ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

ਯਸਈਆਹ ਅਧਿਆਇ 38

1 ਉਨ੍ਹੀਂ ਦਿਨੀਂ ਹਿਜ਼ਕੀਯਾਹ ਬਿਮਾਰ ਹੋ ਕੇ ਮਰਨ ਲੱਗਾ ਸੀ ਤਾਂ ਆਮੋਸ ਦਾ ਪੁੱਤ੍ਰ ਯਸਾਯਾਹ ਨਬੀ ਉਹ ਦੇ ਕੋਲ ਆਇਆ ਅਰ ਉਹ ਨੂੰ ਆਖਿਆ, ਯਹੋਵਾਹ ਐਉਂ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜੁੰਮੇਵਾਰੀ ਪਾ, ਕਿਉਂ ਜੋ ਤੂੰ ਮਰਨਾਊਂ ਹੈਂ ਅਰ ਬਚੇਂਗਾ ਨਹੀਂ 2 ਤਦ ਹਿਜ਼ਕੀਯਾਹ ਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾਹ ਕੋਲੋਂ ਪ੍ਰਾਰਥਨਾ ਕੀਤੀ 3 ਅਤੇ ਆਖਿਆ, ਹੇ ਯਹੋਵਾਹ, ਚੇਤੇ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਨਾਲ ਅਰ ਪੂਰੇ ਦਿਲ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਸੀ ਉਹੋ ਮੈਂ ਕੀਤਾ ਹੈ। ਤਾਂ ਹਿਜ਼ਕੀਯਾਹ ਭੁੱਬਾਂ ਮਾਰ ਮਾਰ ਕੇ ਰੋਇਆ 4 ਫੇਰ ਯਹੋਵਾਹ ਦਾ ਬਚਨ ਯਸਾਯਾਹ ਨੂੰ ਆਇਆ 5 ਕਿ ਜਾਹ, ਹਿਜ਼ਕੀਯਾਹ ਨੂੰ ਆਖ ਭਈ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਐਉਂ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ। ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਵਰਹੇ ਹੋਰ ਵਧਾਵਾਂਗਾ 6 ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਛੁਡਾਵਾਂਗਾ ਅਤੇ ਇਸ ਸ਼ਹਿਰ ਨੂੰ ਸਾਂਭ ਰੱਖਾਂਗਾ 7 ਯਹੋਵਾਹ ਵੱਲੋਂ ਤੇਰੇ ਲਈ ਏਹ ਨਿਸ਼ਾਨ ਹੋਵੇਗਾ ਕਿ ਯਹੋਵਾਹ ਆਪਣਾ ਬਚਨ ਜੋ ਉਹ ਬੋਲਿਆ ਪੂਰਾ ਕਰੇਗਾ 8 ਵੇਖ, ਮੈਂ ਉਸ ਪਰਛਾਵੇਂ ਨੂੰ ਜਿਹੜਾ ਆਹਾਜ਼ ਦੀ ਧੁੱਪ ਘੜੀ ਉੱਤੇ ਸੂਰਜ ਨਾਲ ਲਹਿ ਗਿਆ ਹੈ ਦਸ ਦਰਜੇ ਪਿੱਛਾਹਾਂ ਮੋੜ ਦਿਆਂਗਾ। ਤਾਂ ਸੂਰਜ ਦਾ ਪਰਛਾਵਾਂ ਦਸ ਦਰਜੇ ਧੁੱਪ ਘੜੀ ਉੱਤੇ ਮੁੜ ਗਿਆ ਜਿੱਥੋਂ ਉਹ ਲਹਿ ਗਿਆ ਸੀ।। 9 ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀ ਲਿਖਤ ਜਦ ਉਹ ਬਿਮਾਰ ਹੋ ਕੇ ਆਪਣੀ ਬਿਮਾਰੀ ਤੋਂ ਬਚ ਗਿਆ, - 10 ਮੈਂ ਆਖਿਆ ਸੀ ਕਿ ਮੈਂ ਆਪਣੀ ਅੱਧੀ ਉਮਰ ਵਿੱਚ ਪਤਾਲ ਦੇ ਫਾਟਕਾਂ ਵਿੱਚ ਚੱਲਿਆ ਜਾਵਾਂਗਾ, ਮੈਂ ਆਪਣੇ ਵਰਿਹਾਂ ਦੇ ਬਕੀਏ ਤੋਂ ਰਹਿ ਗਿਆ ਹਾਂ। 11 ਮੈਂ ਆਖਿਆ, ਮੈਂ ਯਹੋਵਾਹ ਨੂੰ ਨਹੀਂ ਵੇਖਾਂਗਾ, ਯਹੋਵਾਹ ਨੂੰ ਜੀਉਂਦਿਆਂ ਦੀ ਧਰਤੀ ਵਿੱਚ, ਮੈਂ ਆਦਮੀ ਨੂੰ ਸੰਸਾਰ ਦੇ ਵਾਸੀਆਂ ਨਾਲ ਫੇਰ ਨਹੀਂ ਤੱਕਾਂਗਾ। 12 ਮੇਰਾ ਡੇਰਾ ਪੁੱਟਿਆ ਗਿਆ, ਅਤੇ ਅਯਾਲੀ ਦੇ ਤੰਬੂ ਵਾਂਙੁ ਮੇਰੇ ਉੱਤੋਂ ਚੁੱਕਿਆ ਗਿਆ, ਮੈਂ ਜੁਲਾਹੇ ਵਾਂਙੁ ਆਪਣਾ ਜੀਵਨ ਵਲ੍ਹੇਟ ਲਿਆ, ਉਹ ਮੈਨੂੰ ਖੱਡੀ ਤੋਂ ਕੱਟ ਦੇਵੇਗਾ, ਦਿਨ ਤੋਂ ਰਾਤ ਤੀਕ ਤੂੰ ਮੇਰਾ ਅੰਤ ਕਰ ਦੇਵੇਂਗਾ। 13 ਮੈਂ ਸਵੇਰ ਤੀਕ ਸ਼ੇਰ ਬਬਰ ਵਾਂਙੁ ਹੂੰਗਦਾ ਰਿਹਾ, ਐਉਂ ਉਹ ਮੇਰੀਆਂ ਸਾਰੀਆਂ ਹੱਡੀਆਂ ਭੰਨ ਸੁੱਟਦਾ ਹੈ, ਦਿਨ ਤੋਂ ਰਾਤ ਤੀਕ ਤੂੰ ਮੇਰਾ ਅੰਤ ਕਰ ਦੇਵੇਂਗਾ।। 14 ਮੈਂ ਅਬਾਬੀਲ ਯਾ ਕੂੰਜ ਵਾਂਙੁ ਚੀਂ ਚੀਂ ਕਰਦਾ ਰਿਹਾ, ਮੈਂ ਘੁੱਗੀ ਵਾਂਙੁ ਹੁੰਗਦਾ ਰਿਹਾ, ਮੇਰੀਆਂ ਅੱਖਾਂ ਉਤਾਹਾਂ ਵੇਖਣ ਤੋਂ ਰਹਿ ਗਈਆਂ, ਹੇ ਯਹੋਵਾਹ, ਮੇਰੇ ਉੱਤੇ ਜ਼ੁਲਮ ਹੈ, ਤੂੰ ਮੇਰੀ ਜ਼ਮਾਨਤ ਦੇਹ! 15 ਮੈਂ ਕੀ ਬੋਲਾਂ? ਓਸ ਮੈਨੂੰ ਆਖਿਆ, ਅਤੇ ਓਸ ਆਪ ਕੀਤਾ ਵੀ। ਮੈਂ ਆਪਣੀ ਜਾਨ ਤੀ ਕੁੜੱਤਣ ਦੇ ਕਾਰਨ, ਆਪਣੇ ਸਾਰੇ ਵਰਹੇ ਹੌਲੀ ਹੌਲੀ ਚੱਲਾਂਗਾ।। 16 ਹੇ ਪ੍ਰਭੁ, ਇਨ੍ਹਾਂ ਗੱਲਾਂ ਦੇ ਕਾਰਨ ਮਨੁੱਖ ਦੀ ਹਯਾਤੀ ਹੈ, ਅਤੇ ਇਨ੍ਹਾਂ ਹੀ ਸਾਰੀਆਂ ਵਿੱਚ ਮੇਰੇ ਆਤਮਾ ਦੀ ਹਯਾਤੀ ਹੈ, ਸੋ ਮੈਨੂੰ ਚੰਗਾ ਕਰ ਅਤੇ ਮੈਨੂੰ ਹਯਾਤੀ ਬਖ਼ਸ਼। 17 ਵੇਖ, ਮੇਰੀ ਸ਼ਾਂਤੀ ਲਈ ਕੁੜੱਤਣ ਹੀ ਕੁੜੱਤਣ ਹੁੰਦੀ ਸੀ, ਪਰ ਤੈਂ ਪ੍ਰੇਮ ਨਾਲ ਮੇਰੀ ਜਾਨ ਨੂੰ ਨੇਸਤੀ ਦੇ ਟੋਏ ਤੋਂ ਛੁਡਾਇਆ ਹੈ, ਕਿਉਂ ਜੋ ਤੈਂ ਮੇਰੇ ਸਾਰੇ ਪਾਪਾਂ ਨੂੰ, ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ। 18 ਪਤਾਲ ਤਾਂ ਤੇਰਾ ਧੰਨਵਾਦ ਨਹੀਂ ਕਰ ਸੱਕਦਾ, ਨਾ ਮੌਤ ਤੇਰੀ ਉਸਤਤ ਕਰ ਸੱਕਦੀ, ਟੋਏ ਵਿੱਚ ਲਹਿਣ ਵਾਲੇ ਤੇਰੀ ਵਫ਼ਾਦਾਰੀ ਦੀ ਆਸ ਨਹੀਂ ਰੱਖ ਸੱਕਦੇ। 19 ਜੀਉਂਦਾ, ਹਾਂ, ਜੀਉਂਦਾ ਹੀ ਤੇਰਾ ਧੰਨਵਾਦ ਕਰੇਗਾ, ਜਿਵੇਂ ਮੈਂ ਅੱਜ ਕਰਦਾ ਹਾਂ! ਪਿਤਾ ਆਪਣੇ ਪੁੱਤ੍ਰ ਨੂੰ ਤੇਰੀ ਵਫ਼ਾਦਾਰੀ ਦੱਸੇਗਾ। 20 ਯਹੋਵਾਹ ਮੇਰੇ ਬਚਾਉਣ ਲਈ ਤਿਆਰ ਹੈ, ਸੋ ਅਸੀਂ ਆਪਣੇ ਤਾਰ ਵਾਲੇ ਵਾਜੇ ਆਪਣੀ ਉਮਰ ਦੇ ਸਾਰੇ ਦਿਨ ਯਹੋਵਾਹ ਦੇ ਭਵਨ ਵਿੱਚ ਵਜਾਵਾਂਗੇ।। 21 ਯਸਾਯਾਹ ਨੇ ਆਖਿਆ ਸੀ, ਓਹ ਹਜੀਰਾਂ ਦੀ ਲੁੱਪਰੀ ਲੈ ਕੇ ਫੋੜੇ ਉੱਤੇ ਲੇਪ ਕਰ ਦੇਣ ਤਾਂ ਉਹ ਬਚਜਾਵੇਗਾ 22 ਹਿਜ਼ਕੀਯਾਹ ਨੇ ਆਖਿਆ ਸੀ, ਕੀ ਨਿਸ਼ਾਨ ਹੈ ਭਈ ਮੈਂ ਯਹੋਵਾਹ ਦੇ ਭਵਨ ਨੂੰ ਚੜ੍ਹਾਂਗਾ?।।
1 ਉਨ੍ਹੀਂ ਦਿਨੀਂ ਹਿਜ਼ਕੀਯਾਹ ਬਿਮਾਰ ਹੋ ਕੇ ਮਰਨ ਲੱਗਾ ਸੀ ਤਾਂ ਆਮੋਸ ਦਾ ਪੁੱਤ੍ਰ ਯਸਾਯਾਹ ਨਬੀ ਉਹ ਦੇ ਕੋਲ ਆਇਆ ਅਰ ਉਹ ਨੂੰ ਆਖਿਆ, ਯਹੋਵਾਹ ਐਉਂ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜੁੰਮੇਵਾਰੀ ਪਾ, ਕਿਉਂ ਜੋ ਤੂੰ ਮਰਨਾਊਂ ਹੈਂ ਅਰ ਬਚੇਂਗਾ ਨਹੀਂ .::. 2 ਤਦ ਹਿਜ਼ਕੀਯਾਹ ਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾਹ ਕੋਲੋਂ ਪ੍ਰਾਰਥਨਾ ਕੀਤੀ .::. 3 ਅਤੇ ਆਖਿਆ, ਹੇ ਯਹੋਵਾਹ, ਚੇਤੇ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਨਾਲ ਅਰ ਪੂਰੇ ਦਿਲ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਸੀ ਉਹੋ ਮੈਂ ਕੀਤਾ ਹੈ। ਤਾਂ ਹਿਜ਼ਕੀਯਾਹ ਭੁੱਬਾਂ ਮਾਰ ਮਾਰ ਕੇ ਰੋਇਆ .::. 4 ਫੇਰ ਯਹੋਵਾਹ ਦਾ ਬਚਨ ਯਸਾਯਾਹ ਨੂੰ ਆਇਆ .::. 5 ਕਿ ਜਾਹ, ਹਿਜ਼ਕੀਯਾਹ ਨੂੰ ਆਖ ਭਈ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਐਉਂ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ। ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਵਰਹੇ ਹੋਰ ਵਧਾਵਾਂਗਾ .::. 6 ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਛੁਡਾਵਾਂਗਾ ਅਤੇ ਇਸ ਸ਼ਹਿਰ ਨੂੰ ਸਾਂਭ ਰੱਖਾਂਗਾ .::. 7 ਯਹੋਵਾਹ ਵੱਲੋਂ ਤੇਰੇ ਲਈ ਏਹ ਨਿਸ਼ਾਨ ਹੋਵੇਗਾ ਕਿ ਯਹੋਵਾਹ ਆਪਣਾ ਬਚਨ ਜੋ ਉਹ ਬੋਲਿਆ ਪੂਰਾ ਕਰੇਗਾ .::. 8 ਵੇਖ, ਮੈਂ ਉਸ ਪਰਛਾਵੇਂ ਨੂੰ ਜਿਹੜਾ ਆਹਾਜ਼ ਦੀ ਧੁੱਪ ਘੜੀ ਉੱਤੇ ਸੂਰਜ ਨਾਲ ਲਹਿ ਗਿਆ ਹੈ ਦਸ ਦਰਜੇ ਪਿੱਛਾਹਾਂ ਮੋੜ ਦਿਆਂਗਾ। ਤਾਂ ਸੂਰਜ ਦਾ ਪਰਛਾਵਾਂ ਦਸ ਦਰਜੇ ਧੁੱਪ ਘੜੀ ਉੱਤੇ ਮੁੜ ਗਿਆ ਜਿੱਥੋਂ ਉਹ ਲਹਿ ਗਿਆ ਸੀ।। .::. 9 ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀ ਲਿਖਤ ਜਦ ਉਹ ਬਿਮਾਰ ਹੋ ਕੇ ਆਪਣੀ ਬਿਮਾਰੀ ਤੋਂ ਬਚ ਗਿਆ, - .::. 10 ਮੈਂ ਆਖਿਆ ਸੀ ਕਿ ਮੈਂ ਆਪਣੀ ਅੱਧੀ ਉਮਰ ਵਿੱਚ ਪਤਾਲ ਦੇ ਫਾਟਕਾਂ ਵਿੱਚ ਚੱਲਿਆ ਜਾਵਾਂਗਾ, ਮੈਂ ਆਪਣੇ ਵਰਿਹਾਂ ਦੇ ਬਕੀਏ ਤੋਂ ਰਹਿ ਗਿਆ ਹਾਂ। .::. 11 ਮੈਂ ਆਖਿਆ, ਮੈਂ ਯਹੋਵਾਹ ਨੂੰ ਨਹੀਂ ਵੇਖਾਂਗਾ, ਯਹੋਵਾਹ ਨੂੰ ਜੀਉਂਦਿਆਂ ਦੀ ਧਰਤੀ ਵਿੱਚ, ਮੈਂ ਆਦਮੀ ਨੂੰ ਸੰਸਾਰ ਦੇ ਵਾਸੀਆਂ ਨਾਲ ਫੇਰ ਨਹੀਂ ਤੱਕਾਂਗਾ। .::. 12 ਮੇਰਾ ਡੇਰਾ ਪੁੱਟਿਆ ਗਿਆ, ਅਤੇ ਅਯਾਲੀ ਦੇ ਤੰਬੂ ਵਾਂਙੁ ਮੇਰੇ ਉੱਤੋਂ ਚੁੱਕਿਆ ਗਿਆ, ਮੈਂ ਜੁਲਾਹੇ ਵਾਂਙੁ ਆਪਣਾ ਜੀਵਨ ਵਲ੍ਹੇਟ ਲਿਆ, ਉਹ ਮੈਨੂੰ ਖੱਡੀ ਤੋਂ ਕੱਟ ਦੇਵੇਗਾ, ਦਿਨ ਤੋਂ ਰਾਤ ਤੀਕ ਤੂੰ ਮੇਰਾ ਅੰਤ ਕਰ ਦੇਵੇਂਗਾ। .::. 13 ਮੈਂ ਸਵੇਰ ਤੀਕ ਸ਼ੇਰ ਬਬਰ ਵਾਂਙੁ ਹੂੰਗਦਾ ਰਿਹਾ, ਐਉਂ ਉਹ ਮੇਰੀਆਂ ਸਾਰੀਆਂ ਹੱਡੀਆਂ ਭੰਨ ਸੁੱਟਦਾ ਹੈ, ਦਿਨ ਤੋਂ ਰਾਤ ਤੀਕ ਤੂੰ ਮੇਰਾ ਅੰਤ ਕਰ ਦੇਵੇਂਗਾ।। .::. 14 ਮੈਂ ਅਬਾਬੀਲ ਯਾ ਕੂੰਜ ਵਾਂਙੁ ਚੀਂ ਚੀਂ ਕਰਦਾ ਰਿਹਾ, ਮੈਂ ਘੁੱਗੀ ਵਾਂਙੁ ਹੁੰਗਦਾ ਰਿਹਾ, ਮੇਰੀਆਂ ਅੱਖਾਂ ਉਤਾਹਾਂ ਵੇਖਣ ਤੋਂ ਰਹਿ ਗਈਆਂ, ਹੇ ਯਹੋਵਾਹ, ਮੇਰੇ ਉੱਤੇ ਜ਼ੁਲਮ ਹੈ, ਤੂੰ ਮੇਰੀ ਜ਼ਮਾਨਤ ਦੇਹ! .::. 15 ਮੈਂ ਕੀ ਬੋਲਾਂ? ਓਸ ਮੈਨੂੰ ਆਖਿਆ, ਅਤੇ ਓਸ ਆਪ ਕੀਤਾ ਵੀ। ਮੈਂ ਆਪਣੀ ਜਾਨ ਤੀ ਕੁੜੱਤਣ ਦੇ ਕਾਰਨ, ਆਪਣੇ ਸਾਰੇ ਵਰਹੇ ਹੌਲੀ ਹੌਲੀ ਚੱਲਾਂਗਾ।। .::. 16 ਹੇ ਪ੍ਰਭੁ, ਇਨ੍ਹਾਂ ਗੱਲਾਂ ਦੇ ਕਾਰਨ ਮਨੁੱਖ ਦੀ ਹਯਾਤੀ ਹੈ, ਅਤੇ ਇਨ੍ਹਾਂ ਹੀ ਸਾਰੀਆਂ ਵਿੱਚ ਮੇਰੇ ਆਤਮਾ ਦੀ ਹਯਾਤੀ ਹੈ, ਸੋ ਮੈਨੂੰ ਚੰਗਾ ਕਰ ਅਤੇ ਮੈਨੂੰ ਹਯਾਤੀ ਬਖ਼ਸ਼। .::. 17 ਵੇਖ, ਮੇਰੀ ਸ਼ਾਂਤੀ ਲਈ ਕੁੜੱਤਣ ਹੀ ਕੁੜੱਤਣ ਹੁੰਦੀ ਸੀ, ਪਰ ਤੈਂ ਪ੍ਰੇਮ ਨਾਲ ਮੇਰੀ ਜਾਨ ਨੂੰ ਨੇਸਤੀ ਦੇ ਟੋਏ ਤੋਂ ਛੁਡਾਇਆ ਹੈ, ਕਿਉਂ ਜੋ ਤੈਂ ਮੇਰੇ ਸਾਰੇ ਪਾਪਾਂ ਨੂੰ, ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ। .::. 18 ਪਤਾਲ ਤਾਂ ਤੇਰਾ ਧੰਨਵਾਦ ਨਹੀਂ ਕਰ ਸੱਕਦਾ, ਨਾ ਮੌਤ ਤੇਰੀ ਉਸਤਤ ਕਰ ਸੱਕਦੀ, ਟੋਏ ਵਿੱਚ ਲਹਿਣ ਵਾਲੇ ਤੇਰੀ ਵਫ਼ਾਦਾਰੀ ਦੀ ਆਸ ਨਹੀਂ ਰੱਖ ਸੱਕਦੇ। .::. 19 ਜੀਉਂਦਾ, ਹਾਂ, ਜੀਉਂਦਾ ਹੀ ਤੇਰਾ ਧੰਨਵਾਦ ਕਰੇਗਾ, ਜਿਵੇਂ ਮੈਂ ਅੱਜ ਕਰਦਾ ਹਾਂ! ਪਿਤਾ ਆਪਣੇ ਪੁੱਤ੍ਰ ਨੂੰ ਤੇਰੀ ਵਫ਼ਾਦਾਰੀ ਦੱਸੇਗਾ। .::. 20 ਯਹੋਵਾਹ ਮੇਰੇ ਬਚਾਉਣ ਲਈ ਤਿਆਰ ਹੈ, ਸੋ ਅਸੀਂ ਆਪਣੇ ਤਾਰ ਵਾਲੇ ਵਾਜੇ ਆਪਣੀ ਉਮਰ ਦੇ ਸਾਰੇ ਦਿਨ ਯਹੋਵਾਹ ਦੇ ਭਵਨ ਵਿੱਚ ਵਜਾਵਾਂਗੇ।। .::. 21 ਯਸਾਯਾਹ ਨੇ ਆਖਿਆ ਸੀ, ਓਹ ਹਜੀਰਾਂ ਦੀ ਲੁੱਪਰੀ ਲੈ ਕੇ ਫੋੜੇ ਉੱਤੇ ਲੇਪ ਕਰ ਦੇਣ ਤਾਂ ਉਹ ਬਚਜਾਵੇਗਾ .::. 22 ਹਿਜ਼ਕੀਯਾਹ ਨੇ ਆਖਿਆ ਸੀ, ਕੀ ਨਿਸ਼ਾਨ ਹੈ ਭਈ ਮੈਂ ਯਹੋਵਾਹ ਦੇ ਭਵਨ ਨੂੰ ਚੜ੍ਹਾਂਗਾ?।। .::.
  • ਯਸਈਆਹ ਅਧਿਆਇ 1  
  • ਯਸਈਆਹ ਅਧਿਆਇ 2  
  • ਯਸਈਆਹ ਅਧਿਆਇ 3  
  • ਯਸਈਆਹ ਅਧਿਆਇ 4  
  • ਯਸਈਆਹ ਅਧਿਆਇ 5  
  • ਯਸਈਆਹ ਅਧਿਆਇ 6  
  • ਯਸਈਆਹ ਅਧਿਆਇ 7  
  • ਯਸਈਆਹ ਅਧਿਆਇ 8  
  • ਯਸਈਆਹ ਅਧਿਆਇ 9  
  • ਯਸਈਆਹ ਅਧਿਆਇ 10  
  • ਯਸਈਆਹ ਅਧਿਆਇ 11  
  • ਯਸਈਆਹ ਅਧਿਆਇ 12  
  • ਯਸਈਆਹ ਅਧਿਆਇ 13  
  • ਯਸਈਆਹ ਅਧਿਆਇ 14  
  • ਯਸਈਆਹ ਅਧਿਆਇ 15  
  • ਯਸਈਆਹ ਅਧਿਆਇ 16  
  • ਯਸਈਆਹ ਅਧਿਆਇ 17  
  • ਯਸਈਆਹ ਅਧਿਆਇ 18  
  • ਯਸਈਆਹ ਅਧਿਆਇ 19  
  • ਯਸਈਆਹ ਅਧਿਆਇ 20  
  • ਯਸਈਆਹ ਅਧਿਆਇ 21  
  • ਯਸਈਆਹ ਅਧਿਆਇ 22  
  • ਯਸਈਆਹ ਅਧਿਆਇ 23  
  • ਯਸਈਆਹ ਅਧਿਆਇ 24  
  • ਯਸਈਆਹ ਅਧਿਆਇ 25  
  • ਯਸਈਆਹ ਅਧਿਆਇ 26  
  • ਯਸਈਆਹ ਅਧਿਆਇ 27  
  • ਯਸਈਆਹ ਅਧਿਆਇ 28  
  • ਯਸਈਆਹ ਅਧਿਆਇ 29  
  • ਯਸਈਆਹ ਅਧਿਆਇ 30  
  • ਯਸਈਆਹ ਅਧਿਆਇ 31  
  • ਯਸਈਆਹ ਅਧਿਆਇ 32  
  • ਯਸਈਆਹ ਅਧਿਆਇ 33  
  • ਯਸਈਆਹ ਅਧਿਆਇ 34  
  • ਯਸਈਆਹ ਅਧਿਆਇ 35  
  • ਯਸਈਆਹ ਅਧਿਆਇ 36  
  • ਯਸਈਆਹ ਅਧਿਆਇ 37  
  • ਯਸਈਆਹ ਅਧਿਆਇ 38  
  • ਯਸਈਆਹ ਅਧਿਆਇ 39  
  • ਯਸਈਆਹ ਅਧਿਆਇ 40  
  • ਯਸਈਆਹ ਅਧਿਆਇ 41  
  • ਯਸਈਆਹ ਅਧਿਆਇ 42  
  • ਯਸਈਆਹ ਅਧਿਆਇ 43  
  • ਯਸਈਆਹ ਅਧਿਆਇ 44  
  • ਯਸਈਆਹ ਅਧਿਆਇ 45  
  • ਯਸਈਆਹ ਅਧਿਆਇ 46  
  • ਯਸਈਆਹ ਅਧਿਆਇ 47  
  • ਯਸਈਆਹ ਅਧਿਆਇ 48  
  • ਯਸਈਆਹ ਅਧਿਆਇ 49  
  • ਯਸਈਆਹ ਅਧਿਆਇ 50  
  • ਯਸਈਆਹ ਅਧਿਆਇ 51  
  • ਯਸਈਆਹ ਅਧਿਆਇ 52  
  • ਯਸਈਆਹ ਅਧਿਆਇ 53  
  • ਯਸਈਆਹ ਅਧਿਆਇ 54  
  • ਯਸਈਆਹ ਅਧਿਆਇ 55  
  • ਯਸਈਆਹ ਅਧਿਆਇ 56  
  • ਯਸਈਆਹ ਅਧਿਆਇ 57  
  • ਯਸਈਆਹ ਅਧਿਆਇ 58  
  • ਯਸਈਆਹ ਅਧਿਆਇ 59  
  • ਯਸਈਆਹ ਅਧਿਆਇ 60  
  • ਯਸਈਆਹ ਅਧਿਆਇ 61  
  • ਯਸਈਆਹ ਅਧਿਆਇ 62  
  • ਯਸਈਆਹ ਅਧਿਆਇ 63  
  • ਯਸਈਆਹ ਅਧਿਆਇ 64  
  • ਯਸਈਆਹ ਅਧਿਆਇ 65  
  • ਯਸਈਆਹ ਅਧਿਆਇ 66  
×

Alert

×

Punjabi Letters Keypad References