ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਅਜ਼ਰਾ ਅਧਿਆਇ 1

1 ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਪਹਿਲੇ ਵਰਹੇ ਵਿੱਚ ਯਹੋਵਾਹ ਨੇ ਫਾਰਸ ਦੇ ਪਾਤਸ਼ਾਹ ਕੋਰਸ ਦਾ ਮਨ ਪਰੇਰਿਆ ਭਈ ਯਿਰਮਿਯਾਹ ਦੇ ਮੂੰਹੋਂ ਉੱਚਰਿਆ ਯਹੋਵਾਹ ਦਾ ਬਚਨ ਪੂਰਾ ਹੋਵੇ ਅਤੇ ਉਹ ਨੇ ਆਪਣੇ ਸਾਰੇ ਰਾਜ ਵਿੱਚ ਇਹ ਡੌਂਡੀ ਪਿਟਵਾਈ ਤੇ ਲਿਖਤ ਵਿੱਚ ਵੀ ਦੇ ਦਿੱਤਾ ਭਈ 2 ਫਾਰਸ ਦਾ ਪਾਤਸ਼ਾਹ ਕੋਰਸ਼ ਇਉਂ ਫਰਮਾਉਂਦਾ ਹੈ ਕਿ ਅਕਾਸ਼ਾਂ ਦੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਰਬੱਤ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਆਪੇ ਮੈਨੂੰ ਹਦੈਤ ਦਿੱਤੀ ਹੈ ਕਿ ਯਰੂਸ਼ਲਮ ਵਿੱਚ ਜੋ ਯਹੂਦਾਹ ਵਿੱਚ ਹੈ ਉਹ ਦੇ ਲਈ ਇੱਕ ਭਵਨ ਬਣਾਵਾਂ 3 ਉਹ ਦੀ ਸਾਰੀ ਪਰਜਾ ਵਿੱਚੋਂ ਤੁਹਾਡੇ ਵਿੱਚ ਕੌਣ ਤਿਆਰ ਹੈ? ਉਹ ਦਾ ਪਰਮੇਸ਼ੁਰ ਉਹ ਦੇ ਅੰਗ ਸੰਗ ਹੋਵੇ! ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਬਣਾਵੇ ਜੋ ਯਰੂਸ਼ਲਮ ਵਿੱਚ ਹੈ (ਓਹੋ ਪਰਮੇਸ਼ੁਰ ਹੈ) 4 ਅਤੇ ਜੋ ਕੋਈ ਕਿਤੇ ਰਹਿ ਗਿਆ ਹੋਵੇ ਜਿੱਥੇ ਉਹ ਦੀ ਵੱਸੋਂ ਹੋਵੇ ਤਾਂ ਉਸ ਥਾਂ ਦੇ ਲੋਕ ਚਾਂਦੀ ਸੋਨੇ ਤੇ ਮਾਲ ਤੇ ਪਸੂ ਦੇ ਕੇ ਉਹ ਦੀ ਸਹਾਇਤਾ ਕਰਨ ਤੇ ਨਾਲੇ ਓਹ ਪਰਮੇਸ਼ੁਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ ਆਪਣੀ ਖੁਸ਼ੀ ਦੀ ਭੇਟ ਨਾਲ ਦੇਣ 5 ਤਦ ਯਹੂਦਾਹ ਤੇ ਬਿਨਯਾਮੀਨ ਦੇ ਪ੍ਰਿਤਾਂ ਦੇ ਘਰਾਣਿਆਂ ਦੇ ਮੁਖੀਏ ਤੇ ਜਾਜਕ ਤੇ ਲੇਵੀ ਅਤੇ ਓਹ ਸੱਭੇ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਪਰੇਰਿਆ ਉੱਠੇ ਭਈ ਜਾ ਕੇ ਯਹੋਵਾਹ ਦਾ ਭਵਨ ਜੋ ਯਰੂਸ਼ਲਮ ਵਿੱਚ ਹੈ ਬਣਾਉਣ 6 ਅਤੇ ਉਨ੍ਹਾਂ ਸਭਨਾਂ ਨੇ ਜੋ ਉਨ੍ਹਾਂ ਦੇ ਆਲੇ ਦੁਆਲੇ ਸਨ ਖੁਸ਼ੀ ਨਾਲ ਦਿੱਤੀਆਂ ਹੋਈਆਂ ਵਸਤੂਆਂ ਦੇ ਨਾਲ ਹੀ ਚਾਂਦੀ ਦਿਆਂ ਭਾਂਡਿਆਂ ਤੇ ਸੋਨੇ ਤੇ ਮਾਲ ਤੇ ਪਸੂਆਂ ਤੇ ਬਹੁਮੁੱਲੀਆਂ ਵਸਤੂਆਂ ਨਾਲ ਉਨ੍ਹਾਂ ਦੇ ਹੱਥ ਤਕੜੇ ਕੀਤੇ ।। 7 ਕੋਰਸ਼ ਪਾਤਸ਼ਾਹ ਨੇ ਵੀ ਯਹੋਵਾਹ ਦੇ ਭਵਨ ਦੇ ਉਨ੍ਹਾਂ ਭਾਂਡਿਆਂ ਨੂੰ ਕਢਵਾਇਆ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਤੋਂ ਲੈ ਆਇਆ ਸੀ ਤੇ ਆਪਣੇ ਦਿਓਤਿਆਂ ਦੇ ਮੰਦਰ ਵਿੱਚ ਰੱਖਿਆ ਹੋਇਆ ਸੀ 8 ਏਹਨਾਂ ਨੂੰ ਹੀ ਫਾਰਸ ਦੇ ਪਾਤਸ਼ਾਹ ਕੋਰਸ਼ ਨੇ ਮਿਥਰਦਾਥ ਖ਼ਜਾਨਚੀ ਦੇ ਹੱਥੀਂ ਕਢਵਾਇਆ ਤੇ ਗਿਣ ਕੇ ਯਹੂਦਾਹ ਦੇ ਸ਼ਜ਼ਾਦੇ ਸ਼ੇਸ਼ਬੱਸਰ ਨੂੰ ਦਿੱਤਾ 9 ਅਤੇ ਉਨ੍ਹਾਂ ਦੀ ਗਿਣਤੀ ਇਹ ਸੀ, ਸੋਨੇ ਦੇ ਤੀਹ ਥਾਲ, ਚਾਂਦੀ ਦੇ ਹਜ਼ਾਰ ਥਾਲ ਅਤੇ ਉਨੰਤੀ ਛੁਰੀਆਂ 10 ਸੋਨੇ ਦੇ ਤੀਹ ਕਟੋਰਦਾਨ, ਚਾਂਦੀ ਦੇ ਦੂਜੀ ਪਰਕਾਰ ਦੇ ਚਾਰ ਸੌ ਦਸ, ਕੌਲ ਤੇ ਦੂਜੇ ਭਾਂਡੇ ਇੱਕ ਹਜ਼ਾਰ 11 ਸੋਨੇ ਚਾਂਦੀ ਦੇ ਸਾਰੇ ਭਾਂਡੇ ਪੰਜ ਹਜ਼ਾਰ ਚਾਰ ਸੌ ਸਨ। ਸ਼ੇਸ਼ਬੱਸਰ ਇਨ੍ਹਾਂ ਸਭਨਾਂ ਨੂੰ ਬਾਬਲ ਤੋਂ ਯਰੂਸ਼ਲਮ ਨੂੰ ਮੁੜਨ ਵਾਲਿਆਂ ਬੰਧੂਇਆਂ ਨਾਲ ਲੈ ਆਇਆ।।
1. ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਪਹਿਲੇ ਵਰਹੇ ਵਿੱਚ ਯਹੋਵਾਹ ਨੇ ਫਾਰਸ ਦੇ ਪਾਤਸ਼ਾਹ ਕੋਰਸ ਦਾ ਮਨ ਪਰੇਰਿਆ ਭਈ ਯਿਰਮਿਯਾਹ ਦੇ ਮੂੰਹੋਂ ਉੱਚਰਿਆ ਯਹੋਵਾਹ ਦਾ ਬਚਨ ਪੂਰਾ ਹੋਵੇ ਅਤੇ ਉਹ ਨੇ ਆਪਣੇ ਸਾਰੇ ਰਾਜ ਵਿੱਚ ਇਹ ਡੌਂਡੀ ਪਿਟਵਾਈ ਤੇ ਲਿਖਤ ਵਿੱਚ ਵੀ ਦੇ ਦਿੱਤਾ ਭਈ 2. ਫਾਰਸ ਦਾ ਪਾਤਸ਼ਾਹ ਕੋਰਸ਼ ਇਉਂ ਫਰਮਾਉਂਦਾ ਹੈ ਕਿ ਅਕਾਸ਼ਾਂ ਦੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਰਬੱਤ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਆਪੇ ਮੈਨੂੰ ਹਦੈਤ ਦਿੱਤੀ ਹੈ ਕਿ ਯਰੂਸ਼ਲਮ ਵਿੱਚ ਜੋ ਯਹੂਦਾਹ ਵਿੱਚ ਹੈ ਉਹ ਦੇ ਲਈ ਇੱਕ ਭਵਨ ਬਣਾਵਾਂ 3. ਉਹ ਦੀ ਸਾਰੀ ਪਰਜਾ ਵਿੱਚੋਂ ਤੁਹਾਡੇ ਵਿੱਚ ਕੌਣ ਤਿਆਰ ਹੈ? ਉਹ ਦਾ ਪਰਮੇਸ਼ੁਰ ਉਹ ਦੇ ਅੰਗ ਸੰਗ ਹੋਵੇ! ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਬਣਾਵੇ ਜੋ ਯਰੂਸ਼ਲਮ ਵਿੱਚ ਹੈ (ਓਹੋ ਪਰਮੇਸ਼ੁਰ ਹੈ) 4. ਅਤੇ ਜੋ ਕੋਈ ਕਿਤੇ ਰਹਿ ਗਿਆ ਹੋਵੇ ਜਿੱਥੇ ਉਹ ਦੀ ਵੱਸੋਂ ਹੋਵੇ ਤਾਂ ਉਸ ਥਾਂ ਦੇ ਲੋਕ ਚਾਂਦੀ ਸੋਨੇ ਤੇ ਮਾਲ ਤੇ ਪਸੂ ਦੇ ਕੇ ਉਹ ਦੀ ਸਹਾਇਤਾ ਕਰਨ ਤੇ ਨਾਲੇ ਓਹ ਪਰਮੇਸ਼ੁਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ ਆਪਣੀ ਖੁਸ਼ੀ ਦੀ ਭੇਟ ਨਾਲ ਦੇਣ 5. ਤਦ ਯਹੂਦਾਹ ਤੇ ਬਿਨਯਾਮੀਨ ਦੇ ਪ੍ਰਿਤਾਂ ਦੇ ਘਰਾਣਿਆਂ ਦੇ ਮੁਖੀਏ ਤੇ ਜਾਜਕ ਤੇ ਲੇਵੀ ਅਤੇ ਓਹ ਸੱਭੇ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਪਰੇਰਿਆ ਉੱਠੇ ਭਈ ਜਾ ਕੇ ਯਹੋਵਾਹ ਦਾ ਭਵਨ ਜੋ ਯਰੂਸ਼ਲਮ ਵਿੱਚ ਹੈ ਬਣਾਉਣ 6. ਅਤੇ ਉਨ੍ਹਾਂ ਸਭਨਾਂ ਨੇ ਜੋ ਉਨ੍ਹਾਂ ਦੇ ਆਲੇ ਦੁਆਲੇ ਸਨ ਖੁਸ਼ੀ ਨਾਲ ਦਿੱਤੀਆਂ ਹੋਈਆਂ ਵਸਤੂਆਂ ਦੇ ਨਾਲ ਹੀ ਚਾਂਦੀ ਦਿਆਂ ਭਾਂਡਿਆਂ ਤੇ ਸੋਨੇ ਤੇ ਮਾਲ ਤੇ ਪਸੂਆਂ ਤੇ ਬਹੁਮੁੱਲੀਆਂ ਵਸਤੂਆਂ ਨਾਲ ਉਨ੍ਹਾਂ ਦੇ ਹੱਥ ਤਕੜੇ ਕੀਤੇ ।। 7. ਕੋਰਸ਼ ਪਾਤਸ਼ਾਹ ਨੇ ਵੀ ਯਹੋਵਾਹ ਦੇ ਭਵਨ ਦੇ ਉਨ੍ਹਾਂ ਭਾਂਡਿਆਂ ਨੂੰ ਕਢਵਾਇਆ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਤੋਂ ਲੈ ਆਇਆ ਸੀ ਤੇ ਆਪਣੇ ਦਿਓਤਿਆਂ ਦੇ ਮੰਦਰ ਵਿੱਚ ਰੱਖਿਆ ਹੋਇਆ ਸੀ 8. ਏਹਨਾਂ ਨੂੰ ਹੀ ਫਾਰਸ ਦੇ ਪਾਤਸ਼ਾਹ ਕੋਰਸ਼ ਨੇ ਮਿਥਰਦਾਥ ਖ਼ਜਾਨਚੀ ਦੇ ਹੱਥੀਂ ਕਢਵਾਇਆ ਤੇ ਗਿਣ ਕੇ ਯਹੂਦਾਹ ਦੇ ਸ਼ਜ਼ਾਦੇ ਸ਼ੇਸ਼ਬੱਸਰ ਨੂੰ ਦਿੱਤਾ 9. ਅਤੇ ਉਨ੍ਹਾਂ ਦੀ ਗਿਣਤੀ ਇਹ ਸੀ, ਸੋਨੇ ਦੇ ਤੀਹ ਥਾਲ, ਚਾਂਦੀ ਦੇ ਹਜ਼ਾਰ ਥਾਲ ਅਤੇ ਉਨੰਤੀ ਛੁਰੀਆਂ 10. ਸੋਨੇ ਦੇ ਤੀਹ ਕਟੋਰਦਾਨ, ਚਾਂਦੀ ਦੇ ਦੂਜੀ ਪਰਕਾਰ ਦੇ ਚਾਰ ਸੌ ਦਸ, ਕੌਲ ਤੇ ਦੂਜੇ ਭਾਂਡੇ ਇੱਕ ਹਜ਼ਾਰ 11. ਸੋਨੇ ਚਾਂਦੀ ਦੇ ਸਾਰੇ ਭਾਂਡੇ ਪੰਜ ਹਜ਼ਾਰ ਚਾਰ ਸੌ ਸਨ। ਸ਼ੇਸ਼ਬੱਸਰ ਇਨ੍ਹਾਂ ਸਭਨਾਂ ਨੂੰ ਬਾਬਲ ਤੋਂ ਯਰੂਸ਼ਲਮ ਨੂੰ ਮੁੜਨ ਵਾਲਿਆਂ ਬੰਧੂਇਆਂ ਨਾਲ ਲੈ ਆਇਆ।।
  • ਅਜ਼ਰਾ ਅਧਿਆਇ 1  
  • ਅਜ਼ਰਾ ਅਧਿਆਇ 2  
  • ਅਜ਼ਰਾ ਅਧਿਆਇ 3  
  • ਅਜ਼ਰਾ ਅਧਿਆਇ 4  
  • ਅਜ਼ਰਾ ਅਧਿਆਇ 5  
  • ਅਜ਼ਰਾ ਅਧਿਆਇ 6  
  • ਅਜ਼ਰਾ ਅਧਿਆਇ 7  
  • ਅਜ਼ਰਾ ਅਧਿਆਇ 8  
  • ਅਜ਼ਰਾ ਅਧਿਆਇ 9  
  • ਅਜ਼ਰਾ ਅਧਿਆਇ 10  
×

Alert

×

Punjabi Letters Keypad References