ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

Notes

No Verse Added

ਯਸਈਆਹ ਅਧਿਆਇ 66

1. ਯਹੋਵਾਹ ਇਉਂ ਆਖਦਾ ਹੈ ਕਿ ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, - ਉਹ ਭਵਨ ਫੇਰ ਕਿਹੋ ਜਿਹਾ ਹੋਵੇਗਾ ਜੋ ਤੁਸੀਂ ਮੇਰੇ ਲਈ ਬਣਾਓਗੇ? ਅਤੇ ਮੇਰੀ ਅਰਾਮ ਗਾਹ ਫੇਰ ਕਿੱਥੇ ਹੋਵੇਗੀ? 2. ਏਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ, ਐਉਂ ਏਹ ਸਭ ਹੋ ਗਏ, ਯਹੋਵਾਹ ਦਾ ਵਾਕ ਹੈ। ਮੈ ਅਜੇਹੇ ਜਨ ਉੱਤੇ ਨਿਗਾਹ ਰੱਖਾਂਗਾ, - ਅਧੀਨ ਉੱਤੇ ਅਤੇ ਨਿਮਰ ਆਤਮਾ ਵਾਲੇ ਉੱਤੇ ਜੋ ਮੇਰੇ ਬਚਨ ਤੋਂ ਕੰਬ ਜਾਂਦਾ ਹੈ।। 3. ਬਲਦ ਦਾ ਵੱਢਣ ਵਾਲਾ ਮਨੁੱਖ ਦੇ ਮਾਰਨ ਵਾਲੇ ਜਿਹਾ ਹੈ, ਲੇਲੇ ਦਾ ਕੱਟਣ ਵਾਲਾ ਕੁੱਤੇ ਦੀ ਧੌਣ ਭੰਨਣ ਵਾਲੇ ਜਿਹਾ ਹੈ, ਮੈਦੇ ਦੀ ਭੇਟ ਦਾ ਚੜ੍ਹਾਉਣ ਵਾਲਾ ਸੂਰ ਦੇ ਲਹੂ ਦੇ ਚੜ੍ਹਾਉਣ ਵਾਲੇ ਜਿਹਾ ਹੈ, ਲੁਬਾਨ ਦਾ ਧੁਖਾਉਣ ਵਾਲਾ ਠਾਕਰ ਨੂੰ ਅਸ਼ੀਰਵਾਦ ਦੇਣ ਵਾਲੇ ਜਿਹਾ ਹੈ, ਹਾਂ, ਏਹਨਾਂ ਨੇ ਆਪਣੇ ਰਾਹ ਚੁਣ ਲਏ ਹਨ, ਅਤੇ ਏਹਨਾਂ ਦਾ ਜੀ ਏਹਨਾਂ ਦੇ ਗਿਲਾਨ ਕੰਮਾਂ ਵਿੱਚ ਪਰਸੰਨ ਰਹਿੰਦਾ ਹੈ। 4. ਮੈਂ ਵੀ ਏਹਨਾਂ ਲਈ ਮੁਸੀਬਤ ਚੁਣਾਂਗਾ, ਅਤੇ ਏਹਨਾਂ ਦੇ ਭੈ ਏਹਨਾਂ ਉੱਤੇ ਲਿਆਵਾਂਗਾ, ਕਿਉਂ ਜੋ ਮੈਂ ਬੁਲਾਇਆ ਪਰ ਕਿਸੇ ਨੇ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਕਿਸੇ ਨੇ ਸੁਣੀ ਨਾ, ਏਹਨਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ ਸੋ ਏਹਨਾਂ ਨੇ ਚੁਣਿਆ।। 5. ਯਹੋਵਾਹ ਦਾ ਬਚਨ ਸੁਣੋ, ਤੁਸੀਂ ਜੋ ਉਹ ਦੇ ਬਚਨ ਤੋਂ ਕੰਬ ਜਾਂਦੇ ਹੋ! ਤੁਹਾਡੇ ਭਰਾ ਜੋ ਤੁਹਾਥੋਂ ਘਿਣ ਕਰਦੇ ਹਨ, ਜੋ ਤੁਹਾਨੂੰ ਮੇਰੇ ਨਾਮ ਦੇ ਕਾਰਨ ਕੱਢ ਦਿੰਦੇ ਹਨ, ਆਖਦੇ ਹਨ, ਯਹੋਵਾਹ ਦੀ ਵਡਿਆਈ ਹੋਵੇ, ਭਈ ਅਸੀਂ ਤੁਹਾਡੀ ਖੁਸ਼ੀ ਨੂੰ ਵੇਖੀਏ, ਪਰ ਓਹੋ ਹੀ ਸ਼ਰਮਿੰਦੇ ਹੋਣਗੇ।। 6. ਸ਼ਹਿਰ ਤੋਂ ਰੌਲੇ ਦੀ ਅਵਾਜ਼, ਹੈਕਲ ਤੋਂ ਇੱਕ ਅਵਾਜ਼! ਯਹੋਵਾਹ ਦੀ ਅਵਾਜ਼ ਜੋ ਆਪਣੇ ਵੈਰੀਆਂ ਨੂੰ ਬਦਲਾ ਦਿੰਦਾ ਹੈ!।। 7. ਪੀੜ੍ਹਾਂ ਲੱਗਣ ਤੋਂ ਪਹਿਲਾਂ ਉਹ ਜਣੀ, ਦੁਖ ਦੇ ਆਉਣ ਤੋਂ ਪਹਿਲਾਂ ਉਹ ਨੂੰ ਮੁੰਡਾ ਜੰਮ ਪਿਆ। 8. ਕਿਹ ਨੇ ਅਜੇਹੀ ਗੱਲ ਸੁਣੀ? ਕਿਹ ਨੇ ਅਜੇਹੀਆਂ ਗੱਲਾਂ ਵੇਖੀਆਂ? ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਜਾਵੇਗਾ? ਯਾ ਇੱਕ ਪੱਲ ਵਿੱਚ ਕੋਈ ਕੌਮ ਜੰਮ ਪਵੇਗੀ? ਜਦੋਂ ਤਾਂ ਸੀਯੋਨ ਨੂੰ ਪੀੜ੍ਹਾਂ ਲੱਗੀਆਂ, ਓਸ ਆਪਣੇ ਪੁੱਤ੍ਰਾਂ ਨੂੰ ਜਣਿਆ। 9. ਭਲਾ, ਮੈਂ ਜੰਮਣ ਤੋੜੀ ਪੁਚਾਵਾਂ ਅਤੇ ਨਾ ਜਮਾਵਾਂ? ਯਹੋਵਾਹ ਆਖਦਾ ਹੈ, ਯਾ ਕੀ ਮੈਂ ਜੋ ਜਮਾਉਂਦਾ ਹਾਂ ਕੁੱਖ ਨੂੰ ਬੰਦ ਕਰਾਂ? ਤੇਰਾ ਪਰਮੇਸ਼ੁਰ ਆਖਦਾ ਹੈ।। 10. ਯਰੂਸ਼ਲਮ ਨਾਲ ਨਿਹਾਲ ਹੋਵੋ, ਉਸ ਨਾਲ ਬਾਗ ਬਾਗ ਹੋਵੋ, ਹੇ ਉਸ ਦੇ ਸਾਰੇ ਪਰੇਮੀਓ! ਹੇ ਉਸ ਦੇ ਸਾਰੇ ਸੋਗੀਓ, ਉਸ ਦੀ ਖੁਸ਼ੀ ਵਿੱਚ ਖੁਸ਼ੀ ਮਨਾਓ! 11. ਤਾਂ ਜੋ ਤੁਸੀਂ ਚੁੰਘੋ ਅਤੇ ਉਸ ਦੀਆਂ ਤੱਸਲੀ ਦੀਆਂ ਦੁੱਧੀਆਂ ਨਾਲ ਰੱਜ ਜਾਓ, ਭਈ ਤੁਸੀਂ ਨਪਿੱਤੋ ਅਤੇ ਉਸ ਦੀ ਸ਼ਾਨ ਦੀ ਵਾਫਰੀ ਨਾਲ ਆਪ ਨੂੰ ਮਗਨ ਕਰੋ।। 12. ਯਹੋਵਾਹ ਤਾਂ ਇਉਂ ਆਖਦਾ ਹੈ, ਵੇਖੋ, ਮੈਂ ਭਾਗਵਾਨੀ ਦਰਿਆ ਵਾਂਙੁ, ਅਤੇ ਕੌਮਾਂ ਦਾ ਮਾਲ ਧਨ ਨਦੀ ਦੇ ਹੜ੍ਹ ਵਾਂਙੁ ਉਸ ਤੀਕ ਪੁਚਾਵਾਂਗਾ ਅਤੇ ਤੁਸੀਂ ਚੁੰਘੋਗੇ, ਤੁਸੀਂ ਕੁੱਛੜ ਚੁੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ। 13. ਉਸ ਵਾਂਙੁ ਜਿਹ ਨੂੰ ਉਸ ਦੀ ਮਾਤਾ ਦਿਲਾਸਾ ਦਿੰਦੀ ਹੈ, ਸੋ ਮੈਂ ਤੁਹਾਨੂੰ ਦਿਲਾਸਾ ਦਿਆਂਗਾ, ਅਤੇ ਤੁਸੀਂ ਯਰੂਸ਼ਲਮ ਵਿੱਚ ਦਿਲਾਸਾ ਪਾਓਗੇ। 14. ਤੁਸੀਂ ਵੇਖੋਗੇ ਅਤੇ ਤੁਹਾਡਾ ਦਿਲ ਖੁਸ਼ ਹੋਵੇਗਾ, ਅਤੇ ਤੁਹਾਡੀਆਂ ਹੱਡੀਆਂ ਘਾਹ ਵਾਂਙੁ ਵਧਣਗੀਆਂ, ਅਤੇ ਮਲੂਮ ਹੋ ਜਾਵੇਗਾ ਭਈ ਯਹੋਵਾਹ ਦਾ ਹੱਥ ਆਪਣੇ ਦਾਸਾਂ ਉੱਤੇ ਹੈ, ਪਰ ਗਜ਼ਬ ਆਪਣੇ ਵੈਰੀਆਂ ਉੱਤੇ।। 15. ਵੇਖੋ ਤਾਂ, ਯਹੋਵਾਹ ਅੱਗ ਨਾਲ ਆਵੇਗਾ, ਅਤੇ ਉਹ ਦੇ ਰਥ ਵਾਵਰੋਲੇ ਵਾਂਙੁ, ਭਈ ਉਹ ਆਪਣਾ ਕ੍ਰੋਧ ਤੇਜ਼ੀ ਨਾਲ, ਅਤੇ ਆਪਣੀ ਤਾੜ ਅੱਗ ਦੀਆਂ ਲਾਟਾਂ ਨਾਲ ਪਾਵੇ 16. ਕਿਉਂ ਜੋ ਯਹੋਵਾਹ ਅੱਗ ਨਾਲ, ਅਤੇ ਆਪਣੀ ਤਲਵਾਰ ਨਾਲ ਹਰ ਬਸ਼ਰ ਦਾ ਨਿਆਉਂ ਕਰੇਗਾ, ਅਤੇ ਯਹੋਵਾਹ ਦੇ ਵੱਢੇ ਹੋਏ ਬਹੁਤ ਹੋਣਗੇ। 17. ਜੋ ਬਾਗਾਂ ਵਿੱਚ ਕਿਸੇ ਦੇ ਪਿੱਛੇ ਜੋ ਓਹਨਾਂ ਦੇ ਵਿੱਚ ਹੈ, ਆਪਣੇ ਆਪ ਨੂੰ ਪਵਿੱਤ੍ਰ ਅਤੇ ਪਾਕ ਕਰਦੇ ਹਨ, ਅਤੇ ਸੂਰ ਦਾ ਮਾਸ, ਸੂਗ ਅਤੇ ਚੂਹੇ ਖਾਂਦੇ ਹਨ, ਓਹ ਇਕੱਠੇ ਮੁੱਕ ਜਾਣਗੇ ਯਹੋਵਾਹ ਦਾ ਵਾਕ ਹੈ।। 18. ਮੈਂ ਓਹਨਾਂ ਦੇ ਕੰਮ ਅਤੇ ਓਹਨਾਂ ਦੇ ਖਿਆਲ ਜਾਣ ਕੇ ਆਉਂਦਾ ਹਾਂ, ਭਈ ਮੈਂ ਸਾਰੀਆਂ ਕੌਮਾਂ ਅਤੇ ਬੋਲੀਆਂ ਨੂੰ ਇਕੱਠਾ ਕਰਾਂ, ਤਾਂ ਓਹ ਆਉਣਗੀਆਂ ਅਤੇ ਮੇਰੇ ਪਰਤਾਪ ਨੂੰ ਵੇਖਣਗੀਆਂ। 19. ਮੈਂ ਓਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਓਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ, ਤਰਸ਼ੀਸ਼, ਪੂਲ, ਅਤੇ ਲੂਦ ਵੱਲ ਜੋ ਧਣੁਖ ਕੱਸਦੇ ਹਨ, ਤੂਬਲ ਅਤੇ ਯਾਵਨ ਵਲ ਵੀ, ਦੂਰ ਦੂਰ ਟਾਪੂਆਂ ਵੱਲ, ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ, ਓਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ। 20. ਓਹ ਤੁਹਾਡੇ ਸਾਰੇ ਭਰਾਵਾਂ ਨੂੰ ਸਾਰੀਆਂ ਕੌਮਾਂ ਵਿੱਚੋਂ ਯਹੋਵਾਹ ਦੀ ਭੇਟ ਕਰਕੇ ਘੋੜਿਆਂ ਉੱਤੇ, ਰਥਾਂ ਵਿੱਚ, ਪਾਲਕੀਆਂ ਵਿੱਚ, ਖੱਚਰਾਂ ਉੱਤੇ ਅਤੇ ਉਠਾਂ ਉੱਤੇ, ਮੇਰੇ ਪਵਿੱਤ੍ਰ ਪਰਬਤ ਯਰੂਸ਼ਲਮ ਨੂੰ ਲੈ ਆਉਣਗੇ, ਯਹੋਵਾਹ ਆਖਦਾ ਹੈ, ਜਿਵੇਂ ਇਸਰਾਏਲੀ ਆਪਣੀ ਭੇਟ ਸਾਫ਼ ਭਾਂਡੇ ਵਿੱਚ ਯਹੋਵਾਹ ਦੇ ਭਵਨ ਨੂੰ ਲੈ ਆਉਂਦੇ ਹਨ, 21. ਅਤੇ ਓਹਨਾਂ ਵਿੱਚੋਂ ਵੀ ਮੈਂ ਜਾਜਕ ਅਤੇ ਲੇਵੀ ਲਵਾਂਗਾ, ਯਹੋਵਾਹ ਆਖਦਾ ਹੈ।। 22. ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਯਹੋਵਾਹ ਦਾ ਵਾਕ ਹੈ, ਤਿਵੇਂ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹਿਣਗੇ। 23. ਐਉਂ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੀਕ, ਅਤੇ ਸਬਤ ਤੋਂ ਸਬਤ ਤੀਕ, ਸਾਰੇ ਬਸ਼ਰ ਆਉਣਗੇ ਭਈ ਮੇਰੇ ਸਨਮੁਖ ਮੱਥਾ ਟੇਕਣ, ਯਹੋਵਾਹ ਆਖਦਾ ਹੈ। 24. ਓਹ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜੋ ਮੇਰੇ ਅਪਰਾਧੀ ਹੋਏ, ਕਿਉਂ ਜੋ ਨਾ ਉਨ੍ਹਾਂ ਦਾ ਕੀੜਾ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਓਹ ਸਾਰੇ ਬਸ਼ਰਾਂ ਲਈ ਸੂਗ ਹੋਣਗੇ।।
1. ਯਹੋਵਾਹ ਇਉਂ ਆਖਦਾ ਹੈ ਕਿ ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, - ਉਹ ਭਵਨ ਫੇਰ ਕਿਹੋ ਜਿਹਾ ਹੋਵੇਗਾ ਜੋ ਤੁਸੀਂ ਮੇਰੇ ਲਈ ਬਣਾਓਗੇ? ਅਤੇ ਮੇਰੀ ਅਰਾਮ ਗਾਹ ਫੇਰ ਕਿੱਥੇ ਹੋਵੇਗੀ? .::. 2. ਏਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ, ਐਉਂ ਏਹ ਸਭ ਹੋ ਗਏ, ਯਹੋਵਾਹ ਦਾ ਵਾਕ ਹੈ। ਮੈ ਅਜੇਹੇ ਜਨ ਉੱਤੇ ਨਿਗਾਹ ਰੱਖਾਂਗਾ, - ਅਧੀਨ ਉੱਤੇ ਅਤੇ ਨਿਮਰ ਆਤਮਾ ਵਾਲੇ ਉੱਤੇ ਜੋ ਮੇਰੇ ਬਚਨ ਤੋਂ ਕੰਬ ਜਾਂਦਾ ਹੈ।। .::. 3. ਬਲਦ ਦਾ ਵੱਢਣ ਵਾਲਾ ਮਨੁੱਖ ਦੇ ਮਾਰਨ ਵਾਲੇ ਜਿਹਾ ਹੈ, ਲੇਲੇ ਦਾ ਕੱਟਣ ਵਾਲਾ ਕੁੱਤੇ ਦੀ ਧੌਣ ਭੰਨਣ ਵਾਲੇ ਜਿਹਾ ਹੈ, ਮੈਦੇ ਦੀ ਭੇਟ ਦਾ ਚੜ੍ਹਾਉਣ ਵਾਲਾ ਸੂਰ ਦੇ ਲਹੂ ਦੇ ਚੜ੍ਹਾਉਣ ਵਾਲੇ ਜਿਹਾ ਹੈ, ਲੁਬਾਨ ਦਾ ਧੁਖਾਉਣ ਵਾਲਾ ਠਾਕਰ ਨੂੰ ਅਸ਼ੀਰਵਾਦ ਦੇਣ ਵਾਲੇ ਜਿਹਾ ਹੈ, ਹਾਂ, ਏਹਨਾਂ ਨੇ ਆਪਣੇ ਰਾਹ ਚੁਣ ਲਏ ਹਨ, ਅਤੇ ਏਹਨਾਂ ਦਾ ਜੀ ਏਹਨਾਂ ਦੇ ਗਿਲਾਨ ਕੰਮਾਂ ਵਿੱਚ ਪਰਸੰਨ ਰਹਿੰਦਾ ਹੈ। .::. 4. ਮੈਂ ਵੀ ਏਹਨਾਂ ਲਈ ਮੁਸੀਬਤ ਚੁਣਾਂਗਾ, ਅਤੇ ਏਹਨਾਂ ਦੇ ਭੈ ਏਹਨਾਂ ਉੱਤੇ ਲਿਆਵਾਂਗਾ, ਕਿਉਂ ਜੋ ਮੈਂ ਬੁਲਾਇਆ ਪਰ ਕਿਸੇ ਨੇ ਉੱਤਰ ਨਾ ਦਿੱਤਾ, ਮੈਂ ਗੱਲ ਕੀਤੀ ਪਰ ਕਿਸੇ ਨੇ ਸੁਣੀ ਨਾ, ਏਹਨਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ, ਅਤੇ ਜੋ ਮੈਨੂੰ ਪਸੰਦ ਨਹੀਂ ਸੀ ਸੋ ਏਹਨਾਂ ਨੇ ਚੁਣਿਆ।। .::. 5. ਯਹੋਵਾਹ ਦਾ ਬਚਨ ਸੁਣੋ, ਤੁਸੀਂ ਜੋ ਉਹ ਦੇ ਬਚਨ ਤੋਂ ਕੰਬ ਜਾਂਦੇ ਹੋ! ਤੁਹਾਡੇ ਭਰਾ ਜੋ ਤੁਹਾਥੋਂ ਘਿਣ ਕਰਦੇ ਹਨ, ਜੋ ਤੁਹਾਨੂੰ ਮੇਰੇ ਨਾਮ ਦੇ ਕਾਰਨ ਕੱਢ ਦਿੰਦੇ ਹਨ, ਆਖਦੇ ਹਨ, ਯਹੋਵਾਹ ਦੀ ਵਡਿਆਈ ਹੋਵੇ, ਭਈ ਅਸੀਂ ਤੁਹਾਡੀ ਖੁਸ਼ੀ ਨੂੰ ਵੇਖੀਏ, ਪਰ ਓਹੋ ਹੀ ਸ਼ਰਮਿੰਦੇ ਹੋਣਗੇ।। .::. 6. ਸ਼ਹਿਰ ਤੋਂ ਰੌਲੇ ਦੀ ਅਵਾਜ਼, ਹੈਕਲ ਤੋਂ ਇੱਕ ਅਵਾਜ਼! ਯਹੋਵਾਹ ਦੀ ਅਵਾਜ਼ ਜੋ ਆਪਣੇ ਵੈਰੀਆਂ ਨੂੰ ਬਦਲਾ ਦਿੰਦਾ ਹੈ!।। .::. 7. ਪੀੜ੍ਹਾਂ ਲੱਗਣ ਤੋਂ ਪਹਿਲਾਂ ਉਹ ਜਣੀ, ਦੁਖ ਦੇ ਆਉਣ ਤੋਂ ਪਹਿਲਾਂ ਉਹ ਨੂੰ ਮੁੰਡਾ ਜੰਮ ਪਿਆ। .::. 8. ਕਿਹ ਨੇ ਅਜੇਹੀ ਗੱਲ ਸੁਣੀ? ਕਿਹ ਨੇ ਅਜੇਹੀਆਂ ਗੱਲਾਂ ਵੇਖੀਆਂ? ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਜਾਵੇਗਾ? ਯਾ ਇੱਕ ਪੱਲ ਵਿੱਚ ਕੋਈ ਕੌਮ ਜੰਮ ਪਵੇਗੀ? ਜਦੋਂ ਤਾਂ ਸੀਯੋਨ ਨੂੰ ਪੀੜ੍ਹਾਂ ਲੱਗੀਆਂ, ਓਸ ਆਪਣੇ ਪੁੱਤ੍ਰਾਂ ਨੂੰ ਜਣਿਆ। .::. 9. ਭਲਾ, ਮੈਂ ਜੰਮਣ ਤੋੜੀ ਪੁਚਾਵਾਂ ਅਤੇ ਨਾ ਜਮਾਵਾਂ? ਯਹੋਵਾਹ ਆਖਦਾ ਹੈ, ਯਾ ਕੀ ਮੈਂ ਜੋ ਜਮਾਉਂਦਾ ਹਾਂ ਕੁੱਖ ਨੂੰ ਬੰਦ ਕਰਾਂ? ਤੇਰਾ ਪਰਮੇਸ਼ੁਰ ਆਖਦਾ ਹੈ।। .::. 10. ਯਰੂਸ਼ਲਮ ਨਾਲ ਨਿਹਾਲ ਹੋਵੋ, ਉਸ ਨਾਲ ਬਾਗ ਬਾਗ ਹੋਵੋ, ਹੇ ਉਸ ਦੇ ਸਾਰੇ ਪਰੇਮੀਓ! ਹੇ ਉਸ ਦੇ ਸਾਰੇ ਸੋਗੀਓ, ਉਸ ਦੀ ਖੁਸ਼ੀ ਵਿੱਚ ਖੁਸ਼ੀ ਮਨਾਓ! .::. 11. ਤਾਂ ਜੋ ਤੁਸੀਂ ਚੁੰਘੋ ਅਤੇ ਉਸ ਦੀਆਂ ਤੱਸਲੀ ਦੀਆਂ ਦੁੱਧੀਆਂ ਨਾਲ ਰੱਜ ਜਾਓ, ਭਈ ਤੁਸੀਂ ਨਪਿੱਤੋ ਅਤੇ ਉਸ ਦੀ ਸ਼ਾਨ ਦੀ ਵਾਫਰੀ ਨਾਲ ਆਪ ਨੂੰ ਮਗਨ ਕਰੋ।। .::. 12. ਯਹੋਵਾਹ ਤਾਂ ਇਉਂ ਆਖਦਾ ਹੈ, ਵੇਖੋ, ਮੈਂ ਭਾਗਵਾਨੀ ਦਰਿਆ ਵਾਂਙੁ, ਅਤੇ ਕੌਮਾਂ ਦਾ ਮਾਲ ਧਨ ਨਦੀ ਦੇ ਹੜ੍ਹ ਵਾਂਙੁ ਉਸ ਤੀਕ ਪੁਚਾਵਾਂਗਾ ਅਤੇ ਤੁਸੀਂ ਚੁੰਘੋਗੇ, ਤੁਸੀਂ ਕੁੱਛੜ ਚੁੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ। .::. 13. ਉਸ ਵਾਂਙੁ ਜਿਹ ਨੂੰ ਉਸ ਦੀ ਮਾਤਾ ਦਿਲਾਸਾ ਦਿੰਦੀ ਹੈ, ਸੋ ਮੈਂ ਤੁਹਾਨੂੰ ਦਿਲਾਸਾ ਦਿਆਂਗਾ, ਅਤੇ ਤੁਸੀਂ ਯਰੂਸ਼ਲਮ ਵਿੱਚ ਦਿਲਾਸਾ ਪਾਓਗੇ। .::. 14. ਤੁਸੀਂ ਵੇਖੋਗੇ ਅਤੇ ਤੁਹਾਡਾ ਦਿਲ ਖੁਸ਼ ਹੋਵੇਗਾ, ਅਤੇ ਤੁਹਾਡੀਆਂ ਹੱਡੀਆਂ ਘਾਹ ਵਾਂਙੁ ਵਧਣਗੀਆਂ, ਅਤੇ ਮਲੂਮ ਹੋ ਜਾਵੇਗਾ ਭਈ ਯਹੋਵਾਹ ਦਾ ਹੱਥ ਆਪਣੇ ਦਾਸਾਂ ਉੱਤੇ ਹੈ, ਪਰ ਗਜ਼ਬ ਆਪਣੇ ਵੈਰੀਆਂ ਉੱਤੇ।। .::. 15. ਵੇਖੋ ਤਾਂ, ਯਹੋਵਾਹ ਅੱਗ ਨਾਲ ਆਵੇਗਾ, ਅਤੇ ਉਹ ਦੇ ਰਥ ਵਾਵਰੋਲੇ ਵਾਂਙੁ, ਭਈ ਉਹ ਆਪਣਾ ਕ੍ਰੋਧ ਤੇਜ਼ੀ ਨਾਲ, ਅਤੇ ਆਪਣੀ ਤਾੜ ਅੱਗ ਦੀਆਂ ਲਾਟਾਂ ਨਾਲ ਪਾਵੇ .::. 16. ਕਿਉਂ ਜੋ ਯਹੋਵਾਹ ਅੱਗ ਨਾਲ, ਅਤੇ ਆਪਣੀ ਤਲਵਾਰ ਨਾਲ ਹਰ ਬਸ਼ਰ ਦਾ ਨਿਆਉਂ ਕਰੇਗਾ, ਅਤੇ ਯਹੋਵਾਹ ਦੇ ਵੱਢੇ ਹੋਏ ਬਹੁਤ ਹੋਣਗੇ। .::. 17. ਜੋ ਬਾਗਾਂ ਵਿੱਚ ਕਿਸੇ ਦੇ ਪਿੱਛੇ ਜੋ ਓਹਨਾਂ ਦੇ ਵਿੱਚ ਹੈ, ਆਪਣੇ ਆਪ ਨੂੰ ਪਵਿੱਤ੍ਰ ਅਤੇ ਪਾਕ ਕਰਦੇ ਹਨ, ਅਤੇ ਸੂਰ ਦਾ ਮਾਸ, ਸੂਗ ਅਤੇ ਚੂਹੇ ਖਾਂਦੇ ਹਨ, ਓਹ ਇਕੱਠੇ ਮੁੱਕ ਜਾਣਗੇ ਯਹੋਵਾਹ ਦਾ ਵਾਕ ਹੈ।। .::. 18. ਮੈਂ ਓਹਨਾਂ ਦੇ ਕੰਮ ਅਤੇ ਓਹਨਾਂ ਦੇ ਖਿਆਲ ਜਾਣ ਕੇ ਆਉਂਦਾ ਹਾਂ, ਭਈ ਮੈਂ ਸਾਰੀਆਂ ਕੌਮਾਂ ਅਤੇ ਬੋਲੀਆਂ ਨੂੰ ਇਕੱਠਾ ਕਰਾਂ, ਤਾਂ ਓਹ ਆਉਣਗੀਆਂ ਅਤੇ ਮੇਰੇ ਪਰਤਾਪ ਨੂੰ ਵੇਖਣਗੀਆਂ। .::. 19. ਮੈਂ ਓਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਓਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ, ਤਰਸ਼ੀਸ਼, ਪੂਲ, ਅਤੇ ਲੂਦ ਵੱਲ ਜੋ ਧਣੁਖ ਕੱਸਦੇ ਹਨ, ਤੂਬਲ ਅਤੇ ਯਾਵਨ ਵਲ ਵੀ, ਦੂਰ ਦੂਰ ਟਾਪੂਆਂ ਵੱਲ, ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ, ਓਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ। .::. 20. ਓਹ ਤੁਹਾਡੇ ਸਾਰੇ ਭਰਾਵਾਂ ਨੂੰ ਸਾਰੀਆਂ ਕੌਮਾਂ ਵਿੱਚੋਂ ਯਹੋਵਾਹ ਦੀ ਭੇਟ ਕਰਕੇ ਘੋੜਿਆਂ ਉੱਤੇ, ਰਥਾਂ ਵਿੱਚ, ਪਾਲਕੀਆਂ ਵਿੱਚ, ਖੱਚਰਾਂ ਉੱਤੇ ਅਤੇ ਉਠਾਂ ਉੱਤੇ, ਮੇਰੇ ਪਵਿੱਤ੍ਰ ਪਰਬਤ ਯਰੂਸ਼ਲਮ ਨੂੰ ਲੈ ਆਉਣਗੇ, ਯਹੋਵਾਹ ਆਖਦਾ ਹੈ, ਜਿਵੇਂ ਇਸਰਾਏਲੀ ਆਪਣੀ ਭੇਟ ਸਾਫ਼ ਭਾਂਡੇ ਵਿੱਚ ਯਹੋਵਾਹ ਦੇ ਭਵਨ ਨੂੰ ਲੈ ਆਉਂਦੇ ਹਨ, .::. 21. ਅਤੇ ਓਹਨਾਂ ਵਿੱਚੋਂ ਵੀ ਮੈਂ ਜਾਜਕ ਅਤੇ ਲੇਵੀ ਲਵਾਂਗਾ, ਯਹੋਵਾਹ ਆਖਦਾ ਹੈ।। .::. 22. ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਯਹੋਵਾਹ ਦਾ ਵਾਕ ਹੈ, ਤਿਵੇਂ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹਿਣਗੇ। .::. 23. ਐਉਂ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੀਕ, ਅਤੇ ਸਬਤ ਤੋਂ ਸਬਤ ਤੀਕ, ਸਾਰੇ ਬਸ਼ਰ ਆਉਣਗੇ ਭਈ ਮੇਰੇ ਸਨਮੁਖ ਮੱਥਾ ਟੇਕਣ, ਯਹੋਵਾਹ ਆਖਦਾ ਹੈ। .::. 24. ਓਹ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜੋ ਮੇਰੇ ਅਪਰਾਧੀ ਹੋਏ, ਕਿਉਂ ਜੋ ਨਾ ਉਨ੍ਹਾਂ ਦਾ ਕੀੜਾ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਓਹ ਸਾਰੇ ਬਸ਼ਰਾਂ ਲਈ ਸੂਗ ਹੋਣਗੇ।। .::.
  • ਯਸਈਆਹ ਅਧਿਆਇ 1  
  • ਯਸਈਆਹ ਅਧਿਆਇ 2  
  • ਯਸਈਆਹ ਅਧਿਆਇ 3  
  • ਯਸਈਆਹ ਅਧਿਆਇ 4  
  • ਯਸਈਆਹ ਅਧਿਆਇ 5  
  • ਯਸਈਆਹ ਅਧਿਆਇ 6  
  • ਯਸਈਆਹ ਅਧਿਆਇ 7  
  • ਯਸਈਆਹ ਅਧਿਆਇ 8  
  • ਯਸਈਆਹ ਅਧਿਆਇ 9  
  • ਯਸਈਆਹ ਅਧਿਆਇ 10  
  • ਯਸਈਆਹ ਅਧਿਆਇ 11  
  • ਯਸਈਆਹ ਅਧਿਆਇ 12  
  • ਯਸਈਆਹ ਅਧਿਆਇ 13  
  • ਯਸਈਆਹ ਅਧਿਆਇ 14  
  • ਯਸਈਆਹ ਅਧਿਆਇ 15  
  • ਯਸਈਆਹ ਅਧਿਆਇ 16  
  • ਯਸਈਆਹ ਅਧਿਆਇ 17  
  • ਯਸਈਆਹ ਅਧਿਆਇ 18  
  • ਯਸਈਆਹ ਅਧਿਆਇ 19  
  • ਯਸਈਆਹ ਅਧਿਆਇ 20  
  • ਯਸਈਆਹ ਅਧਿਆਇ 21  
  • ਯਸਈਆਹ ਅਧਿਆਇ 22  
  • ਯਸਈਆਹ ਅਧਿਆਇ 23  
  • ਯਸਈਆਹ ਅਧਿਆਇ 24  
  • ਯਸਈਆਹ ਅਧਿਆਇ 25  
  • ਯਸਈਆਹ ਅਧਿਆਇ 26  
  • ਯਸਈਆਹ ਅਧਿਆਇ 27  
  • ਯਸਈਆਹ ਅਧਿਆਇ 28  
  • ਯਸਈਆਹ ਅਧਿਆਇ 29  
  • ਯਸਈਆਹ ਅਧਿਆਇ 30  
  • ਯਸਈਆਹ ਅਧਿਆਇ 31  
  • ਯਸਈਆਹ ਅਧਿਆਇ 32  
  • ਯਸਈਆਹ ਅਧਿਆਇ 33  
  • ਯਸਈਆਹ ਅਧਿਆਇ 34  
  • ਯਸਈਆਹ ਅਧਿਆਇ 35  
  • ਯਸਈਆਹ ਅਧਿਆਇ 36  
  • ਯਸਈਆਹ ਅਧਿਆਇ 37  
  • ਯਸਈਆਹ ਅਧਿਆਇ 38  
  • ਯਸਈਆਹ ਅਧਿਆਇ 39  
  • ਯਸਈਆਹ ਅਧਿਆਇ 40  
  • ਯਸਈਆਹ ਅਧਿਆਇ 41  
  • ਯਸਈਆਹ ਅਧਿਆਇ 42  
  • ਯਸਈਆਹ ਅਧਿਆਇ 43  
  • ਯਸਈਆਹ ਅਧਿਆਇ 44  
  • ਯਸਈਆਹ ਅਧਿਆਇ 45  
  • ਯਸਈਆਹ ਅਧਿਆਇ 46  
  • ਯਸਈਆਹ ਅਧਿਆਇ 47  
  • ਯਸਈਆਹ ਅਧਿਆਇ 48  
  • ਯਸਈਆਹ ਅਧਿਆਇ 49  
  • ਯਸਈਆਹ ਅਧਿਆਇ 50  
  • ਯਸਈਆਹ ਅਧਿਆਇ 51  
  • ਯਸਈਆਹ ਅਧਿਆਇ 52  
  • ਯਸਈਆਹ ਅਧਿਆਇ 53  
  • ਯਸਈਆਹ ਅਧਿਆਇ 54  
  • ਯਸਈਆਹ ਅਧਿਆਇ 55  
  • ਯਸਈਆਹ ਅਧਿਆਇ 56  
  • ਯਸਈਆਹ ਅਧਿਆਇ 57  
  • ਯਸਈਆਹ ਅਧਿਆਇ 58  
  • ਯਸਈਆਹ ਅਧਿਆਇ 59  
  • ਯਸਈਆਹ ਅਧਿਆਇ 60  
  • ਯਸਈਆਹ ਅਧਿਆਇ 61  
  • ਯਸਈਆਹ ਅਧਿਆਇ 62  
  • ਯਸਈਆਹ ਅਧਿਆਇ 63  
  • ਯਸਈਆਹ ਅਧਿਆਇ 64  
  • ਯਸਈਆਹ ਅਧਿਆਇ 65  
  • ਯਸਈਆਹ ਅਧਿਆਇ 66  
Common Bible Languages
West Indian Languages
×

Alert

×

punjabi Letters Keypad References