ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

ਗਿਣਤੀ ਅਧਿਆਇ 12

1 ਮਿਰਯਮ ਅਤੇ ਹਾਰੂਨ ਨੇ ਮੂਸਾ ਦੇ ਵਿਰੁੱਧ ਉਸ ਕੂਸ਼ੀ ਤੀਵੀਂ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਗੱਲਾਂ ਕੀਤੀਆਂ ਕਿਉਂ ਜੋ ਉਸ ਨੇ ਕੂਸ਼ੀ ਤੀਵੀਂ ਨਾਲ ਵਿਆਹ ਕਰ ਲਿਆ ਸੀ 2 ਉਨ੍ਹਾਂ ਨੇ ਆਖਿਆ ਕਿ ਭਲਾ, ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ? ਤਾਂ ਯਹੋਵਾਹ ਨੇ ਸੁਣਿਆ 3 ਅਤੇ ਉਹ ਮਰਦ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ 4 ਫੇਰ ਯਹੋਵਾਹ ਨੇ ਅਚਣਚੇਤ ਮੂਸਾ, ਹਾਰੂਨ ਅਰ ਮਿਰਯਮ ਨੂੰ ਆਖਿਆ, ਤੁਸੀਂ ਤਿੰਨੇ ਮੰਡਲੀ ਦੇ ਤੰਬੂ ਕੋਲ ਆ ਜਾਓ, ਸੋ ਓਹ ਤਿੰਨੇ ਬਾਹਰ ਗਏ 5 ਤਾਂ ਯਹੋਵਾਹ ਬੱਦਲ ਦੇ ਥੰਮ੍ਹ ਵਿੱਚ ਉੱਤਰਿਆ ਅਤੇ ਤੰਬੂ ਦੇ ਦਰਵੱਜੇ ਉੱਤੇ ਖਲੋ ਗਿਆ। ਜਾਂ ਹਾਰੂਨ ਅਤੇ ਮਿਰਯਮ ਨੂੰ ਸੱਦਿਆ ਤਾਂ ਓਹ ਦੋਵੇਂ ਬਾਹਰ ਆਏ 6 ਉਸ ਆਖਿਆ, ਮੇਰੀਆਂ ਗੱਲਾਂ ਸੁਣੋ। ਜੇ ਤੁਹਾਡੇ ਵਿੱਚ ਕੋਈ ਨਬੀ ਹੋਵੇ ਤਾਂ ਮੈਂ ਯਹੋਵਾਹ ਆਪਣੇ ਆਪ ਨੂੰ ਦਰਸ਼ਣ ਵਿੱਚ ਉਸ ਉਤੇ ਪਰਗਟ ਕਰਾਂਗਾ ਅਤੇ ਸੁਫ਼ਨੇ ਵਿੱਚ ਮੈਂ ਉਹ ਦੇ ਨਾਲ ਬੋਲਾਂਗਾ 7 ਮੇਰਾ ਦਾਸ ਮੂਸਾ ਇਹੋ ਜਿਹਾ ਨਹੀਂ। ਓਹ ਮੇਰੇ ਸਾਰੇ ਘਰ ਦੇ ਵਿੱਚ ਅਤਬਾਰ ਵਾਲਾ ਹੈ 8 ਮੈਂ ਓਹ ਦੇ ਨਾਲ ਆਹਮੋ ਸਾਹਮਣੇ ਖੁੱਲ੍ਹ ਕੇ ਗੱਲਾਂ ਕਰਾਂਗਾ, ਬੁਝਾਰਤਾਂ ਵਿੱਚ ਨਹੀਂ, ਅਤੇ ਉਹ ਯਹੋਵਾਹ ਦਾ ਸਰੂਪ ਵੇਖੇਗਾ। ਫੇਰ ਤੁਸੀਂ ਮੇਰੇ ਦਾਸ ਮੂਸਾ ਦੇ ਵਿਰੁੱਧ ਬੋਲਣ ਤੋਂ ਕਿਉਂ ਨਾ ਡਰੇ?।। 9 ਤਦ ਯਹੋਵਾਹ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ ਅਤੇ ਉਹ ਚਲਿਆ ਗਿਆ 10 ਜਦ ਬੱਦਲ ਤੰਬੂ ਦੇ ਉੱਤੋਂ ਉੱਠ ਗਿਆ ਤਾਂ ਵੇਖੋ ਮਿਰਯਮ ਕੋੜ੍ਹਨ ਅਤੇ ਬਰਫ਼ ਵਾਂਙੁ ਹੋ ਗਈ। ਤਾਂ ਹਾਰੂਨ ਨੇ ਮਿਰਯਮ ਨੂੰ ਡਿੱਠਾ ਅਤੇ ਵੇਖੋ ਉਹ ਕੋੜ੍ਹਨ ਹੋ ਗਈ ਸੀ! 11 ਉਪਰੰਤ ਹਾਰੂਨ ਨੇ ਮੂਸਾ ਨੂੰ ਆਖਿਆ, ਹੇ ਮੇਰੇ ਸੁਆਮੀ ਜੀ, ਏਹ ਪਾਪ ਸਾਡੇ ਉੱਤੇ ਨਾ ਲਾਓ ਜੋ ਅਸਾਂ ਮੂਰਖਤਾਈ ਨਾਲ ਕੀਤਾ ਅਤੇ ਜਿਸ ਤੋਂ ਅਸੀਂ ਪਾਪੀ ਹੋਏ ਹਾਂ 12 ਓਸ ਨੂੰ ਮੁਰਦੇ ਜਿਹਾ ਨਾ ਹੋਣ ਦੇਹ ਜਿਹ ਦਾ ਸਰੀਰ ਜਮਾਂਦਰੂ ਹੀ ਅੱਧਾ ਗਲਿਆ ਹੋਇਆ ਹੋਵੇ 13 ਤਾਂ ਮੂਸਾ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਕਿ ਹੇ ਪਰਮੇਸ਼ੁਰ, ਮੇਰੀ ਮਿੰਨਤ ਹੈ, ਓਹ ਨੂੰ ਚੰਗਾ ਕਰ 14 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਜੇ ਓਹ ਦੇ ਪਿਤਾ ਨੇ ਨਿਰਾ ਓਹ ਦੇ ਮੂੰਹ ਉੱਤੇ ਹੀ ਥੁੱਕਿਆ ਹੁੰਦਾ ਤਾਂ ਕੀ ਓਹ ਨੂੰ ਸੱਤਾਂ ਦਿਨਾਂ ਤੀਕ ਲਾਜ ਨਾ ਆਉਂਦੀ? ਓਹ ਸੱਤਾਂ ਦਿਨਾਂ ਤੀਕ ਡੇਰੇ ਤੋਂ ਬਾਹਰ ਬੰਦ ਰਹੇ ਤਾਂ ਉਸ ਦੇ ਮਗਰੋਂ ਉਹ ਫੇਰ ਅੰਦਰ ਆਵੇ 15 ਸੋ ਮਿਰਯਮ ਸੱਤਾਂ ਦਿਨਾਂ ਤੀਕ ਡੇਰੇ ਤੋਂ ਬਾਹਰ ਬੰਦ ਰਹੀ ਅਤੇ ਪਰਜਾ ਨੇ ਉਹ ਦੇ ਅੰਦਰ ਆਉਣ ਤੀਕ ਕੂਚ ਨਾ ਕੀਤਾ 16 ਏਸ ਦੇ ਮਗਰੋਂ ਪਰਜਾ ਨੇ ਹਸੇਰੋਥ ਤੋਂ ਕੂਚ ਕੀਤਾ ਅਤੇ ਪਾਰਾਨ ਦੀ ਉਜਾੜ ਵਿੱਚ ਡੇਰੇ ਲਾਏ।।
1 ਮਿਰਯਮ ਅਤੇ ਹਾਰੂਨ ਨੇ ਮੂਸਾ ਦੇ ਵਿਰੁੱਧ ਉਸ ਕੂਸ਼ੀ ਤੀਵੀਂ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਗੱਲਾਂ ਕੀਤੀਆਂ ਕਿਉਂ ਜੋ ਉਸ ਨੇ ਕੂਸ਼ੀ ਤੀਵੀਂ ਨਾਲ ਵਿਆਹ ਕਰ ਲਿਆ ਸੀ .::. 2 ਉਨ੍ਹਾਂ ਨੇ ਆਖਿਆ ਕਿ ਭਲਾ, ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ? ਤਾਂ ਯਹੋਵਾਹ ਨੇ ਸੁਣਿਆ .::. 3 ਅਤੇ ਉਹ ਮਰਦ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ .::. 4 ਫੇਰ ਯਹੋਵਾਹ ਨੇ ਅਚਣਚੇਤ ਮੂਸਾ, ਹਾਰੂਨ ਅਰ ਮਿਰਯਮ ਨੂੰ ਆਖਿਆ, ਤੁਸੀਂ ਤਿੰਨੇ ਮੰਡਲੀ ਦੇ ਤੰਬੂ ਕੋਲ ਆ ਜਾਓ, ਸੋ ਓਹ ਤਿੰਨੇ ਬਾਹਰ ਗਏ .::. 5 ਤਾਂ ਯਹੋਵਾਹ ਬੱਦਲ ਦੇ ਥੰਮ੍ਹ ਵਿੱਚ ਉੱਤਰਿਆ ਅਤੇ ਤੰਬੂ ਦੇ ਦਰਵੱਜੇ ਉੱਤੇ ਖਲੋ ਗਿਆ। ਜਾਂ ਹਾਰੂਨ ਅਤੇ ਮਿਰਯਮ ਨੂੰ ਸੱਦਿਆ ਤਾਂ ਓਹ ਦੋਵੇਂ ਬਾਹਰ ਆਏ .::. 6 ਉਸ ਆਖਿਆ, ਮੇਰੀਆਂ ਗੱਲਾਂ ਸੁਣੋ। ਜੇ ਤੁਹਾਡੇ ਵਿੱਚ ਕੋਈ ਨਬੀ ਹੋਵੇ ਤਾਂ ਮੈਂ ਯਹੋਵਾਹ ਆਪਣੇ ਆਪ ਨੂੰ ਦਰਸ਼ਣ ਵਿੱਚ ਉਸ ਉਤੇ ਪਰਗਟ ਕਰਾਂਗਾ ਅਤੇ ਸੁਫ਼ਨੇ ਵਿੱਚ ਮੈਂ ਉਹ ਦੇ ਨਾਲ ਬੋਲਾਂਗਾ .::. 7 ਮੇਰਾ ਦਾਸ ਮੂਸਾ ਇਹੋ ਜਿਹਾ ਨਹੀਂ। ਓਹ ਮੇਰੇ ਸਾਰੇ ਘਰ ਦੇ ਵਿੱਚ ਅਤਬਾਰ ਵਾਲਾ ਹੈ .::. 8 ਮੈਂ ਓਹ ਦੇ ਨਾਲ ਆਹਮੋ ਸਾਹਮਣੇ ਖੁੱਲ੍ਹ ਕੇ ਗੱਲਾਂ ਕਰਾਂਗਾ, ਬੁਝਾਰਤਾਂ ਵਿੱਚ ਨਹੀਂ, ਅਤੇ ਉਹ ਯਹੋਵਾਹ ਦਾ ਸਰੂਪ ਵੇਖੇਗਾ। ਫੇਰ ਤੁਸੀਂ ਮੇਰੇ ਦਾਸ ਮੂਸਾ ਦੇ ਵਿਰੁੱਧ ਬੋਲਣ ਤੋਂ ਕਿਉਂ ਨਾ ਡਰੇ?।। .::. 9 ਤਦ ਯਹੋਵਾਹ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ ਅਤੇ ਉਹ ਚਲਿਆ ਗਿਆ .::. 10 ਜਦ ਬੱਦਲ ਤੰਬੂ ਦੇ ਉੱਤੋਂ ਉੱਠ ਗਿਆ ਤਾਂ ਵੇਖੋ ਮਿਰਯਮ ਕੋੜ੍ਹਨ ਅਤੇ ਬਰਫ਼ ਵਾਂਙੁ ਹੋ ਗਈ। ਤਾਂ ਹਾਰੂਨ ਨੇ ਮਿਰਯਮ ਨੂੰ ਡਿੱਠਾ ਅਤੇ ਵੇਖੋ ਉਹ ਕੋੜ੍ਹਨ ਹੋ ਗਈ ਸੀ! .::. 11 ਉਪਰੰਤ ਹਾਰੂਨ ਨੇ ਮੂਸਾ ਨੂੰ ਆਖਿਆ, ਹੇ ਮੇਰੇ ਸੁਆਮੀ ਜੀ, ਏਹ ਪਾਪ ਸਾਡੇ ਉੱਤੇ ਨਾ ਲਾਓ ਜੋ ਅਸਾਂ ਮੂਰਖਤਾਈ ਨਾਲ ਕੀਤਾ ਅਤੇ ਜਿਸ ਤੋਂ ਅਸੀਂ ਪਾਪੀ ਹੋਏ ਹਾਂ .::. 12 ਓਸ ਨੂੰ ਮੁਰਦੇ ਜਿਹਾ ਨਾ ਹੋਣ ਦੇਹ ਜਿਹ ਦਾ ਸਰੀਰ ਜਮਾਂਦਰੂ ਹੀ ਅੱਧਾ ਗਲਿਆ ਹੋਇਆ ਹੋਵੇ .::. 13 ਤਾਂ ਮੂਸਾ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਕਿ ਹੇ ਪਰਮੇਸ਼ੁਰ, ਮੇਰੀ ਮਿੰਨਤ ਹੈ, ਓਹ ਨੂੰ ਚੰਗਾ ਕਰ .::. 14 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਜੇ ਓਹ ਦੇ ਪਿਤਾ ਨੇ ਨਿਰਾ ਓਹ ਦੇ ਮੂੰਹ ਉੱਤੇ ਹੀ ਥੁੱਕਿਆ ਹੁੰਦਾ ਤਾਂ ਕੀ ਓਹ ਨੂੰ ਸੱਤਾਂ ਦਿਨਾਂ ਤੀਕ ਲਾਜ ਨਾ ਆਉਂਦੀ? ਓਹ ਸੱਤਾਂ ਦਿਨਾਂ ਤੀਕ ਡੇਰੇ ਤੋਂ ਬਾਹਰ ਬੰਦ ਰਹੇ ਤਾਂ ਉਸ ਦੇ ਮਗਰੋਂ ਉਹ ਫੇਰ ਅੰਦਰ ਆਵੇ .::. 15 ਸੋ ਮਿਰਯਮ ਸੱਤਾਂ ਦਿਨਾਂ ਤੀਕ ਡੇਰੇ ਤੋਂ ਬਾਹਰ ਬੰਦ ਰਹੀ ਅਤੇ ਪਰਜਾ ਨੇ ਉਹ ਦੇ ਅੰਦਰ ਆਉਣ ਤੀਕ ਕੂਚ ਨਾ ਕੀਤਾ .::. 16 ਏਸ ਦੇ ਮਗਰੋਂ ਪਰਜਾ ਨੇ ਹਸੇਰੋਥ ਤੋਂ ਕੂਚ ਕੀਤਾ ਅਤੇ ਪਾਰਾਨ ਦੀ ਉਜਾੜ ਵਿੱਚ ਡੇਰੇ ਲਾਏ।। .::.
  • ਗਿਣਤੀ ਅਧਿਆਇ 1  
  • ਗਿਣਤੀ ਅਧਿਆਇ 2  
  • ਗਿਣਤੀ ਅਧਿਆਇ 3  
  • ਗਿਣਤੀ ਅਧਿਆਇ 4  
  • ਗਿਣਤੀ ਅਧਿਆਇ 5  
  • ਗਿਣਤੀ ਅਧਿਆਇ 6  
  • ਗਿਣਤੀ ਅਧਿਆਇ 7  
  • ਗਿਣਤੀ ਅਧਿਆਇ 8  
  • ਗਿਣਤੀ ਅਧਿਆਇ 9  
  • ਗਿਣਤੀ ਅਧਿਆਇ 10  
  • ਗਿਣਤੀ ਅਧਿਆਇ 11  
  • ਗਿਣਤੀ ਅਧਿਆਇ 12  
  • ਗਿਣਤੀ ਅਧਿਆਇ 13  
  • ਗਿਣਤੀ ਅਧਿਆਇ 14  
  • ਗਿਣਤੀ ਅਧਿਆਇ 15  
  • ਗਿਣਤੀ ਅਧਿਆਇ 16  
  • ਗਿਣਤੀ ਅਧਿਆਇ 17  
  • ਗਿਣਤੀ ਅਧਿਆਇ 18  
  • ਗਿਣਤੀ ਅਧਿਆਇ 19  
  • ਗਿਣਤੀ ਅਧਿਆਇ 20  
  • ਗਿਣਤੀ ਅਧਿਆਇ 21  
  • ਗਿਣਤੀ ਅਧਿਆਇ 22  
  • ਗਿਣਤੀ ਅਧਿਆਇ 23  
  • ਗਿਣਤੀ ਅਧਿਆਇ 24  
  • ਗਿਣਤੀ ਅਧਿਆਇ 25  
  • ਗਿਣਤੀ ਅਧਿਆਇ 26  
  • ਗਿਣਤੀ ਅਧਿਆਇ 27  
  • ਗਿਣਤੀ ਅਧਿਆਇ 28  
  • ਗਿਣਤੀ ਅਧਿਆਇ 29  
  • ਗਿਣਤੀ ਅਧਿਆਇ 30  
  • ਗਿਣਤੀ ਅਧਿਆਇ 31  
  • ਗਿਣਤੀ ਅਧਿਆਇ 32  
  • ਗਿਣਤੀ ਅਧਿਆਇ 33  
  • ਗਿਣਤੀ ਅਧਿਆਇ 34  
  • ਗਿਣਤੀ ਅਧਿਆਇ 35  
  • ਗਿਣਤੀ ਅਧਿਆਇ 36  
×

Alert

×

Punjabi Letters Keypad References