ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਆਮੋਸ ਅਧਿਆਇ 3

1 ਹੇ ਇਸਰਾਏਲੀਓ, ਏਹ ਬਚਨ ਸੁਣੋ ਜਿਹੜਾ ਯਹੋਵਾਹ ਤੁਹਾਡੇ ਵਿਰੁੱਧ ਬੋਲਿਆ, ਉਸ ਸਾਰੇ ਘਰਾਣੇ ਦੇ ਵਿਰੁੱਧ ਜਿਹ ਨੂੰ ਮੈਂ ਮਿਸਰ ਦੇਸ ਤੋਂ ਕੱਢ ਲਿਆਇਆ, - 2 ਮੈਂ ਧਰਤੀ ਦੇ ਸਾਰੇ ਘਰਾਣਿਆਂ ਵਿੱਚੋਂ ਕੇਵਲ ਤੁਹਾਨੂੰ ਜਾਤਾ, ਏਸ ਲਈ ਮੈਂ ਤੁਹਾਡੀਆਂ ਸਾਰੀਆਂ ਬਦੀਆਂ ਦੀ ਸਜ਼ਾ ਤੁਹਾਡੇ ਉੱਤੇ ਲਿਆਵਾਂਗਾ!।। 3 ਭਲਾ, ਦੋ ਜਣੇ ਇਕੱਠੇ ਚੱਲਣਗੇ, ਜੇ ਉਹ ਸਹਿਮਤ ਨਾ ਹੋਣॽ 4 ਕੀ ਬਣ ਵਿੱਚ ਬਬਰ ਸ਼ੇਰ ਗੱਜੇਗਾ, ਜਦ ਕੋਈ ਸ਼ਿਕਾਰ ਨਹੀਂ ਲੱਭਾॽ ਕੀ ਜੁਆਨ ਸ਼ੇਰ ਆਪਣੀ ਖੁੰਦਰ ਤੋਂ ਅਵਾਜ਼ ਕੱਢੇਗਾ, ਜੇ ਉਹ ਨੇ ਕੁਝ ਫੜਿਆ ਨਾ ਹੋਵੇॽ 5 ਭਲਾ, ਪੰਛੀ ਧਰਤੀ ਉੱਤੇ ਫੰਧੇ ਵਿੱਚ ਡਿੱਗੇਗਾ, ਜਦ ਉਹ ਦੇ ਲਈ ਕੋਈ ਫਾਹੀ ਨਾ ਹੋਵੇॽ ਕੀ ਫੰਧਾ ਧਰਤੀ ਉੱਤੇ ਉੱਛਲੇਗਾ, ਜਦ ਉਹ ਨੇ ਕੁਝ ਫੜਿਆ ਨਾ ਹੋਵੇॽ 6 ਭਲਾ, ਸ਼ਹਿਰ ਵਿੱਚ ਤੁਰ੍ਹੀ ਫੂਕੀ ਜਾਵੇ, ਅਤੇ ਲੋਕ ਨਾ ਡਰਨ, ਕੀ ਸ਼ਹਿਰ ਉੱਤੇ ਬਿਪਤਾ ਆਵੇ, ਅਤੇ ਯਹੋਵਾਹ ਨੇ ਉਹ ਨੂੰ ਨਾ ਘੱਲੀ ਹੋਵੇॽ 7 ਨਿਸੰਗ ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ। 8 ਬਬਰ ਸ਼ੇਰ ਗੱਜਿਆ ਹੈ, ਕੌਣ ਨਾ ਡਰੇਗਾॽ ਪ੍ਰਭੁ ਯਹੋਵਾਹ ਬੋਲਿਆ, ਕੌਣ ਨਾ ਅਗੰਮ ਵਾਚੇਗਾॽ।। 9 ਅਸ਼ਦੋਦ ਦੀਆਂ ਮਾੜੀਆਂ ਨੂੰ, ਅਤੇ ਮਿਸਰ ਦੇਸ਼ ਦੀਆਂ ਮਾੜੀਆਂ ਨੂੰ ਸੁਣਾਓ, ਅਤੇ ਆਖੋ, ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋ ਜਾਓ, ਅਤੇ ਵੇਖੋ ਕਿ ਉਹ ਦੇ ਵਿੱਚ ਕੇਡਾ ਰੌਲਾ ਹੈ, ਅਤੇ ਉਹ ਦੇ ਵਿਚਕਾਰ ਕੇਡਾ ਜ਼ੁਲਮ ਹੈ! 10 ਓਹ ਨੇਕੀ ਕਰਨਾ ਨਹੀਂ ਜਾਣਦੇ, ਯਹੋਵਾਹ ਦਾ ਵਾਕ ਹੈ, ਜਿਹੜੇ ਆਪਣੀਆਂ ਮਾੜੀਆਂ ਵਿੱਚ ਅਨ੍ਹੇਰ ਅਤੇ ਲੁੱਟ ਮਾਰ ਜਮਾ ਕਰਦੇ ਹਨ। 11 ਏਸ ਲਈ ਪ੍ਰਭੁ ਯਹੋਵਾਹ ਇਉਂ ਫ਼ਰਮਾਉਂਦਾ ਹੈ, - ਵਿਰੋਧੀ ਦੇਸ ਨੂੰ ਘੇਰ ਲਵੇਗਾ, ਅਤੇ ਤੇਰੀ ਸ਼ਕਤੀ ਤੈਥੋਂ ਖੋਹ ਲਵੇਗੀ, ਅਤੇ ਤੇਰੀਆਂ ਮਾੜੀਆਂ ਲੁੱਟੀਆਂ ਜਾਣਗੀਆਂ।। 12 ਯਹੋਵਾਹ ਇਉਂ ਫ਼ਰਮਾਉਂਦਾ ਹੈ, - ਜਿਵੇਂ ਅਯਾਲੀ ਬਬਰ ਸ਼ੇਰ ਦੇ ਮੂੰਹੋਂ ਦੋ ਰਾਨ ਯਾ ਕੰਨ ਦਾ ਟੁਕੜਾ ਛੁਡਾ ਲੈਂਦਾ ਹੈ, ਤਿਵੇਂ ਇਸਰਾਏਲੀ ਛੁਡਾਏ ਜਾਣਗੇ, ਜਿਹੜੇ ਸਾਮਰਿਯਾ ਵਿੱਚ ਮੰਜੀਆਂ ਦੀਆਂ ਹੀਂਹਾਂ ਉੱਤੇ ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬਹਿੰਦੇ ਹਨ।। 13 ਯਾਕੂਬ ਦੇ ਘਰਾਣੇ ਦੇ ਵਿਰੁੱਧ ਸੁਣੋ ਅਤੇ ਸਾਖੀ ਦਿਓ, ਸੈਨਾਂ ਦੇ ਪਰਮੇਸ਼ੁਰ ਪ੍ਰਭੁ ਯਹੋਵਾਹ ਦਾ ਵਾਕ ਹੈ। 14 ਜਿਸ ਦਿਨ ਮੈਂ ਇਸਰਾਏਲ ਦੇ ਅਪਰਾਧਾਂ ਦੀ ਸਜ਼ਾ ਉਸ ਉੱਤੇ ਲਿਆਵਾਂਗਾ, ਮੈਂ ਬੈਤਏਲ ਦੀਆਂ ਜਗਵੇਦੀਆਂ ਦੀ ਖ਼ਬਰ ਲਵਾਂਗਾ, ਅਤੇ ਜਗਵੇਦੀ ਦੇ ਸਿੰਙ ਕੱਟੇ ਜਾਣਗੇ, ਅਤੇ ਓਹ ਭੁਞੇਂ ਡਿੱਗ ਪੈਣਗੇ। 15 ਮੈਂ ਸਿਆਲੂ ਮਹਿਲ ਨੂੰ ਹਾੜੂ ਮਹਿਲ ਨਾਲ ਮਾਰਾਂਗਾ, ਹਾਥੀ ਦੰਦ ਦੇ ਮਹਿਲ ਬਰਬਾਦ ਹੋ ਜਾਣਗੇ, ਅਤੇ ਵੱਡੇ ਵੱਡੇ ਭਵਨ ਮਿਟਾਏ ਜਾਣਗੇ! ਯਹੋਵਾਹ ਦਾ ਵਾਕ ਹੈ।।
1. ਹੇ ਇਸਰਾਏਲੀਓ, ਏਹ ਬਚਨ ਸੁਣੋ ਜਿਹੜਾ ਯਹੋਵਾਹ ਤੁਹਾਡੇ ਵਿਰੁੱਧ ਬੋਲਿਆ, ਉਸ ਸਾਰੇ ਘਰਾਣੇ ਦੇ ਵਿਰੁੱਧ ਜਿਹ ਨੂੰ ਮੈਂ ਮਿਸਰ ਦੇਸ ਤੋਂ ਕੱਢ ਲਿਆਇਆ, - 2. ਮੈਂ ਧਰਤੀ ਦੇ ਸਾਰੇ ਘਰਾਣਿਆਂ ਵਿੱਚੋਂ ਕੇਵਲ ਤੁਹਾਨੂੰ ਜਾਤਾ, ਏਸ ਲਈ ਮੈਂ ਤੁਹਾਡੀਆਂ ਸਾਰੀਆਂ ਬਦੀਆਂ ਦੀ ਸਜ਼ਾ ਤੁਹਾਡੇ ਉੱਤੇ ਲਿਆਵਾਂਗਾ!।। 3. ਭਲਾ, ਦੋ ਜਣੇ ਇਕੱਠੇ ਚੱਲਣਗੇ, ਜੇ ਉਹ ਸਹਿਮਤ ਨਾ ਹੋਣॽ 4. ਕੀ ਬਣ ਵਿੱਚ ਬਬਰ ਸ਼ੇਰ ਗੱਜੇਗਾ, ਜਦ ਕੋਈ ਸ਼ਿਕਾਰ ਨਹੀਂ ਲੱਭਾॽ ਕੀ ਜੁਆਨ ਸ਼ੇਰ ਆਪਣੀ ਖੁੰਦਰ ਤੋਂ ਅਵਾਜ਼ ਕੱਢੇਗਾ, ਜੇ ਉਹ ਨੇ ਕੁਝ ਫੜਿਆ ਨਾ ਹੋਵੇॽ 5. ਭਲਾ, ਪੰਛੀ ਧਰਤੀ ਉੱਤੇ ਫੰਧੇ ਵਿੱਚ ਡਿੱਗੇਗਾ, ਜਦ ਉਹ ਦੇ ਲਈ ਕੋਈ ਫਾਹੀ ਨਾ ਹੋਵੇॽ ਕੀ ਫੰਧਾ ਧਰਤੀ ਉੱਤੇ ਉੱਛਲੇਗਾ, ਜਦ ਉਹ ਨੇ ਕੁਝ ਫੜਿਆ ਨਾ ਹੋਵੇॽ 6. ਭਲਾ, ਸ਼ਹਿਰ ਵਿੱਚ ਤੁਰ੍ਹੀ ਫੂਕੀ ਜਾਵੇ, ਅਤੇ ਲੋਕ ਨਾ ਡਰਨ, ਕੀ ਸ਼ਹਿਰ ਉੱਤੇ ਬਿਪਤਾ ਆਵੇ, ਅਤੇ ਯਹੋਵਾਹ ਨੇ ਉਹ ਨੂੰ ਨਾ ਘੱਲੀ ਹੋਵੇॽ 7. ਨਿਸੰਗ ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ। 8. ਬਬਰ ਸ਼ੇਰ ਗੱਜਿਆ ਹੈ, ਕੌਣ ਨਾ ਡਰੇਗਾॽ ਪ੍ਰਭੁ ਯਹੋਵਾਹ ਬੋਲਿਆ, ਕੌਣ ਨਾ ਅਗੰਮ ਵਾਚੇਗਾॽ।। 9. ਅਸ਼ਦੋਦ ਦੀਆਂ ਮਾੜੀਆਂ ਨੂੰ, ਅਤੇ ਮਿਸਰ ਦੇਸ਼ ਦੀਆਂ ਮਾੜੀਆਂ ਨੂੰ ਸੁਣਾਓ, ਅਤੇ ਆਖੋ, ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋ ਜਾਓ, ਅਤੇ ਵੇਖੋ ਕਿ ਉਹ ਦੇ ਵਿੱਚ ਕੇਡਾ ਰੌਲਾ ਹੈ, ਅਤੇ ਉਹ ਦੇ ਵਿਚਕਾਰ ਕੇਡਾ ਜ਼ੁਲਮ ਹੈ! 10. ਓਹ ਨੇਕੀ ਕਰਨਾ ਨਹੀਂ ਜਾਣਦੇ, ਯਹੋਵਾਹ ਦਾ ਵਾਕ ਹੈ, ਜਿਹੜੇ ਆਪਣੀਆਂ ਮਾੜੀਆਂ ਵਿੱਚ ਅਨ੍ਹੇਰ ਅਤੇ ਲੁੱਟ ਮਾਰ ਜਮਾ ਕਰਦੇ ਹਨ। 11. ਏਸ ਲਈ ਪ੍ਰਭੁ ਯਹੋਵਾਹ ਇਉਂ ਫ਼ਰਮਾਉਂਦਾ ਹੈ, - ਵਿਰੋਧੀ ਦੇਸ ਨੂੰ ਘੇਰ ਲਵੇਗਾ, ਅਤੇ ਤੇਰੀ ਸ਼ਕਤੀ ਤੈਥੋਂ ਖੋਹ ਲਵੇਗੀ, ਅਤੇ ਤੇਰੀਆਂ ਮਾੜੀਆਂ ਲੁੱਟੀਆਂ ਜਾਣਗੀਆਂ।। 12. ਯਹੋਵਾਹ ਇਉਂ ਫ਼ਰਮਾਉਂਦਾ ਹੈ, - ਜਿਵੇਂ ਅਯਾਲੀ ਬਬਰ ਸ਼ੇਰ ਦੇ ਮੂੰਹੋਂ ਦੋ ਰਾਨ ਯਾ ਕੰਨ ਦਾ ਟੁਕੜਾ ਛੁਡਾ ਲੈਂਦਾ ਹੈ, ਤਿਵੇਂ ਇਸਰਾਏਲੀ ਛੁਡਾਏ ਜਾਣਗੇ, ਜਿਹੜੇ ਸਾਮਰਿਯਾ ਵਿੱਚ ਮੰਜੀਆਂ ਦੀਆਂ ਹੀਂਹਾਂ ਉੱਤੇ ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬਹਿੰਦੇ ਹਨ।। 13. ਯਾਕੂਬ ਦੇ ਘਰਾਣੇ ਦੇ ਵਿਰੁੱਧ ਸੁਣੋ ਅਤੇ ਸਾਖੀ ਦਿਓ, ਸੈਨਾਂ ਦੇ ਪਰਮੇਸ਼ੁਰ ਪ੍ਰਭੁ ਯਹੋਵਾਹ ਦਾ ਵਾਕ ਹੈ। 14. ਜਿਸ ਦਿਨ ਮੈਂ ਇਸਰਾਏਲ ਦੇ ਅਪਰਾਧਾਂ ਦੀ ਸਜ਼ਾ ਉਸ ਉੱਤੇ ਲਿਆਵਾਂਗਾ, ਮੈਂ ਬੈਤਏਲ ਦੀਆਂ ਜਗਵੇਦੀਆਂ ਦੀ ਖ਼ਬਰ ਲਵਾਂਗਾ, ਅਤੇ ਜਗਵੇਦੀ ਦੇ ਸਿੰਙ ਕੱਟੇ ਜਾਣਗੇ, ਅਤੇ ਓਹ ਭੁਞੇਂ ਡਿੱਗ ਪੈਣਗੇ। 15. ਮੈਂ ਸਿਆਲੂ ਮਹਿਲ ਨੂੰ ਹਾੜੂ ਮਹਿਲ ਨਾਲ ਮਾਰਾਂਗਾ, ਹਾਥੀ ਦੰਦ ਦੇ ਮਹਿਲ ਬਰਬਾਦ ਹੋ ਜਾਣਗੇ, ਅਤੇ ਵੱਡੇ ਵੱਡੇ ਭਵਨ ਮਿਟਾਏ ਜਾਣਗੇ! ਯਹੋਵਾਹ ਦਾ ਵਾਕ ਹੈ।।
  • ਆਮੋਸ ਅਧਿਆਇ 1  
  • ਆਮੋਸ ਅਧਿਆਇ 2  
  • ਆਮੋਸ ਅਧਿਆਇ 3  
  • ਆਮੋਸ ਅਧਿਆਇ 4  
  • ਆਮੋਸ ਅਧਿਆਇ 5  
  • ਆਮੋਸ ਅਧਿਆਇ 6  
  • ਆਮੋਸ ਅਧਿਆਇ 7  
  • ਆਮੋਸ ਅਧਿਆਇ 8  
  • ਆਮੋਸ ਅਧਿਆਇ 9  
×

Alert

×

Punjabi Letters Keypad References