ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

੨ ਸਲਾਤੀਨ ਅਧਿਆਇ 6

1 ਨਬੀਆਂ ਦੇ ਪੁੱਤ੍ਰਾਂ ਨੇ ਅਲੀਸ਼ਾ ਨੂੰ ਆਖਿਆ, ਵੇਖ ਏਹ ਥਾਂ ਜਿੱਥੇ ਅਸੀਂ ਤੇਰੇ ਨਾਲ ਟਿਕਦੇ ਹਾਂ ਸਾਡੇ ਲਈ ਬਹੁਤ ਤੰਗ ਹੈ 2 ਤੂੰ ਸਾਨੂੰ ਯਰਦਨ ਤਾਂਈ ਜਾਣ ਦੇਹ ਕਿ ਹਰ ਮਨੁੱਖ ਉੱਥੋਂ ਇੱਕ ਇੱਕ ਬੱਲੀ ਲਿਆਵੇ ਭਈ ਅਸੀਂ ਇੱਕ ਥਾ ਬਣਾਈਏ ਜਿਹ ਦੇ ਵਿੱਚ ਅਸੀਂ ਟਿਕ ਸੱਕੀਏ। ਉਸ ਨੇ ਆਖਿਆ, ਜਾਓ 3 ਤਦ ਇੱਕ ਜਣੇ ਨੇ ਆਖਿਆ, ਤੂੰ ਕਿਰਪਾ ਕਰ ਕੇ ਆਪਣੇ ਦਾਸਾਂ ਨਾਲ ਚੱਲ। 4 ਅੱਗੋਂ ਉਹ ਬੋਲਿਆ, ਮੈਂ ਚੱਲਾਂਗਾ ਸੋ ਉਹ ਉਨ੍ਹਾਂ ਦੇ ਨਾਲ ਗਿਆ ਅਤੇ ਜਦ ਓਹ ਯਰਦਨ ਕੋਲ ਆਏ ਓਹ ਲੱਕੜਾਂ ਵੱਢਣ ਲੱਗੇ 5 ਤਾਂ ਐਉਂ ਹੋਇਆ ਭਈ ਟਾਹਣਾ ਵੱਡਦਿਆਂ ਇੱਕ ਜਣੇ ਦੀ ਕੁਹਾੜੀ ਦਾ ਫਲ ਪਾਣੀ ਵਿੱਚ ਡਿੱਗ ਪਿਆ ਸੋ ਉਹ ਨੇ ਦੁਹਾਈ ਦਿੱਤੀ ਕਿ ਹਾਏ ਮੇਰੇ ਸੁਆਮੀ ਜੀ, ਉਹ ਤਾਂ ਮੰਗਵੀਂ ਸੀ 6 ਤਾਂ ਪਰਮੇਸ਼ੁਰ ਦੇ ਜਨ ਨੇ ਆਖਿਆ, ਉਹ ਕਿੱਥੇ ਡਿੱਗਿਆ? ਉਹ ਨੇ ਉਸ ਨੂੰ ਉਹ ਥਾਂ ਵਿਖਾਇਆ ਤਾਂ ਉਸ ਨੇ ਲੱਕੜੀ ਦਾ ਇੱਕ ਡੰਡਾ ਵੱਢ ਕੇ ਉੱਸੇ ਥਾਂ ਪਾ ਦਿੱਤਾ ਤਾਂ ਲੋਹਾ ਤਰਨ ਲੱਗ ਪਿਆ 7 ਉਸ ਨੇ ਆਖਿਆ, ਉਹ ਨੂੰ ਚੁੱਕ ਲੈ ਸੋ ਉਹ ਨੇ ਹੱਥ ਵਧਾ ਕੇ ਉਹ ਨੂੰ ਚੁੱਕ ਲਿਆ।। 8 ਅਰਾਮ ਦਾ ਰਾਜਾ ਇਸਰਾਏਲ ਨਾਲ ਲੜ ਰਿਹਾ ਸੀ। ਸੋ ਉਹ ਨੇ ਆਪਣੇ ਚਾਕਰਾਂ ਨਾਲ ਮਤਾ ਪਕਾਇਆ ਤੇ ਆਖਿਆ ਭਈ ਫਲਾਨੀ ਫਲਾਨੀ ਥਾਂ ਮੇਰ ਡੇਰਾ ਲੱਗੇਗਾ 9 ਸੋ ਪਰਮੇਸ਼ੁਰ ਦੇ ਜਨ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਅੱਖਵਾ ਘੱਲਿਆ ਭਈ ਖਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਘੀਂ ਕਿਉਂ ਜੋ ਓਧਰ ਅਰਾਮੀ ਆ ਰਹੇ ਹਨ 10 ਅਤੇ ਇਸਰਾਏਲ ਦੇ ਪਾਤਸ਼ਾਹ ਨੇ ਉਸ ਥਾਂ ਨੂੰ ਜਿਹ ਦੇ ਲਈ ਪਰਮੇਸ਼ੁਰ ਦੇ ਜਨ ਨੇ ਆਖਿਆ ਤੇ ਉਸ ਨੂੰ ਚਿਤਾਇਆ ਸੀ ਆਦਮੀ ਘੱਲੇ ਅਤੇ ਉੱਥੇ ਕਈ ਵਾਰ ਆਪਣਾ ਬਚਾਓ ਕੀਤਾ 11 ਤਦ ਇਸ ਗੱਲ ਦੇ ਕਾਰਨ ਅਰਾਮ ਦੇ ਰਾਜਾ ਦਾ ਜੀਅ ਘਬਰਾ ਗਿਆ ਅਤੇ ਉਹ ਨੇ ਆਪਣੇ ਚਾਕਰਾਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਭਈ ਸਾਡੇ ਵਿੱਚੋਂ ਕੌਣ ਆਦਮੀ ਇਸਰਾਏਲ ਦੇ ਪਾਤਸ਼ਾਹ ਵੱਲ ਹੈ 12 ਤਦ ਉਹ ਦੇ ਚਾਕਰਾਂ ਵਿੱਚੋਂ ਇੱਕ ਨੇ ਆਖਿਆ, ਮੇਰੇ ਸੁਆਮੀ ਤੇ ਪਾਤਸ਼ਾਹ, ਕੋਈ ਨਹੀਂ ਪਰ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ ਤੇਰੀਆਂ ਓਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ ਇਸਰਾਏਲ ਦੇ ਪਾਤਸ਼ਾਹ ਨੂੰ ਦੱਸਦਾ ਹੈ 13 ਤਾਂ ਉਹ ਬੋਲਿਆ, ਜਾਕੇ ਵੇਖੋ ਉਹ ਕਿੱਥੇ ਹੈ ਭਈ ਮੈਂ ਉਸ ਨੂੰ ਫੜ ਕੇ ਲੈ ਆਵਾਂ। ਫੇਰ ਉਹ ਨੂੰ ਦੱਸਿਆ ਗਿਆ ਭਈ ਵੇਖੋ ਉਹ ਦੋਥਾਨ ਵਿੱਚ ਹੈ 14 ਸੋ ਉਹਨੇ ਘੋੜਿਆ, ਰਥਾਂ ਤੇ ਇੱਕ ਤਕੜੀ ਫੌਜ ਨੂੰ ਓਧਰ ਘੱਲਿਆ ਅਤੇ ਉਨ੍ਹਾਂ ਨੇ ਰਾਤੋਂ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ 15 ਜਦ ਪਰਮੇਸ਼ੁਰ ਦੇ ਜਨ ਦਾ ਟਹਿਲੂਆ ਸਵੇਰੇ ਉੱਠ ਕੇ ਬਾਹਰ ਗਿਆ ਤਾਂ ਵੇਖਿਆ ਭਈ ਇੱਕ ਫੌਜ ਨੇ ਘੋੜਿਆ ਤੇ ਰਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ। ਤਦ ਉਸ ਦੇ ਟਹਿਲੂਏ ਨੇ ਉਸ ਨੂੰ ਆਖਿਆ, ਹਾਏ ਮੇਰੇ ਸੁਆਮੀ ਜੀ, ਅਸੀਂ ਕੀ ਕਰੀਏ? 16 ਉਸ ਨੇ ਆਖਿਆ, ਨਾ ਡਰ ਕਿਉਂ ਜੋ ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ 17 ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ, ਹੇ ਯਹੋਵਾਹ, ਤੂੰ ਉਹ ਦੀਆਂ ਅੱਖਾਂ ਖੋਲ੍ਹ ਭਈ ਉਹ ਵੇਖੇ ਅਤੇ ਯਹੋਵਾਹ ਨੇ ਉਸ ਜੁਆਨ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਭਈ ਅਲੀਸ਼ਾ ਦੇ ਦਵਾਲੇ ਦਾ ਪਹਾੜ ਅਗਨ ਦੇ ਘੋੜਿਆ ਤੇ ਰਥਾਂ ਨਾਲ ਭਰਿਆ ਹੋਇਆ ਹੈ 18 ਜਦ ਓਹ ਅਲੀਸ਼ਾ ਦੀ ਵੱਲ ਆਉਣ ਲੱਗੇ ਤਾਂ ਅਲੀਸ਼ਾ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਤੇ ਆਖਿਆ ਕਿ ਏਸ ਕੌਮ ਨੂੰ ਇਕ ਦਮ ਅੰਨ੍ਹੀ ਕਰ ਦੇਹ। ਅਤੇ ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਨ੍ਹਾਂ ਨੂੰ ਇੱਕ ਦਮ ਅੰਨ੍ਹਿਆ ਕਰ ਦਿੱਤਾ 19 ਤਦ ਅਲੀਸ਼ਾ ਨੇ ਉਨ੍ਹਾਂ ਨੂੰ ਆਖਿਆ, ਏਹ ਉਹ ਰਾਹ ਨਹੀਂ ਨਾ ਉਹ ਸ਼ਹਿਰ ਹੈ। ਮੇਰੇ ਪਿੱਛੇ ਤੁਰ ਆਓ ਭਈ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਚੱਲਾਂ ਜਿਹ ਨੂੰ ਤੁਸੀਂ ਭਾਲਦੇ ਹੋ। ਸੋ ਉਹ ਉਨ੍ਹਾਂ ਨੂੰ ਸਾਮਰਿਯਾ ਨੂੰ ਲੈ ਗਿਆ 20 ਅਤੇ ਐਉਂ ਹੋਇਆ ਜਦ ਓਹ ਸਾਮਰਿਯਾ ਵਿੱਚ ਵੜੇ ਤਾਂ ਅਲੀਸ਼ਾ ਨੇ ਆਖਿਆ, ਹੇ ਯਹੋਵਾਹ, ਇਨ੍ਹਾਂ ਲੋਕਾਂ ਦੀਆਂ ਅੱਖੀਆਂ ਖੋਲ੍ਹ ਦੇਹ ਭਈ ਓਹ ਵੇਖਣ। ਤਾਂ ਯਹੋਵਾਹ ਨੇ ਉਨ੍ਹਾਂ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਅਤੇ ਉਨ੍ਹਾਂ ਨੇ ਨਿਗਾਹ ਕੀਤੀ ਤੇ ਵੇਖਿਆ ਭਈ ਅਸੀਂ ਸਾਮਰਿਯਾ ਦੇ ਵਿੱਚ ਹਾਂ 21 ਜਦ ਇਸਰਾਏਲ ਦੇ ਪਾਤਸ਼ਾਹ ਨੂੰ ਉਨ੍ਹਾਂ ਨੇ ਵੇਖਿਆ, ਤਾਂ ਅਲੀਸ਼ਾ ਨੂੰ ਆਖਿਆ, ਹੇ ਮੇਰੇ ਪਿਤਾ, ਕੀ ਮੈਂ ਉਨ੍ਹਾਂ ਨੂੰ ਮਾਰਾਂ? ਮੈਂ ਉਨ੍ਹਾਂ ਨੂੰ ਮਾਰਾਂ? 22 ਅੱਗੋਂ ਉਹ ਬੋਲਿਆ, ਉਨ੍ਹਾਂ ਨੂੰ ਨਾ ਮਾਰੀਂ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਤੇ ਧਣੁਖ ਨਾਲ ਬੰਧੂਏ ਬਣਾਇਆ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ? ਉਨ੍ਹਾਂ ਦੇ ਅੱਗੇ ਰੋਟੀ ਤੇ ਪਾਣੀ ਰੱਖ ਭਈ ਓਹ ਖਾਣ ਪੀਣ ਅਤੇ ਆਪਣੇ ਸੁਆਮੀ ਕੋਲ ਜਾਣ 23 ਉਪਰੰਤ ਉਸ ਨੇ ਉਨ੍ਹਾਂ ਲਈ ਵੱਡਾ ਭੋਜਨ ਤਿਆਰ ਕੀਤਾ ਅਤੇ ਜਦ ਓਹ ਖਾ ਚੁੱਕੇ ਤਾਂ ਉਸ ਨੇ ਉਨ੍ਹਾਂ ਨੂੰ ਜਾਣ ਦਿੱਤਾ ਅਤੇ ਓਹ ਆਪਣੇ ਸੁਆਮੀ ਕੋਲ ਚੱਲੇ ਗਏ ਅਤੇ ਅਰਾਮ ਦੇ ਜੱਥੇ ਫੇਰ ਕਦੇ ਇਸਰਾਏਲ ਦੇ ਦੇਸ ਵਿੱਚ ਨਾ ਆਏ।। 24 ਪਰ ਇਹ ਦੇ ਪਿੱਛੇ ਐਉਂ ਹੋਇਆ ਭਈ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣਾ ਸਾਰਾ ਲਸ਼ਕਰ ਇਕੱਠਾ ਕਰਕੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ 25 ਸਾਮਰਿਯਾ ਵਿੱਚ ਮਹਾਂ ਕਾਲ ਪੈ ਗਿਆ ਅਤੇ ਵੇਖੋ ਓਹਨਾਂ ਨੇ ਉਹ ਨੂੰ ਘੇਰੀ ਰੱਖਿਆ ਐਥੋਂ ਤਾਈਂ ਭਈ ਗਧੇ ਦਾ ਸਿਰ ਅੱਸੀ ਰੁਪਇਆਂ ਨੂੰ ਤੇ ਕਬੂਤਰ ਦੀ ਵਿੱਠ ਦਾ ਅੱਧਾ ਸੇਰ ਪੰਜਾਂ ਰੁਪਇਆਂ ਨੂੰ ਵਿਕਣ ਲੱਗ ਪਿਆ 26 ਤਾਂ ਐਉਂ ਹੋਇਆ ਜਦ ਇਸਰਾਏਲ ਦਾ ਪਾਤਸ਼ਾਹ ਕੰਧ ਉੱਤੇ ਤੁਰਿਆ ਜਾਂਦਾ ਸੀ ਤਾਂ ਇੱਕ ਤੀਵੀਂ ਨੇ ਏਹ ਆਖ ਕਿ ਉਹ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ, ਬਚਾ ਲਓ 27 ਉਹ ਅੱਗੋਂ ਬੋਲਿਆ, ਜੇ ਯਹੋਵਾਹ ਹੀ ਤੈਨੂੰ ਨਾ ਬਚਾਵੇ ਤਾਂ ਮੈਂ ਤੈਨੂੰ ਕਿੱਥੋਂ ਬਚਾਵਾਂ? ਕੀ ਖਲਵਾੜੇ ਤੋਂ ਯਾ ਦਾਖ ਦੇ ਚੁਬੱਚੇ ਤੋਂ? 28 ਤਾਂ ਪਾਤਸ਼ਾਹ ਨੇ ਉਹ ਨੂੰ ਆਖਿਆ, ਤੈਨੂੰ ਕੀ ਦੁਖ ਹੈ? ਉਹ ਬੋਲੀ, ਇਸ ਤੀਵੀਂ ਨੇ ਮੈਨੂੰ ਆਖਿਆ, ਆਪਣਾ ਪੁੱਤ੍ਰ ਦੇਹ ਭਈ ਅਸੀਂ ਅੱਜ ਉਹ ਨੂੰ ਖਾਈਏ ਅਤੇ ਮੇਰੇ ਪੁੱਤ੍ਰ ਨੂੰ ਅਸੀਂ ਕੱਲ ਖਾ ਲਵਾਗੀਆਂ 29 ਸੋ ਮੇਰੇ ਪੁੱਤ੍ਰ ਨੂੰ ਅਸਾਂ ਪਕਾਇਆ ਤੇ ਖਾ ਲਿਆ ਅਤੇ ਅਗਲੇ ਦਿਨ ਮੈਂ ਉਹ ਨੂੰ ਆਖਿਆ, ਆਪਣਾ ਪੁੱਤ੍ਰ ਦੇਹ ਭਈ ਅਸੀਂ ਉਹ ਨੂੰ ਖਾਈਏ ਪਰ ਉਹ ਨੇ ਆਪਣਾ ਪੁੱਤ੍ਰ ਲੁਕਾ ਲਿਆ 30 ਅਤੇ ਐਉਂ ਹੋਇਆ ਭਈ ਜਦ ਪਾਤਸ਼ਾਹ ਨੇ ਉਸ ਤੀਵੀਂ ਦੀਆਂ ਗੱਲਾਂ ਸੁਣੀਆਂ ਤਾਂ ਉਹ ਨੇ ਕੰਧ ਉੱਤੋਂ ਦੀ ਲੰਘਦਿਆਂ ਆਪਣੇ ਬਸਤਰ ਪਾੜੇ ਅਰ ਅਰ ਲੋਕਾਂ ਨੇ ਨਿਗਾਹ ਕਰਕੇ ਵੇਖਿਆ ਭਈ ਅੰਦਰ ਵਾਰ ਉਹ ਦੇ ਤਨ ਉੱਤੇ ਟਾਟ ਹੈ 31 ਅਰ ਉਹ ਨੇ ਆਖਿਆ, ਜੇ ਅੱਜ ਸ਼ਾਫਾਤ ਦੇ ਪੁੱਤ੍ਰ ਅਲੀਸ਼ਾ ਦਾ ਸਿਰ ਉਹ ਦੇ ਤਨ ਉੱਤੇ ਰਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸੇ ਤਰਾਂ ਸਗੋਂ ਇਹ ਦੇ ਨਾਲੋਂ ਭੀ ਵਧ ਕੇ ਕਰੇ 32 ਜਦ ਅਲੀਸ਼ਾ ਆਪਣੇ ਘਰ ਬੈਠਾ ਸੀ ਅਰ ਬਜ਼ੁਰਗ ਉਹ ਦੇ ਨਾਲ ਬੈਠੇ ਸਨ ਤਾਂ ਪਾਤਸ਼ਾਹ ਨੇ ਆਪਣੇ ਅੱਗੋਂ ਇੱਕ ਆਦਮੀ ਨੂੰ ਘੱਲਿਆ। ਇਸ ਤੋਂ ਪਹਿਲਾਂ ਕਿ ਹਲਕਾਰਾ ਉਸ ਦੇ ਕੋਲ ਅੱਪੜੇ ਉਸਨੇ ਆਪੇ ਹੀ ਬਜ਼ੁਰਗਾਂ ਨੂੰ ਆਖਿਆ, ਤੁਸੀਂ ਵੇਖਦੇ ਹੋ ਭਈ ਉਸ ਖ਼ੂਨੀ ਦੇ ਪੁੱਤ੍ਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਘੱਲਿਆ ਹੈ? ਵੇਖੋ, ਜਦ ਉਹ ਹਲਕਾਰਾ ਆਵੇ ਤਾਂ ਤੁਸੀਂ ਬੂਹਾ ਭੇੜ ਕੇ ਉਸ ਨੂੰ ਧੱਕੀ ਰੱਖਿਓ। ਕੀ ਉਸ ਦੇ ਪਿੱਛੋਂ ਉਸ ਦੇ ਸੁਆਮੀ ਦੇ ਪੈਰਾਂ ਦੀ ਪੈਛੜ ਨਹੀਂ? 33 ਅਜੇ ਉਹ ਉਨ੍ਹਾਂ ਨਾਲ ਗੱਲਾਂ ਹੀ ਕਰਦਾ ਸੀ ਕਿ ਵੇਖੋ ਉਹ ਹਲਕਾਰਾ ਉਹ ਦੇ ਕੋਲ ਆ ਪੁੱਜਿਆ ਅਤੇ ਆਖਿਆ, ਵੇਖੋ, ਇਹ ਗਰਹੁ ਯਹੋਵਾਹ ਦੀ ਵੱਲੋਂ ਹੈ। ਹੁਣ ਮੈਂ ਅੱਗੇ ਨੂੰ ਯਹੋਵਾਹ ਦੀ ਉਡੀਕ ਕਿਉਂ ਕਰਾਂ?।।
1 ਨਬੀਆਂ ਦੇ ਪੁੱਤ੍ਰਾਂ ਨੇ ਅਲੀਸ਼ਾ ਨੂੰ ਆਖਿਆ, ਵੇਖ ਏਹ ਥਾਂ ਜਿੱਥੇ ਅਸੀਂ ਤੇਰੇ ਨਾਲ ਟਿਕਦੇ ਹਾਂ ਸਾਡੇ ਲਈ ਬਹੁਤ ਤੰਗ ਹੈ .::. 2 ਤੂੰ ਸਾਨੂੰ ਯਰਦਨ ਤਾਂਈ ਜਾਣ ਦੇਹ ਕਿ ਹਰ ਮਨੁੱਖ ਉੱਥੋਂ ਇੱਕ ਇੱਕ ਬੱਲੀ ਲਿਆਵੇ ਭਈ ਅਸੀਂ ਇੱਕ ਥਾ ਬਣਾਈਏ ਜਿਹ ਦੇ ਵਿੱਚ ਅਸੀਂ ਟਿਕ ਸੱਕੀਏ। ਉਸ ਨੇ ਆਖਿਆ, ਜਾਓ .::. 3 ਤਦ ਇੱਕ ਜਣੇ ਨੇ ਆਖਿਆ, ਤੂੰ ਕਿਰਪਾ ਕਰ ਕੇ ਆਪਣੇ ਦਾਸਾਂ ਨਾਲ ਚੱਲ। .::. 4 ਅੱਗੋਂ ਉਹ ਬੋਲਿਆ, ਮੈਂ ਚੱਲਾਂਗਾ ਸੋ ਉਹ ਉਨ੍ਹਾਂ ਦੇ ਨਾਲ ਗਿਆ ਅਤੇ ਜਦ ਓਹ ਯਰਦਨ ਕੋਲ ਆਏ ਓਹ ਲੱਕੜਾਂ ਵੱਢਣ ਲੱਗੇ .::. 5 ਤਾਂ ਐਉਂ ਹੋਇਆ ਭਈ ਟਾਹਣਾ ਵੱਡਦਿਆਂ ਇੱਕ ਜਣੇ ਦੀ ਕੁਹਾੜੀ ਦਾ ਫਲ ਪਾਣੀ ਵਿੱਚ ਡਿੱਗ ਪਿਆ ਸੋ ਉਹ ਨੇ ਦੁਹਾਈ ਦਿੱਤੀ ਕਿ ਹਾਏ ਮੇਰੇ ਸੁਆਮੀ ਜੀ, ਉਹ ਤਾਂ ਮੰਗਵੀਂ ਸੀ .::. 6 ਤਾਂ ਪਰਮੇਸ਼ੁਰ ਦੇ ਜਨ ਨੇ ਆਖਿਆ, ਉਹ ਕਿੱਥੇ ਡਿੱਗਿਆ? ਉਹ ਨੇ ਉਸ ਨੂੰ ਉਹ ਥਾਂ ਵਿਖਾਇਆ ਤਾਂ ਉਸ ਨੇ ਲੱਕੜੀ ਦਾ ਇੱਕ ਡੰਡਾ ਵੱਢ ਕੇ ਉੱਸੇ ਥਾਂ ਪਾ ਦਿੱਤਾ ਤਾਂ ਲੋਹਾ ਤਰਨ ਲੱਗ ਪਿਆ .::. 7 ਉਸ ਨੇ ਆਖਿਆ, ਉਹ ਨੂੰ ਚੁੱਕ ਲੈ ਸੋ ਉਹ ਨੇ ਹੱਥ ਵਧਾ ਕੇ ਉਹ ਨੂੰ ਚੁੱਕ ਲਿਆ।। .::. 8 ਅਰਾਮ ਦਾ ਰਾਜਾ ਇਸਰਾਏਲ ਨਾਲ ਲੜ ਰਿਹਾ ਸੀ। ਸੋ ਉਹ ਨੇ ਆਪਣੇ ਚਾਕਰਾਂ ਨਾਲ ਮਤਾ ਪਕਾਇਆ ਤੇ ਆਖਿਆ ਭਈ ਫਲਾਨੀ ਫਲਾਨੀ ਥਾਂ ਮੇਰ ਡੇਰਾ ਲੱਗੇਗਾ .::. 9 ਸੋ ਪਰਮੇਸ਼ੁਰ ਦੇ ਜਨ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਅੱਖਵਾ ਘੱਲਿਆ ਭਈ ਖਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਘੀਂ ਕਿਉਂ ਜੋ ਓਧਰ ਅਰਾਮੀ ਆ ਰਹੇ ਹਨ .::. 10 ਅਤੇ ਇਸਰਾਏਲ ਦੇ ਪਾਤਸ਼ਾਹ ਨੇ ਉਸ ਥਾਂ ਨੂੰ ਜਿਹ ਦੇ ਲਈ ਪਰਮੇਸ਼ੁਰ ਦੇ ਜਨ ਨੇ ਆਖਿਆ ਤੇ ਉਸ ਨੂੰ ਚਿਤਾਇਆ ਸੀ ਆਦਮੀ ਘੱਲੇ ਅਤੇ ਉੱਥੇ ਕਈ ਵਾਰ ਆਪਣਾ ਬਚਾਓ ਕੀਤਾ .::. 11 ਤਦ ਇਸ ਗੱਲ ਦੇ ਕਾਰਨ ਅਰਾਮ ਦੇ ਰਾਜਾ ਦਾ ਜੀਅ ਘਬਰਾ ਗਿਆ ਅਤੇ ਉਹ ਨੇ ਆਪਣੇ ਚਾਕਰਾਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਭਈ ਸਾਡੇ ਵਿੱਚੋਂ ਕੌਣ ਆਦਮੀ ਇਸਰਾਏਲ ਦੇ ਪਾਤਸ਼ਾਹ ਵੱਲ ਹੈ .::. 12 ਤਦ ਉਹ ਦੇ ਚਾਕਰਾਂ ਵਿੱਚੋਂ ਇੱਕ ਨੇ ਆਖਿਆ, ਮੇਰੇ ਸੁਆਮੀ ਤੇ ਪਾਤਸ਼ਾਹ, ਕੋਈ ਨਹੀਂ ਪਰ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ ਤੇਰੀਆਂ ਓਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ ਇਸਰਾਏਲ ਦੇ ਪਾਤਸ਼ਾਹ ਨੂੰ ਦੱਸਦਾ ਹੈ .::. 13 ਤਾਂ ਉਹ ਬੋਲਿਆ, ਜਾਕੇ ਵੇਖੋ ਉਹ ਕਿੱਥੇ ਹੈ ਭਈ ਮੈਂ ਉਸ ਨੂੰ ਫੜ ਕੇ ਲੈ ਆਵਾਂ। ਫੇਰ ਉਹ ਨੂੰ ਦੱਸਿਆ ਗਿਆ ਭਈ ਵੇਖੋ ਉਹ ਦੋਥਾਨ ਵਿੱਚ ਹੈ .::. 14 ਸੋ ਉਹਨੇ ਘੋੜਿਆ, ਰਥਾਂ ਤੇ ਇੱਕ ਤਕੜੀ ਫੌਜ ਨੂੰ ਓਧਰ ਘੱਲਿਆ ਅਤੇ ਉਨ੍ਹਾਂ ਨੇ ਰਾਤੋਂ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ .::. 15 ਜਦ ਪਰਮੇਸ਼ੁਰ ਦੇ ਜਨ ਦਾ ਟਹਿਲੂਆ ਸਵੇਰੇ ਉੱਠ ਕੇ ਬਾਹਰ ਗਿਆ ਤਾਂ ਵੇਖਿਆ ਭਈ ਇੱਕ ਫੌਜ ਨੇ ਘੋੜਿਆ ਤੇ ਰਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ। ਤਦ ਉਸ ਦੇ ਟਹਿਲੂਏ ਨੇ ਉਸ ਨੂੰ ਆਖਿਆ, ਹਾਏ ਮੇਰੇ ਸੁਆਮੀ ਜੀ, ਅਸੀਂ ਕੀ ਕਰੀਏ? .::. 16 ਉਸ ਨੇ ਆਖਿਆ, ਨਾ ਡਰ ਕਿਉਂ ਜੋ ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ .::. 17 ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ, ਹੇ ਯਹੋਵਾਹ, ਤੂੰ ਉਹ ਦੀਆਂ ਅੱਖਾਂ ਖੋਲ੍ਹ ਭਈ ਉਹ ਵੇਖੇ ਅਤੇ ਯਹੋਵਾਹ ਨੇ ਉਸ ਜੁਆਨ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਭਈ ਅਲੀਸ਼ਾ ਦੇ ਦਵਾਲੇ ਦਾ ਪਹਾੜ ਅਗਨ ਦੇ ਘੋੜਿਆ ਤੇ ਰਥਾਂ ਨਾਲ ਭਰਿਆ ਹੋਇਆ ਹੈ .::. 18 ਜਦ ਓਹ ਅਲੀਸ਼ਾ ਦੀ ਵੱਲ ਆਉਣ ਲੱਗੇ ਤਾਂ ਅਲੀਸ਼ਾ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਤੇ ਆਖਿਆ ਕਿ ਏਸ ਕੌਮ ਨੂੰ ਇਕ ਦਮ ਅੰਨ੍ਹੀ ਕਰ ਦੇਹ। ਅਤੇ ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਨ੍ਹਾਂ ਨੂੰ ਇੱਕ ਦਮ ਅੰਨ੍ਹਿਆ ਕਰ ਦਿੱਤਾ .::. 19 ਤਦ ਅਲੀਸ਼ਾ ਨੇ ਉਨ੍ਹਾਂ ਨੂੰ ਆਖਿਆ, ਏਹ ਉਹ ਰਾਹ ਨਹੀਂ ਨਾ ਉਹ ਸ਼ਹਿਰ ਹੈ। ਮੇਰੇ ਪਿੱਛੇ ਤੁਰ ਆਓ ਭਈ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਚੱਲਾਂ ਜਿਹ ਨੂੰ ਤੁਸੀਂ ਭਾਲਦੇ ਹੋ। ਸੋ ਉਹ ਉਨ੍ਹਾਂ ਨੂੰ ਸਾਮਰਿਯਾ ਨੂੰ ਲੈ ਗਿਆ .::. 20 ਅਤੇ ਐਉਂ ਹੋਇਆ ਜਦ ਓਹ ਸਾਮਰਿਯਾ ਵਿੱਚ ਵੜੇ ਤਾਂ ਅਲੀਸ਼ਾ ਨੇ ਆਖਿਆ, ਹੇ ਯਹੋਵਾਹ, ਇਨ੍ਹਾਂ ਲੋਕਾਂ ਦੀਆਂ ਅੱਖੀਆਂ ਖੋਲ੍ਹ ਦੇਹ ਭਈ ਓਹ ਵੇਖਣ। ਤਾਂ ਯਹੋਵਾਹ ਨੇ ਉਨ੍ਹਾਂ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਅਤੇ ਉਨ੍ਹਾਂ ਨੇ ਨਿਗਾਹ ਕੀਤੀ ਤੇ ਵੇਖਿਆ ਭਈ ਅਸੀਂ ਸਾਮਰਿਯਾ ਦੇ ਵਿੱਚ ਹਾਂ .::. 21 ਜਦ ਇਸਰਾਏਲ ਦੇ ਪਾਤਸ਼ਾਹ ਨੂੰ ਉਨ੍ਹਾਂ ਨੇ ਵੇਖਿਆ, ਤਾਂ ਅਲੀਸ਼ਾ ਨੂੰ ਆਖਿਆ, ਹੇ ਮੇਰੇ ਪਿਤਾ, ਕੀ ਮੈਂ ਉਨ੍ਹਾਂ ਨੂੰ ਮਾਰਾਂ? ਮੈਂ ਉਨ੍ਹਾਂ ਨੂੰ ਮਾਰਾਂ? .::. 22 ਅੱਗੋਂ ਉਹ ਬੋਲਿਆ, ਉਨ੍ਹਾਂ ਨੂੰ ਨਾ ਮਾਰੀਂ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਤੇ ਧਣੁਖ ਨਾਲ ਬੰਧੂਏ ਬਣਾਇਆ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ? ਉਨ੍ਹਾਂ ਦੇ ਅੱਗੇ ਰੋਟੀ ਤੇ ਪਾਣੀ ਰੱਖ ਭਈ ਓਹ ਖਾਣ ਪੀਣ ਅਤੇ ਆਪਣੇ ਸੁਆਮੀ ਕੋਲ ਜਾਣ .::. 23 ਉਪਰੰਤ ਉਸ ਨੇ ਉਨ੍ਹਾਂ ਲਈ ਵੱਡਾ ਭੋਜਨ ਤਿਆਰ ਕੀਤਾ ਅਤੇ ਜਦ ਓਹ ਖਾ ਚੁੱਕੇ ਤਾਂ ਉਸ ਨੇ ਉਨ੍ਹਾਂ ਨੂੰ ਜਾਣ ਦਿੱਤਾ ਅਤੇ ਓਹ ਆਪਣੇ ਸੁਆਮੀ ਕੋਲ ਚੱਲੇ ਗਏ ਅਤੇ ਅਰਾਮ ਦੇ ਜੱਥੇ ਫੇਰ ਕਦੇ ਇਸਰਾਏਲ ਦੇ ਦੇਸ ਵਿੱਚ ਨਾ ਆਏ।। .::. 24 ਪਰ ਇਹ ਦੇ ਪਿੱਛੇ ਐਉਂ ਹੋਇਆ ਭਈ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣਾ ਸਾਰਾ ਲਸ਼ਕਰ ਇਕੱਠਾ ਕਰਕੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ .::. 25 ਸਾਮਰਿਯਾ ਵਿੱਚ ਮਹਾਂ ਕਾਲ ਪੈ ਗਿਆ ਅਤੇ ਵੇਖੋ ਓਹਨਾਂ ਨੇ ਉਹ ਨੂੰ ਘੇਰੀ ਰੱਖਿਆ ਐਥੋਂ ਤਾਈਂ ਭਈ ਗਧੇ ਦਾ ਸਿਰ ਅੱਸੀ ਰੁਪਇਆਂ ਨੂੰ ਤੇ ਕਬੂਤਰ ਦੀ ਵਿੱਠ ਦਾ ਅੱਧਾ ਸੇਰ ਪੰਜਾਂ ਰੁਪਇਆਂ ਨੂੰ ਵਿਕਣ ਲੱਗ ਪਿਆ .::. 26 ਤਾਂ ਐਉਂ ਹੋਇਆ ਜਦ ਇਸਰਾਏਲ ਦਾ ਪਾਤਸ਼ਾਹ ਕੰਧ ਉੱਤੇ ਤੁਰਿਆ ਜਾਂਦਾ ਸੀ ਤਾਂ ਇੱਕ ਤੀਵੀਂ ਨੇ ਏਹ ਆਖ ਕਿ ਉਹ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਪਾਤਸ਼ਾਹ, ਬਚਾ ਲਓ .::. 27 ਉਹ ਅੱਗੋਂ ਬੋਲਿਆ, ਜੇ ਯਹੋਵਾਹ ਹੀ ਤੈਨੂੰ ਨਾ ਬਚਾਵੇ ਤਾਂ ਮੈਂ ਤੈਨੂੰ ਕਿੱਥੋਂ ਬਚਾਵਾਂ? ਕੀ ਖਲਵਾੜੇ ਤੋਂ ਯਾ ਦਾਖ ਦੇ ਚੁਬੱਚੇ ਤੋਂ? .::. 28 ਤਾਂ ਪਾਤਸ਼ਾਹ ਨੇ ਉਹ ਨੂੰ ਆਖਿਆ, ਤੈਨੂੰ ਕੀ ਦੁਖ ਹੈ? ਉਹ ਬੋਲੀ, ਇਸ ਤੀਵੀਂ ਨੇ ਮੈਨੂੰ ਆਖਿਆ, ਆਪਣਾ ਪੁੱਤ੍ਰ ਦੇਹ ਭਈ ਅਸੀਂ ਅੱਜ ਉਹ ਨੂੰ ਖਾਈਏ ਅਤੇ ਮੇਰੇ ਪੁੱਤ੍ਰ ਨੂੰ ਅਸੀਂ ਕੱਲ ਖਾ ਲਵਾਗੀਆਂ .::. 29 ਸੋ ਮੇਰੇ ਪੁੱਤ੍ਰ ਨੂੰ ਅਸਾਂ ਪਕਾਇਆ ਤੇ ਖਾ ਲਿਆ ਅਤੇ ਅਗਲੇ ਦਿਨ ਮੈਂ ਉਹ ਨੂੰ ਆਖਿਆ, ਆਪਣਾ ਪੁੱਤ੍ਰ ਦੇਹ ਭਈ ਅਸੀਂ ਉਹ ਨੂੰ ਖਾਈਏ ਪਰ ਉਹ ਨੇ ਆਪਣਾ ਪੁੱਤ੍ਰ ਲੁਕਾ ਲਿਆ .::. 30 ਅਤੇ ਐਉਂ ਹੋਇਆ ਭਈ ਜਦ ਪਾਤਸ਼ਾਹ ਨੇ ਉਸ ਤੀਵੀਂ ਦੀਆਂ ਗੱਲਾਂ ਸੁਣੀਆਂ ਤਾਂ ਉਹ ਨੇ ਕੰਧ ਉੱਤੋਂ ਦੀ ਲੰਘਦਿਆਂ ਆਪਣੇ ਬਸਤਰ ਪਾੜੇ ਅਰ ਅਰ ਲੋਕਾਂ ਨੇ ਨਿਗਾਹ ਕਰਕੇ ਵੇਖਿਆ ਭਈ ਅੰਦਰ ਵਾਰ ਉਹ ਦੇ ਤਨ ਉੱਤੇ ਟਾਟ ਹੈ .::. 31 ਅਰ ਉਹ ਨੇ ਆਖਿਆ, ਜੇ ਅੱਜ ਸ਼ਾਫਾਤ ਦੇ ਪੁੱਤ੍ਰ ਅਲੀਸ਼ਾ ਦਾ ਸਿਰ ਉਹ ਦੇ ਤਨ ਉੱਤੇ ਰਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸੇ ਤਰਾਂ ਸਗੋਂ ਇਹ ਦੇ ਨਾਲੋਂ ਭੀ ਵਧ ਕੇ ਕਰੇ .::. 32 ਜਦ ਅਲੀਸ਼ਾ ਆਪਣੇ ਘਰ ਬੈਠਾ ਸੀ ਅਰ ਬਜ਼ੁਰਗ ਉਹ ਦੇ ਨਾਲ ਬੈਠੇ ਸਨ ਤਾਂ ਪਾਤਸ਼ਾਹ ਨੇ ਆਪਣੇ ਅੱਗੋਂ ਇੱਕ ਆਦਮੀ ਨੂੰ ਘੱਲਿਆ। ਇਸ ਤੋਂ ਪਹਿਲਾਂ ਕਿ ਹਲਕਾਰਾ ਉਸ ਦੇ ਕੋਲ ਅੱਪੜੇ ਉਸਨੇ ਆਪੇ ਹੀ ਬਜ਼ੁਰਗਾਂ ਨੂੰ ਆਖਿਆ, ਤੁਸੀਂ ਵੇਖਦੇ ਹੋ ਭਈ ਉਸ ਖ਼ੂਨੀ ਦੇ ਪੁੱਤ੍ਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਘੱਲਿਆ ਹੈ? ਵੇਖੋ, ਜਦ ਉਹ ਹਲਕਾਰਾ ਆਵੇ ਤਾਂ ਤੁਸੀਂ ਬੂਹਾ ਭੇੜ ਕੇ ਉਸ ਨੂੰ ਧੱਕੀ ਰੱਖਿਓ। ਕੀ ਉਸ ਦੇ ਪਿੱਛੋਂ ਉਸ ਦੇ ਸੁਆਮੀ ਦੇ ਪੈਰਾਂ ਦੀ ਪੈਛੜ ਨਹੀਂ? .::. 33 ਅਜੇ ਉਹ ਉਨ੍ਹਾਂ ਨਾਲ ਗੱਲਾਂ ਹੀ ਕਰਦਾ ਸੀ ਕਿ ਵੇਖੋ ਉਹ ਹਲਕਾਰਾ ਉਹ ਦੇ ਕੋਲ ਆ ਪੁੱਜਿਆ ਅਤੇ ਆਖਿਆ, ਵੇਖੋ, ਇਹ ਗਰਹੁ ਯਹੋਵਾਹ ਦੀ ਵੱਲੋਂ ਹੈ। ਹੁਣ ਮੈਂ ਅੱਗੇ ਨੂੰ ਯਹੋਵਾਹ ਦੀ ਉਡੀਕ ਕਿਉਂ ਕਰਾਂ?।। .::.
  • ੨ ਸਲਾਤੀਨ ਅਧਿਆਇ 1  
  • ੨ ਸਲਾਤੀਨ ਅਧਿਆਇ 2  
  • ੨ ਸਲਾਤੀਨ ਅਧਿਆਇ 3  
  • ੨ ਸਲਾਤੀਨ ਅਧਿਆਇ 4  
  • ੨ ਸਲਾਤੀਨ ਅਧਿਆਇ 5  
  • ੨ ਸਲਾਤੀਨ ਅਧਿਆਇ 6  
  • ੨ ਸਲਾਤੀਨ ਅਧਿਆਇ 7  
  • ੨ ਸਲਾਤੀਨ ਅਧਿਆਇ 8  
  • ੨ ਸਲਾਤੀਨ ਅਧਿਆਇ 9  
  • ੨ ਸਲਾਤੀਨ ਅਧਿਆਇ 10  
  • ੨ ਸਲਾਤੀਨ ਅਧਿਆਇ 11  
  • ੨ ਸਲਾਤੀਨ ਅਧਿਆਇ 12  
  • ੨ ਸਲਾਤੀਨ ਅਧਿਆਇ 13  
  • ੨ ਸਲਾਤੀਨ ਅਧਿਆਇ 14  
  • ੨ ਸਲਾਤੀਨ ਅਧਿਆਇ 15  
  • ੨ ਸਲਾਤੀਨ ਅਧਿਆਇ 16  
  • ੨ ਸਲਾਤੀਨ ਅਧਿਆਇ 17  
  • ੨ ਸਲਾਤੀਨ ਅਧਿਆਇ 18  
  • ੨ ਸਲਾਤੀਨ ਅਧਿਆਇ 19  
  • ੨ ਸਲਾਤੀਨ ਅਧਿਆਇ 20  
  • ੨ ਸਲਾਤੀਨ ਅਧਿਆਇ 21  
  • ੨ ਸਲਾਤੀਨ ਅਧਿਆਇ 22  
  • ੨ ਸਲਾਤੀਨ ਅਧਿਆਇ 23  
  • ੨ ਸਲਾਤੀਨ ਅਧਿਆਇ 24  
  • ੨ ਸਲਾਤੀਨ ਅਧਿਆਇ 25  
×

Alert

×

Punjabi Letters Keypad References