ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਯਸਈਆਹ ਅਧਿਆਇ 48

1 ਏਹ ਸੁਣੋ, ਹੇ ਯਾਕੂਬ ਦੇ ਘਰਾਣੇ, ਜਿਹੜਾ ਇਸਰਾਏਲ ਦੇ ਨਾਮ ਦੇ ਸਦਾਉਂਦੇ, ਅਤੇ ਯਹੂਦਾਹ ਦੇ ਪਾਣੀਆਂ ਵਿੱਚੋਂ ਨਿੱਕਲੇ ਹੋ, ਜਿਹੜੇ ਯਹੋਵਾਹ ਦੇ ਨਾਮ ਦੀ ਸੌਂਹ ਖਾਂਦੇ, ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਵਰਨਣ ਕਰਦੇ ਹੋ, ਪਰ ਸਚਿਆਈ ਅਤੇ ਧਰਮ ਨਾਲ ਨਹੀਂ। 2 ਓਹ ਤਾਂ ਆਪਣੇ ਆਪ ਨੂੰ ਪਵਿੱਤ੍ਰ ਸ਼ਹਿਰ ਦੇ ਕਹਾਉਂਦੇ ਹਨ, ਅਤੇ ਇਸਰਾਏਲ ਦੇ ਪਰਮੇਸ਼ੁਰ ਉੱਤੇ ਢਾਸਣਾ ਲੈਂਦੇ ਹਨ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ।। 3 ਮੈਂ ਪਹਿਲੀਆਂ ਗੱਲਾਂ ਪੁਰਾਣੇ ਸਮੇਂ ਤੋਂ ਦੱਸੀਆਂ, ਓਹ ਮੇਰੇ ਮੂੰਹੋਂ ਨਿੱਕਲੀਆਂ ਅਤੇ ਮੈਂ ਓਹਨਾਂ ਨੂੰ ਸੁਣਾਇਆ, ਤੁਰਤ ਫੁਰਤ ਮੈਂ ਓਹਨਾਂ ਨੂੰ ਕਰ ਦਿੱਤਾ ਅਤੇ ਓਹ ਹੋ ਗਈਆਂ। 4 ਮੈਂ ਜਾਣਦਾ ਤਾਂ ਸਾਂ ਕਿ ਤੂੰ ਹਠੀਆ ਹੈਂ, ਅਤੇ ਤੇਰੀ ਗਰਦਨ ਲੋਹੇ ਦਾ ਪਠਾ ਹੈ, ਅਤੇ ਤੇਰਾ ਮਸਤਕ ਪਿੱਤਲ ਦਾ ਹੈ, 5 ਮੈਂ ਤੈਨੂੰ ਪੁਰਾਣੇ ਸਮੇਂ ਤੋਂ ਦੱਸਿਆ, ਓਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੈਨੂੰ ਸੁਣਾਇਆ, ਮਤੇ ਤੂੰ ਆਖ ਬੈਠੇਂ, ਮੇਰੇ ਬੁੱਤ ਨੇ ਓਹਨਾਂ ਨੂੰ ਕੀਤਾ, ਮੇਰੀ ਘੜੀ ਹੋਈ ਮੂਰਤ ਅਤੇ ਮੇਰੇ ਢਾਲੇ ਹੋਏ ਬੁੱਤ ਨੇ ਏਹਨਾਂ ਦਾ ਹੁਕਮ ਦਿੱਤਾ ਸੀ! 6 ਤੈਂ ਸੁਣਿਆ, ਏਹ ਸਭ ਕੁਝ ਵੇਖ, ਅਤੇ ਤੁਸੀਂ, - ਭਲਾ, ਤੁਸੀਂ ਨਾ ਦੱਸੋਗੇ? ਹੁਣ ਤੋਂ ਮੈਂ ਤੈਨੂੰ ਨਵੀਂਆਂ ਗੱਲਾਂ ਸੁਣਾਉਂਦਾ ਹਾਂ, ਅਤੇ ਗੁਪਤ ਗੱਲਾਂ ਜਿਨ੍ਹਾਂ ਨੂੰ ਤੈਂ ਨਹੀਂ ਜਾਣਿਆ। 7 ਓਹ ਹੁਣੇ ਉਤਪੰਨ ਹੋਈਆਂ, ਨਾ ਪੁਰਾਣੇ ਸਮੇਂ ਵਿੱਚ, ਅੱਜ ਤੋਂ ਪਹਿਲਾਂ ਤੈਂ ਓਹਨਾਂ ਨੂੰ ਸੁਣਿਆ ਵੀ ਨਹੀਂ, ਮਤੇ ਤੂੰ ਆਖ ਬੈਠੇਂ, ਮੈਂ ਏਹਨਾਂ ਨੂੰ ਜਾਣਦਾ ਸਾਂ। 8 ਨਾਂ ਤੈਂ ਸੁਣਿਆ, ਨਾ ਤੈਂ ਜਾਣਿਆ, ਨਾ ਪੁਰਾਣੇ ਸਮੇਂ ਤੋਂ ਤੇਰੇ ਕੰਨ ਖੋਲ੍ਹੇ ਗਏ, ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਠੱਗੀ ਤੇ ਠੱਗੀ ਕਮਾਵੇਂਗਾ, ਅਤੇ ਢਿੱਡ ਤੋਂ ਹੀ ਤੂੰ ਅਪਰਾਧੀ ਅਖਵਾਇਆ। 9 ਮੈਂ ਆਪਣੇ ਨਾਮ ਦੇ ਨਮਿੱਤ ਆਪਣਾ ਕ੍ਰੋਧ ਅਟਕਾ ਰੱਖਾਂਗਾ, ਅਤੇ ਆਪਣੀ ਉਸਤਤ ਦੇ ਨਮਿੱਤ ਉਹ ਨੂੰ ਤੇਰੇ ਲਈ ਰੋਕ ਰੱਖਾਂਗਾ, ਭਈ ਮੈਂ ਤੈਨੂੰ ਵੱਢ ਨਾ ਸੁੱਟਾਂ। 10 ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਙੁ ਨਹੀਂ, ਮੈਂ ਤੈਨੂੰ ਦੁਖ ਦੀ ਕੁਠਾਲੀ ਵਿੱਚ ਪਰਤਾਇਆ ਹੈ। 11 ਮੈਂ ਆਪਣੀ ਖਾਤਰ, ਹਾਂ, ਆਪਣੀ ਹੀ ਖਾਤਰ ਏਹ ਕਰਦਾ ਹਾਂ, ਮੇਰਾ ਨਾਮ ਤਾਂ ਕਿਉਂ ਭਰਿਸ਼ਟ ਕੀਤਾ ਜਾਵੇ? ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ।। 12 ਹੇ ਯਾਕੂਬ, ਹੇ ਇਸਰਾਏਲ, ਮੇਰੇ ਸੱਦੇ ਹੋਏ, ਮੇਰੀ ਸੁਣੋ! ਮੈਂ ਉਹੀ ਹਾਂ, ਮੈਂ ਆਦ ਹਾਂ, ਮੈਂ ਅੰਤ ਵੀ ਹਾਂ। 13 ਹਾਂ, ਮੇਰੇ ਹੱਥ ਨੇ ਧਰਤੀ ਦੀ ਨੀਉਂ ਰੱਖੀ, ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫੈਲਾਇਆ। ਮੈਂ ਓਹਨਾਂ ਨੂੰ ਸੱਦਦਾ ਹਾਂ, ਓਹ ਇਕੱਠੇ ਖਲੋ ਜਾਂਦੇ ਹਨ। 14 ਤੁਸੀਂ ਸਭ ਇਕੱਠੇ ਹੋ ਜਾਓ ਅਤੇ ਸੁਣੋ, - ਏਹਨਾਂ ਵਿੱਚੋਂ ਕਿਹ ਨੇ ਇਨ੍ਹਾਂ ਗੱਲਾਂ ਨੂੰ ਦੱਸਿਆ? ਯਹੋਵਾਹ ਉਹ ਨੂੰ ਪਿਆਰ ਕਰਦਾ ਹੈ, ਉਹ ਬਾਬਲ ਉੱਤੇ ਉਸ ਦੀ ਭਾਉਣੀ ਪੂਰੀ ਕਰੇਗਾ, ਅਤੇ ਉਹ ਦੀ ਭੁਜਾ ਕਸਦੀਆਂ ਉੱਤੇ ਹੋਵੇਗੀ। 15 ਮੈਂ, ਹਾਂ, ਮੈਂ ਏਹ ਗੱਲ ਕੀਤੀ ਹੈ, ਮੈਂ ਹੀ ਉਹ ਨੂੰ ਸੱਦਿਆ, ਮੈਂ ਉਹ ਨੂੰ ਲਿਆਇਆ ਅਤੇ ਉਹ ਆਪਣਾ ਰਾਹ ਸਫ਼ਲ ਕਰੇਗਾ। 16 ਮੇਰੇ ਨੇੜੇ ਆਓ, ਏਹ ਸੁਣੋ, ਮੈਂ ਮੁਢ ਤੋਂ ਗੁਪਤ ਵਿੱਚ ਗੱਲ ਨਹੀਂ ਕੀਤੀ, ਉਹ ਦੇ ਹੋਣ ਦੇ ਸਮੇਂ ਤੋਂ ਮੈਂ ਉੱਥੇ ਸਾਂ, - ਅਤੇ ਹੁਣ ਪ੍ਰਭੁ ਯਹੋਵਾਹ ਨੇ ਮੈਨੂੰ ਅਤੇ ਆਪਣੇ ਆਤਮਾ ਨੂੰ ਘੱਲਿਆ ਹੈ।। 17 ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਉਂ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। 18 ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ, 19 ਤਾਂ ਤੇਰੀ ਅੰਸ ਰੇਤ ਜਿਹੀ, ਅਤੇ ਤੇਰਾ ਪਰਵਾਰ ਉਹ ਦੇ ਦਾਣਿਆਂ ਜਿਹਾ ਹੁੰਦਾ, ਉਹ ਦਾ ਨਾਉਂ ਮੇਰੇ ਹਜ਼ੂਰੋਂ ਨਾ ਛੇਕਿਆ ਜਾਂਦਾ, ਨਾ ਨਾਸ ਹੋ ਜਾਂਦਾ।। 20 ਬਾਬਲ ਤੋਂ ਨਿੱਕਲੋ, ਕਸਦੀਆਂ ਵਿੱਚੋਂ ਨੱਠੋ! ਜੈਕਾਰਿਆਂ ਦੀ ਅਵਾਜ਼ ਨਾਲ ਦੱਸੋ, ਏਹ ਨੂੰ ਸੁਣਾਓ, ਧਰਤੀ ਦੀਆਂ ਹੱਦਾਂ ਤੀਕ ਏਹ ਨੂੰ ਘੱਲੋ, ਆਖੋ, ਯਹੋਵਾਹ ਨੇ ਆਪਣੇ ਦਾਸ ਯਾਕੂਬ ਨੂੰ ਛੁਟਕਾਰਾ ਦਿੱਤਾ! 21 ਓਹ ਤਿਹਾਏ ਨਾ ਹੋਏ ਜਦ ਉਹ ਓਹਨਾਂ ਨੂੰ ਵਿਰਾਨਿਆਂ ਦੇ ਵਿੱਚ ਦੀ ਲੈ ਗਿਆ, ਓਸ ਓਹਨਾਂ ਦੇ ਲਈ ਚਟਾਨ ਵਿੱਚੋਂ ਪਾਣੀ ਵਗਾਇਆ, ਓਸ ਚਟਾਨ ਨੂੰ ਪਾੜਿਆ ਅਤੇ ਪਾਣੀ ਫੁੱਟ ਨਿੱਕਲਿਆ। 22 ਯਹੋਵਾਹ ਕਹਿੰਦਾ ਹੈ, ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ।।
1. ਏਹ ਸੁਣੋ, ਹੇ ਯਾਕੂਬ ਦੇ ਘਰਾਣੇ, ਜਿਹੜਾ ਇਸਰਾਏਲ ਦੇ ਨਾਮ ਦੇ ਸਦਾਉਂਦੇ, ਅਤੇ ਯਹੂਦਾਹ ਦੇ ਪਾਣੀਆਂ ਵਿੱਚੋਂ ਨਿੱਕਲੇ ਹੋ, ਜਿਹੜੇ ਯਹੋਵਾਹ ਦੇ ਨਾਮ ਦੀ ਸੌਂਹ ਖਾਂਦੇ, ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਵਰਨਣ ਕਰਦੇ ਹੋ, ਪਰ ਸਚਿਆਈ ਅਤੇ ਧਰਮ ਨਾਲ ਨਹੀਂ। 2. ਓਹ ਤਾਂ ਆਪਣੇ ਆਪ ਨੂੰ ਪਵਿੱਤ੍ਰ ਸ਼ਹਿਰ ਦੇ ਕਹਾਉਂਦੇ ਹਨ, ਅਤੇ ਇਸਰਾਏਲ ਦੇ ਪਰਮੇਸ਼ੁਰ ਉੱਤੇ ਢਾਸਣਾ ਲੈਂਦੇ ਹਨ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ।। 3. ਮੈਂ ਪਹਿਲੀਆਂ ਗੱਲਾਂ ਪੁਰਾਣੇ ਸਮੇਂ ਤੋਂ ਦੱਸੀਆਂ, ਓਹ ਮੇਰੇ ਮੂੰਹੋਂ ਨਿੱਕਲੀਆਂ ਅਤੇ ਮੈਂ ਓਹਨਾਂ ਨੂੰ ਸੁਣਾਇਆ, ਤੁਰਤ ਫੁਰਤ ਮੈਂ ਓਹਨਾਂ ਨੂੰ ਕਰ ਦਿੱਤਾ ਅਤੇ ਓਹ ਹੋ ਗਈਆਂ। 4. ਮੈਂ ਜਾਣਦਾ ਤਾਂ ਸਾਂ ਕਿ ਤੂੰ ਹਠੀਆ ਹੈਂ, ਅਤੇ ਤੇਰੀ ਗਰਦਨ ਲੋਹੇ ਦਾ ਪਠਾ ਹੈ, ਅਤੇ ਤੇਰਾ ਮਸਤਕ ਪਿੱਤਲ ਦਾ ਹੈ, 5. ਮੈਂ ਤੈਨੂੰ ਪੁਰਾਣੇ ਸਮੇਂ ਤੋਂ ਦੱਸਿਆ, ਓਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੈਨੂੰ ਸੁਣਾਇਆ, ਮਤੇ ਤੂੰ ਆਖ ਬੈਠੇਂ, ਮੇਰੇ ਬੁੱਤ ਨੇ ਓਹਨਾਂ ਨੂੰ ਕੀਤਾ, ਮੇਰੀ ਘੜੀ ਹੋਈ ਮੂਰਤ ਅਤੇ ਮੇਰੇ ਢਾਲੇ ਹੋਏ ਬੁੱਤ ਨੇ ਏਹਨਾਂ ਦਾ ਹੁਕਮ ਦਿੱਤਾ ਸੀ! 6. ਤੈਂ ਸੁਣਿਆ, ਏਹ ਸਭ ਕੁਝ ਵੇਖ, ਅਤੇ ਤੁਸੀਂ, - ਭਲਾ, ਤੁਸੀਂ ਨਾ ਦੱਸੋਗੇ? ਹੁਣ ਤੋਂ ਮੈਂ ਤੈਨੂੰ ਨਵੀਂਆਂ ਗੱਲਾਂ ਸੁਣਾਉਂਦਾ ਹਾਂ, ਅਤੇ ਗੁਪਤ ਗੱਲਾਂ ਜਿਨ੍ਹਾਂ ਨੂੰ ਤੈਂ ਨਹੀਂ ਜਾਣਿਆ। 7. ਓਹ ਹੁਣੇ ਉਤਪੰਨ ਹੋਈਆਂ, ਨਾ ਪੁਰਾਣੇ ਸਮੇਂ ਵਿੱਚ, ਅੱਜ ਤੋਂ ਪਹਿਲਾਂ ਤੈਂ ਓਹਨਾਂ ਨੂੰ ਸੁਣਿਆ ਵੀ ਨਹੀਂ, ਮਤੇ ਤੂੰ ਆਖ ਬੈਠੇਂ, ਮੈਂ ਏਹਨਾਂ ਨੂੰ ਜਾਣਦਾ ਸਾਂ। 8. ਨਾਂ ਤੈਂ ਸੁਣਿਆ, ਨਾ ਤੈਂ ਜਾਣਿਆ, ਨਾ ਪੁਰਾਣੇ ਸਮੇਂ ਤੋਂ ਤੇਰੇ ਕੰਨ ਖੋਲ੍ਹੇ ਗਏ, ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਠੱਗੀ ਤੇ ਠੱਗੀ ਕਮਾਵੇਂਗਾ, ਅਤੇ ਢਿੱਡ ਤੋਂ ਹੀ ਤੂੰ ਅਪਰਾਧੀ ਅਖਵਾਇਆ। 9. ਮੈਂ ਆਪਣੇ ਨਾਮ ਦੇ ਨਮਿੱਤ ਆਪਣਾ ਕ੍ਰੋਧ ਅਟਕਾ ਰੱਖਾਂਗਾ, ਅਤੇ ਆਪਣੀ ਉਸਤਤ ਦੇ ਨਮਿੱਤ ਉਹ ਨੂੰ ਤੇਰੇ ਲਈ ਰੋਕ ਰੱਖਾਂਗਾ, ਭਈ ਮੈਂ ਤੈਨੂੰ ਵੱਢ ਨਾ ਸੁੱਟਾਂ। 10. ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਙੁ ਨਹੀਂ, ਮੈਂ ਤੈਨੂੰ ਦੁਖ ਦੀ ਕੁਠਾਲੀ ਵਿੱਚ ਪਰਤਾਇਆ ਹੈ। 11. ਮੈਂ ਆਪਣੀ ਖਾਤਰ, ਹਾਂ, ਆਪਣੀ ਹੀ ਖਾਤਰ ਏਹ ਕਰਦਾ ਹਾਂ, ਮੇਰਾ ਨਾਮ ਤਾਂ ਕਿਉਂ ਭਰਿਸ਼ਟ ਕੀਤਾ ਜਾਵੇ? ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ।। 12. ਹੇ ਯਾਕੂਬ, ਹੇ ਇਸਰਾਏਲ, ਮੇਰੇ ਸੱਦੇ ਹੋਏ, ਮੇਰੀ ਸੁਣੋ! ਮੈਂ ਉਹੀ ਹਾਂ, ਮੈਂ ਆਦ ਹਾਂ, ਮੈਂ ਅੰਤ ਵੀ ਹਾਂ। 13. ਹਾਂ, ਮੇਰੇ ਹੱਥ ਨੇ ਧਰਤੀ ਦੀ ਨੀਉਂ ਰੱਖੀ, ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫੈਲਾਇਆ। ਮੈਂ ਓਹਨਾਂ ਨੂੰ ਸੱਦਦਾ ਹਾਂ, ਓਹ ਇਕੱਠੇ ਖਲੋ ਜਾਂਦੇ ਹਨ। 14. ਤੁਸੀਂ ਸਭ ਇਕੱਠੇ ਹੋ ਜਾਓ ਅਤੇ ਸੁਣੋ, - ਏਹਨਾਂ ਵਿੱਚੋਂ ਕਿਹ ਨੇ ਇਨ੍ਹਾਂ ਗੱਲਾਂ ਨੂੰ ਦੱਸਿਆ? ਯਹੋਵਾਹ ਉਹ ਨੂੰ ਪਿਆਰ ਕਰਦਾ ਹੈ, ਉਹ ਬਾਬਲ ਉੱਤੇ ਉਸ ਦੀ ਭਾਉਣੀ ਪੂਰੀ ਕਰੇਗਾ, ਅਤੇ ਉਹ ਦੀ ਭੁਜਾ ਕਸਦੀਆਂ ਉੱਤੇ ਹੋਵੇਗੀ। 15. ਮੈਂ, ਹਾਂ, ਮੈਂ ਏਹ ਗੱਲ ਕੀਤੀ ਹੈ, ਮੈਂ ਹੀ ਉਹ ਨੂੰ ਸੱਦਿਆ, ਮੈਂ ਉਹ ਨੂੰ ਲਿਆਇਆ ਅਤੇ ਉਹ ਆਪਣਾ ਰਾਹ ਸਫ਼ਲ ਕਰੇਗਾ। 16. ਮੇਰੇ ਨੇੜੇ ਆਓ, ਏਹ ਸੁਣੋ, ਮੈਂ ਮੁਢ ਤੋਂ ਗੁਪਤ ਵਿੱਚ ਗੱਲ ਨਹੀਂ ਕੀਤੀ, ਉਹ ਦੇ ਹੋਣ ਦੇ ਸਮੇਂ ਤੋਂ ਮੈਂ ਉੱਥੇ ਸਾਂ, - ਅਤੇ ਹੁਣ ਪ੍ਰਭੁ ਯਹੋਵਾਹ ਨੇ ਮੈਨੂੰ ਅਤੇ ਆਪਣੇ ਆਤਮਾ ਨੂੰ ਘੱਲਿਆ ਹੈ।। 17. ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਉਂ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। 18. ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ, 19. ਤਾਂ ਤੇਰੀ ਅੰਸ ਰੇਤ ਜਿਹੀ, ਅਤੇ ਤੇਰਾ ਪਰਵਾਰ ਉਹ ਦੇ ਦਾਣਿਆਂ ਜਿਹਾ ਹੁੰਦਾ, ਉਹ ਦਾ ਨਾਉਂ ਮੇਰੇ ਹਜ਼ੂਰੋਂ ਨਾ ਛੇਕਿਆ ਜਾਂਦਾ, ਨਾ ਨਾਸ ਹੋ ਜਾਂਦਾ।। 20. ਬਾਬਲ ਤੋਂ ਨਿੱਕਲੋ, ਕਸਦੀਆਂ ਵਿੱਚੋਂ ਨੱਠੋ! ਜੈਕਾਰਿਆਂ ਦੀ ਅਵਾਜ਼ ਨਾਲ ਦੱਸੋ, ਏਹ ਨੂੰ ਸੁਣਾਓ, ਧਰਤੀ ਦੀਆਂ ਹੱਦਾਂ ਤੀਕ ਏਹ ਨੂੰ ਘੱਲੋ, ਆਖੋ, ਯਹੋਵਾਹ ਨੇ ਆਪਣੇ ਦਾਸ ਯਾਕੂਬ ਨੂੰ ਛੁਟਕਾਰਾ ਦਿੱਤਾ! 21. ਓਹ ਤਿਹਾਏ ਨਾ ਹੋਏ ਜਦ ਉਹ ਓਹਨਾਂ ਨੂੰ ਵਿਰਾਨਿਆਂ ਦੇ ਵਿੱਚ ਦੀ ਲੈ ਗਿਆ, ਓਸ ਓਹਨਾਂ ਦੇ ਲਈ ਚਟਾਨ ਵਿੱਚੋਂ ਪਾਣੀ ਵਗਾਇਆ, ਓਸ ਚਟਾਨ ਨੂੰ ਪਾੜਿਆ ਅਤੇ ਪਾਣੀ ਫੁੱਟ ਨਿੱਕਲਿਆ। 22. ਯਹੋਵਾਹ ਕਹਿੰਦਾ ਹੈ, ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ।।
  • ਯਸਈਆਹ ਅਧਿਆਇ 1  
  • ਯਸਈਆਹ ਅਧਿਆਇ 2  
  • ਯਸਈਆਹ ਅਧਿਆਇ 3  
  • ਯਸਈਆਹ ਅਧਿਆਇ 4  
  • ਯਸਈਆਹ ਅਧਿਆਇ 5  
  • ਯਸਈਆਹ ਅਧਿਆਇ 6  
  • ਯਸਈਆਹ ਅਧਿਆਇ 7  
  • ਯਸਈਆਹ ਅਧਿਆਇ 8  
  • ਯਸਈਆਹ ਅਧਿਆਇ 9  
  • ਯਸਈਆਹ ਅਧਿਆਇ 10  
  • ਯਸਈਆਹ ਅਧਿਆਇ 11  
  • ਯਸਈਆਹ ਅਧਿਆਇ 12  
  • ਯਸਈਆਹ ਅਧਿਆਇ 13  
  • ਯਸਈਆਹ ਅਧਿਆਇ 14  
  • ਯਸਈਆਹ ਅਧਿਆਇ 15  
  • ਯਸਈਆਹ ਅਧਿਆਇ 16  
  • ਯਸਈਆਹ ਅਧਿਆਇ 17  
  • ਯਸਈਆਹ ਅਧਿਆਇ 18  
  • ਯਸਈਆਹ ਅਧਿਆਇ 19  
  • ਯਸਈਆਹ ਅਧਿਆਇ 20  
  • ਯਸਈਆਹ ਅਧਿਆਇ 21  
  • ਯਸਈਆਹ ਅਧਿਆਇ 22  
  • ਯਸਈਆਹ ਅਧਿਆਇ 23  
  • ਯਸਈਆਹ ਅਧਿਆਇ 24  
  • ਯਸਈਆਹ ਅਧਿਆਇ 25  
  • ਯਸਈਆਹ ਅਧਿਆਇ 26  
  • ਯਸਈਆਹ ਅਧਿਆਇ 27  
  • ਯਸਈਆਹ ਅਧਿਆਇ 28  
  • ਯਸਈਆਹ ਅਧਿਆਇ 29  
  • ਯਸਈਆਹ ਅਧਿਆਇ 30  
  • ਯਸਈਆਹ ਅਧਿਆਇ 31  
  • ਯਸਈਆਹ ਅਧਿਆਇ 32  
  • ਯਸਈਆਹ ਅਧਿਆਇ 33  
  • ਯਸਈਆਹ ਅਧਿਆਇ 34  
  • ਯਸਈਆਹ ਅਧਿਆਇ 35  
  • ਯਸਈਆਹ ਅਧਿਆਇ 36  
  • ਯਸਈਆਹ ਅਧਿਆਇ 37  
  • ਯਸਈਆਹ ਅਧਿਆਇ 38  
  • ਯਸਈਆਹ ਅਧਿਆਇ 39  
  • ਯਸਈਆਹ ਅਧਿਆਇ 40  
  • ਯਸਈਆਹ ਅਧਿਆਇ 41  
  • ਯਸਈਆਹ ਅਧਿਆਇ 42  
  • ਯਸਈਆਹ ਅਧਿਆਇ 43  
  • ਯਸਈਆਹ ਅਧਿਆਇ 44  
  • ਯਸਈਆਹ ਅਧਿਆਇ 45  
  • ਯਸਈਆਹ ਅਧਿਆਇ 46  
  • ਯਸਈਆਹ ਅਧਿਆਇ 47  
  • ਯਸਈਆਹ ਅਧਿਆਇ 48  
  • ਯਸਈਆਹ ਅਧਿਆਇ 49  
  • ਯਸਈਆਹ ਅਧਿਆਇ 50  
  • ਯਸਈਆਹ ਅਧਿਆਇ 51  
  • ਯਸਈਆਹ ਅਧਿਆਇ 52  
  • ਯਸਈਆਹ ਅਧਿਆਇ 53  
  • ਯਸਈਆਹ ਅਧਿਆਇ 54  
  • ਯਸਈਆਹ ਅਧਿਆਇ 55  
  • ਯਸਈਆਹ ਅਧਿਆਇ 56  
  • ਯਸਈਆਹ ਅਧਿਆਇ 57  
  • ਯਸਈਆਹ ਅਧਿਆਇ 58  
  • ਯਸਈਆਹ ਅਧਿਆਇ 59  
  • ਯਸਈਆਹ ਅਧਿਆਇ 60  
  • ਯਸਈਆਹ ਅਧਿਆਇ 61  
  • ਯਸਈਆਹ ਅਧਿਆਇ 62  
  • ਯਸਈਆਹ ਅਧਿਆਇ 63  
  • ਯਸਈਆਹ ਅਧਿਆਇ 64  
  • ਯਸਈਆਹ ਅਧਿਆਇ 65  
  • ਯਸਈਆਹ ਅਧਿਆਇ 66  
×

Alert

×

Punjabi Letters Keypad References