ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਗਿਣਤੀ ਅਧਿਆਇ 25

1 ਜਦ ਇਸਰਾਏਲ ਸ਼ਿੱਟੀਮ ਵਿੱਚ ਵੱਸਦੇ ਸਨ, ਤਦ ਲੋਕ ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ ਕਰਨ ਲੱਗੇ ਪਏ 2 ਜਦ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਦੀਆਂ ਬਲੀਆਂ ਉੱਤੇ ਬੁਲਾਇਆ ਤਾਂ ਲੋਕਾਂ ਨੇ ਖਾਧਾ ਅਤੇ ਉਨ੍ਹਾਂ ਦੇ ਦੇਵਤਿਆਂ ਅੱਗੇ ਮੱਥਾ ਟੇਕਿਆ 3 ਸੋ ਇਸਰਾਏਲ ਪਓਰ ਦੇ ਬਆਲ ਦੇਵ ਨਾਲ ਰਲ ਗਿਆ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ 4 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਲੋਕਾਂ ਦੇ ਸਾਰੇ ਮੁਖੀਆਂ ਨੂੰ ਲੈ ਕੇ ਯਹੋਵਾਹ ਦੇ ਅੱਗੇ ਧੁੱਪ ਵਿੱਚ ਟੰਗ ਦੇਹ ਤਾਂ ਜੋ ਯਹੋਵਾਹ ਦੇ ਕ੍ਰੋਧ ਦਾ ਤੱਤ ਇਸਰਾਏਲ ਤੋਂ ਟੱਲ ਜਾਵੇ 5 ਤਾਂ ਮੂਸਾ ਨੇ ਇਸਰਾਏਲ ਦੇ ਨਿਆਉਂਕਾਰਾਂ ਨੂੰ ਆਖਿਆ ਹਰ ਇੱਕ ਆਪਣੇ ਮਨੁੱਖਾਂ ਨੂੰ ਜਿਹੜੇ ਬਆਲ ਪਓਰ ਨਾਲ ਰਲ ਗਏ ਹਨ ਵੱਢ ਸੁੱਟੇ!।। 6 ਤਾਂ ਵੇਖੋ, ਇੱਕ ਇਸਰਾਏਲੀ ਮਨੁੱਖ ਆਇਆ ਅਤੇ ਆਪਣੇ ਭਰਾਵਾਂ ਲਈ ਇੱਕ ਮਿਦਯਾਨਣ ਨੂੰ ਮੂਸਾ ਦੇ ਵੇਖਦਿਆਂ ਅਤੇ ਸਾਰੀ ਇਸਰਾਏਲੀ ਮੰਡਲੀ ਦੇ ਵੇਖਦਿਆਂ ਤੇ ਜਦ ਓਹ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਰੋ ਰਹੇ ਸਨ ਲੈ ਆਇਆ 7 ਜਾਂ ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤ੍ਰ ਫੀਨਹਾਸ ਨੇ ਵੇਖਿਆ ਤਾਂ ਮੰਡਲੀ ਦੇ ਤੰਬੂ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਇੱਕ ਨੇਜ਼ਾ ਲਿਆ 8 ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਚਾਨਣੀ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲੀ ਮਨੁੱਖ ਅਤੇ ਉਸ ਤੀਵੀਂ ਦੇ ਢਿੱਡ ਨੂੰ ਵਿੰਨ੍ਹ ਸੁੱਟਿਆ ਤਾਂ ਇਸਰਾਏਲੀਆਂ ਤੋਂ ਬਵਾ ਰੁੱਕ ਗਈ 9 ਜਿਹੜੇ ਉਸ ਬਵਾ ਨਾਲ ਮਰੇ ਓਹ ਚੌਵੀ ਹਜ਼ਾਰ ਸਨ।। 10 ਫੇਰ ਯਹੋਵਾਹ ਮੂਸਾ ਨੂੰ ਬੋਲਿਆ, 11 ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤ੍ਰ ਫੀਨਹਾਸ ਨੇ ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਹੈ।। ਜਦ ਓਹ ਉਨ੍ਹਾਂ ਵਿੱਚ ਮੇਰੀ ਅਣਖ ਨਾਲ ਅਣਖੀ ਹੋਇਆ ਤਾਂ ਹੀ ਮੈਂ ਇਸਰਾਏਲੀਆਂ ਦਾ ਆਪਣੀ ਅਣਖ ਨਾਲ ਅੰਤ ਨਹੀਂ ਕੀਤਾ 12 ਏਸ ਲਈ ਆਖ, ਕਿ ਵੇਖ, ਮੈਂ ਉਹ ਨੂੰ ਆਪਣੀ ਸ਼ਾਂਤੀ ਦਾ ਨੇਮ ਦਿੰਦਾ ਹਾਂ 13 ਅਤੇ ਓਹ ਉਸ ਲਈ ਅਤੇ ਉਸਦੇ ਪਿੱਛੋਂ ਉਸ ਦੀ ਅੰਸ ਲਈ ਸਦਾ ਦੀ ਜਾਜਕਾਈ ਦਾ ਨੇਮ ਹੋਵੇਗਾ ਕਿਉਂ ਜੋ ਉਹ ਆਪਣੇ ਪਰਮੇਸ਼ੁਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪਰਾਸਚਿਤ ਕੀਤਾ 14 ਉਸ ਇਸਰਾਏਲੀ ਮਨੁੱਖ ਦਾ ਨਾਉਂ ਜ਼ਿਮਰੀ ਸੀ ਜੋ ਮਿਦਯਾਨੀ ਤੀਵੀਂ ਨਾਲ ਮਾਰਿਆ ਗਿਆ। ਉਹ ਸ਼ਿਮਓਨੀਆਂ ਵਿੱਚੋਂ ਆਪਣੇ ਪਿਤਾ ਦੇ ਘਰਾਣੇ ਦਾ ਪਰਧਾਨ ਸਾਲੂ ਦਾ ਪੁੱਤ੍ਰ ਸੀ 15 ਅਤੇ ਉਸ ਮਿਦਯਾਨੀ ਤੀਵੀਂ ਦਾ ਨਾਉਂ ਜਿਹੜੀ ਮਾਰੀ ਗਈ ਸੂਰ ਦੀ ਧੀ ਕਾਜ਼ਬੀ ਸੀ, ਅਤੇ ਉਹ ਆਪਣੇ ਪਿਤਾ ਦੇ ਘਰਾਣੇ ਵਿੱਚ ਮਿਦਯਾਨ ਦੇ ਲੋਕਾਂ ਦਾ ਮੁਖੀਆ ਸੀ।। 16 ਉਪਰੰਤ ਯਹੋਵਾਹ ਮੂਸਾ ਨੂੰ ਬੋਲਿਆ, 17 ਮਿਦਯਾਨੀਆਂ ਨੂੰ ਸਤਾਓ ਅਤੇ ਉਨ੍ਹਾਂ ਨੂੰ ਮਾਰੋ 18 ਕਿਉਂ ਜੋ ਉਹ ਤੁਹਾਨੂੰ ਆਪਣਿਆਂ ਛਲਾਂ ਨਾਲ ਮਾਰ ਸਤਾਉਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਨੇ ਤੁਹਾਨੂੰ ਛਲਿਆ ਜਿਵੇਂ ਪਓਰ ਦੀ ਗੱਲ਼ ਵਿੱਚ ਅਤੇ ਉਨ੍ਹਾਂ ਦੀ ਭੈਣ ਮਿਦਯਾਨ ਪਰਧਾਨ ਦੀ ਧੀ ਕਾਜ਼ਬੀ ਦੀ ਗੱਲ ਵਿੱਚ ਜਿਹੜੀ ਬਵਾ ਦੇ ਦਿਨ ਪਓਰ ਦੀ ਗੱਲ ਦੇ ਕਾਰਨ ਮਾਰੀ ਗਈ।।
1. ਜਦ ਇਸਰਾਏਲ ਸ਼ਿੱਟੀਮ ਵਿੱਚ ਵੱਸਦੇ ਸਨ, ਤਦ ਲੋਕ ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ ਕਰਨ ਲੱਗੇ ਪਏ 2. ਜਦ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਦੀਆਂ ਬਲੀਆਂ ਉੱਤੇ ਬੁਲਾਇਆ ਤਾਂ ਲੋਕਾਂ ਨੇ ਖਾਧਾ ਅਤੇ ਉਨ੍ਹਾਂ ਦੇ ਦੇਵਤਿਆਂ ਅੱਗੇ ਮੱਥਾ ਟੇਕਿਆ 3. ਸੋ ਇਸਰਾਏਲ ਪਓਰ ਦੇ ਬਆਲ ਦੇਵ ਨਾਲ ਰਲ ਗਿਆ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ 4. ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਲੋਕਾਂ ਦੇ ਸਾਰੇ ਮੁਖੀਆਂ ਨੂੰ ਲੈ ਕੇ ਯਹੋਵਾਹ ਦੇ ਅੱਗੇ ਧੁੱਪ ਵਿੱਚ ਟੰਗ ਦੇਹ ਤਾਂ ਜੋ ਯਹੋਵਾਹ ਦੇ ਕ੍ਰੋਧ ਦਾ ਤੱਤ ਇਸਰਾਏਲ ਤੋਂ ਟੱਲ ਜਾਵੇ 5. ਤਾਂ ਮੂਸਾ ਨੇ ਇਸਰਾਏਲ ਦੇ ਨਿਆਉਂਕਾਰਾਂ ਨੂੰ ਆਖਿਆ ਹਰ ਇੱਕ ਆਪਣੇ ਮਨੁੱਖਾਂ ਨੂੰ ਜਿਹੜੇ ਬਆਲ ਪਓਰ ਨਾਲ ਰਲ ਗਏ ਹਨ ਵੱਢ ਸੁੱਟੇ!।। 6. ਤਾਂ ਵੇਖੋ, ਇੱਕ ਇਸਰਾਏਲੀ ਮਨੁੱਖ ਆਇਆ ਅਤੇ ਆਪਣੇ ਭਰਾਵਾਂ ਲਈ ਇੱਕ ਮਿਦਯਾਨਣ ਨੂੰ ਮੂਸਾ ਦੇ ਵੇਖਦਿਆਂ ਅਤੇ ਸਾਰੀ ਇਸਰਾਏਲੀ ਮੰਡਲੀ ਦੇ ਵੇਖਦਿਆਂ ਤੇ ਜਦ ਓਹ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਰੋ ਰਹੇ ਸਨ ਲੈ ਆਇਆ 7. ਜਾਂ ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤ੍ਰ ਫੀਨਹਾਸ ਨੇ ਵੇਖਿਆ ਤਾਂ ਮੰਡਲੀ ਦੇ ਤੰਬੂ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਇੱਕ ਨੇਜ਼ਾ ਲਿਆ 8. ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਚਾਨਣੀ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲੀ ਮਨੁੱਖ ਅਤੇ ਉਸ ਤੀਵੀਂ ਦੇ ਢਿੱਡ ਨੂੰ ਵਿੰਨ੍ਹ ਸੁੱਟਿਆ ਤਾਂ ਇਸਰਾਏਲੀਆਂ ਤੋਂ ਬਵਾ ਰੁੱਕ ਗਈ 9. ਜਿਹੜੇ ਉਸ ਬਵਾ ਨਾਲ ਮਰੇ ਓਹ ਚੌਵੀ ਹਜ਼ਾਰ ਸਨ।। 10. ਫੇਰ ਯਹੋਵਾਹ ਮੂਸਾ ਨੂੰ ਬੋਲਿਆ, 11. ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤ੍ਰ ਫੀਨਹਾਸ ਨੇ ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਹੈ।। ਜਦ ਓਹ ਉਨ੍ਹਾਂ ਵਿੱਚ ਮੇਰੀ ਅਣਖ ਨਾਲ ਅਣਖੀ ਹੋਇਆ ਤਾਂ ਹੀ ਮੈਂ ਇਸਰਾਏਲੀਆਂ ਦਾ ਆਪਣੀ ਅਣਖ ਨਾਲ ਅੰਤ ਨਹੀਂ ਕੀਤਾ 12. ਏਸ ਲਈ ਆਖ, ਕਿ ਵੇਖ, ਮੈਂ ਉਹ ਨੂੰ ਆਪਣੀ ਸ਼ਾਂਤੀ ਦਾ ਨੇਮ ਦਿੰਦਾ ਹਾਂ 13. ਅਤੇ ਓਹ ਉਸ ਲਈ ਅਤੇ ਉਸਦੇ ਪਿੱਛੋਂ ਉਸ ਦੀ ਅੰਸ ਲਈ ਸਦਾ ਦੀ ਜਾਜਕਾਈ ਦਾ ਨੇਮ ਹੋਵੇਗਾ ਕਿਉਂ ਜੋ ਉਹ ਆਪਣੇ ਪਰਮੇਸ਼ੁਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪਰਾਸਚਿਤ ਕੀਤਾ 14. ਉਸ ਇਸਰਾਏਲੀ ਮਨੁੱਖ ਦਾ ਨਾਉਂ ਜ਼ਿਮਰੀ ਸੀ ਜੋ ਮਿਦਯਾਨੀ ਤੀਵੀਂ ਨਾਲ ਮਾਰਿਆ ਗਿਆ। ਉਹ ਸ਼ਿਮਓਨੀਆਂ ਵਿੱਚੋਂ ਆਪਣੇ ਪਿਤਾ ਦੇ ਘਰਾਣੇ ਦਾ ਪਰਧਾਨ ਸਾਲੂ ਦਾ ਪੁੱਤ੍ਰ ਸੀ 15. ਅਤੇ ਉਸ ਮਿਦਯਾਨੀ ਤੀਵੀਂ ਦਾ ਨਾਉਂ ਜਿਹੜੀ ਮਾਰੀ ਗਈ ਸੂਰ ਦੀ ਧੀ ਕਾਜ਼ਬੀ ਸੀ, ਅਤੇ ਉਹ ਆਪਣੇ ਪਿਤਾ ਦੇ ਘਰਾਣੇ ਵਿੱਚ ਮਿਦਯਾਨ ਦੇ ਲੋਕਾਂ ਦਾ ਮੁਖੀਆ ਸੀ।। 16. ਉਪਰੰਤ ਯਹੋਵਾਹ ਮੂਸਾ ਨੂੰ ਬੋਲਿਆ, 17. ਮਿਦਯਾਨੀਆਂ ਨੂੰ ਸਤਾਓ ਅਤੇ ਉਨ੍ਹਾਂ ਨੂੰ ਮਾਰੋ 18. ਕਿਉਂ ਜੋ ਉਹ ਤੁਹਾਨੂੰ ਆਪਣਿਆਂ ਛਲਾਂ ਨਾਲ ਮਾਰ ਸਤਾਉਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਨੇ ਤੁਹਾਨੂੰ ਛਲਿਆ ਜਿਵੇਂ ਪਓਰ ਦੀ ਗੱਲ਼ ਵਿੱਚ ਅਤੇ ਉਨ੍ਹਾਂ ਦੀ ਭੈਣ ਮਿਦਯਾਨ ਪਰਧਾਨ ਦੀ ਧੀ ਕਾਜ਼ਬੀ ਦੀ ਗੱਲ ਵਿੱਚ ਜਿਹੜੀ ਬਵਾ ਦੇ ਦਿਨ ਪਓਰ ਦੀ ਗੱਲ ਦੇ ਕਾਰਨ ਮਾਰੀ ਗਈ।।
  • ਗਿਣਤੀ ਅਧਿਆਇ 1  
  • ਗਿਣਤੀ ਅਧਿਆਇ 2  
  • ਗਿਣਤੀ ਅਧਿਆਇ 3  
  • ਗਿਣਤੀ ਅਧਿਆਇ 4  
  • ਗਿਣਤੀ ਅਧਿਆਇ 5  
  • ਗਿਣਤੀ ਅਧਿਆਇ 6  
  • ਗਿਣਤੀ ਅਧਿਆਇ 7  
  • ਗਿਣਤੀ ਅਧਿਆਇ 8  
  • ਗਿਣਤੀ ਅਧਿਆਇ 9  
  • ਗਿਣਤੀ ਅਧਿਆਇ 10  
  • ਗਿਣਤੀ ਅਧਿਆਇ 11  
  • ਗਿਣਤੀ ਅਧਿਆਇ 12  
  • ਗਿਣਤੀ ਅਧਿਆਇ 13  
  • ਗਿਣਤੀ ਅਧਿਆਇ 14  
  • ਗਿਣਤੀ ਅਧਿਆਇ 15  
  • ਗਿਣਤੀ ਅਧਿਆਇ 16  
  • ਗਿਣਤੀ ਅਧਿਆਇ 17  
  • ਗਿਣਤੀ ਅਧਿਆਇ 18  
  • ਗਿਣਤੀ ਅਧਿਆਇ 19  
  • ਗਿਣਤੀ ਅਧਿਆਇ 20  
  • ਗਿਣਤੀ ਅਧਿਆਇ 21  
  • ਗਿਣਤੀ ਅਧਿਆਇ 22  
  • ਗਿਣਤੀ ਅਧਿਆਇ 23  
  • ਗਿਣਤੀ ਅਧਿਆਇ 24  
  • ਗਿਣਤੀ ਅਧਿਆਇ 25  
  • ਗਿਣਤੀ ਅਧਿਆਇ 26  
  • ਗਿਣਤੀ ਅਧਿਆਇ 27  
  • ਗਿਣਤੀ ਅਧਿਆਇ 28  
  • ਗਿਣਤੀ ਅਧਿਆਇ 29  
  • ਗਿਣਤੀ ਅਧਿਆਇ 30  
  • ਗਿਣਤੀ ਅਧਿਆਇ 31  
  • ਗਿਣਤੀ ਅਧਿਆਇ 32  
  • ਗਿਣਤੀ ਅਧਿਆਇ 33  
  • ਗਿਣਤੀ ਅਧਿਆਇ 34  
  • ਗਿਣਤੀ ਅਧਿਆਇ 35  
  • ਗਿਣਤੀ ਅਧਿਆਇ 36  
×

Alert

×

Punjabi Letters Keypad References