ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

Notes

No Verse Added

ਯਸਈਆਹ ਅਧਿਆਇ 5

1. ਮੈਂ ਆਪਣੇ ਬਾਲਮ ਲਈ ਉਹ ਦੇ ਅੰਗੂਰੀ ਬਾਗ ਦੇ ਵਿਖੇ ਇੱਕ ਪ੍ਰੇਮ ਰਤਾ ਗੀਤ ਗਾਵਾਂ, - ਮੇਰੇ ਬਾਲਮ ਦਾ ਇੱਕ ਅੰਗੂਰੀ ਬਾਗ ਇੱਕ ਫਲਦਾਰ ਟਿੱਬੇ ਉੱਤੇ ਸੀ। 2. ਉਹ ਨੇ ਉਸ ਨੂੰ ਗੁੱਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਉਸ ਵਿੱਚ ਚੰਗੀਆਂ ਦਾਬਾਂ ਲਾਈਆਂ, ਅਤੇ ਉਸ ਦੇ ਵਿੱਚਕਾਰ ਇੱਕ ਬੁਰਜ ਉਸਾਰਿਆ, ਨਾਲੇ ਉਸ ਵਿੱਚ ਇੱਕ ਚੁੱਬਚਾ ਪੁੱਟਿਆ, ਤਾਂ ਓਸ ਉਡੀਕਿਆ ਭਈ ਉਸ ਵਿੱਚ ਚੰਗੇ ਅੰਗੂਰ ਲੱਗਣ, ਪਰ ਲੱਗੇ ਜੰਗਲੀ ਅੰਗੂਰ। 3. ਹੁਣ ਹੇ ਯਰੂਸ਼ਲਮ ਦੇ ਵਾਸੀਓ ਅਤੇ ਯਹੂਦਾਹ ਦੇ ਮਨੁੱਖੋ, ਮੇਰਾ ਅਤੇ ਮੇਰੇ ਅੰਗੂਰੀ ਬਾਗ ਦਾ ਫ਼ੈਸਲਾ ਕਰੋ। 4. ਹੋਰ ਮੈਂ ਆਪਣੇ ਬਾਗ ਲਈ ਕੀ ਕਰ ਸੱਕਦਾ ਸਾਂ ਜੋ ਮੈਂ ਉਸ ਵਿੱਚ ਨਹੀਂ ਕੀਤਾ? ਜਦ ਮੈਂ ਉਡੀਕਿਆ ਕਿ ਉਸ ਵਿੱਚ ਚੰਗੇ ਅੰਗੂਰ ਲੱਗਣ, ਤਾਂ ਕਿਉਂ ਜੰਗਲੀ ਲੱਗੇ?।। 5. ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਭਈ ਮੈਂ ਆਪਣੇ ਅੰਗੂਰੀ ਬਾਗ ਨਾਲ ਕੀ ਕਰਨ ਵਾਲਾ ਹਾਂ। ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਸੜ ਜਾਵੇਗੀ, ਮੈਂ ਉਸ ਦੀ ਕੰਧ ਢਾਹ ਸੁੱਟਾਂਗਾ, ਅਤੇ ਉਹ ਲੜਾਤੀ ਜਾਵੇਗੀ। 6. ਮੈਂ ਉਸ ਨੂੰ ਉਜਾੜ ਦਿਆਂਗਾ, ਉਹ ਨਾ ਛਾਂਗਿਆ ਨਾ ਗੋਡਿਆ ਜਾਵੇਗਾ, ਕੰਡੇ ਤੇ ਕੰਡਿਆਲੇ ਉੱਗਣਗੇ, ਅਤੇ ਮੈਂ ਬੱਦਲਾਂ ਨੂੰ ਹੁਕਮ ਦਿਆਂਗਾ, ਭਈ ਉਸ ਦੇ ਉੱਤੇ ਮੀਂਹ ਨਾ ਵਰ੍ਹਾਉਣ।। 7. ਸੈਨਾਂ ਦੇ ਯਹੋਵਾਹ ਦਾ ਅੰਗੂਰੀ ਬਾਗ ਤਾਂ ਇਸਰਾਏਲ ਦਾ ਘਰਾਣਾ ਹੈ, ਅਤੇ ਯਹੂਦਾਹ ਦੇ ਮਨੁੱਖ ਉਹ ਦਾ ਮਨ ਭਾਉਂਦਾ ਬੂਟਾ ਹੈ। ਓਸ ਨਿਆਉਂ ਨੂੰ ਉਡੀਕਿਆ, ਅਤੇ ਵੇਖੋ, ਖ਼ੂਨ! ਧਰਮ ਨੂੰ, ਅਰ ਵੇਖੋ, ਦੁਹਾਈ!।। 8. ਹਾਇ ਓਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ, ਅਤੇ ਪੈਲੀ ਨਾਲ ਪੈਲੀ ਰਲਾਉਂਦੇ ਹਨ ਜਦ ਤੋੜੀ ਕੋਈ ਥਾਂ ਨਾ ਰਹੇ, ਅਤੇ ਤੁਹਾਨੂੰ ਦੇਸ ਵਿੱਚ ਅਕੱਲੇ ਵੱਸਣਾ ਪਵੇ! 9. ਸੈਨਾਂ ਦਾ ਯਹੋਵਾਹ ਮੇਰੇ ਕੰਨਾਂ ਵਿੱਚ, - ਸੱਚ ਮੁੱਚ ਬਹੁਤ ਸਾਰੇ ਘਰ ਉੱਜੜ ਜਾਣਗੇ, ਵੱਡੇ ਤੇ ਚੰਗੇ ਓਹ ਬੇ ਚਰਾਗ ਹੋਣਗੇ, 10. ਕਿਉਂ ਜੋ ਦਸ ਘੁਮਾਉਂ ਵਾੜੀ ਤੋਂ ਇੱਕ ਮਣ, ਅਤੇ ਬੀ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਹੋਵੇਗਾ।। 11. ਹਾਇ ਓਹਨਾਂ ਉੱਤੇ ਜਿਹੜੇ ਸਵੇਰੇ ਉੱਠ ਬੈਠਦੇ, ਭਈ ਸ਼ਰਾਬ ਦੇ ਪਿੱਛੇ ਦੌੜਨ, ਜਿਹੜੇ ਸੰਝ ਤਿੱਕੁਰ ਠਹਿਰਦੇ ਹਨ, ਭਈ ਮੱਧ ਓਹਨਾਂ ਨੂੰ ਮਸਤ ਕਰ ਦੇਵੇ! 12. ਓਹਨਾਂ ਦੀਆਂ ਜ਼ਿਆਫ਼ਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਤੇ ਮਧ ਤਾਂ ਹਨ, ਪਰ ਓਹ ਯਹੋਵਾਹ ਦੇ ਕੰਮ ਦੀ ਪਰਵਾਹ ਨਹੀਂ ਕਰਦੇ, ਨਾ ਉਹ ਦੀ ਦਸਤਕਾਰੀ ਵੇਖਦੇ ਹਨ।। 13. ਏਸ ਲਈ ਮੇਰੀ ਪਰਜਾ ਬੇਸਮਝੀ ਦੇ ਕਾਰਨ ਅਸੀਰੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤੇ ਨਾਲ ਕਾਲ ਮਰਦੇ ਹਨ, ਅਤੇ ਉਹ ਦੇ ਆਮ ਤਿਹਾ ਨਾਲ ਤੜਫ਼ਦੇ ਹਨ। 14. ਏਸ ਲਈ ਪਤਾਲ ਨੇ ਆਪਣੀ ਹਿਰਸ ਵਧਾਈ ਹੈ, ਅਤੇ ਆਪਣਾ ਮੂੰਹ ਬੇਅੰਤ ਅੱਡਿਆ ਹੈ, ਉਹ ਦੇ ਬਜ਼ੁਰਗ ਤੇ ਉਹ ਦੇ ਆਮ, ਅਤੇ ਉਹ ਦਾ ਰੌਲਾ ਅਰ ਉਹ ਦਾ ਅਨੰਦੀ ਸਭ ਹੇਠਾਂ ਉਤਰਦੇ ਜਾਂਦੇ ਹਨ। 15. ਆਦਮੀ ਨਿਵਾਇਆ ਜਾਂਦਾ ਹੈ, ਅਤੇ ਮਨੁੱਖ ਅੱਝਾ ਕੀਤਾ ਜਾਂਦਾ ਹੈ, ਅਤੇ ਹੰਕਾਰੀਆਂ ਦੀਆਂ ਅੱਖਾਂ ਅੱਝੀਆਂ ਕੀਤੀਆਂ ਜਾਂਦੀਆਂ ਹਨ, 16. ਪਰ ਸੈਨਾ ਦਾ ਯਹੋਵਾਹ ਨਿਆਉਂ ਵਿੱਚ ਉੱਚਾ ਕੀਤਾ ਜਾਂਦਾ ਹੈ, ਅਤੇ ਪਵਿੱਤ੍ਰ ਪਰਮੇਸ਼ੁਰ ਧਰਮ ਵਿੱਚ ਆਪਣੇ ਆਪ ਨੂੰ ਪਵਿੱਤ੍ਰ ਵਿਖਾਉਂਦਾ ਹੈ। 17. ਤਦ ਲੇਲੇ, ਜਾਣੋ, ਆਪਣੀ ਜੂਹ ਵਿੱਚ ਚਰਨਗੇ, ਅਤੇ ਥੇਹਾਂ ਵਿੱਚ ਪਰਦੇਸੀ ਮੋਟਿਆਂ ਨੂੰ ਖਾਣਗੇ।। 18. ਹਾਇ ਓਹਨਾਂ ਉੱਤੇ ਜਿਹੜੇ ਬਦੀ ਨੂੰ ਝੂਠ ਦਿਆਂ ਰੱਸਿਆਂ ਨਾਲ ਖਿੱਚਦੇ ਹਨ, ਅਤੇ ਪਾਪ ਨੂੰ ਗੱਡੇ ਦੀਆਂ ਖੇਂਜਾਂ ਨਾਲ! 19. ਜਿਹੜੇ ਆਖਦੇ ਹਨ, ਉਹ ਛੇਤੀ ਕਰੇ, ਉਹ ਆਪਣੇ ਕੰਮ ਨੂੰ ਸ਼ਤਾਬੀ ਕਰੇ, ਤਾਂ ਜੋ ਅਸੀਂ ਉਹ ਨੂੰ ਵੇਖੀਏ! ਇਸਰਾਏਲ ਦੇ ਪਵਿੱਤਰ ਪੁਰਖ ਦਾ ਪਰੋਜਨ ਨੇੜੇ ਆਵੇ ਭਈ ਅਸੀਂ ਉਹ ਨੂੰ ਜਾਣੀਏਂ! 20. ਹਾਇ ਓਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ! ਜਿਹੜੇ ਅਨ੍ਹੇਰੇ ਨੂੰ ਚਾਨਣ ਦੀ ਥਾਂ, ਅਤੇ ਚਾਨਣ ਨੂੰ ਅਨ੍ਹੇਰ ਦੇ ਥਾਂ ਰੱਖਦੇ ਹਨ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ! 21. ਹਾਇ ਓਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ, ਅਤੇ ਆਪਣੇ ਖਿਆਲ ਵਿੱਚ ਬਿਬੇਕੀ ਹਨ! 22. ਹਾਇ ਓਹਨਾਂ ਉੱਤੇ ਜਿਹੜੇ ਮਧ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸ਼ੂਰ ਬੀਰ ਹਨ! 23. ਜਿਹੜੇ ਦੁਸ਼ਟ ਨੂੰ ਵੱਢੀ ਖਾ ਕੇ ਧਰਮੀ ਠਹਿਰਾਉਂਦੇ ਹਨ, ਅਤੇ ਧਰਮੀਆਂ ਦਾ ਧਰਮ ਉਨ੍ਹਾਂ ਤੋਂ ਖੋਹ ਲੈਂਦੇ ਹਨ!।। 24. ਏਸ ਲਈ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ, ਅਤੇ ਸੁੱਕਾ ਘਾ ਲੰਬ ਵਿੱਚ ਮਿਟ ਜਾਂਦਾ ਹੈ, ਸੋ ਓਹਨਾਂ ਦੀ ਜੜ੍ਹ ਸੜ੍ਹਿਆਂਧ ਵਾਂਙੁ ਹੋ ਜਾਵੇਗੀ, ਅਤੇ ਓਹਨਾਂ ਦੀਆਂ ਕਲੀਆਂ ਧੂੜ ਵਾਂਙੁ ਉੱਡ ਜਾਣਗੀਆਂ, ਕਿਉਂ ਜੋ ਓਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਬਿਵਸਥਾ ਨੂੰ ਰੱਦਿਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦਾ ਫ਼ਰਮਾਨ ਤੁੱਛ ਜਾਤਾ। 25. ਏਸ ਲਈ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ, ਉਹ ਨੇ ਆਪਣਾ ਹੱਥ ਓਹਨਾਂ ਦੇ ਉੱਤੇ ਚੁੱਕਿਆ, ਅਤੇ ਓਹਨਾਂ ਨੂੰ ਮਾਰਿਆ, ਤਾਂ ਪਹਾੜ ਕੰਬ ਗਏ, ਅਤੇ ਓਹਨਾਂ ਦੀਆਂ ਲੋਥਾਂ ਕੂੜੇ ਵਾਂਙੁ ਗਲੀਆਂ ਵਿੱਚ ਸਨ, ਏਹ ਦੇ ਹੁੰਦਿਆਂ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਟਿਆ ਹੈ।। 26. ਉਹ ਦੂਰ ਤੋਂ ਕੌਮਾਂ ਲਈ ਝੰਡਾ ਖੜਾ ਕਰੇਗਾ, ਅਤੇ ਇਕ ਲਈ ਧਰਤੀ ਦੀਆਂ ਹੱਦਾਂ ਤੋਂ ਫੂਕ ਮਾਰੇਗਾ, ਤਾਂ ਵੇਖੋ, ਉਹ ਤੁਰਤ ਫੁਰਤ ਆਉਂਦੀ ਹੈ। 27. ਉਸ ਵਿੱਚ ਨਾ ਕੋਈ ਥੱਕਦਾ, ਨਾ ਕੋਈ ਠੇਡਾ ਖਾਂਦਾ, ਨਾ ਕੋਈ ਉਂਘਲਾਉਂਦਾ, ਨਾ ਕੋਈ ਸੌਂਦਾ, ਨਾ ਕਿਸੇ ਦਾ ਕਮਰਬੰਦ ਖੁਲ੍ਹਦਾ ਹੈ, ਨਾ ਕਿਸੇ ਦੀ ਜੁੱਤੀ ਦਾ ਤਸਮਾ ਟੁੱਟਦਾ ਹੈ। 28. ਜਿਨ੍ਹਾਂ ਦੇ ਬਾਣ ਤਿਖੇ, ਤੇ ਜਿਨ੍ਹਾਂ ਦੇ ਸਾਰੇ ਧਣੁਖ ਕੱਸੇ ਹੋਏ ਹਨ, ਉਨ੍ਹਾਂ ਦੇ ਘੋੜਿਆਂ ਦੇ ਸੁੰਬ ਚਕ ਮਕ ਜਿਹੇ, ਅਤੇ ਉਨ੍ਹਾਂ ਦੇ ਪਹੀਏ ਵਾਵਰੋਲੇ ਜਿਹੇ ਜਾਪਦੇ ਹਨ। 29. ਉਨ੍ਹਾਂ ਦਾ ਗੱਜਣਾ ਸ਼ੇਰਨੀ ਵਾਂਙੁ, ਅਤੇ ਓਹ ਜੁਆਨ ਸ਼ੇਰ ਵਾਂਙੁ ਗੱਜਦੇ ਹਨ, ਓਹ ਘੂਰਦੇ ਹਨ ਅਤੇ ਸ਼ਿਕਾਰ ਫੜਦੇ ਹਨ, ਫੇਰ ਸੁਖਾਲਾ ਹੀ ਲੈ ਜਾਂਦੇ ਹਨ ਤੇ ਛੁਡਾਉਣ ਵਾਲਾ ਕੋਈ ਨਹੀਂ। 30. ਓਸ ਦਿਨ ਓਹ ਉਸ ਦੇ ਉੱਤੇ ਸਮੁੰਦਰ ਦੀ ਗਰਜ ਵਾਂਙੁ ਘੂਰਨਗੇ, ਜੇ ਕੋਈ ਦੇਸ ਵੱਲ ਤੱਕੇ, ਤਾਂ ਵੇਖੋ, ਅਨ੍ਹੇਰੇ ਤੇ ਦੁਖ, ਅਤੇ ਚਾਨਣ ਉਹ ਦੇ ਬੱਦਲਾਂ ਨਾਲ ਅਨ੍ਹੇਰ ਹੋ ਜਾਂਦਾ ਹੈ।।
1. ਮੈਂ ਆਪਣੇ ਬਾਲਮ ਲਈ ਉਹ ਦੇ ਅੰਗੂਰੀ ਬਾਗ ਦੇ ਵਿਖੇ ਇੱਕ ਪ੍ਰੇਮ ਰਤਾ ਗੀਤ ਗਾਵਾਂ, - ਮੇਰੇ ਬਾਲਮ ਦਾ ਇੱਕ ਅੰਗੂਰੀ ਬਾਗ ਇੱਕ ਫਲਦਾਰ ਟਿੱਬੇ ਉੱਤੇ ਸੀ। .::. 2. ਉਹ ਨੇ ਉਸ ਨੂੰ ਗੁੱਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਉਸ ਵਿੱਚ ਚੰਗੀਆਂ ਦਾਬਾਂ ਲਾਈਆਂ, ਅਤੇ ਉਸ ਦੇ ਵਿੱਚਕਾਰ ਇੱਕ ਬੁਰਜ ਉਸਾਰਿਆ, ਨਾਲੇ ਉਸ ਵਿੱਚ ਇੱਕ ਚੁੱਬਚਾ ਪੁੱਟਿਆ, ਤਾਂ ਓਸ ਉਡੀਕਿਆ ਭਈ ਉਸ ਵਿੱਚ ਚੰਗੇ ਅੰਗੂਰ ਲੱਗਣ, ਪਰ ਲੱਗੇ ਜੰਗਲੀ ਅੰਗੂਰ। .::. 3. ਹੁਣ ਹੇ ਯਰੂਸ਼ਲਮ ਦੇ ਵਾਸੀਓ ਅਤੇ ਯਹੂਦਾਹ ਦੇ ਮਨੁੱਖੋ, ਮੇਰਾ ਅਤੇ ਮੇਰੇ ਅੰਗੂਰੀ ਬਾਗ ਦਾ ਫ਼ੈਸਲਾ ਕਰੋ। .::. 4. ਹੋਰ ਮੈਂ ਆਪਣੇ ਬਾਗ ਲਈ ਕੀ ਕਰ ਸੱਕਦਾ ਸਾਂ ਜੋ ਮੈਂ ਉਸ ਵਿੱਚ ਨਹੀਂ ਕੀਤਾ? ਜਦ ਮੈਂ ਉਡੀਕਿਆ ਕਿ ਉਸ ਵਿੱਚ ਚੰਗੇ ਅੰਗੂਰ ਲੱਗਣ, ਤਾਂ ਕਿਉਂ ਜੰਗਲੀ ਲੱਗੇ?।। .::. 5. ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਭਈ ਮੈਂ ਆਪਣੇ ਅੰਗੂਰੀ ਬਾਗ ਨਾਲ ਕੀ ਕਰਨ ਵਾਲਾ ਹਾਂ। ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਸੜ ਜਾਵੇਗੀ, ਮੈਂ ਉਸ ਦੀ ਕੰਧ ਢਾਹ ਸੁੱਟਾਂਗਾ, ਅਤੇ ਉਹ ਲੜਾਤੀ ਜਾਵੇਗੀ। .::. 6. ਮੈਂ ਉਸ ਨੂੰ ਉਜਾੜ ਦਿਆਂਗਾ, ਉਹ ਨਾ ਛਾਂਗਿਆ ਨਾ ਗੋਡਿਆ ਜਾਵੇਗਾ, ਕੰਡੇ ਤੇ ਕੰਡਿਆਲੇ ਉੱਗਣਗੇ, ਅਤੇ ਮੈਂ ਬੱਦਲਾਂ ਨੂੰ ਹੁਕਮ ਦਿਆਂਗਾ, ਭਈ ਉਸ ਦੇ ਉੱਤੇ ਮੀਂਹ ਨਾ ਵਰ੍ਹਾਉਣ।। .::. 7. ਸੈਨਾਂ ਦੇ ਯਹੋਵਾਹ ਦਾ ਅੰਗੂਰੀ ਬਾਗ ਤਾਂ ਇਸਰਾਏਲ ਦਾ ਘਰਾਣਾ ਹੈ, ਅਤੇ ਯਹੂਦਾਹ ਦੇ ਮਨੁੱਖ ਉਹ ਦਾ ਮਨ ਭਾਉਂਦਾ ਬੂਟਾ ਹੈ। ਓਸ ਨਿਆਉਂ ਨੂੰ ਉਡੀਕਿਆ, ਅਤੇ ਵੇਖੋ, ਖ਼ੂਨ! ਧਰਮ ਨੂੰ, ਅਰ ਵੇਖੋ, ਦੁਹਾਈ!।। .::. 8. ਹਾਇ ਓਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ, ਅਤੇ ਪੈਲੀ ਨਾਲ ਪੈਲੀ ਰਲਾਉਂਦੇ ਹਨ ਜਦ ਤੋੜੀ ਕੋਈ ਥਾਂ ਨਾ ਰਹੇ, ਅਤੇ ਤੁਹਾਨੂੰ ਦੇਸ ਵਿੱਚ ਅਕੱਲੇ ਵੱਸਣਾ ਪਵੇ! .::. 9. ਸੈਨਾਂ ਦਾ ਯਹੋਵਾਹ ਮੇਰੇ ਕੰਨਾਂ ਵਿੱਚ, - ਸੱਚ ਮੁੱਚ ਬਹੁਤ ਸਾਰੇ ਘਰ ਉੱਜੜ ਜਾਣਗੇ, ਵੱਡੇ ਤੇ ਚੰਗੇ ਓਹ ਬੇ ਚਰਾਗ ਹੋਣਗੇ, .::. 10. ਕਿਉਂ ਜੋ ਦਸ ਘੁਮਾਉਂ ਵਾੜੀ ਤੋਂ ਇੱਕ ਮਣ, ਅਤੇ ਬੀ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਹੋਵੇਗਾ।। .::. 11. ਹਾਇ ਓਹਨਾਂ ਉੱਤੇ ਜਿਹੜੇ ਸਵੇਰੇ ਉੱਠ ਬੈਠਦੇ, ਭਈ ਸ਼ਰਾਬ ਦੇ ਪਿੱਛੇ ਦੌੜਨ, ਜਿਹੜੇ ਸੰਝ ਤਿੱਕੁਰ ਠਹਿਰਦੇ ਹਨ, ਭਈ ਮੱਧ ਓਹਨਾਂ ਨੂੰ ਮਸਤ ਕਰ ਦੇਵੇ! .::. 12. ਓਹਨਾਂ ਦੀਆਂ ਜ਼ਿਆਫ਼ਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਤੇ ਮਧ ਤਾਂ ਹਨ, ਪਰ ਓਹ ਯਹੋਵਾਹ ਦੇ ਕੰਮ ਦੀ ਪਰਵਾਹ ਨਹੀਂ ਕਰਦੇ, ਨਾ ਉਹ ਦੀ ਦਸਤਕਾਰੀ ਵੇਖਦੇ ਹਨ।। .::. 13. ਏਸ ਲਈ ਮੇਰੀ ਪਰਜਾ ਬੇਸਮਝੀ ਦੇ ਕਾਰਨ ਅਸੀਰੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤੇ ਨਾਲ ਕਾਲ ਮਰਦੇ ਹਨ, ਅਤੇ ਉਹ ਦੇ ਆਮ ਤਿਹਾ ਨਾਲ ਤੜਫ਼ਦੇ ਹਨ। .::. 14. ਏਸ ਲਈ ਪਤਾਲ ਨੇ ਆਪਣੀ ਹਿਰਸ ਵਧਾਈ ਹੈ, ਅਤੇ ਆਪਣਾ ਮੂੰਹ ਬੇਅੰਤ ਅੱਡਿਆ ਹੈ, ਉਹ ਦੇ ਬਜ਼ੁਰਗ ਤੇ ਉਹ ਦੇ ਆਮ, ਅਤੇ ਉਹ ਦਾ ਰੌਲਾ ਅਰ ਉਹ ਦਾ ਅਨੰਦੀ ਸਭ ਹੇਠਾਂ ਉਤਰਦੇ ਜਾਂਦੇ ਹਨ। .::. 15. ਆਦਮੀ ਨਿਵਾਇਆ ਜਾਂਦਾ ਹੈ, ਅਤੇ ਮਨੁੱਖ ਅੱਝਾ ਕੀਤਾ ਜਾਂਦਾ ਹੈ, ਅਤੇ ਹੰਕਾਰੀਆਂ ਦੀਆਂ ਅੱਖਾਂ ਅੱਝੀਆਂ ਕੀਤੀਆਂ ਜਾਂਦੀਆਂ ਹਨ, .::. 16. ਪਰ ਸੈਨਾ ਦਾ ਯਹੋਵਾਹ ਨਿਆਉਂ ਵਿੱਚ ਉੱਚਾ ਕੀਤਾ ਜਾਂਦਾ ਹੈ, ਅਤੇ ਪਵਿੱਤ੍ਰ ਪਰਮੇਸ਼ੁਰ ਧਰਮ ਵਿੱਚ ਆਪਣੇ ਆਪ ਨੂੰ ਪਵਿੱਤ੍ਰ ਵਿਖਾਉਂਦਾ ਹੈ। .::. 17. ਤਦ ਲੇਲੇ, ਜਾਣੋ, ਆਪਣੀ ਜੂਹ ਵਿੱਚ ਚਰਨਗੇ, ਅਤੇ ਥੇਹਾਂ ਵਿੱਚ ਪਰਦੇਸੀ ਮੋਟਿਆਂ ਨੂੰ ਖਾਣਗੇ।। .::. 18. ਹਾਇ ਓਹਨਾਂ ਉੱਤੇ ਜਿਹੜੇ ਬਦੀ ਨੂੰ ਝੂਠ ਦਿਆਂ ਰੱਸਿਆਂ ਨਾਲ ਖਿੱਚਦੇ ਹਨ, ਅਤੇ ਪਾਪ ਨੂੰ ਗੱਡੇ ਦੀਆਂ ਖੇਂਜਾਂ ਨਾਲ! .::. 19. ਜਿਹੜੇ ਆਖਦੇ ਹਨ, ਉਹ ਛੇਤੀ ਕਰੇ, ਉਹ ਆਪਣੇ ਕੰਮ ਨੂੰ ਸ਼ਤਾਬੀ ਕਰੇ, ਤਾਂ ਜੋ ਅਸੀਂ ਉਹ ਨੂੰ ਵੇਖੀਏ! ਇਸਰਾਏਲ ਦੇ ਪਵਿੱਤਰ ਪੁਰਖ ਦਾ ਪਰੋਜਨ ਨੇੜੇ ਆਵੇ ਭਈ ਅਸੀਂ ਉਹ ਨੂੰ ਜਾਣੀਏਂ! .::. 20. ਹਾਇ ਓਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ! ਜਿਹੜੇ ਅਨ੍ਹੇਰੇ ਨੂੰ ਚਾਨਣ ਦੀ ਥਾਂ, ਅਤੇ ਚਾਨਣ ਨੂੰ ਅਨ੍ਹੇਰ ਦੇ ਥਾਂ ਰੱਖਦੇ ਹਨ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ! .::. 21. ਹਾਇ ਓਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ, ਅਤੇ ਆਪਣੇ ਖਿਆਲ ਵਿੱਚ ਬਿਬੇਕੀ ਹਨ! .::. 22. ਹਾਇ ਓਹਨਾਂ ਉੱਤੇ ਜਿਹੜੇ ਮਧ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸ਼ੂਰ ਬੀਰ ਹਨ! .::. 23. ਜਿਹੜੇ ਦੁਸ਼ਟ ਨੂੰ ਵੱਢੀ ਖਾ ਕੇ ਧਰਮੀ ਠਹਿਰਾਉਂਦੇ ਹਨ, ਅਤੇ ਧਰਮੀਆਂ ਦਾ ਧਰਮ ਉਨ੍ਹਾਂ ਤੋਂ ਖੋਹ ਲੈਂਦੇ ਹਨ!।। .::. 24. ਏਸ ਲਈ ਜਿਵੇਂ ਅੱਗ ਦੀ ਲਾਟ ਟਾਂਡੇ ਨੂੰ ਖਾ ਜਾਂਦੀ ਹੈ, ਅਤੇ ਸੁੱਕਾ ਘਾ ਲੰਬ ਵਿੱਚ ਮਿਟ ਜਾਂਦਾ ਹੈ, ਸੋ ਓਹਨਾਂ ਦੀ ਜੜ੍ਹ ਸੜ੍ਹਿਆਂਧ ਵਾਂਙੁ ਹੋ ਜਾਵੇਗੀ, ਅਤੇ ਓਹਨਾਂ ਦੀਆਂ ਕਲੀਆਂ ਧੂੜ ਵਾਂਙੁ ਉੱਡ ਜਾਣਗੀਆਂ, ਕਿਉਂ ਜੋ ਓਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਬਿਵਸਥਾ ਨੂੰ ਰੱਦਿਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਦਾ ਫ਼ਰਮਾਨ ਤੁੱਛ ਜਾਤਾ। .::. 25. ਏਸ ਲਈ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ, ਉਹ ਨੇ ਆਪਣਾ ਹੱਥ ਓਹਨਾਂ ਦੇ ਉੱਤੇ ਚੁੱਕਿਆ, ਅਤੇ ਓਹਨਾਂ ਨੂੰ ਮਾਰਿਆ, ਤਾਂ ਪਹਾੜ ਕੰਬ ਗਏ, ਅਤੇ ਓਹਨਾਂ ਦੀਆਂ ਲੋਥਾਂ ਕੂੜੇ ਵਾਂਙੁ ਗਲੀਆਂ ਵਿੱਚ ਸਨ, ਏਹ ਦੇ ਹੁੰਦਿਆਂ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਟਿਆ ਹੈ।। .::. 26. ਉਹ ਦੂਰ ਤੋਂ ਕੌਮਾਂ ਲਈ ਝੰਡਾ ਖੜਾ ਕਰੇਗਾ, ਅਤੇ ਇਕ ਲਈ ਧਰਤੀ ਦੀਆਂ ਹੱਦਾਂ ਤੋਂ ਫੂਕ ਮਾਰੇਗਾ, ਤਾਂ ਵੇਖੋ, ਉਹ ਤੁਰਤ ਫੁਰਤ ਆਉਂਦੀ ਹੈ। .::. 27. ਉਸ ਵਿੱਚ ਨਾ ਕੋਈ ਥੱਕਦਾ, ਨਾ ਕੋਈ ਠੇਡਾ ਖਾਂਦਾ, ਨਾ ਕੋਈ ਉਂਘਲਾਉਂਦਾ, ਨਾ ਕੋਈ ਸੌਂਦਾ, ਨਾ ਕਿਸੇ ਦਾ ਕਮਰਬੰਦ ਖੁਲ੍ਹਦਾ ਹੈ, ਨਾ ਕਿਸੇ ਦੀ ਜੁੱਤੀ ਦਾ ਤਸਮਾ ਟੁੱਟਦਾ ਹੈ। .::. 28. ਜਿਨ੍ਹਾਂ ਦੇ ਬਾਣ ਤਿਖੇ, ਤੇ ਜਿਨ੍ਹਾਂ ਦੇ ਸਾਰੇ ਧਣੁਖ ਕੱਸੇ ਹੋਏ ਹਨ, ਉਨ੍ਹਾਂ ਦੇ ਘੋੜਿਆਂ ਦੇ ਸੁੰਬ ਚਕ ਮਕ ਜਿਹੇ, ਅਤੇ ਉਨ੍ਹਾਂ ਦੇ ਪਹੀਏ ਵਾਵਰੋਲੇ ਜਿਹੇ ਜਾਪਦੇ ਹਨ। .::. 29. ਉਨ੍ਹਾਂ ਦਾ ਗੱਜਣਾ ਸ਼ੇਰਨੀ ਵਾਂਙੁ, ਅਤੇ ਓਹ ਜੁਆਨ ਸ਼ੇਰ ਵਾਂਙੁ ਗੱਜਦੇ ਹਨ, ਓਹ ਘੂਰਦੇ ਹਨ ਅਤੇ ਸ਼ਿਕਾਰ ਫੜਦੇ ਹਨ, ਫੇਰ ਸੁਖਾਲਾ ਹੀ ਲੈ ਜਾਂਦੇ ਹਨ ਤੇ ਛੁਡਾਉਣ ਵਾਲਾ ਕੋਈ ਨਹੀਂ। .::. 30. ਓਸ ਦਿਨ ਓਹ ਉਸ ਦੇ ਉੱਤੇ ਸਮੁੰਦਰ ਦੀ ਗਰਜ ਵਾਂਙੁ ਘੂਰਨਗੇ, ਜੇ ਕੋਈ ਦੇਸ ਵੱਲ ਤੱਕੇ, ਤਾਂ ਵੇਖੋ, ਅਨ੍ਹੇਰੇ ਤੇ ਦੁਖ, ਅਤੇ ਚਾਨਣ ਉਹ ਦੇ ਬੱਦਲਾਂ ਨਾਲ ਅਨ੍ਹੇਰ ਹੋ ਜਾਂਦਾ ਹੈ।। .::.
  • ਯਸਈਆਹ ਅਧਿਆਇ 1  
  • ਯਸਈਆਹ ਅਧਿਆਇ 2  
  • ਯਸਈਆਹ ਅਧਿਆਇ 3  
  • ਯਸਈਆਹ ਅਧਿਆਇ 4  
  • ਯਸਈਆਹ ਅਧਿਆਇ 5  
  • ਯਸਈਆਹ ਅਧਿਆਇ 6  
  • ਯਸਈਆਹ ਅਧਿਆਇ 7  
  • ਯਸਈਆਹ ਅਧਿਆਇ 8  
  • ਯਸਈਆਹ ਅਧਿਆਇ 9  
  • ਯਸਈਆਹ ਅਧਿਆਇ 10  
  • ਯਸਈਆਹ ਅਧਿਆਇ 11  
  • ਯਸਈਆਹ ਅਧਿਆਇ 12  
  • ਯਸਈਆਹ ਅਧਿਆਇ 13  
  • ਯਸਈਆਹ ਅਧਿਆਇ 14  
  • ਯਸਈਆਹ ਅਧਿਆਇ 15  
  • ਯਸਈਆਹ ਅਧਿਆਇ 16  
  • ਯਸਈਆਹ ਅਧਿਆਇ 17  
  • ਯਸਈਆਹ ਅਧਿਆਇ 18  
  • ਯਸਈਆਹ ਅਧਿਆਇ 19  
  • ਯਸਈਆਹ ਅਧਿਆਇ 20  
  • ਯਸਈਆਹ ਅਧਿਆਇ 21  
  • ਯਸਈਆਹ ਅਧਿਆਇ 22  
  • ਯਸਈਆਹ ਅਧਿਆਇ 23  
  • ਯਸਈਆਹ ਅਧਿਆਇ 24  
  • ਯਸਈਆਹ ਅਧਿਆਇ 25  
  • ਯਸਈਆਹ ਅਧਿਆਇ 26  
  • ਯਸਈਆਹ ਅਧਿਆਇ 27  
  • ਯਸਈਆਹ ਅਧਿਆਇ 28  
  • ਯਸਈਆਹ ਅਧਿਆਇ 29  
  • ਯਸਈਆਹ ਅਧਿਆਇ 30  
  • ਯਸਈਆਹ ਅਧਿਆਇ 31  
  • ਯਸਈਆਹ ਅਧਿਆਇ 32  
  • ਯਸਈਆਹ ਅਧਿਆਇ 33  
  • ਯਸਈਆਹ ਅਧਿਆਇ 34  
  • ਯਸਈਆਹ ਅਧਿਆਇ 35  
  • ਯਸਈਆਹ ਅਧਿਆਇ 36  
  • ਯਸਈਆਹ ਅਧਿਆਇ 37  
  • ਯਸਈਆਹ ਅਧਿਆਇ 38  
  • ਯਸਈਆਹ ਅਧਿਆਇ 39  
  • ਯਸਈਆਹ ਅਧਿਆਇ 40  
  • ਯਸਈਆਹ ਅਧਿਆਇ 41  
  • ਯਸਈਆਹ ਅਧਿਆਇ 42  
  • ਯਸਈਆਹ ਅਧਿਆਇ 43  
  • ਯਸਈਆਹ ਅਧਿਆਇ 44  
  • ਯਸਈਆਹ ਅਧਿਆਇ 45  
  • ਯਸਈਆਹ ਅਧਿਆਇ 46  
  • ਯਸਈਆਹ ਅਧਿਆਇ 47  
  • ਯਸਈਆਹ ਅਧਿਆਇ 48  
  • ਯਸਈਆਹ ਅਧਿਆਇ 49  
  • ਯਸਈਆਹ ਅਧਿਆਇ 50  
  • ਯਸਈਆਹ ਅਧਿਆਇ 51  
  • ਯਸਈਆਹ ਅਧਿਆਇ 52  
  • ਯਸਈਆਹ ਅਧਿਆਇ 53  
  • ਯਸਈਆਹ ਅਧਿਆਇ 54  
  • ਯਸਈਆਹ ਅਧਿਆਇ 55  
  • ਯਸਈਆਹ ਅਧਿਆਇ 56  
  • ਯਸਈਆਹ ਅਧਿਆਇ 57  
  • ਯਸਈਆਹ ਅਧਿਆਇ 58  
  • ਯਸਈਆਹ ਅਧਿਆਇ 59  
  • ਯਸਈਆਹ ਅਧਿਆਇ 60  
  • ਯਸਈਆਹ ਅਧਿਆਇ 61  
  • ਯਸਈਆਹ ਅਧਿਆਇ 62  
  • ਯਸਈਆਹ ਅਧਿਆਇ 63  
  • ਯਸਈਆਹ ਅਧਿਆਇ 64  
  • ਯਸਈਆਹ ਅਧਿਆਇ 65  
  • ਯਸਈਆਹ ਅਧਿਆਇ 66  
Common Bible Languages
West Indian Languages
×

Alert

×

punjabi Letters Keypad References