ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਆਮੋਸ ਅਧਿਆਇ 9

1 ਮੈਂ ਪ੍ਰਭੁ ਨੂੰ ਜਗਵੇਦੀ ਦੇ ਕੋਲ ਖਲੋਤਾ ਵੇਖਿਆ, ਅਤੇ ਉਸ ਆਖਿਆ, - ਕਲਸਾਂ ਨੂੰ ਮਾਰ ਭਈ ਸਰਦਲ ਹਿੱਲਣ, ਸਭ ਲੋਕਾਂ ਦੇ ਸਿਰਾਂ ਉੱਤੇ ਉਨ੍ਹਾਂ ਨੂੰ ਭੰਨ ਸੁੱਟ! ਮੈਂ ਓਹਨਾਂ ਦੇ ਬਾਕੀਆਂ ਨੂੰ ਤਲਵਾਰ ਨਾਲ ਵੱਢਾਂਗਾ, ਓਹਨਾਂ ਵਿੱਚੋਂ ਕੋਈ ਵੀ ਨਾ ਨੱਠੇਗਾ, ਅਤੇ ਕੋਈ ਵੀ ਨਾ ਬਚੇਗਾ।। 2 ਭਾਵੇਂ ਓਹ ਪਤਾਲ ਵਿੱਚ ਟੋਆ ਪੁੱਟਣ, ਉੱਥੋਂ ਮੇਰਾ ਹੱਥ ਓਹਨਾਂ ਨੂੰ ਖਿੱਚੇਗਾ, ਭਾਵੇਂ ਓਹ ਅਕਾਸ਼ ਤੀਕ ਚੜ੍ਹਨ, ਉੱਥੋਂ ਮੈਂ ਓਹਨਾਂ ਨੂੰ ਲਾਹਵਾਂਗਾ! 3 ਭਾਵੇਂ ਓਹ ਕਰਮਲ ਦੀ ਚੋਟੀ ਉੱਤੇ ਲੁਕ ਜਾਣ, ਉੱਥੋਂ ਮੈਂ ਓਹਨਾਂ ਨੂੰ ਭਾਲ ਕੇ ਲੈ ਲਵਾਂਗਾ, ਭਾਵੇਂ ਓਹ ਮੇਰੀ ਨਿਗਾਹ ਤੋਂ ਸਮੁੰਦਰ ਦੇ ਥੱਲੇ ਛਿੱਪ ਜਾਣ, ਉੱਥੋਂ ਮੈਂ ਨਾਗ ਨੂੰ ਹੁਕਮ ਦਿਆਂਗਾ, ਅਤੇ ਉਹ ਓਹਨਾਂ ਨੂੰ ਡੱਸੇਗਾ! 4 ਭਾਵੇਂ ਓਹ ਆਪਣੇ ਵੈਰਿਆਂ ਦੇ ਅੱਗੋਂ ਅਸੀਰੀ ਵਿੱਚ ਜਾਣ, ਉੱਥੋਂ ਮੈਂ ਤਲਵਾਰ ਨੂੰ ਹੁਕਮ ਦਿਆਂਗਾ, ਅਤੇ ਉਹ ਓਹਨਾਂ ਨੂੰ ਵੱਢੇਗੀ! ਮੈਂ ਆਪਣੀਆਂ ਅੱਖੀਆਂ ਨੂੰ ਓਹਨਾਂ ਉੱਤੇ ਬੁਰਿਆਈ ਲਈ ਰੱਖਾਂਗਾ, ਪਰ ਭਲਿਆਈ ਲਈ ਨਹੀਂ।। 5 ਸੈਨਾਂ ਦਾ ਪ੍ਰਭੁ ਯਹੋਵਾਹ ਉਹ ਹੈ, ਜੋ ਧਰਤੀ ਨੂੰ ਛੋਹੰਦਾ ਹੈ ਤਾਂ ਉਹ ਪਿਘਲ ਜਾਂਦੀ ਹੈ, ਅਤੇ ਉਸ ਦੇ ਸਾਰੇ ਵਾਸੀ ਸੋਗ ਕਰਦੇ ਹਨ, ਸਾਰਾ ਦੇਸ ਨੀਲ ਦਰਿਆ ਵਾਂਙੁ ਚੜ੍ਹਦਾ ਹੈ, ਫੇਰ ਮਿਸਰ ਦੇ ਦਰਿਆ ਵਾਂਙੁ ਉਤਰ ਜਾਂਦਾ ਹੈ, - 6 ਜੋ ਅਕਾਸ਼ ਉੱਤੇ ਆਪਣੇ ਚੁਬਾਰੇ ਬਣਾਉਂਦਾ ਹੈ, ਅਤੇ ਧਰਤੀ ਉੱਤੇ ਆਪਣੇ ਅਕਾਸ਼ ਮੰਡਲ ਦੀ ਨੀਉਂ ਰੱਖਦਾ ਹੈ, ਜੋ ਸਮੁੰਦਰ ਦੇ ਪਾਣੀ ਸੱਦਦਾ ਹੈ, ਅਤੇ ਉਨ੍ਹਾਂ ਨੂੰ ਧਰਤੀ ਦੀ ਪਰਤ ਉੱਤੇ ਵਹਾ ਦਿੰਦਾ ਹੈ, ਯਹੋਵਾਹ ਉਹ ਦਾ ਨਾਮ ਹੈ!।। 7 ਹੇ ਇਸਰਾਏਲੀਓ, ਕੀ ਤੁਸੀਂ ਮੇਰੇ ਲਈ, ਕੂਸ਼ੀਆਂ ਵਰਗੇ ਨਹੀਂॽ ਯਹੋਵਾਹ ਦਾ ਵਾਕ ਹੈ। ਕੀ ਮੈਂ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ, ਫਲਿਸਤੀਆਂ ਨੂੰ ਕਫ਼ਤੋਂਰ ਵਿੱਚੋਂ ਅਤੇ ਅਰਾਮੀਆਂ ਨੂੰ ਕੀਰ ਵਿੱਚੋਂ ਨਹੀਂ ਕੱਢ ਲੈ ਆਇਆॽ 8 ਵੇਖੋ, ਪ੍ਰਭੁ ਯਹੋਵਾਹ ਦੀਆਂ ਅੱਖੀਆਂ ਏਸ ਪਾਪੀ ਪਾਤਸ਼ਾਹੀ ਉੱਤੇ ਹਨ, ਅਤੇ ਮੈਂ ਉਸ ਨੂੰ ਜ਼ਮੀਨ ਉੱਤੋਂ ਬਰਬਾਦ ਕਰਾਂਗਾ। ਤਾਂ ਵੀ ਮੈਂ ਯਾਕੂਬ ਦੇ ਘਰਾਣੇ ਨੂੰ ਉੱਕਾ ਹੀ ਬਰਬਾਦ ਨਹੀਂ ਕਰਾਂਗਾ, ਯਹੋਵਾਹ ਦਾ ਵਾਕ ਹੈ।। 9 ਵੇਖੋ, ਮੈਂ ਹੁਕਮ ਦਿਆਂਗਾ, ਅਤੇ ਮੈਂ ਇਸਰਾਏਲ ਦੇ ਘਰਾਣੇ ਨੂੰ ਸਾਰੀਆਂ ਕੌਮਾਂ ਵਿੱਚੋਂ ਛਾਣ ਸੁੱਟਾਂਗਾ, ਜਿਵੇਂ ਛਾਨਣੀ ਵਿੱਚ ਛਾਣੀਦਾ ਹੈ, ਅਤੇ ਇੱਕ ਦਾਣਾ ਵੀ ਧਰਤੀ ਤੇ ਨਾ ਡਿੱਗੇਗਾ। 10 ਮੇਰੀ ਪਰਜਾ ਦੇ ਸਾਰੇ ਪਾਪੀ ਤਲਵਾਰ ਨਾਲ ਮਰਨਗੇ, ਜੋ ਕਹਿੰਦੇ ਹਨ, ਬਿਪਤਾ ਨਾ ਸਾਨੂੰ ਫੜੇਗੀ, ਨਾ ਸਾਨੂੰ ਮਿਲੇਗੀ!।। 11 ਉਸ ਦਿਨ ਮੈਂ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਖੜਾ ਕਰਾਂਗਾ, ਉਸ ਦੀਆਂ ਤੇੜਾਂ ਨੂੰ ਬੰਦ ਕਰਾਂਗਾ, ਮੈਂ ਉਸ ਦੇ ਖੋਲੇ ਨੂੰ ਖਰਾ ਕਰਾਂਗਾ, ਅਤੇ ਪੁਰਾਣਿਆਂ ਸਮਿਆਂ ਵਾਂਙੁ ਉਸ ਨੂੰ ਬਣਾਵਾਂਗਾ, 12 ਭਈ ਓਹ ਅਦੋਮ ਦੇ ਬਕੀਏ ਉੱਤੇ, ਅਤੇ ਸਾਰੀਆਂ ਕੌਮਾਂ ਉੱਤੇ ਕਾਬੂ ਪਾ ਲੈਣ, ਜਿਹੜੀਆਂ ਮੇਰੇ ਨਾਮ ਉੱਤੇ ਪੁਕਾਰੀਆਂ ਜਾਂਦੀਆਂ ਹਨ, ਯਹੋਵਾਹ ਦਾ ਵਾਕ ਹੋ ਜੋ ਏਹ ਕਰਦਾ ਹੈ।। 13 ਵੇਖੋ, ਓਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਜਦ ਹਾਲੀ ਵਾਢੇ ਨੂੰ ਜਾ ਲਵੇਗਾ, ਅਤੇ ਅੰਗੂਰਾਂ ਦਾ ਮਿੱਧਣ ਵਾਲਾ ਬੀ ਬੀਜਣ ਵਾਲੇ ਨੂੰ, ਪਹਾੜ ਨਵੀਂ ਮੈਂ ਚੋਣਗੇ, ਅਤੇ ਸਾਰੇ ਟਿੱਲੇ ਪਿਘਲ ਜਾਣਗੇ! 14 ਤਾਂ ਮੈਂ ਆਪਣੀ ਪਰਜਾ ਇਸਰਾਏਲ ਦੀ ਅਸੀਰੀ ਨੂੰ ਮੁਕਾ ਦਿਆਂਗਾ, ਓਹ ਵਿਰਾਨ ਸ਼ਹਿਰਾਂ ਨੂੰ ਉਸਾਰਨਗੇ ਅਤੇ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ, ਅਤੇ ਉਨ੍ਹਾਂ ਦੀ ਮੈ ਪੀਣਗੇ, ਓਹ ਬਾਗ ਲਾਉਣਗੇ ਅਤੇ ਓਹਨਾਂ ਦਾ ਫਲ ਖਾਣਗੇ। 15 ਮੈ ਓਹਨਾਂ ਨੂੰ ਓਹਨਾਂ ਦੀ ਜ਼ਮੀਨ ਵਿੱਚ ਲਾਵਾਂਗਾ, ਓਹ ਆਪਣੀ ਭੂਮੀ ਤੋਂ ਜਿਹੜੀ ਮੈਂ ਓਹਨਾਂ ਨੂੰ ਦਿੱਤੀ, ਫੇਰ ਪੁੱਟੇ ਨਾ ਜਾਣਗੇ, ਯਹੋਵਾਹ ਤੇਰਾ ਪਰਮੇਸ਼ੁਰ ਫ਼ਰਮਾਉਂਦਾ ਹੈ।।
1. ਮੈਂ ਪ੍ਰਭੁ ਨੂੰ ਜਗਵੇਦੀ ਦੇ ਕੋਲ ਖਲੋਤਾ ਵੇਖਿਆ, ਅਤੇ ਉਸ ਆਖਿਆ, - ਕਲਸਾਂ ਨੂੰ ਮਾਰ ਭਈ ਸਰਦਲ ਹਿੱਲਣ, ਸਭ ਲੋਕਾਂ ਦੇ ਸਿਰਾਂ ਉੱਤੇ ਉਨ੍ਹਾਂ ਨੂੰ ਭੰਨ ਸੁੱਟ! ਮੈਂ ਓਹਨਾਂ ਦੇ ਬਾਕੀਆਂ ਨੂੰ ਤਲਵਾਰ ਨਾਲ ਵੱਢਾਂਗਾ, ਓਹਨਾਂ ਵਿੱਚੋਂ ਕੋਈ ਵੀ ਨਾ ਨੱਠੇਗਾ, ਅਤੇ ਕੋਈ ਵੀ ਨਾ ਬਚੇਗਾ।। 2. ਭਾਵੇਂ ਓਹ ਪਤਾਲ ਵਿੱਚ ਟੋਆ ਪੁੱਟਣ, ਉੱਥੋਂ ਮੇਰਾ ਹੱਥ ਓਹਨਾਂ ਨੂੰ ਖਿੱਚੇਗਾ, ਭਾਵੇਂ ਓਹ ਅਕਾਸ਼ ਤੀਕ ਚੜ੍ਹਨ, ਉੱਥੋਂ ਮੈਂ ਓਹਨਾਂ ਨੂੰ ਲਾਹਵਾਂਗਾ! 3. ਭਾਵੇਂ ਓਹ ਕਰਮਲ ਦੀ ਚੋਟੀ ਉੱਤੇ ਲੁਕ ਜਾਣ, ਉੱਥੋਂ ਮੈਂ ਓਹਨਾਂ ਨੂੰ ਭਾਲ ਕੇ ਲੈ ਲਵਾਂਗਾ, ਭਾਵੇਂ ਓਹ ਮੇਰੀ ਨਿਗਾਹ ਤੋਂ ਸਮੁੰਦਰ ਦੇ ਥੱਲੇ ਛਿੱਪ ਜਾਣ, ਉੱਥੋਂ ਮੈਂ ਨਾਗ ਨੂੰ ਹੁਕਮ ਦਿਆਂਗਾ, ਅਤੇ ਉਹ ਓਹਨਾਂ ਨੂੰ ਡੱਸੇਗਾ! 4. ਭਾਵੇਂ ਓਹ ਆਪਣੇ ਵੈਰਿਆਂ ਦੇ ਅੱਗੋਂ ਅਸੀਰੀ ਵਿੱਚ ਜਾਣ, ਉੱਥੋਂ ਮੈਂ ਤਲਵਾਰ ਨੂੰ ਹੁਕਮ ਦਿਆਂਗਾ, ਅਤੇ ਉਹ ਓਹਨਾਂ ਨੂੰ ਵੱਢੇਗੀ! ਮੈਂ ਆਪਣੀਆਂ ਅੱਖੀਆਂ ਨੂੰ ਓਹਨਾਂ ਉੱਤੇ ਬੁਰਿਆਈ ਲਈ ਰੱਖਾਂਗਾ, ਪਰ ਭਲਿਆਈ ਲਈ ਨਹੀਂ।। 5. ਸੈਨਾਂ ਦਾ ਪ੍ਰਭੁ ਯਹੋਵਾਹ ਉਹ ਹੈ, ਜੋ ਧਰਤੀ ਨੂੰ ਛੋਹੰਦਾ ਹੈ ਤਾਂ ਉਹ ਪਿਘਲ ਜਾਂਦੀ ਹੈ, ਅਤੇ ਉਸ ਦੇ ਸਾਰੇ ਵਾਸੀ ਸੋਗ ਕਰਦੇ ਹਨ, ਸਾਰਾ ਦੇਸ ਨੀਲ ਦਰਿਆ ਵਾਂਙੁ ਚੜ੍ਹਦਾ ਹੈ, ਫੇਰ ਮਿਸਰ ਦੇ ਦਰਿਆ ਵਾਂਙੁ ਉਤਰ ਜਾਂਦਾ ਹੈ, - 6. ਜੋ ਅਕਾਸ਼ ਉੱਤੇ ਆਪਣੇ ਚੁਬਾਰੇ ਬਣਾਉਂਦਾ ਹੈ, ਅਤੇ ਧਰਤੀ ਉੱਤੇ ਆਪਣੇ ਅਕਾਸ਼ ਮੰਡਲ ਦੀ ਨੀਉਂ ਰੱਖਦਾ ਹੈ, ਜੋ ਸਮੁੰਦਰ ਦੇ ਪਾਣੀ ਸੱਦਦਾ ਹੈ, ਅਤੇ ਉਨ੍ਹਾਂ ਨੂੰ ਧਰਤੀ ਦੀ ਪਰਤ ਉੱਤੇ ਵਹਾ ਦਿੰਦਾ ਹੈ, ਯਹੋਵਾਹ ਉਹ ਦਾ ਨਾਮ ਹੈ!।। 7. ਹੇ ਇਸਰਾਏਲੀਓ, ਕੀ ਤੁਸੀਂ ਮੇਰੇ ਲਈ, ਕੂਸ਼ੀਆਂ ਵਰਗੇ ਨਹੀਂॽ ਯਹੋਵਾਹ ਦਾ ਵਾਕ ਹੈ। ਕੀ ਮੈਂ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ, ਫਲਿਸਤੀਆਂ ਨੂੰ ਕਫ਼ਤੋਂਰ ਵਿੱਚੋਂ ਅਤੇ ਅਰਾਮੀਆਂ ਨੂੰ ਕੀਰ ਵਿੱਚੋਂ ਨਹੀਂ ਕੱਢ ਲੈ ਆਇਆॽ 8. ਵੇਖੋ, ਪ੍ਰਭੁ ਯਹੋਵਾਹ ਦੀਆਂ ਅੱਖੀਆਂ ਏਸ ਪਾਪੀ ਪਾਤਸ਼ਾਹੀ ਉੱਤੇ ਹਨ, ਅਤੇ ਮੈਂ ਉਸ ਨੂੰ ਜ਼ਮੀਨ ਉੱਤੋਂ ਬਰਬਾਦ ਕਰਾਂਗਾ। ਤਾਂ ਵੀ ਮੈਂ ਯਾਕੂਬ ਦੇ ਘਰਾਣੇ ਨੂੰ ਉੱਕਾ ਹੀ ਬਰਬਾਦ ਨਹੀਂ ਕਰਾਂਗਾ, ਯਹੋਵਾਹ ਦਾ ਵਾਕ ਹੈ।। 9. ਵੇਖੋ, ਮੈਂ ਹੁਕਮ ਦਿਆਂਗਾ, ਅਤੇ ਮੈਂ ਇਸਰਾਏਲ ਦੇ ਘਰਾਣੇ ਨੂੰ ਸਾਰੀਆਂ ਕੌਮਾਂ ਵਿੱਚੋਂ ਛਾਣ ਸੁੱਟਾਂਗਾ, ਜਿਵੇਂ ਛਾਨਣੀ ਵਿੱਚ ਛਾਣੀਦਾ ਹੈ, ਅਤੇ ਇੱਕ ਦਾਣਾ ਵੀ ਧਰਤੀ ਤੇ ਨਾ ਡਿੱਗੇਗਾ। 10. ਮੇਰੀ ਪਰਜਾ ਦੇ ਸਾਰੇ ਪਾਪੀ ਤਲਵਾਰ ਨਾਲ ਮਰਨਗੇ, ਜੋ ਕਹਿੰਦੇ ਹਨ, ਬਿਪਤਾ ਨਾ ਸਾਨੂੰ ਫੜੇਗੀ, ਨਾ ਸਾਨੂੰ ਮਿਲੇਗੀ!।। 11. ਉਸ ਦਿਨ ਮੈਂ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਖੜਾ ਕਰਾਂਗਾ, ਉਸ ਦੀਆਂ ਤੇੜਾਂ ਨੂੰ ਬੰਦ ਕਰਾਂਗਾ, ਮੈਂ ਉਸ ਦੇ ਖੋਲੇ ਨੂੰ ਖਰਾ ਕਰਾਂਗਾ, ਅਤੇ ਪੁਰਾਣਿਆਂ ਸਮਿਆਂ ਵਾਂਙੁ ਉਸ ਨੂੰ ਬਣਾਵਾਂਗਾ, 12. ਭਈ ਓਹ ਅਦੋਮ ਦੇ ਬਕੀਏ ਉੱਤੇ, ਅਤੇ ਸਾਰੀਆਂ ਕੌਮਾਂ ਉੱਤੇ ਕਾਬੂ ਪਾ ਲੈਣ, ਜਿਹੜੀਆਂ ਮੇਰੇ ਨਾਮ ਉੱਤੇ ਪੁਕਾਰੀਆਂ ਜਾਂਦੀਆਂ ਹਨ, ਯਹੋਵਾਹ ਦਾ ਵਾਕ ਹੋ ਜੋ ਏਹ ਕਰਦਾ ਹੈ।। 13. ਵੇਖੋ, ਓਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਜਦ ਹਾਲੀ ਵਾਢੇ ਨੂੰ ਜਾ ਲਵੇਗਾ, ਅਤੇ ਅੰਗੂਰਾਂ ਦਾ ਮਿੱਧਣ ਵਾਲਾ ਬੀ ਬੀਜਣ ਵਾਲੇ ਨੂੰ, ਪਹਾੜ ਨਵੀਂ ਮੈਂ ਚੋਣਗੇ, ਅਤੇ ਸਾਰੇ ਟਿੱਲੇ ਪਿਘਲ ਜਾਣਗੇ! 14. ਤਾਂ ਮੈਂ ਆਪਣੀ ਪਰਜਾ ਇਸਰਾਏਲ ਦੀ ਅਸੀਰੀ ਨੂੰ ਮੁਕਾ ਦਿਆਂਗਾ, ਓਹ ਵਿਰਾਨ ਸ਼ਹਿਰਾਂ ਨੂੰ ਉਸਾਰਨਗੇ ਅਤੇ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ, ਅਤੇ ਉਨ੍ਹਾਂ ਦੀ ਮੈ ਪੀਣਗੇ, ਓਹ ਬਾਗ ਲਾਉਣਗੇ ਅਤੇ ਓਹਨਾਂ ਦਾ ਫਲ ਖਾਣਗੇ। 15. ਮੈ ਓਹਨਾਂ ਨੂੰ ਓਹਨਾਂ ਦੀ ਜ਼ਮੀਨ ਵਿੱਚ ਲਾਵਾਂਗਾ, ਓਹ ਆਪਣੀ ਭੂਮੀ ਤੋਂ ਜਿਹੜੀ ਮੈਂ ਓਹਨਾਂ ਨੂੰ ਦਿੱਤੀ, ਫੇਰ ਪੁੱਟੇ ਨਾ ਜਾਣਗੇ, ਯਹੋਵਾਹ ਤੇਰਾ ਪਰਮੇਸ਼ੁਰ ਫ਼ਰਮਾਉਂਦਾ ਹੈ।।
  • ਆਮੋਸ ਅਧਿਆਇ 1  
  • ਆਮੋਸ ਅਧਿਆਇ 2  
  • ਆਮੋਸ ਅਧਿਆਇ 3  
  • ਆਮੋਸ ਅਧਿਆਇ 4  
  • ਆਮੋਸ ਅਧਿਆਇ 5  
  • ਆਮੋਸ ਅਧਿਆਇ 6  
  • ਆਮੋਸ ਅਧਿਆਇ 7  
  • ਆਮੋਸ ਅਧਿਆਇ 8  
  • ਆਮੋਸ ਅਧਿਆਇ 9  
×

Alert

×

Punjabi Letters Keypad References