ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ

Notes

No Verse Added

ਅੱਯੂਬ ਅਧਿਆਇ 12

1. ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ, 2. ਬੇਸ਼ੱਕ ਤੁਸੀਂ ਤਾਂ ਉਹ ਲੋਕ ਹੋ, ਜਿਨ੍ਹਾਂ ਦੇ ਨਾਲ ਬੁੱਧੀ ਮਰ ਜਾਵੇਗੀ! 3. ਪਰ ਮੇਰਾ ਵੀ ਤੁਹਾਡੇ ਜਿਹਾ ਮਨ ਹੈ, ਮੈਂ ਤੁਹਾਡੇ ਨਾਲੋਂ ਰਿਹਾ ਹੋਇਆ ਨਹੀਂ, ਅਤੇ ਕੌਣ ਹੈ ਜੋ ਅਜੇਹੀਆਂ ਗੱਲਾਂ ਨਹੀਂ ਜਾਣਦਾ? 4. ਮੈਂ ਆਪਣੇ ਗੁਆਂਢੀ ਲਈ ਹਾਸੀ ਹਾਂ, ਮੈਂ ਜਿਹਨੇ ਪਰਮੇਸ਼ੁਰ ਨੂੰ ਪੁਕਾਰਿਆ ਤੇ ਉਸ ਉੱਤਰ ਦਿੱਤਾ, ਮੈਂ ਧਰਮੀ ਅਤੇ ਖਰਾ ਜਨ ਹਾਸੀ ਹੀ ਹਾਂ। 5. ਬਿਪਤਾ ਲਈ ਸੁਖੀਏ ਦੇ ਖਿਆਲ ਵਿੱਚ ਘਿਣ ਹੈ, ਉਹ ਉਨ੍ਹਾਂ ਲਈ ਤਿਆਰ ਹੈ ਜਿਨ੍ਹਾਂ ਦੇ ਪੈਰ ਤਿਲਕਣ ਨੂੰ ਹਨ।। 6. ਲੁਟੇਰਿਆਂ ਦੇ ਤੰਬੂ ਸਫਲ ਰਹਿੰਦੇ ਹਨ, ਅਤੇ ਪਰਮੇਸ਼ੁਰ ਨੂੰ ਗੁੱਸਾ ਚੜ੍ਹਾਉਣ ਵਾਲੇ ਸਲਾਮਤ ਰਹਿੰਦੇ ਹਨ, ਜਿਨ੍ਹਾਂ ਦੇ ਹੱਥ ਵਿੱਚ ਪਰਮੇਸ਼ੁਰ ਬਹੁਤ ਦਿੰਦਾ ਹੈ। 7. ਪ੍ਰੰਤੂ ਡੰਗਰਾਂ ਤੋਂ ਪੁੱਛ ਅਤੇ ਓਹ ਤੈਨੂੰ ਸਿਖਾਉਣਗੇ, ਅਤੇ ਅਕਾਸ਼ ਦੇ ਪੰਛੀਆਂ ਤੋਂ, ਓਹ ਤੈਨੂੰ ਦੱਸਣਗੇ, 8. ਯਾ ਧਰਤੀ ਨਾਲ ਗੱਲ ਕਰ, ਉਹ ਤੈਨੂੰ ਸਿਖਾਵੇਗੀ, ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਨਿਰਨਾ ਕਰਨਗੀਆਂ। 9. ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ, ਭਈ ਯਹੋਵਾਹ ਦੇ ਹੱਥ ਨੇ ਏਹ ਕੀਤਾ ਹੈ? 10. ਜਿਹ ਦੇ ਹੱਥ ਵਿੱਚ ਹਰ ਇੱਕ ਜੀਉਂਦੇ ਦੇ ਪ੍ਰਾਣ ਹਨ, ਅਤੇ ਹਰ ਇੱਕ ਬਸ਼ਰ ਦਾ ਆਤਮਾ ਵੀ।। 11. ਭਲਾ, ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦਾ, ਜਿਵੇਂ ਤਾਲੂ ਆਪਣੇ ਖਾਣੇ ਦਾ ਸੁਆਦ ਚੱਖ ਲੈਂਦਾ ਹੈ? 12. ਬੁੱਢਿਆਂ ਵਿੱਚ ਬੁੱਧੀ ਹੁੰਦੀ ਹੈ, ਅਤੇ ਦਿਨਾਂ ਦੀ ਲੰਮਾਈ ਵਿੱਚ ਸਮਝ ਹੈ।। 13. ਪਰਮੇਸ਼ੁਰ ਦੇ ਨਾਲ ਬੁੱਧ ਤੇ ਸਮਰੱਥ ਹੈ, ਉਹ ਦੇ ਕੋਲ ਸਲਾਹ ਤੇ ਸਮਝ ਹੈ। 14. ਵੇਖੋ, ਉਹ ਢਾਹ ਸੁੱਟਦਾ ਤੇ ਉਹ ਬਣਾਇਆ ਨਹੀਂ ਜਾ ਸੱਕਦਾ ਹੈ, ਉਹ ਮਨੁੱਖ ਉੱਤੇ ਬੰਧਨ ਪਾਉਂਦਾ ਹੈ ਤੇ ਉਹ ਖੁੱਲ੍ਹ ਨਹੀਂ ਸੱਕਦਾ। 15. ਵੋਖੋ, ਉਹ ਪਾਣੀਆਂ ਨੂੰ ਰੋਕ ਲੈਂਦਾ ਹੈ ਤੇ ਓਹ ਸੁੱਕ ਜਾਂਦੇ ਹਨ, ਫੇਰ ਉਹ ਉਨ੍ਹਾਂ ਨੂੰ ਘੱਲਦਾ ਹੈ ਤੇ ਓਹ ਧਰਤੀ ਓਲਦ ਦਿੰਦੇ ਹਨ 16. ਉਹ ਦੇ ਨਾਲ ਸ਼ਕਤੀ ਤੇ ਦਨਾਈ ਹੈ, ਧੋਖਾ ਦੇਣ ਵਾਲਾ ਤੇ ਧੋਖਾ ਖਾਣ ਵਾਲਾ ਉਹ ਦੇ ਹਨ, 17. ਜੋ ਦਰਬਾਰੀਆਂ ਨੂੰ ਨੰਗੇ ਪੈਰੀਂ ਤੁਰਾਉਂਦਾ ਹੈ, ਅਤੇ ਨਿਆਈਆਂ ਨੂੰ ਬੁਧੂ ਬਣਾਉਂਦਾ ਹੈ, 18. ਉਹ ਰਾਜਿਆਂ ਦੇ ਬੰਧਨਾਂ ਨੂੰ ਖੋਲ੍ਹ ਦਿੰਦਾ ਹੈ, ਅਤੇ ਉਨ੍ਹਾਂ ਦੇ ਲੱਕਾਂ ਉੱਤੇ ਲੰਗੋਟੀਆਂ ਬੰਨ੍ਹ ਦਿੰਦਾ ਹੈ। 19. ਉਹ ਜਾਜਕਾਂ ਨੂੰ ਨੰਗੇ ਪੈਰੀਂ ਤੁਰਾਉਂਦਾ ਹੈ, ਅਤੇ ਤਕੜਿਆਂ ਨੂੰ ਉਲਟਾ ਦਿੰਦਾ ਹੈ। 20. ਉਹ ਵਫ਼ਾਦਾਰਾਂ ਦੇ ਬੁੱਲ੍ਹ ਬੰਦ ਕਰ ਦਿੰਦਾ, ਅਤੇ ਬਜ਼ੁਰਗਾਂ ਦਾ ਬਿਬੇਕ ਲੈ ਲੈਂਦਾ ਹੈ, 21. ਉਹ ਪਤਵੰਤਾਂ ਉੱਤੇ ਘਿਣ ਡੋਹਲ ਦਿੰਦਾ ਹੈ, ਅਤੇ ਜੋਰਾਵਰਾਂ ਦਾ ਕਮਰ ਕੱਸਾ ਢਿੱਲਾ ਕਰ ਦਿੰਦਾ ਹੈ। 22. ਉਹ ਅਨ੍ਹੇਰੇ ਦੀਆਂ ਡੂੰਘੀਆਂ ਗੱਲਾਂ ਨੰਗੀਆਂ ਕਰ ਦਿੰਦਾ ਹੈ, ਅਤੇ ਮੌਤ ਦੇ ਸਾਯੇ ਨੂੰ ਚਾਨਣੇ ਵਿੱਚ ਬਾਹਰ ਲੈ ਆਉਂਦਾ ਹੈ। 23. ਉਹ ਕੌਮਾਂ ਨੂੰ ਵਧਾਉਂਦਾ ਅਤੇ ਉਨ੍ਹਾਂ ਨੂੰ ਨਾਸ ਕਰਦਾ ਹੈ, ਉਹ ਕੌਮਾਂ ਨੂੰ ਫੈਲਾਉਂਦਾ ਅਤੇ ਉਨ੍ਹਾਂ ਨੂੰ ਮੋੜ ਲੈ ਆਉਂਦਾ ਹੈ। 24. ਉਹ ਦੇਸ਼ ਦੇ ਲੋਕਾਂ ਦੇ ਮੁਖੀਆਂ ਦੀ ਮੱਤ ਨੂੰ ਲੈ ਲੈਂਦਾ ਹੈ, ਅਤੇ ਉਨ੍ਹਾਂ ਨੂੰ ਸੁੰਞੇ ਥਾਂ ਵਿੱਚ ਭਟਕਾਉਂਦਾ ਹੈ ਜਿੱਥੇ ਕੋਈ ਰਾਹ ਨਹੀਂ, 25. ਓਹ ਅਨ੍ਹੇਰੇ ਵਿੱਚ ਬਿਨਾ ਚਾਨਣ ਤੋਂ ਟੋਹੰਦੇ ਫਿਰਦੇ ਹਨ, ਉਹ ਉਨ੍ਹਾਂ ਨੂੰ ਸ਼ਰਾਬੀ ਵਾਂਙੁ ਭਟਕਾਉਂਦਾ ਹੈ।।
1. ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ, .::. 2. ਬੇਸ਼ੱਕ ਤੁਸੀਂ ਤਾਂ ਉਹ ਲੋਕ ਹੋ, ਜਿਨ੍ਹਾਂ ਦੇ ਨਾਲ ਬੁੱਧੀ ਮਰ ਜਾਵੇਗੀ! .::. 3. ਪਰ ਮੇਰਾ ਵੀ ਤੁਹਾਡੇ ਜਿਹਾ ਮਨ ਹੈ, ਮੈਂ ਤੁਹਾਡੇ ਨਾਲੋਂ ਰਿਹਾ ਹੋਇਆ ਨਹੀਂ, ਅਤੇ ਕੌਣ ਹੈ ਜੋ ਅਜੇਹੀਆਂ ਗੱਲਾਂ ਨਹੀਂ ਜਾਣਦਾ? .::. 4. ਮੈਂ ਆਪਣੇ ਗੁਆਂਢੀ ਲਈ ਹਾਸੀ ਹਾਂ, ਮੈਂ ਜਿਹਨੇ ਪਰਮੇਸ਼ੁਰ ਨੂੰ ਪੁਕਾਰਿਆ ਤੇ ਉਸ ਉੱਤਰ ਦਿੱਤਾ, ਮੈਂ ਧਰਮੀ ਅਤੇ ਖਰਾ ਜਨ ਹਾਸੀ ਹੀ ਹਾਂ। .::. 5. ਬਿਪਤਾ ਲਈ ਸੁਖੀਏ ਦੇ ਖਿਆਲ ਵਿੱਚ ਘਿਣ ਹੈ, ਉਹ ਉਨ੍ਹਾਂ ਲਈ ਤਿਆਰ ਹੈ ਜਿਨ੍ਹਾਂ ਦੇ ਪੈਰ ਤਿਲਕਣ ਨੂੰ ਹਨ।। .::. 6. ਲੁਟੇਰਿਆਂ ਦੇ ਤੰਬੂ ਸਫਲ ਰਹਿੰਦੇ ਹਨ, ਅਤੇ ਪਰਮੇਸ਼ੁਰ ਨੂੰ ਗੁੱਸਾ ਚੜ੍ਹਾਉਣ ਵਾਲੇ ਸਲਾਮਤ ਰਹਿੰਦੇ ਹਨ, ਜਿਨ੍ਹਾਂ ਦੇ ਹੱਥ ਵਿੱਚ ਪਰਮੇਸ਼ੁਰ ਬਹੁਤ ਦਿੰਦਾ ਹੈ। .::. 7. ਪ੍ਰੰਤੂ ਡੰਗਰਾਂ ਤੋਂ ਪੁੱਛ ਅਤੇ ਓਹ ਤੈਨੂੰ ਸਿਖਾਉਣਗੇ, ਅਤੇ ਅਕਾਸ਼ ਦੇ ਪੰਛੀਆਂ ਤੋਂ, ਓਹ ਤੈਨੂੰ ਦੱਸਣਗੇ, .::. 8. ਯਾ ਧਰਤੀ ਨਾਲ ਗੱਲ ਕਰ, ਉਹ ਤੈਨੂੰ ਸਿਖਾਵੇਗੀ, ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਨਿਰਨਾ ਕਰਨਗੀਆਂ। .::. 9. ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ, ਭਈ ਯਹੋਵਾਹ ਦੇ ਹੱਥ ਨੇ ਏਹ ਕੀਤਾ ਹੈ? .::. 10. ਜਿਹ ਦੇ ਹੱਥ ਵਿੱਚ ਹਰ ਇੱਕ ਜੀਉਂਦੇ ਦੇ ਪ੍ਰਾਣ ਹਨ, ਅਤੇ ਹਰ ਇੱਕ ਬਸ਼ਰ ਦਾ ਆਤਮਾ ਵੀ।। .::. 11. ਭਲਾ, ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦਾ, ਜਿਵੇਂ ਤਾਲੂ ਆਪਣੇ ਖਾਣੇ ਦਾ ਸੁਆਦ ਚੱਖ ਲੈਂਦਾ ਹੈ? .::. 12. ਬੁੱਢਿਆਂ ਵਿੱਚ ਬੁੱਧੀ ਹੁੰਦੀ ਹੈ, ਅਤੇ ਦਿਨਾਂ ਦੀ ਲੰਮਾਈ ਵਿੱਚ ਸਮਝ ਹੈ।। .::. 13. ਪਰਮੇਸ਼ੁਰ ਦੇ ਨਾਲ ਬੁੱਧ ਤੇ ਸਮਰੱਥ ਹੈ, ਉਹ ਦੇ ਕੋਲ ਸਲਾਹ ਤੇ ਸਮਝ ਹੈ। .::. 14. ਵੇਖੋ, ਉਹ ਢਾਹ ਸੁੱਟਦਾ ਤੇ ਉਹ ਬਣਾਇਆ ਨਹੀਂ ਜਾ ਸੱਕਦਾ ਹੈ, ਉਹ ਮਨੁੱਖ ਉੱਤੇ ਬੰਧਨ ਪਾਉਂਦਾ ਹੈ ਤੇ ਉਹ ਖੁੱਲ੍ਹ ਨਹੀਂ ਸੱਕਦਾ। .::. 15. ਵੋਖੋ, ਉਹ ਪਾਣੀਆਂ ਨੂੰ ਰੋਕ ਲੈਂਦਾ ਹੈ ਤੇ ਓਹ ਸੁੱਕ ਜਾਂਦੇ ਹਨ, ਫੇਰ ਉਹ ਉਨ੍ਹਾਂ ਨੂੰ ਘੱਲਦਾ ਹੈ ਤੇ ਓਹ ਧਰਤੀ ਓਲਦ ਦਿੰਦੇ ਹਨ .::. 16. ਉਹ ਦੇ ਨਾਲ ਸ਼ਕਤੀ ਤੇ ਦਨਾਈ ਹੈ, ਧੋਖਾ ਦੇਣ ਵਾਲਾ ਤੇ ਧੋਖਾ ਖਾਣ ਵਾਲਾ ਉਹ ਦੇ ਹਨ, .::. 17. ਜੋ ਦਰਬਾਰੀਆਂ ਨੂੰ ਨੰਗੇ ਪੈਰੀਂ ਤੁਰਾਉਂਦਾ ਹੈ, ਅਤੇ ਨਿਆਈਆਂ ਨੂੰ ਬੁਧੂ ਬਣਾਉਂਦਾ ਹੈ, .::. 18. ਉਹ ਰਾਜਿਆਂ ਦੇ ਬੰਧਨਾਂ ਨੂੰ ਖੋਲ੍ਹ ਦਿੰਦਾ ਹੈ, ਅਤੇ ਉਨ੍ਹਾਂ ਦੇ ਲੱਕਾਂ ਉੱਤੇ ਲੰਗੋਟੀਆਂ ਬੰਨ੍ਹ ਦਿੰਦਾ ਹੈ। .::. 19. ਉਹ ਜਾਜਕਾਂ ਨੂੰ ਨੰਗੇ ਪੈਰੀਂ ਤੁਰਾਉਂਦਾ ਹੈ, ਅਤੇ ਤਕੜਿਆਂ ਨੂੰ ਉਲਟਾ ਦਿੰਦਾ ਹੈ। .::. 20. ਉਹ ਵਫ਼ਾਦਾਰਾਂ ਦੇ ਬੁੱਲ੍ਹ ਬੰਦ ਕਰ ਦਿੰਦਾ, ਅਤੇ ਬਜ਼ੁਰਗਾਂ ਦਾ ਬਿਬੇਕ ਲੈ ਲੈਂਦਾ ਹੈ, .::. 21. ਉਹ ਪਤਵੰਤਾਂ ਉੱਤੇ ਘਿਣ ਡੋਹਲ ਦਿੰਦਾ ਹੈ, ਅਤੇ ਜੋਰਾਵਰਾਂ ਦਾ ਕਮਰ ਕੱਸਾ ਢਿੱਲਾ ਕਰ ਦਿੰਦਾ ਹੈ। .::. 22. ਉਹ ਅਨ੍ਹੇਰੇ ਦੀਆਂ ਡੂੰਘੀਆਂ ਗੱਲਾਂ ਨੰਗੀਆਂ ਕਰ ਦਿੰਦਾ ਹੈ, ਅਤੇ ਮੌਤ ਦੇ ਸਾਯੇ ਨੂੰ ਚਾਨਣੇ ਵਿੱਚ ਬਾਹਰ ਲੈ ਆਉਂਦਾ ਹੈ। .::. 23. ਉਹ ਕੌਮਾਂ ਨੂੰ ਵਧਾਉਂਦਾ ਅਤੇ ਉਨ੍ਹਾਂ ਨੂੰ ਨਾਸ ਕਰਦਾ ਹੈ, ਉਹ ਕੌਮਾਂ ਨੂੰ ਫੈਲਾਉਂਦਾ ਅਤੇ ਉਨ੍ਹਾਂ ਨੂੰ ਮੋੜ ਲੈ ਆਉਂਦਾ ਹੈ। .::. 24. ਉਹ ਦੇਸ਼ ਦੇ ਲੋਕਾਂ ਦੇ ਮੁਖੀਆਂ ਦੀ ਮੱਤ ਨੂੰ ਲੈ ਲੈਂਦਾ ਹੈ, ਅਤੇ ਉਨ੍ਹਾਂ ਨੂੰ ਸੁੰਞੇ ਥਾਂ ਵਿੱਚ ਭਟਕਾਉਂਦਾ ਹੈ ਜਿੱਥੇ ਕੋਈ ਰਾਹ ਨਹੀਂ, .::. 25. ਓਹ ਅਨ੍ਹੇਰੇ ਵਿੱਚ ਬਿਨਾ ਚਾਨਣ ਤੋਂ ਟੋਹੰਦੇ ਫਿਰਦੇ ਹਨ, ਉਹ ਉਨ੍ਹਾਂ ਨੂੰ ਸ਼ਰਾਬੀ ਵਾਂਙੁ ਭਟਕਾਉਂਦਾ ਹੈ।। .::.
  • ਜ਼ਬੂਰ ਅਧਿਆਇ 1  
  • ਜ਼ਬੂਰ ਅਧਿਆਇ 2  
  • ਜ਼ਬੂਰ ਅਧਿਆਇ 3  
  • ਜ਼ਬੂਰ ਅਧਿਆਇ 4  
  • ਜ਼ਬੂਰ ਅਧਿਆਇ 5  
  • ਜ਼ਬੂਰ ਅਧਿਆਇ 6  
  • ਜ਼ਬੂਰ ਅਧਿਆਇ 7  
  • ਜ਼ਬੂਰ ਅਧਿਆਇ 8  
  • ਜ਼ਬੂਰ ਅਧਿਆਇ 9  
  • ਜ਼ਬੂਰ ਅਧਿਆਇ 10  
  • ਜ਼ਬੂਰ ਅਧਿਆਇ 11  
  • ਜ਼ਬੂਰ ਅਧਿਆਇ 12  
  • ਜ਼ਬੂਰ ਅਧਿਆਇ 13  
  • ਜ਼ਬੂਰ ਅਧਿਆਇ 14  
  • ਜ਼ਬੂਰ ਅਧਿਆਇ 15  
  • ਜ਼ਬੂਰ ਅਧਿਆਇ 16  
  • ਜ਼ਬੂਰ ਅਧਿਆਇ 17  
  • ਜ਼ਬੂਰ ਅਧਿਆਇ 18  
  • ਜ਼ਬੂਰ ਅਧਿਆਇ 19  
  • ਜ਼ਬੂਰ ਅਧਿਆਇ 20  
  • ਜ਼ਬੂਰ ਅਧਿਆਇ 21  
  • ਜ਼ਬੂਰ ਅਧਿਆਇ 22  
  • ਜ਼ਬੂਰ ਅਧਿਆਇ 23  
  • ਜ਼ਬੂਰ ਅਧਿਆਇ 24  
  • ਜ਼ਬੂਰ ਅਧਿਆਇ 25  
  • ਜ਼ਬੂਰ ਅਧਿਆਇ 26  
  • ਜ਼ਬੂਰ ਅਧਿਆਇ 27  
  • ਜ਼ਬੂਰ ਅਧਿਆਇ 28  
  • ਜ਼ਬੂਰ ਅਧਿਆਇ 29  
  • ਜ਼ਬੂਰ ਅਧਿਆਇ 30  
  • ਜ਼ਬੂਰ ਅਧਿਆਇ 31  
  • ਜ਼ਬੂਰ ਅਧਿਆਇ 32  
  • ਜ਼ਬੂਰ ਅਧਿਆਇ 33  
  • ਜ਼ਬੂਰ ਅਧਿਆਇ 34  
  • ਜ਼ਬੂਰ ਅਧਿਆਇ 35  
  • ਜ਼ਬੂਰ ਅਧਿਆਇ 36  
  • ਜ਼ਬੂਰ ਅਧਿਆਇ 37  
  • ਜ਼ਬੂਰ ਅਧਿਆਇ 38  
  • ਜ਼ਬੂਰ ਅਧਿਆਇ 39  
  • ਜ਼ਬੂਰ ਅਧਿਆਇ 40  
  • ਜ਼ਬੂਰ ਅਧਿਆਇ 41  
  • ਜ਼ਬੂਰ ਅਧਿਆਇ 42  
Common Bible Languages
West Indian Languages
×

Alert

×

punjabi Letters Keypad References