ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

ਯਸਈਆਹ ਅਧਿਆਇ 45

1 ਯਹੋਵਾਹ ਆਪਣੇ ਮਸਹ ਕੀਤੇ ਹੋਏ ਖੋਰੁਸ ਨੂੰ ਇਉਂ ਆਖਦਾ ਹੈ, ਜਿਸ ਦਾ ਸੱਜਾ ਹੱਥ ਮੈਂ ਫੜਿਆ, ਭਈ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, ਅਤੇ ਪਾਤਸ਼ਾਹਾਂ ਦੇ ਕਮਰ ਕੱਸੇ ਖੋਲ੍ਹ ਦਿਆਂ, ਭਈ ਮੈਂ ਦਰਵੱਜੇ ਉਹ ਦੇ ਸਾਹਮਣੇ ਖੋਲ੍ਹ ਦਿਆਂ, ਅਤੇ ਫਾਟਕ ਬੰਦ ਨਾ ਕੀਤੇ ਜਾਣ, 2 ਮੈਂ ਤੇਰੇ ਅੱਗੇ ਅੱਗੇ ਚਲਾਂਗਾ, ਅਤੇ ਉੱਚਿਆਈਆਂ ਨੂੰ ਪੱਧਰਿਆਂ ਕਰਾਂਗਾ, ਮੈਂ ਪਿੱਤਲ ਦੇ ਦਰ ਭੰਨ ਸੁੱਟਾਂਗਾ, ਅਤੇ ਲੋਹੇ ਦੇ ਹੋੜੇ ਵੱਢ ਦਿਆਂਗਾ। 3 ਮੈਂ ਤੈਨੂੰ ਅਨ੍ਹੇਰੇ ਦੇ ਖ਼ਜ਼ਾਨੇ, ਅਤੇ ਲੁਕੇ ਹੋਏ ਥਾਵਾਂ ਦੇ ਪਦਾਰਥ ਦਿਆਂਗਾ, ਤਾਂ ਜੋ ਤੂੰ ਜਾਣੇਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹਾਂ, ਜੋ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਉਂਦਾ ਹੈ। 4 ਮੇਰੇ ਦਾਸ ਯਾਕੂਬ ਦੀ, ਅਤੇ ਇਸਰਾਏਲ ਮੇਰੇ ਚੁਣਵੇਂ ਦੀ ਖਾਤਰ, ਮੈਂ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਇਆ ਹੈ, ਅਤੇ ਤੈਨੂੰ ਪਦਵੀ ਦਿੱਤੀ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ। 5 ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ, ਮੈਥੋਂ ਬਿਨਾ ਕੋਈ ਪਰਮੇਸ਼ੁਰ ਨਹੀਂ, ਮੈਂ ਤੇਰਾ ਲੱਕ ਬੰਨ੍ਹਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ, 6 ਤਾਂ ਜੋ ਓਹ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲਹਿੰਦੇ ਪਾਸੇ ਤੋਂ ਜਾਣਨ, ਕਿ ਮੈਂਥੋਂ ਬਿਨਾ ਹੋਰ ਕੋਈ ਨਹੀਂ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਹੀ ਨਹੀਂ। 7 ਮੈਂ ਚਾਨਣ ਦਾ ਸਿਰਜਣਹਾਰ ਅਤੇ ਅਨ੍ਹੇਰੇ ਦਾ ਕਰਤਾਰ, ਮੈਂ ਸ਼ਾਂਤੀ ਦਾ ਬਣਾਉਣ ਵਾਲਾ ਅਤੇ ਬਿਪਤਾ ਦਾ ਕਰਤਾ ਹਾਂ, ਮੈਂ ਯਹੋਵਾਹ ਏਹ ਸਾਰੇ ਕੰਮ ਕਰਦਾ ਹਾਂ।। 8 ਹੇ ਅਕਾਸ਼ੋ, ਉੱਤੋਂ ਚੋ ਪਓ! ਅਤੇ ਗਗਨ ਧਰਮ ਨੂੰ ਵਰ੍ਹਾਉਣ, ਧਰਤੀ ਖੁਲ੍ਹ ਜਾਵੇ ਅਤੇ ਮੁਕਤੀ ਦਾ ਫਲ ਲਿਆਵੇ, ਅਤੇ ਧਰਮ ਨੂੰ ਵੀ ਉਗਾਵੇ, ਮੈਂ ਯਹੋਵਾਹ ਨੇ ਉਹ ਨੂੰ ਉਤਪਤ ਕੀਤਾ।। 9 ਹਾਏ ਉਹ ਦੇ ਉੱਤੇ ਜੋ ਆਪਣੇ ਸਾਜਣਹਾਰ ਨਾਲ ਝਗੜਦਾ ਹੈ, ਠੀਕਰਾ ਮਿੱਟੀ ਦਿਆਂ ਠੀਕਰਿਆਂ ਵਿੱਚ! ਭਲਾ, ਮਿੱਟੀ ਆਪਣੇ ਸਾਜਣਹਾਰ ਨੂੰ ਆਖੇ, ਤੂੰ ਕੀ ਬਣਾਉਂਦਾ ਹੈਂ? ਯਾ ਤੇਰੀ ਕਿਰਤ, ਕਿ ਉਹ ਦੇ ਤਾਂ ਹੱਥ ਹੈ ਨਹੀਂ! 10 ਹਾਇ ਉਹ ਦੇ ਉੱਤੇ ਜੋ ਕਿਸੇ ਪਿਉ ਨੂੰ ਆਖਦਾ ਹੈ, ਤੂੰ ਕਾਸ ਨੂੰ ਜਨਮ ਦਿੰਦਾ ਹੈਂ? ਯਾ ਕਿਸੇ ਤੀਵੀਂ ਨੂੰ, ਤੈਨੂੰ ਕਾਹ ਦੀਆਂ ਪੀੜਾਂ ਲੱਗੀਆਂ ਹਨ?।। 11 ਯਹੋਵਾਹ ਇਉਂ ਆਖਦਾ ਹੈ, ਉਹ ਜੋ ਇਸਰਾਏਲ ਦਾ ਪਵਿੱਤਰ ਪੁਰਖ, ਅਤੇ ਉਹ ਦਾ ਸਿਰਜਣਹਾਰ ਹੈ, ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ? ਮੇਰੇ ਪੁੱਤ੍ਰਾਂ ਵਿਖੇ, ਮੇਰੀ ਦਸਤਕਾਰੀ ਵਿਖੇ, ਤੁਸੀਂ ਮੈਨੂੰ ਹੁਕਮ ਦਿਓਗੇ? 12 ਮੈਂ ਹੀ ਧਰਤੀ ਨੂੰ ਬਣਾਇਆ, ਅਤੇ ਆਦਮੀ ਨੂੰ ਉਹ ਦੇ ਉੱਤੇ ਉਤਪਤ ਕੀਤਾ, ਮੈਂ ਆਪਣੇ ਹੱਥ ਨਾਲ ਅਕਾਸ਼ ਨੂੰ ਤਾਣਿਆ, ਅਤੇ ਉਹ ਦੀ ਸਾਰੀ ਸੈਨਾ ਨੂੰ ਮੈਂ ਹੀ ਹੁਕਮ ਦਿੱਤਾ। 13 ਮੈਂ ਉਹ ਨੂੰ ਧਰਮ ਵਿੱਚ ਉਠਾਇਆ, ਅਤੇ ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ, ਉਹ ਮੇਰਾ ਸ਼ਹਿਰ ਉਸਾਰੇਗਾ, ਅਤੇ ਮੇਰੇ ਅਸੀਰਾਂ ਨੂੰ ਅਜ਼ਾਦ ਕਰੇਗਾ, ਬਿਨਾ ਮੁੱਲ ਅਰ ਬਿਨਾ ਵੱਟੇ ਦੇ, ਸੈਨਾਂ ਦਾ ਯਹੋਵਾਹ ਆਖਦਾ ਹੈ।। 14 ਯਹੋਵਾਹ ਇਉਂ ਆਖਦਾ ਹੈ, ਮਿਸਰ ਦੀ ਕਮਾਈ, ਕੂਸ਼ ਦਾ ਬੁਪਾਰ, ਅਤੇ ਸਬਾ ਦੇ ਕੱਦ ਵਾਲੇ ਮਨੁੱਖ, ਓਹ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ ਹੋਣਗੇ, ਓਹ ਤੇਰੇ ਪਿੱਛੇ ਚੱਲਣਗੇ, ਓਹ ਜਕੜੇ ਹੋਏ ਲੰਘਣਗੇ, ਓਹ ਤੇਰੇ ਅੱਗੇ ਮੱਥਾ ਟੇਕਣਗੇ, ਓਹ ਤੇਰੇ ਅੱਗੇ ਬੇਨਤੀ ਕਰਨਗੇ, ਕਿ ਪਰਮੇਸ਼ੁਰ ਤੇਰੇ ਨਾਲ ਹੀ ਹੈ, ਕੋਈ ਹੋਰ ਨਹੀਂ, ਕੋਈ ਹੋਰ ਪਰਮੇਸ਼ੁਰ ਨਹੀਂ। 15 ਤੂੰ ਸੱਚ ਮੁੱਚ ਇੱਕ ਪਰਮੇਸ਼ੁਰ ਹੈਂ ਜੋ ਆਪ ਨੂੰ ਲੁਕਾਉਂਦਾ ਹੈਂ, ਹੇ ਇਸਰਾਏਲ ਦੇ ਬਚਾਉਣ ਵਾਲੇ ਪਰਮੇਸ਼ੁਰ। 16 ਓਹ ਸਭ ਸ਼ਰਮ ਖਾਣਗੇ ਨਾਲੇ ਨਮੋਸ਼ੀ ਉਠਾਉਣਗੇ, ਜਿਹੜੇ ਬੁੱਤ ਸਾਜ਼ ਹਨ, ਓਹ ਇਕੱਠੇ ਨਮੋਸ਼ੀ ਵਿੱਚ ਜਾਣਗੇ। 17 ਇਸਰਾਏਲ ਯਹੋਵਾਹ ਤੋਂ ਅਨੰਤ ਮੁਕਤੀ ਲਈ ਬਚਾਇਆ ਜਾਵੇਗਾ, ਤੁਸੀਂ ਜੁੱਗੋ ਜੁੱਗ ਸਦਾ ਤੀਕ ਨਾ ਸ਼ਰਮ ਖਾਓਗੇ, ਨਾ ਨਮੋਸ਼ੀ ਉਠਾਓਗੇ।। 18 ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ, - ਉਹ ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ, - ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ, - ਉਹ ਇਉਂ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਨਹੀਂ। 19 ਮੈਂ ਗੁਪਤ ਵਿੱਚ ਨਹੀਂ ਬੋਲਿਆ, ਨਾ ਧਰਤੀ ਦੇ ਅਨ੍ਹੇਰੇ ਥਾਂ ਵਿੱਚ, ਮੈਂ ਯਾਕੂਬ ਦੀ ਅੰਸ ਨੂੰ ਨਹੀਂ ਆਖਿਆ, ਕਿ ਮੈਨੂੰ ਵਿਅਰਥ ਭਾਲੋ, ਮੈਂ ਯਹੋਵਾਹ ਧਰਮ ਦਾ ਬੋਲਣ ਵਾਲਾ, ਮੈਂ ਸਿੱਧੀਆਂ ਗੱਲਾਂ ਦਾ ਦੱਸਣ ਵਾਲਾ ਹਾਂ।। 20 ਇਕੱਠੇ ਹੋ ਜਾਓ ਅਤੇ ਆਓ, ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ! ਓਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ, ਅਤੇ ਅਜੇਹੇ ਠਾਕਰ ਅੱਗੇ ਪ੍ਰਾਰਥਨਾ ਕਰਦੇ ਹਨ, ਜੋ ਨਹੀਂ ਬਚਾ ਸੱਕਦਾ! 21 ਬਿਆਨ ਕਰੋ ਤੇ ਪੇਸ਼ ਕਰੋ, - ਹਾਂ, ਓਹ ਇਕੱਠੇ ਸਲਾਹ ਕਰਨ, - ਕਿਸ ਨੇ ਪੁਰਾਣੇ ਸਮੇਂ ਤੋਂ ਏਹ ਸਣਾਇਆ? ਕਿਸ ਨੇ ਪਰਾਚੀਨ ਸਮੇਂ ਤੋਂ ਏਹ ਦਾ ਵਰਨਣ ਕੀਤਾ? ਭਲਾ, ਮੈਂ ਯਹੋਵਾਹ ਨੇ ਹੀ ਨਹੀਂ? ਮੈਥੋਂ ਬਿਨਾ ਹੋਰ ਕੋਈ ਪਰਮੇਸ਼ੁਰ ਨਹੀਂ, ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ, ਮੈਥੋਂ ਛੁੱਟ ਕੋਈ ਹੈ ਹੀ ਨਹੀਂ। 22 ਹੇ ਧਰਤੀ ਦੇ ਕੰਢਿਆਂ ਦਿਓ, ਮੇਰੀ ਵੱਲ ਮੂੰਹ ਕਰੋ ਅਤੇ ਬਚ ਜਾਓ! ਮੈਂ ਪਰਮੇਸ਼ੁਰ ਜੋ ਹਾਂ ਅਤੇ ਹੋਰ ਹੈ ਨਹੀਂ। 23 ਮੈਂ ਆਪਣੀ ਸੌਂਹ ਖਾਧੀ ਹੈ, ਮੇਰੇ ਮੂੰਹ ਤੋਂ ਧਰਮ ਦਾ ਬਚਨ ਨਿੱਕਲਿਆ ਹੈ, ਅਤੇ ਉਹ ਮੁੜੇਗਾ ਨਹੀਂ, ਭਈ ਹਰ ਗੋਡਾ ਮੇਰੇ ਅੱਗੇ ਨਿਵੇਗਾ, ਹਰ ਜ਼ਬਾਨ ਮੇਰੀ ਸੌਂਹ ਖਾਵੇਗੀ। 24 ਮੇਰੇ ਵਿਖੇ ਏਹ ਆਖਿਆ ਜਾਵੇਗਾ, ਭਈ ਨਿਰਾ ਯਹੋਵਾਹ ਵਿੱਚ ਹੀ ਧਰਮ ਤੇ ਬਲ ਹੈ, ਸਭ ਜੋ ਉਸ ਨਾਲ ਗੁੱਸੇ ਹੁੰਦੇ ਸਨ ਉਸ ਕੋਲ ਆਉਣਗੇ ਅਤੇ ਸ਼ਰਮ ਖਾਣਗੇ। 25 ਇਸਰਾਏਲ ਦੀ ਸਾਰੀ ਅੰਸ ਯਹੋਵਾਹ ਵਿੱਚ ਧਰਮੀ ਠਹਿਰੇਗੀ ਅਤੇ ਮਾਣ ਕਰੇਗੀ।।
1 ਯਹੋਵਾਹ ਆਪਣੇ ਮਸਹ ਕੀਤੇ ਹੋਏ ਖੋਰੁਸ ਨੂੰ ਇਉਂ ਆਖਦਾ ਹੈ, ਜਿਸ ਦਾ ਸੱਜਾ ਹੱਥ ਮੈਂ ਫੜਿਆ, ਭਈ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, ਅਤੇ ਪਾਤਸ਼ਾਹਾਂ ਦੇ ਕਮਰ ਕੱਸੇ ਖੋਲ੍ਹ ਦਿਆਂ, ਭਈ ਮੈਂ ਦਰਵੱਜੇ ਉਹ ਦੇ ਸਾਹਮਣੇ ਖੋਲ੍ਹ ਦਿਆਂ, ਅਤੇ ਫਾਟਕ ਬੰਦ ਨਾ ਕੀਤੇ ਜਾਣ, .::. 2 ਮੈਂ ਤੇਰੇ ਅੱਗੇ ਅੱਗੇ ਚਲਾਂਗਾ, ਅਤੇ ਉੱਚਿਆਈਆਂ ਨੂੰ ਪੱਧਰਿਆਂ ਕਰਾਂਗਾ, ਮੈਂ ਪਿੱਤਲ ਦੇ ਦਰ ਭੰਨ ਸੁੱਟਾਂਗਾ, ਅਤੇ ਲੋਹੇ ਦੇ ਹੋੜੇ ਵੱਢ ਦਿਆਂਗਾ। .::. 3 ਮੈਂ ਤੈਨੂੰ ਅਨ੍ਹੇਰੇ ਦੇ ਖ਼ਜ਼ਾਨੇ, ਅਤੇ ਲੁਕੇ ਹੋਏ ਥਾਵਾਂ ਦੇ ਪਦਾਰਥ ਦਿਆਂਗਾ, ਤਾਂ ਜੋ ਤੂੰ ਜਾਣੇਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹਾਂ, ਜੋ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਉਂਦਾ ਹੈ। .::. 4 ਮੇਰੇ ਦਾਸ ਯਾਕੂਬ ਦੀ, ਅਤੇ ਇਸਰਾਏਲ ਮੇਰੇ ਚੁਣਵੇਂ ਦੀ ਖਾਤਰ, ਮੈਂ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਇਆ ਹੈ, ਅਤੇ ਤੈਨੂੰ ਪਦਵੀ ਦਿੱਤੀ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ। .::. 5 ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ, ਮੈਥੋਂ ਬਿਨਾ ਕੋਈ ਪਰਮੇਸ਼ੁਰ ਨਹੀਂ, ਮੈਂ ਤੇਰਾ ਲੱਕ ਬੰਨ੍ਹਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ, .::. 6 ਤਾਂ ਜੋ ਓਹ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲਹਿੰਦੇ ਪਾਸੇ ਤੋਂ ਜਾਣਨ, ਕਿ ਮੈਂਥੋਂ ਬਿਨਾ ਹੋਰ ਕੋਈ ਨਹੀਂ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਹੀ ਨਹੀਂ। .::. 7 ਮੈਂ ਚਾਨਣ ਦਾ ਸਿਰਜਣਹਾਰ ਅਤੇ ਅਨ੍ਹੇਰੇ ਦਾ ਕਰਤਾਰ, ਮੈਂ ਸ਼ਾਂਤੀ ਦਾ ਬਣਾਉਣ ਵਾਲਾ ਅਤੇ ਬਿਪਤਾ ਦਾ ਕਰਤਾ ਹਾਂ, ਮੈਂ ਯਹੋਵਾਹ ਏਹ ਸਾਰੇ ਕੰਮ ਕਰਦਾ ਹਾਂ।। .::. 8 ਹੇ ਅਕਾਸ਼ੋ, ਉੱਤੋਂ ਚੋ ਪਓ! ਅਤੇ ਗਗਨ ਧਰਮ ਨੂੰ ਵਰ੍ਹਾਉਣ, ਧਰਤੀ ਖੁਲ੍ਹ ਜਾਵੇ ਅਤੇ ਮੁਕਤੀ ਦਾ ਫਲ ਲਿਆਵੇ, ਅਤੇ ਧਰਮ ਨੂੰ ਵੀ ਉਗਾਵੇ, ਮੈਂ ਯਹੋਵਾਹ ਨੇ ਉਹ ਨੂੰ ਉਤਪਤ ਕੀਤਾ।। .::. 9 ਹਾਏ ਉਹ ਦੇ ਉੱਤੇ ਜੋ ਆਪਣੇ ਸਾਜਣਹਾਰ ਨਾਲ ਝਗੜਦਾ ਹੈ, ਠੀਕਰਾ ਮਿੱਟੀ ਦਿਆਂ ਠੀਕਰਿਆਂ ਵਿੱਚ! ਭਲਾ, ਮਿੱਟੀ ਆਪਣੇ ਸਾਜਣਹਾਰ ਨੂੰ ਆਖੇ, ਤੂੰ ਕੀ ਬਣਾਉਂਦਾ ਹੈਂ? ਯਾ ਤੇਰੀ ਕਿਰਤ, ਕਿ ਉਹ ਦੇ ਤਾਂ ਹੱਥ ਹੈ ਨਹੀਂ! .::. 10 ਹਾਇ ਉਹ ਦੇ ਉੱਤੇ ਜੋ ਕਿਸੇ ਪਿਉ ਨੂੰ ਆਖਦਾ ਹੈ, ਤੂੰ ਕਾਸ ਨੂੰ ਜਨਮ ਦਿੰਦਾ ਹੈਂ? ਯਾ ਕਿਸੇ ਤੀਵੀਂ ਨੂੰ, ਤੈਨੂੰ ਕਾਹ ਦੀਆਂ ਪੀੜਾਂ ਲੱਗੀਆਂ ਹਨ?।। .::. 11 ਯਹੋਵਾਹ ਇਉਂ ਆਖਦਾ ਹੈ, ਉਹ ਜੋ ਇਸਰਾਏਲ ਦਾ ਪਵਿੱਤਰ ਪੁਰਖ, ਅਤੇ ਉਹ ਦਾ ਸਿਰਜਣਹਾਰ ਹੈ, ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ? ਮੇਰੇ ਪੁੱਤ੍ਰਾਂ ਵਿਖੇ, ਮੇਰੀ ਦਸਤਕਾਰੀ ਵਿਖੇ, ਤੁਸੀਂ ਮੈਨੂੰ ਹੁਕਮ ਦਿਓਗੇ? .::. 12 ਮੈਂ ਹੀ ਧਰਤੀ ਨੂੰ ਬਣਾਇਆ, ਅਤੇ ਆਦਮੀ ਨੂੰ ਉਹ ਦੇ ਉੱਤੇ ਉਤਪਤ ਕੀਤਾ, ਮੈਂ ਆਪਣੇ ਹੱਥ ਨਾਲ ਅਕਾਸ਼ ਨੂੰ ਤਾਣਿਆ, ਅਤੇ ਉਹ ਦੀ ਸਾਰੀ ਸੈਨਾ ਨੂੰ ਮੈਂ ਹੀ ਹੁਕਮ ਦਿੱਤਾ। .::. 13 ਮੈਂ ਉਹ ਨੂੰ ਧਰਮ ਵਿੱਚ ਉਠਾਇਆ, ਅਤੇ ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ, ਉਹ ਮੇਰਾ ਸ਼ਹਿਰ ਉਸਾਰੇਗਾ, ਅਤੇ ਮੇਰੇ ਅਸੀਰਾਂ ਨੂੰ ਅਜ਼ਾਦ ਕਰੇਗਾ, ਬਿਨਾ ਮੁੱਲ ਅਰ ਬਿਨਾ ਵੱਟੇ ਦੇ, ਸੈਨਾਂ ਦਾ ਯਹੋਵਾਹ ਆਖਦਾ ਹੈ।। .::. 14 ਯਹੋਵਾਹ ਇਉਂ ਆਖਦਾ ਹੈ, ਮਿਸਰ ਦੀ ਕਮਾਈ, ਕੂਸ਼ ਦਾ ਬੁਪਾਰ, ਅਤੇ ਸਬਾ ਦੇ ਕੱਦ ਵਾਲੇ ਮਨੁੱਖ, ਓਹ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ ਹੋਣਗੇ, ਓਹ ਤੇਰੇ ਪਿੱਛੇ ਚੱਲਣਗੇ, ਓਹ ਜਕੜੇ ਹੋਏ ਲੰਘਣਗੇ, ਓਹ ਤੇਰੇ ਅੱਗੇ ਮੱਥਾ ਟੇਕਣਗੇ, ਓਹ ਤੇਰੇ ਅੱਗੇ ਬੇਨਤੀ ਕਰਨਗੇ, ਕਿ ਪਰਮੇਸ਼ੁਰ ਤੇਰੇ ਨਾਲ ਹੀ ਹੈ, ਕੋਈ ਹੋਰ ਨਹੀਂ, ਕੋਈ ਹੋਰ ਪਰਮੇਸ਼ੁਰ ਨਹੀਂ। .::. 15 ਤੂੰ ਸੱਚ ਮੁੱਚ ਇੱਕ ਪਰਮੇਸ਼ੁਰ ਹੈਂ ਜੋ ਆਪ ਨੂੰ ਲੁਕਾਉਂਦਾ ਹੈਂ, ਹੇ ਇਸਰਾਏਲ ਦੇ ਬਚਾਉਣ ਵਾਲੇ ਪਰਮੇਸ਼ੁਰ। .::. 16 ਓਹ ਸਭ ਸ਼ਰਮ ਖਾਣਗੇ ਨਾਲੇ ਨਮੋਸ਼ੀ ਉਠਾਉਣਗੇ, ਜਿਹੜੇ ਬੁੱਤ ਸਾਜ਼ ਹਨ, ਓਹ ਇਕੱਠੇ ਨਮੋਸ਼ੀ ਵਿੱਚ ਜਾਣਗੇ। .::. 17 ਇਸਰਾਏਲ ਯਹੋਵਾਹ ਤੋਂ ਅਨੰਤ ਮੁਕਤੀ ਲਈ ਬਚਾਇਆ ਜਾਵੇਗਾ, ਤੁਸੀਂ ਜੁੱਗੋ ਜੁੱਗ ਸਦਾ ਤੀਕ ਨਾ ਸ਼ਰਮ ਖਾਓਗੇ, ਨਾ ਨਮੋਸ਼ੀ ਉਠਾਓਗੇ।। .::. 18 ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ, - ਉਹ ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ, - ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ, - ਉਹ ਇਉਂ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਨਹੀਂ। .::. 19 ਮੈਂ ਗੁਪਤ ਵਿੱਚ ਨਹੀਂ ਬੋਲਿਆ, ਨਾ ਧਰਤੀ ਦੇ ਅਨ੍ਹੇਰੇ ਥਾਂ ਵਿੱਚ, ਮੈਂ ਯਾਕੂਬ ਦੀ ਅੰਸ ਨੂੰ ਨਹੀਂ ਆਖਿਆ, ਕਿ ਮੈਨੂੰ ਵਿਅਰਥ ਭਾਲੋ, ਮੈਂ ਯਹੋਵਾਹ ਧਰਮ ਦਾ ਬੋਲਣ ਵਾਲਾ, ਮੈਂ ਸਿੱਧੀਆਂ ਗੱਲਾਂ ਦਾ ਦੱਸਣ ਵਾਲਾ ਹਾਂ।। .::. 20 ਇਕੱਠੇ ਹੋ ਜਾਓ ਅਤੇ ਆਓ, ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ! ਓਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ, ਅਤੇ ਅਜੇਹੇ ਠਾਕਰ ਅੱਗੇ ਪ੍ਰਾਰਥਨਾ ਕਰਦੇ ਹਨ, ਜੋ ਨਹੀਂ ਬਚਾ ਸੱਕਦਾ! .::. 21 ਬਿਆਨ ਕਰੋ ਤੇ ਪੇਸ਼ ਕਰੋ, - ਹਾਂ, ਓਹ ਇਕੱਠੇ ਸਲਾਹ ਕਰਨ, - ਕਿਸ ਨੇ ਪੁਰਾਣੇ ਸਮੇਂ ਤੋਂ ਏਹ ਸਣਾਇਆ? ਕਿਸ ਨੇ ਪਰਾਚੀਨ ਸਮੇਂ ਤੋਂ ਏਹ ਦਾ ਵਰਨਣ ਕੀਤਾ? ਭਲਾ, ਮੈਂ ਯਹੋਵਾਹ ਨੇ ਹੀ ਨਹੀਂ? ਮੈਥੋਂ ਬਿਨਾ ਹੋਰ ਕੋਈ ਪਰਮੇਸ਼ੁਰ ਨਹੀਂ, ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ, ਮੈਥੋਂ ਛੁੱਟ ਕੋਈ ਹੈ ਹੀ ਨਹੀਂ। .::. 22 ਹੇ ਧਰਤੀ ਦੇ ਕੰਢਿਆਂ ਦਿਓ, ਮੇਰੀ ਵੱਲ ਮੂੰਹ ਕਰੋ ਅਤੇ ਬਚ ਜਾਓ! ਮੈਂ ਪਰਮੇਸ਼ੁਰ ਜੋ ਹਾਂ ਅਤੇ ਹੋਰ ਹੈ ਨਹੀਂ। .::. 23 ਮੈਂ ਆਪਣੀ ਸੌਂਹ ਖਾਧੀ ਹੈ, ਮੇਰੇ ਮੂੰਹ ਤੋਂ ਧਰਮ ਦਾ ਬਚਨ ਨਿੱਕਲਿਆ ਹੈ, ਅਤੇ ਉਹ ਮੁੜੇਗਾ ਨਹੀਂ, ਭਈ ਹਰ ਗੋਡਾ ਮੇਰੇ ਅੱਗੇ ਨਿਵੇਗਾ, ਹਰ ਜ਼ਬਾਨ ਮੇਰੀ ਸੌਂਹ ਖਾਵੇਗੀ। .::. 24 ਮੇਰੇ ਵਿਖੇ ਏਹ ਆਖਿਆ ਜਾਵੇਗਾ, ਭਈ ਨਿਰਾ ਯਹੋਵਾਹ ਵਿੱਚ ਹੀ ਧਰਮ ਤੇ ਬਲ ਹੈ, ਸਭ ਜੋ ਉਸ ਨਾਲ ਗੁੱਸੇ ਹੁੰਦੇ ਸਨ ਉਸ ਕੋਲ ਆਉਣਗੇ ਅਤੇ ਸ਼ਰਮ ਖਾਣਗੇ। .::. 25 ਇਸਰਾਏਲ ਦੀ ਸਾਰੀ ਅੰਸ ਯਹੋਵਾਹ ਵਿੱਚ ਧਰਮੀ ਠਹਿਰੇਗੀ ਅਤੇ ਮਾਣ ਕਰੇਗੀ।। .::.
  • ਯਸਈਆਹ ਅਧਿਆਇ 1  
  • ਯਸਈਆਹ ਅਧਿਆਇ 2  
  • ਯਸਈਆਹ ਅਧਿਆਇ 3  
  • ਯਸਈਆਹ ਅਧਿਆਇ 4  
  • ਯਸਈਆਹ ਅਧਿਆਇ 5  
  • ਯਸਈਆਹ ਅਧਿਆਇ 6  
  • ਯਸਈਆਹ ਅਧਿਆਇ 7  
  • ਯਸਈਆਹ ਅਧਿਆਇ 8  
  • ਯਸਈਆਹ ਅਧਿਆਇ 9  
  • ਯਸਈਆਹ ਅਧਿਆਇ 10  
  • ਯਸਈਆਹ ਅਧਿਆਇ 11  
  • ਯਸਈਆਹ ਅਧਿਆਇ 12  
  • ਯਸਈਆਹ ਅਧਿਆਇ 13  
  • ਯਸਈਆਹ ਅਧਿਆਇ 14  
  • ਯਸਈਆਹ ਅਧਿਆਇ 15  
  • ਯਸਈਆਹ ਅਧਿਆਇ 16  
  • ਯਸਈਆਹ ਅਧਿਆਇ 17  
  • ਯਸਈਆਹ ਅਧਿਆਇ 18  
  • ਯਸਈਆਹ ਅਧਿਆਇ 19  
  • ਯਸਈਆਹ ਅਧਿਆਇ 20  
  • ਯਸਈਆਹ ਅਧਿਆਇ 21  
  • ਯਸਈਆਹ ਅਧਿਆਇ 22  
  • ਯਸਈਆਹ ਅਧਿਆਇ 23  
  • ਯਸਈਆਹ ਅਧਿਆਇ 24  
  • ਯਸਈਆਹ ਅਧਿਆਇ 25  
  • ਯਸਈਆਹ ਅਧਿਆਇ 26  
  • ਯਸਈਆਹ ਅਧਿਆਇ 27  
  • ਯਸਈਆਹ ਅਧਿਆਇ 28  
  • ਯਸਈਆਹ ਅਧਿਆਇ 29  
  • ਯਸਈਆਹ ਅਧਿਆਇ 30  
  • ਯਸਈਆਹ ਅਧਿਆਇ 31  
  • ਯਸਈਆਹ ਅਧਿਆਇ 32  
  • ਯਸਈਆਹ ਅਧਿਆਇ 33  
  • ਯਸਈਆਹ ਅਧਿਆਇ 34  
  • ਯਸਈਆਹ ਅਧਿਆਇ 35  
  • ਯਸਈਆਹ ਅਧਿਆਇ 36  
  • ਯਸਈਆਹ ਅਧਿਆਇ 37  
  • ਯਸਈਆਹ ਅਧਿਆਇ 38  
  • ਯਸਈਆਹ ਅਧਿਆਇ 39  
  • ਯਸਈਆਹ ਅਧਿਆਇ 40  
  • ਯਸਈਆਹ ਅਧਿਆਇ 41  
  • ਯਸਈਆਹ ਅਧਿਆਇ 42  
  • ਯਸਈਆਹ ਅਧਿਆਇ 43  
  • ਯਸਈਆਹ ਅਧਿਆਇ 44  
  • ਯਸਈਆਹ ਅਧਿਆਇ 45  
  • ਯਸਈਆਹ ਅਧਿਆਇ 46  
  • ਯਸਈਆਹ ਅਧਿਆਇ 47  
  • ਯਸਈਆਹ ਅਧਿਆਇ 48  
  • ਯਸਈਆਹ ਅਧਿਆਇ 49  
  • ਯਸਈਆਹ ਅਧਿਆਇ 50  
  • ਯਸਈਆਹ ਅਧਿਆਇ 51  
  • ਯਸਈਆਹ ਅਧਿਆਇ 52  
  • ਯਸਈਆਹ ਅਧਿਆਇ 53  
  • ਯਸਈਆਹ ਅਧਿਆਇ 54  
  • ਯਸਈਆਹ ਅਧਿਆਇ 55  
  • ਯਸਈਆਹ ਅਧਿਆਇ 56  
  • ਯਸਈਆਹ ਅਧਿਆਇ 57  
  • ਯਸਈਆਹ ਅਧਿਆਇ 58  
  • ਯਸਈਆਹ ਅਧਿਆਇ 59  
  • ਯਸਈਆਹ ਅਧਿਆਇ 60  
  • ਯਸਈਆਹ ਅਧਿਆਇ 61  
  • ਯਸਈਆਹ ਅਧਿਆਇ 62  
  • ਯਸਈਆਹ ਅਧਿਆਇ 63  
  • ਯਸਈਆਹ ਅਧਿਆਇ 64  
  • ਯਸਈਆਹ ਅਧਿਆਇ 65  
  • ਯਸਈਆਹ ਅਧਿਆਇ 66  
×

Alert

×

Punjabi Letters Keypad References