ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਅਮਸਾਲ ਅਧਿਆਇ 17

1 ਚੈਨ ਨਾਲ ਰੁੱਖੀ ਮਿੱਸੀ ਇਹ ਦੇ ਨਾਲੋਂ ਚੰਗੀ ਹੈ, ਭਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ। 2 ਸਿਆਣਾ ਟਹਿਲੂਆ ਖੱਜਲ ਕਰਨ ਵਾਲੇ ਪੁੱਤ੍ਰ ਉੱਤੇ ਹੁਕਮ ਚਲਾਵੇਗਾ, ਅਤੇ ਭਰਾਵਾਂ ਵਿੱਚ ਵੰਡ ਦਾ ਹਿੱਸਾ ਪਾਵੇਗਾ। 3 ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ। 4 ਕੁਕਰਮੀ ਖੋਟੇ ਬੁੱਲ੍ਹਾਂ ਵੱਲ ਧਿਆਨ ਦਿੰਦਾ ਹੈ, ਅਤੇ ਝੂਠਾ ਸ਼ਰਾਰਤੀ ਜ਼ਬਾਨ ਵੱਲ ਕੰਨ ਲਾਉਂਦਾ ਹੈ। 5 ਜਿਹੜਾ ਦੀਣ ਨੂੰ ਠੱਠਾ ਮਾਰਦਾ ਹੈ ਉਹ ਉਸ ਦੇ ਕਰਤਾ ਨੂੰ ਉਲਾਂਭਾ ਦਿੰਦਾ ਹੈ, ਅਤੇ ਜੋ ਬਿਪਤਾ ਤੋਂ ਅਨੰਦ ਹੁੰਦਾ ਹੈ ਉਹ ਡੰਨੋਂ ਬਿਨਾ ਨਾ ਛੁੱਟੇਗਾ। 6 ਪੋਤੇ ਬੁੱਢਿਆਂ ਦਾ ਮੁਕਟ ਹਨ, ਅਤੇ ਪੁੱਤ੍ਰਾਂ ਦੀ ਸੋਭਾ ਓਹਨਾਂ ਦੇ ਪਿਉ ਹਨ। 7 ਜਦ ਮਿੱਠਾ ਬੋਲ ਮੂਰਖ ਨੂੰ ਨਹੀਂ ਫੱਬਦਾ, ਤਾਂ ਪਤਵੰਤ ਨੂੰ ਝੂਠੇ ਬੁੱਲ੍ਹ ਕਿਵੇਂ ਫੱਬਣਗੇॽ 8 ਵੱਢੀ ਉਹ ਦੇ ਦੇਣ ਵਾਲੇ ਦੀਆਂ ਅੱਖਾਂ ਵਿੱਚ ਬਹੁਮੱਲਾ ਰਤਨ ਹੈ, ਜਿੱਧਰ ਉਹ ਮੂੰਹ ਕਰਦਾ ਹੈ, ਉਹ ਸਫ਼ਲ ਹੁੰਦਾ ਹੈ। 9 ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੋ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ ਉਹ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ। 10 ਸਮਝ ਵਾਲੇ ਤੇ ਇੱਕ ਤਾੜ, ਮੂਰਖ ਤੇ ਸੌ ਕੋਰੜਿਆਂ ਨਾਲੋਂ ਬਹੁਤਾ ਅਸਰ ਕਰਦੀ ਹੈ। 11 ਭੈੜਾ ਪੁਰਸ਼ ਬੱਸ ਆਕੀਪੁਣਾ ਕਰਨਾ ਹੀ ਚਾਹੁੰਦਾ ਹੈ, ਸੋ ਇੱਕ ਜ਼ਾਲਮ ਹਰਕਾਰਾ ਉਹ ਦੇ ਵਿਰੁੱਧ ਘੱਲਿਆ ਜਾਵੇਗਾ। 12 ਰਿੱਛਣੀ ਜਿਹ ਦੇ ਬੱਚੇ ਖੁੱਸ ਗਏ ਹੋਣ ਮਨੁੱਖ ਨੂੰ ਟੱਕਰੇ, ਪਰ ਨਾ ਕਿ ਮੂਰਖ ਆਪਣੀ ਮੂਰਖਤਾਈ ਵਿੱਚ। 13 ਜਿਹੜਾ ਭਲਿਆਈ ਦੇ ਵੱਟੇ ਬੁਰਿਆਈ ਕਰਦਾ ਹੈ, ਉਹ ਦੇ ਘਰੋਂ ਬੁਰਿਆਈ ਕਦੀ ਨਾ ਹਟੇਗੀ। 14 ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ। 15 ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਤੇ ਦੋਸ਼ ਲਾਉਂਦਾ ਹੈ, ਯਹੋਵਾਹ ਓਹਨਾਂ ਦੋਹਾਂ ਤੋਂ ਘਿਣ ਕਰਦਾ ਹੈ। 16 ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਕਿਉਂ ਹੋਵੇ, ਜਦ ਉਹ ਚਾਹ ਨਹੀਂ ਕਰਦਾॽ 17 ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਲ ਲਈ ਜੰਮਿਆਂ ਹੈ। 18 ਬੇਸਮਝ ਆਦਮੀ ਹੱਥ ਮਾਰਦਾ ਹੈ, ਅਤੇ ਆਪਣੇ ਗੁਆਂਢੀ ਦੇ ਸਾਹਮਣੇ ਜ਼ਾਮਨ ਬਣ ਜਾਂਦਾ ਹੈ। 19 ਅਪਰਾਧ ਦਾ ਪ੍ਰੇਮੀ ਕੁਪੱਤ ਦਾ ਪ੍ਰੇਮੀ ਹੈ, ਜਿਹੜਾ ਆਪਣੇ ਦਰਵੱਜੇ ਨੂੰ ਉੱਚਾ ਕਰਦਾ ਹੈ ਉਹ ਆਪਣਾ ਨਾਸ ਭਾਲਦਾ ਹੈ। 20 ਪੁੱਠੇ ਦਿਲ ਵਾਲਾ ਭਲਿਆਈ ਨਾ ਪਾਵੇਗਾ, ਅਤੇ ਉਲਟੀ ਜ਼ਬਾਨ ਵਾਲਾ ਬਿਪਤਾ ਵਿੱਚ ਡਿੱਗੇਗਾ। 21 ਮੂਰਖ ਦਾ ਜਮਾਉਣ ਵਾਲਾ ਦੁਖ ਹੀ ਪਾਉਂਦਾ ਹੈ, ਅਤੇ ਮੂਰਖ ਦੇ ਪਿਉ ਨੂੰ ਕੁਝ ਅਨੰਦ ਨਹੀਂ। 22 ਖੁਸ਼ ਦਿਲੀ ਦਵਾ ਵਾਂਙੁ ਚੰਗੀ ਕਰਦੀ ਹੈ, ਪਰ ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦਾ ਹੈ। 23 ਦੁਸ਼ਟ ਬੁੱਕਲ ਵਿੱਚੋਂ ਵੱਢੀ ਲੈਂਦਾ ਹੈ, ਭਈ ਉਹ ਨਿਆਉਂ ਦੇ ਮਾਰਗਾਂ ਨੂੰ ਵਿਗਾੜ ਦੇਵੇ। 24 ਬੁੱਧ ਸਮਝ ਵਾਲੇ ਦੇ ਅੱਗੇ ਰਹਿੰਦੀ ਹੈ, ਪਰ ਮੂਰਖ ਦੀਆਂ ਅੱਖੀਆਂ ਧਰਤੀ ਦੇ ਬੰਨਿਆਂ ਵੱਲ ਲੱਗੀਆਂ ਰਹਿੰਦੀਆਂ ਹਨ। 25 ਮੂਰਖ ਪੁੱਤ੍ਰ ਆਪਣੇ ਪਿਉ ਲਈ ਗ਼ਮ, ਅਤੇ ਆਪਣੀ ਮਾਂ ਲਈ ਕੁੜਤਣ ਹੈ। 26 ਧਰਮੀ ਨੂੰ ਡੰਨ ਲਾਉਣਾ ਚੰਗਾ ਨਹੀਂ, ਨਾ ਪਤਵੰਤਾਂ ਨੂੰ ਸਿਧਿਆਈ ਦੇ ਕਾਰਨ ਮਾਰਨਾ। 27 ਗਿਆਨਵਾਨ ਘੱਟ ਬੋਲਦਾ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਓ ਹੁੰਦਾ ਹੈ। 28 ਮੂਰਖ ਵੀ ਜਿੰਨਾ ਚਿਰ ਚੁਪ ਰਹੇ ਬੁੱਧਵਾਨ ਹੀ ਗਿਣੀਦਾ ਹੈ, ਜੇ ਬੁੱਲ੍ਹ ਬੰਦ ਰੱਖੇ ਤਾਂ ਸਿਆਣਾ ਸਮਝੀਦਾ ਹੈ।।
1. ਚੈਨ ਨਾਲ ਰੁੱਖੀ ਮਿੱਸੀ ਇਹ ਦੇ ਨਾਲੋਂ ਚੰਗੀ ਹੈ, ਭਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ। 2. ਸਿਆਣਾ ਟਹਿਲੂਆ ਖੱਜਲ ਕਰਨ ਵਾਲੇ ਪੁੱਤ੍ਰ ਉੱਤੇ ਹੁਕਮ ਚਲਾਵੇਗਾ, ਅਤੇ ਭਰਾਵਾਂ ਵਿੱਚ ਵੰਡ ਦਾ ਹਿੱਸਾ ਪਾਵੇਗਾ। 3. ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ। 4. ਕੁਕਰਮੀ ਖੋਟੇ ਬੁੱਲ੍ਹਾਂ ਵੱਲ ਧਿਆਨ ਦਿੰਦਾ ਹੈ, ਅਤੇ ਝੂਠਾ ਸ਼ਰਾਰਤੀ ਜ਼ਬਾਨ ਵੱਲ ਕੰਨ ਲਾਉਂਦਾ ਹੈ। 5. ਜਿਹੜਾ ਦੀਣ ਨੂੰ ਠੱਠਾ ਮਾਰਦਾ ਹੈ ਉਹ ਉਸ ਦੇ ਕਰਤਾ ਨੂੰ ਉਲਾਂਭਾ ਦਿੰਦਾ ਹੈ, ਅਤੇ ਜੋ ਬਿਪਤਾ ਤੋਂ ਅਨੰਦ ਹੁੰਦਾ ਹੈ ਉਹ ਡੰਨੋਂ ਬਿਨਾ ਨਾ ਛੁੱਟੇਗਾ। 6. ਪੋਤੇ ਬੁੱਢਿਆਂ ਦਾ ਮੁਕਟ ਹਨ, ਅਤੇ ਪੁੱਤ੍ਰਾਂ ਦੀ ਸੋਭਾ ਓਹਨਾਂ ਦੇ ਪਿਉ ਹਨ। 7. ਜਦ ਮਿੱਠਾ ਬੋਲ ਮੂਰਖ ਨੂੰ ਨਹੀਂ ਫੱਬਦਾ, ਤਾਂ ਪਤਵੰਤ ਨੂੰ ਝੂਠੇ ਬੁੱਲ੍ਹ ਕਿਵੇਂ ਫੱਬਣਗੇॽ 8. ਵੱਢੀ ਉਹ ਦੇ ਦੇਣ ਵਾਲੇ ਦੀਆਂ ਅੱਖਾਂ ਵਿੱਚ ਬਹੁਮੱਲਾ ਰਤਨ ਹੈ, ਜਿੱਧਰ ਉਹ ਮੂੰਹ ਕਰਦਾ ਹੈ, ਉਹ ਸਫ਼ਲ ਹੁੰਦਾ ਹੈ। 9. ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੋ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ ਉਹ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ। 10. ਸਮਝ ਵਾਲੇ ਤੇ ਇੱਕ ਤਾੜ, ਮੂਰਖ ਤੇ ਸੌ ਕੋਰੜਿਆਂ ਨਾਲੋਂ ਬਹੁਤਾ ਅਸਰ ਕਰਦੀ ਹੈ। 11. ਭੈੜਾ ਪੁਰਸ਼ ਬੱਸ ਆਕੀਪੁਣਾ ਕਰਨਾ ਹੀ ਚਾਹੁੰਦਾ ਹੈ, ਸੋ ਇੱਕ ਜ਼ਾਲਮ ਹਰਕਾਰਾ ਉਹ ਦੇ ਵਿਰੁੱਧ ਘੱਲਿਆ ਜਾਵੇਗਾ। 12. ਰਿੱਛਣੀ ਜਿਹ ਦੇ ਬੱਚੇ ਖੁੱਸ ਗਏ ਹੋਣ ਮਨੁੱਖ ਨੂੰ ਟੱਕਰੇ, ਪਰ ਨਾ ਕਿ ਮੂਰਖ ਆਪਣੀ ਮੂਰਖਤਾਈ ਵਿੱਚ। 13. ਜਿਹੜਾ ਭਲਿਆਈ ਦੇ ਵੱਟੇ ਬੁਰਿਆਈ ਕਰਦਾ ਹੈ, ਉਹ ਦੇ ਘਰੋਂ ਬੁਰਿਆਈ ਕਦੀ ਨਾ ਹਟੇਗੀ। 14. ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ। 15. ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਤੇ ਦੋਸ਼ ਲਾਉਂਦਾ ਹੈ, ਯਹੋਵਾਹ ਓਹਨਾਂ ਦੋਹਾਂ ਤੋਂ ਘਿਣ ਕਰਦਾ ਹੈ। 16. ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਕਿਉਂ ਹੋਵੇ, ਜਦ ਉਹ ਚਾਹ ਨਹੀਂ ਕਰਦਾॽ 17. ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਲ ਲਈ ਜੰਮਿਆਂ ਹੈ। 18. ਬੇਸਮਝ ਆਦਮੀ ਹੱਥ ਮਾਰਦਾ ਹੈ, ਅਤੇ ਆਪਣੇ ਗੁਆਂਢੀ ਦੇ ਸਾਹਮਣੇ ਜ਼ਾਮਨ ਬਣ ਜਾਂਦਾ ਹੈ। 19. ਅਪਰਾਧ ਦਾ ਪ੍ਰੇਮੀ ਕੁਪੱਤ ਦਾ ਪ੍ਰੇਮੀ ਹੈ, ਜਿਹੜਾ ਆਪਣੇ ਦਰਵੱਜੇ ਨੂੰ ਉੱਚਾ ਕਰਦਾ ਹੈ ਉਹ ਆਪਣਾ ਨਾਸ ਭਾਲਦਾ ਹੈ। 20. ਪੁੱਠੇ ਦਿਲ ਵਾਲਾ ਭਲਿਆਈ ਨਾ ਪਾਵੇਗਾ, ਅਤੇ ਉਲਟੀ ਜ਼ਬਾਨ ਵਾਲਾ ਬਿਪਤਾ ਵਿੱਚ ਡਿੱਗੇਗਾ। 21. ਮੂਰਖ ਦਾ ਜਮਾਉਣ ਵਾਲਾ ਦੁਖ ਹੀ ਪਾਉਂਦਾ ਹੈ, ਅਤੇ ਮੂਰਖ ਦੇ ਪਿਉ ਨੂੰ ਕੁਝ ਅਨੰਦ ਨਹੀਂ। 22. ਖੁਸ਼ ਦਿਲੀ ਦਵਾ ਵਾਂਙੁ ਚੰਗੀ ਕਰਦੀ ਹੈ, ਪਰ ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦਾ ਹੈ। 23. ਦੁਸ਼ਟ ਬੁੱਕਲ ਵਿੱਚੋਂ ਵੱਢੀ ਲੈਂਦਾ ਹੈ, ਭਈ ਉਹ ਨਿਆਉਂ ਦੇ ਮਾਰਗਾਂ ਨੂੰ ਵਿਗਾੜ ਦੇਵੇ। 24. ਬੁੱਧ ਸਮਝ ਵਾਲੇ ਦੇ ਅੱਗੇ ਰਹਿੰਦੀ ਹੈ, ਪਰ ਮੂਰਖ ਦੀਆਂ ਅੱਖੀਆਂ ਧਰਤੀ ਦੇ ਬੰਨਿਆਂ ਵੱਲ ਲੱਗੀਆਂ ਰਹਿੰਦੀਆਂ ਹਨ। 25. ਮੂਰਖ ਪੁੱਤ੍ਰ ਆਪਣੇ ਪਿਉ ਲਈ ਗ਼ਮ, ਅਤੇ ਆਪਣੀ ਮਾਂ ਲਈ ਕੁੜਤਣ ਹੈ। 26. ਧਰਮੀ ਨੂੰ ਡੰਨ ਲਾਉਣਾ ਚੰਗਾ ਨਹੀਂ, ਨਾ ਪਤਵੰਤਾਂ ਨੂੰ ਸਿਧਿਆਈ ਦੇ ਕਾਰਨ ਮਾਰਨਾ। 27. ਗਿਆਨਵਾਨ ਘੱਟ ਬੋਲਦਾ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਓ ਹੁੰਦਾ ਹੈ। 28. ਮੂਰਖ ਵੀ ਜਿੰਨਾ ਚਿਰ ਚੁਪ ਰਹੇ ਬੁੱਧਵਾਨ ਹੀ ਗਿਣੀਦਾ ਹੈ, ਜੇ ਬੁੱਲ੍ਹ ਬੰਦ ਰੱਖੇ ਤਾਂ ਸਿਆਣਾ ਸਮਝੀਦਾ ਹੈ।।
  • ਅਮਸਾਲ ਅਧਿਆਇ 1  
  • ਅਮਸਾਲ ਅਧਿਆਇ 2  
  • ਅਮਸਾਲ ਅਧਿਆਇ 3  
  • ਅਮਸਾਲ ਅਧਿਆਇ 4  
  • ਅਮਸਾਲ ਅਧਿਆਇ 5  
  • ਅਮਸਾਲ ਅਧਿਆਇ 6  
  • ਅਮਸਾਲ ਅਧਿਆਇ 7  
  • ਅਮਸਾਲ ਅਧਿਆਇ 8  
  • ਅਮਸਾਲ ਅਧਿਆਇ 9  
  • ਅਮਸਾਲ ਅਧਿਆਇ 10  
  • ਅਮਸਾਲ ਅਧਿਆਇ 11  
  • ਅਮਸਾਲ ਅਧਿਆਇ 12  
  • ਅਮਸਾਲ ਅਧਿਆਇ 13  
  • ਅਮਸਾਲ ਅਧਿਆਇ 14  
  • ਅਮਸਾਲ ਅਧਿਆਇ 15  
  • ਅਮਸਾਲ ਅਧਿਆਇ 16  
  • ਅਮਸਾਲ ਅਧਿਆਇ 17  
  • ਅਮਸਾਲ ਅਧਿਆਇ 18  
  • ਅਮਸਾਲ ਅਧਿਆਇ 19  
  • ਅਮਸਾਲ ਅਧਿਆਇ 20  
  • ਅਮਸਾਲ ਅਧਿਆਇ 21  
  • ਅਮਸਾਲ ਅਧਿਆਇ 22  
  • ਅਮਸਾਲ ਅਧਿਆਇ 23  
  • ਅਮਸਾਲ ਅਧਿਆਇ 24  
  • ਅਮਸਾਲ ਅਧਿਆਇ 25  
  • ਅਮਸਾਲ ਅਧਿਆਇ 26  
  • ਅਮਸਾਲ ਅਧਿਆਇ 27  
  • ਅਮਸਾਲ ਅਧਿਆਇ 28  
  • ਅਮਸਾਲ ਅਧਿਆਇ 29  
  • ਅਮਸਾਲ ਅਧਿਆਇ 30  
  • ਅਮਸਾਲ ਅਧਿਆਇ 31  
×

Alert

×

Punjabi Letters Keypad References