ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

Notes

No Verse Added

੧ ਸਮੋਈਲ ਅਧਿਆਇ 1

1. ਇਫ਼ਰਾਈਮ ਦੇ ਪਹਾੜ ਵਿੱਚ ਰਾਮਾਤੈਮ ਸੋਫ਼ੀਮ ਦਾ ਇੱਕ ਮਨੁੱਖ ਸੀ ਅਤੇ ਉਹ ਦਾ ਨਾਉਂ ਅਲਕਾਨਾਹ ਯਰੋਹਾਮ ਦਾ ਪੁੱਤ੍ਰ ਸੀ ਜੋ ਅਲੀਹੂ ਦਾ ਪੁੱਤ੍ਰ ਜੋ ਤੋਹੁ ਦਾ ਪੁੱਤ੍ਰ ਜੋ ਸੂਫ਼ ਇਫ਼ਰਾਥੀ ਦਾ ਪੁੱਤ੍ਰ ਸੀ 2. ਉਹ ਦੀਆਂ ਦੋ ਇਸਤ੍ਰੀਆ ਸਨ। ਇੱਕ ਦਾ ਨਾਉਂ ਹੰਨਾਹ ਅਤੇ ਦੂਜੀ ਦਾ ਪਨਿੰਨਾਹ। ਪਨਿੰਨਾਹ ਦੇ ਬਾਲਕ ਹੈ ਸਨ ਪਰ ਹੰਨਾਹ ਦੇ ਬਾਲਕ ਨਹੀਂ ਸਨ 3. ਇੱਹ ਮਨੁੱਖ ਵਰਹੇ ਦੇ ਵਰਹੇ ਆਪਣੇ ਸ਼ਹਿਰੋਂ ਸ਼ੀਲੋਹ ਵਿੱਚ ਸੈਨਾਂ ਦੇ ਯਹੋਵਾਹ ਦੇ ਅੱਗੇ ਮੱਥਾ ਟੇਕਣ ਅਤੇ ਭੇਟ ਚੜ੍ਹਾਉਣ ਜਾਂਦਾ ਹੁੰਦਾ ਸੀ ਅਤੇ ਏਲੀ ਦੇ ਦੋ ਪੁੱਤ੍ਰ ਹਾਫ਼ਨੀ ਅਤੇ ਫੀਨਹਾਸ ਯਹੋਵਾਹ ਦੇ ਜਾਜਕ ਸਨ।। 4. ਅਜਿਹਾ ਹੋਇਆ ਜਾਂ ਅਲਕਾਨਾਹ ਬਲੀ ਚੜ੍ਹਾਉਂਦਾ ਹੁੰਦਾ ਸੀ ਤਾਂ ਆਪਣੀ ਇਸਤ੍ਰੀ ਪਨਿੰਨਾਹ ਨੂੰ ਅਤੇ ਉਹ ਦੇ ਪੁੱਤ੍ਰਾਂ ਅਤੇ ਉਹ ਦੀਆਂ ਧੀਆਂ ਨੂੰ ਵੰਡ ਦਿੰਦਾ ਸੀ 5. ਪਰ ਹੰਨਾਹ ਨੂੰ ਦੂਹਰੀ ਵੰਡ ਦਿੰਦਾ ਸੀ ਏਸ ਲਈ ਜੋ ਹੰਨਾਹ ਨਾਲ ਉਸ ਦਾ ਪਿਆਰ ਸੀ ਪਰ ਯਹੋਵਾਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ 6. ਅਤੇ ਉਹ ਦੀ ਸੌਂਕਣ ਉਹ ਨੂੰ ਅਕਾਉਣ ਲਈ ਬਹੁਤ ਛੇੜਦੀ ਸੀ ਏਸ ਲਈ ਜੋ ਯਹੋਵਾਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ 7. ਅਤੇ ਵਰਹੇ ਦੇ ਵਰਹੇ ਜਾਂ ਉਹ ਯਹੋਵਾਹ ਦੇ ਘਰ ਜਾਂਦਾ ਸੀ ਤਾਂ ਇਸੇ ਤਰਾਂ ਉਹ ਨੂੰ ਛੇੜਦੀ ਹੁੰਦੀ ਸੀ ਸੋ ਉਹ ਰੋਇਆ ਕਰੇ ਅਤੇ ਕੁਝ ਨਾ ਖਾਵੇ 8. ਸੋ ਅਜਿਹਾ ਹੋਇਆ ਜੋ ਉਹ ਦੇ ਪਤੀ ਅਲਕਾਨਾਹ ਨੇ ਉਹ ਨੂੰ ਆਖਿਆ, ਹੇ ਹੰਨਾਹ, ਤੂੰ ਕਿਉਂ ਰੋਂਦੀ ਹੈਂ ਅਤੇ ਖਾਂਦੀ ਕਿਉਂ ਨਹੀਂ ਅਤੇ ਤੇਰਾ ਮਨ ਕਿਉਂ ਕੁੜ੍ਹਦਾ ਰਹਿੰਦਾ ਹੈ? ਭਲਾ, ਤੈਨੂੰ ਦਸਾਂ ਪੁੱਤ੍ਰਾਂ ਨਾਲੋਂ ਮੈਂ ਚੰਗਾ ਨਹੀਂ?।। 9. ਗੱਲ ਕਾਹਦੀ, ਜਾਂ ਓਹ ਸ਼ੀਲੋਹ ਵਿੱਚ ਖਾ ਪੀ ਚੁੱਕੇ ਤਾਂ ਹੰਨਾਹ ਉੱਠੀ ਅਤੇ ਉਸ ਵੇਲੇ ਏਲੀ ਜਾਜਕ ਯਹੋਵਾਹ ਦੀ ਹੈਕਲ ਦੀ ਇੱਕ ਚੁਗਾਠ ਕੋਲ ਗੱਦੀ ਉੱਤੇ ਬੈਠਾ ਹੋਇਆ ਸੀ 10. ਅਤੇ ਉਹ ਦਾ ਮਨ ਬਹੁਤ ਉਦਾਸ ਹੋਇਆ ਸੋ ਉਹ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਅਤੇ ਭੁੱਬਾਂ ਮਾਰ ਮਾਰ ਰੋਈ 11. ਅਰ ਉਹ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸੈਨਾਂ ਦੇ ਯਹੋਵਾਹ, ਜੇ ਤੂੰ ਆਪਣੀ ਟਹਿਲਣ ਦੇ ਦੁਖ ਵੱਲ ਧਿਆਨ ਕਰੇਂ ਅਤੇ ਮੈਨੂੰ ਚੇਤੇ ਕਰੇਂ ਅਤੇ ਆਪਣੀ ਟਹਿਲਣ ਨੂੰ ਭੁਲਾਵੇਂ ਅਤੇ ਆਪਣੀ ਟਹਿਲਣ ਨੂੰ ਪੁੱਤ੍ਰ ਦੇਵੇਂ ਤਾਂ ਮੈਂ ਉਹ ਯਹੋਵਾਹ ਨੂੰ ਜਿਨਾ ਚਿਰ ਉਹ ਜੀਉਂਦਾ ਰਹੇ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ 12. ਤਾਂ ਅਜਿਹਾ ਹੋਇਆ ਕਿ ਜਾਂ ਉਹ ਯਹੋਵਾਹ ਦੇ ਅੱਗੇ ਬੇਨਤੀ ਕਰਦੀ ਪਈ ਸੀ ਤਾਂ ਏਲੀ ਨੇ ਉਹ ਦੇ ਮੂੰਹ ਵੱਲ ਧਿਆਨ ਕੀਤਾ 13. ਪਰ ਹੰਨਾਹ ਆਪਣੇ ਮਨ ਵਿੱਚ ਹੀ ਪਈ ਆਖਦੀ ਸੀ ਨਿਰੇ ਉਹ ਦੇ ਬੁੱਲ੍ਹ ਹੀ ਪਏ ਹਿੱਲਦੇ ਸਨ ਪਰ ਉਹ ਦੀ ਅਵਾਜ਼ ਨਾ ਸੁਣਾਈ ਦਿੰਦੀ ਸੀ ਸੋ ਏਲੀ ਨੇ ਜਾਤਾ ਭਈ ਉਹ ਅਮਲ ਵਿੱਚ ਹੈ 14. ਸੋ ਏਲੀ ਨੇ ਉਹ ਨੂੰ ਆਖਿਆ, ਕਿੰਨਾ ਚਿਰ ਤੂੰ ਅਮਲ ਵਿੱਚ ਰਹੇਂਗੀ? ਤੂੰ ਆਪਣੀ ਖੁਮਾਰੀ ਨੂੰ ਛੱਡ! 15. ਤਦ ਹੰਨਾਹ ਨੇ ਉੱਤਰ ਦਿੱਤਾ ਅਤੇ ਆਖਿਆ, ਨਹੀਂ ਸੁਆਮੀ ਜੀ, ਮੈਂ ਤਾਂ ਉਦਾਸ ਮਨ ਤੀਵੀਂ ਹਾਂ। ਮੈ ਯਾ ਕੋਈ ਹੋਰ ਅਮਲ ਨਹੀਂ ਪੀਤਾ ਪਰ ਯਹੋਵਾਹ ਦੇ ਅੱਗੇ ਆਪਣੇ ਮਨ ਨੂੰ ਡੋਹਲ ਦਿੱਤਾ ਹੈ 16. ਤੂੰ ਆਪਣੀ ਟਹਿਲਣ ਨੂੰ ਸ਼ਤਾਨ ਦੀ ਧੀ ਨਾ ਜਾਣ। ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁਖਾਂ ਦੇ ਢੇਰ ਹੋਣ ਕਰਕੇ ਹੁਣ ਤੋੜੀ ਬੋਲਦੀ ਰਹੀ ਹਾਂ 17. ਤਦ ਏਲੀ ਨੇ ਉੱਤਰ ਦਿੱਤਾ ਅਤੇ ਆਖਿਆ, ਸੁਖ ਸਾਂਦ ਨਾਲ ਜਾਹ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜੋਈ ਪੂਰੀ ਕਰੇ ਜੋ ਤੈਂ ਉਸ ਤੋਂ ਮੰਗੀ ਹੈ 18. ਉਹ ਨੇ ਆਖਿਆ, ਤੇਰੀ ਦਯਾ ਤੇਰੀ ਟਹਿਲਣ ਉੱਤੇ ਹੋਵੇ। ਤਦ ਉਸ ਤੀਵੀਂ ਨੇ ਜਾ ਕੇ ਰੋਟੀ ਖਾਧੀ ਅਤੇ ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ।। 19. ਓਹ ਸਵੇਰੇ ਹੀ ਉੱਠੇ ਅਤੇ ਯਹੋਵਾਹ ਦੇ ਅੱਗੇ ਮੱਥਾ ਟੇਕਿਆ ਅਤੇ ਮੁੜ ਕੇ ਰਾਮਾਹ ਵਿੱਚ ਆਪਣੇ ਘਰ ਆਏ। ਤਾਂ ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸੰਗ ਕੀਤਾ ਸੋ ਯਹੋਵਾਹ ਨੇ ਉਹ ਨੂੰ ਚੇਤੇ ਕੀਤਾ 20. ਅਤੇ ਅਜਿਹਾ ਹੋਇਆ ਜੋ ਹੰਨਾਹ ਨੂੰ ਗਰਭ ਹੋਣ ਦੇ ਪਿੱਛੋਂ ਜਾਂ ਦਿਨ ਪੂਰੇ ਹੋਏ ਤਾਂ ਪੁੱਤ੍ਰ ਜਣੀ ਅਤੇ ਉਹ ਦਾ ਨਾਉਂ ਸਮੂਏਲ ਧਰਿਆ ਕਿਉਂ ਜੋ ਉਹ ਨੇ ਆਖਿਆ ਭਈ ਮੈਂ ਉਹ ਨੂੰ ਯਹੋਵਾਹ ਕੋਲੋਂ ਮੰਗ ਕੇ ਲਿਆ ਹੈ 21. ਅਤੇ ਉਹ ਮਨੁੱਖ ਅਲਕਾਨਾਹ ਆਪਣੇ ਸਾਰੇ ਟੱਬਰ ਸਣੇ ਉਸ ਵਰਹੇ ਦੀ ਭੇਟ ਅਤੇ ਸੁੱਖਣਾ ਯਹੋਵਾਹ ਦੇ ਅੱਗੇ ਚੜ੍ਹਾਉਣ ਨੂੰ ਗਿਆ 22. ਪਰ ਹੰਨਾਹ ਨਾ ਗਈ ਕਿਉਂ ਜੋ ਉਹ ਨੇ ਆਪਣੇ ਪਤੀ ਨੂੰ ਆਖਿਆ, ਜਿੰਨਾ ਚਿਰ ਮੁੰਡੇ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਵਾਂਗੀ ਜੋ ਉਹ ਯਹੋਵਾਹ ਦੇ ਸਾਹਮਣੇ ਆ ਜਾਵੇ ਤਾਂ ਫੇਰ ਸਦਾ ਉੱਥੇ ਹੀ ਰਹੇ 23. ਸੋ ਉਹ ਦੇ ਪਤੀ ਅਲਕਾਨਾਹ ਨੇ ਉਹ ਨੂੰ ਆਖਿਆ, ਜੋ ਤੈਨੂੰ ਚੰਗਾ ਲੱਗੇ ਉਹੋ ਕਰ। ਜਦ ਤੋੜੀ ਤੂੰ ਉਸ ਦਾ ਦੁੱਧ ਨਾ ਛੁਡਾਵੇਂ ਠਹਿਰੀ ਰਹੁ। ਨਿਰਾ ਯਹੋਵਾਹ ਆਪਣੇ ਬਚਨ ਨੂੰ ਪੂਰਾ ਰੱਖੇ। ਸੋ ਉਹ ਤੀਵੀਂ ਠਹਿਰੀ ਰਹੀ ਅਤੇ ਆਪਣੇ ਪੁੱਤ੍ਰ ਨੂੰ ਦੁੱਧ ਚੁੰਘਾਉਂਦੀ ਰਹੀ ਸੀ ਜਦ ਤੋੜੀ ਉਸ ਦਾ ਦੁੱਧ ਨਾ ਛੁਡਾਇਆ।। 24. ਜਾਂ ਉਹ ਨੇ ਉਸ ਦਾ ਦੁੱਧ ਛੁਡਾਇਆ ਤਾਂ ਉਸ ਨੂੰ ਆਪਣੇ ਨਾਲ ਲੈ ਤੁਰੀ ਅਤੇ ਤਿੰਨ ਵੱਛੇ, ਇੱਕ ਏਫ਼ਾਹ ਆਟੇ ਦਾ ਅਤੇ ਇੱਕ ਮਸ਼ਕ ਦਾਖ ਰਸ ਦੀ ਆਪਣੇ ਨਾਲ ਲਈ ਅਤੇ ਉਸ ਮੁੰਡੇ ਨੂੰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਲੈ ਆਈ ਹਾਲੇ ਉਹ ਮੁੰਡਾ ਨਿਆਣਾ ਹੀ ਸੀ 25. ਤਦ ਉਨ੍ਹਾਂ ਨੇ ਇੱਕ ਵੱਛੇ ਨੂੰ ਬਲੀ ਚੜ੍ਹਾਇਆ ਅਤੇ ਮੁੰਡੇ ਨੂੰ ਏਲੀ ਕੋਲ ਲੈ ਆਏ 26. ਅਤੇ ਉਹ ਬੋਲੀ, ਹੇ ਮੇਰੇ ਸੁਆਮੀ, ਤੇਰੀ ਜਿੰਦ ਦੀ ਸੌਂਹ, ਹੇ ਸੁਆਮੀ, ਮੈਂ ਉਹੋ ਤੀਵੀਂ ਹਾਂ ਜਿਹ ਨੇ ਤੇਰੇ ਕੋਲ ਐਥੇ ਖੜੇ ਕੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਸੀ 27. ਮੈਂ ਏਸ ਮੁੰਡੇ ਦੇ ਲਈ ਬੇਨਤੀ ਕੀਤੀ ਸੀ ਸੋ ਯਹੋਵਾਹ ਨੇ ਮੇਰੀ ਅਰਜੋਈ ਜੋ ਮੈਂ ਉਸ ਕੋਲੋਂ ਮੰਗੀ ਸੀ ਪੂਰੀ ਕੀਤੀ 28. ਏਸ ਲਈ ਮੈਂ ਵੀ ਏਹ ਯਹੋਵਾਹ ਨੂੰ ਦੇ ਦਿੱਤਾ ਹੈ। ਜਿੰਨਾ ਚਿਰ ਉਹ ਜੀਉਂਦਾ ਹੈ ਯਹੋਵਾਹ ਦਾ ਦਿੱਤਾ ਹੋਇਆ ਰਹੇ ਅਤੇ ਉਸ ਨੇ ਯਹੋਵਾਹ ਨੂੰ ਉੱਥੇ ਮੱਥਾ ਟੇਕਿਆ।।
1. ਇਫ਼ਰਾਈਮ ਦੇ ਪਹਾੜ ਵਿੱਚ ਰਾਮਾਤੈਮ ਸੋਫ਼ੀਮ ਦਾ ਇੱਕ ਮਨੁੱਖ ਸੀ ਅਤੇ ਉਹ ਦਾ ਨਾਉਂ ਅਲਕਾਨਾਹ ਯਰੋਹਾਮ ਦਾ ਪੁੱਤ੍ਰ ਸੀ ਜੋ ਅਲੀਹੂ ਦਾ ਪੁੱਤ੍ਰ ਜੋ ਤੋਹੁ ਦਾ ਪੁੱਤ੍ਰ ਜੋ ਸੂਫ਼ ਇਫ਼ਰਾਥੀ ਦਾ ਪੁੱਤ੍ਰ ਸੀ .::. 2. ਉਹ ਦੀਆਂ ਦੋ ਇਸਤ੍ਰੀਆ ਸਨ। ਇੱਕ ਦਾ ਨਾਉਂ ਹੰਨਾਹ ਅਤੇ ਦੂਜੀ ਦਾ ਪਨਿੰਨਾਹ। ਪਨਿੰਨਾਹ ਦੇ ਬਾਲਕ ਹੈ ਸਨ ਪਰ ਹੰਨਾਹ ਦੇ ਬਾਲਕ ਨਹੀਂ ਸਨ .::. 3. ਇੱਹ ਮਨੁੱਖ ਵਰਹੇ ਦੇ ਵਰਹੇ ਆਪਣੇ ਸ਼ਹਿਰੋਂ ਸ਼ੀਲੋਹ ਵਿੱਚ ਸੈਨਾਂ ਦੇ ਯਹੋਵਾਹ ਦੇ ਅੱਗੇ ਮੱਥਾ ਟੇਕਣ ਅਤੇ ਭੇਟ ਚੜ੍ਹਾਉਣ ਜਾਂਦਾ ਹੁੰਦਾ ਸੀ ਅਤੇ ਏਲੀ ਦੇ ਦੋ ਪੁੱਤ੍ਰ ਹਾਫ਼ਨੀ ਅਤੇ ਫੀਨਹਾਸ ਯਹੋਵਾਹ ਦੇ ਜਾਜਕ ਸਨ।। .::. 4. ਅਜਿਹਾ ਹੋਇਆ ਜਾਂ ਅਲਕਾਨਾਹ ਬਲੀ ਚੜ੍ਹਾਉਂਦਾ ਹੁੰਦਾ ਸੀ ਤਾਂ ਆਪਣੀ ਇਸਤ੍ਰੀ ਪਨਿੰਨਾਹ ਨੂੰ ਅਤੇ ਉਹ ਦੇ ਪੁੱਤ੍ਰਾਂ ਅਤੇ ਉਹ ਦੀਆਂ ਧੀਆਂ ਨੂੰ ਵੰਡ ਦਿੰਦਾ ਸੀ .::. 5. ਪਰ ਹੰਨਾਹ ਨੂੰ ਦੂਹਰੀ ਵੰਡ ਦਿੰਦਾ ਸੀ ਏਸ ਲਈ ਜੋ ਹੰਨਾਹ ਨਾਲ ਉਸ ਦਾ ਪਿਆਰ ਸੀ ਪਰ ਯਹੋਵਾਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ .::. 6. ਅਤੇ ਉਹ ਦੀ ਸੌਂਕਣ ਉਹ ਨੂੰ ਅਕਾਉਣ ਲਈ ਬਹੁਤ ਛੇੜਦੀ ਸੀ ਏਸ ਲਈ ਜੋ ਯਹੋਵਾਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ .::. 7. ਅਤੇ ਵਰਹੇ ਦੇ ਵਰਹੇ ਜਾਂ ਉਹ ਯਹੋਵਾਹ ਦੇ ਘਰ ਜਾਂਦਾ ਸੀ ਤਾਂ ਇਸੇ ਤਰਾਂ ਉਹ ਨੂੰ ਛੇੜਦੀ ਹੁੰਦੀ ਸੀ ਸੋ ਉਹ ਰੋਇਆ ਕਰੇ ਅਤੇ ਕੁਝ ਨਾ ਖਾਵੇ .::. 8. ਸੋ ਅਜਿਹਾ ਹੋਇਆ ਜੋ ਉਹ ਦੇ ਪਤੀ ਅਲਕਾਨਾਹ ਨੇ ਉਹ ਨੂੰ ਆਖਿਆ, ਹੇ ਹੰਨਾਹ, ਤੂੰ ਕਿਉਂ ਰੋਂਦੀ ਹੈਂ ਅਤੇ ਖਾਂਦੀ ਕਿਉਂ ਨਹੀਂ ਅਤੇ ਤੇਰਾ ਮਨ ਕਿਉਂ ਕੁੜ੍ਹਦਾ ਰਹਿੰਦਾ ਹੈ? ਭਲਾ, ਤੈਨੂੰ ਦਸਾਂ ਪੁੱਤ੍ਰਾਂ ਨਾਲੋਂ ਮੈਂ ਚੰਗਾ ਨਹੀਂ?।। .::. 9. ਗੱਲ ਕਾਹਦੀ, ਜਾਂ ਓਹ ਸ਼ੀਲੋਹ ਵਿੱਚ ਖਾ ਪੀ ਚੁੱਕੇ ਤਾਂ ਹੰਨਾਹ ਉੱਠੀ ਅਤੇ ਉਸ ਵੇਲੇ ਏਲੀ ਜਾਜਕ ਯਹੋਵਾਹ ਦੀ ਹੈਕਲ ਦੀ ਇੱਕ ਚੁਗਾਠ ਕੋਲ ਗੱਦੀ ਉੱਤੇ ਬੈਠਾ ਹੋਇਆ ਸੀ .::. 10. ਅਤੇ ਉਹ ਦਾ ਮਨ ਬਹੁਤ ਉਦਾਸ ਹੋਇਆ ਸੋ ਉਹ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਅਤੇ ਭੁੱਬਾਂ ਮਾਰ ਮਾਰ ਰੋਈ .::. 11. ਅਰ ਉਹ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸੈਨਾਂ ਦੇ ਯਹੋਵਾਹ, ਜੇ ਤੂੰ ਆਪਣੀ ਟਹਿਲਣ ਦੇ ਦੁਖ ਵੱਲ ਧਿਆਨ ਕਰੇਂ ਅਤੇ ਮੈਨੂੰ ਚੇਤੇ ਕਰੇਂ ਅਤੇ ਆਪਣੀ ਟਹਿਲਣ ਨੂੰ ਭੁਲਾਵੇਂ ਅਤੇ ਆਪਣੀ ਟਹਿਲਣ ਨੂੰ ਪੁੱਤ੍ਰ ਦੇਵੇਂ ਤਾਂ ਮੈਂ ਉਹ ਯਹੋਵਾਹ ਨੂੰ ਜਿਨਾ ਚਿਰ ਉਹ ਜੀਉਂਦਾ ਰਹੇ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ .::. 12. ਤਾਂ ਅਜਿਹਾ ਹੋਇਆ ਕਿ ਜਾਂ ਉਹ ਯਹੋਵਾਹ ਦੇ ਅੱਗੇ ਬੇਨਤੀ ਕਰਦੀ ਪਈ ਸੀ ਤਾਂ ਏਲੀ ਨੇ ਉਹ ਦੇ ਮੂੰਹ ਵੱਲ ਧਿਆਨ ਕੀਤਾ .::. 13. ਪਰ ਹੰਨਾਹ ਆਪਣੇ ਮਨ ਵਿੱਚ ਹੀ ਪਈ ਆਖਦੀ ਸੀ ਨਿਰੇ ਉਹ ਦੇ ਬੁੱਲ੍ਹ ਹੀ ਪਏ ਹਿੱਲਦੇ ਸਨ ਪਰ ਉਹ ਦੀ ਅਵਾਜ਼ ਨਾ ਸੁਣਾਈ ਦਿੰਦੀ ਸੀ ਸੋ ਏਲੀ ਨੇ ਜਾਤਾ ਭਈ ਉਹ ਅਮਲ ਵਿੱਚ ਹੈ .::. 14. ਸੋ ਏਲੀ ਨੇ ਉਹ ਨੂੰ ਆਖਿਆ, ਕਿੰਨਾ ਚਿਰ ਤੂੰ ਅਮਲ ਵਿੱਚ ਰਹੇਂਗੀ? ਤੂੰ ਆਪਣੀ ਖੁਮਾਰੀ ਨੂੰ ਛੱਡ! .::. 15. ਤਦ ਹੰਨਾਹ ਨੇ ਉੱਤਰ ਦਿੱਤਾ ਅਤੇ ਆਖਿਆ, ਨਹੀਂ ਸੁਆਮੀ ਜੀ, ਮੈਂ ਤਾਂ ਉਦਾਸ ਮਨ ਤੀਵੀਂ ਹਾਂ। ਮੈ ਯਾ ਕੋਈ ਹੋਰ ਅਮਲ ਨਹੀਂ ਪੀਤਾ ਪਰ ਯਹੋਵਾਹ ਦੇ ਅੱਗੇ ਆਪਣੇ ਮਨ ਨੂੰ ਡੋਹਲ ਦਿੱਤਾ ਹੈ .::. 16. ਤੂੰ ਆਪਣੀ ਟਹਿਲਣ ਨੂੰ ਸ਼ਤਾਨ ਦੀ ਧੀ ਨਾ ਜਾਣ। ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁਖਾਂ ਦੇ ਢੇਰ ਹੋਣ ਕਰਕੇ ਹੁਣ ਤੋੜੀ ਬੋਲਦੀ ਰਹੀ ਹਾਂ .::. 17. ਤਦ ਏਲੀ ਨੇ ਉੱਤਰ ਦਿੱਤਾ ਅਤੇ ਆਖਿਆ, ਸੁਖ ਸਾਂਦ ਨਾਲ ਜਾਹ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜੋਈ ਪੂਰੀ ਕਰੇ ਜੋ ਤੈਂ ਉਸ ਤੋਂ ਮੰਗੀ ਹੈ .::. 18. ਉਹ ਨੇ ਆਖਿਆ, ਤੇਰੀ ਦਯਾ ਤੇਰੀ ਟਹਿਲਣ ਉੱਤੇ ਹੋਵੇ। ਤਦ ਉਸ ਤੀਵੀਂ ਨੇ ਜਾ ਕੇ ਰੋਟੀ ਖਾਧੀ ਅਤੇ ਫੇਰ ਉਹ ਦਾ ਮੂੰਹ ਉਦਾਸ ਨਾ ਰਿਹਾ।। .::. 19. ਓਹ ਸਵੇਰੇ ਹੀ ਉੱਠੇ ਅਤੇ ਯਹੋਵਾਹ ਦੇ ਅੱਗੇ ਮੱਥਾ ਟੇਕਿਆ ਅਤੇ ਮੁੜ ਕੇ ਰਾਮਾਹ ਵਿੱਚ ਆਪਣੇ ਘਰ ਆਏ। ਤਾਂ ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸੰਗ ਕੀਤਾ ਸੋ ਯਹੋਵਾਹ ਨੇ ਉਹ ਨੂੰ ਚੇਤੇ ਕੀਤਾ .::. 20. ਅਤੇ ਅਜਿਹਾ ਹੋਇਆ ਜੋ ਹੰਨਾਹ ਨੂੰ ਗਰਭ ਹੋਣ ਦੇ ਪਿੱਛੋਂ ਜਾਂ ਦਿਨ ਪੂਰੇ ਹੋਏ ਤਾਂ ਪੁੱਤ੍ਰ ਜਣੀ ਅਤੇ ਉਹ ਦਾ ਨਾਉਂ ਸਮੂਏਲ ਧਰਿਆ ਕਿਉਂ ਜੋ ਉਹ ਨੇ ਆਖਿਆ ਭਈ ਮੈਂ ਉਹ ਨੂੰ ਯਹੋਵਾਹ ਕੋਲੋਂ ਮੰਗ ਕੇ ਲਿਆ ਹੈ .::. 21. ਅਤੇ ਉਹ ਮਨੁੱਖ ਅਲਕਾਨਾਹ ਆਪਣੇ ਸਾਰੇ ਟੱਬਰ ਸਣੇ ਉਸ ਵਰਹੇ ਦੀ ਭੇਟ ਅਤੇ ਸੁੱਖਣਾ ਯਹੋਵਾਹ ਦੇ ਅੱਗੇ ਚੜ੍ਹਾਉਣ ਨੂੰ ਗਿਆ .::. 22. ਪਰ ਹੰਨਾਹ ਨਾ ਗਈ ਕਿਉਂ ਜੋ ਉਹ ਨੇ ਆਪਣੇ ਪਤੀ ਨੂੰ ਆਖਿਆ, ਜਿੰਨਾ ਚਿਰ ਮੁੰਡੇ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਵਾਂਗੀ ਜੋ ਉਹ ਯਹੋਵਾਹ ਦੇ ਸਾਹਮਣੇ ਆ ਜਾਵੇ ਤਾਂ ਫੇਰ ਸਦਾ ਉੱਥੇ ਹੀ ਰਹੇ .::. 23. ਸੋ ਉਹ ਦੇ ਪਤੀ ਅਲਕਾਨਾਹ ਨੇ ਉਹ ਨੂੰ ਆਖਿਆ, ਜੋ ਤੈਨੂੰ ਚੰਗਾ ਲੱਗੇ ਉਹੋ ਕਰ। ਜਦ ਤੋੜੀ ਤੂੰ ਉਸ ਦਾ ਦੁੱਧ ਨਾ ਛੁਡਾਵੇਂ ਠਹਿਰੀ ਰਹੁ। ਨਿਰਾ ਯਹੋਵਾਹ ਆਪਣੇ ਬਚਨ ਨੂੰ ਪੂਰਾ ਰੱਖੇ। ਸੋ ਉਹ ਤੀਵੀਂ ਠਹਿਰੀ ਰਹੀ ਅਤੇ ਆਪਣੇ ਪੁੱਤ੍ਰ ਨੂੰ ਦੁੱਧ ਚੁੰਘਾਉਂਦੀ ਰਹੀ ਸੀ ਜਦ ਤੋੜੀ ਉਸ ਦਾ ਦੁੱਧ ਨਾ ਛੁਡਾਇਆ।। .::. 24. ਜਾਂ ਉਹ ਨੇ ਉਸ ਦਾ ਦੁੱਧ ਛੁਡਾਇਆ ਤਾਂ ਉਸ ਨੂੰ ਆਪਣੇ ਨਾਲ ਲੈ ਤੁਰੀ ਅਤੇ ਤਿੰਨ ਵੱਛੇ, ਇੱਕ ਏਫ਼ਾਹ ਆਟੇ ਦਾ ਅਤੇ ਇੱਕ ਮਸ਼ਕ ਦਾਖ ਰਸ ਦੀ ਆਪਣੇ ਨਾਲ ਲਈ ਅਤੇ ਉਸ ਮੁੰਡੇ ਨੂੰ ਸ਼ੀਲੋਹ ਵਿੱਚ ਯਹੋਵਾਹ ਦੇ ਘਰ ਲੈ ਆਈ ਹਾਲੇ ਉਹ ਮੁੰਡਾ ਨਿਆਣਾ ਹੀ ਸੀ .::. 25. ਤਦ ਉਨ੍ਹਾਂ ਨੇ ਇੱਕ ਵੱਛੇ ਨੂੰ ਬਲੀ ਚੜ੍ਹਾਇਆ ਅਤੇ ਮੁੰਡੇ ਨੂੰ ਏਲੀ ਕੋਲ ਲੈ ਆਏ .::. 26. ਅਤੇ ਉਹ ਬੋਲੀ, ਹੇ ਮੇਰੇ ਸੁਆਮੀ, ਤੇਰੀ ਜਿੰਦ ਦੀ ਸੌਂਹ, ਹੇ ਸੁਆਮੀ, ਮੈਂ ਉਹੋ ਤੀਵੀਂ ਹਾਂ ਜਿਹ ਨੇ ਤੇਰੇ ਕੋਲ ਐਥੇ ਖੜੇ ਕੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਸੀ .::. 27. ਮੈਂ ਏਸ ਮੁੰਡੇ ਦੇ ਲਈ ਬੇਨਤੀ ਕੀਤੀ ਸੀ ਸੋ ਯਹੋਵਾਹ ਨੇ ਮੇਰੀ ਅਰਜੋਈ ਜੋ ਮੈਂ ਉਸ ਕੋਲੋਂ ਮੰਗੀ ਸੀ ਪੂਰੀ ਕੀਤੀ .::. 28. ਏਸ ਲਈ ਮੈਂ ਵੀ ਏਹ ਯਹੋਵਾਹ ਨੂੰ ਦੇ ਦਿੱਤਾ ਹੈ। ਜਿੰਨਾ ਚਿਰ ਉਹ ਜੀਉਂਦਾ ਹੈ ਯਹੋਵਾਹ ਦਾ ਦਿੱਤਾ ਹੋਇਆ ਰਹੇ ਅਤੇ ਉਸ ਨੇ ਯਹੋਵਾਹ ਨੂੰ ਉੱਥੇ ਮੱਥਾ ਟੇਕਿਆ।। .::.
  • ੧ ਸਮੋਈਲ ਅਧਿਆਇ 1  
  • ੧ ਸਮੋਈਲ ਅਧਿਆਇ 2  
  • ੧ ਸਮੋਈਲ ਅਧਿਆਇ 3  
  • ੧ ਸਮੋਈਲ ਅਧਿਆਇ 4  
  • ੧ ਸਮੋਈਲ ਅਧਿਆਇ 5  
  • ੧ ਸਮੋਈਲ ਅਧਿਆਇ 6  
  • ੧ ਸਮੋਈਲ ਅਧਿਆਇ 7  
  • ੧ ਸਮੋਈਲ ਅਧਿਆਇ 8  
  • ੧ ਸਮੋਈਲ ਅਧਿਆਇ 9  
  • ੧ ਸਮੋਈਲ ਅਧਿਆਇ 10  
  • ੧ ਸਮੋਈਲ ਅਧਿਆਇ 11  
  • ੧ ਸਮੋਈਲ ਅਧਿਆਇ 12  
  • ੧ ਸਮੋਈਲ ਅਧਿਆਇ 13  
  • ੧ ਸਮੋਈਲ ਅਧਿਆਇ 14  
  • ੧ ਸਮੋਈਲ ਅਧਿਆਇ 15  
  • ੧ ਸਮੋਈਲ ਅਧਿਆਇ 16  
  • ੧ ਸਮੋਈਲ ਅਧਿਆਇ 17  
  • ੧ ਸਮੋਈਲ ਅਧਿਆਇ 18  
  • ੧ ਸਮੋਈਲ ਅਧਿਆਇ 19  
  • ੧ ਸਮੋਈਲ ਅਧਿਆਇ 20  
  • ੧ ਸਮੋਈਲ ਅਧਿਆਇ 21  
  • ੧ ਸਮੋਈਲ ਅਧਿਆਇ 22  
  • ੧ ਸਮੋਈਲ ਅਧਿਆਇ 23  
  • ੧ ਸਮੋਈਲ ਅਧਿਆਇ 24  
  • ੧ ਸਮੋਈਲ ਅਧਿਆਇ 25  
  • ੧ ਸਮੋਈਲ ਅਧਿਆਇ 26  
  • ੧ ਸਮੋਈਲ ਅਧਿਆਇ 27  
  • ੧ ਸਮੋਈਲ ਅਧਿਆਇ 28  
  • ੧ ਸਮੋਈਲ ਅਧਿਆਇ 29  
  • ੧ ਸਮੋਈਲ ਅਧਿਆਇ 30  
  • ੧ ਸਮੋਈਲ ਅਧਿਆਇ 31  
Common Bible Languages
West Indian Languages
×

Alert

×

punjabi Letters Keypad References