ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

੧ ਕੁਰਿੰਥੀਆਂ ਅਧਿਆਇ 2

1 ਹੇ ਭਰਾਵੋ, ਜਾਂ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਖੀ ਦੀ ਖਬਰ ਦਿੰਦਾ ਹੋਇਆ ਤੁਹਾਡੇ ਕੋਲ ਆਇਆ ਤਾਂ ਬਚਨ ਯਾ ਗਿਆਨ ਦੀ ਉੱਤਮਤਾਈ ਨਾਲ ਨਹੀਂ ਆਇਆ 2 ਕਿਉਂ ਜੋ ਮੈਂ ਇਹ ਠਾਣ ਲਿਆ ਭਈ ਯਿਸੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨਾ ਤੁਹਾਡੇ ਵਿੱਚ ਕਿਸੇ ਹੋਰ ਗੱਲ ਨੂੰ ਨਾ ਜਾਣਾਂ 3 ਅਤੇ ਮੈਂ ਦੁਰਬਲਤਾਈ ਅਤੇ ਭੈ ਅਤੇ ਵੱਡੇ ਕਾਂਬੇ ਨਾਲ ਤੁਹਾਡੇ ਕੋਲ ਰਹਿੰਦਾ ਸਾਂ 4 ਅਤੇ ਮੇਰਾ ਬਚਨ ਅਤੇ ਮੇਰਾ ਪਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰੱਥਾ ਦੇ ਪਰਮਾਣ ਨਾਲ ਸੀ 5 ਤਾਂ ਜੋ ਤੁਹਾਡੀ ਨਿਹਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਉੱਤੇ ਠਹਿਰੇ।। 6 ਤਾਂ ਵੀ ਅਸੀਂ ਸਿਆਣਿਆਂ ਦੇ ਅੱਗੇ ਗਿਆਨ ਸੁਣਾਉਂਦੇ ਹਾਂ ਪਰ ਉਹ ਗਿਆਨ ਨਹੀਂ ਜੋ ਇਸ ਜੁੱਗ ਦਾ ਹੋਵੇ ਅਤੇ ਨਾ ਇਸ ਜੁੱਗ ਦੇ ਹਾਕਮਾਂ ਦਾ ਜਿਹੜੇ ਨਾਸ ਹੋ ਰਹੇ ਹਨ 7 ਸਗੋਂ ਪਰਮੇਸ਼ੁਰ ਦਾ ਗੁਪਤ ਗਿਆਨ ਭੇਤ ਨਾਲ ਸੁਣਾਉਂਦੇ ਹਾਂ ਜਿਹ ਨੂੰ ਪਰਮੇਸ਼ੁਰ ਨੇ ਜੁੱਗਾਂ ਤੋਂ ਪਹਿਲਾਂ ਸਾਡੇ ਪਰਤਾਪ ਲਈ ਠਹਿਰਾਇਆ 8 ਜਿਹ ਨੂੰ ਇਸ ਜੁੱਗ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਾ ਜਾਣਿਆ ਕਿਉਂਕਿ ਜੇਕਰ ਉਹ ਜਾਣਦੇ ਤਾਂ ਤੇਜਵਾਨ ਪ੍ਰਭੁ ਨੂੰ ਸਲੀਬ ਉੱਤੇ ਨਾ ਚਾੜ੍ਹਦੇ 9 ਪਰੰਤੂ ਜਿਵੇਂ ਲਿਖਿਆ ਹੋਇਆ ਹੈ - ਜਿਹੜੀਆਂ ਵਸਤਾਂ ਅੱਖੀਂ ਨਾ ਵੇਖੀਆਂ, ਨਾ ਕੰਨ੍ਹੀਂ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ, - 10 ਓਹਨਾਂ ਨੂੰ ਪਰਮੇਸ਼ੁਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪਰਗਟ ਕੀਤਾ ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦਾ ਹੈ 11 ਮਨੁੱਖ ਦੇ ਆਤਮਾ ਤੋਂ ਬਿਨਾਂ ਜੋ ਉਹ ਦੇ ਅੰਦਰ ਹੈ ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲਾਂ ਕੌਣ ਜਾਣਦਾ ਹੈ? ਇਸੇ ਪਰਕਾਰ ਪਰਮੇਸ਼ੁਰ ਦੇ ਆਤਮਾ ਤੋਂ ਬਿਨਾ ਪਰਮੇਸ਼ੁਰ ਦੀਆਂ ਗੱਲਾਂ ਕੋਈ ਨਹੀਂ ਜਾਣਦਾ ਹੈ 12 ਪਰ ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ੁਰ ਨੇ ਸਾਨੂੰ ਬਖਸ਼ੇ ਹਨ 13 ਅਸੀਂ ਇੰਨ੍ਹਾਂ ਗੱਲਾਂ ਨੂੰ ਮਾਣਸ ਗਿਆਨ ਦਿਆਂ ਦੱਸਿਆ ਹੋਇਆਂ ਸ਼ਬਦਾਂ ਨਾਲ ਨਹੀਂ ਸਗੋਂ ਆਤਮਾ ਦਿਆਂ ਦੱਸਿਆਂ ਹੋਇਆ ਸ਼ਬਦਾਂ ਨਾਲ ਅਰਥਾਤ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ 14 ਪਰ ਪ੍ਰਾਣਿਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂ ਜੋ ਉਹ ਉਸ ਦੇ ਲੇਖੇ ਮੂਰਖਤਾਈ ਹਨ ਅਤੇ ਉਹ ਉਨ੍ਹਾਂ ਨੂੰ ਨਹੀਂ ਜਾਣ ਸੱਕਦਾ ਇਸ ਲਈ ਜੋ ਆਤਮਿਕ ਰੀਤ ਨਾਲ ਉਨ੍ਹਾਂ ਦੀ ਜਾਚ ਕਰੀਦੀ ਹੈ 15 ਪਰ ਜਿਹੜਾ ਆਤਮਿਕ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਚ ਕਰਦਾ ਹੈ ਪਰ ਆਪ ਕਿਸੇ ਤੋਂ ਜਾਚਿਆ ਨਹੀਂ ਜਾਂਦਾ 16 ਕਿਉਂ ਜੋ ਪ੍ਰਭੁ ਦੀ ਬੁੱਧੀ ਨੂੰ ਕਿਨ ਜਾਣਿਆ ਹੈ ਭਈ ਉਹ ਨੁੰ ਸਮਝਾਵੇ? ਪਰ ਮਸੀਹ ਦੀ ਬੁੱਧੀ ਸਾਡੇ ਵਿੱਚ ਹੈ।।
1. ਹੇ ਭਰਾਵੋ, ਜਾਂ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਖੀ ਦੀ ਖਬਰ ਦਿੰਦਾ ਹੋਇਆ ਤੁਹਾਡੇ ਕੋਲ ਆਇਆ ਤਾਂ ਬਚਨ ਯਾ ਗਿਆਨ ਦੀ ਉੱਤਮਤਾਈ ਨਾਲ ਨਹੀਂ ਆਇਆ 2. ਕਿਉਂ ਜੋ ਮੈਂ ਇਹ ਠਾਣ ਲਿਆ ਭਈ ਯਿਸੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨਾ ਤੁਹਾਡੇ ਵਿੱਚ ਕਿਸੇ ਹੋਰ ਗੱਲ ਨੂੰ ਨਾ ਜਾਣਾਂ 3. ਅਤੇ ਮੈਂ ਦੁਰਬਲਤਾਈ ਅਤੇ ਭੈ ਅਤੇ ਵੱਡੇ ਕਾਂਬੇ ਨਾਲ ਤੁਹਾਡੇ ਕੋਲ ਰਹਿੰਦਾ ਸਾਂ 4. ਅਤੇ ਮੇਰਾ ਬਚਨ ਅਤੇ ਮੇਰਾ ਪਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰੱਥਾ ਦੇ ਪਰਮਾਣ ਨਾਲ ਸੀ 5. ਤਾਂ ਜੋ ਤੁਹਾਡੀ ਨਿਹਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਉੱਤੇ ਠਹਿਰੇ।। 6. ਤਾਂ ਵੀ ਅਸੀਂ ਸਿਆਣਿਆਂ ਦੇ ਅੱਗੇ ਗਿਆਨ ਸੁਣਾਉਂਦੇ ਹਾਂ ਪਰ ਉਹ ਗਿਆਨ ਨਹੀਂ ਜੋ ਇਸ ਜੁੱਗ ਦਾ ਹੋਵੇ ਅਤੇ ਨਾ ਇਸ ਜੁੱਗ ਦੇ ਹਾਕਮਾਂ ਦਾ ਜਿਹੜੇ ਨਾਸ ਹੋ ਰਹੇ ਹਨ 7. ਸਗੋਂ ਪਰਮੇਸ਼ੁਰ ਦਾ ਗੁਪਤ ਗਿਆਨ ਭੇਤ ਨਾਲ ਸੁਣਾਉਂਦੇ ਹਾਂ ਜਿਹ ਨੂੰ ਪਰਮੇਸ਼ੁਰ ਨੇ ਜੁੱਗਾਂ ਤੋਂ ਪਹਿਲਾਂ ਸਾਡੇ ਪਰਤਾਪ ਲਈ ਠਹਿਰਾਇਆ 8. ਜਿਹ ਨੂੰ ਇਸ ਜੁੱਗ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਾ ਜਾਣਿਆ ਕਿਉਂਕਿ ਜੇਕਰ ਉਹ ਜਾਣਦੇ ਤਾਂ ਤੇਜਵਾਨ ਪ੍ਰਭੁ ਨੂੰ ਸਲੀਬ ਉੱਤੇ ਨਾ ਚਾੜ੍ਹਦੇ 9. ਪਰੰਤੂ ਜਿਵੇਂ ਲਿਖਿਆ ਹੋਇਆ ਹੈ - ਜਿਹੜੀਆਂ ਵਸਤਾਂ ਅੱਖੀਂ ਨਾ ਵੇਖੀਆਂ, ਨਾ ਕੰਨ੍ਹੀਂ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ, - 10. ਓਹਨਾਂ ਨੂੰ ਪਰਮੇਸ਼ੁਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪਰਗਟ ਕੀਤਾ ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦਾ ਹੈ 11. ਮਨੁੱਖ ਦੇ ਆਤਮਾ ਤੋਂ ਬਿਨਾਂ ਜੋ ਉਹ ਦੇ ਅੰਦਰ ਹੈ ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲਾਂ ਕੌਣ ਜਾਣਦਾ ਹੈ? ਇਸੇ ਪਰਕਾਰ ਪਰਮੇਸ਼ੁਰ ਦੇ ਆਤਮਾ ਤੋਂ ਬਿਨਾ ਪਰਮੇਸ਼ੁਰ ਦੀਆਂ ਗੱਲਾਂ ਕੋਈ ਨਹੀਂ ਜਾਣਦਾ ਹੈ 12. ਪਰ ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ੁਰ ਨੇ ਸਾਨੂੰ ਬਖਸ਼ੇ ਹਨ 13. ਅਸੀਂ ਇੰਨ੍ਹਾਂ ਗੱਲਾਂ ਨੂੰ ਮਾਣਸ ਗਿਆਨ ਦਿਆਂ ਦੱਸਿਆ ਹੋਇਆਂ ਸ਼ਬਦਾਂ ਨਾਲ ਨਹੀਂ ਸਗੋਂ ਆਤਮਾ ਦਿਆਂ ਦੱਸਿਆਂ ਹੋਇਆ ਸ਼ਬਦਾਂ ਨਾਲ ਅਰਥਾਤ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ 14. ਪਰ ਪ੍ਰਾਣਿਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂ ਜੋ ਉਹ ਉਸ ਦੇ ਲੇਖੇ ਮੂਰਖਤਾਈ ਹਨ ਅਤੇ ਉਹ ਉਨ੍ਹਾਂ ਨੂੰ ਨਹੀਂ ਜਾਣ ਸੱਕਦਾ ਇਸ ਲਈ ਜੋ ਆਤਮਿਕ ਰੀਤ ਨਾਲ ਉਨ੍ਹਾਂ ਦੀ ਜਾਚ ਕਰੀਦੀ ਹੈ 15. ਪਰ ਜਿਹੜਾ ਆਤਮਿਕ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਚ ਕਰਦਾ ਹੈ ਪਰ ਆਪ ਕਿਸੇ ਤੋਂ ਜਾਚਿਆ ਨਹੀਂ ਜਾਂਦਾ 16. ਕਿਉਂ ਜੋ ਪ੍ਰਭੁ ਦੀ ਬੁੱਧੀ ਨੂੰ ਕਿਨ ਜਾਣਿਆ ਹੈ ਭਈ ਉਹ ਨੁੰ ਸਮਝਾਵੇ? ਪਰ ਮਸੀਹ ਦੀ ਬੁੱਧੀ ਸਾਡੇ ਵਿੱਚ ਹੈ।।
  • ੧ ਕੁਰਿੰਥੀਆਂ ਅਧਿਆਇ 1  
  • ੧ ਕੁਰਿੰਥੀਆਂ ਅਧਿਆਇ 2  
  • ੧ ਕੁਰਿੰਥੀਆਂ ਅਧਿਆਇ 3  
  • ੧ ਕੁਰਿੰਥੀਆਂ ਅਧਿਆਇ 4  
  • ੧ ਕੁਰਿੰਥੀਆਂ ਅਧਿਆਇ 5  
  • ੧ ਕੁਰਿੰਥੀਆਂ ਅਧਿਆਇ 6  
  • ੧ ਕੁਰਿੰਥੀਆਂ ਅਧਿਆਇ 7  
  • ੧ ਕੁਰਿੰਥੀਆਂ ਅਧਿਆਇ 8  
  • ੧ ਕੁਰਿੰਥੀਆਂ ਅਧਿਆਇ 9  
  • ੧ ਕੁਰਿੰਥੀਆਂ ਅਧਿਆਇ 10  
  • ੧ ਕੁਰਿੰਥੀਆਂ ਅਧਿਆਇ 11  
  • ੧ ਕੁਰਿੰਥੀਆਂ ਅਧਿਆਇ 12  
  • ੧ ਕੁਰਿੰਥੀਆਂ ਅਧਿਆਇ 13  
  • ੧ ਕੁਰਿੰਥੀਆਂ ਅਧਿਆਇ 14  
  • ੧ ਕੁਰਿੰਥੀਆਂ ਅਧਿਆਇ 15  
  • ੧ ਕੁਰਿੰਥੀਆਂ ਅਧਿਆਇ 16  
×

Alert

×

Punjabi Letters Keypad References