ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

Notes

No Verse Added

੧ ਸਮੋਈਲ ਅਧਿਆਇ 20

1. ਤਦ ਦਾਊਦ ਰਾਮਾਹ ਦੇ ਨਾਯੋਥ ਵਿੱਚੋਂ ਭੱਜ ਗਿਆ ਅਤੇ ਯੋਨਾਥਾਨ ਕੋਲ ਆ ਕੇ ਬੋਲਿਆ, ਮੈਂ ਕੀ ਕੀਤਾ? ਮੇਰੀ ਕੀ ਬਦੀ ਹੈ? ਮੈਂ ਤੇਰੇ ਪਿਉ ਦੇ ਅੱਗੇ ਕੀ ਪਾਪ ਕੀਤਾ ਹੈ ਜੋ ਉਹ ਮੈਨੂੰ ਮਾਰਿਆ ਚਾਹੁੰਦਾ ਹੈ? 2. ਤਾਂ ਉਸ ਨੇ ਉਹ ਨੂੰ ਆਖਿਆ,ਪਰਮੇਸ਼ੁਰ ਨਾ ਕਰੇ! ਤੂੰ ਨਾ ਮਾਰਿਆ ਜਾਵੇਂਗਾ। ਵੇਖ, ਮੇਰਾ ਪਿਉ ਮੇਰੇ ਕੰਨਾਂ ਵਿੱਚ ਪਾਏ ਬਿਨਾ ਕੋਈ ਨਿੱਕਾ ਵੱਡਾ ਕੰਮ ਨਾ ਕਰੇਗਾ ਅਤੇ ਇਹ ਗੱਲ ਮੇਰਾ ਪਿਉ ਮੈਥੋਂ ਕਿੱਕੁਰ ਲੁਕਾਵੇਗਾ? ਅਜਿਹਾ ਨਾ ਹੋਵੇਗਾ 3. ਤਦ ਦਾਊਦ ਨੇ ਸੌਂਹ ਖਾ ਕੇ ਆਖਿਆ, ਤੇਰਾ ਪਿਉ ਚੰਗੀ ਤਰਾਂ ਜਾਣਦਾ ਹੈ ਜੋ ਮੇਰੇ ਉੱਤੇ ਤੇਰੀ ਦਯਾ ਦੀ ਨਿਗਾਹ ਹੈ ਅਤੇ ਉਸ ਨੇ ਆਖਿਆ, ਭਈ ਯੋਨਾਥਾਨ ਇਹ ਨਾ ਜਾਣੇ ਅਤੇ ਉਹ ਗਰੰਜ ਹੋਵੇ ਪਰ ਜੀਉਂਦੇ ਪਰਮੇਸ਼ੁਰ ਅਤੇ ਤੇਰੀ ਜਿੰਦ ਦੀ ਸੌਂਹ ਮੇਰੇ ਅਤੇ ਮੌਤ ਦੇ ਵਿੱਚ ਨਿਰੀ ਇੱਕ ਹੀ ਕਦਮ ਦੀ ਵਿੱਥ ਹੈ 4. ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਜੋ ਕੁਝ ਤੇਰਾ ਜੀ ਚਾਹੇ ਉਹੋ ਮੈਂ ਤੇਰੇ ਲਈ ਕਰਾਂਗਾ 5. ਦਾਊਦ ਨੇ ਯੋਨਾਥਾਨ ਨੂੰ ਆਖਿਆ, ਵੇਖ, ਭਲਕੇ ਨਵਾਂ ਚੰਦ ਹੈ ਅਤੇ ਮੈਨੂੰ ਲੋੜੀਦਾ ਹੈ ਜੋ ਉਸ ਦਿਨ ਮੈਂ ਪਾਤਸ਼ਾਹ ਨਾਲ ਖਾਣ ਬੈਠਾਂ ਸੋ ਤੂੰ ਮੈਨੂੰ ਪਰਵਾਨਗੀ ਦੇਹ ਜੋ ਮੈਂ ਤੀਜੇ ਦਿਨ ਦੀ ਸੰਧਿਆ ਤੋੜੀ ਰੜੇ ਵਿੱਚ ਲੁਕਿਆ ਰਹਾਂ 6. ਜੇ ਕਦੀ ਤੇਰਾ ਪਿਉ ਮੈਨੂੰ ਉੱਥੇ ਨਾ ਵੇਖੇ ਤਾਂ ਉਹ ਨੂੰ ਆਖੀਂ ਜੋ ਦਾਊਦ ਨੇ ਮੇਰੇ ਕੋਲੋਂ ਛੇਤੀ ਹੀ ਆਪਣੇ ਸ਼ਹਿਰ ਬੈਤਲਹਮ ਨੂੰ ਨੱਠ ਜਾਣ ਲਈ ਤਰਲੇ ਪਾ ਕੇ ਛੁੱਟੀ ਮੰਗੀ ਹੈ ਕਿਉਂ ਜੋ ਉੱਥੇ ਸਾਰੇ ਟੱਬਰ ਲਈ ਵਰਹੇ ਦੀ ਬਲੀ ਹੈ 7. ਸੋ ਜੇ ਕਦੀ ਉਹ ਇਉਂ ਬੋਲੇ, ਖਰੀ ਗੱਲ ਤਾਂ ਤੇਰੇ ਦਾਸ ਦੀ ਸੁਖ ਹੈ ਪਰ ਜੇ ਉਹ ਨੂੰ ਕ੍ਰੋਧ ਜਾਗੇ ਤਾਂ ਸੱਚ ਮੰਨ ਲੈ ਜੋ ਉਹ ਦੀ ਖੋਟੀ ਨੀਤ ਹੈ 8. ਫੇਰ ਤੈਨੂੰ ਆਪਣੇ ਦਾਸ ਉੱਤੇ ਕਿਰਪਾ ਕਰਨ ਦੀ ਲੋੜ ਪਏਗੀ ਕਿਉਂ ਜੋ ਤੂੰ ਆਪਣੇ ਦਾਸ ਨੂੰ ਯਹੋਵਾਹ ਦੇ ਦੇਸ ਵਿੱਚ ਆਪਣੇ ਨਾਲ ਰਲਾਇਆ। ਤਦ ਵੀ ਜੇ ਕਦੀ ਮੇਰੇ ਵਿੱਚ ਖੋਟ ਹੋਵੇ ਤਾਂ ਤੂੰ ਆਪ ਹੀ ਮੈਨੂੰ ਮਾਰ ਸੁੱਟ ਪਰ ਤੂੰ ਆਪਣੇ ਪਿਉ ਕੋਲ ਮੈਨੂੰ ਕਾਹਨੂੰ ਲੈ ਜਾਵੇਂ? 9. ਤਦ ਯੋਨਾਥਾਨ ਬੋਲਿਆ, ਇਹ ਗੱਲ ਤੇਰੇ ਉੱਤੇ ਟਲ ਜਾਵੇ ਜੇ ਕਦੀ ਮੈਨੂੰ ਖਬਰ ਹੁੰਦੀ ਜੋ ਮੇਰੇ ਪਿਉ ਦੀ ਨੀਤ ਤੇਰੇ ਨਾਲ ਖੋਟੀ ਹੈ ਤਾਂ ਭਲਾ, ਮੈਂ ਤੈਨੂੰ ਖਬਰ ਨਾ ਕਰਦਾ? 10. ਫੇਰ ਦਾਊਦ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਕੌਣ ਖਬਰ ਦੇਵੇ? ਕੀ ਜਾਣੀਏ, ਤੇਰਾ ਪਿਉ ਤੈਨੂੰ ਅੱਗੋਂ ਕਰੜਾ ਉੱਤਰ ਸੁਣਾਵੇਂ।। 11. ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਅਸੀਂ ਰੜੇ ਵਿੱਚ ਚੱਲੀਏ ਸੋ ਓਹ ਦੋਵੇਂ ਰੜੇ ਵਿੱਚ ਗਏ 12. ਤਾਂ ਯੋਨਾਥਾਨ ਨੇ ਦਾਊਦ ਨੂੰ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਜਿਸ ਵੇਲੇ ਮੈਂ ਭਲਕੇ ਯਾ ਪਰਸੋਂ ਆਪਣੇ ਪਿਉ ਨੂੰ ਨਿਤਾਰਾਂ ਅਤੇ ਵੇਖ, ਜੇ ਉਹ ਦੀ ਨੀਤ ਦਾਊਦ ਦੇ ਭਲੇ ਵਿੱਚ ਹੋਵੇ ਅਤੇ ਤੇਰੇ ਕੋਲ ਖਬਰ ਨਾ ਘੱਲਾਂ ਅਤੇ ਤੈਨੂੰ ਨਾ ਦੱਸਾਂ 13. ਤਾਂ ਯਹੋਵਾਹ ਯੋਨਾਥਾਨ ਨਾਲ ਵੀ ਤੇਹਾ ਹੀ ਕਰੇ ਸਗੋਂ ਉਸ ਨਾਲੋਂ ਵੀ ਵਧੀਕ ਅਤੇ ਜੇ ਕਦੀ ਮੇਰੇ ਪਿਉ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਿਆ ਕਰ ਦਿਆਂਗਾ ਭਈ ਤੂੰ ਸੁਖ ਨਾਲ ਤੁਰਿਆ ਜਾਵੇਂ ਅਤੇ ਯਹੋਵਾਹ ਤੇਰੇ ਨਾਲ ਹੋਵੇ ਜਿੱਕੁਰ ਮੇਰੇ ਪਿਉ ਦੇ ਨਾਲ ਸੀ 14. ਅਤੇ ਤੂੰ ਨਿਰਾ ਇਹੋ ਨਾ ਕਰ ਜੋ ਮੇਰੇ ਜੀਉਂਦੇ ਜੀ ਮੇਰੇ ਉੱਤੇ ਯਹੋਵਾਹ ਦੀ ਕਿਰਪਾ ਕਰੇ ਜੋ ਮੈਂ ਮਰ ਨਾ ਜਾਵਾਂ 15. ਸਗੋਂ ਜਿਸ ਵੇਲੇ ਯਹੋਵਾਹ ਤੇਰੇ ਸਾਰੇ ਵੈਰੀਆਂ ਨੂੰ ਧਰਤੀ ਉੱਤੋਂ ਨਾਸ ਕਰ ਦੇਵੇ ਤਾਂ ਸਦੀਪਕ ਦੇ ਲਈ ਮੇਰੀ ਸੰਤਾਨ ਉੱਤੋਂ ਵੀ ਆਪਣੀ ਕਿਰਪਾ ਨਾ ਹਟਾਵੀਂ 16. ਸੋ ਯੋਨਾਥਾਨ ਨੇ ਦਾਊਦ ਦੀ ਸੰਤਾਨ ਦਾ ਨੇਮ ਕੀਤਾ ਅਤੇ ਆਖਿਆ, ਭਈ ਯਹੋਵਾਹ ਦਾਊਦ ਦੇ ਵੈਰੀਆਂ ਕੋਲੋਂ ਬਦਲਾ ਲਵੇ 17. ਯੋਨਾਥਾਨ ਨੇ ਦਾਊਦ ਕੋਲੋਂ ਦੋ ਵਾਰੀ ਸੌਂਹ ਚੁੱਕਾਈ ਏਸ ਲਈ ਜੋ ਉਸ ਨਾਲ ਉਹ ਦਾ ਵੱਡਾ ਪਿਆਰ ਸੀ ਕਿਉਂ ਜੋ ਉਹ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ 18. ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਭਲਕੇ ਨਵਾਂ ਚੰਦ ਹੋਵੇਗਾ ਅਤੇ ਤੇਰਾ ਥਾਂ ਵੇਹਲਾ ਰਹਿਣ ਕਰਕੇ ਤੂੰ ਚੇਤੇ ਆਵੇਂਗਾ 19. ਸੋ ਜਾਂ ਤੂੰ ਤਿੰਨਾਂ ਦਿਨਾਂ ਤੋੜੀ ਨਾ ਆਵੇਂਗਾ ਤਾਂ ਤੂੰ ਛੇਤੀ ਲਹਿ ਕੇ ਉਸ ਥਾਂ ਜਾਹ ਜਿੱਥੇ ਤੂੰ ਉਸ ਨੇਮ ਦੇ ਦਿਨ ਲੁਕਿਆ ਰਿਹਾ ਸੈਂ ਅਤੇ ਅੱਜਲ ਪੱਥਰ ਦੇ ਕੋਲ ਰਹੁ 20. ਮੈਂ ਆ ਕੇ ਉਸ ਵੱਲ ਤਿੰਨ ਤੀਰ ਮਰਾਂਗਾ ਜੋ ਜਾਣੀਦਾ ਨਿਸ਼ਾਨਾ ਫੁੰਡਦਾ ਹਾਂ 21. ਅਤੇ ਵੇਖ, ਉਸ ਵੇਲੇ ਮੈਂ ਇੱਕ ਮੁੰਡੇ ਨੂੰ ਘੱਲਾਂਗਾ ਜੋ ਤੀਰ ਲੱਭ ਕੇ ਲੈ ਆਵੇ। ਉਸ ਵੇਲੇ ਜੇ ਮੈਂ ਮੁੰਡੇ ਨੂੰ ਆਖਾਂ, ਵੇਖ, ਤੀਰ ਤੇਰੇ ਇਸ ਪਾਸੇ ਹਨ ਲੱਭ ਕੇ ਲਿਆ ਤਾਂ ਤੂੰ ਨਿੱਕਲ ਆਵੀਂ ਕਿਉਂ ਜੋ ਤੇਰੇ ਲਈ ਸੁਖ ਹੈ ਅਤੇ ਜੀਉਂਦੇ ਪਰਮੇਸ਼ੁਰ ਦੀ ਸੌਂਹ, ਔਖ ਨਹੀਂ 22. ਪਰ ਜੇ ਮੈਂ ਮੁੰਡੇ ਨੂੰ ਇਉਂ ਆਖਾਂ, ਵੇਖ, ਤੀਰ ਤੈਥੋਂ ਪਰੇ ਹਨ ਤਾਂ ਤੂੰ ਨਿੱਕਲ ਜਾਹ ਕਿਉਂ ਜੋ ਯਹੋਵਾਹ ਨੇ ਤੈਨੂੰ ਵਿਦਿਆ ਕੀਤਾ ਹੈ 23. ਉਸ ਗੱਲ ਦੇ ਉੱਤੇ ਜਿਹੜੀ ਮੈਂ ਅਤੇ ਤੂੰ ਕੀਤੀ ਹੈ ਵੇਖ, ਯਹੋਵਾਹ ਤੇਰੇ ਅਤੇ ਮੇਰੇ ਵਿੱਚਕਾਰ ਸਦਾ ਹੋਵੇ।। 24. ਸੋ ਦਾਊਦ ਰੜੇ ਦੇ ਵਿੱਚ ਲੁਕਿਆ ਅਤੇ ਜਾਂ ਨਵਾਂ ਚੰਦ ਹੋਇਆ ਪਾਤਸ਼ਾਹ ਰੋਟੀ ਖਾਣ ਲਈ ਬੈਠਾ 25. ਅਤੇ ਪਾਤਸ਼ਾਹ ਆਪਣੀ ਰੀਤ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ ਅਤੇ ਯੋਨਾਥਾਨ ਉੱਠਿਆ ਅਤੇ ਅਬਨੇਰ ਸ਼ਾਊਲ ਦੇ ਇੱਕ ਪਾਸੇ ਵੱਲ ਬੈਠਾ ਪਰ ਦਾਊਦ ਦਾ ਥਾਂ ਵੇਹਲਾ ਸੀ 26. ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ, ਕਿਉਂ ਜੋ ਉਸ ਨੇ ਵਿਚਾਰਿਆ ਭਈ ਉਹ ਨੂੰ ਕੁਝ ਬਣੀ ਹੋਈ ਹੋਊ। ਅਪਵਿੱਤ੍ਰ ਹੋਣਾ ਹੈ, ਜ਼ਰੂਰ ਅਪਵਿੱਤ੍ਰ ਹੋਣਾ ਹੈ 27. ਪਰ ਅਗਲੇ ਭਲਕ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਅਜਿਹਾ ਹੋਇਆ ਜੋ ਦਾਊਦ ਦਾ ਥਾਂ ਫੇਰ ਵੇਹਲਾ ਰਿਹਾ। ਤਦ ਸ਼ਾਊਲ ਨੇ ਆਪਣੇ ਪੁੱਤ੍ਰ ਯੋਨਾਥਾਨ ਨੂੰ ਆਖਿਆ, ਇਹ ਕੀ ਕਾਰਨ ਜੋ ਯੱਸੀ ਦਾ ਪੁੱਤ੍ਰ ਨਾ ਕੱਲ ਖਾਣ ਆਇਆ ਸੀ ਨਾ ਅੱਜ? 28. ਤਦ ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ ਜੋ ਦਾਊਦ ਨੇ ਤਰਲੇ ਕਰ ਕੇ ਬੈਤਲਹਮ ਨੂੰ ਜਾਣ ਦੀ ਛੁੱਟੀ ਮੈਥੋਂ ਮੰਗੀ ਹੈ 29. ਅਤੇ ਉਸ ਨੇ ਆਖਿਆ, ਮੈਨੂੰ ਛੁੱਟੀ ਦੇਹ ਕਿਉਂ ਜੋ ਸ਼ਹਿਰ ਵਿੱਚ ਸਾਡੇ ਟੱਬਰ ਦੀ ਇੱਕ ਬਲੀ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਜਾਣ ਦੀ ਆਗਿਆ ਕੀਤੀ ਹੈ ਅਤੇ ਹੁਣ ਜੇ ਕਦੀ ਮੈਂ ਤੁਹਾਡੇ ਵੇਖਣ ਵਿੱਚ ਕਿਰਪਾ ਜੋਗ ਹਾਂ ਤਾਂ ਮੈਨੂੰ ਛੁੱਟੀ ਦੇਹੋ ਭਈ ਮੈਂ ਆਪਣਿਆਂ ਭਰਾਵਾਂ ਨੂੰ ਜਾ ਮਿਲਾਂ। ਏਸ ਕਰਕੇ ਉਹ ਪਾਤਸ਼ਾਹ ਦੀ ਪੰਗਤ ਵਿੱਚ ਨਹੀਂ ਆਇਆ 30. ਤਦ ਸ਼ਾਊਲ ਦਾ ਕ੍ਰੋਧ ਯੋਨਾਥਾਨ ਉੱਤੇ ਜਾਗਿਆ ਅਤੇ ਉਸ ਨੇ ਉਹ ਨੂੰ ਆਖਿਆ, ਹੇ ਕੁਚਲਣੀ ਅਤੇ ਆਪ ਹੁਦਰੀ ਦੇ ਪੁੱਤ੍ਰ! ਭਲਾ, ਮੈਨੂੰ ਖਬਰ ਨਹੀਂ ਜੋ ਤੂੰ ਆਪਣੀ ਲੱਜ ਅਤੇ ਆਪਣੀ ਮਾਂ ਦੇ ਨੰਗੇਜ ਦੀ ਲੱਜ ਲਈ ਯੱਸੀ ਦੇ ਪੁੱਤ੍ਰ ਨੂੰ ਚੁਣ ਲਿਆ ਹੈ? 31. ਜਦ ਤੋੜੀ ਇਹ ਯੱਸੀ ਦਾ ਪੁੱਤ੍ਰ ਧਰਤੀ ਉੱਤੇ ਜੀਉਂਦਾ ਹੈ ਤਦ ਤੋੜੀ ਨਾ ਤੂੰ ਪੱਕਾ ਹੋਵੇਂਗਾ ਨਾ ਤੇਰਾ ਰਾਜ। ਹੁਣੇ ਮਨੁੱਖ ਘੱਲ ਅਤੇ ਉਹ ਨੂੰ ਮੇਰੇ ਕੋਲ ਲਿਆ ਕਿਉਂ ਜੋ ਉਹ ਅਵੱਸ ਮਾਰਿਆ ਜਾਵੇਗਾ 32. ਯੋਨਾਥਾਨ ਨੇ ਆਪਣੇ ਪਿਉ ਸ਼ਾਊਲ ਨੂੰ ਉੱਤਰ ਦਿੱਤਾ, ਉਹ ਕਿਉਂ ਮਾਰਿਆ ਜਾਵੇ? ਉਸ ਨੇ ਕੀ ਕੀਤਾ ਹੈ? 33. ਤਦ ਸ਼ਾਊਲ ਨੇ ਉਸ ਦੇ ਮਾਰਨ ਲਈ ਸਾਂਗ ਚਲਾਈ। ਤਦ ਯੋਨਾਥਾਨ ਨੂੰ ਖਬਰ ਹੋਈ ਜੋ ਉਹ ਦੇ ਪਿਉ ਨੇ ਦਾਊਦ ਦੇ ਮਾਰਨ ਦੀ ਪੂਰੀ ਨੀਤ ਧਾਰੀ ਹੈ 34. ਸੋ ਯੋਨਾਥਾਨ ਵੱਡੇ ਕ੍ਰੋਧ ਨਾਲ ਪੰਗਤ ਵਿਚੋਂ ਉੱਠ ਗਿਆ ਅਤੇ ਮਹੀਨੇ ਦੇ ਦੂਜੇ ਦਿਨ ਕੁਝ ਭੋਜਨ ਨਾ ਖਾਧਾ ਕਿਉਂ ਜੋ ਉਹ ਦਾਊਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਹ ਦੇ ਪਿਉ ਨੇ ਉਹ ਨੂੰ ਵੱਡਾ ਖੱਜਲ ਕੀਤਾ।। 35. ਉਪਰੰਤ ਸਵੇਰ ਨੂੰ ਯੋਨਾਥਾਨ ਉਸੇ ਵੇਲੇ ਜੋ ਦਾਊਦ ਨਾਲ ਠਹਿਰਾਇਆ ਹੋਇਆ ਸੀ ਰੜੇ ਵੱਲ ਗਿਆ ਅਤੇ ਇੱਕ ਨਿੱਕਾ ਮੁੰਡਾ ਉਹ ਦੇ ਨਾਲ ਸੀ 36. ਉਹ ਨੇ ਆਪਣੇ ਮੁੰਡੇ ਨੂੰ ਆਗਿਆ ਕੀਤੀ ਭਈ ਇਹ ਤੀਰ ਜੋ ਮੈਂ ਚਲਾਉਂਦਾ ਹਾਂ ਭੱਜ ਕੇ ਲੱਭ ਲਿਆ ਅਤੇ ਜਿਸ ਵੇਲੇ ਉਹ ਭੱਜਾ ਤਾਂ ਉਸ ਨੇ ਅਜਿਹਾ ਤੀਰ ਮਾਰਿਆ ਜੋ ਉਸ ਮੁੰਡੇ ਤੋਂ ਪਰੇ ਜਾ ਡਿੱਗਾ 37. ਅਤੇ ਜਾਂ ਉਹ ਮੁੰਡਾ ਉਸ ਤੀਰ ਕੋਲ ਜੋ ਯੋਨਾਥਾਨ ਨੇ ਮਾਰਿਆ ਸੀ ਅੱਪੜ ਪਿਆ ਤਾਂ ਯੋਨਾਥਾਨ ਨੇ ਮੁੰਡੇ ਨੂੰ ਗੱਜ ਕੇ ਆਖਿਆ, ਭਲਾ, ਤੀਰ ਤੈਥੋਂ ਪਰੇ ਨਹੀਂ? 38. ਨਾਲੇ ਯੋਨਾਥਾਨ ਨੇ ਮੁੰਡੇ ਦੇ ਮਗਰੋਂ ਗੱਜ ਕੇ ਆਖਿਆ, ਕਾਹਲੀ ਕਰ, ਛੇਤੀ ਹੋ ਢਿੱਲ ਨਾ ਲਾ! ਸੋ ਯੋਨਾਥਾਨ ਦਾ ਮੁੰਡਾ ਤੀਰਾਂ ਨੂੰ ਇਕੱਠਿਆਂ ਕਰ ਕੇ ਆਪਣੇ ਮਾਲਕ ਕੋਲ ਲੈ ਆਇਆ 39. ਪਰ ਉਸ ਮੁੰਡੇ ਨੇ ਕੁਝ ਨਾ ਸਮਝਿਆ, ਨਿਰਾ ਦਾਊਦ ਅਤੇ ਯੋਨਾਥਾਨ ਨੇ ਹੀ ਇਸ ਗੱਲ ਨੂੰ ਜਾਤਾ 40. ਫੇਰ ਯੋਨਾਥਾਨ ਨੇ ਆਪਣੇ ਹਥਿਆਰ ਉਸ ਮੁੰਡੇ ਨੂੰ ਦੇ ਕੇ ਆਖਿਆ, ਜਾਹ ਸ਼ਹਿਰ ਵੱਲ ਲੈ ਜਾਹ।। 41. ਜਾ ਉਹ ਮੁੰਡਾ ਚੱਲਿਆ ਗਿਆ ਤਾਂ ਦਾਊਦ ਦੱਖਣ ਵੱਲੋਂ ਨਿੱਕਲਿਆ ਅਤੇ ਧਰਤੀ ਉੱਤੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਤਿੰਨ ਵਾਰੀ ਡੰਡੌਤ ਕੀਤੀ ਅਤੇ ਓਹਨਾਂ ਨੇ ਆਪੋ ਵਿੱਚ ਇੱਕ ਦੂਜੇ ਨੂੰ ਚੁੰਮਿਆ ਅਤੇ ਰਲ ਮਿਲ ਕੇ ਰੋਏ ਪਰ ਦਾਊਦ ਵਧੀਕ ਰੋਇਆ 42. ਯੋਨਾਥਾਨ ਨੇ ਦਾਊਦ ਨੂੰ ਆਖਿਆ, ਉਸ ਨੇਮ ਦੇ ਕਾਰਨ ਜੋ ਅਸਾਂ ਦੋਹਾਂ ਨੇ ਯਹੋਵਾਹ ਦੇ ਨਾਮ ਦੀ ਸੌਂਹ ਚੁੱਕ ਕੇ ਕੀਤਾ ਕਿ ਮੇਰੇ ਤੇਰੇ ਵਿੱਚ ਅਤੇ ਮੇਰੀ ਤੇਰੀ ਸੰਤਾਨ ਦੇ ਵਿੱਚ ਸਦਾ ਦੇ ਲਈ ਯਹੋਵਾਹ ਰਹੇ, ਤੂੰ ਸੁਖ ਨਾਲ ਜਾ। ਸੋ ਉਹ ਉੱਠ ਕੇ ਵਿਦਿਆ ਹੋਇਆ ਅਤੇ ਯੋਨਾਥਾਨ ਸ਼ਹਿਰ ਨੂੰ ਗਿਆ।।
1. ਤਦ ਦਾਊਦ ਰਾਮਾਹ ਦੇ ਨਾਯੋਥ ਵਿੱਚੋਂ ਭੱਜ ਗਿਆ ਅਤੇ ਯੋਨਾਥਾਨ ਕੋਲ ਆ ਕੇ ਬੋਲਿਆ, ਮੈਂ ਕੀ ਕੀਤਾ? ਮੇਰੀ ਕੀ ਬਦੀ ਹੈ? ਮੈਂ ਤੇਰੇ ਪਿਉ ਦੇ ਅੱਗੇ ਕੀ ਪਾਪ ਕੀਤਾ ਹੈ ਜੋ ਉਹ ਮੈਨੂੰ ਮਾਰਿਆ ਚਾਹੁੰਦਾ ਹੈ? .::. 2. ਤਾਂ ਉਸ ਨੇ ਉਹ ਨੂੰ ਆਖਿਆ,ਪਰਮੇਸ਼ੁਰ ਨਾ ਕਰੇ! ਤੂੰ ਨਾ ਮਾਰਿਆ ਜਾਵੇਂਗਾ। ਵੇਖ, ਮੇਰਾ ਪਿਉ ਮੇਰੇ ਕੰਨਾਂ ਵਿੱਚ ਪਾਏ ਬਿਨਾ ਕੋਈ ਨਿੱਕਾ ਵੱਡਾ ਕੰਮ ਨਾ ਕਰੇਗਾ ਅਤੇ ਇਹ ਗੱਲ ਮੇਰਾ ਪਿਉ ਮੈਥੋਂ ਕਿੱਕੁਰ ਲੁਕਾਵੇਗਾ? ਅਜਿਹਾ ਨਾ ਹੋਵੇਗਾ .::. 3. ਤਦ ਦਾਊਦ ਨੇ ਸੌਂਹ ਖਾ ਕੇ ਆਖਿਆ, ਤੇਰਾ ਪਿਉ ਚੰਗੀ ਤਰਾਂ ਜਾਣਦਾ ਹੈ ਜੋ ਮੇਰੇ ਉੱਤੇ ਤੇਰੀ ਦਯਾ ਦੀ ਨਿਗਾਹ ਹੈ ਅਤੇ ਉਸ ਨੇ ਆਖਿਆ, ਭਈ ਯੋਨਾਥਾਨ ਇਹ ਨਾ ਜਾਣੇ ਅਤੇ ਉਹ ਗਰੰਜ ਹੋਵੇ ਪਰ ਜੀਉਂਦੇ ਪਰਮੇਸ਼ੁਰ ਅਤੇ ਤੇਰੀ ਜਿੰਦ ਦੀ ਸੌਂਹ ਮੇਰੇ ਅਤੇ ਮੌਤ ਦੇ ਵਿੱਚ ਨਿਰੀ ਇੱਕ ਹੀ ਕਦਮ ਦੀ ਵਿੱਥ ਹੈ .::. 4. ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਜੋ ਕੁਝ ਤੇਰਾ ਜੀ ਚਾਹੇ ਉਹੋ ਮੈਂ ਤੇਰੇ ਲਈ ਕਰਾਂਗਾ .::. 5. ਦਾਊਦ ਨੇ ਯੋਨਾਥਾਨ ਨੂੰ ਆਖਿਆ, ਵੇਖ, ਭਲਕੇ ਨਵਾਂ ਚੰਦ ਹੈ ਅਤੇ ਮੈਨੂੰ ਲੋੜੀਦਾ ਹੈ ਜੋ ਉਸ ਦਿਨ ਮੈਂ ਪਾਤਸ਼ਾਹ ਨਾਲ ਖਾਣ ਬੈਠਾਂ ਸੋ ਤੂੰ ਮੈਨੂੰ ਪਰਵਾਨਗੀ ਦੇਹ ਜੋ ਮੈਂ ਤੀਜੇ ਦਿਨ ਦੀ ਸੰਧਿਆ ਤੋੜੀ ਰੜੇ ਵਿੱਚ ਲੁਕਿਆ ਰਹਾਂ .::. 6. ਜੇ ਕਦੀ ਤੇਰਾ ਪਿਉ ਮੈਨੂੰ ਉੱਥੇ ਨਾ ਵੇਖੇ ਤਾਂ ਉਹ ਨੂੰ ਆਖੀਂ ਜੋ ਦਾਊਦ ਨੇ ਮੇਰੇ ਕੋਲੋਂ ਛੇਤੀ ਹੀ ਆਪਣੇ ਸ਼ਹਿਰ ਬੈਤਲਹਮ ਨੂੰ ਨੱਠ ਜਾਣ ਲਈ ਤਰਲੇ ਪਾ ਕੇ ਛੁੱਟੀ ਮੰਗੀ ਹੈ ਕਿਉਂ ਜੋ ਉੱਥੇ ਸਾਰੇ ਟੱਬਰ ਲਈ ਵਰਹੇ ਦੀ ਬਲੀ ਹੈ .::. 7. ਸੋ ਜੇ ਕਦੀ ਉਹ ਇਉਂ ਬੋਲੇ, ਖਰੀ ਗੱਲ ਤਾਂ ਤੇਰੇ ਦਾਸ ਦੀ ਸੁਖ ਹੈ ਪਰ ਜੇ ਉਹ ਨੂੰ ਕ੍ਰੋਧ ਜਾਗੇ ਤਾਂ ਸੱਚ ਮੰਨ ਲੈ ਜੋ ਉਹ ਦੀ ਖੋਟੀ ਨੀਤ ਹੈ .::. 8. ਫੇਰ ਤੈਨੂੰ ਆਪਣੇ ਦਾਸ ਉੱਤੇ ਕਿਰਪਾ ਕਰਨ ਦੀ ਲੋੜ ਪਏਗੀ ਕਿਉਂ ਜੋ ਤੂੰ ਆਪਣੇ ਦਾਸ ਨੂੰ ਯਹੋਵਾਹ ਦੇ ਦੇਸ ਵਿੱਚ ਆਪਣੇ ਨਾਲ ਰਲਾਇਆ। ਤਦ ਵੀ ਜੇ ਕਦੀ ਮੇਰੇ ਵਿੱਚ ਖੋਟ ਹੋਵੇ ਤਾਂ ਤੂੰ ਆਪ ਹੀ ਮੈਨੂੰ ਮਾਰ ਸੁੱਟ ਪਰ ਤੂੰ ਆਪਣੇ ਪਿਉ ਕੋਲ ਮੈਨੂੰ ਕਾਹਨੂੰ ਲੈ ਜਾਵੇਂ? .::. 9. ਤਦ ਯੋਨਾਥਾਨ ਬੋਲਿਆ, ਇਹ ਗੱਲ ਤੇਰੇ ਉੱਤੇ ਟਲ ਜਾਵੇ ਜੇ ਕਦੀ ਮੈਨੂੰ ਖਬਰ ਹੁੰਦੀ ਜੋ ਮੇਰੇ ਪਿਉ ਦੀ ਨੀਤ ਤੇਰੇ ਨਾਲ ਖੋਟੀ ਹੈ ਤਾਂ ਭਲਾ, ਮੈਂ ਤੈਨੂੰ ਖਬਰ ਨਾ ਕਰਦਾ? .::. 10. ਫੇਰ ਦਾਊਦ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਕੌਣ ਖਬਰ ਦੇਵੇ? ਕੀ ਜਾਣੀਏ, ਤੇਰਾ ਪਿਉ ਤੈਨੂੰ ਅੱਗੋਂ ਕਰੜਾ ਉੱਤਰ ਸੁਣਾਵੇਂ।। .::. 11. ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਅਸੀਂ ਰੜੇ ਵਿੱਚ ਚੱਲੀਏ ਸੋ ਓਹ ਦੋਵੇਂ ਰੜੇ ਵਿੱਚ ਗਏ .::. 12. ਤਾਂ ਯੋਨਾਥਾਨ ਨੇ ਦਾਊਦ ਨੂੰ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਜਿਸ ਵੇਲੇ ਮੈਂ ਭਲਕੇ ਯਾ ਪਰਸੋਂ ਆਪਣੇ ਪਿਉ ਨੂੰ ਨਿਤਾਰਾਂ ਅਤੇ ਵੇਖ, ਜੇ ਉਹ ਦੀ ਨੀਤ ਦਾਊਦ ਦੇ ਭਲੇ ਵਿੱਚ ਹੋਵੇ ਅਤੇ ਤੇਰੇ ਕੋਲ ਖਬਰ ਨਾ ਘੱਲਾਂ ਅਤੇ ਤੈਨੂੰ ਨਾ ਦੱਸਾਂ .::. 13. ਤਾਂ ਯਹੋਵਾਹ ਯੋਨਾਥਾਨ ਨਾਲ ਵੀ ਤੇਹਾ ਹੀ ਕਰੇ ਸਗੋਂ ਉਸ ਨਾਲੋਂ ਵੀ ਵਧੀਕ ਅਤੇ ਜੇ ਕਦੀ ਮੇਰੇ ਪਿਉ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਿਆ ਕਰ ਦਿਆਂਗਾ ਭਈ ਤੂੰ ਸੁਖ ਨਾਲ ਤੁਰਿਆ ਜਾਵੇਂ ਅਤੇ ਯਹੋਵਾਹ ਤੇਰੇ ਨਾਲ ਹੋਵੇ ਜਿੱਕੁਰ ਮੇਰੇ ਪਿਉ ਦੇ ਨਾਲ ਸੀ .::. 14. ਅਤੇ ਤੂੰ ਨਿਰਾ ਇਹੋ ਨਾ ਕਰ ਜੋ ਮੇਰੇ ਜੀਉਂਦੇ ਜੀ ਮੇਰੇ ਉੱਤੇ ਯਹੋਵਾਹ ਦੀ ਕਿਰਪਾ ਕਰੇ ਜੋ ਮੈਂ ਮਰ ਨਾ ਜਾਵਾਂ .::. 15. ਸਗੋਂ ਜਿਸ ਵੇਲੇ ਯਹੋਵਾਹ ਤੇਰੇ ਸਾਰੇ ਵੈਰੀਆਂ ਨੂੰ ਧਰਤੀ ਉੱਤੋਂ ਨਾਸ ਕਰ ਦੇਵੇ ਤਾਂ ਸਦੀਪਕ ਦੇ ਲਈ ਮੇਰੀ ਸੰਤਾਨ ਉੱਤੋਂ ਵੀ ਆਪਣੀ ਕਿਰਪਾ ਨਾ ਹਟਾਵੀਂ .::. 16. ਸੋ ਯੋਨਾਥਾਨ ਨੇ ਦਾਊਦ ਦੀ ਸੰਤਾਨ ਦਾ ਨੇਮ ਕੀਤਾ ਅਤੇ ਆਖਿਆ, ਭਈ ਯਹੋਵਾਹ ਦਾਊਦ ਦੇ ਵੈਰੀਆਂ ਕੋਲੋਂ ਬਦਲਾ ਲਵੇ .::. 17. ਯੋਨਾਥਾਨ ਨੇ ਦਾਊਦ ਕੋਲੋਂ ਦੋ ਵਾਰੀ ਸੌਂਹ ਚੁੱਕਾਈ ਏਸ ਲਈ ਜੋ ਉਸ ਨਾਲ ਉਹ ਦਾ ਵੱਡਾ ਪਿਆਰ ਸੀ ਕਿਉਂ ਜੋ ਉਹ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ .::. 18. ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਭਲਕੇ ਨਵਾਂ ਚੰਦ ਹੋਵੇਗਾ ਅਤੇ ਤੇਰਾ ਥਾਂ ਵੇਹਲਾ ਰਹਿਣ ਕਰਕੇ ਤੂੰ ਚੇਤੇ ਆਵੇਂਗਾ .::. 19. ਸੋ ਜਾਂ ਤੂੰ ਤਿੰਨਾਂ ਦਿਨਾਂ ਤੋੜੀ ਨਾ ਆਵੇਂਗਾ ਤਾਂ ਤੂੰ ਛੇਤੀ ਲਹਿ ਕੇ ਉਸ ਥਾਂ ਜਾਹ ਜਿੱਥੇ ਤੂੰ ਉਸ ਨੇਮ ਦੇ ਦਿਨ ਲੁਕਿਆ ਰਿਹਾ ਸੈਂ ਅਤੇ ਅੱਜਲ ਪੱਥਰ ਦੇ ਕੋਲ ਰਹੁ .::. 20. ਮੈਂ ਆ ਕੇ ਉਸ ਵੱਲ ਤਿੰਨ ਤੀਰ ਮਰਾਂਗਾ ਜੋ ਜਾਣੀਦਾ ਨਿਸ਼ਾਨਾ ਫੁੰਡਦਾ ਹਾਂ .::. 21. ਅਤੇ ਵੇਖ, ਉਸ ਵੇਲੇ ਮੈਂ ਇੱਕ ਮੁੰਡੇ ਨੂੰ ਘੱਲਾਂਗਾ ਜੋ ਤੀਰ ਲੱਭ ਕੇ ਲੈ ਆਵੇ। ਉਸ ਵੇਲੇ ਜੇ ਮੈਂ ਮੁੰਡੇ ਨੂੰ ਆਖਾਂ, ਵੇਖ, ਤੀਰ ਤੇਰੇ ਇਸ ਪਾਸੇ ਹਨ ਲੱਭ ਕੇ ਲਿਆ ਤਾਂ ਤੂੰ ਨਿੱਕਲ ਆਵੀਂ ਕਿਉਂ ਜੋ ਤੇਰੇ ਲਈ ਸੁਖ ਹੈ ਅਤੇ ਜੀਉਂਦੇ ਪਰਮੇਸ਼ੁਰ ਦੀ ਸੌਂਹ, ਔਖ ਨਹੀਂ .::. 22. ਪਰ ਜੇ ਮੈਂ ਮੁੰਡੇ ਨੂੰ ਇਉਂ ਆਖਾਂ, ਵੇਖ, ਤੀਰ ਤੈਥੋਂ ਪਰੇ ਹਨ ਤਾਂ ਤੂੰ ਨਿੱਕਲ ਜਾਹ ਕਿਉਂ ਜੋ ਯਹੋਵਾਹ ਨੇ ਤੈਨੂੰ ਵਿਦਿਆ ਕੀਤਾ ਹੈ .::. 23. ਉਸ ਗੱਲ ਦੇ ਉੱਤੇ ਜਿਹੜੀ ਮੈਂ ਅਤੇ ਤੂੰ ਕੀਤੀ ਹੈ ਵੇਖ, ਯਹੋਵਾਹ ਤੇਰੇ ਅਤੇ ਮੇਰੇ ਵਿੱਚਕਾਰ ਸਦਾ ਹੋਵੇ।। .::. 24. ਸੋ ਦਾਊਦ ਰੜੇ ਦੇ ਵਿੱਚ ਲੁਕਿਆ ਅਤੇ ਜਾਂ ਨਵਾਂ ਚੰਦ ਹੋਇਆ ਪਾਤਸ਼ਾਹ ਰੋਟੀ ਖਾਣ ਲਈ ਬੈਠਾ .::. 25. ਅਤੇ ਪਾਤਸ਼ਾਹ ਆਪਣੀ ਰੀਤ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ ਅਤੇ ਯੋਨਾਥਾਨ ਉੱਠਿਆ ਅਤੇ ਅਬਨੇਰ ਸ਼ਾਊਲ ਦੇ ਇੱਕ ਪਾਸੇ ਵੱਲ ਬੈਠਾ ਪਰ ਦਾਊਦ ਦਾ ਥਾਂ ਵੇਹਲਾ ਸੀ .::. 26. ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ, ਕਿਉਂ ਜੋ ਉਸ ਨੇ ਵਿਚਾਰਿਆ ਭਈ ਉਹ ਨੂੰ ਕੁਝ ਬਣੀ ਹੋਈ ਹੋਊ। ਅਪਵਿੱਤ੍ਰ ਹੋਣਾ ਹੈ, ਜ਼ਰੂਰ ਅਪਵਿੱਤ੍ਰ ਹੋਣਾ ਹੈ .::. 27. ਪਰ ਅਗਲੇ ਭਲਕ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਅਜਿਹਾ ਹੋਇਆ ਜੋ ਦਾਊਦ ਦਾ ਥਾਂ ਫੇਰ ਵੇਹਲਾ ਰਿਹਾ। ਤਦ ਸ਼ਾਊਲ ਨੇ ਆਪਣੇ ਪੁੱਤ੍ਰ ਯੋਨਾਥਾਨ ਨੂੰ ਆਖਿਆ, ਇਹ ਕੀ ਕਾਰਨ ਜੋ ਯੱਸੀ ਦਾ ਪੁੱਤ੍ਰ ਨਾ ਕੱਲ ਖਾਣ ਆਇਆ ਸੀ ਨਾ ਅੱਜ? .::. 28. ਤਦ ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ ਜੋ ਦਾਊਦ ਨੇ ਤਰਲੇ ਕਰ ਕੇ ਬੈਤਲਹਮ ਨੂੰ ਜਾਣ ਦੀ ਛੁੱਟੀ ਮੈਥੋਂ ਮੰਗੀ ਹੈ .::. 29. ਅਤੇ ਉਸ ਨੇ ਆਖਿਆ, ਮੈਨੂੰ ਛੁੱਟੀ ਦੇਹ ਕਿਉਂ ਜੋ ਸ਼ਹਿਰ ਵਿੱਚ ਸਾਡੇ ਟੱਬਰ ਦੀ ਇੱਕ ਬਲੀ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਜਾਣ ਦੀ ਆਗਿਆ ਕੀਤੀ ਹੈ ਅਤੇ ਹੁਣ ਜੇ ਕਦੀ ਮੈਂ ਤੁਹਾਡੇ ਵੇਖਣ ਵਿੱਚ ਕਿਰਪਾ ਜੋਗ ਹਾਂ ਤਾਂ ਮੈਨੂੰ ਛੁੱਟੀ ਦੇਹੋ ਭਈ ਮੈਂ ਆਪਣਿਆਂ ਭਰਾਵਾਂ ਨੂੰ ਜਾ ਮਿਲਾਂ। ਏਸ ਕਰਕੇ ਉਹ ਪਾਤਸ਼ਾਹ ਦੀ ਪੰਗਤ ਵਿੱਚ ਨਹੀਂ ਆਇਆ .::. 30. ਤਦ ਸ਼ਾਊਲ ਦਾ ਕ੍ਰੋਧ ਯੋਨਾਥਾਨ ਉੱਤੇ ਜਾਗਿਆ ਅਤੇ ਉਸ ਨੇ ਉਹ ਨੂੰ ਆਖਿਆ, ਹੇ ਕੁਚਲਣੀ ਅਤੇ ਆਪ ਹੁਦਰੀ ਦੇ ਪੁੱਤ੍ਰ! ਭਲਾ, ਮੈਨੂੰ ਖਬਰ ਨਹੀਂ ਜੋ ਤੂੰ ਆਪਣੀ ਲੱਜ ਅਤੇ ਆਪਣੀ ਮਾਂ ਦੇ ਨੰਗੇਜ ਦੀ ਲੱਜ ਲਈ ਯੱਸੀ ਦੇ ਪੁੱਤ੍ਰ ਨੂੰ ਚੁਣ ਲਿਆ ਹੈ? .::. 31. ਜਦ ਤੋੜੀ ਇਹ ਯੱਸੀ ਦਾ ਪੁੱਤ੍ਰ ਧਰਤੀ ਉੱਤੇ ਜੀਉਂਦਾ ਹੈ ਤਦ ਤੋੜੀ ਨਾ ਤੂੰ ਪੱਕਾ ਹੋਵੇਂਗਾ ਨਾ ਤੇਰਾ ਰਾਜ। ਹੁਣੇ ਮਨੁੱਖ ਘੱਲ ਅਤੇ ਉਹ ਨੂੰ ਮੇਰੇ ਕੋਲ ਲਿਆ ਕਿਉਂ ਜੋ ਉਹ ਅਵੱਸ ਮਾਰਿਆ ਜਾਵੇਗਾ .::. 32. ਯੋਨਾਥਾਨ ਨੇ ਆਪਣੇ ਪਿਉ ਸ਼ਾਊਲ ਨੂੰ ਉੱਤਰ ਦਿੱਤਾ, ਉਹ ਕਿਉਂ ਮਾਰਿਆ ਜਾਵੇ? ਉਸ ਨੇ ਕੀ ਕੀਤਾ ਹੈ? .::. 33. ਤਦ ਸ਼ਾਊਲ ਨੇ ਉਸ ਦੇ ਮਾਰਨ ਲਈ ਸਾਂਗ ਚਲਾਈ। ਤਦ ਯੋਨਾਥਾਨ ਨੂੰ ਖਬਰ ਹੋਈ ਜੋ ਉਹ ਦੇ ਪਿਉ ਨੇ ਦਾਊਦ ਦੇ ਮਾਰਨ ਦੀ ਪੂਰੀ ਨੀਤ ਧਾਰੀ ਹੈ .::. 34. ਸੋ ਯੋਨਾਥਾਨ ਵੱਡੇ ਕ੍ਰੋਧ ਨਾਲ ਪੰਗਤ ਵਿਚੋਂ ਉੱਠ ਗਿਆ ਅਤੇ ਮਹੀਨੇ ਦੇ ਦੂਜੇ ਦਿਨ ਕੁਝ ਭੋਜਨ ਨਾ ਖਾਧਾ ਕਿਉਂ ਜੋ ਉਹ ਦਾਊਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਹ ਦੇ ਪਿਉ ਨੇ ਉਹ ਨੂੰ ਵੱਡਾ ਖੱਜਲ ਕੀਤਾ।। .::. 35. ਉਪਰੰਤ ਸਵੇਰ ਨੂੰ ਯੋਨਾਥਾਨ ਉਸੇ ਵੇਲੇ ਜੋ ਦਾਊਦ ਨਾਲ ਠਹਿਰਾਇਆ ਹੋਇਆ ਸੀ ਰੜੇ ਵੱਲ ਗਿਆ ਅਤੇ ਇੱਕ ਨਿੱਕਾ ਮੁੰਡਾ ਉਹ ਦੇ ਨਾਲ ਸੀ .::. 36. ਉਹ ਨੇ ਆਪਣੇ ਮੁੰਡੇ ਨੂੰ ਆਗਿਆ ਕੀਤੀ ਭਈ ਇਹ ਤੀਰ ਜੋ ਮੈਂ ਚਲਾਉਂਦਾ ਹਾਂ ਭੱਜ ਕੇ ਲੱਭ ਲਿਆ ਅਤੇ ਜਿਸ ਵੇਲੇ ਉਹ ਭੱਜਾ ਤਾਂ ਉਸ ਨੇ ਅਜਿਹਾ ਤੀਰ ਮਾਰਿਆ ਜੋ ਉਸ ਮੁੰਡੇ ਤੋਂ ਪਰੇ ਜਾ ਡਿੱਗਾ .::. 37. ਅਤੇ ਜਾਂ ਉਹ ਮੁੰਡਾ ਉਸ ਤੀਰ ਕੋਲ ਜੋ ਯੋਨਾਥਾਨ ਨੇ ਮਾਰਿਆ ਸੀ ਅੱਪੜ ਪਿਆ ਤਾਂ ਯੋਨਾਥਾਨ ਨੇ ਮੁੰਡੇ ਨੂੰ ਗੱਜ ਕੇ ਆਖਿਆ, ਭਲਾ, ਤੀਰ ਤੈਥੋਂ ਪਰੇ ਨਹੀਂ? .::. 38. ਨਾਲੇ ਯੋਨਾਥਾਨ ਨੇ ਮੁੰਡੇ ਦੇ ਮਗਰੋਂ ਗੱਜ ਕੇ ਆਖਿਆ, ਕਾਹਲੀ ਕਰ, ਛੇਤੀ ਹੋ ਢਿੱਲ ਨਾ ਲਾ! ਸੋ ਯੋਨਾਥਾਨ ਦਾ ਮੁੰਡਾ ਤੀਰਾਂ ਨੂੰ ਇਕੱਠਿਆਂ ਕਰ ਕੇ ਆਪਣੇ ਮਾਲਕ ਕੋਲ ਲੈ ਆਇਆ .::. 39. ਪਰ ਉਸ ਮੁੰਡੇ ਨੇ ਕੁਝ ਨਾ ਸਮਝਿਆ, ਨਿਰਾ ਦਾਊਦ ਅਤੇ ਯੋਨਾਥਾਨ ਨੇ ਹੀ ਇਸ ਗੱਲ ਨੂੰ ਜਾਤਾ .::. 40. ਫੇਰ ਯੋਨਾਥਾਨ ਨੇ ਆਪਣੇ ਹਥਿਆਰ ਉਸ ਮੁੰਡੇ ਨੂੰ ਦੇ ਕੇ ਆਖਿਆ, ਜਾਹ ਸ਼ਹਿਰ ਵੱਲ ਲੈ ਜਾਹ।। .::. 41. ਜਾ ਉਹ ਮੁੰਡਾ ਚੱਲਿਆ ਗਿਆ ਤਾਂ ਦਾਊਦ ਦੱਖਣ ਵੱਲੋਂ ਨਿੱਕਲਿਆ ਅਤੇ ਧਰਤੀ ਉੱਤੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਤਿੰਨ ਵਾਰੀ ਡੰਡੌਤ ਕੀਤੀ ਅਤੇ ਓਹਨਾਂ ਨੇ ਆਪੋ ਵਿੱਚ ਇੱਕ ਦੂਜੇ ਨੂੰ ਚੁੰਮਿਆ ਅਤੇ ਰਲ ਮਿਲ ਕੇ ਰੋਏ ਪਰ ਦਾਊਦ ਵਧੀਕ ਰੋਇਆ .::. 42. ਯੋਨਾਥਾਨ ਨੇ ਦਾਊਦ ਨੂੰ ਆਖਿਆ, ਉਸ ਨੇਮ ਦੇ ਕਾਰਨ ਜੋ ਅਸਾਂ ਦੋਹਾਂ ਨੇ ਯਹੋਵਾਹ ਦੇ ਨਾਮ ਦੀ ਸੌਂਹ ਚੁੱਕ ਕੇ ਕੀਤਾ ਕਿ ਮੇਰੇ ਤੇਰੇ ਵਿੱਚ ਅਤੇ ਮੇਰੀ ਤੇਰੀ ਸੰਤਾਨ ਦੇ ਵਿੱਚ ਸਦਾ ਦੇ ਲਈ ਯਹੋਵਾਹ ਰਹੇ, ਤੂੰ ਸੁਖ ਨਾਲ ਜਾ। ਸੋ ਉਹ ਉੱਠ ਕੇ ਵਿਦਿਆ ਹੋਇਆ ਅਤੇ ਯੋਨਾਥਾਨ ਸ਼ਹਿਰ ਨੂੰ ਗਿਆ।। .::.
  • ੧ ਸਮੋਈਲ ਅਧਿਆਇ 1  
  • ੧ ਸਮੋਈਲ ਅਧਿਆਇ 2  
  • ੧ ਸਮੋਈਲ ਅਧਿਆਇ 3  
  • ੧ ਸਮੋਈਲ ਅਧਿਆਇ 4  
  • ੧ ਸਮੋਈਲ ਅਧਿਆਇ 5  
  • ੧ ਸਮੋਈਲ ਅਧਿਆਇ 6  
  • ੧ ਸਮੋਈਲ ਅਧਿਆਇ 7  
  • ੧ ਸਮੋਈਲ ਅਧਿਆਇ 8  
  • ੧ ਸਮੋਈਲ ਅਧਿਆਇ 9  
  • ੧ ਸਮੋਈਲ ਅਧਿਆਇ 10  
  • ੧ ਸਮੋਈਲ ਅਧਿਆਇ 11  
  • ੧ ਸਮੋਈਲ ਅਧਿਆਇ 12  
  • ੧ ਸਮੋਈਲ ਅਧਿਆਇ 13  
  • ੧ ਸਮੋਈਲ ਅਧਿਆਇ 14  
  • ੧ ਸਮੋਈਲ ਅਧਿਆਇ 15  
  • ੧ ਸਮੋਈਲ ਅਧਿਆਇ 16  
  • ੧ ਸਮੋਈਲ ਅਧਿਆਇ 17  
  • ੧ ਸਮੋਈਲ ਅਧਿਆਇ 18  
  • ੧ ਸਮੋਈਲ ਅਧਿਆਇ 19  
  • ੧ ਸਮੋਈਲ ਅਧਿਆਇ 20  
  • ੧ ਸਮੋਈਲ ਅਧਿਆਇ 21  
  • ੧ ਸਮੋਈਲ ਅਧਿਆਇ 22  
  • ੧ ਸਮੋਈਲ ਅਧਿਆਇ 23  
  • ੧ ਸਮੋਈਲ ਅਧਿਆਇ 24  
  • ੧ ਸਮੋਈਲ ਅਧਿਆਇ 25  
  • ੧ ਸਮੋਈਲ ਅਧਿਆਇ 26  
  • ੧ ਸਮੋਈਲ ਅਧਿਆਇ 27  
  • ੧ ਸਮੋਈਲ ਅਧਿਆਇ 28  
  • ੧ ਸਮੋਈਲ ਅਧਿਆਇ 29  
  • ੧ ਸਮੋਈਲ ਅਧਿਆਇ 30  
  • ੧ ਸਮੋਈਲ ਅਧਿਆਇ 31  
Common Bible Languages
West Indian Languages
×

Alert

×

punjabi Letters Keypad References