ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਦਾਨੀ ਐਲ ਅਧਿਆਇ 12

1 ਉਸ ਵੇਲੇ ਮੀਕਾਏਲ ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉੱਠੇਗਾ ਅਤੇ ਅਜੇਹੀ ਬਿਪਤਾ ਦਾ ਵੇਲਾ ਹੋਵੇਗਾ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੀਕਰ ਕਦੀ ਨਹੀਂ ਹੋਇਆ ਸੀ ਅਤੇ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਹ ਦਾ ਨਾਉਂ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਸੋ ਛੁੱਟੇਗਾ 2 ਅਤੇ ਉਨ੍ਹਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ ਅਤੇ ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ 3 ਪਰ ਓਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ ਅਤੇ ਓਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁੱਗੋ ਜੁੱਗ ਤੀਕਰ 4 ਪਰ ਤੂੰ ਹੇ ਦਾਨੀਏਲ, ਇਨ੍ਹਾਂ ਗੱਲਾਂ ਨੂੰ ਮੂੰਦ ਰੱਖ ਅਤੇ ਪੋਥੀ ਉੱਤੇ ਓੜਕ ਦੇ ਸਮੇਂ ਤੀਕਰ ਮੋਹਰ ਲਾ ਰੱਖ। ਬਥੇਰੇ ਇੱਧਰ ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ।। 5 ਤਾਂ ਮੈਂ ਦਾਨੀਏਲ ਨੇ ਡਿੱਠਾ ਅਤੇ ਕੀ ਵੇਖਦਾ ਹਾਂ ਜੋ ਦੋ ਹੋਰ ਖਲੋਤੇ ਸਨ, ਇੱਕ ਦਰਿਆ ਦੇ ਕੰਢੇ ਦੇ ਉਰਲੇ ਪਾਸੇ, ਦੂਜਾ ਦਰਿਆ ਦੇ ਕੰਢੇ ਦੇ ਪਰਲੇ ਪਾਸੇ 6 ਅਤੇ ਇੱਕ ਨੇ ਉਸ ਮਨੁੱਖ ਨੂੰ ਜੋ ਸੁਥਰੇ ਲੀੜੇ ਪਹਿਨੀ ਦਰਿਆ ਦੇ ਪਾਣੀਆਂ ਉੱਤੇ ਸੀ ਪੁੱਛਿਆ ਭਈ ਏਹ ਅਚਰਜ ਗੱਲਾਂ ਕਿੰਨੇ ਚਿਰ ਪਿੱਛੋਂ ਅੰਤ ਤੋੜੀ ਪੁੱਜਣਗੀਆਂॽ 7 ਅਤੇ ਮੈਂ ਸੁਣਿਆ ਜੋ ਉਸ ਮਨੁੱਖ ਜੋ ਜਿਹੜਾ ਸੁਥਰੇ ਲੀੜੇ ਪਹਿਨੀ ਅਤੇ ਜਿਹੜਾ ਦਰਿਆ ਦੇ ਪਾਣੀਆਂ ਉੱਤੇ ਸੀ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ ਉਸ ਦੀ ਸੌਂਹ ਚੁੱਕੀ ਅਤੇ ਆਖਿਆ ਜੋ ਇੱਕ ਸਮਾ ਅਤੇ ਸਮੇ ਅਰ ਅੱਧੇ ਸਮੇਂ ਤੀਕਰ ਰਹਿਣਗੀਆਂ ਅਤੇ ਜਦੋਂ ਉਹ ਪਵਿੱਤ੍ਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਏਹ ਸੱਭ ਗੱਲਾਂ ਪੂਰੀਆਂ ਹੋਣਗੀਆਂ 8 ਅਤੇ ਮੈਂ ਸੁਣਿਆ ਤਾਂ ਸਹੀ ਪਰ ਸਮਝਿਆ ਨਾ। ਤਦ ਮੈਂ ਆਖਿਆ, ਹੇ ਮੇਰੇ ਸੁਆਮੀ, ਇਨ੍ਹਾਂ ਗੱਲਾਂ ਦਾ ਓੜਕ ਕੀ ਹੋਵੇਗਾॽ 9 ਉਸ ਨੇ ਆਖਿਆ, ਹੇ ਦਾਨੀਏਲ, ਤੂੰ ਆਪਣੇ ਰਾਹ ਪੁਰ ਤੁਰਿਆ ਜਾਹ ਕਿਉਂ ਜੋ ਏਹ ਗੱਲਾਂ ਓੜਕ ਦੇ ਵੇਲੇ ਤੀਕਰ ਮੁੰਦੀਆਂ ਹੋਈਆਂ ਅਤੇ ਮੋਹਰਾਂ ਲੱਗੀਆਂ ਹੋਈਆਂ ਹਨ 10 ਬਥੇਰੇ ਆਪਣੇ ਆਪ ਨੂੰ ਪਵਿੱਤ੍ਰ ਕਰਨਗੇ ਅਤੇ ਆਪ ਨੂੰ ਚਿੱਟੇ ਬਣਾਉਣਗੇ ਅਤੇ ਤਾਏ ਜਾਣਗੇ ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ ਅਤੇ ਦੁਸ਼ਟਾਂ ਵਿੱਚੋਂ ਕੋਈ ਨਾ ਸਮਝੇਗਾ ਪਰ ਬੁੱਧਵਾਨ ਸਮਝਣਗੇ 11 ਅਤੇ ਜਿਸ ਵੇਲੇ ਥੀਂ ਸਦਾ ਦੀ ਹੋਮ ਦੀ ਬਲੀ ਹਟਾਈ ਜਾਵੇਗੀ ਅਤੇ ਉਹ ਉਜਾੜਨ ਵਾਲੀ ਘਿਣਾਉਣੀ ਵਸਤ ਖੜੀ ਕੀਤੀ ਜਾਏਗੀ ਇੱਕ ਹਜ਼ਾਰ ਦੋ ਸੌ ਨੱਵੇ ਦਿਨ ਹੋਣਗੇ 12 ਧੰਨ ਉਹ ਹੈ ਜੋ ਉਡੀਕਦਾ ਹੈ ਅਤੇ ਇੱਕ ਹਜ਼ਾਰ ਤਿੰਨ ਸੌ ਪੈਂਤੀਆਂ ਦਿਨਾਂ ਤੋੜੀ ਆਉਂਦਾ ਹੈ 13 ਪਰ ਤੂੰ ਆਪਣੇ ਰਾਹ ਤੁਰਿਆ ਜਾਹ ਜਦੋਂ ਤੀਕਰ ਓੜਕ ਦਾ ਵੇਲਾ ਨਾ ਆਵੇ ਕਿਉਂ ਜੋ ਤੂੰ ਸੁਖ ਪਾਵੇਗਾ ਅਤੇ ਆਪਣੀ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ।।
1. ਉਸ ਵੇਲੇ ਮੀਕਾਏਲ ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉੱਠੇਗਾ ਅਤੇ ਅਜੇਹੀ ਬਿਪਤਾ ਦਾ ਵੇਲਾ ਹੋਵੇਗਾ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਉਸ ਵੇਲੇ ਤੀਕਰ ਕਦੀ ਨਹੀਂ ਹੋਇਆ ਸੀ ਅਤੇ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਹ ਦਾ ਨਾਉਂ ਪੋਥੀ ਵਿੱਚ ਲਿਖਿਆ ਹੋਇਆ ਹੋਵੇਗਾ ਸੋ ਛੁੱਟੇਗਾ 2. ਅਤੇ ਉਨ੍ਹਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ, ਕਈ ਸਦੀਪਕ ਜੀਉਣ ਲਈ ਅਤੇ ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ 3. ਪਰ ਓਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ ਅਤੇ ਓਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁੱਗੋ ਜੁੱਗ ਤੀਕਰ 4. ਪਰ ਤੂੰ ਹੇ ਦਾਨੀਏਲ, ਇਨ੍ਹਾਂ ਗੱਲਾਂ ਨੂੰ ਮੂੰਦ ਰੱਖ ਅਤੇ ਪੋਥੀ ਉੱਤੇ ਓੜਕ ਦੇ ਸਮੇਂ ਤੀਕਰ ਮੋਹਰ ਲਾ ਰੱਖ। ਬਥੇਰੇ ਇੱਧਰ ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ।। 5. ਤਾਂ ਮੈਂ ਦਾਨੀਏਲ ਨੇ ਡਿੱਠਾ ਅਤੇ ਕੀ ਵੇਖਦਾ ਹਾਂ ਜੋ ਦੋ ਹੋਰ ਖਲੋਤੇ ਸਨ, ਇੱਕ ਦਰਿਆ ਦੇ ਕੰਢੇ ਦੇ ਉਰਲੇ ਪਾਸੇ, ਦੂਜਾ ਦਰਿਆ ਦੇ ਕੰਢੇ ਦੇ ਪਰਲੇ ਪਾਸੇ 6. ਅਤੇ ਇੱਕ ਨੇ ਉਸ ਮਨੁੱਖ ਨੂੰ ਜੋ ਸੁਥਰੇ ਲੀੜੇ ਪਹਿਨੀ ਦਰਿਆ ਦੇ ਪਾਣੀਆਂ ਉੱਤੇ ਸੀ ਪੁੱਛਿਆ ਭਈ ਏਹ ਅਚਰਜ ਗੱਲਾਂ ਕਿੰਨੇ ਚਿਰ ਪਿੱਛੋਂ ਅੰਤ ਤੋੜੀ ਪੁੱਜਣਗੀਆਂॽ 7. ਅਤੇ ਮੈਂ ਸੁਣਿਆ ਜੋ ਉਸ ਮਨੁੱਖ ਜੋ ਜਿਹੜਾ ਸੁਥਰੇ ਲੀੜੇ ਪਹਿਨੀ ਅਤੇ ਜਿਹੜਾ ਦਰਿਆ ਦੇ ਪਾਣੀਆਂ ਉੱਤੇ ਸੀ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ ਉਸ ਦੀ ਸੌਂਹ ਚੁੱਕੀ ਅਤੇ ਆਖਿਆ ਜੋ ਇੱਕ ਸਮਾ ਅਤੇ ਸਮੇ ਅਰ ਅੱਧੇ ਸਮੇਂ ਤੀਕਰ ਰਹਿਣਗੀਆਂ ਅਤੇ ਜਦੋਂ ਉਹ ਪਵਿੱਤ੍ਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਏਹ ਸੱਭ ਗੱਲਾਂ ਪੂਰੀਆਂ ਹੋਣਗੀਆਂ 8. ਅਤੇ ਮੈਂ ਸੁਣਿਆ ਤਾਂ ਸਹੀ ਪਰ ਸਮਝਿਆ ਨਾ। ਤਦ ਮੈਂ ਆਖਿਆ, ਹੇ ਮੇਰੇ ਸੁਆਮੀ, ਇਨ੍ਹਾਂ ਗੱਲਾਂ ਦਾ ਓੜਕ ਕੀ ਹੋਵੇਗਾॽ 9. ਉਸ ਨੇ ਆਖਿਆ, ਹੇ ਦਾਨੀਏਲ, ਤੂੰ ਆਪਣੇ ਰਾਹ ਪੁਰ ਤੁਰਿਆ ਜਾਹ ਕਿਉਂ ਜੋ ਏਹ ਗੱਲਾਂ ਓੜਕ ਦੇ ਵੇਲੇ ਤੀਕਰ ਮੁੰਦੀਆਂ ਹੋਈਆਂ ਅਤੇ ਮੋਹਰਾਂ ਲੱਗੀਆਂ ਹੋਈਆਂ ਹਨ 10. ਬਥੇਰੇ ਆਪਣੇ ਆਪ ਨੂੰ ਪਵਿੱਤ੍ਰ ਕਰਨਗੇ ਅਤੇ ਆਪ ਨੂੰ ਚਿੱਟੇ ਬਣਾਉਣਗੇ ਅਤੇ ਤਾਏ ਜਾਣਗੇ ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ ਅਤੇ ਦੁਸ਼ਟਾਂ ਵਿੱਚੋਂ ਕੋਈ ਨਾ ਸਮਝੇਗਾ ਪਰ ਬੁੱਧਵਾਨ ਸਮਝਣਗੇ 11. ਅਤੇ ਜਿਸ ਵੇਲੇ ਥੀਂ ਸਦਾ ਦੀ ਹੋਮ ਦੀ ਬਲੀ ਹਟਾਈ ਜਾਵੇਗੀ ਅਤੇ ਉਹ ਉਜਾੜਨ ਵਾਲੀ ਘਿਣਾਉਣੀ ਵਸਤ ਖੜੀ ਕੀਤੀ ਜਾਏਗੀ ਇੱਕ ਹਜ਼ਾਰ ਦੋ ਸੌ ਨੱਵੇ ਦਿਨ ਹੋਣਗੇ 12. ਧੰਨ ਉਹ ਹੈ ਜੋ ਉਡੀਕਦਾ ਹੈ ਅਤੇ ਇੱਕ ਹਜ਼ਾਰ ਤਿੰਨ ਸੌ ਪੈਂਤੀਆਂ ਦਿਨਾਂ ਤੋੜੀ ਆਉਂਦਾ ਹੈ 13. ਪਰ ਤੂੰ ਆਪਣੇ ਰਾਹ ਤੁਰਿਆ ਜਾਹ ਜਦੋਂ ਤੀਕਰ ਓੜਕ ਦਾ ਵੇਲਾ ਨਾ ਆਵੇ ਕਿਉਂ ਜੋ ਤੂੰ ਸੁਖ ਪਾਵੇਗਾ ਅਤੇ ਆਪਣੀ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ।।
  • ਦਾਨੀ ਐਲ ਅਧਿਆਇ 1  
  • ਦਾਨੀ ਐਲ ਅਧਿਆਇ 2  
  • ਦਾਨੀ ਐਲ ਅਧਿਆਇ 3  
  • ਦਾਨੀ ਐਲ ਅਧਿਆਇ 4  
  • ਦਾਨੀ ਐਲ ਅਧਿਆਇ 5  
  • ਦਾਨੀ ਐਲ ਅਧਿਆਇ 6  
  • ਦਾਨੀ ਐਲ ਅਧਿਆਇ 7  
  • ਦਾਨੀ ਐਲ ਅਧਿਆਇ 8  
  • ਦਾਨੀ ਐਲ ਅਧਿਆਇ 9  
  • ਦਾਨੀ ਐਲ ਅਧਿਆਇ 10  
  • ਦਾਨੀ ਐਲ ਅਧਿਆਇ 11  
  • ਦਾਨੀ ਐਲ ਅਧਿਆਇ 12  
×

Alert

×

Punjabi Letters Keypad References