ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਯਰਮਿਆਹ ਅਧਿਆਇ 19

1 ਯਹੋਵਾਹ ਐਉਂ ਆਖਦਾ ਹੈ, - ਜਾਹ ਅਤੇ ਘੁਮਿਆਰ ਕੋਲੋਂ ਇੱਕ ਮਿੱਟੀ ਦੀ ਸੁਰਾਹੀ ਮੁੱਲ ਲੈ। ਨਾਲੇ ਲੋਕਾਂ ਦੇ ਬਜ਼ੁਰਗਾਂ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਵੀ ਲੈ 2 ਅਤੇ ਬਨ-ਹਿੰਨੋਮ ਦੀ ਵਾਦੀ ਵਿੱਚ ਨਿੱਕਲ ਜਾਹ ਜਿਹੜੀ ਠੀਕਰੀਆਂ ਦੇ ਫਾਟਕ ਦੇ ਬੂਹੇ ਦੇ ਕੋਲ ਹੈ। ਉੱਥੇ ਓਹਨਾਂ ਗੱਲਾਂ ਦਾ ਹੋਕਾ ਦੇਹ ਜਿਹੜੀਆਂ ਮੈਂ ਤੈਨੂੰ ਬੋਲਾਂਗਾ 3 ਤੂੰ ਆਖੀਂ, ਹੇ ਯਹੂਦਾਹ ਦੇ ਪਾਤਸ਼ਾਹੋ ਅਤੇ ਯਰੂਸ਼ਲਮ ਦੇ ਵਾਸੀਓ, ਯਹੋਵਾਹ ਦਾ ਬਚਨ ਸੁਣੋ! ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਵੇਖੋ, ਮੈਂ ਏਸ ਅਸਥਾਨ ਉੱਤੇ ਬਦੀ ਲਿਆਵਾਂਗਾ। ਹਰੇਕ ਜਿਹੜਾ ਸੁਣੇਗਾ ਉਹ ਦੇ ਕੰਨ ਝੁਣਝੁਣਾ ਜਾਣਗੇ 4 ਏਸ ਲਈ ਜੋ ਓਹਨਾਂ ਮੈਨੂੰ ਤਿਆਗ ਦਿੱਤਾ ਅਤੇ ਏਸ ਅਸਥਾਨ ਨੂੰ ਓਪਰੇ ਦਿਓਤਿਆਂ ਅੱਗੇ ਧੂਪ ਧੁਖਾ ਕੇ ਭਰਿਸ਼ਟ ਕੀਤਾ ਜਿਨ੍ਹਾਂ ਨੂੰ ਨਾ ਓਹ, ਨਾ ਓਹਨਾਂ ਦੇ ਪਿਓ ਦਾਦੇ, ਨਾ ਯਹੂਦਾਹ ਦੇ ਪਾਤਸ਼ਾਹ ਜਾਣਦੇ ਸਨ। ਓਹਨਾਂ ਨੇ ਏਸ ਅਸਥਾਨ ਨੂੰ ਬੇਦੋਸਾਂ ਦੇ ਲਹੂ ਨਾਲ ਭਰ ਦਿੱਤਾ ਹੈ 5 ਓਹਨਾਂ ਨੇ ਬਆਲ ਦੇ ਉੱਚੇ ਉੱਚੇ ਅਸਥਾਨ ਬਣਾਏ ਭਈ ਆਪਣੇ ਪੁੱਤ੍ਰਾਂ ਨੂੰ ਹੋਮ ਦੀ ਬਲੀ ਕਰਕੇ ਬਆਲ ਲਈ ਅੱਗ ਵਿੱਚ ਸਾੜਨ ਜਿਹ ਦਾ ਮੈਂ ਨਾ ਓਹਨਾਂ ਨੂੰ ਹੁਕਮ ਦਿੱਤਾ, ਨਾ ਗੱਲ ਕੀਤੀ, ਨਾ ਮੇਰੇ ਮਨ ਵਿੱਚ ਹੀ ਆਇਆ 6 ਏਸ ਲਈ ਵੇਖੋ, ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਏਹ ਅਸਥਾਨ ਅੱਗੇ ਨੂੰ ਨਾ ਤੋਫਥ ਨਾ ਬਨ-ਹਿੰਨੋਮ ਦੀ ਵਾਦੀ ਅਖਵਾਏਗਾ, ਸਗੋਂ “ਕਤਲ ਦੀ ਵਾਦੀ” ਅਖਵਾਏਗਾ 7 ਅਤੇ ਮੈਂ ਏਸ ਅਸਥਾਨ ਵਿੱਚ ਯਹੂਦਾਹ ਅਤੇ ਯਰੂਸ਼ਲਮ ਦੀ ਸਲਾਹ ਨੂੰ ਨਿਕੰਮੀ ਕਰਾਂਗਾ ਅਤੇ ਮੈਂ ਓਹਨਾਂ ਨੂੰ ਓਹਨਾਂ ਦੇ ਵੈਰੀਆਂ ਦੇ ਅੱਗੇ ਤਲਵਾਰ ਨਾਲ ਡੇਗ ਦਿਆਂਗਾ ਅਤੇ ਓਹਨਾਂ ਦੇ ਹੱਥਾਂ ਨਾਲ ਜਿਹੜੇ ਓਹਨਾਂ ਦੀ ਜਾਨ ਦੇ ਅਭਿਲਾਸ਼ੀ ਹਨ। ਮੈਂ ਓਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦਿਆਂਗਾ 8 ਮੈਂ ਏਸ ਸ਼ਹਿਰ ਨੂੰ ਵਿਰਾਨਾ ਅਤੇ ਨੱਕ ਚੜ੍ਹਾਉਣ ਦਾ ਕਾਰਨ ਬਣਾਵਾਂਗਾ। ਜਿਹੜਾ ਉੱਥੇ ਦੀ ਲੰਘੇਗਾ ਉਹ ਉਸ ਦੀਆਂ ਸਾਰੀਆਂ ਬਵਾਂ ਦੇ ਕਾਰਨ ਹੈਰਾਨ ਹੋਵੇਗਾ ਅਤੇ ਨੱਕ ਚੜ੍ਹਾਵੇਗਾ 9 ਅਤੇ ਮੈਂ ਓਹਨਾਂ ਨੂੰ ਓਹਨਾਂ ਦੇ ਪੁੱਤ੍ਰਾਂ ਦਾ ਮਾਸ ਅਤੇ ਓਹਨਾਂ ਦੀਆਂ ਧੀਆਂ ਦਾ ਮਾਸ ਖੁਆਵਾਂਗਾ ਅਤੇ ਹਰੇਕ ਆਪਣੇ ਗੁਆਂਢੀ ਦਾ ਮਾਸ ਘੇਰੇ ਅਤੇ ਦੁਖ ਦੇ ਵੇਲੇ ਖਾਵੇਗਾ ਜਿਹ ਦੇ ਨਾਲ ਓਹਨਾਂ ਦੇ ਵੈਰੀ ਅਤੇ ਓਹਨਾਂ ਦੀ ਜਾਨ ਦੇ ਤਾਂਘ ਕਰਨ ਵਾਲੇ ਓਹਨਾਂ ਨੂੰ ਦੁਖ ਦੇਣਗੇ!।। 10 ਤਦ ਤੂੰ ਓਹਨਾਂ ਮਨੁੱਖਾਂ ਦੇ ਵੇਖਦਿਆਂ ਜਿਹੜੇ ਤੇਰੇ ਨਾਲ ਜਾਣਗੇ ਉਸ ਸੁਰਾਹੀ ਨੂੰ ਭੰਨ ਸੁੱਟੀਂ 11 ਤੂੰ ਓਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, - ਏਵੇਂ ਹੀ ਮੈਂ ਏਸ ਪਰਜਾ ਨੂੰ ਅਤੇ ਏਸ ਸ਼ਹਿਰ ਨੂੰ ਭੰਨ ਸੁੱਟਾਂਗਾ ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਭੰਨ ਦਿੰਦਾ ਹੈ, ਜਿਹੜਾ ਫੇਰ ਸਾਬਤ ਨਹੀਂ ਹੋ ਸੱਕਦਾ। ਓਹ ਤੋਫਥ ਵਿੱਚ ਦਫਨਾਉਣਗੇ ਏਥੋਂ ਤੀਕ ਕਿ ਦਫਨਾਉਣ ਦਾ ਥਾਂ ਨਾ ਰਹੇ 12 ਏਸੇ ਤਰਾਂ ਮੈਂ ਏਸ ਸ਼ਹਿਰ ਅਤੇ ਏਸ ਦਿਆਂ ਵਾਸੀਆਂ ਨਾਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਸਗੋਂ ਮੈਂ ਏਹ ਸ਼ਹਿਰ ਤੋਫਥ ਵਾਂਙੁ ਬਣਾਵਾਂਗਾ 13 ਤਾਂ ਯਰੂਸ਼ਲਮ ਦੇ ਘਰ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੇ ਮਹਿਲ ਜਿਹੜੇ ਭਰਿਸ਼ਟ ਕੀਤੇ ਗਏ ਤੋਫਥ ਦੇ ਅਸਥਾਨ ਵਰਗੇ ਹੋ ਜਾਣਗੇ ਅਰਥਾਤ ਸਾਰੇ ਘਰ ਜਿੱਥੇ ਓਹਨਾਂ ਨੇ ਅਕਾਸ਼ ਦੀ ਸਾਰੀ ਸੈਨਾ ਲਈ ਧੂਪ ਧੁਖਾਈ ਅਤੇ ਛੱਤਾਂ ਉੱਤੇ ਪੀਣ ਦੀਆਂ ਭੇਟਾਂ ਦੂਜੇ ਦਿਓਤਿਆਂ ਲਈ ਡੋਹਲੀਆਂ।। 14 ਤਾਂ ਯਿਰਮਿਯਾਹ ਤੋਫਤ ਤੋਂ ਆਇਆ ਜਿੱਥੇ ਯਹੋਵਾਹ ਨੇ ਉਹ ਨੂੰ ਅਗੰਮ ਬਾਣੀ ਲਈ ਘੱਲਿਆ ਸੀ ਅਤੇ ਉਹ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਆ ਖਲੋਤਾ। ਤਾਂ ਉਹ ਨੇ ਸਾਰੀ ਪਰਜਾ ਨੂੰ ਆਖਿਆ 15 ਸੈਨਾਂ ਦਾ ਯਹੋਵਾਹ ਇਸਰਏਲ ਦਾ ਪਰਮੇਸ਼ੁਰ ਇਉਂ ਫ਼ਰਮਾਉਂਦਾ ਹੈ, - ਵੇਖੋ, ਮੈਂ ਏਸ ਸ਼ਹਿਰ ਉੱਤੇ ਅਤੇ ਏਸ ਦੀਆਂ ਸਾਰੀਆਂ ਬਸਤੀਆਂ ਉੱਤੇ ਓਹ ਸਾਰੀ ਬੁਰਿਆਈ ਜਿਹੜੀ ਮੈਂ ਏਸ ਉੱਤੇ ਲਿਆਉਣ ਦੀ ਗੱਲ ਕੀਤੀ ਹੈ ਲਿਆ ਰਿਹਾ ਹਾਂ ਕਿਉਂ ਜੋ ਓਹਨਾਂ ਨੇ ਆਪਣੀਆਂ ਧੌਣਾਂ ਅਕੜਾ ਲਈਆ ਹਨ ਭਈ ਮੇਰੀ ਗੱਲ ਨਾ ਸੁਣਨ।।
1. ਯਹੋਵਾਹ ਐਉਂ ਆਖਦਾ ਹੈ, - ਜਾਹ ਅਤੇ ਘੁਮਿਆਰ ਕੋਲੋਂ ਇੱਕ ਮਿੱਟੀ ਦੀ ਸੁਰਾਹੀ ਮੁੱਲ ਲੈ। ਨਾਲੇ ਲੋਕਾਂ ਦੇ ਬਜ਼ੁਰਗਾਂ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਵੀ ਲੈ 2. ਅਤੇ ਬਨ-ਹਿੰਨੋਮ ਦੀ ਵਾਦੀ ਵਿੱਚ ਨਿੱਕਲ ਜਾਹ ਜਿਹੜੀ ਠੀਕਰੀਆਂ ਦੇ ਫਾਟਕ ਦੇ ਬੂਹੇ ਦੇ ਕੋਲ ਹੈ। ਉੱਥੇ ਓਹਨਾਂ ਗੱਲਾਂ ਦਾ ਹੋਕਾ ਦੇਹ ਜਿਹੜੀਆਂ ਮੈਂ ਤੈਨੂੰ ਬੋਲਾਂਗਾ 3. ਤੂੰ ਆਖੀਂ, ਹੇ ਯਹੂਦਾਹ ਦੇ ਪਾਤਸ਼ਾਹੋ ਅਤੇ ਯਰੂਸ਼ਲਮ ਦੇ ਵਾਸੀਓ, ਯਹੋਵਾਹ ਦਾ ਬਚਨ ਸੁਣੋ! ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਵੇਖੋ, ਮੈਂ ਏਸ ਅਸਥਾਨ ਉੱਤੇ ਬਦੀ ਲਿਆਵਾਂਗਾ। ਹਰੇਕ ਜਿਹੜਾ ਸੁਣੇਗਾ ਉਹ ਦੇ ਕੰਨ ਝੁਣਝੁਣਾ ਜਾਣਗੇ 4. ਏਸ ਲਈ ਜੋ ਓਹਨਾਂ ਮੈਨੂੰ ਤਿਆਗ ਦਿੱਤਾ ਅਤੇ ਏਸ ਅਸਥਾਨ ਨੂੰ ਓਪਰੇ ਦਿਓਤਿਆਂ ਅੱਗੇ ਧੂਪ ਧੁਖਾ ਕੇ ਭਰਿਸ਼ਟ ਕੀਤਾ ਜਿਨ੍ਹਾਂ ਨੂੰ ਨਾ ਓਹ, ਨਾ ਓਹਨਾਂ ਦੇ ਪਿਓ ਦਾਦੇ, ਨਾ ਯਹੂਦਾਹ ਦੇ ਪਾਤਸ਼ਾਹ ਜਾਣਦੇ ਸਨ। ਓਹਨਾਂ ਨੇ ਏਸ ਅਸਥਾਨ ਨੂੰ ਬੇਦੋਸਾਂ ਦੇ ਲਹੂ ਨਾਲ ਭਰ ਦਿੱਤਾ ਹੈ 5. ਓਹਨਾਂ ਨੇ ਬਆਲ ਦੇ ਉੱਚੇ ਉੱਚੇ ਅਸਥਾਨ ਬਣਾਏ ਭਈ ਆਪਣੇ ਪੁੱਤ੍ਰਾਂ ਨੂੰ ਹੋਮ ਦੀ ਬਲੀ ਕਰਕੇ ਬਆਲ ਲਈ ਅੱਗ ਵਿੱਚ ਸਾੜਨ ਜਿਹ ਦਾ ਮੈਂ ਨਾ ਓਹਨਾਂ ਨੂੰ ਹੁਕਮ ਦਿੱਤਾ, ਨਾ ਗੱਲ ਕੀਤੀ, ਨਾ ਮੇਰੇ ਮਨ ਵਿੱਚ ਹੀ ਆਇਆ 6. ਏਸ ਲਈ ਵੇਖੋ, ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਏਹ ਅਸਥਾਨ ਅੱਗੇ ਨੂੰ ਨਾ ਤੋਫਥ ਨਾ ਬਨ-ਹਿੰਨੋਮ ਦੀ ਵਾਦੀ ਅਖਵਾਏਗਾ, ਸਗੋਂ “ਕਤਲ ਦੀ ਵਾਦੀ” ਅਖਵਾਏਗਾ 7. ਅਤੇ ਮੈਂ ਏਸ ਅਸਥਾਨ ਵਿੱਚ ਯਹੂਦਾਹ ਅਤੇ ਯਰੂਸ਼ਲਮ ਦੀ ਸਲਾਹ ਨੂੰ ਨਿਕੰਮੀ ਕਰਾਂਗਾ ਅਤੇ ਮੈਂ ਓਹਨਾਂ ਨੂੰ ਓਹਨਾਂ ਦੇ ਵੈਰੀਆਂ ਦੇ ਅੱਗੇ ਤਲਵਾਰ ਨਾਲ ਡੇਗ ਦਿਆਂਗਾ ਅਤੇ ਓਹਨਾਂ ਦੇ ਹੱਥਾਂ ਨਾਲ ਜਿਹੜੇ ਓਹਨਾਂ ਦੀ ਜਾਨ ਦੇ ਅਭਿਲਾਸ਼ੀ ਹਨ। ਮੈਂ ਓਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦਿਆਂਗਾ 8. ਮੈਂ ਏਸ ਸ਼ਹਿਰ ਨੂੰ ਵਿਰਾਨਾ ਅਤੇ ਨੱਕ ਚੜ੍ਹਾਉਣ ਦਾ ਕਾਰਨ ਬਣਾਵਾਂਗਾ। ਜਿਹੜਾ ਉੱਥੇ ਦੀ ਲੰਘੇਗਾ ਉਹ ਉਸ ਦੀਆਂ ਸਾਰੀਆਂ ਬਵਾਂ ਦੇ ਕਾਰਨ ਹੈਰਾਨ ਹੋਵੇਗਾ ਅਤੇ ਨੱਕ ਚੜ੍ਹਾਵੇਗਾ 9. ਅਤੇ ਮੈਂ ਓਹਨਾਂ ਨੂੰ ਓਹਨਾਂ ਦੇ ਪੁੱਤ੍ਰਾਂ ਦਾ ਮਾਸ ਅਤੇ ਓਹਨਾਂ ਦੀਆਂ ਧੀਆਂ ਦਾ ਮਾਸ ਖੁਆਵਾਂਗਾ ਅਤੇ ਹਰੇਕ ਆਪਣੇ ਗੁਆਂਢੀ ਦਾ ਮਾਸ ਘੇਰੇ ਅਤੇ ਦੁਖ ਦੇ ਵੇਲੇ ਖਾਵੇਗਾ ਜਿਹ ਦੇ ਨਾਲ ਓਹਨਾਂ ਦੇ ਵੈਰੀ ਅਤੇ ਓਹਨਾਂ ਦੀ ਜਾਨ ਦੇ ਤਾਂਘ ਕਰਨ ਵਾਲੇ ਓਹਨਾਂ ਨੂੰ ਦੁਖ ਦੇਣਗੇ!।। 10. ਤਦ ਤੂੰ ਓਹਨਾਂ ਮਨੁੱਖਾਂ ਦੇ ਵੇਖਦਿਆਂ ਜਿਹੜੇ ਤੇਰੇ ਨਾਲ ਜਾਣਗੇ ਉਸ ਸੁਰਾਹੀ ਨੂੰ ਭੰਨ ਸੁੱਟੀਂ 11. ਤੂੰ ਓਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, - ਏਵੇਂ ਹੀ ਮੈਂ ਏਸ ਪਰਜਾ ਨੂੰ ਅਤੇ ਏਸ ਸ਼ਹਿਰ ਨੂੰ ਭੰਨ ਸੁੱਟਾਂਗਾ ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਭੰਨ ਦਿੰਦਾ ਹੈ, ਜਿਹੜਾ ਫੇਰ ਸਾਬਤ ਨਹੀਂ ਹੋ ਸੱਕਦਾ। ਓਹ ਤੋਫਥ ਵਿੱਚ ਦਫਨਾਉਣਗੇ ਏਥੋਂ ਤੀਕ ਕਿ ਦਫਨਾਉਣ ਦਾ ਥਾਂ ਨਾ ਰਹੇ 12. ਏਸੇ ਤਰਾਂ ਮੈਂ ਏਸ ਸ਼ਹਿਰ ਅਤੇ ਏਸ ਦਿਆਂ ਵਾਸੀਆਂ ਨਾਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਸਗੋਂ ਮੈਂ ਏਹ ਸ਼ਹਿਰ ਤੋਫਥ ਵਾਂਙੁ ਬਣਾਵਾਂਗਾ 13. ਤਾਂ ਯਰੂਸ਼ਲਮ ਦੇ ਘਰ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੇ ਮਹਿਲ ਜਿਹੜੇ ਭਰਿਸ਼ਟ ਕੀਤੇ ਗਏ ਤੋਫਥ ਦੇ ਅਸਥਾਨ ਵਰਗੇ ਹੋ ਜਾਣਗੇ ਅਰਥਾਤ ਸਾਰੇ ਘਰ ਜਿੱਥੇ ਓਹਨਾਂ ਨੇ ਅਕਾਸ਼ ਦੀ ਸਾਰੀ ਸੈਨਾ ਲਈ ਧੂਪ ਧੁਖਾਈ ਅਤੇ ਛੱਤਾਂ ਉੱਤੇ ਪੀਣ ਦੀਆਂ ਭੇਟਾਂ ਦੂਜੇ ਦਿਓਤਿਆਂ ਲਈ ਡੋਹਲੀਆਂ।। 14. ਤਾਂ ਯਿਰਮਿਯਾਹ ਤੋਫਤ ਤੋਂ ਆਇਆ ਜਿੱਥੇ ਯਹੋਵਾਹ ਨੇ ਉਹ ਨੂੰ ਅਗੰਮ ਬਾਣੀ ਲਈ ਘੱਲਿਆ ਸੀ ਅਤੇ ਉਹ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਆ ਖਲੋਤਾ। ਤਾਂ ਉਹ ਨੇ ਸਾਰੀ ਪਰਜਾ ਨੂੰ ਆਖਿਆ 15. ਸੈਨਾਂ ਦਾ ਯਹੋਵਾਹ ਇਸਰਏਲ ਦਾ ਪਰਮੇਸ਼ੁਰ ਇਉਂ ਫ਼ਰਮਾਉਂਦਾ ਹੈ, - ਵੇਖੋ, ਮੈਂ ਏਸ ਸ਼ਹਿਰ ਉੱਤੇ ਅਤੇ ਏਸ ਦੀਆਂ ਸਾਰੀਆਂ ਬਸਤੀਆਂ ਉੱਤੇ ਓਹ ਸਾਰੀ ਬੁਰਿਆਈ ਜਿਹੜੀ ਮੈਂ ਏਸ ਉੱਤੇ ਲਿਆਉਣ ਦੀ ਗੱਲ ਕੀਤੀ ਹੈ ਲਿਆ ਰਿਹਾ ਹਾਂ ਕਿਉਂ ਜੋ ਓਹਨਾਂ ਨੇ ਆਪਣੀਆਂ ਧੌਣਾਂ ਅਕੜਾ ਲਈਆ ਹਨ ਭਈ ਮੇਰੀ ਗੱਲ ਨਾ ਸੁਣਨ।।
  • ਯਰਮਿਆਹ ਅਧਿਆਇ 1  
  • ਯਰਮਿਆਹ ਅਧਿਆਇ 2  
  • ਯਰਮਿਆਹ ਅਧਿਆਇ 3  
  • ਯਰਮਿਆਹ ਅਧਿਆਇ 4  
  • ਯਰਮਿਆਹ ਅਧਿਆਇ 5  
  • ਯਰਮਿਆਹ ਅਧਿਆਇ 6  
  • ਯਰਮਿਆਹ ਅਧਿਆਇ 7  
  • ਯਰਮਿਆਹ ਅਧਿਆਇ 8  
  • ਯਰਮਿਆਹ ਅਧਿਆਇ 9  
  • ਯਰਮਿਆਹ ਅਧਿਆਇ 10  
  • ਯਰਮਿਆਹ ਅਧਿਆਇ 11  
  • ਯਰਮਿਆਹ ਅਧਿਆਇ 12  
  • ਯਰਮਿਆਹ ਅਧਿਆਇ 13  
  • ਯਰਮਿਆਹ ਅਧਿਆਇ 14  
  • ਯਰਮਿਆਹ ਅਧਿਆਇ 15  
  • ਯਰਮਿਆਹ ਅਧਿਆਇ 16  
  • ਯਰਮਿਆਹ ਅਧਿਆਇ 17  
  • ਯਰਮਿਆਹ ਅਧਿਆਇ 18  
  • ਯਰਮਿਆਹ ਅਧਿਆਇ 19  
  • ਯਰਮਿਆਹ ਅਧਿਆਇ 20  
  • ਯਰਮਿਆਹ ਅਧਿਆਇ 21  
  • ਯਰਮਿਆਹ ਅਧਿਆਇ 22  
  • ਯਰਮਿਆਹ ਅਧਿਆਇ 23  
  • ਯਰਮਿਆਹ ਅਧਿਆਇ 24  
  • ਯਰਮਿਆਹ ਅਧਿਆਇ 25  
  • ਯਰਮਿਆਹ ਅਧਿਆਇ 26  
  • ਯਰਮਿਆਹ ਅਧਿਆਇ 27  
  • ਯਰਮਿਆਹ ਅਧਿਆਇ 28  
  • ਯਰਮਿਆਹ ਅਧਿਆਇ 29  
  • ਯਰਮਿਆਹ ਅਧਿਆਇ 30  
  • ਯਰਮਿਆਹ ਅਧਿਆਇ 31  
  • ਯਰਮਿਆਹ ਅਧਿਆਇ 32  
  • ਯਰਮਿਆਹ ਅਧਿਆਇ 33  
  • ਯਰਮਿਆਹ ਅਧਿਆਇ 34  
  • ਯਰਮਿਆਹ ਅਧਿਆਇ 35  
  • ਯਰਮਿਆਹ ਅਧਿਆਇ 36  
  • ਯਰਮਿਆਹ ਅਧਿਆਇ 37  
  • ਯਰਮਿਆਹ ਅਧਿਆਇ 38  
  • ਯਰਮਿਆਹ ਅਧਿਆਇ 39  
  • ਯਰਮਿਆਹ ਅਧਿਆਇ 40  
  • ਯਰਮਿਆਹ ਅਧਿਆਇ 41  
  • ਯਰਮਿਆਹ ਅਧਿਆਇ 42  
  • ਯਰਮਿਆਹ ਅਧਿਆਇ 43  
  • ਯਰਮਿਆਹ ਅਧਿਆਇ 44  
  • ਯਰਮਿਆਹ ਅਧਿਆਇ 45  
  • ਯਰਮਿਆਹ ਅਧਿਆਇ 46  
  • ਯਰਮਿਆਹ ਅਧਿਆਇ 47  
  • ਯਰਮਿਆਹ ਅਧਿਆਇ 48  
  • ਯਰਮਿਆਹ ਅਧਿਆਇ 49  
  • ਯਰਮਿਆਹ ਅਧਿਆਇ 50  
  • ਯਰਮਿਆਹ ਅਧਿਆਇ 51  
  • ਯਰਮਿਆਹ ਅਧਿਆਇ 52  
×

Alert

×

Punjabi Letters Keypad References