ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਯਵਨਾਹ ਅਧਿਆਇ 4

1 ਏਹ ਯੂਨਾਹ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਬਕ ਉੱਠਿਆ 2 ਅਤੇ ਉਹ ਨੇ ਯਹੋਵਾਹ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ ਕਿ ਹੇ ਯਹੋਵਾਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਜਦ ਮੈਂ ਅਜੇ ਆਪਣੇ ਦੇਸ ਵਿੱਚ ਸਾਂ, ਕੀ ਏਹ ਮੇਰਾ ਕਹਿਣਾ ਨਹੀਂ ਸੀॽ ਏਸੇ ਕਾਰਨ ਮੈਂ ਕਾਹਲੀ ਨਾਲ ਤਰਸ਼ੀਸ਼ ਨੂੰ ਭੱਜਾ ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਕਿਰਪਾਲੂ ਤੇ ਦਯਾਲੂ ਪਰਮੇਸ਼ੁਰ ਹੈਂ ਜੋ ਕ੍ਰੋਧ ਵਿੱਚ ਧੀਰਜੀ ਅਤੇ ਕਿਰਪਾ ਨਿਧਾਨ ਹੈਂ ਅਤੇ ਬੁਰਿਆਈ ਤੋਂ ਪਛਤਾਉਂਦਾ ਹੈ 3 ਸੋ ਹੁਣ ਹੇ ਯਹੋਵਾਹ, ਮੇਰੀ ਜਾਨ ਮੇਰੇ ਵਿੱਚੋਂ ਲੈ ਲੈ ਕਿਉਂ ਜੋ ਮੇਰਾ ਮਰਨਾ ਮੇਰੇ ਜੀਉਣੇ ਨਾਲੋਂ ਚੰਗਾ ਹੈ! 4 ਤਦ ਯਹੋਵਾਹ ਨੇ ਆਖਿਆ, ਕੀ ਤੇਰਾ ਗੁੱਸਾ ਚੰਗਾ ਹੈॽ।। 5 ਯੂਨਾਹ ਸ਼ਹਿਰੋਂ ਬਾਹਰ ਜਾ ਕੇ ਸ਼ਹਿਰ ਦੇ ਚੜ੍ਹਦੇ ਪਾਸੇ ਜਾ ਬੈਠਾ ਅਤੇ ਉੱਥੇ ਆਪਣੇ ਲਈ ਇੱਕ ਛੱਪਰੀ ਪਾ ਲਈ ਅਤੇ ਉਹ ਦੇ ਹੇਠ ਛਾਵੇਂ ਬੈਠ ਗਿਆ ਭਈ ਵੇਖੀਏ ਸ਼ਹਿਰ ਦਾ ਕੀ ਹਾਲ ਹੁੰਦਾ ਹੈ।। 6 ਯਹੋਵਾਹ ਪਰਮੇਸ਼ੁਰ ਨੇ ਇੱਕ ਬੂਟਾ ਠਹਿਰਾਇਆ ਅਤੇ ਉਸ ਨੂੰ ਯੂਨਾਹ ਦੇ ਉੱਤੇ ਕੀਤਾ ਭਈ ਉਹ ਦੇ ਸਿਰ ਉੱਤੇ ਛਾਂ ਕਰੇ ਅਤੇ ਉਹ ਨੂੰ ਖੇਚਲ ਤੋਂ ਛੁਡਾਵੇ, ਅਤੇ ਯੂਨਾਹ ਉਸ ਬੂਟੇ ਦੇ ਕਾਰਨ ਬਹੁਤ ਨਿਹਾਲ ਹੋਇਆ 7 ਪਰ ਦੂਜੇ ਦਿਨ ਸਵੇਰੇ ਹੀ ਪਰਮੇਸ਼ੁਰ ਨੇ ਇੱਕ ਕੀੜੇ ਨੂੰ ਠਹਿਰਾਇਆ ਅਤੇ ਉਹ ਨੇ ਉਸ ਬੂਟੇ ਨੂੰ ਅਜੇਹਾ ਡੰਗਿਆ ਜੋ ਉਹ ਸੁੱਕ ਗਿਆ 8 ਅਤੇ ਜਦ ਸੂਰਜ ਚੜ੍ਹਿਆ ਤਾਂ ਇਉਂ ਹੋਇਆ ਜੋ ਪਰਮੇਸ਼ੁਰ ਨੇ ਪੂਰਬੀ ਲੋ ਠਹਿਰਾਈ ਅਤੇ ਸੂਰਜ ਦੀ ਧੁੱਪ ਯੂਨਾਹ ਦੇ ਸਿਰ ਉੱਤੇ ਲੱਗੀ ਅਤੇ ਉਹ ਮੁਰਛਾਗਤ ਹੋ ਗਿਆ ਅਤੇ ਆਪਣੀ ਜਾਨ ਲਈ ਮੌਤ ਮੰਗੀ ਅਰ ਆਖਿਆ ਕਿ ਮੇਰਾ ਮਰਨਾ ਮੇਰੇ ਜੀਉਣ ਨਾਲੋਂ ਚੰਗਾ ਹੈ! 9 ਤਾਂ ਪਰਮੇਸ਼ੁਰ ਨੇ ਯੂਨਾਹ ਨੂੰ ਆਖਿਆ, ਕੀ ਤੇਰਾ ਗੁੱਸਾ ਉਸ ਬੂਟੇ ਦੇ ਕਾਰਨ ਚੰਗਾ ਹੈॽ ਅੱਗੋਂ ਉਹ ਨੇ ਆਖਿਆ, ਮੇਰਾ ਗੁੱਸਾ ਮੌਤ ਤੀਕ ਚੰਗਾ ਹੈ! 10 ਫੇਰ ਯਹੋਵਾਹ ਨੇ ਆਖਿਆ, ਤੈਨੂੰ ਉਸ ਬੂਟੇ ਉੱਤੇ ਤਰਸ ਆਇਆ ਜਿਹ ਦੇ ਲਈ ਤੈਂ ਕੁਝ ਮਿਹਨਤ ਨਾ ਕੀਤੀ, ਨਾ ਹੀ ਉਸ ਨੂੰ ਉਗਾਇਆ, ਜਿਹੜਾ ਇੱਕ ਹੀ ਰਾਤ ਵਿੱਚ ਉਗ ਪਿਆ ਅਰ ਇੱਕ ਹੀ ਰਾਤ ਵਿੱਚ ਸੁੱਕ ਗਿਆ 11 ਕੀ ਏਸ ਵੱਡੇ ਸ਼ਹਿਰ ਨੀਨਵਾਹ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ ਜਿਹ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਜਣਿਆਂ ਨਾਲੋਂ ਵੀ ਵਧੀਕ ਹਨ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ ਅਤੇ ਡੰਗਰ ਵੀ ਬਹੁਤ ਹਨॽ।।
1. ਏਹ ਯੂਨਾਹ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਬਕ ਉੱਠਿਆ 2. ਅਤੇ ਉਹ ਨੇ ਯਹੋਵਾਹ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ ਕਿ ਹੇ ਯਹੋਵਾਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਜਦ ਮੈਂ ਅਜੇ ਆਪਣੇ ਦੇਸ ਵਿੱਚ ਸਾਂ, ਕੀ ਏਹ ਮੇਰਾ ਕਹਿਣਾ ਨਹੀਂ ਸੀॽ ਏਸੇ ਕਾਰਨ ਮੈਂ ਕਾਹਲੀ ਨਾਲ ਤਰਸ਼ੀਸ਼ ਨੂੰ ਭੱਜਾ ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਕਿਰਪਾਲੂ ਤੇ ਦਯਾਲੂ ਪਰਮੇਸ਼ੁਰ ਹੈਂ ਜੋ ਕ੍ਰੋਧ ਵਿੱਚ ਧੀਰਜੀ ਅਤੇ ਕਿਰਪਾ ਨਿਧਾਨ ਹੈਂ ਅਤੇ ਬੁਰਿਆਈ ਤੋਂ ਪਛਤਾਉਂਦਾ ਹੈ 3. ਸੋ ਹੁਣ ਹੇ ਯਹੋਵਾਹ, ਮੇਰੀ ਜਾਨ ਮੇਰੇ ਵਿੱਚੋਂ ਲੈ ਲੈ ਕਿਉਂ ਜੋ ਮੇਰਾ ਮਰਨਾ ਮੇਰੇ ਜੀਉਣੇ ਨਾਲੋਂ ਚੰਗਾ ਹੈ! 4. ਤਦ ਯਹੋਵਾਹ ਨੇ ਆਖਿਆ, ਕੀ ਤੇਰਾ ਗੁੱਸਾ ਚੰਗਾ ਹੈॽ।। 5. ਯੂਨਾਹ ਸ਼ਹਿਰੋਂ ਬਾਹਰ ਜਾ ਕੇ ਸ਼ਹਿਰ ਦੇ ਚੜ੍ਹਦੇ ਪਾਸੇ ਜਾ ਬੈਠਾ ਅਤੇ ਉੱਥੇ ਆਪਣੇ ਲਈ ਇੱਕ ਛੱਪਰੀ ਪਾ ਲਈ ਅਤੇ ਉਹ ਦੇ ਹੇਠ ਛਾਵੇਂ ਬੈਠ ਗਿਆ ਭਈ ਵੇਖੀਏ ਸ਼ਹਿਰ ਦਾ ਕੀ ਹਾਲ ਹੁੰਦਾ ਹੈ।। 6. ਯਹੋਵਾਹ ਪਰਮੇਸ਼ੁਰ ਨੇ ਇੱਕ ਬੂਟਾ ਠਹਿਰਾਇਆ ਅਤੇ ਉਸ ਨੂੰ ਯੂਨਾਹ ਦੇ ਉੱਤੇ ਕੀਤਾ ਭਈ ਉਹ ਦੇ ਸਿਰ ਉੱਤੇ ਛਾਂ ਕਰੇ ਅਤੇ ਉਹ ਨੂੰ ਖੇਚਲ ਤੋਂ ਛੁਡਾਵੇ, ਅਤੇ ਯੂਨਾਹ ਉਸ ਬੂਟੇ ਦੇ ਕਾਰਨ ਬਹੁਤ ਨਿਹਾਲ ਹੋਇਆ 7. ਪਰ ਦੂਜੇ ਦਿਨ ਸਵੇਰੇ ਹੀ ਪਰਮੇਸ਼ੁਰ ਨੇ ਇੱਕ ਕੀੜੇ ਨੂੰ ਠਹਿਰਾਇਆ ਅਤੇ ਉਹ ਨੇ ਉਸ ਬੂਟੇ ਨੂੰ ਅਜੇਹਾ ਡੰਗਿਆ ਜੋ ਉਹ ਸੁੱਕ ਗਿਆ 8. ਅਤੇ ਜਦ ਸੂਰਜ ਚੜ੍ਹਿਆ ਤਾਂ ਇਉਂ ਹੋਇਆ ਜੋ ਪਰਮੇਸ਼ੁਰ ਨੇ ਪੂਰਬੀ ਲੋ ਠਹਿਰਾਈ ਅਤੇ ਸੂਰਜ ਦੀ ਧੁੱਪ ਯੂਨਾਹ ਦੇ ਸਿਰ ਉੱਤੇ ਲੱਗੀ ਅਤੇ ਉਹ ਮੁਰਛਾਗਤ ਹੋ ਗਿਆ ਅਤੇ ਆਪਣੀ ਜਾਨ ਲਈ ਮੌਤ ਮੰਗੀ ਅਰ ਆਖਿਆ ਕਿ ਮੇਰਾ ਮਰਨਾ ਮੇਰੇ ਜੀਉਣ ਨਾਲੋਂ ਚੰਗਾ ਹੈ! 9. ਤਾਂ ਪਰਮੇਸ਼ੁਰ ਨੇ ਯੂਨਾਹ ਨੂੰ ਆਖਿਆ, ਕੀ ਤੇਰਾ ਗੁੱਸਾ ਉਸ ਬੂਟੇ ਦੇ ਕਾਰਨ ਚੰਗਾ ਹੈॽ ਅੱਗੋਂ ਉਹ ਨੇ ਆਖਿਆ, ਮੇਰਾ ਗੁੱਸਾ ਮੌਤ ਤੀਕ ਚੰਗਾ ਹੈ! 10. ਫੇਰ ਯਹੋਵਾਹ ਨੇ ਆਖਿਆ, ਤੈਨੂੰ ਉਸ ਬੂਟੇ ਉੱਤੇ ਤਰਸ ਆਇਆ ਜਿਹ ਦੇ ਲਈ ਤੈਂ ਕੁਝ ਮਿਹਨਤ ਨਾ ਕੀਤੀ, ਨਾ ਹੀ ਉਸ ਨੂੰ ਉਗਾਇਆ, ਜਿਹੜਾ ਇੱਕ ਹੀ ਰਾਤ ਵਿੱਚ ਉਗ ਪਿਆ ਅਰ ਇੱਕ ਹੀ ਰਾਤ ਵਿੱਚ ਸੁੱਕ ਗਿਆ 11. ਕੀ ਏਸ ਵੱਡੇ ਸ਼ਹਿਰ ਨੀਨਵਾਹ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ ਜਿਹ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਜਣਿਆਂ ਨਾਲੋਂ ਵੀ ਵਧੀਕ ਹਨ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ ਅਤੇ ਡੰਗਰ ਵੀ ਬਹੁਤ ਹਨॽ।।
  • ਯਵਨਾਹ ਅਧਿਆਇ 1  
  • ਯਵਨਾਹ ਅਧਿਆਇ 2  
  • ਯਵਨਾਹ ਅਧਿਆਇ 3  
  • ਯਵਨਾਹ ਅਧਿਆਇ 4  
×

Alert

×

Punjabi Letters Keypad References