ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਗਿਣਤੀ ਅਧਿਆਇ 22

1 ਤਾਂ ਇਸਰਾਏਲੀਆਂ ਨੇ ਕੂਚ ਕਰ ਕੇ ਮੋਆਬ ਦੇ ਮਦਾਨ ਵਿੱਚ ਯਰਦਨ ਦੇ ਪਾਰ ਯਰੀਹੋ ਕੋਲ ਡੇਰੇ ਲਾਏ।। 2 ਅਤੇ ਬਾਲਾਕ ਸਿੱਪੋਰ ਦੇ ਪੁੱਤ੍ਰ ਨੇ ਸਭ ਕੁਝ ਵੇਖਿਆ ਜਿਹੜਾ ਇਸਰਾਏਲੀਆਂ ਨੇ ਅਮੋਰੀਆਂ ਨਾਲ ਕੀਤਾ 3 ਅਤੇ ਮੋਆਬ ਉਸ ਪਰਜਾ ਦੇ ਅੱਗੋਂ ਡਾਢਾ ਡਰਿਆ ਕਿਉਂ ਜੋ ਉਹ ਬਹੁਤ ਸੀ ਸੋ ਮੋਆਬ ਇਸਰਾਏਲੀਆਂ ਦੇ ਕਾਰਨ ਅੱਤ ਬਿਆਕੁਲ ਹੋਇਆ 4 ਤਾਂ ਮੋਆਬ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ ਕਿ ਹੁਣ ਇਹ ਸਾਡੇ ਆਲੇ ਦੁਆਲੇ ਦਾ ਸਭ ਕੁਝ ਚੱਟ ਜਾਵੇਗਾ ਜਿਵੇਂ ਬਲਦ ਖੇਤ ਦਾ ਘਾਹ ਚੱਟ ਜਾਂਦਾ ਹੈ। ਸਿੱਪੋਰ ਦਾ ਪੁੱਤ੍ਰ ਬਾਲਾਕ ਉਸ ਸਮੇਂ ਮੋਆਬ ਦਾ ਰਾਜਾ ਸੀ 5 ਉਪਰੰਤ ਉਹ ਨੇ ਹਲਕਾਰੇ ਬਓਰ ਦੇ ਪੁੱਤ੍ਰ ਬਿਲਆਮ ਕੋਲ ਪਥੋਰ ਨੂੰ ਜਿਹੜਾ ਵੱਡੇ ਦਰਿਆ ਉੱਤੇ ਹੈ ਆਪਣੀ ਉੱਮਤ ਦੀ ਅੰਸ ਦੇ ਦੇਸ ਵਿੱਚ ਘੱਲੇ ਕਿ ਉਹ ਉਸ ਨੂੰ ਏਹ ਆਖ ਕੇ ਸੱਦੇ ਕਿ ਵੇਖੋ, ਇੱਕ ਉੱਮਤ ਮਿਸਰ ਤੋਂ ਨਿੱਕਲੀ ਹੈ ਅਤੇ ਵੇਖੋ, ਓਹ ਧਰਤੀ ਦੀ ਪਰਤ ਨੂੰ ਢੱਕ ਲੈਂਦੇ ਹਨ ਅਤੇ ਓਹ ਮੇਰੇ ਸਾਹਮਣੇ ਆ ਵੱਸੇ ਹਨ 6 ਹੁਣ ਤੂੰ ਆਣ ਕੇ ਏਸ ਉੱਮਤ ਨੂੰ ਮੇਰੇ ਲਈ ਸਰਾਪ ਦੇਵੀਂ ਕਿਉਂ ਜੋ ਓਹ ਮੇਰੇ ਨਾਲੋਂ ਅੱਤ ਬਲਵੰਤ ਹਨ। ਸ਼ਾਇਤ ਮੈਂ ਫਤਹ ਪਾਵਾਂ ਅਤੇ ਅਸੀਂ ਉਨ੍ਹਾਂ ਨੂੰ ਐਉਂ ਮਾਰੀਏ ਭਈ ਮੈਂ ਉਨ੍ਹਾਂ ਨੂੰ ਆਪਣੇ ਦੇਸ ਤੋਂ ਕੱਢ ਦਿਆਂ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਹ ਨੂੰ ਤੂੰ ਬਰਕਤ ਦੇਵੇਂ ਉਹ ਮੁਬਾਰਕ ਹੈ ਅਤੇ ਜਿਹ ਨੂੰ ਤੂੰ ਸਰਾਪ ਦੇਵੇਂ ਉਹ ਸਰਾਪੀ ਹੈ।। 7 ਤਾਂ ਮੋਆਬ ਦੇ ਬਜ਼ੁਰਗ ਅਰ ਮਿਦਯਾਨ ਦੇ ਬਜ਼ੁਰਗ ਚੱਲ ਪਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਫਾਲ ਪਾਉਣ ਦੇ ਇਨਾਮ ਸਨ ਅਤੇ ਓਹ ਬਿਲਆਮ ਕੋਲ ਆ ਕੇ ਉਹ ਨੂੰ ਬਾਲਾਕ ਦੀਆਂ ਗੱਲਾਂ ਬੋਲੇ 8 ਤਾਂ ਉਸ ਉਨ੍ਹਾਂ ਨੂੰ ਆਖਿਆ, ਤੁਸੀਂ ਐੱਥੇ ਰਾਤ ਟਿੱਕੋ ਅਤੇ ਜਿਵੇਂ ਯਹੋਵਾਹ ਮੈਨੂੰ ਬੋਲੇ ਮੈਂ ਤੁਹਾਡੇ ਕੋਲ ਮੁੜ ਖਬਰ ਲਿਆਵਾਂਗਾ। ਉਪਰੰਤ ਮੋਆਬ ਦੇ ਸਰਦਾਰ ਬਿਲਆਮ ਨਾਲ ਠਹਿਰੇ 9 ਪਰਮੇਸ਼ੁਰ ਨੇ ਬਿਲਆਮ ਕੋਲ ਆਣ ਕੇ ਆਖਿਆ ਕਿ ਏਹ ਮਨੁੱਖ ਤਰੇ ਨਾਲ ਕੌਣ ਹਨ? 10 ਅੱਗੋਂ ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, ਸਿੱਪੋਰ ਦੇ ਪੁੱਤ੍ਰ ਬਾਲਾਕ ਮੋਆਬ ਦੇ ਰਾਜੇ ਨੇ ਉਨ੍ਹਾਂ ਨੂੰ ਮੇਰੇ ਕੋਲ ਏਹ ਆਖ ਕੇ ਘੱਲਿਆ 11 ਕਿ ਵੇਖ, ਏਹ ਉਮਤ ਜਿਹੜੀ ਮਿਸਰ ਤੋਂ ਆ ਰਹੀ ਹੈ ਉਸ ਨੇ ਧਰਤੀ ਦੀ ਪਰਤ ਨੂੰ ਢੱਕ ਲਿਆ। ਹੁਣ ਆ ਮੇਰੇ ਲਈ ਉਨ੍ਹਾਂ ਨੂੰ ਬਦ ਦੁਆ ਦੇਹ, ਸ਼ਾਇਤ ਮੈਂ ਉਨ੍ਹਾਂ ਨਾਲ ਲੜ ਸੱਕਾਂ ਤਾਂ ਜੋ ਉਨ੍ਹਾਂ ਨੂੰ ਕੱਢ ਦਿਆਂ 12 ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, ਏਹਨਾਂ ਨਾਲ ਨਾ ਜਾਈਂ ਨਾ ਇਸ ਪਰਜਾ ਨੂੰ ਸਰਾਪ ਦੇਈਂ ਕਿਉਂ ਜੋ ਓਹ ਮੁਬਾਰਕ ਹਨ 13 ਉਪਰੰਤ ਬਿਲਆਮ ਨੇ, ਸਵੇਰ ਨੂੰ ਉੱਠ ਕੇ ਬਾਲਾਕ ਦੇ ਸਰਦਾਰਾਂ ਨੂੰ ਆਖਿਆ, ਆਪਣੇ ਦੇਸ ਨੂੰ ਜਾਓ ਕਿਉਂ ਜੋ ਯਹੋਵਾਹ ਨੈ ਮੈਨੂੰ ਤੁਹਾਡੇ ਨਾਲ ਜਾਣ ਤੋਂ ਵਰਜਿਆ।। 14 ਤਾਂ ਮੋਆਬ ਦੇ ਸਰਦਾਰ ਉੱਠ ਕੇ ਬਾਲਾਕ ਕੋਲ ਆਏ ਅਤੇ ਉਨ੍ਹਾਂ ਨੂੰ ਆਖਿਆ, ਬਿਲਆਮ ਨੇ ਸਾਡੇ ਨਾਲ ਆਉ ਤੋਂ ਇਨਕਾਰ ਕੀਤਾ 15 ਤਦ ਬਾਲਾਕ ਨੇ ਇੱਕ ਵਾਰ ਹੋਰ ਸਰਦਾਰ ਘੱਲੇ ਜਿਹੜੇ ਏਹਨਾਂ ਤੋਂ ਵਧੀਕ ਅਰ ਪਤਵੰਤੇ ਸਨ 16 ਓਹ ਬਿਲਆਮ ਕੋਲ ਆਏ ਅਤੇ ਉਹ ਨੂੰ ਆਖਿਆ, ਸਿੱਪੋਰ ਦਾ ਪੁੱਤ੍ਰ ਬਾਲਾਕ ਐਉਂ ਆਖਦਾ ਕਿ ਮੇਰੇ ਕੋਲ ਆਉਣ ਤੋਂ ਨਾ ਰੁਕੋ 17 ਕਿਉਂ ਜੋ ਮੈਂ ਤੁਹਾਨੂੰ ਅੱਤ ਵੱਡੀ ਪਤ ਦਿਆਂਗਾ ਅਤੇ ਜੋ ਕੁਝ ਤੁਸੀਂ ਮੈਨੂੰ ਆਖੋ ਮੈਂ ਕਰਾਂਗਾ ਪਰ ਆਓ, ਮੇਰੇ ਲਈ ਇਸ ਉੱਮਤ ਨੂੰ ਬਦ ਦੁਆ ਦਿਓ 18 ਅੱਗੋਂ ਬਿਲਆਮ ਨੇ ਉੱਤਰ ਦੇ ਕੇ ਬਾਲਾਕ ਦੇ ਟਹਿਲੂਆਂ ਨੂੰ ਆਖਿਆ, ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਰ ਸੋਨਾ ਵੀ ਦੇਵੇ ਤਾਂ ਵੀ ਮੈ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਦੀ ਉਲੰਘਣਾ ਨਹੀਂ ਕਰ ਸੱਕਦਾ ਹਾਂ ਕਿ ਮੈਂ ਘੱਟ ਯਾ ਵੱਧ ਕਰਾਂ 19 ਹੁਣ ਤੁਸੀਂ ਐਥੇ ਅੱਜ ਦੀ ਰਾਤ ਵੀ ਠਹਿਰਾਣਾ ਤਾਂ ਜੋ ਮੈਂ ਜਾਣਾਂ ਕਿ ਯਹੋਵਾਹ ਹੋਰ ਕਿਹੜੀ ਗੱਲ ਮੇਰੇ ਨਾਲ ਬੋਲੇਗਾ 20 ਪਰਮੇਸ਼ੁਰ ਬਿਲਆਮ ਕੋਲ ਰਾਤ ਨੂੰ ਆਇਆ ਅਤੇ ਉਹ ਨੂੰ ਆਖਿਆ, ਜੇ ਏਹ ਮਨੁੱਖ ਤੈਨੂੰ ਸੱਦਣ ਲਈ ਆਏ ਹਨ ਤਾਂ ਉੱਠ ਕੇ ਉਨ੍ਹਾਂ ਨਾਲ ਤੁਰ ਪਈ ਨਿਰੀ ਓਹ ਗੱਲ ਜਿਹੜੀ ਮੈਂ ਤੈਨੂੰ ਬੋਲਾਂ ਤੂੰ ਕਰੀਂ।। 21 ਬਿਲਆਮ ਨੇ ਸਵੇਰ ਨੂੰ ਉੱਠ ਕੇ ਆਪਣੀ ਗਧੀ ਉੱਤੇ ਪਲਾਣਾ ਕੱਸਿਆ ਅਤੇ ਮੋਆਬ ਦੇ ਸਰਦਾਰਾਂ ਨਾਲ ਤੁਰ ਪਿਆ 22 ਤਾਂ ਪਰਮੇਸ਼ੁਰ ਦਾ ਕ੍ਰੋਧ ਭੜਕ ਉੱਠਿਆ ਕਿਉਂ ਜੋ ਉਹ ਜਾਂਦਾ ਸੀ ਅਤੇ ਯਹੋਵਾਹ ਦੇ ਦੂਤ ਨੇ ਆਪਣੇ ਆਪ ਨੂੰ ਰਾਹ ਵਿੱਚ ਉਸ ਦੇ ਵਿਰੋਧੀ ਹੋਣ ਲਈ ਖੜਾ ਕੀਤਾ। ਉਹ ਆਪਣੀ ਗਧੀ ਉੱਤੇ ਸਵਾਰ ਹੋਇਆ ਅਤੇ ਉਸ ਦੇ ਦੋ ਨੌਕਰ ਉਸ ਦੇ ਸੰਗ ਸਨ 23 ਅਤੇ ਗਧੀ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖੜਾ ਡਿੱਠਾ ਅਤੇ ਉਹ ਦੀ ਤੇਗ ਉਹ ਦੇ ਹੱਥ ਵਿੱਚ ਸੂਤੀ ਹੋਈ ਸੀ। ਤਾਂ ਗਧੀ ਰਾਹ ਤੋਂ ਮੁੜ ਕੇ ਖੇਤ ਵਿੱਚ ਗਈ ਅਤੇ ਬਿਲਆਮ ਨੇ ਗਧੀ ਨੂੰ ਮਾਰਿਆ ਤਾਂ ਜੋ ਉਹ ਨੂੰ ਰਾਹ ਵੱਲ ਮੋੜੇ 24 ਜਦ ਯਹੋਵਾਹ ਦਾ ਦੂਤ ਦਾਖ ਦੀ ਬਾੜੀ ਵਿੱਚ ਉਸ ਤੰਗ ਰਾਹ ਵਿੱਚ ਜਾ ਖਲੋਤਾ ਜਿੱਥੇ ਇੱਕ ਪਾਸੇ ਕੰਧ ਅਤੇ ਦੂਜੇ ਪਾਸ ਵੀ ਕੰਧ ਸੀ 25 ਜਾਂ ਗਧੀ ਨੇ ਯਹੋਵਾਹ ਦੇ ਦੂਤ ਨੂੰ ਡਿੱਠਾ ਤਾਂ ਉਹ ਆਪਣੇ ਆਪ ਨੂੰ ਦਬਾ ਕੇ ਕੰਧ ਨਾਲ ਜਾ ਲੱਗੀ ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ ਸੋ ਉਸ ਨੇ ਫੇਰ ਉਹ ਨੂੰ ਮਾਰਿਆ 26 ਯਹੋਵਾਹ ਦਾ ਦੂਤ ਫੇਰ ਇੱਕ ਵਾਰ ਅੱਗੇ ਜਾ ਕੇ ਇੱਕ ਤੰਗ ਥਾਂ ਵਿੱਚ ਜਾ ਖਲੋਤਾ ਜਿਸ ਤੋਂ ਸੱਜੇ ਖੁੱਬੇ ਮੁੜਨ ਨੂੰ ਕੋਈ ਰਾਹ ਨਹੀਂ ਸੀ 27 ਜਦ ਗਧੀ ਨੇ ਯਹੋਵਾਹ ਦੇ ਦੂਤ ਨੂੰ ਵੇਖਿਆ ਤਾਂ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਦਾ ਕ੍ਰੋਧ ਭੜਕ ਉੱਠਿਆ, ਫੇਰ ਓਸ ਆਪਣੀ ਲਾਠੀ ਨਾਲ ਗਧੀ ਨੂੰ ਮਾਰਿਆ 28 ਤਾਂ ਯਹੋਵਾਹ ਨੇ ਗਧੀ ਦੇ ਮੂੰਹ ਨੂੰ ਖੋਲ੍ਹਿਆ ਅਤੇ ਉਹ ਨੇ ਬਿਲਆਮ ਨੂੰ ਆਖਿਆ, ਮੈਂ ਤੇਰਾ ਕੀ ਕੀਤਾ ਕਿ ਤੈਂ ਮੈਨੂੰ ਇਨ੍ਹਾਂ ਤਿੰਨਾਂ ਵਾਰੀਆਂ ਵਿੱਚ ਮਾਰਿਆ? 29 ਤਾਂ ਬਿਲਆਮ ਨੇ ਗਧੀ ਨੂੰ ਆਖਿਆ ਇਸ ਲਈ ਕਿ ਤੈਂ ਮੇਰੇ ਨਾਲ ਮਖੌਲ ਕੀਤਾ।। ਜੇ ਮੇਰੇ ਹੱਥ ਵਿੱਚ ਤੇਗ ਹੁੰਦੀ ਤਾਂ ਮੈਂ ਹੁਣ ਹੀ ਤੈਨੂੰ ਵੱਢ ਸੁੱਟਦਾ 30 ਅੱਗੋਂ ਗਧੀ ਨੇ ਬਿਲਆਮ ਨੂੰ ਨੂੰ ਆਖਿਆ, ਕੀ ਮੈਂ ਤੇਰੀ ਗਧੀ ਨਹੀਂ ਜਿਹ ਦੇ ਉੱਤੇ ਤੂੰ ਸਾਰੀ ਉਮਰ ਅੱਜ ਤੀਕ ਸਵਾਰ ਹੁੰਦਾ ਰਿਹਾ ਹੈਂ? ਕਦੀ ਮੈਂ ਅੱਗੇ ਵੀ ਤੇਰੇ ਨਾਲ ਐਉਂ ਕੀਤਾ ਹੈ? ਉਸ ਆਖਿਆ ਨਹੀਂ 31 ਤਦ ਯਹੋਵਾਹ ਨੇ ਬਿਲਆਮ ਦੀਆਂ ਅੱਖਾਂ ਖੋਲੀਆਂ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖਲੋਤੇ ਵੇਖਿਆ ਅਤੇ ਉਹ ਦੀ ਤੇਗ ਉਹ ਦੇ ਹੱਥ ਵਿੱਚ ਸੂਤੀ ਹੋਈ ਸੀ ਤਾਂ ਉਸ ਨੇ ਆਪਣਾ ਸਿਰ ਨਿਵਾਇਆ ਅਤੇ ਉਹ ਅੱਗੇ ਝੁਕਿਆ 32 ਯਹੋਵਾਹ ਦੇ ਦੂਤ ਨੇ ਉਸ ਨੂੰ ਆਖਿਆ, ਤੂੰ ਕਿਉਂ ਆਪਣੀ ਗਧੀ ਨੂੰ ਤਿੰਨ ਵਾਰੀ ਮਾਰਿਆ ਹੈ? ਵੇਖ, ਮੈਂ ਅੱਜ ਤੈਨੂੰ ਰੋਕਣ ਲਈ ਨਿੱਕਲਿਆ ਹਾਂ ਕਿਉਂ ਜੋ ਤੇਰਾ ਰਾਹ ਮੇਰੇ ਅੱਗੇ ਉਲਟਾ ਹੈ 33 ਗਧੀ ਨੇ ਮੈਨੂੰ ਵੇਖਿਆ ਅਤੇ ਮੈਥੋਂ ਤਿੰਨ ਵਾਰ ਮੁੜੀ। ਜੇ ਉਹ ਮੇਰੀ ਵੱਲੋਂ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਹ ਨੂੰ ਜੀਉਂਦੀ ਰਹਿਣ ਦਿੰਦਾ 34 ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ ਕੇ ਮੈਂ ਪਾਪ ਕੀਤਾ ਕਿਉਂ ਜੋ ਮੈਂ ਨਹੀਂ ਜਾਣਦਾ ਸਾਂ ਕਿ ਤੂੰ ਰਾਹ ਵਿੱਚ ਮੇਰੇ ਵਿਰੁੱਧ ਖਲੋਤਾ ਹੈਂ ਅਤੇ ਹੁਣ ਜੇ ਮੈਂ ਤੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਤਾਂ ਮੈਂ ਮੁੜ ਜਾਵਾਂਗਾ 35 ਫੇਰ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨਾਲ ਜਾਹ ਪਰ ਨਿਰੀ ਉਹ ਗੱਲ ਜਿਹੜੀ ਮੈਂ ਤੇਰੇ ਨਾਲ ਬੋਲਾਂ ਓਹੋ ਗੱਲ ਤੂੰ ਬੋਲੀਂ। ਤਦ ਬਿਲਆਮ ਬਾਲਾਕ ਦੇ ਸਰਦਾਰਾਂ ਨਾਲ ਚੱਲਿਆ ਗਿਆ।। 36 ਜਦ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਗਿਆ ਹੈਂ ਤਾਂ ਉਸ ਦੇ ਮਿਲਣ ਲਈ ਮੋਆਬ ਦੇ ਸ਼ਹਿਰ ਨੂੰ ਬਾਹਰ ਗਿਆ ਜਿਹੜਾ ਅਰਨੋਨ ਦੀਆਂ ਹੱਦਾਂ ਉੱਤੇ ਸਗੋਂ ਐਨ ਸਰਹੱਦ ਉੱਤੇ ਸੀ 37 ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੈਨੂੰ ਵੱਡੀ ਲੋੜ ਲਈ ਨਹੀਂ ਬੁਲਾ ਘੱਲਿਆ? ਤੂੰ ਕਿਉਂ ਮੇਰੇ ਕੋਲ ਨਹੀਂ ਆਇਆ? ਕੀ ਮੈ ਤੈਨੂੰ ਸੱਚ ਮੁੱਚ ਵੱਡੀ ਪਤ ਨਹੀਂ ਦੇ ਸੱਕਦਾ? 38 ਪਰ ਬਿਲਆਮ ਨੇ ਬਾਲਾਕ ਨੂੰ ਆਖਿਆ, ਵੇਖ, ਮੈਂ ਤੇਰੇ ਕੋਲ ਆ ਗਿਆ ਹਾਂ। ਕੀ ਮੈਂ ਆਪਣੀ ਸ਼ਕਤੀ ਨਾਲ ਕੋਈ ਵਾਕ ਬੋਲ ਸੱਕਦਾ ਹਾਂ? ਜਿਹੜਾ ਵਾਕ ਪਰਮੇਸ਼ੁਰ ਮੇਰੇ ਮੂੰਹ ਵਿੱਚ ਪਾਵੇ ਉਹੀ ਮੈਂ ਬੋਲਾਂਗਾਂ 39 ਫਿਰ ਬਿਲਆਮ ਬਾਲਾਕ ਨਾਲ ਚੱਲਿਆ ਗਿਆ ਅਤੇ ਓਹ ਕਿਰਯਥ–ਹੁਸੋਥ ਵਿੱਚ ਆਏ 40 ਬਾਲਾਕ ਨੇ ਵੱਗਾਂ ਅਤੇ ਇੱਜੜਾਂ ਦੀਆਂ ਬਲੀਆਂ ਚੜ੍ਹਾਈਆਂ ਅਤੇ ਉਹ ਨੇ ਬਿਲਆਮ ਅਰ ਉਨ੍ਹਾਂ ਸਰਦਾਰਾਂ ਲਈ ਜਿਹੜੇ ਉਸ ਦੇ ਨਾਲ ਸਨ ਕੁਝ ਘੱਲਿਆ 41 ਤਾਂ ਸਵੇਰ ਨੂੰ ਐਉਂ ਹੋਇਆ ਕਿ ਬਾਲਾਕ ਬਿਲਆਮ ਨੂੰ ਲੈ ਕੇ ਬਆਲ ਦੀਆਂ ਉੱਚਿਆਈਆਂ ਉੱਤੇ ਉਸ ਨੂੰ ਲਿਆਇਆ ਜਿੱਥੋਂ ਉਸ ਨੇ ਪਰਜਾ ਦੀਆਂ ਸਰਹੱਦਾਂ ਤੀਕ ਡਿੱਠਾ।।
1. ਤਾਂ ਇਸਰਾਏਲੀਆਂ ਨੇ ਕੂਚ ਕਰ ਕੇ ਮੋਆਬ ਦੇ ਮਦਾਨ ਵਿੱਚ ਯਰਦਨ ਦੇ ਪਾਰ ਯਰੀਹੋ ਕੋਲ ਡੇਰੇ ਲਾਏ।। 2. ਅਤੇ ਬਾਲਾਕ ਸਿੱਪੋਰ ਦੇ ਪੁੱਤ੍ਰ ਨੇ ਸਭ ਕੁਝ ਵੇਖਿਆ ਜਿਹੜਾ ਇਸਰਾਏਲੀਆਂ ਨੇ ਅਮੋਰੀਆਂ ਨਾਲ ਕੀਤਾ 3. ਅਤੇ ਮੋਆਬ ਉਸ ਪਰਜਾ ਦੇ ਅੱਗੋਂ ਡਾਢਾ ਡਰਿਆ ਕਿਉਂ ਜੋ ਉਹ ਬਹੁਤ ਸੀ ਸੋ ਮੋਆਬ ਇਸਰਾਏਲੀਆਂ ਦੇ ਕਾਰਨ ਅੱਤ ਬਿਆਕੁਲ ਹੋਇਆ 4. ਤਾਂ ਮੋਆਬ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ ਕਿ ਹੁਣ ਇਹ ਸਾਡੇ ਆਲੇ ਦੁਆਲੇ ਦਾ ਸਭ ਕੁਝ ਚੱਟ ਜਾਵੇਗਾ ਜਿਵੇਂ ਬਲਦ ਖੇਤ ਦਾ ਘਾਹ ਚੱਟ ਜਾਂਦਾ ਹੈ। ਸਿੱਪੋਰ ਦਾ ਪੁੱਤ੍ਰ ਬਾਲਾਕ ਉਸ ਸਮੇਂ ਮੋਆਬ ਦਾ ਰਾਜਾ ਸੀ 5. ਉਪਰੰਤ ਉਹ ਨੇ ਹਲਕਾਰੇ ਬਓਰ ਦੇ ਪੁੱਤ੍ਰ ਬਿਲਆਮ ਕੋਲ ਪਥੋਰ ਨੂੰ ਜਿਹੜਾ ਵੱਡੇ ਦਰਿਆ ਉੱਤੇ ਹੈ ਆਪਣੀ ਉੱਮਤ ਦੀ ਅੰਸ ਦੇ ਦੇਸ ਵਿੱਚ ਘੱਲੇ ਕਿ ਉਹ ਉਸ ਨੂੰ ਏਹ ਆਖ ਕੇ ਸੱਦੇ ਕਿ ਵੇਖੋ, ਇੱਕ ਉੱਮਤ ਮਿਸਰ ਤੋਂ ਨਿੱਕਲੀ ਹੈ ਅਤੇ ਵੇਖੋ, ਓਹ ਧਰਤੀ ਦੀ ਪਰਤ ਨੂੰ ਢੱਕ ਲੈਂਦੇ ਹਨ ਅਤੇ ਓਹ ਮੇਰੇ ਸਾਹਮਣੇ ਆ ਵੱਸੇ ਹਨ 6. ਹੁਣ ਤੂੰ ਆਣ ਕੇ ਏਸ ਉੱਮਤ ਨੂੰ ਮੇਰੇ ਲਈ ਸਰਾਪ ਦੇਵੀਂ ਕਿਉਂ ਜੋ ਓਹ ਮੇਰੇ ਨਾਲੋਂ ਅੱਤ ਬਲਵੰਤ ਹਨ। ਸ਼ਾਇਤ ਮੈਂ ਫਤਹ ਪਾਵਾਂ ਅਤੇ ਅਸੀਂ ਉਨ੍ਹਾਂ ਨੂੰ ਐਉਂ ਮਾਰੀਏ ਭਈ ਮੈਂ ਉਨ੍ਹਾਂ ਨੂੰ ਆਪਣੇ ਦੇਸ ਤੋਂ ਕੱਢ ਦਿਆਂ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਹ ਨੂੰ ਤੂੰ ਬਰਕਤ ਦੇਵੇਂ ਉਹ ਮੁਬਾਰਕ ਹੈ ਅਤੇ ਜਿਹ ਨੂੰ ਤੂੰ ਸਰਾਪ ਦੇਵੇਂ ਉਹ ਸਰਾਪੀ ਹੈ।। 7. ਤਾਂ ਮੋਆਬ ਦੇ ਬਜ਼ੁਰਗ ਅਰ ਮਿਦਯਾਨ ਦੇ ਬਜ਼ੁਰਗ ਚੱਲ ਪਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਫਾਲ ਪਾਉਣ ਦੇ ਇਨਾਮ ਸਨ ਅਤੇ ਓਹ ਬਿਲਆਮ ਕੋਲ ਆ ਕੇ ਉਹ ਨੂੰ ਬਾਲਾਕ ਦੀਆਂ ਗੱਲਾਂ ਬੋਲੇ 8. ਤਾਂ ਉਸ ਉਨ੍ਹਾਂ ਨੂੰ ਆਖਿਆ, ਤੁਸੀਂ ਐੱਥੇ ਰਾਤ ਟਿੱਕੋ ਅਤੇ ਜਿਵੇਂ ਯਹੋਵਾਹ ਮੈਨੂੰ ਬੋਲੇ ਮੈਂ ਤੁਹਾਡੇ ਕੋਲ ਮੁੜ ਖਬਰ ਲਿਆਵਾਂਗਾ। ਉਪਰੰਤ ਮੋਆਬ ਦੇ ਸਰਦਾਰ ਬਿਲਆਮ ਨਾਲ ਠਹਿਰੇ 9. ਪਰਮੇਸ਼ੁਰ ਨੇ ਬਿਲਆਮ ਕੋਲ ਆਣ ਕੇ ਆਖਿਆ ਕਿ ਏਹ ਮਨੁੱਖ ਤਰੇ ਨਾਲ ਕੌਣ ਹਨ? 10. ਅੱਗੋਂ ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, ਸਿੱਪੋਰ ਦੇ ਪੁੱਤ੍ਰ ਬਾਲਾਕ ਮੋਆਬ ਦੇ ਰਾਜੇ ਨੇ ਉਨ੍ਹਾਂ ਨੂੰ ਮੇਰੇ ਕੋਲ ਏਹ ਆਖ ਕੇ ਘੱਲਿਆ 11. ਕਿ ਵੇਖ, ਏਹ ਉਮਤ ਜਿਹੜੀ ਮਿਸਰ ਤੋਂ ਆ ਰਹੀ ਹੈ ਉਸ ਨੇ ਧਰਤੀ ਦੀ ਪਰਤ ਨੂੰ ਢੱਕ ਲਿਆ। ਹੁਣ ਆ ਮੇਰੇ ਲਈ ਉਨ੍ਹਾਂ ਨੂੰ ਬਦ ਦੁਆ ਦੇਹ, ਸ਼ਾਇਤ ਮੈਂ ਉਨ੍ਹਾਂ ਨਾਲ ਲੜ ਸੱਕਾਂ ਤਾਂ ਜੋ ਉਨ੍ਹਾਂ ਨੂੰ ਕੱਢ ਦਿਆਂ 12. ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, ਏਹਨਾਂ ਨਾਲ ਨਾ ਜਾਈਂ ਨਾ ਇਸ ਪਰਜਾ ਨੂੰ ਸਰਾਪ ਦੇਈਂ ਕਿਉਂ ਜੋ ਓਹ ਮੁਬਾਰਕ ਹਨ 13. ਉਪਰੰਤ ਬਿਲਆਮ ਨੇ, ਸਵੇਰ ਨੂੰ ਉੱਠ ਕੇ ਬਾਲਾਕ ਦੇ ਸਰਦਾਰਾਂ ਨੂੰ ਆਖਿਆ, ਆਪਣੇ ਦੇਸ ਨੂੰ ਜਾਓ ਕਿਉਂ ਜੋ ਯਹੋਵਾਹ ਨੈ ਮੈਨੂੰ ਤੁਹਾਡੇ ਨਾਲ ਜਾਣ ਤੋਂ ਵਰਜਿਆ।। 14. ਤਾਂ ਮੋਆਬ ਦੇ ਸਰਦਾਰ ਉੱਠ ਕੇ ਬਾਲਾਕ ਕੋਲ ਆਏ ਅਤੇ ਉਨ੍ਹਾਂ ਨੂੰ ਆਖਿਆ, ਬਿਲਆਮ ਨੇ ਸਾਡੇ ਨਾਲ ਆਉ ਤੋਂ ਇਨਕਾਰ ਕੀਤਾ 15. ਤਦ ਬਾਲਾਕ ਨੇ ਇੱਕ ਵਾਰ ਹੋਰ ਸਰਦਾਰ ਘੱਲੇ ਜਿਹੜੇ ਏਹਨਾਂ ਤੋਂ ਵਧੀਕ ਅਰ ਪਤਵੰਤੇ ਸਨ 16. ਓਹ ਬਿਲਆਮ ਕੋਲ ਆਏ ਅਤੇ ਉਹ ਨੂੰ ਆਖਿਆ, ਸਿੱਪੋਰ ਦਾ ਪੁੱਤ੍ਰ ਬਾਲਾਕ ਐਉਂ ਆਖਦਾ ਕਿ ਮੇਰੇ ਕੋਲ ਆਉਣ ਤੋਂ ਨਾ ਰੁਕੋ 17. ਕਿਉਂ ਜੋ ਮੈਂ ਤੁਹਾਨੂੰ ਅੱਤ ਵੱਡੀ ਪਤ ਦਿਆਂਗਾ ਅਤੇ ਜੋ ਕੁਝ ਤੁਸੀਂ ਮੈਨੂੰ ਆਖੋ ਮੈਂ ਕਰਾਂਗਾ ਪਰ ਆਓ, ਮੇਰੇ ਲਈ ਇਸ ਉੱਮਤ ਨੂੰ ਬਦ ਦੁਆ ਦਿਓ 18. ਅੱਗੋਂ ਬਿਲਆਮ ਨੇ ਉੱਤਰ ਦੇ ਕੇ ਬਾਲਾਕ ਦੇ ਟਹਿਲੂਆਂ ਨੂੰ ਆਖਿਆ, ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਰ ਸੋਨਾ ਵੀ ਦੇਵੇ ਤਾਂ ਵੀ ਮੈ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਦੀ ਉਲੰਘਣਾ ਨਹੀਂ ਕਰ ਸੱਕਦਾ ਹਾਂ ਕਿ ਮੈਂ ਘੱਟ ਯਾ ਵੱਧ ਕਰਾਂ 19. ਹੁਣ ਤੁਸੀਂ ਐਥੇ ਅੱਜ ਦੀ ਰਾਤ ਵੀ ਠਹਿਰਾਣਾ ਤਾਂ ਜੋ ਮੈਂ ਜਾਣਾਂ ਕਿ ਯਹੋਵਾਹ ਹੋਰ ਕਿਹੜੀ ਗੱਲ ਮੇਰੇ ਨਾਲ ਬੋਲੇਗਾ 20. ਪਰਮੇਸ਼ੁਰ ਬਿਲਆਮ ਕੋਲ ਰਾਤ ਨੂੰ ਆਇਆ ਅਤੇ ਉਹ ਨੂੰ ਆਖਿਆ, ਜੇ ਏਹ ਮਨੁੱਖ ਤੈਨੂੰ ਸੱਦਣ ਲਈ ਆਏ ਹਨ ਤਾਂ ਉੱਠ ਕੇ ਉਨ੍ਹਾਂ ਨਾਲ ਤੁਰ ਪਈ ਨਿਰੀ ਓਹ ਗੱਲ ਜਿਹੜੀ ਮੈਂ ਤੈਨੂੰ ਬੋਲਾਂ ਤੂੰ ਕਰੀਂ।। 21. ਬਿਲਆਮ ਨੇ ਸਵੇਰ ਨੂੰ ਉੱਠ ਕੇ ਆਪਣੀ ਗਧੀ ਉੱਤੇ ਪਲਾਣਾ ਕੱਸਿਆ ਅਤੇ ਮੋਆਬ ਦੇ ਸਰਦਾਰਾਂ ਨਾਲ ਤੁਰ ਪਿਆ 22. ਤਾਂ ਪਰਮੇਸ਼ੁਰ ਦਾ ਕ੍ਰੋਧ ਭੜਕ ਉੱਠਿਆ ਕਿਉਂ ਜੋ ਉਹ ਜਾਂਦਾ ਸੀ ਅਤੇ ਯਹੋਵਾਹ ਦੇ ਦੂਤ ਨੇ ਆਪਣੇ ਆਪ ਨੂੰ ਰਾਹ ਵਿੱਚ ਉਸ ਦੇ ਵਿਰੋਧੀ ਹੋਣ ਲਈ ਖੜਾ ਕੀਤਾ। ਉਹ ਆਪਣੀ ਗਧੀ ਉੱਤੇ ਸਵਾਰ ਹੋਇਆ ਅਤੇ ਉਸ ਦੇ ਦੋ ਨੌਕਰ ਉਸ ਦੇ ਸੰਗ ਸਨ 23. ਅਤੇ ਗਧੀ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖੜਾ ਡਿੱਠਾ ਅਤੇ ਉਹ ਦੀ ਤੇਗ ਉਹ ਦੇ ਹੱਥ ਵਿੱਚ ਸੂਤੀ ਹੋਈ ਸੀ। ਤਾਂ ਗਧੀ ਰਾਹ ਤੋਂ ਮੁੜ ਕੇ ਖੇਤ ਵਿੱਚ ਗਈ ਅਤੇ ਬਿਲਆਮ ਨੇ ਗਧੀ ਨੂੰ ਮਾਰਿਆ ਤਾਂ ਜੋ ਉਹ ਨੂੰ ਰਾਹ ਵੱਲ ਮੋੜੇ 24. ਜਦ ਯਹੋਵਾਹ ਦਾ ਦੂਤ ਦਾਖ ਦੀ ਬਾੜੀ ਵਿੱਚ ਉਸ ਤੰਗ ਰਾਹ ਵਿੱਚ ਜਾ ਖਲੋਤਾ ਜਿੱਥੇ ਇੱਕ ਪਾਸੇ ਕੰਧ ਅਤੇ ਦੂਜੇ ਪਾਸ ਵੀ ਕੰਧ ਸੀ 25. ਜਾਂ ਗਧੀ ਨੇ ਯਹੋਵਾਹ ਦੇ ਦੂਤ ਨੂੰ ਡਿੱਠਾ ਤਾਂ ਉਹ ਆਪਣੇ ਆਪ ਨੂੰ ਦਬਾ ਕੇ ਕੰਧ ਨਾਲ ਜਾ ਲੱਗੀ ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ ਸੋ ਉਸ ਨੇ ਫੇਰ ਉਹ ਨੂੰ ਮਾਰਿਆ 26. ਯਹੋਵਾਹ ਦਾ ਦੂਤ ਫੇਰ ਇੱਕ ਵਾਰ ਅੱਗੇ ਜਾ ਕੇ ਇੱਕ ਤੰਗ ਥਾਂ ਵਿੱਚ ਜਾ ਖਲੋਤਾ ਜਿਸ ਤੋਂ ਸੱਜੇ ਖੁੱਬੇ ਮੁੜਨ ਨੂੰ ਕੋਈ ਰਾਹ ਨਹੀਂ ਸੀ 27. ਜਦ ਗਧੀ ਨੇ ਯਹੋਵਾਹ ਦੇ ਦੂਤ ਨੂੰ ਵੇਖਿਆ ਤਾਂ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਦਾ ਕ੍ਰੋਧ ਭੜਕ ਉੱਠਿਆ, ਫੇਰ ਓਸ ਆਪਣੀ ਲਾਠੀ ਨਾਲ ਗਧੀ ਨੂੰ ਮਾਰਿਆ 28. ਤਾਂ ਯਹੋਵਾਹ ਨੇ ਗਧੀ ਦੇ ਮੂੰਹ ਨੂੰ ਖੋਲ੍ਹਿਆ ਅਤੇ ਉਹ ਨੇ ਬਿਲਆਮ ਨੂੰ ਆਖਿਆ, ਮੈਂ ਤੇਰਾ ਕੀ ਕੀਤਾ ਕਿ ਤੈਂ ਮੈਨੂੰ ਇਨ੍ਹਾਂ ਤਿੰਨਾਂ ਵਾਰੀਆਂ ਵਿੱਚ ਮਾਰਿਆ? 29. ਤਾਂ ਬਿਲਆਮ ਨੇ ਗਧੀ ਨੂੰ ਆਖਿਆ ਇਸ ਲਈ ਕਿ ਤੈਂ ਮੇਰੇ ਨਾਲ ਮਖੌਲ ਕੀਤਾ।। ਜੇ ਮੇਰੇ ਹੱਥ ਵਿੱਚ ਤੇਗ ਹੁੰਦੀ ਤਾਂ ਮੈਂ ਹੁਣ ਹੀ ਤੈਨੂੰ ਵੱਢ ਸੁੱਟਦਾ 30. ਅੱਗੋਂ ਗਧੀ ਨੇ ਬਿਲਆਮ ਨੂੰ ਨੂੰ ਆਖਿਆ, ਕੀ ਮੈਂ ਤੇਰੀ ਗਧੀ ਨਹੀਂ ਜਿਹ ਦੇ ਉੱਤੇ ਤੂੰ ਸਾਰੀ ਉਮਰ ਅੱਜ ਤੀਕ ਸਵਾਰ ਹੁੰਦਾ ਰਿਹਾ ਹੈਂ? ਕਦੀ ਮੈਂ ਅੱਗੇ ਵੀ ਤੇਰੇ ਨਾਲ ਐਉਂ ਕੀਤਾ ਹੈ? ਉਸ ਆਖਿਆ ਨਹੀਂ 31. ਤਦ ਯਹੋਵਾਹ ਨੇ ਬਿਲਆਮ ਦੀਆਂ ਅੱਖਾਂ ਖੋਲੀਆਂ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖਲੋਤੇ ਵੇਖਿਆ ਅਤੇ ਉਹ ਦੀ ਤੇਗ ਉਹ ਦੇ ਹੱਥ ਵਿੱਚ ਸੂਤੀ ਹੋਈ ਸੀ ਤਾਂ ਉਸ ਨੇ ਆਪਣਾ ਸਿਰ ਨਿਵਾਇਆ ਅਤੇ ਉਹ ਅੱਗੇ ਝੁਕਿਆ 32. ਯਹੋਵਾਹ ਦੇ ਦੂਤ ਨੇ ਉਸ ਨੂੰ ਆਖਿਆ, ਤੂੰ ਕਿਉਂ ਆਪਣੀ ਗਧੀ ਨੂੰ ਤਿੰਨ ਵਾਰੀ ਮਾਰਿਆ ਹੈ? ਵੇਖ, ਮੈਂ ਅੱਜ ਤੈਨੂੰ ਰੋਕਣ ਲਈ ਨਿੱਕਲਿਆ ਹਾਂ ਕਿਉਂ ਜੋ ਤੇਰਾ ਰਾਹ ਮੇਰੇ ਅੱਗੇ ਉਲਟਾ ਹੈ 33. ਗਧੀ ਨੇ ਮੈਨੂੰ ਵੇਖਿਆ ਅਤੇ ਮੈਥੋਂ ਤਿੰਨ ਵਾਰ ਮੁੜੀ। ਜੇ ਉਹ ਮੇਰੀ ਵੱਲੋਂ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਹ ਨੂੰ ਜੀਉਂਦੀ ਰਹਿਣ ਦਿੰਦਾ 34. ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ ਕੇ ਮੈਂ ਪਾਪ ਕੀਤਾ ਕਿਉਂ ਜੋ ਮੈਂ ਨਹੀਂ ਜਾਣਦਾ ਸਾਂ ਕਿ ਤੂੰ ਰਾਹ ਵਿੱਚ ਮੇਰੇ ਵਿਰੁੱਧ ਖਲੋਤਾ ਹੈਂ ਅਤੇ ਹੁਣ ਜੇ ਮੈਂ ਤੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਤਾਂ ਮੈਂ ਮੁੜ ਜਾਵਾਂਗਾ 35. ਫੇਰ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨਾਲ ਜਾਹ ਪਰ ਨਿਰੀ ਉਹ ਗੱਲ ਜਿਹੜੀ ਮੈਂ ਤੇਰੇ ਨਾਲ ਬੋਲਾਂ ਓਹੋ ਗੱਲ ਤੂੰ ਬੋਲੀਂ। ਤਦ ਬਿਲਆਮ ਬਾਲਾਕ ਦੇ ਸਰਦਾਰਾਂ ਨਾਲ ਚੱਲਿਆ ਗਿਆ।। 36. ਜਦ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਗਿਆ ਹੈਂ ਤਾਂ ਉਸ ਦੇ ਮਿਲਣ ਲਈ ਮੋਆਬ ਦੇ ਸ਼ਹਿਰ ਨੂੰ ਬਾਹਰ ਗਿਆ ਜਿਹੜਾ ਅਰਨੋਨ ਦੀਆਂ ਹੱਦਾਂ ਉੱਤੇ ਸਗੋਂ ਐਨ ਸਰਹੱਦ ਉੱਤੇ ਸੀ 37. ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੈਨੂੰ ਵੱਡੀ ਲੋੜ ਲਈ ਨਹੀਂ ਬੁਲਾ ਘੱਲਿਆ? ਤੂੰ ਕਿਉਂ ਮੇਰੇ ਕੋਲ ਨਹੀਂ ਆਇਆ? ਕੀ ਮੈ ਤੈਨੂੰ ਸੱਚ ਮੁੱਚ ਵੱਡੀ ਪਤ ਨਹੀਂ ਦੇ ਸੱਕਦਾ? 38. ਪਰ ਬਿਲਆਮ ਨੇ ਬਾਲਾਕ ਨੂੰ ਆਖਿਆ, ਵੇਖ, ਮੈਂ ਤੇਰੇ ਕੋਲ ਆ ਗਿਆ ਹਾਂ। ਕੀ ਮੈਂ ਆਪਣੀ ਸ਼ਕਤੀ ਨਾਲ ਕੋਈ ਵਾਕ ਬੋਲ ਸੱਕਦਾ ਹਾਂ? ਜਿਹੜਾ ਵਾਕ ਪਰਮੇਸ਼ੁਰ ਮੇਰੇ ਮੂੰਹ ਵਿੱਚ ਪਾਵੇ ਉਹੀ ਮੈਂ ਬੋਲਾਂਗਾਂ 39. ਫਿਰ ਬਿਲਆਮ ਬਾਲਾਕ ਨਾਲ ਚੱਲਿਆ ਗਿਆ ਅਤੇ ਓਹ ਕਿਰਯਥ–ਹੁਸੋਥ ਵਿੱਚ ਆਏ 40. ਬਾਲਾਕ ਨੇ ਵੱਗਾਂ ਅਤੇ ਇੱਜੜਾਂ ਦੀਆਂ ਬਲੀਆਂ ਚੜ੍ਹਾਈਆਂ ਅਤੇ ਉਹ ਨੇ ਬਿਲਆਮ ਅਰ ਉਨ੍ਹਾਂ ਸਰਦਾਰਾਂ ਲਈ ਜਿਹੜੇ ਉਸ ਦੇ ਨਾਲ ਸਨ ਕੁਝ ਘੱਲਿਆ 41. ਤਾਂ ਸਵੇਰ ਨੂੰ ਐਉਂ ਹੋਇਆ ਕਿ ਬਾਲਾਕ ਬਿਲਆਮ ਨੂੰ ਲੈ ਕੇ ਬਆਲ ਦੀਆਂ ਉੱਚਿਆਈਆਂ ਉੱਤੇ ਉਸ ਨੂੰ ਲਿਆਇਆ ਜਿੱਥੋਂ ਉਸ ਨੇ ਪਰਜਾ ਦੀਆਂ ਸਰਹੱਦਾਂ ਤੀਕ ਡਿੱਠਾ।।
  • ਗਿਣਤੀ ਅਧਿਆਇ 1  
  • ਗਿਣਤੀ ਅਧਿਆਇ 2  
  • ਗਿਣਤੀ ਅਧਿਆਇ 3  
  • ਗਿਣਤੀ ਅਧਿਆਇ 4  
  • ਗਿਣਤੀ ਅਧਿਆਇ 5  
  • ਗਿਣਤੀ ਅਧਿਆਇ 6  
  • ਗਿਣਤੀ ਅਧਿਆਇ 7  
  • ਗਿਣਤੀ ਅਧਿਆਇ 8  
  • ਗਿਣਤੀ ਅਧਿਆਇ 9  
  • ਗਿਣਤੀ ਅਧਿਆਇ 10  
  • ਗਿਣਤੀ ਅਧਿਆਇ 11  
  • ਗਿਣਤੀ ਅਧਿਆਇ 12  
  • ਗਿਣਤੀ ਅਧਿਆਇ 13  
  • ਗਿਣਤੀ ਅਧਿਆਇ 14  
  • ਗਿਣਤੀ ਅਧਿਆਇ 15  
  • ਗਿਣਤੀ ਅਧਿਆਇ 16  
  • ਗਿਣਤੀ ਅਧਿਆਇ 17  
  • ਗਿਣਤੀ ਅਧਿਆਇ 18  
  • ਗਿਣਤੀ ਅਧਿਆਇ 19  
  • ਗਿਣਤੀ ਅਧਿਆਇ 20  
  • ਗਿਣਤੀ ਅਧਿਆਇ 21  
  • ਗਿਣਤੀ ਅਧਿਆਇ 22  
  • ਗਿਣਤੀ ਅਧਿਆਇ 23  
  • ਗਿਣਤੀ ਅਧਿਆਇ 24  
  • ਗਿਣਤੀ ਅਧਿਆਇ 25  
  • ਗਿਣਤੀ ਅਧਿਆਇ 26  
  • ਗਿਣਤੀ ਅਧਿਆਇ 27  
  • ਗਿਣਤੀ ਅਧਿਆਇ 28  
  • ਗਿਣਤੀ ਅਧਿਆਇ 29  
  • ਗਿਣਤੀ ਅਧਿਆਇ 30  
  • ਗਿਣਤੀ ਅਧਿਆਇ 31  
  • ਗਿਣਤੀ ਅਧਿਆਇ 32  
  • ਗਿਣਤੀ ਅਧਿਆਇ 33  
  • ਗਿਣਤੀ ਅਧਿਆਇ 34  
  • ਗਿਣਤੀ ਅਧਿਆਇ 35  
  • ਗਿਣਤੀ ਅਧਿਆਇ 36  
×

Alert

×

Punjabi Letters Keypad References