Indian Languages
×

Alert

×

punjabi Letters Keypad References