ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਆਮੋਸ ਅਧਿਆਇ 5

1 ਹੇ ਇਸਰਾਏਲ ਦੇ ਘਰਾਣੇ, ਏਸ ਗੱਲ ਨੂੰ ਸੁਣੋ, ਜਿਹੜੀ ਮੈਂ ਤੁਹਾਡੇ ਉੱਤੇ ਵੈਣ ਪਾਕੇ ਚੁੱਕਦਾ ਹਾਂ, - 2 ਇਸਰਾਏਲ ਦੀ ਕੁਆਰੀ ਡਿੱਗ ਪਈ, ਉਹ ਫੇਰ ਨਾ ਉੱਠੇਗੀ, ਉਹ ਆਪਣੀ ਭੂਮੀ ਉੱਤੇ ਤਿਆਗੀ ਗਈ ਹੈ, ਉਹ ਦਾ ਚੁੱਕਣ ਵਾਲਾ ਕੋਈ ਨਹੀਂ। 3 ਪ੍ਰਭੁ ਯਹੋਵਾਹ ਇਉਂ ਫਰਮਾਉਂਦਾ ਹੈ, - ਜਿਸ ਸ਼ਹਿਰ ਵਿੱਚੋਂ ਹਜ਼ਾਰ ਨਿੱਕਲਦੇ ਸਨ, ਉੱਥੇ ਸੌ ਰਹਿ ਜਾਣਗੇ, ਜਿਸ ਤੋਂ ਸੌ ਨਿੱਕਲਦੇ ਸਨ, ਉੱਥੇ ਦਸ ਰਹਿ ਜਾਣਗੇ, ਇਸਰਾਏਲ ਦੇ ਘਰਾਣੇ ਲਈ।। 4 ਯਹੋਵਾਹ ਇਸਰਾਏਲ ਦੇ ਘਰਾਣੇ ਨੂੰ ਇਉਂ ਆਖਦਾ ਹੈ, - ਮੈਨੂੰ ਭਾਲੋ ਤਾਂ ਤੁਸੀਂ ਜੀਓਗੇ! 5 ਪਰ ਬੈਤਏਲ ਨੂੰ ਨਾ ਭਾਲੋ, ਨਾ ਗਿਲਗਾਲ ਵਿੱਚ ਵੜੋ, ਨਾ ਬਏਰ-ਸ਼ਬਾ ਨੂੰ ਲੰਘੋ, ਕਿਉਂ ਜੋ ਗਿਲਗਾਲ ਜ਼ਰੂਰ ਅਸੀਰੀ ਵਿੱਚ ਜਾਵੇਗਾ, ਅਤੇ ਬੈਤਏਲ ਮੁੱਕ ਜਾਵੇਗਾ। 6 ਯਹੋਵਾਹ ਨੂੰ ਭਾਲੋ ਅਤੇ ਜੀਓ! ਮਤੇ ਉਹ ਅੱਗ ਵਾਂਙੁ ਯੂਸੁਫ਼ ਦੇ ਘਰਾਣੇ ਉੱਤੇ ਭੜਕ ਉੱਠੇ, ਅਤੇ ਉਹ ਭਸਮ ਕਰੇ ਅਤੇ ਬੈਤਏਲ ਲਈ ਕੋਈ ਬੁਝਾਉਣ ਵਾਲਾ ਨਾ ਹੋਵੇ। 7 ਤੁਸੀਂ ਜਿਹੜੇ ਇਨਸਾਫ਼ ਨੂੰ ਨਾਗਦਾਉਨੇ ਵਿੱਚ ਬਦਲਦੇ ਹੋ, ਅਤੇ ਧਰਮ ਨੂੰ ਧਰਤੀ ਉੱਤੇ ਪਟਕਾਉਂਦੇ ਹੋ!।। 8 ਉਹ ਜੋ ਕੱਚ ਪਚਿਆ ਅਤੇ ਸਪਤ੍ਰਿਖ ਦੇ ਬਣਾਉਣ ਵਾਲਾ ਹੈ, ਜੋ ਮੌਤ ਦੇ ਸਾਏ ਨੂੰ ਫਜ਼ਰ ਵਿੱਚ ਬਦਲ ਦਿੰਦਾ ਹੈ, ਅਤੇ ਦਿਨ ਨੂੰ ਰਾਤ ਦਾ ਅਨ੍ਹੇਰਾ ਬਣਾ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ, ਅਤੇ ਓਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ, ਯਹੋਵਾਹ ਉਹ ਦਾ ਨਾਮ ਹੈ! 9 ਜੋ ਹਲਾਕਤ ਬਲਵਾਨ ਉੱਤੇ ਲਿਸ਼ਕਾਉਂਦਾ ਹੈ, ਭਈ ਹਲਾਕਾਤ ਗੜ੍ਹ ਉੱਤੇ ਪੈਂਦੀ ਹੈ!।। 10 ਜੋ ਫਾਟਕ ਵਿੱਚ ਤਾੜਦਾ ਹੈ, ਓਹ ਉਸ ਨਾਲ ਵੈਰ ਰੱਖਦੇ ਹਨ, ਜੋ ਸੱਚ ਹੀ ਸੱਚ ਬੋਲਦਾ ਹੈ, ਓਹ ਉਸ ਤੋਂ ਘਿਣ ਕਰਦੇ ਹਨ। 11 ਏਸ ਲਈ ਕਿ ਤੁਸੀਂ ਗਰੀਬ ਨੂੰ ਮਿੱਧਦੇ ਹੋ, ਅਤੇ ਉਸ ਤੋਂ ਕਣਕ ਦੀ ਉਗਰਾਹੀ ਜਾਸਤੀ ਨਾਲ ਕਰਦੇ ਹੋ, ਤੁਸੀਂ ਘੜੇ ਹੋਏ ਪੱਥਰਾਂ ਦੇ ਘਰ ਬਣਾਏ, ਪਰ ਉਨ੍ਹਾਂ ਵਿੱਚ ਵੱਸੋਗੇ ਨਾ! ਤੁਸਾਂ ਸੋਹਣੇ ਅੰਗੂਰੀ ਬਾਗ ਲਾਏ, ਪਰ ਉਨ੍ਹਾਂ ਦੀ ਮੈ ਪੀਓਗੇ ਨਾ! 12 ਮੈਂ ਤੁਹਾਡਿਆਂ ਬਹੁਤਿਆਂ ਅਪਰਾਧਾਂ ਨੂੰ, ਅਤੇ ਤੁਹਾਡਿਆਂ ਵੱਡਿਆਂ ਪਾਪਾਂ ਨੂੰ ਜਾਣਦਾ ਹਾਂ, - ਤੁਸੀਂ ਜੋ ਧਰਮੀ ਦੇ ਸਤਾਉਣ ਵਾਲੇ ਅਤੇ ਵੱਢੀ ਲੈਣ ਵਾਲੇ ਹੋ, ਜੋ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ! 13 ਸੋ ਜਿਹੜਾ ਚਾਤਰ ਹੈ, ਉਹ ਉਸ ਸਮੇਂ ਵਿੱਚ ਚੁਪ ਸਾਧ ਲਵੇ, ਕਿਉਂ ਜੋ ਏਹ ਵੇਲਾ ਬੁਰਾ ਹੈ!।। 14 ਭਲਾ ਭਾਲੋ, ਨਾ ਕਿ ਬੁਰਾ, ਤਾਂ ਜੋ ਤੁਸੀਂ ਜੀਉਂਦੇ ਰਹੋ, ਅਤੇ ਇਉਂ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇਗਾ, ਜਿਵੇਂ ਤੁਸੀਂ ਕਹਿੰਦੇ ਹੋ। 15 ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ, ਫਾਟਕ ਵਿੱਚ ਇਨਸਾਫ਼ ਕਾਇਮ ਕਰੋ, ਸ਼ਾਇਤ ਯਹੋਵਾਹ ਸੈਨਾ ਦਾ ਪਰਮੇਸ਼ੁਰ, ਯੂਸੁਫ਼ ਦੇ ਬਕੀਏ ਨਾਲ ਦਯਾ ਕਰੇ।। 16 ਸੋ ਪ੍ਰਭੁ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਇਉਂ ਫ਼ਰਮਾਉਂਦਾ ਹੈ, - ਸਾਰਿਆਂ ਚੌਕਾਂ ਵਿੱਚ ਚੀਕ ਚਿਹਾੜਾ, ਅਤੇ ਸਾਰੀਆਂ ਗਲੀਆਂ ਵਿੱਚ ਓਹ ਹਾਇ ਹਾਏ! ਆਖਣਗੇ, ਅਤੇ ਓਹ ਕਿੱਸਾਣ ਨੂੰ ਸੋਗ ਲਈ ਸੱਦਣਗੇ, ਅਤੇ ਸਿਆਪੇ ਦੇ ਮਾਹਿਰਾਂ ਨੂੰ ਰੋਣ ਪਿੱਟਣ ਲਈ। 17 ਸਾਰੇ ਅੰਗੂਰੀ ਬਾਗਾਂ ਵਿੱਚ ਰੋਣ ਪਿੱਟਣ ਹੋਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ, ਯਹੋਵਾਹ ਕਹਿੰਦਾ ਹੈ।। 18 ਹਾਇ ਤੁਹਾਡੇ ਉੱਤੇ ਜੋ ਯਹੋਵਾਹ ਦੇ ਦਿਨ ਨੂੰ ਲੋਚਦੇ ਹੋ! ਤੁਸੀਂ ਯਹੋਵਾਹ ਦਾ ਦਿਨ ਕਾਹਨੂੰ ਚਾਹੁੰਦੇ ਹੋॽ ਉਹ ਅਨ੍ਹੇਰਾ ਹੈ, ਚਾਨਣ ਨਹੀਂ! 19 ਜਿਵੇਂ ਕੋਈ ਮਨੁੱਖ ਬਬਰ ਸ਼ੇਰ ਅੱਗੋਂ ਨੱਠੇ, ਅਤੇ ਰਿਛ ਉਹ ਨੂੰ ਟੱਕਰੇ, ਯਾ ਉਹ ਘਰ ਵਿੱਚ ਵੜੇ ਅਤੇ ਆਪਣਾ ਹੱਥ ਕੰਧ ਉੱਤੇ ਰੱਖੇ, ਅਤੇ ਨਾਗ ਉਹ ਨੂੰ ਡੱਸ ਜਾਵੇ! 20 ਕੀ ਯਹੋਵਾਹ ਦਾ ਦਿਨ ਅਨ੍ਹੇਰਾ ਨਹੀਂ ਹੋਵੇਗਾ, ਨਾ ਕਿ ਚਾਨਣॽ ਅਤੇ ਘੁੱਪ ਘੇਰ, ਜਿਹ ਦੇ ਵਿੱਚ ਕੋਈ ਚਮਕ ਨਾ ਹੋਵੇਗੀॽ।। 21 ਮੈਂ ਤੁਹਾਡੇ ਪਰਬਾਂ ਨਾਲ ਵੈਰ ਰੱਖਦਾ ਤੇ ਘਿਣ ਕਰਦਾ ਹਾਂ, ਅਤੇ ਤੁਹਾਡੇ ਜੋੜ ਮੇਲਿਆਂ ਨੂੰ ਪਸੰਦ ਨਹੀਂ ਕਰਦਾ! 22 ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜ੍ਹਾਓ, ਮੈਂ ਓਹਨਾਂ ਨੂੰ ਕਬੂਲ ਨਾ ਕਰਾਂਗਾ, ਅਤੇ ਤੁਹਾਡੇ ਪਲੇ ਹੋਏ ਪਸੂਆਂ ਦੀਆਂ ਸੁਖ ਸਾਂਦ ਦੀਆਂ ਬਲੀਆਂ ਉੱਤੇ ਮੈਂ ਚਿਤ ਨਾ ਲਾਵਾਂਗਾ। 23 ਤੂੰ ਆਪਣੇ ਗੀਤਾਂ ਦਾ ਰੌਲਾ ਮੈਥੋਂ ਦੂਰ ਕਰ, ਨਾਲੇ ਮੈਂ ਤੇਰੇ ਰਬਾਬਾਂ ਦੀ ਸੁਰ ਨਾ ਸੁਣਾਂਗਾ! 24 ਪਰ ਇਨਸਾਫ਼ ਪਾਣੀਆਂ ਵਾਂਙੁ ਵਗੇ, ਅਤੇ ਧਰਮ ਬਾਰਾਂ ਮਾਸੀ ਨਦੀ ਵਾਂਙੁ! 25 ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਬਲੀਆਂ ਅਤੇ ਭੇਟਾਂ ਚਾਲੀ ਵਰ੍ਹੇ, ਉਜਾੜ ਵਿੱਚ ਮੇਰੇ ਹਜ਼ੂਰ ਲਿਆਉਂਦੇ ਰਹੇॽ 26 ਹਾਂ, ਤੁਸੀਂ ਆਪਣੇ ਪਾਤਸ਼ਾਹ ਸਿੱਕੂਥ ਨੂੰ ਚੁੱਕੀ ਫਿਰਦੇ ਰਹੇ ਅਤੇ ਕੀਯੂਨ ਆਪਣੇ ਬੁੱਤਾਂ ਨੂੰ, ਆਪਣੇ ਤਾਰਾ ਦੇਵ ਨੂੰ, ਜਿਹ ਨੂੰ ਤੁਸਾਂ ਆਪਣੇ ਲਈ ਬਣਾਇਆ! 27 ਸੋ ਮੈਂ ਦੰਮਿਸਕ ਤੋਂ ਪਰੇ ਅਸੀਰੀ ਵਿੱਚ ਤੁਹਾਨੂੰ ਲੈ ਜਾਵਾਂਗਾ, ਯਹੋਵਾਹ ਆਖਦਾ ਹੈ, ਜਿਹ ਦਾ ਨਾਮ ਸੈਨਾ ਦਾ ਪਰਮੇਸ਼ੁਰ ਹੈ!।।
1. ਹੇ ਇਸਰਾਏਲ ਦੇ ਘਰਾਣੇ, ਏਸ ਗੱਲ ਨੂੰ ਸੁਣੋ, ਜਿਹੜੀ ਮੈਂ ਤੁਹਾਡੇ ਉੱਤੇ ਵੈਣ ਪਾਕੇ ਚੁੱਕਦਾ ਹਾਂ, - 2. ਇਸਰਾਏਲ ਦੀ ਕੁਆਰੀ ਡਿੱਗ ਪਈ, ਉਹ ਫੇਰ ਨਾ ਉੱਠੇਗੀ, ਉਹ ਆਪਣੀ ਭੂਮੀ ਉੱਤੇ ਤਿਆਗੀ ਗਈ ਹੈ, ਉਹ ਦਾ ਚੁੱਕਣ ਵਾਲਾ ਕੋਈ ਨਹੀਂ। 3. ਪ੍ਰਭੁ ਯਹੋਵਾਹ ਇਉਂ ਫਰਮਾਉਂਦਾ ਹੈ, - ਜਿਸ ਸ਼ਹਿਰ ਵਿੱਚੋਂ ਹਜ਼ਾਰ ਨਿੱਕਲਦੇ ਸਨ, ਉੱਥੇ ਸੌ ਰਹਿ ਜਾਣਗੇ, ਜਿਸ ਤੋਂ ਸੌ ਨਿੱਕਲਦੇ ਸਨ, ਉੱਥੇ ਦਸ ਰਹਿ ਜਾਣਗੇ, ਇਸਰਾਏਲ ਦੇ ਘਰਾਣੇ ਲਈ।। 4. ਯਹੋਵਾਹ ਇਸਰਾਏਲ ਦੇ ਘਰਾਣੇ ਨੂੰ ਇਉਂ ਆਖਦਾ ਹੈ, - ਮੈਨੂੰ ਭਾਲੋ ਤਾਂ ਤੁਸੀਂ ਜੀਓਗੇ! 5. ਪਰ ਬੈਤਏਲ ਨੂੰ ਨਾ ਭਾਲੋ, ਨਾ ਗਿਲਗਾਲ ਵਿੱਚ ਵੜੋ, ਨਾ ਬਏਰ-ਸ਼ਬਾ ਨੂੰ ਲੰਘੋ, ਕਿਉਂ ਜੋ ਗਿਲਗਾਲ ਜ਼ਰੂਰ ਅਸੀਰੀ ਵਿੱਚ ਜਾਵੇਗਾ, ਅਤੇ ਬੈਤਏਲ ਮੁੱਕ ਜਾਵੇਗਾ। 6. ਯਹੋਵਾਹ ਨੂੰ ਭਾਲੋ ਅਤੇ ਜੀਓ! ਮਤੇ ਉਹ ਅੱਗ ਵਾਂਙੁ ਯੂਸੁਫ਼ ਦੇ ਘਰਾਣੇ ਉੱਤੇ ਭੜਕ ਉੱਠੇ, ਅਤੇ ਉਹ ਭਸਮ ਕਰੇ ਅਤੇ ਬੈਤਏਲ ਲਈ ਕੋਈ ਬੁਝਾਉਣ ਵਾਲਾ ਨਾ ਹੋਵੇ। 7. ਤੁਸੀਂ ਜਿਹੜੇ ਇਨਸਾਫ਼ ਨੂੰ ਨਾਗਦਾਉਨੇ ਵਿੱਚ ਬਦਲਦੇ ਹੋ, ਅਤੇ ਧਰਮ ਨੂੰ ਧਰਤੀ ਉੱਤੇ ਪਟਕਾਉਂਦੇ ਹੋ!।। 8. ਉਹ ਜੋ ਕੱਚ ਪਚਿਆ ਅਤੇ ਸਪਤ੍ਰਿਖ ਦੇ ਬਣਾਉਣ ਵਾਲਾ ਹੈ, ਜੋ ਮੌਤ ਦੇ ਸਾਏ ਨੂੰ ਫਜ਼ਰ ਵਿੱਚ ਬਦਲ ਦਿੰਦਾ ਹੈ, ਅਤੇ ਦਿਨ ਨੂੰ ਰਾਤ ਦਾ ਅਨ੍ਹੇਰਾ ਬਣਾ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ, ਅਤੇ ਓਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ, ਯਹੋਵਾਹ ਉਹ ਦਾ ਨਾਮ ਹੈ! 9. ਜੋ ਹਲਾਕਤ ਬਲਵਾਨ ਉੱਤੇ ਲਿਸ਼ਕਾਉਂਦਾ ਹੈ, ਭਈ ਹਲਾਕਾਤ ਗੜ੍ਹ ਉੱਤੇ ਪੈਂਦੀ ਹੈ!।। 10. ਜੋ ਫਾਟਕ ਵਿੱਚ ਤਾੜਦਾ ਹੈ, ਓਹ ਉਸ ਨਾਲ ਵੈਰ ਰੱਖਦੇ ਹਨ, ਜੋ ਸੱਚ ਹੀ ਸੱਚ ਬੋਲਦਾ ਹੈ, ਓਹ ਉਸ ਤੋਂ ਘਿਣ ਕਰਦੇ ਹਨ। 11. ਏਸ ਲਈ ਕਿ ਤੁਸੀਂ ਗਰੀਬ ਨੂੰ ਮਿੱਧਦੇ ਹੋ, ਅਤੇ ਉਸ ਤੋਂ ਕਣਕ ਦੀ ਉਗਰਾਹੀ ਜਾਸਤੀ ਨਾਲ ਕਰਦੇ ਹੋ, ਤੁਸੀਂ ਘੜੇ ਹੋਏ ਪੱਥਰਾਂ ਦੇ ਘਰ ਬਣਾਏ, ਪਰ ਉਨ੍ਹਾਂ ਵਿੱਚ ਵੱਸੋਗੇ ਨਾ! ਤੁਸਾਂ ਸੋਹਣੇ ਅੰਗੂਰੀ ਬਾਗ ਲਾਏ, ਪਰ ਉਨ੍ਹਾਂ ਦੀ ਮੈ ਪੀਓਗੇ ਨਾ! 12. ਮੈਂ ਤੁਹਾਡਿਆਂ ਬਹੁਤਿਆਂ ਅਪਰਾਧਾਂ ਨੂੰ, ਅਤੇ ਤੁਹਾਡਿਆਂ ਵੱਡਿਆਂ ਪਾਪਾਂ ਨੂੰ ਜਾਣਦਾ ਹਾਂ, - ਤੁਸੀਂ ਜੋ ਧਰਮੀ ਦੇ ਸਤਾਉਣ ਵਾਲੇ ਅਤੇ ਵੱਢੀ ਲੈਣ ਵਾਲੇ ਹੋ, ਜੋ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ! 13. ਸੋ ਜਿਹੜਾ ਚਾਤਰ ਹੈ, ਉਹ ਉਸ ਸਮੇਂ ਵਿੱਚ ਚੁਪ ਸਾਧ ਲਵੇ, ਕਿਉਂ ਜੋ ਏਹ ਵੇਲਾ ਬੁਰਾ ਹੈ!।। 14. ਭਲਾ ਭਾਲੋ, ਨਾ ਕਿ ਬੁਰਾ, ਤਾਂ ਜੋ ਤੁਸੀਂ ਜੀਉਂਦੇ ਰਹੋ, ਅਤੇ ਇਉਂ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇਗਾ, ਜਿਵੇਂ ਤੁਸੀਂ ਕਹਿੰਦੇ ਹੋ। 15. ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ, ਫਾਟਕ ਵਿੱਚ ਇਨਸਾਫ਼ ਕਾਇਮ ਕਰੋ, ਸ਼ਾਇਤ ਯਹੋਵਾਹ ਸੈਨਾ ਦਾ ਪਰਮੇਸ਼ੁਰ, ਯੂਸੁਫ਼ ਦੇ ਬਕੀਏ ਨਾਲ ਦਯਾ ਕਰੇ।। 16. ਸੋ ਪ੍ਰਭੁ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਇਉਂ ਫ਼ਰਮਾਉਂਦਾ ਹੈ, - ਸਾਰਿਆਂ ਚੌਕਾਂ ਵਿੱਚ ਚੀਕ ਚਿਹਾੜਾ, ਅਤੇ ਸਾਰੀਆਂ ਗਲੀਆਂ ਵਿੱਚ ਓਹ ਹਾਇ ਹਾਏ! ਆਖਣਗੇ, ਅਤੇ ਓਹ ਕਿੱਸਾਣ ਨੂੰ ਸੋਗ ਲਈ ਸੱਦਣਗੇ, ਅਤੇ ਸਿਆਪੇ ਦੇ ਮਾਹਿਰਾਂ ਨੂੰ ਰੋਣ ਪਿੱਟਣ ਲਈ। 17. ਸਾਰੇ ਅੰਗੂਰੀ ਬਾਗਾਂ ਵਿੱਚ ਰੋਣ ਪਿੱਟਣ ਹੋਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ, ਯਹੋਵਾਹ ਕਹਿੰਦਾ ਹੈ।। 18. ਹਾਇ ਤੁਹਾਡੇ ਉੱਤੇ ਜੋ ਯਹੋਵਾਹ ਦੇ ਦਿਨ ਨੂੰ ਲੋਚਦੇ ਹੋ! ਤੁਸੀਂ ਯਹੋਵਾਹ ਦਾ ਦਿਨ ਕਾਹਨੂੰ ਚਾਹੁੰਦੇ ਹੋॽ ਉਹ ਅਨ੍ਹੇਰਾ ਹੈ, ਚਾਨਣ ਨਹੀਂ! 19. ਜਿਵੇਂ ਕੋਈ ਮਨੁੱਖ ਬਬਰ ਸ਼ੇਰ ਅੱਗੋਂ ਨੱਠੇ, ਅਤੇ ਰਿਛ ਉਹ ਨੂੰ ਟੱਕਰੇ, ਯਾ ਉਹ ਘਰ ਵਿੱਚ ਵੜੇ ਅਤੇ ਆਪਣਾ ਹੱਥ ਕੰਧ ਉੱਤੇ ਰੱਖੇ, ਅਤੇ ਨਾਗ ਉਹ ਨੂੰ ਡੱਸ ਜਾਵੇ! 20. ਕੀ ਯਹੋਵਾਹ ਦਾ ਦਿਨ ਅਨ੍ਹੇਰਾ ਨਹੀਂ ਹੋਵੇਗਾ, ਨਾ ਕਿ ਚਾਨਣॽ ਅਤੇ ਘੁੱਪ ਘੇਰ, ਜਿਹ ਦੇ ਵਿੱਚ ਕੋਈ ਚਮਕ ਨਾ ਹੋਵੇਗੀॽ।। 21. ਮੈਂ ਤੁਹਾਡੇ ਪਰਬਾਂ ਨਾਲ ਵੈਰ ਰੱਖਦਾ ਤੇ ਘਿਣ ਕਰਦਾ ਹਾਂ, ਅਤੇ ਤੁਹਾਡੇ ਜੋੜ ਮੇਲਿਆਂ ਨੂੰ ਪਸੰਦ ਨਹੀਂ ਕਰਦਾ! 22. ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜ੍ਹਾਓ, ਮੈਂ ਓਹਨਾਂ ਨੂੰ ਕਬੂਲ ਨਾ ਕਰਾਂਗਾ, ਅਤੇ ਤੁਹਾਡੇ ਪਲੇ ਹੋਏ ਪਸੂਆਂ ਦੀਆਂ ਸੁਖ ਸਾਂਦ ਦੀਆਂ ਬਲੀਆਂ ਉੱਤੇ ਮੈਂ ਚਿਤ ਨਾ ਲਾਵਾਂਗਾ। 23. ਤੂੰ ਆਪਣੇ ਗੀਤਾਂ ਦਾ ਰੌਲਾ ਮੈਥੋਂ ਦੂਰ ਕਰ, ਨਾਲੇ ਮੈਂ ਤੇਰੇ ਰਬਾਬਾਂ ਦੀ ਸੁਰ ਨਾ ਸੁਣਾਂਗਾ! 24. ਪਰ ਇਨਸਾਫ਼ ਪਾਣੀਆਂ ਵਾਂਙੁ ਵਗੇ, ਅਤੇ ਧਰਮ ਬਾਰਾਂ ਮਾਸੀ ਨਦੀ ਵਾਂਙੁ! 25. ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਬਲੀਆਂ ਅਤੇ ਭੇਟਾਂ ਚਾਲੀ ਵਰ੍ਹੇ, ਉਜਾੜ ਵਿੱਚ ਮੇਰੇ ਹਜ਼ੂਰ ਲਿਆਉਂਦੇ ਰਹੇॽ 26. ਹਾਂ, ਤੁਸੀਂ ਆਪਣੇ ਪਾਤਸ਼ਾਹ ਸਿੱਕੂਥ ਨੂੰ ਚੁੱਕੀ ਫਿਰਦੇ ਰਹੇ ਅਤੇ ਕੀਯੂਨ ਆਪਣੇ ਬੁੱਤਾਂ ਨੂੰ, ਆਪਣੇ ਤਾਰਾ ਦੇਵ ਨੂੰ, ਜਿਹ ਨੂੰ ਤੁਸਾਂ ਆਪਣੇ ਲਈ ਬਣਾਇਆ! 27. ਸੋ ਮੈਂ ਦੰਮਿਸਕ ਤੋਂ ਪਰੇ ਅਸੀਰੀ ਵਿੱਚ ਤੁਹਾਨੂੰ ਲੈ ਜਾਵਾਂਗਾ, ਯਹੋਵਾਹ ਆਖਦਾ ਹੈ, ਜਿਹ ਦਾ ਨਾਮ ਸੈਨਾ ਦਾ ਪਰਮੇਸ਼ੁਰ ਹੈ!।।
  • ਆਮੋਸ ਅਧਿਆਇ 1  
  • ਆਮੋਸ ਅਧਿਆਇ 2  
  • ਆਮੋਸ ਅਧਿਆਇ 3  
  • ਆਮੋਸ ਅਧਿਆਇ 4  
  • ਆਮੋਸ ਅਧਿਆਇ 5  
  • ਆਮੋਸ ਅਧਿਆਇ 6  
  • ਆਮੋਸ ਅਧਿਆਇ 7  
  • ਆਮੋਸ ਅਧਿਆਇ 8  
  • ਆਮੋਸ ਅਧਿਆਇ 9  
×

Alert

×

Punjabi Letters Keypad References