ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਯਵਨਾਹ ਅਧਿਆਇ 3

1 ਯਹੋਵਾਹ ਦੀ ਬਾਣੀ ਦੂਜੀ ਵਾਰੀ ਯੂਨਾਹ ਨੂੰ ਆਈ ਕਿ 2 ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਨੂੰ ਇਸ ਗੱਲ ਦਾ ਪਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ! 3 ਤਦ ਯੂਨਾਹ ਯਹੋਵਾਹ ਦੇ ਆਖੇ ਅਨੁਸਾਰ ਉੱਠ ਕੇ ਨੀਨਵਾਹ ਨੂੰ ਗਿਆ। ਨੀਨਵਾਹ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ, ਜਿਹ ਦੇ ਵਿੱਚ ਦਾ ਪੈਂਡਾ ਤਿੰਨ ਦਿਨਾਂ ਦਾ ਸੀ 4 ਸੋ ਯੂਨਾਹ ਸ਼ਹਿਰ ਵਿੱਚ ਵੜਨ ਲੱਗਾ ਅਤੇ ਇੱਕ ਦਿਨ ਦਾ ਪੈਂਡਾ ਕੀਤਾ, ਤਦ ਉਹ ਨੇ ਪੁਕਾਰਿਆ ਅਤੇ ਆਖਿਆ, ਹੋਰ ਚਾਲੀਆਂ ਦਿਨਾਂ ਨੂੰ ਨੀਨਵਾਹ ਢਾਹਿਆ ਜਾਵੇਗਾ! 5 ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਓਹਨਾਂ ਨੇ ਤੱਪੜ ਪਾ ਲਏ।। 6 ਏਹ ਖਬਰ ਨੀਨਵਾਹ ਦੇ ਪਾਤਸ਼ਾਹ ਨੂੰ ਅੱਪੜ ਪਈ ਤਾਂ ਉਹ ਆਪਣੀ ਰਾਜ ਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਜੁੱਬਾ ਲਾਹ ਸੁੱਟਿਆ ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ 7 ਤਾਂ ਉਸਨੇ ਹੋਕਾ ਦਿੱਤਾ ਅਤੇ ਨੀਨਵਾਹ ਵਿੱਚ ਪਰਚਾਰ ਕੀਤਾ,- ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦਾ ਫ਼ਰਮਾਨ — ਨਾ ਆਦਮੀ ਨਾ ਪਸੂ, ਨਾ ਵਗ ਨਾ ਇੱਜੜ ਕੁਝ ਚੱਖਣ, ਓਹ ਨਾ ਖਾਣ ਨਾ ਪਾਣੀ ਪੀਣ 8 ਪਰ ਆਦਮੀ ਅਰ ਪਸੂ ਤੱਪੜਾਂ ਨਾਲ ਢਕੇ ਹੋਏ ਹੋਣ ਅਤੇ ਪਰਮੇਸ਼ੁਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ! ਸਭ ਕੋਈ ਆਪੋ ਆਪਣੇ ਭੈੜੇ ਰਾਹ ਤੋਂ ਅਤੇ ਆਪੋ ਆਪਣੇ ਜ਼ੁਲਮ ਤੋਂ ਜੋ ਓਹ ਕਰ ਰਹੇ ਹਨ ਮੂੰਹ ਮੋੜਨ! 9 ਕੀ ਜਾਣੀਏ ਜੋ ਪਰਮੇਸ਼ੁਰ ਮੁੜੇ ਅਤੇ ਪਛਤਾਵੇ ਅਤੇ ਆਪਣੇ ਤੱਤੇ ਕ੍ਰੋਧ ਤੋ ਹਟੇ ਭਈ ਅਸੀਂ ਨਾਸ ਨਾ ਹੋਈਏॽ।। 10 ਜਦ ਪਰਮੇਸ਼ੁਰ ਨੇ ਓਹਨਾਂ ਦੇ ਕੰਮਾਂ ਨੂੰ ਡਿੱਠਾ ਕਿ ਓਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ, ਤਦ ਪਰਮੇਸ਼ੁਰ ਉਸ ਬੁਰਿਆਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਓਹਨਾਂ ਨਾਲ ਕਰੇਗਾ ਅਤੇ ਉਸ ਨੇ ਉਹ ਨਹੀਂ ਕੀਤੀ।।
1 ਯਹੋਵਾਹ ਦੀ ਬਾਣੀ ਦੂਜੀ ਵਾਰੀ ਯੂਨਾਹ ਨੂੰ ਆਈ ਕਿ .::. 2 ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਨੂੰ ਇਸ ਗੱਲ ਦਾ ਪਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ! .::. 3 ਤਦ ਯੂਨਾਹ ਯਹੋਵਾਹ ਦੇ ਆਖੇ ਅਨੁਸਾਰ ਉੱਠ ਕੇ ਨੀਨਵਾਹ ਨੂੰ ਗਿਆ। ਨੀਨਵਾਹ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ, ਜਿਹ ਦੇ ਵਿੱਚ ਦਾ ਪੈਂਡਾ ਤਿੰਨ ਦਿਨਾਂ ਦਾ ਸੀ .::. 4 ਸੋ ਯੂਨਾਹ ਸ਼ਹਿਰ ਵਿੱਚ ਵੜਨ ਲੱਗਾ ਅਤੇ ਇੱਕ ਦਿਨ ਦਾ ਪੈਂਡਾ ਕੀਤਾ, ਤਦ ਉਹ ਨੇ ਪੁਕਾਰਿਆ ਅਤੇ ਆਖਿਆ, ਹੋਰ ਚਾਲੀਆਂ ਦਿਨਾਂ ਨੂੰ ਨੀਨਵਾਹ ਢਾਹਿਆ ਜਾਵੇਗਾ! .::. 5 ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਓਹਨਾਂ ਨੇ ਤੱਪੜ ਪਾ ਲਏ।। .::. 6 ਏਹ ਖਬਰ ਨੀਨਵਾਹ ਦੇ ਪਾਤਸ਼ਾਹ ਨੂੰ ਅੱਪੜ ਪਈ ਤਾਂ ਉਹ ਆਪਣੀ ਰਾਜ ਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਜੁੱਬਾ ਲਾਹ ਸੁੱਟਿਆ ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ .::. 7 ਤਾਂ ਉਸਨੇ ਹੋਕਾ ਦਿੱਤਾ ਅਤੇ ਨੀਨਵਾਹ ਵਿੱਚ ਪਰਚਾਰ ਕੀਤਾ,- ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦਾ ਫ਼ਰਮਾਨ — ਨਾ ਆਦਮੀ ਨਾ ਪਸੂ, ਨਾ ਵਗ ਨਾ ਇੱਜੜ ਕੁਝ ਚੱਖਣ, ਓਹ ਨਾ ਖਾਣ ਨਾ ਪਾਣੀ ਪੀਣ .::. 8 ਪਰ ਆਦਮੀ ਅਰ ਪਸੂ ਤੱਪੜਾਂ ਨਾਲ ਢਕੇ ਹੋਏ ਹੋਣ ਅਤੇ ਪਰਮੇਸ਼ੁਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ! ਸਭ ਕੋਈ ਆਪੋ ਆਪਣੇ ਭੈੜੇ ਰਾਹ ਤੋਂ ਅਤੇ ਆਪੋ ਆਪਣੇ ਜ਼ੁਲਮ ਤੋਂ ਜੋ ਓਹ ਕਰ ਰਹੇ ਹਨ ਮੂੰਹ ਮੋੜਨ! .::. 9 ਕੀ ਜਾਣੀਏ ਜੋ ਪਰਮੇਸ਼ੁਰ ਮੁੜੇ ਅਤੇ ਪਛਤਾਵੇ ਅਤੇ ਆਪਣੇ ਤੱਤੇ ਕ੍ਰੋਧ ਤੋ ਹਟੇ ਭਈ ਅਸੀਂ ਨਾਸ ਨਾ ਹੋਈਏॽ।। .::. 10 ਜਦ ਪਰਮੇਸ਼ੁਰ ਨੇ ਓਹਨਾਂ ਦੇ ਕੰਮਾਂ ਨੂੰ ਡਿੱਠਾ ਕਿ ਓਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ, ਤਦ ਪਰਮੇਸ਼ੁਰ ਉਸ ਬੁਰਿਆਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਓਹਨਾਂ ਨਾਲ ਕਰੇਗਾ ਅਤੇ ਉਸ ਨੇ ਉਹ ਨਹੀਂ ਕੀਤੀ।। .::.
  • ਯਵਨਾਹ ਅਧਿਆਇ 1  
  • ਯਵਨਾਹ ਅਧਿਆਇ 2  
  • ਯਵਨਾਹ ਅਧਿਆਇ 3  
  • ਯਵਨਾਹ ਅਧਿਆਇ 4  
×

Alert

×

Punjabi Letters Keypad References