ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਗਿਣਤੀ ਅਧਿਆਇ 36

1 ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਜਿਹੜੇ ਯੂਸੁਫ਼ ਦੇ ਪੁੱਤ੍ਰਾਂ ਦੇ ਟੱਬਰ ਵਿੱਚ ਮਨੱਸ਼ੀ ਮਾਕੀਰ ਦੇ ਪੁੱਤ੍ਰ ਗਿਲਆਦ ਦੇ ਪੁੱਤ੍ਰਾਂ ਦੇ ਟੱਬਰ ਤੋਂ ਸਨ ਨੇੜੇ ਆਣ ਕੇ ਮੂਸਾ ਦੇ ਅੱਗੇ ਅਰ ਉਨ੍ਹਾਂ ਪਰਧਾਨਾਂ ਦੇ ਅੱਗੇ ਜਿਹੜੇ ਇਸਰਾਏਲੀਆਂ ਦੇ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਗੱਲ ਕੀਤੀ 2 ਅਤੇ ਉਨ੍ਹਾਂ ਨੇ ਆਖਿਆ ਕਿ ਯਹੋਵਾਹ ਨੇ ਸਾਡੇ ਸੁਆਮੀ ਨੂੰ ਹੁਕਮ ਦਿੱਤਾ ਸੀ ਕਿ ਮਿਲਖ ਦੀ ਧਰਤੀ ਗੁਣਾਂ ਪਾ ਕੇ ਇਸਰਾਏਲੀਆਂ ਨੂੰ ਦਿੱਤੀ ਜਾਵੇ, ਨਾਲੇ ਸਾਡੇ ਸੁਆਮੀ ਨੂੰ ਯਹੋਵਾਹ ਵੱਲੋਂ ਹੁਕਮ ਮਿਲਿਆ ਸੀ ਕਿ ਸਾਡੇ ਭਰਾ ਸਲਾਫ਼ਹਾਦ ਦੀ ਮਿਲਖ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ 3 ਜੇ ਉਹ ਇਸਰਾਏਲੀਆਂ ਦੇ ਕਿਸੇ ਹੋਰ ਗੋਤ ਦੇ ਮਨੁੱਖਾਂ ਨਾਲ ਵਿਆਹੀਆਂ ਜਾਣ ਤਾਂ ਉਨ੍ਹਾਂ ਦੀ ਮਿਲਖ ਸਾਡੇ ਪਿਉ ਦਾਦਿਆਂ ਦੀ ਮਿਲਖ ਤੋਂ ਨਿੱਕਲ ਜਾਵੇਗੀ ਅਤੇ ਉਹ ਉਸ ਗੋਤ ਨੂੰ ਦਿੱਤੀ ਜਾਵੇਗੀ ਜਿਹ ਦੀਆਂ ਓਹ ਹੋ ਜਾਣਗੀਆਂ ਅਤੇ ਸਾਡੀ ਮਿਲਖ ਦੇ ਗੁਣੇ ਤੋਂ ਨਿੱਕਲ ਜਾਵੇਗੀ 4 ਜਦ ਇਸਰਾਏਲੀਆਂ ਦਾ ਅਨੰਦ ਹੋਣ ਦਾ ਵਰ੍ਹਾ ਆਵੇਗਾ ਤਾਂ ਉਨ੍ਹਾਂ ਦੀ ਮਿਲਖ ਉਸ ਗੋਤ ਦੀ ਮਿਲਖ ਨਾਲ ਰਲ ਜਾਵੇਗੀ ਜਿਹ ਦੀਆਂ ਓਹ ਹੋ ਜਾਣਗੀਆਂ। ਐਉਂ ਉਨ੍ਹਾਂ ਦੀ ਮਿਲਖ ਸਾਡੇ ਪਿਉ ਦਾਦਿਆਂ ਦੇ ਗੋਤ ਦੀ ਮਿਲਖ ਤੋਂ ਨਿੱਕਲ ਜਾਵੇਗੀ।। 5 ਤਾਂ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਹੁਕਮ ਨਾਲ ਆਖਿਆ ਕੇ ਯੂਸੁਫ਼ ਦੇ ਪੁੱਤ੍ਰਾਂ ਦਾ ਗੋਤ ਠੀਕ ਬੋਲਦਾ ਹੈ 6 ਏਹ ਉਹ ਗੱਲ ਹੈ ਜਿਹ ਦਾ ਯਹੋਵਾਹ ਨੇ ਸਲਾਫ਼ਹਾਦ ਦੀਆਂ ਧੀਆਂ ਦੇ ਵਿਖੇ ਹੁਕਮ ਦਿੱਤਾ ਸੀ ਕਿ ਜਿਹੜਾ ਉਨ੍ਹਾਂ ਦੀਆਂ ਅੱਖਾਂ ਵਿੱਚ ਚੰਗਾ ਦਿੱਸੇ ਓਹ ਉਹ ਦੇ ਨਾਲ ਵਿਆਹ ਕਰ ਲੈਣ ਪਰ ਕੇਵਲ ਆਪਣੇ ਪਿਉ ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹ ਕਰ ਲੈਣ 7 ਇਉਂ ਇਸਰਾਏਲੀਆਂ ਦੀ ਮਿਲਖ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਤਾਂ ਜੋ ਇਸਰਾਏਲੀ ਆਪਣੇ ਪਿਉ ਦਾਦਿਆਂ ਦੇ ਗੋਤ ਦੀ ਮਿਲਖ ਵਿੱਚ ਬਣਿਆ ਰਹੇ 8 ਅਤੇ ਹਰ ਇੱਕ ਧੀ ਜਿਹੜੀ ਇਸਰਾਏਲੀਆਂ ਦੇ ਕਿਸੇ ਗੋਤ ਵਿੱਚ ਮਿਲਖ ਲਵੇ ਆਪਣੇ ਪਿਉ ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪਿਉ ਦਾਦਿਆਂ ਦੀ ਮਿਲਖ ਲਵੇ 9 ਇਉਂ ਕੋਈ ਮਿਲਖ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਜਾਵੇਗੀ ਕਿਉਂ ਜੋ ਇਸਰਾਏਲੀਆਂ ਦੇ ਸਾਰੇ ਗੋਤ ਆਪਣੀਆਂ ਆਪਣੀਆਂ ਮਿਲਖਾਂ ਵਿੱਚ ਬਣੇ ਰਹਿਣ 10 ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਓਵੇਂ ਹੀ ਸਲਾਫ਼ਹਾਦ ਦੀਆਂ ਧੀਆਂ ਨੇ ਕੀਤਾ 11 ਅਤੇ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ, ਅਤੇ ਨੋਆਹ ਸਲਾਫ਼ਹਾਦ ਦੀਆਂ ਧੀਆਂ ਆਪਣੇ ਚਾਚੇ ਤਾਏ ਦੇ ਪੁੱਤ੍ਰਾਂ ਨਾਲ ਵਿਆਹੀਆਂ ਗਈਆਂ 12 ਓਹ ਯੂਸੁਫ਼ ਦੇ ਪੁੱਤ੍ਰ ਮਨੱਸ਼ਹ ਦੇ ਪੁੱਤ੍ਰਾਂ ਦੇ ਟੱਬਰਾਂ ਵਿੱਚ ਵਿਆਹੀਆਂ ਗਈਆਂ। ਇਉਂ ਉਨ੍ਹਾਂ ਦੀ ਮਿਲਖ ਉਨ੍ਹਾਂ ਦੇ ਪਿਉ ਦਾਦਿਆਂ ਦੇ ਗੋਤ ਵਿੱਚ ਬਣੀ ਰਹੀ।। 13 ਏਹ ਓਹ ਹੁਕਮ ਅਤੇ ਫੈਂਸਲੇ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਦੇ ਰਾਹੀਂ ਇਸਰਾਏਲੀਆਂ ਨੂੰ ਮੋਆਬ ਦੇ ਮਦਾਨ ਵਿੱਚ ਯਰਦਨ ਦੇ ਉੱਤੇ ਯਰੀਹੋ ਦੇ ਕੋਲ ਹੁਕਮ ਦਿੱਤਾ ਸੀ।।
1. ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਜਿਹੜੇ ਯੂਸੁਫ਼ ਦੇ ਪੁੱਤ੍ਰਾਂ ਦੇ ਟੱਬਰ ਵਿੱਚ ਮਨੱਸ਼ੀ ਮਾਕੀਰ ਦੇ ਪੁੱਤ੍ਰ ਗਿਲਆਦ ਦੇ ਪੁੱਤ੍ਰਾਂ ਦੇ ਟੱਬਰ ਤੋਂ ਸਨ ਨੇੜੇ ਆਣ ਕੇ ਮੂਸਾ ਦੇ ਅੱਗੇ ਅਰ ਉਨ੍ਹਾਂ ਪਰਧਾਨਾਂ ਦੇ ਅੱਗੇ ਜਿਹੜੇ ਇਸਰਾਏਲੀਆਂ ਦੇ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਗੱਲ ਕੀਤੀ 2. ਅਤੇ ਉਨ੍ਹਾਂ ਨੇ ਆਖਿਆ ਕਿ ਯਹੋਵਾਹ ਨੇ ਸਾਡੇ ਸੁਆਮੀ ਨੂੰ ਹੁਕਮ ਦਿੱਤਾ ਸੀ ਕਿ ਮਿਲਖ ਦੀ ਧਰਤੀ ਗੁਣਾਂ ਪਾ ਕੇ ਇਸਰਾਏਲੀਆਂ ਨੂੰ ਦਿੱਤੀ ਜਾਵੇ, ਨਾਲੇ ਸਾਡੇ ਸੁਆਮੀ ਨੂੰ ਯਹੋਵਾਹ ਵੱਲੋਂ ਹੁਕਮ ਮਿਲਿਆ ਸੀ ਕਿ ਸਾਡੇ ਭਰਾ ਸਲਾਫ਼ਹਾਦ ਦੀ ਮਿਲਖ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ 3. ਜੇ ਉਹ ਇਸਰਾਏਲੀਆਂ ਦੇ ਕਿਸੇ ਹੋਰ ਗੋਤ ਦੇ ਮਨੁੱਖਾਂ ਨਾਲ ਵਿਆਹੀਆਂ ਜਾਣ ਤਾਂ ਉਨ੍ਹਾਂ ਦੀ ਮਿਲਖ ਸਾਡੇ ਪਿਉ ਦਾਦਿਆਂ ਦੀ ਮਿਲਖ ਤੋਂ ਨਿੱਕਲ ਜਾਵੇਗੀ ਅਤੇ ਉਹ ਉਸ ਗੋਤ ਨੂੰ ਦਿੱਤੀ ਜਾਵੇਗੀ ਜਿਹ ਦੀਆਂ ਓਹ ਹੋ ਜਾਣਗੀਆਂ ਅਤੇ ਸਾਡੀ ਮਿਲਖ ਦੇ ਗੁਣੇ ਤੋਂ ਨਿੱਕਲ ਜਾਵੇਗੀ 4. ਜਦ ਇਸਰਾਏਲੀਆਂ ਦਾ ਅਨੰਦ ਹੋਣ ਦਾ ਵਰ੍ਹਾ ਆਵੇਗਾ ਤਾਂ ਉਨ੍ਹਾਂ ਦੀ ਮਿਲਖ ਉਸ ਗੋਤ ਦੀ ਮਿਲਖ ਨਾਲ ਰਲ ਜਾਵੇਗੀ ਜਿਹ ਦੀਆਂ ਓਹ ਹੋ ਜਾਣਗੀਆਂ। ਐਉਂ ਉਨ੍ਹਾਂ ਦੀ ਮਿਲਖ ਸਾਡੇ ਪਿਉ ਦਾਦਿਆਂ ਦੇ ਗੋਤ ਦੀ ਮਿਲਖ ਤੋਂ ਨਿੱਕਲ ਜਾਵੇਗੀ।। 5. ਤਾਂ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਹੁਕਮ ਨਾਲ ਆਖਿਆ ਕੇ ਯੂਸੁਫ਼ ਦੇ ਪੁੱਤ੍ਰਾਂ ਦਾ ਗੋਤ ਠੀਕ ਬੋਲਦਾ ਹੈ 6. ਏਹ ਉਹ ਗੱਲ ਹੈ ਜਿਹ ਦਾ ਯਹੋਵਾਹ ਨੇ ਸਲਾਫ਼ਹਾਦ ਦੀਆਂ ਧੀਆਂ ਦੇ ਵਿਖੇ ਹੁਕਮ ਦਿੱਤਾ ਸੀ ਕਿ ਜਿਹੜਾ ਉਨ੍ਹਾਂ ਦੀਆਂ ਅੱਖਾਂ ਵਿੱਚ ਚੰਗਾ ਦਿੱਸੇ ਓਹ ਉਹ ਦੇ ਨਾਲ ਵਿਆਹ ਕਰ ਲੈਣ ਪਰ ਕੇਵਲ ਆਪਣੇ ਪਿਉ ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹ ਕਰ ਲੈਣ 7. ਇਉਂ ਇਸਰਾਏਲੀਆਂ ਦੀ ਮਿਲਖ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਤਾਂ ਜੋ ਇਸਰਾਏਲੀ ਆਪਣੇ ਪਿਉ ਦਾਦਿਆਂ ਦੇ ਗੋਤ ਦੀ ਮਿਲਖ ਵਿੱਚ ਬਣਿਆ ਰਹੇ 8. ਅਤੇ ਹਰ ਇੱਕ ਧੀ ਜਿਹੜੀ ਇਸਰਾਏਲੀਆਂ ਦੇ ਕਿਸੇ ਗੋਤ ਵਿੱਚ ਮਿਲਖ ਲਵੇ ਆਪਣੇ ਪਿਉ ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪਿਉ ਦਾਦਿਆਂ ਦੀ ਮਿਲਖ ਲਵੇ 9. ਇਉਂ ਕੋਈ ਮਿਲਖ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਜਾਵੇਗੀ ਕਿਉਂ ਜੋ ਇਸਰਾਏਲੀਆਂ ਦੇ ਸਾਰੇ ਗੋਤ ਆਪਣੀਆਂ ਆਪਣੀਆਂ ਮਿਲਖਾਂ ਵਿੱਚ ਬਣੇ ਰਹਿਣ 10. ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਓਵੇਂ ਹੀ ਸਲਾਫ਼ਹਾਦ ਦੀਆਂ ਧੀਆਂ ਨੇ ਕੀਤਾ 11. ਅਤੇ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ, ਅਤੇ ਨੋਆਹ ਸਲਾਫ਼ਹਾਦ ਦੀਆਂ ਧੀਆਂ ਆਪਣੇ ਚਾਚੇ ਤਾਏ ਦੇ ਪੁੱਤ੍ਰਾਂ ਨਾਲ ਵਿਆਹੀਆਂ ਗਈਆਂ 12. ਓਹ ਯੂਸੁਫ਼ ਦੇ ਪੁੱਤ੍ਰ ਮਨੱਸ਼ਹ ਦੇ ਪੁੱਤ੍ਰਾਂ ਦੇ ਟੱਬਰਾਂ ਵਿੱਚ ਵਿਆਹੀਆਂ ਗਈਆਂ। ਇਉਂ ਉਨ੍ਹਾਂ ਦੀ ਮਿਲਖ ਉਨ੍ਹਾਂ ਦੇ ਪਿਉ ਦਾਦਿਆਂ ਦੇ ਗੋਤ ਵਿੱਚ ਬਣੀ ਰਹੀ।। 13. ਏਹ ਓਹ ਹੁਕਮ ਅਤੇ ਫੈਂਸਲੇ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਦੇ ਰਾਹੀਂ ਇਸਰਾਏਲੀਆਂ ਨੂੰ ਮੋਆਬ ਦੇ ਮਦਾਨ ਵਿੱਚ ਯਰਦਨ ਦੇ ਉੱਤੇ ਯਰੀਹੋ ਦੇ ਕੋਲ ਹੁਕਮ ਦਿੱਤਾ ਸੀ।।
  • ਗਿਣਤੀ ਅਧਿਆਇ 1  
  • ਗਿਣਤੀ ਅਧਿਆਇ 2  
  • ਗਿਣਤੀ ਅਧਿਆਇ 3  
  • ਗਿਣਤੀ ਅਧਿਆਇ 4  
  • ਗਿਣਤੀ ਅਧਿਆਇ 5  
  • ਗਿਣਤੀ ਅਧਿਆਇ 6  
  • ਗਿਣਤੀ ਅਧਿਆਇ 7  
  • ਗਿਣਤੀ ਅਧਿਆਇ 8  
  • ਗਿਣਤੀ ਅਧਿਆਇ 9  
  • ਗਿਣਤੀ ਅਧਿਆਇ 10  
  • ਗਿਣਤੀ ਅਧਿਆਇ 11  
  • ਗਿਣਤੀ ਅਧਿਆਇ 12  
  • ਗਿਣਤੀ ਅਧਿਆਇ 13  
  • ਗਿਣਤੀ ਅਧਿਆਇ 14  
  • ਗਿਣਤੀ ਅਧਿਆਇ 15  
  • ਗਿਣਤੀ ਅਧਿਆਇ 16  
  • ਗਿਣਤੀ ਅਧਿਆਇ 17  
  • ਗਿਣਤੀ ਅਧਿਆਇ 18  
  • ਗਿਣਤੀ ਅਧਿਆਇ 19  
  • ਗਿਣਤੀ ਅਧਿਆਇ 20  
  • ਗਿਣਤੀ ਅਧਿਆਇ 21  
  • ਗਿਣਤੀ ਅਧਿਆਇ 22  
  • ਗਿਣਤੀ ਅਧਿਆਇ 23  
  • ਗਿਣਤੀ ਅਧਿਆਇ 24  
  • ਗਿਣਤੀ ਅਧਿਆਇ 25  
  • ਗਿਣਤੀ ਅਧਿਆਇ 26  
  • ਗਿਣਤੀ ਅਧਿਆਇ 27  
  • ਗਿਣਤੀ ਅਧਿਆਇ 28  
  • ਗਿਣਤੀ ਅਧਿਆਇ 29  
  • ਗਿਣਤੀ ਅਧਿਆਇ 30  
  • ਗਿਣਤੀ ਅਧਿਆਇ 31  
  • ਗਿਣਤੀ ਅਧਿਆਇ 32  
  • ਗਿਣਤੀ ਅਧਿਆਇ 33  
  • ਗਿਣਤੀ ਅਧਿਆਇ 34  
  • ਗਿਣਤੀ ਅਧਿਆਇ 35  
  • ਗਿਣਤੀ ਅਧਿਆਇ 36  
×

Alert

×

Punjabi Letters Keypad References