ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਅਸਤਸਨਾ ਅਧਿਆਇ 28

1 ਤਾਂ ਐਉਂ ਹੋਵੇਗਾ ਕਿ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰ ਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ 2 ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋ ਤਾਂ ਏਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ 3 ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ 4 ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ 5 ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ 6 ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਵਿੱਚ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ 7 ਯਹੋਵਾਹ ਤੁਹਾਡਿਆਂ ਵੈਰੀਆਂ ਨੂੰ ਤੁਹਾਡੇ ਜਿਹੜੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਸੁੱਟੇਗਾ। ਇੱਕ ਰਾਹ ਥਾਣੀ ਉਹ ਆਉਣਗੇ ਪਰ ਸੱਤੀਂ ਰਾਹੀਂ ਹੋ ਕੇ ਤੁਹਾਡੇ ਅੱਗੋਂ ਨੱਠਣਗੇ 8 ਯਹੋਵਾਹ ਤੁਹਾਡੇ ਲਈ ਅਸੀਸ ਦੀ ਆਗਿਆ ਤੁਹਾਡੇ ਮੋਦੀ ਖ਼ਾਨਿਆਂ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਅਸ਼ੀਸ ਦੇਵੇਗਾ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ 9 ਤਾਂ ਜਿਵੇਂ ਉਸ ਨੇ ਤੁਹਾਡੇ ਨਾਲ ਸੌਂਹ ਖਾਧੀ ਯਹੋਵਾਹ ਤੁਹਾਨੂੰ ਆਪਣੇ ਲਈ ਇੱਕ ਪਵਿੱਤ੍ਰ ਪਰਜਾ ਕਰ ਕੇ ਕਾਇਮ ਕਰੇਗਾ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ 10 ਤਾਂ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾਹ ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ ਅਤੇ ਉਹ ਤੁਹਾਥੋਂ ਡਰਨਗੇ 11 ਯਹੋਵਾਹ ਤੁਹਾਡੇ ਪਦਾਰਥਾਂ ਨੂੰ ਵਧਾਵੇਗਾ ਅਰਥਾਤ ਤੁਹਾਡੇ ਸਰੀਰਾਂ ਦਾ ਫਲ, ਤੁਹਾਡੇ ਚੌਣੇ ਦਾ ਫਲ, ਤੁਹਾਡੀ ਜ਼ਮੀਨ ਦਾ ਫਲ ਉਸ ਭੂਮੀ ਉੱਤੇ ਜਿਹ ਦੇ ਤੁਹਾਨੂੰ ਦੇਣ ਦੀ ਸੌਂਹ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ 12 ਯਹੋਵਾਹ ਤੁਹਾਡੇ ਲਈ ਆਪਣਾ ਚੰਗਾ ਅਕਾਸ਼ ਰੂਪੀ ਭੰਡਾਰ ਖੋਲੇਗਾ ਕਿ ਵੇਲੇ ਸਿਰ ਤੁਹਾਡੀ ਧਰਤੀ ਉੱਤੇ ਮੀਂਹ ਪਾਵੇ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵੇ। ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਸੀਂ ਆਪ ਕਰਜ਼ ਨਹੀਂ ਲਓਗੇ 13 ਯਹੋਵਾਹ ਤੁਹਾਨੂੰ ਸਿਰ ਠਹਿਰਾਵੇਗਾ ਪਰ ਪੂਛ ਨਹੀਂ ਅਤੇ ਤੁਸੀਂ ਉੱਤੇ ਹੀ ਰਹੋਗੇ ਪਰ ਹੇਠਾਂ ਨਹੀਂ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋ ਜਿਹੜੇ ਅੱਜ ਮੈਂ ਤੁਹਾਨੂੰ ਪਾਲਨਾ ਕਰਨ ਲਈ ਦਿੰਦਾ ਹਾਂ 14 ਅਤੇ ਤੁਸੀਂ ਉਨ੍ਹਾਂ ਗੱਲਾਂ ਤੋਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਸੱਜੇ ਖੱਬੇ ਨਾ ਮੁੜੋ ਭਈ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਜਾ ਕੇ ਉਨ੍ਹਾਂ ਦੀ ਪੂਜਾ ਕਰੋ।। 15 ਪਰ ਐਉਂ ਹੋਵੇਗਾ ਕਿ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋ ਭਈ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਏਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਜਾ ਫੜਨਗੇ 16 ਸਰਾਪੀ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਸਰਾਪੀ ਹੋਵੋਗੇ ਤੁਸੀਂ ਖੇਤ ਵਿੱਚ 17 ਸਰਾਪੀ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ 18 ਸਰਾਪੀ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ 19 ਸਰਾਪੀ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਸਰਾਪੀ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ 20 ਯਹੋਵਾਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ ਜਿਨ੍ਹਾਂ ਨਾਲ ਤੁਸਾਂ ਮੈਨੂੰ ਤਿਆਗ ਦਿੱਤਾ ਤੁਹਾਡੇ ਉੱਤੇ ਸਰਾਪ, ਘਬਰਾਹਟ ਅਤੇ ਝਿੜਕ ਪਾਵੇਗਾ ਜਦ ਤੀਕ ਤੁਸੀਂ ਬਰਬਾਦ ਹੋ ਕੇ ਛੇਤੀ ਨਾਸ ਨਾ ਹੋ ਜਾਓ 21 ਯਹੋਵਾਹ ਤੁਹਾਡੇ ਉੱਤੇ ਬਵਾ ਪਾਵੇਗਾ ਜਦ ਤੀਕ ਉਹ ਤੁਹਾਨੂੰ ਉਸ ਜ਼ਮੀਨ ਉੱਤੋਂ ਮਿਟਾ ਨਾ ਦੇਵੇ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ 22 ਯਹੋਵਾਹ ਤੁਹਾਨੂੰ ਤਪਦਿੱਕ, ਤਾਪ, ਸੋਜ, ਮੋਹਰਕਾਤਪ, ਤੇਗ, ਸੋਕੜੇ, ਅਤੇ ਉੱਲੀ ਨਾਲ ਮਾਰੇਗਾ। ਉਹ ਤੁਹਾਡੇ ਪਿੱਛੇ ਲੱਗੀਆਂ ਰਹਿਣਗੀਆਂ ਜਦ ਤੀਕ ਤੁਸੀਂ ਨਾਸ ਨਾ ਹੋ ਜਾਓ 23 ਅਤੇ ਤੁਹਾਡਾ ਅਕਾਸ਼ ਜਿਹੜਾ ਤੁਹਾਡੇ ਸਿਰ ਉੱਤੇ ਹੈ ਪਿੱਤਲ ਦਾ ਹੋ ਜਾਵੇਗਾ ਅਤੇ ਧਰਤੀ ਜਿਹੜੀ ਤੁਹਾਡੇ ਹੇਠ ਹੈ ਲੋਹੇ ਦੀ ਹੋ ਜਾਵੇਗੀ 24 ਯਹੋਵਾਹ ਤੁਹਾਡੀ ਧਰਤੀ ਦੀ ਵਰਖਾ ਨੂੰ ਘੱਟਾ ਅਤੇ ਧੂੜ ਬਣਾ ਦੇਵੇਗਾ। ਉਹ ਅਕਾਸ਼ ਤੋਂ ਏਹ ਤੁਹਾਡੇ ਉਤੇ ਪਾਵੇਗਾ ਜਦ ਤੀਕ ਤੁਸੀਂ ਮਿਟ ਨਾ ਜਾਓ 25 ਯਹੋਵਾਹ ਤੁਹਾਨੂੰ ਤੁਹਾਡੇ ਵੈਰੀਆਂ ਦੇ ਅੱਗੋਂ ਮਰਵਾ ਸੁੱਟੇਗਾ। ਤੁਸੀਂ ਇੱਕ ਰਾਹ ਥਾਣੀ ਉਨ੍ਹਾਂ ਦੇ ਵਿਰੁੱਧ ਜਾਓਗੇ ਪਰ ਸੱਤੀਂ ਰਾਹੀਂ ਹੋ ਕੇ ਉਨ੍ਹਾਂ ਦੇ ਅੱਗੋਂ ਨੱਠੋਗੇ ਅਤੇ ਤੁਸੀਂ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਇੱਕ ਡਰਾਉਣਾ ਨਮੂਨਾ ਹੋਵੇਗੇ 26 ਤੁਹਾਡੀਆਂ ਲੋਥਾਂ ਅਕਾਸ਼ ਦੇ ਸਾਰੇ ਪੰਛੀਆਂ ਅਤੇ ਧਰਤੀ ਦੇ ਸਾਰੇ ਦਰਿੰਦਿਆਂ ਦਾ ਖਾਜਾ ਹੋਣਗੀਆਂ ਅਤੇ ਉਨ੍ਹਾਂ ਨੂੰ ਕੋਈ ਹਟਾਉਣ ਵਾਲਾ ਵੀ ਨਹੀਂ ਹੋਵੇਗਾ 27 ਯਹੋਵਾਹ ਤੁਹਾਨੂੰ ਮਿਸਰੀ ਫੋੜਿਆਂ, ਬਵਾਸੀਰ, ਦੱਦਰੀ, ਅਤੇ ਖੁਰਕ ਨਾਲ ਮਾਰੇਗਾ ਜਿਨ੍ਹਾਂ ਤੋਂ ਤੁਸੀਂ ਚੰਗੇ ਨਹੀਂ ਹੋ ਸੱਕੋਗੇ 28 ਯਹੋਵਾਹ ਤੁਹਾਨੂੰ ਸ਼ੁਦਾ, ਅੰਨ੍ਹਪੁਣੇ ਅਤੇ ਮਨ ਦੀ ਘਬਰਾਹਟ ਨਾਲ ਮਾਰੇਗਾ 29 ਜਿਵੇਂ ਅੰਨ੍ਹਾ ਅਨ੍ਹੇਰ ਵਿੱਚ ਟੋਂਹੰਦਾ ਫਿਰਦਾ ਹੈ ਤੁਸੀਂ ਦੁਪਹਿਰ ਨੂੰ ਟੋਂਹਦੇ ਫਿਰੋਗੇ। ਤੁਸੀਂ ਆਪਣਿਆਂ ਰਾਹਾਂ ਵਿੱਚ ਸੁਫਲ ਨਹੀਂ ਹੋਵੋਗੇ। ਤੁਸੀਂ ਸਦਾ ਲਈ ਦੱਬੇ ਅਤੇ ਲੁੱਟ ਹੁੰਦੇ ਰਹੋਗੇ ਪਰ ਤੁਹਾਨੂੰ ਕੋਈ ਬਚਾਉਣ ਵਾਲਾ ਨਾ ਹੋਵੇਗਾ 30 ਤੁਸੀਂ ਕਿਸੇ ਤੀਵੀਂ ਨਾਲ ਕੁੜਮਾਈ ਕਰੋਗੇ ਪਰ ਦੂਜਾ ਮਨੁੱਖ ਉਹ ਦੇ ਨਾਲ ਲੇਟੇਗਾ। ਘਰ ਤੁਸੀਂ ਬਣਾਓਗੇ ਪਰ ਉਸ ਵਿੱਚ ਵੱਸੋਗੇ ਨਾ। ਅੰਗੂਰੀ ਬਾਗ ਤੁਸੀਂ ਲਓਗੇ ਪਰ ਤੁਸੀਂ ਉਸ ਦਾ ਫਲ ਨਾ ਖਾਓਗੇ 31 ਤੁਹਾਡਾ ਬਲਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਾਰਿਆ ਜਾਵੇਗਾ ਪਰ ਤੁਸੀਂ ਉਸ ਦਾ ਮਾਸ ਨਾ ਖਾਓਗੇ। ਤੁਹਾਡਾ ਗਧਾ ਤੁਹਾਡੇ ਅੱਗੋਂ ਚੁਰਾਇਆ ਜਾਵੇਗਾ ਪਰ ਫੇਰ ਮੁੜ ਤੁਹਾਨੂੰ ਲੱਭੇਗਾ ਨਾ। ਤੁਹਾਡਾ ਇੱਜੜ ਤੁਹਾਡੇ ਵੈਰੀਆਂ ਨੂੰ ਦਿੱਤਾ ਜਾਵੇਗਾ ਪਰ ਤੁਹਾਡਾ ਕੋਈ ਬਚਾਉਣ ਵਾਲਾ ਨਾ ਹੋਵੇਗਾ 32 ਤੁਹਾਡੇ ਪੁੱਤ੍ਰ ਧੀਆਂ ਦੂਜੇ ਲੋਕਾਂ ਨੂੰ ਦਿੱਤੇ ਜਾਣਗੇ ਅਤੇ ਤੁਹਾਡੀਆਂ ਅੱਖਾਂ ਉਹਨਾਂ ਉੱਤੇ ਸਾਰਾ ਦਿਨ ਵੇਖ ਵੇਖ ਅਤੇ ਲੋਚ ਲੋਚ ਤਰਸ ਜਾਣਗੀਆਂ ਪਰ ਤੁਹਾਡੇ ਹੱਥਾਂ ਵਿੱਚ ਕੋਈ ਜੋਰ ਨਹੀਂ ਹੋਵੇਗਾ 33 ਤੁਹਾਡੀ ਜ਼ਮੀਨ ਦਾ ਫਲ ਅਤੇ ਤੁਹਾਡੀ ਸਾਰੀ ਕਮਾਈ ਓਹ ਲੋਕ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਖਾਣਗੇ। ਤੁਸੀਂ ਸਦਾ ਲਈ ਦੱਬੇ ਅਤੇ ਪੀਹ ਹੁੰਦੇ ਰਹੋਗੇ 34 ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਵੇਖ ਕੇ ਸ਼ੁਦਾਈ ਹੋ ਜਾਓਗੇ 35 ਯਹੋਵਾਹ ਤੁਹਾਨੂੰ ਬਹੁਤ ਬੁਰੇ ਫੋੜਿਆਂ ਨਾਲ ਜਿਨ੍ਹਾਂ ਤੋਂ ਤੁਸੀਂ ਚੰਗੇ ਨਾ ਹੋ ਸੱਕੋਗੇ ਤੁਹਾਡੇ ਗੋਡਿਆਂ ਅਤੇ ਲੱਤਾਂ ਉੱਤੇ ਤੁਹਾਡੇ ਪੈਰ ਦੇ ਤਲੇ ਤੋਂ ਸਿਰ ਦੀ ਚੋਟੀ ਤੀਕ ਮਾਰੇਗਾ 36 ਯਹੋਵਾਹ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਜਿਹ ਨੂੰ ਤੁਸੀਂ ਆਪਣੇ ਉੱਤੇ ਠਹਿਰਾਓਗੇ ਇੱਕ ਕੌਮ ਕੋਲ ਪੁਚਾਵੇਗਾ ਜਿਹ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ ਦਾਦੇ ਜਾਣਦੇ ਸਾਓ। ਉੱਤੇ ਤੁਸੀਂ ਦੂਜੇ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ 37 ਅਤੇ ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿੱਥੇ ਜਿੱਥੇ ਯਹੋਵਾਹ ਤੁਹਾਨੂੰ ਧੱਕ ਦੇਵੇਗਾ ਇੱਕ ਭਿਆਨਕ ਨਮੂਨਾ, ਕਹਾਉਤ ਅਤੇ ਮਖੌਲ ਹੋਵੋਗੇ 38 ਤੁਸੀਂ ਖੇਤ ਵਿੱਚ ਬੀ ਤਾਂ ਬਹੁਤ ਲੈ ਜਾਓਗੇ ਪਰ ਇਕੱਠਾ ਥੋੜ੍ਹਾ ਕਰੋਗੇ ਕਿਉਂ ਜੋ ਸਲਾ ਉਹ ਨੂੰ ਭੱਖ ਲਵੇਗੀ 39 ਤੁਸੀਂ ਅੰਗੂਰੀ ਬਾਗ ਲਾ ਕੇ ਉਹ ਨੂੰ ਪਾਲੋਗੇ ਪਰ ਨਾ ਤਾਂ ਤੁਸੀਂ ਮਧ ਪੀਓਗੇ, ਨਾ ਗੁੱਛੇ ਇਕੱਠੇ ਕਰੋਗੇ ਕਿਉਂ ਜੋ ਕੀੜਾ ਉਨ੍ਹਾਂ ਨੂੰ ਖਾ ਜਾਵੇਗਾ 40 ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਜ਼ੈਤੂਨ ਦੇ ਬਿਰਛ ਹੋਣਗੇ ਪਰ ਤੁਸੀਂ ਆਪ ਨੂੰ ਤੇਲ ਨਾ ਮਲੋਗੇ ਕਿਉਂ ਜੋ ਉਹ ਦਾ ਫਲ ਝੜ ਜਾਵੇਗਾ 41 ਪੁੱਤ੍ਰ ਧੀਆਂ ਤੁਸੀਂ ਜਣੋਗੇ ਪਰ ਓਹ ਤੁਹਾਡੇ ਨਾ ਹੋਣਗੇ ਕਿਉਂ ਜੋ ਓਹ ਅਸੀਰੀ ਵਿੱਚ ਜਾਣਗੇ 42 ਤੁਹਾਡੇ ਸਾਰੇ ਬਿਰਛਾਂ ਦਾ ਅਤੇ ਤੁਹਾਡੇ ਜ਼ਮੀਨ ਦਾ ਫਲ ਟਿੱਡਾ ਖਾ ਜਾਵੇਗਾ 43 ਉਹ ਪਰਦੇਸੀ ਜਿਹੜਾ ਤੁਹਾਡੇ ਵਿੱਚ ਹੈ ਤੁਹਾਥੋਂ ਉੱਚਾ ਹੀ ਉੱਚਾ ਹੁੰਦਾ ਜਾਵੇਗਾ ਪਰ ਤੁਸੀਂ ਹੇਠਾਂ ਹੀ ਹੇਠਾਂ ਜਾਓਗੇ 44 ਉਹ ਤੁਹਾਨੂੰ ਕਰਜ਼ ਦੇਵੇਗਾ ਪਰ ਤੁਸੀਂ ਉਹ ਨੂੰ ਕਰਜ਼ ਨਾ ਦੇਓਗੇ। ਉਹ ਸਿਰ ਹੋਵੇਗਾ ਅਤੇ ਤੁਸੀਂ ਪੂਛ ਹੋਵੋਗੇ 45 ਤੁਹਾਡੇ ਉੱਤੇ ਏਹ ਸਾਰੇ ਸਰਾਪ ਆਉਣਗੇ ਸਗੋਂ ਉਹ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਆ ਪੈਣਗੇ ਜਦ ਤੀਕ ਤੁਸੀਂ ਮਿਟ ਨਾ ਜਾਓ ਕਿਉਂ ਜੋ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ ਕਿ ਤੁਸੀਂ ਉਸ ਦੇ ਦਿੱਤੇ ਹੋਏ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕਰੋ 46 ਅਤੇ ਓਹ ਤੁਹਾਡੇ ਉੱਤੇ ਨਾਲੇ ਤੁਹਾਡੀ ਅੰਸ ਸਦਾ ਤੀਕ ਨਿਸ਼ਾਨ ਅਤੇ ਅਚਰਜ ਲਈ ਹੋਣਗੇ 47 ਏਸ ਲਈ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਅਨੰਦ ਤਾਈ ਅਤੇ ਮਨ ਦੀ ਖੁਸ਼ੀ ਨਾਲ ਸਾਰੀਆਂ ਚੀਜ਼ਾਂ ਦੇ ਵਾਫ਼ਰ ਹੁੰਦਿਆਂ ਵੀ ਨਹੀਂ ਕੀਤੀ 48 ਤੁਸੀਂ ਆਪਣੇ ਵੈਰੀਆਂ ਦੀ ਜਿੰਨਾਂ ਨੂੰ ਯਹੋਵਾਹ ਤੁਹਾਡੇ ਵਿਰੁੱਧ ਘੱਲੇਗਾ ਭੁੱਖ, ਤਿਹ, ਨੰਗੇਪਣ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਥੁੜ ਵਿੱਚ ਟਹਿਲ ਸੇਵਾ ਕਰੋਗੇ ਅਤੇ ਲੋਹੇ ਦਾ ਜੂਲਾ ਤੁਹਾਡੀ ਧੌਣ ਉੱਤੇ ਰੱਖਣਗੇ ਜਦ ਤੀਕ ਤੁਹਾਨੂੰ ਮਿਟਾ ਨਾ ਦੇਣ 49 ਯਹੋਵਾਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੰਢੇ ਤੋਂ ਜਿਵੇਂ ਉਕਾਬ ਉੱਡਦਾ ਹੈ ਇੱਕ ਕੌਮ ਨੂੰ ਲੈ ਆਵੇਗਾ, ਉਹ ਕੌਮ ਜਿਹ ਦੀ ਬੋਲੀ ਤੁਸੀਂ ਨਹੀਂ ਸਮਝੋਗੇ 50 ਇੱਕ ਕੌਮ ਜਿਹ ਦਾ ਮੂੰਹ ਗੁੱਸੇ ਵਾਲਾ ਹੋਵੇਗਾ ਜਿਹੜੀ ਨਾ ਬੁੱਢਿਆਂ ਦਾ ਆਦਰ ਕਰੇਗੀ ਨਾ ਜੁਆਨਾਂ ਉੱਤੇ ਦਯਾ ਕਰੇਗੀ 51 ਜਦ ਤੀਕ ਉਹ ਤੁਹਾਨੂੰ ਮਿਟਾ ਨਾ ਦੇਵੇ ਉਹ ਤੁਹਾਡੇ ਡੰਗਰਾਂ ਦਾ ਫਲ ਅਤੇ ਤੁਹਾਡੀ ਜ਼ਮੀਨ ਦਾ ਫਲ ਖਾਵੇਗੀ। ਉਹ ਤੁਹਾਡੇ ਲਈ ਅੰਨ, ਨਵੀਂ ਮੈ, ਤੇਲ ਅਤੇ ਤੁਹਾਡੇ ਚੌਣੇ ਦਾ ਵਾਧਾ, ਤੁਹਾਡੇ ਇੱਜੜ ਦੇ ਬੱਚੇ ਨਾ ਛੱਡੇਗੀ ਜਦ ਤੀਕ ਤੁਹਾਨੂੰ ਨਾਸ ਨਾ ਕਰ ਦੇਵੇ 52 ਅਤੇ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਘੇਰ ਲਵੇਗੀ ਜਦ ਤੀਕ ਤੁਹਾਡੀਆਂ ਉੱਚੀਆਂ ਅਤੇ ਗੜ੍ਹਾਂ ਵਾਲੀਆਂ ਕੰਧਾਂ ਜਿੰਨ੍ਹਾਂ ਉੱਤੇ ਤੁਸੀਂ ਆਪਣੇ ਦੇਸ ਵਿੱਚ ਨਿਹਚਾ ਕੀਤੀ ਬੈਠੇ ਸਾਓ ਨਾ ਢਾਹੀਆਂ ਜਾਣ। ਇਉਂ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਤੁਹਾਡੇ ਸਾਰੇ ਦੇਸ ਦੇ ਅੰਦਰ ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੈ ਘੇਰ ਲਵੇਗੀ 53 ਉਸ ਘੇਰੇ ਅਤੇ ਉਸ ਬਿਪਤ ਵਿੱਚ ਜਿਹ ਦੇ ਨਾਲ ਤੁਹਾਡੇ ਵੈਰੀ ਤੁਹਾਨੂੰ ਤੰਗ ਕਰਨਗੇ ਤੁਸੀਂ ਆਪਣੇ ਸਰੀਰ ਦਾ ਫਲ ਅਰਥਾਤ ਆਪਣੇ ਪੁੱਤ੍ਰ ਧੀਆਂ ਦਾ ਮਾਸ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਖਾਓਗੇ 54 ਤੁਹਾਡੇ ਵਿੱਚ ਜਿਹੜਾ ਮਨੁੱਖ ਬਹੁਤ ਲਾਡਲਾ ਅਤੇ ਨਾਜ਼ਕ ਹੋਵੇਗਾ ਉਸ ਦੀ ਅੱਖ ਆਪਣੇ ਭਰਾ ਅਤੇ ਆਪਣੀ ਪਰੀਤਮਾ ਅਤੇ ਆਪਣੇ ਪੁੱਤ੍ਰਾਂ ਦੇ ਬਕੀਏ ਵੱਲ ਜਿਹੜੇ ਬਾਕੀ ਹੋਣਗੇ ਭੈੜੀ ਹੋਵੇਗੀ 55 ਸੋ ਉਹ ਉਨ੍ਹਾਂ ਵਿੱਚੋਂ ਕਿਸੇ ਨੂੰ ਆਪਣੇ ਪੁੱਤ੍ਰਾਂ ਦੇ ਮਾਸ ਵਿੱਚੋਂ ਜਿਹੜਾ ਉਹ ਖਾਂਦਾ ਹੋਵੇਗਾ ਕੁਝ ਨਹੀਂ ਦੇਵੇਗਾ ਕਿਉਂ ਜੋ ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਹ ਦੇ ਵਿੱਚ ਤੁਹਾਡੇ ਵੈਰੀ ਤੁਹਾਡੇ ਸਾਰੇ ਫਾਟਕਾਂ ਦੇ ਅੰਦਰ ਤੁਹਾਨੂੰ ਤੰਗ ਕਰਨਗੇ ਉਸ ਦੇ ਲਈ ਹੋਰ ਕੁਝ ਬਾਕੀ ਨਹੀਂ ਰਿਹਾ 56 ਤੁਹਾਡੇ ਵਿੱਚੋਂ ਉਹ ਲਾਡਲੀ ਅਤੇ ਨਾਜ਼ਕ ਤੀਵੀਂ ਜਿਸ ਨੇ ਕਦੀ ਆਪਣਾ ਪੱਬ ਧਰਤੀ ਉੱਤੇ ਨਜ਼ਾਕਤ ਅਤੇ ਲਾਡਪੁਣੇ ਦੇ ਕਾਰਨ ਰੱਖਣ ਦਾ ਹੌਂਸਲਾ ਨਹੀਂ ਕੀਤਾ ਉਸ ਦੀ ਅੱਖ ਆਪਣੇ ਬਾਲਮ ਅਤੇ ਆਪਣੇ ਪੁੱਤ੍ਰ ਧੀ ਵੱਲ ਭੈੜੀ ਹੋਵੇਗੀ 57 ਨਾਲੇ ਆਪਣੀ ਆਓਲ ਵੱਲ ਜਿਹੜੀ ਉਹ ਦੀਆਂ ਲੱਤਾਂ ਦੇ ਵਿੱਚੋਂ ਦੀ ਨਿੱਕਲੀ ਹੈ ਅਤੇ ਓਹਨਾਂ ਬੱਚਿਆਂ ਵੱਲ ਜਿਹੜੇ ਉਹ ਜਣੇਗੀ ਕਿਉਂ ਜੋ ਉਸ ਘੇਰੇ ਅਤੇ ਬਿਪਤਾ ਵਿੱਚ ਜਿਹ ਦੇ ਨਾਲ ਤੁਹਾਡੇ ਵੈਰੀ ਤੁਹਾਡੇ ਫਾਟਕਾਂ ਦੇ ਅੰਦਰ ਤੁਹਾਨੂੰ ਤੰਗ ਕਰਨਗੇ ਉਹ ਸਾਰੀਆਂ ਚੀਜ਼ਾਂ ਦੀ ਥੁੜੋਂ ਦੇ ਕਾਰਨ ਚੁੱਪ ਕੀਤੇ ਓਹਨਾਂ ਨੂੰ ਖਾ ਜਾਵੇਗੀ 58 ਜੇ ਤੁਸੀਂ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਏਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰੇ ਕਰਨ ਦੀ ਪਾਲਨਾ ਨਾ ਕਰੋ ਭਈ ਤੁਸੀਂ ਏਸ ਪਰਤਾਪ ਵਾਲੇ ਅਤੇ ਭੈ ਦਾਇਕ ਨਾਮ ਤੋਂ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੇ 59 ਤਾਂ ਯਹੋਵਾਹ ਤੁਹਾਡੀਆਂ ਬਵਾਂ ਅਤੇ ਤੁਹਾਡੀ ਅੰਸ ਦੀਆਂ ਬਵਾਂ ਅਣੋਖੀਆਂ ਬਣਾਵੇਗਾ। ਓਹ ਬਵਾਂ ਵੱਡੀਆਂ ਅਤੇ ਬਹੁਤੇ ਚਿਰ ਤੀਕ ਰਹਿਣਗੀਆਂ ਅਤੇ ਰੋਗ ਬੁਰੇ ਅਤੇ ਬਹੁਤੇ ਚਿਰ ਤੀਕ ਰਹਿਣ ਵਾਲੇ ਹੋਣਗੇ 60 ਉਹ ਤੁਹਾਡੇ ਉੱਤੇ ਸਾਰੇ ਮਿਸਰੀ ਰੋਗ ਜਿੰਨ੍ਹਾਂ ਤੋਂ ਤੁਸੀਂ ਡਰਦੇ ਸਾਓ ਮੁੜ ਲਿਆਵੇਗਾ । ਓਹ ਤੁਹਾਨੂੰ ਲੱਗੇ ਰਹਿਣਗੇ 61 ਨਾਲੇ ਹਰ ਇੱਕ ਬਿਮਾਰੀ ਅਤੇ ਹਰ ਬਿਪਤਾ ਜਿਹੜੀ ਏਸ ਬਿਵਸਥਾ ਦੀ ਪੋਥੀ ਵਿੱਚ ਲਿਖੀ ਨਹੀਂ ਗਈ ਯਹੋਵਾਹ ਤੁਹਾਡੇ ਉੱਤੇ ਲਿਆਵੇਗਾ ਜਦ ਤੀਕ ਤੁਸੀਂ ਮਿਟ ਨਾ ਜਾਓ 62 ਅਤੇ ਤੁਸੀਂ ਗਿਣਤੀ ਵਿੱਚ ਥੋੜੇ ਜੇਹੇ ਬਾਕੀ ਰਹਿ ਜਾਓਗੇ ਭਾਵੇਂ ਤੁਸੀਂ ਅਕਾਸ਼ ਦੇ ਤਾਰਿਆਂ ਜਿੰਨੇ ਸਾਓ ਕਿਉਂ ਜੋ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ 63 ਐਉਂ ਹੋਵੇਗਾ ਕਿ ਜਿਵੇਂ ਯਹੋਵਾਹ ਤੁਹਾਡੇ ਉੱਤੇ ਤੁਹਾਡੀ ਭਲਿਆਈ ਅਤੇ ਵਾਧੇ ਲਈ ਖੁਸ ਹੁੰਦਾ ਸੀ ਹੁਣ ਤਿਵੇਂ ਹੀ ਯਹੋਵਾਹ ਤੁਹਾਡੇ ਉੱਤੇ ਤੁਹਾਡੇ ਨਾਸ ਕਰਨ ਅਤੇ ਤੁਹਾਡੇ ਮਿਟਾਉਣ ਲਈ ਖੁਸ਼ ਹੋਵੇਗਾ ਅਤੇ ਤੁਸੀਂ ਉਸ ਧਰਤੀ ਉੱਤੋਂ ਜਿੱਥੇ ਤੁਸੀਂ ਕਬਜ਼ ਕਰਨ ਨੂੰ ਜਾਂਦੇ ਹੋ ਉਖੇੜੇ ਜਾਓਗੇ 64 ਯਹੋਵਾਹ ਤੁਹਾਨੂੰ ਸਾਰਿਆਂ ਲੋਕਾਂ ਵਿੱਚ ਧਰਤੀ ਦੇ ਇੱਕ ਪਾਸੇ ਤੋਂ ਧਰਤੀ ਦੇ ਦੂਜੇ ਪਾਸੇ ਤੀਕ ਖਿਲਾਰ ਦੇਵੇਗਾ ਅਤੇ ਉੱਥੇ ਤੁਸੀਂ ਹੋਰਨਾਂ ਦੇਵਤਿਆਂ ਦੀ ਪੂਜਾ ਕਰੋਗੇ ਜਿੰਨਾਂ ਨੂੰ ਨਾ ਤੁਸਾਂ ਨਾ ਤੁਹਾਡੇ ਪਿਉ ਦਾਦਿਆਂ ਨੇ ਜਾਤਾ ਸੀ ਅਰਥਾਤ ਲੱਕੜੀ ਅਤੇ ਪੱਥਰ ਦੇ 65 ਇਨ੍ਹਾਂ ਕੌਮਾਂ ਵਿੱਚ ਤੁਸੀਂ ਸੁਖ ਨਾ ਪਾਵੋਗੇ ਨਾ ਤੁਹਾਡੇ ਪੈਰ ਦੇ ਤਲੇ ਨੂੰ ਅਰਾਮ ਹੋਵੇਗਾ ਸਗੋਂ ਯਹੋਵਾਹ ਉੱਥੇ ਕੰਬਣ ਵਾਲੇ ਦਿਲ ਅਤੇ ਅੱਖਾਂ ਦੀ ਧੁੰਦ ਅਤੇ ਮਨ ਦੀ ਕਲਪਣਾ ਤੁਹਾਨੂੰ ਦੇਵੇਗਾ 66 ਤੁਹਾਡਾ ਜੀਉਣ ਤੁਹਾਡੇ ਅੱਗੇ ਦੁਬਧਾ ਵਿੱਚ ਅਟਕਿਆ ਰਹੇਗਾ ਅਤੇ ਤੁਸੀਂ ਦਿਨ ਰਾਤ ਡਰਦੇ ਰਹੋਗੇ। ਤੁਸੀਂ ਆਪਣੇ ਜੀਉਣ ਦੀ ਆਸ ਲਾਹ ਬੈਠੋਗੇ 67 ਤੁਹਾਡੇ ਦਿਲ ਦੇ ਡਰ ਦੇ ਕਾਰਨ ਜਿਹੜਾ ਤੁਸੀਂ ਡਰਦੇ ਰਹੋਗੇ ਜਿਹੜਾ ਤੁਸੀਂ ਵੇਖੋਗੇ ਤੁਸੀਂ ਸਵੇਰ ਨੂੰ ਆਖੋਗੇ, ਸੰਝ ਹੋਵੇਗੀ? ਅਤੇ ਸੰਝ ਨੂੰ ਤੁਸੀਂ ਆਖੋਗੇ, ਕਦੋਂ ਸਵੇਰ ਹੋਵੇਗੀ? 68 ਫੇਰ ਯਹੋਵਾਹ ਤੁਹਾਨੂੰ ਬੇੜਿਆਂ ਨਾਲ ਮਿਸਰ ਨੂੰ ਲੈ ਜਾਵੇਗਾ ਉਸੇ ਰਾਹ ਥਾਣੀ ਜਿੱਥੇ ਮੈਂ ਤੁਹਾਨੂੰ ਆਖਿਆ ਸੀ ਭਈ ਤੁਸੀਂ ਉਹ ਨੂੰ ਫੇਰ ਕਦੀ ਨਹੀਂ ਵੇਖੋਗੇ ਅਤੇ ਉੱਥੇ ਤੁਸੀਂ ਆਪਣੇ ਆਪ ਨੂੰ ਆਪਣੇ ਵੈਰੀਆਂ ਦੇ ਕੋਲ ਗੋੱਲੇ ਗੋੱਲੀਆਂ ਕਰਕੇ ਵੇਚੋਗੇ ਪਰ ਕੋਈ ਗਾਹਕ ਨਹੀਂ ਹੋਵੇਗਾ।।
1. ਤਾਂ ਐਉਂ ਹੋਵੇਗਾ ਕਿ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰ ਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ 2. ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋ ਤਾਂ ਏਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ 3. ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ 4. ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ 5. ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ 6. ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਵਿੱਚ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ 7. ਯਹੋਵਾਹ ਤੁਹਾਡਿਆਂ ਵੈਰੀਆਂ ਨੂੰ ਤੁਹਾਡੇ ਜਿਹੜੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਸੁੱਟੇਗਾ। ਇੱਕ ਰਾਹ ਥਾਣੀ ਉਹ ਆਉਣਗੇ ਪਰ ਸੱਤੀਂ ਰਾਹੀਂ ਹੋ ਕੇ ਤੁਹਾਡੇ ਅੱਗੋਂ ਨੱਠਣਗੇ 8. ਯਹੋਵਾਹ ਤੁਹਾਡੇ ਲਈ ਅਸੀਸ ਦੀ ਆਗਿਆ ਤੁਹਾਡੇ ਮੋਦੀ ਖ਼ਾਨਿਆਂ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਅਸ਼ੀਸ ਦੇਵੇਗਾ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ 9. ਤਾਂ ਜਿਵੇਂ ਉਸ ਨੇ ਤੁਹਾਡੇ ਨਾਲ ਸੌਂਹ ਖਾਧੀ ਯਹੋਵਾਹ ਤੁਹਾਨੂੰ ਆਪਣੇ ਲਈ ਇੱਕ ਪਵਿੱਤ੍ਰ ਪਰਜਾ ਕਰ ਕੇ ਕਾਇਮ ਕਰੇਗਾ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ 10. ਤਾਂ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾਹ ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ ਅਤੇ ਉਹ ਤੁਹਾਥੋਂ ਡਰਨਗੇ 11. ਯਹੋਵਾਹ ਤੁਹਾਡੇ ਪਦਾਰਥਾਂ ਨੂੰ ਵਧਾਵੇਗਾ ਅਰਥਾਤ ਤੁਹਾਡੇ ਸਰੀਰਾਂ ਦਾ ਫਲ, ਤੁਹਾਡੇ ਚੌਣੇ ਦਾ ਫਲ, ਤੁਹਾਡੀ ਜ਼ਮੀਨ ਦਾ ਫਲ ਉਸ ਭੂਮੀ ਉੱਤੇ ਜਿਹ ਦੇ ਤੁਹਾਨੂੰ ਦੇਣ ਦੀ ਸੌਂਹ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ 12. ਯਹੋਵਾਹ ਤੁਹਾਡੇ ਲਈ ਆਪਣਾ ਚੰਗਾ ਅਕਾਸ਼ ਰੂਪੀ ਭੰਡਾਰ ਖੋਲੇਗਾ ਕਿ ਵੇਲੇ ਸਿਰ ਤੁਹਾਡੀ ਧਰਤੀ ਉੱਤੇ ਮੀਂਹ ਪਾਵੇ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵੇ। ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਸੀਂ ਆਪ ਕਰਜ਼ ਨਹੀਂ ਲਓਗੇ 13. ਯਹੋਵਾਹ ਤੁਹਾਨੂੰ ਸਿਰ ਠਹਿਰਾਵੇਗਾ ਪਰ ਪੂਛ ਨਹੀਂ ਅਤੇ ਤੁਸੀਂ ਉੱਤੇ ਹੀ ਰਹੋਗੇ ਪਰ ਹੇਠਾਂ ਨਹੀਂ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋ ਜਿਹੜੇ ਅੱਜ ਮੈਂ ਤੁਹਾਨੂੰ ਪਾਲਨਾ ਕਰਨ ਲਈ ਦਿੰਦਾ ਹਾਂ 14. ਅਤੇ ਤੁਸੀਂ ਉਨ੍ਹਾਂ ਗੱਲਾਂ ਤੋਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਸੱਜੇ ਖੱਬੇ ਨਾ ਮੁੜੋ ਭਈ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਜਾ ਕੇ ਉਨ੍ਹਾਂ ਦੀ ਪੂਜਾ ਕਰੋ।। 15. ਪਰ ਐਉਂ ਹੋਵੇਗਾ ਕਿ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋ ਭਈ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਏਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਜਾ ਫੜਨਗੇ 16. ਸਰਾਪੀ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਸਰਾਪੀ ਹੋਵੋਗੇ ਤੁਸੀਂ ਖੇਤ ਵਿੱਚ 17. ਸਰਾਪੀ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ 18. ਸਰਾਪੀ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ 19. ਸਰਾਪੀ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਸਰਾਪੀ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ 20. ਯਹੋਵਾਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ ਜਿਨ੍ਹਾਂ ਨਾਲ ਤੁਸਾਂ ਮੈਨੂੰ ਤਿਆਗ ਦਿੱਤਾ ਤੁਹਾਡੇ ਉੱਤੇ ਸਰਾਪ, ਘਬਰਾਹਟ ਅਤੇ ਝਿੜਕ ਪਾਵੇਗਾ ਜਦ ਤੀਕ ਤੁਸੀਂ ਬਰਬਾਦ ਹੋ ਕੇ ਛੇਤੀ ਨਾਸ ਨਾ ਹੋ ਜਾਓ 21. ਯਹੋਵਾਹ ਤੁਹਾਡੇ ਉੱਤੇ ਬਵਾ ਪਾਵੇਗਾ ਜਦ ਤੀਕ ਉਹ ਤੁਹਾਨੂੰ ਉਸ ਜ਼ਮੀਨ ਉੱਤੋਂ ਮਿਟਾ ਨਾ ਦੇਵੇ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ 22. ਯਹੋਵਾਹ ਤੁਹਾਨੂੰ ਤਪਦਿੱਕ, ਤਾਪ, ਸੋਜ, ਮੋਹਰਕਾਤਪ, ਤੇਗ, ਸੋਕੜੇ, ਅਤੇ ਉੱਲੀ ਨਾਲ ਮਾਰੇਗਾ। ਉਹ ਤੁਹਾਡੇ ਪਿੱਛੇ ਲੱਗੀਆਂ ਰਹਿਣਗੀਆਂ ਜਦ ਤੀਕ ਤੁਸੀਂ ਨਾਸ ਨਾ ਹੋ ਜਾਓ 23. ਅਤੇ ਤੁਹਾਡਾ ਅਕਾਸ਼ ਜਿਹੜਾ ਤੁਹਾਡੇ ਸਿਰ ਉੱਤੇ ਹੈ ਪਿੱਤਲ ਦਾ ਹੋ ਜਾਵੇਗਾ ਅਤੇ ਧਰਤੀ ਜਿਹੜੀ ਤੁਹਾਡੇ ਹੇਠ ਹੈ ਲੋਹੇ ਦੀ ਹੋ ਜਾਵੇਗੀ 24. ਯਹੋਵਾਹ ਤੁਹਾਡੀ ਧਰਤੀ ਦੀ ਵਰਖਾ ਨੂੰ ਘੱਟਾ ਅਤੇ ਧੂੜ ਬਣਾ ਦੇਵੇਗਾ। ਉਹ ਅਕਾਸ਼ ਤੋਂ ਏਹ ਤੁਹਾਡੇ ਉਤੇ ਪਾਵੇਗਾ ਜਦ ਤੀਕ ਤੁਸੀਂ ਮਿਟ ਨਾ ਜਾਓ 25. ਯਹੋਵਾਹ ਤੁਹਾਨੂੰ ਤੁਹਾਡੇ ਵੈਰੀਆਂ ਦੇ ਅੱਗੋਂ ਮਰਵਾ ਸੁੱਟੇਗਾ। ਤੁਸੀਂ ਇੱਕ ਰਾਹ ਥਾਣੀ ਉਨ੍ਹਾਂ ਦੇ ਵਿਰੁੱਧ ਜਾਓਗੇ ਪਰ ਸੱਤੀਂ ਰਾਹੀਂ ਹੋ ਕੇ ਉਨ੍ਹਾਂ ਦੇ ਅੱਗੋਂ ਨੱਠੋਗੇ ਅਤੇ ਤੁਸੀਂ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਇੱਕ ਡਰਾਉਣਾ ਨਮੂਨਾ ਹੋਵੇਗੇ 26. ਤੁਹਾਡੀਆਂ ਲੋਥਾਂ ਅਕਾਸ਼ ਦੇ ਸਾਰੇ ਪੰਛੀਆਂ ਅਤੇ ਧਰਤੀ ਦੇ ਸਾਰੇ ਦਰਿੰਦਿਆਂ ਦਾ ਖਾਜਾ ਹੋਣਗੀਆਂ ਅਤੇ ਉਨ੍ਹਾਂ ਨੂੰ ਕੋਈ ਹਟਾਉਣ ਵਾਲਾ ਵੀ ਨਹੀਂ ਹੋਵੇਗਾ 27. ਯਹੋਵਾਹ ਤੁਹਾਨੂੰ ਮਿਸਰੀ ਫੋੜਿਆਂ, ਬਵਾਸੀਰ, ਦੱਦਰੀ, ਅਤੇ ਖੁਰਕ ਨਾਲ ਮਾਰੇਗਾ ਜਿਨ੍ਹਾਂ ਤੋਂ ਤੁਸੀਂ ਚੰਗੇ ਨਹੀਂ ਹੋ ਸੱਕੋਗੇ 28. ਯਹੋਵਾਹ ਤੁਹਾਨੂੰ ਸ਼ੁਦਾ, ਅੰਨ੍ਹਪੁਣੇ ਅਤੇ ਮਨ ਦੀ ਘਬਰਾਹਟ ਨਾਲ ਮਾਰੇਗਾ 29. ਜਿਵੇਂ ਅੰਨ੍ਹਾ ਅਨ੍ਹੇਰ ਵਿੱਚ ਟੋਂਹੰਦਾ ਫਿਰਦਾ ਹੈ ਤੁਸੀਂ ਦੁਪਹਿਰ ਨੂੰ ਟੋਂਹਦੇ ਫਿਰੋਗੇ। ਤੁਸੀਂ ਆਪਣਿਆਂ ਰਾਹਾਂ ਵਿੱਚ ਸੁਫਲ ਨਹੀਂ ਹੋਵੋਗੇ। ਤੁਸੀਂ ਸਦਾ ਲਈ ਦੱਬੇ ਅਤੇ ਲੁੱਟ ਹੁੰਦੇ ਰਹੋਗੇ ਪਰ ਤੁਹਾਨੂੰ ਕੋਈ ਬਚਾਉਣ ਵਾਲਾ ਨਾ ਹੋਵੇਗਾ 30. ਤੁਸੀਂ ਕਿਸੇ ਤੀਵੀਂ ਨਾਲ ਕੁੜਮਾਈ ਕਰੋਗੇ ਪਰ ਦੂਜਾ ਮਨੁੱਖ ਉਹ ਦੇ ਨਾਲ ਲੇਟੇਗਾ। ਘਰ ਤੁਸੀਂ ਬਣਾਓਗੇ ਪਰ ਉਸ ਵਿੱਚ ਵੱਸੋਗੇ ਨਾ। ਅੰਗੂਰੀ ਬਾਗ ਤੁਸੀਂ ਲਓਗੇ ਪਰ ਤੁਸੀਂ ਉਸ ਦਾ ਫਲ ਨਾ ਖਾਓਗੇ 31. ਤੁਹਾਡਾ ਬਲਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਾਰਿਆ ਜਾਵੇਗਾ ਪਰ ਤੁਸੀਂ ਉਸ ਦਾ ਮਾਸ ਨਾ ਖਾਓਗੇ। ਤੁਹਾਡਾ ਗਧਾ ਤੁਹਾਡੇ ਅੱਗੋਂ ਚੁਰਾਇਆ ਜਾਵੇਗਾ ਪਰ ਫੇਰ ਮੁੜ ਤੁਹਾਨੂੰ ਲੱਭੇਗਾ ਨਾ। ਤੁਹਾਡਾ ਇੱਜੜ ਤੁਹਾਡੇ ਵੈਰੀਆਂ ਨੂੰ ਦਿੱਤਾ ਜਾਵੇਗਾ ਪਰ ਤੁਹਾਡਾ ਕੋਈ ਬਚਾਉਣ ਵਾਲਾ ਨਾ ਹੋਵੇਗਾ 32. ਤੁਹਾਡੇ ਪੁੱਤ੍ਰ ਧੀਆਂ ਦੂਜੇ ਲੋਕਾਂ ਨੂੰ ਦਿੱਤੇ ਜਾਣਗੇ ਅਤੇ ਤੁਹਾਡੀਆਂ ਅੱਖਾਂ ਉਹਨਾਂ ਉੱਤੇ ਸਾਰਾ ਦਿਨ ਵੇਖ ਵੇਖ ਅਤੇ ਲੋਚ ਲੋਚ ਤਰਸ ਜਾਣਗੀਆਂ ਪਰ ਤੁਹਾਡੇ ਹੱਥਾਂ ਵਿੱਚ ਕੋਈ ਜੋਰ ਨਹੀਂ ਹੋਵੇਗਾ 33. ਤੁਹਾਡੀ ਜ਼ਮੀਨ ਦਾ ਫਲ ਅਤੇ ਤੁਹਾਡੀ ਸਾਰੀ ਕਮਾਈ ਓਹ ਲੋਕ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਖਾਣਗੇ। ਤੁਸੀਂ ਸਦਾ ਲਈ ਦੱਬੇ ਅਤੇ ਪੀਹ ਹੁੰਦੇ ਰਹੋਗੇ 34. ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਵੇਖ ਕੇ ਸ਼ੁਦਾਈ ਹੋ ਜਾਓਗੇ 35. ਯਹੋਵਾਹ ਤੁਹਾਨੂੰ ਬਹੁਤ ਬੁਰੇ ਫੋੜਿਆਂ ਨਾਲ ਜਿਨ੍ਹਾਂ ਤੋਂ ਤੁਸੀਂ ਚੰਗੇ ਨਾ ਹੋ ਸੱਕੋਗੇ ਤੁਹਾਡੇ ਗੋਡਿਆਂ ਅਤੇ ਲੱਤਾਂ ਉੱਤੇ ਤੁਹਾਡੇ ਪੈਰ ਦੇ ਤਲੇ ਤੋਂ ਸਿਰ ਦੀ ਚੋਟੀ ਤੀਕ ਮਾਰੇਗਾ 36. ਯਹੋਵਾਹ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਜਿਹ ਨੂੰ ਤੁਸੀਂ ਆਪਣੇ ਉੱਤੇ ਠਹਿਰਾਓਗੇ ਇੱਕ ਕੌਮ ਕੋਲ ਪੁਚਾਵੇਗਾ ਜਿਹ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ ਦਾਦੇ ਜਾਣਦੇ ਸਾਓ। ਉੱਤੇ ਤੁਸੀਂ ਦੂਜੇ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ 37. ਅਤੇ ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿੱਥੇ ਜਿੱਥੇ ਯਹੋਵਾਹ ਤੁਹਾਨੂੰ ਧੱਕ ਦੇਵੇਗਾ ਇੱਕ ਭਿਆਨਕ ਨਮੂਨਾ, ਕਹਾਉਤ ਅਤੇ ਮਖੌਲ ਹੋਵੋਗੇ 38. ਤੁਸੀਂ ਖੇਤ ਵਿੱਚ ਬੀ ਤਾਂ ਬਹੁਤ ਲੈ ਜਾਓਗੇ ਪਰ ਇਕੱਠਾ ਥੋੜ੍ਹਾ ਕਰੋਗੇ ਕਿਉਂ ਜੋ ਸਲਾ ਉਹ ਨੂੰ ਭੱਖ ਲਵੇਗੀ 39. ਤੁਸੀਂ ਅੰਗੂਰੀ ਬਾਗ ਲਾ ਕੇ ਉਹ ਨੂੰ ਪਾਲੋਗੇ ਪਰ ਨਾ ਤਾਂ ਤੁਸੀਂ ਮਧ ਪੀਓਗੇ, ਨਾ ਗੁੱਛੇ ਇਕੱਠੇ ਕਰੋਗੇ ਕਿਉਂ ਜੋ ਕੀੜਾ ਉਨ੍ਹਾਂ ਨੂੰ ਖਾ ਜਾਵੇਗਾ 40. ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਜ਼ੈਤੂਨ ਦੇ ਬਿਰਛ ਹੋਣਗੇ ਪਰ ਤੁਸੀਂ ਆਪ ਨੂੰ ਤੇਲ ਨਾ ਮਲੋਗੇ ਕਿਉਂ ਜੋ ਉਹ ਦਾ ਫਲ ਝੜ ਜਾਵੇਗਾ 41. ਪੁੱਤ੍ਰ ਧੀਆਂ ਤੁਸੀਂ ਜਣੋਗੇ ਪਰ ਓਹ ਤੁਹਾਡੇ ਨਾ ਹੋਣਗੇ ਕਿਉਂ ਜੋ ਓਹ ਅਸੀਰੀ ਵਿੱਚ ਜਾਣਗੇ 42. ਤੁਹਾਡੇ ਸਾਰੇ ਬਿਰਛਾਂ ਦਾ ਅਤੇ ਤੁਹਾਡੇ ਜ਼ਮੀਨ ਦਾ ਫਲ ਟਿੱਡਾ ਖਾ ਜਾਵੇਗਾ 43. ਉਹ ਪਰਦੇਸੀ ਜਿਹੜਾ ਤੁਹਾਡੇ ਵਿੱਚ ਹੈ ਤੁਹਾਥੋਂ ਉੱਚਾ ਹੀ ਉੱਚਾ ਹੁੰਦਾ ਜਾਵੇਗਾ ਪਰ ਤੁਸੀਂ ਹੇਠਾਂ ਹੀ ਹੇਠਾਂ ਜਾਓਗੇ 44. ਉਹ ਤੁਹਾਨੂੰ ਕਰਜ਼ ਦੇਵੇਗਾ ਪਰ ਤੁਸੀਂ ਉਹ ਨੂੰ ਕਰਜ਼ ਨਾ ਦੇਓਗੇ। ਉਹ ਸਿਰ ਹੋਵੇਗਾ ਅਤੇ ਤੁਸੀਂ ਪੂਛ ਹੋਵੋਗੇ 45. ਤੁਹਾਡੇ ਉੱਤੇ ਏਹ ਸਾਰੇ ਸਰਾਪ ਆਉਣਗੇ ਸਗੋਂ ਉਹ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਆ ਪੈਣਗੇ ਜਦ ਤੀਕ ਤੁਸੀਂ ਮਿਟ ਨਾ ਜਾਓ ਕਿਉਂ ਜੋ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ ਕਿ ਤੁਸੀਂ ਉਸ ਦੇ ਦਿੱਤੇ ਹੋਏ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕਰੋ 46. ਅਤੇ ਓਹ ਤੁਹਾਡੇ ਉੱਤੇ ਨਾਲੇ ਤੁਹਾਡੀ ਅੰਸ ਸਦਾ ਤੀਕ ਨਿਸ਼ਾਨ ਅਤੇ ਅਚਰਜ ਲਈ ਹੋਣਗੇ 47. ਏਸ ਲਈ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਅਨੰਦ ਤਾਈ ਅਤੇ ਮਨ ਦੀ ਖੁਸ਼ੀ ਨਾਲ ਸਾਰੀਆਂ ਚੀਜ਼ਾਂ ਦੇ ਵਾਫ਼ਰ ਹੁੰਦਿਆਂ ਵੀ ਨਹੀਂ ਕੀਤੀ 48. ਤੁਸੀਂ ਆਪਣੇ ਵੈਰੀਆਂ ਦੀ ਜਿੰਨਾਂ ਨੂੰ ਯਹੋਵਾਹ ਤੁਹਾਡੇ ਵਿਰੁੱਧ ਘੱਲੇਗਾ ਭੁੱਖ, ਤਿਹ, ਨੰਗੇਪਣ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਥੁੜ ਵਿੱਚ ਟਹਿਲ ਸੇਵਾ ਕਰੋਗੇ ਅਤੇ ਲੋਹੇ ਦਾ ਜੂਲਾ ਤੁਹਾਡੀ ਧੌਣ ਉੱਤੇ ਰੱਖਣਗੇ ਜਦ ਤੀਕ ਤੁਹਾਨੂੰ ਮਿਟਾ ਨਾ ਦੇਣ 49. ਯਹੋਵਾਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੰਢੇ ਤੋਂ ਜਿਵੇਂ ਉਕਾਬ ਉੱਡਦਾ ਹੈ ਇੱਕ ਕੌਮ ਨੂੰ ਲੈ ਆਵੇਗਾ, ਉਹ ਕੌਮ ਜਿਹ ਦੀ ਬੋਲੀ ਤੁਸੀਂ ਨਹੀਂ ਸਮਝੋਗੇ 50. ਇੱਕ ਕੌਮ ਜਿਹ ਦਾ ਮੂੰਹ ਗੁੱਸੇ ਵਾਲਾ ਹੋਵੇਗਾ ਜਿਹੜੀ ਨਾ ਬੁੱਢਿਆਂ ਦਾ ਆਦਰ ਕਰੇਗੀ ਨਾ ਜੁਆਨਾਂ ਉੱਤੇ ਦਯਾ ਕਰੇਗੀ 51. ਜਦ ਤੀਕ ਉਹ ਤੁਹਾਨੂੰ ਮਿਟਾ ਨਾ ਦੇਵੇ ਉਹ ਤੁਹਾਡੇ ਡੰਗਰਾਂ ਦਾ ਫਲ ਅਤੇ ਤੁਹਾਡੀ ਜ਼ਮੀਨ ਦਾ ਫਲ ਖਾਵੇਗੀ। ਉਹ ਤੁਹਾਡੇ ਲਈ ਅੰਨ, ਨਵੀਂ ਮੈ, ਤੇਲ ਅਤੇ ਤੁਹਾਡੇ ਚੌਣੇ ਦਾ ਵਾਧਾ, ਤੁਹਾਡੇ ਇੱਜੜ ਦੇ ਬੱਚੇ ਨਾ ਛੱਡੇਗੀ ਜਦ ਤੀਕ ਤੁਹਾਨੂੰ ਨਾਸ ਨਾ ਕਰ ਦੇਵੇ 52. ਅਤੇ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਘੇਰ ਲਵੇਗੀ ਜਦ ਤੀਕ ਤੁਹਾਡੀਆਂ ਉੱਚੀਆਂ ਅਤੇ ਗੜ੍ਹਾਂ ਵਾਲੀਆਂ ਕੰਧਾਂ ਜਿੰਨ੍ਹਾਂ ਉੱਤੇ ਤੁਸੀਂ ਆਪਣੇ ਦੇਸ ਵਿੱਚ ਨਿਹਚਾ ਕੀਤੀ ਬੈਠੇ ਸਾਓ ਨਾ ਢਾਹੀਆਂ ਜਾਣ। ਇਉਂ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਤੁਹਾਡੇ ਸਾਰੇ ਦੇਸ ਦੇ ਅੰਦਰ ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੈ ਘੇਰ ਲਵੇਗੀ 53. ਉਸ ਘੇਰੇ ਅਤੇ ਉਸ ਬਿਪਤ ਵਿੱਚ ਜਿਹ ਦੇ ਨਾਲ ਤੁਹਾਡੇ ਵੈਰੀ ਤੁਹਾਨੂੰ ਤੰਗ ਕਰਨਗੇ ਤੁਸੀਂ ਆਪਣੇ ਸਰੀਰ ਦਾ ਫਲ ਅਰਥਾਤ ਆਪਣੇ ਪੁੱਤ੍ਰ ਧੀਆਂ ਦਾ ਮਾਸ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਖਾਓਗੇ 54. ਤੁਹਾਡੇ ਵਿੱਚ ਜਿਹੜਾ ਮਨੁੱਖ ਬਹੁਤ ਲਾਡਲਾ ਅਤੇ ਨਾਜ਼ਕ ਹੋਵੇਗਾ ਉਸ ਦੀ ਅੱਖ ਆਪਣੇ ਭਰਾ ਅਤੇ ਆਪਣੀ ਪਰੀਤਮਾ ਅਤੇ ਆਪਣੇ ਪੁੱਤ੍ਰਾਂ ਦੇ ਬਕੀਏ ਵੱਲ ਜਿਹੜੇ ਬਾਕੀ ਹੋਣਗੇ ਭੈੜੀ ਹੋਵੇਗੀ 55. ਸੋ ਉਹ ਉਨ੍ਹਾਂ ਵਿੱਚੋਂ ਕਿਸੇ ਨੂੰ ਆਪਣੇ ਪੁੱਤ੍ਰਾਂ ਦੇ ਮਾਸ ਵਿੱਚੋਂ ਜਿਹੜਾ ਉਹ ਖਾਂਦਾ ਹੋਵੇਗਾ ਕੁਝ ਨਹੀਂ ਦੇਵੇਗਾ ਕਿਉਂ ਜੋ ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਹ ਦੇ ਵਿੱਚ ਤੁਹਾਡੇ ਵੈਰੀ ਤੁਹਾਡੇ ਸਾਰੇ ਫਾਟਕਾਂ ਦੇ ਅੰਦਰ ਤੁਹਾਨੂੰ ਤੰਗ ਕਰਨਗੇ ਉਸ ਦੇ ਲਈ ਹੋਰ ਕੁਝ ਬਾਕੀ ਨਹੀਂ ਰਿਹਾ 56. ਤੁਹਾਡੇ ਵਿੱਚੋਂ ਉਹ ਲਾਡਲੀ ਅਤੇ ਨਾਜ਼ਕ ਤੀਵੀਂ ਜਿਸ ਨੇ ਕਦੀ ਆਪਣਾ ਪੱਬ ਧਰਤੀ ਉੱਤੇ ਨਜ਼ਾਕਤ ਅਤੇ ਲਾਡਪੁਣੇ ਦੇ ਕਾਰਨ ਰੱਖਣ ਦਾ ਹੌਂਸਲਾ ਨਹੀਂ ਕੀਤਾ ਉਸ ਦੀ ਅੱਖ ਆਪਣੇ ਬਾਲਮ ਅਤੇ ਆਪਣੇ ਪੁੱਤ੍ਰ ਧੀ ਵੱਲ ਭੈੜੀ ਹੋਵੇਗੀ 57. ਨਾਲੇ ਆਪਣੀ ਆਓਲ ਵੱਲ ਜਿਹੜੀ ਉਹ ਦੀਆਂ ਲੱਤਾਂ ਦੇ ਵਿੱਚੋਂ ਦੀ ਨਿੱਕਲੀ ਹੈ ਅਤੇ ਓਹਨਾਂ ਬੱਚਿਆਂ ਵੱਲ ਜਿਹੜੇ ਉਹ ਜਣੇਗੀ ਕਿਉਂ ਜੋ ਉਸ ਘੇਰੇ ਅਤੇ ਬਿਪਤਾ ਵਿੱਚ ਜਿਹ ਦੇ ਨਾਲ ਤੁਹਾਡੇ ਵੈਰੀ ਤੁਹਾਡੇ ਫਾਟਕਾਂ ਦੇ ਅੰਦਰ ਤੁਹਾਨੂੰ ਤੰਗ ਕਰਨਗੇ ਉਹ ਸਾਰੀਆਂ ਚੀਜ਼ਾਂ ਦੀ ਥੁੜੋਂ ਦੇ ਕਾਰਨ ਚੁੱਪ ਕੀਤੇ ਓਹਨਾਂ ਨੂੰ ਖਾ ਜਾਵੇਗੀ 58. ਜੇ ਤੁਸੀਂ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਏਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰੇ ਕਰਨ ਦੀ ਪਾਲਨਾ ਨਾ ਕਰੋ ਭਈ ਤੁਸੀਂ ਏਸ ਪਰਤਾਪ ਵਾਲੇ ਅਤੇ ਭੈ ਦਾਇਕ ਨਾਮ ਤੋਂ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੇ 59. ਤਾਂ ਯਹੋਵਾਹ ਤੁਹਾਡੀਆਂ ਬਵਾਂ ਅਤੇ ਤੁਹਾਡੀ ਅੰਸ ਦੀਆਂ ਬਵਾਂ ਅਣੋਖੀਆਂ ਬਣਾਵੇਗਾ। ਓਹ ਬਵਾਂ ਵੱਡੀਆਂ ਅਤੇ ਬਹੁਤੇ ਚਿਰ ਤੀਕ ਰਹਿਣਗੀਆਂ ਅਤੇ ਰੋਗ ਬੁਰੇ ਅਤੇ ਬਹੁਤੇ ਚਿਰ ਤੀਕ ਰਹਿਣ ਵਾਲੇ ਹੋਣਗੇ 60. ਉਹ ਤੁਹਾਡੇ ਉੱਤੇ ਸਾਰੇ ਮਿਸਰੀ ਰੋਗ ਜਿੰਨ੍ਹਾਂ ਤੋਂ ਤੁਸੀਂ ਡਰਦੇ ਸਾਓ ਮੁੜ ਲਿਆਵੇਗਾ । ਓਹ ਤੁਹਾਨੂੰ ਲੱਗੇ ਰਹਿਣਗੇ 61. ਨਾਲੇ ਹਰ ਇੱਕ ਬਿਮਾਰੀ ਅਤੇ ਹਰ ਬਿਪਤਾ ਜਿਹੜੀ ਏਸ ਬਿਵਸਥਾ ਦੀ ਪੋਥੀ ਵਿੱਚ ਲਿਖੀ ਨਹੀਂ ਗਈ ਯਹੋਵਾਹ ਤੁਹਾਡੇ ਉੱਤੇ ਲਿਆਵੇਗਾ ਜਦ ਤੀਕ ਤੁਸੀਂ ਮਿਟ ਨਾ ਜਾਓ 62. ਅਤੇ ਤੁਸੀਂ ਗਿਣਤੀ ਵਿੱਚ ਥੋੜੇ ਜੇਹੇ ਬਾਕੀ ਰਹਿ ਜਾਓਗੇ ਭਾਵੇਂ ਤੁਸੀਂ ਅਕਾਸ਼ ਦੇ ਤਾਰਿਆਂ ਜਿੰਨੇ ਸਾਓ ਕਿਉਂ ਜੋ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ 63. ਐਉਂ ਹੋਵੇਗਾ ਕਿ ਜਿਵੇਂ ਯਹੋਵਾਹ ਤੁਹਾਡੇ ਉੱਤੇ ਤੁਹਾਡੀ ਭਲਿਆਈ ਅਤੇ ਵਾਧੇ ਲਈ ਖੁਸ ਹੁੰਦਾ ਸੀ ਹੁਣ ਤਿਵੇਂ ਹੀ ਯਹੋਵਾਹ ਤੁਹਾਡੇ ਉੱਤੇ ਤੁਹਾਡੇ ਨਾਸ ਕਰਨ ਅਤੇ ਤੁਹਾਡੇ ਮਿਟਾਉਣ ਲਈ ਖੁਸ਼ ਹੋਵੇਗਾ ਅਤੇ ਤੁਸੀਂ ਉਸ ਧਰਤੀ ਉੱਤੋਂ ਜਿੱਥੇ ਤੁਸੀਂ ਕਬਜ਼ ਕਰਨ ਨੂੰ ਜਾਂਦੇ ਹੋ ਉਖੇੜੇ ਜਾਓਗੇ 64. ਯਹੋਵਾਹ ਤੁਹਾਨੂੰ ਸਾਰਿਆਂ ਲੋਕਾਂ ਵਿੱਚ ਧਰਤੀ ਦੇ ਇੱਕ ਪਾਸੇ ਤੋਂ ਧਰਤੀ ਦੇ ਦੂਜੇ ਪਾਸੇ ਤੀਕ ਖਿਲਾਰ ਦੇਵੇਗਾ ਅਤੇ ਉੱਥੇ ਤੁਸੀਂ ਹੋਰਨਾਂ ਦੇਵਤਿਆਂ ਦੀ ਪੂਜਾ ਕਰੋਗੇ ਜਿੰਨਾਂ ਨੂੰ ਨਾ ਤੁਸਾਂ ਨਾ ਤੁਹਾਡੇ ਪਿਉ ਦਾਦਿਆਂ ਨੇ ਜਾਤਾ ਸੀ ਅਰਥਾਤ ਲੱਕੜੀ ਅਤੇ ਪੱਥਰ ਦੇ 65. ਇਨ੍ਹਾਂ ਕੌਮਾਂ ਵਿੱਚ ਤੁਸੀਂ ਸੁਖ ਨਾ ਪਾਵੋਗੇ ਨਾ ਤੁਹਾਡੇ ਪੈਰ ਦੇ ਤਲੇ ਨੂੰ ਅਰਾਮ ਹੋਵੇਗਾ ਸਗੋਂ ਯਹੋਵਾਹ ਉੱਥੇ ਕੰਬਣ ਵਾਲੇ ਦਿਲ ਅਤੇ ਅੱਖਾਂ ਦੀ ਧੁੰਦ ਅਤੇ ਮਨ ਦੀ ਕਲਪਣਾ ਤੁਹਾਨੂੰ ਦੇਵੇਗਾ 66. ਤੁਹਾਡਾ ਜੀਉਣ ਤੁਹਾਡੇ ਅੱਗੇ ਦੁਬਧਾ ਵਿੱਚ ਅਟਕਿਆ ਰਹੇਗਾ ਅਤੇ ਤੁਸੀਂ ਦਿਨ ਰਾਤ ਡਰਦੇ ਰਹੋਗੇ। ਤੁਸੀਂ ਆਪਣੇ ਜੀਉਣ ਦੀ ਆਸ ਲਾਹ ਬੈਠੋਗੇ 67. ਤੁਹਾਡੇ ਦਿਲ ਦੇ ਡਰ ਦੇ ਕਾਰਨ ਜਿਹੜਾ ਤੁਸੀਂ ਡਰਦੇ ਰਹੋਗੇ ਜਿਹੜਾ ਤੁਸੀਂ ਵੇਖੋਗੇ ਤੁਸੀਂ ਸਵੇਰ ਨੂੰ ਆਖੋਗੇ, ਸੰਝ ਹੋਵੇਗੀ? ਅਤੇ ਸੰਝ ਨੂੰ ਤੁਸੀਂ ਆਖੋਗੇ, ਕਦੋਂ ਸਵੇਰ ਹੋਵੇਗੀ? 68. ਫੇਰ ਯਹੋਵਾਹ ਤੁਹਾਨੂੰ ਬੇੜਿਆਂ ਨਾਲ ਮਿਸਰ ਨੂੰ ਲੈ ਜਾਵੇਗਾ ਉਸੇ ਰਾਹ ਥਾਣੀ ਜਿੱਥੇ ਮੈਂ ਤੁਹਾਨੂੰ ਆਖਿਆ ਸੀ ਭਈ ਤੁਸੀਂ ਉਹ ਨੂੰ ਫੇਰ ਕਦੀ ਨਹੀਂ ਵੇਖੋਗੇ ਅਤੇ ਉੱਥੇ ਤੁਸੀਂ ਆਪਣੇ ਆਪ ਨੂੰ ਆਪਣੇ ਵੈਰੀਆਂ ਦੇ ਕੋਲ ਗੋੱਲੇ ਗੋੱਲੀਆਂ ਕਰਕੇ ਵੇਚੋਗੇ ਪਰ ਕੋਈ ਗਾਹਕ ਨਹੀਂ ਹੋਵੇਗਾ।।
  • ਅਸਤਸਨਾ ਅਧਿਆਇ 1  
  • ਅਸਤਸਨਾ ਅਧਿਆਇ 2  
  • ਅਸਤਸਨਾ ਅਧਿਆਇ 3  
  • ਅਸਤਸਨਾ ਅਧਿਆਇ 4  
  • ਅਸਤਸਨਾ ਅਧਿਆਇ 5  
  • ਅਸਤਸਨਾ ਅਧਿਆਇ 6  
  • ਅਸਤਸਨਾ ਅਧਿਆਇ 7  
  • ਅਸਤਸਨਾ ਅਧਿਆਇ 8  
  • ਅਸਤਸਨਾ ਅਧਿਆਇ 9  
  • ਅਸਤਸਨਾ ਅਧਿਆਇ 10  
  • ਅਸਤਸਨਾ ਅਧਿਆਇ 11  
  • ਅਸਤਸਨਾ ਅਧਿਆਇ 12  
  • ਅਸਤਸਨਾ ਅਧਿਆਇ 13  
  • ਅਸਤਸਨਾ ਅਧਿਆਇ 14  
  • ਅਸਤਸਨਾ ਅਧਿਆਇ 15  
  • ਅਸਤਸਨਾ ਅਧਿਆਇ 16  
  • ਅਸਤਸਨਾ ਅਧਿਆਇ 17  
  • ਅਸਤਸਨਾ ਅਧਿਆਇ 18  
  • ਅਸਤਸਨਾ ਅਧਿਆਇ 19  
  • ਅਸਤਸਨਾ ਅਧਿਆਇ 20  
  • ਅਸਤਸਨਾ ਅਧਿਆਇ 21  
  • ਅਸਤਸਨਾ ਅਧਿਆਇ 22  
  • ਅਸਤਸਨਾ ਅਧਿਆਇ 23  
  • ਅਸਤਸਨਾ ਅਧਿਆਇ 24  
  • ਅਸਤਸਨਾ ਅਧਿਆਇ 25  
  • ਅਸਤਸਨਾ ਅਧਿਆਇ 26  
  • ਅਸਤਸਨਾ ਅਧਿਆਇ 27  
  • ਅਸਤਸਨਾ ਅਧਿਆਇ 28  
  • ਅਸਤਸਨਾ ਅਧਿਆਇ 29  
  • ਅਸਤਸਨਾ ਅਧਿਆਇ 30  
  • ਅਸਤਸਨਾ ਅਧਿਆਇ 31  
  • ਅਸਤਸਨਾ ਅਧਿਆਇ 32  
  • ਅਸਤਸਨਾ ਅਧਿਆਇ 33  
  • ਅਸਤਸਨਾ ਅਧਿਆਇ 34  
×

Alert

×

Punjabi Letters Keypad References