ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)

ਪੈਦਾਇਸ਼ ਅਧਿਆਇ 2

1 ਸੋ ਅਕਾਸ਼ ਤੇ ਧਰਤੀ ਤੇ ਉਨ੍ਹਾਂ ਦੀ ਸਾਰੀ ਵੱਸੋਂ ਸੰਪੂਰਨ ਕੀਤੀ ਗਈ 2 ਅਤੇ ਪਰਮੇਸ਼ੁਰ ਨੇ ਸੱਤਵੇਂ ਦਿਨ ਆਪਣੇ ਕਾਰਜ ਨੂੰ ਜਿਹੜਾ ਉਸ ਨੇ ਬਣਾਇਆ ਸੀ ਸੰਪੂਰਨ ਕੀਤਾ ਅਤੇ ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸ ਨੇ ਬਣਾਇਆ ਸੀ ਵੇਹਲਾ ਹੋ ਗਿਆ 3 ਤਾਂ ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਹ ਨੂੰ ਏਸ ਲਈ ਪਵਿੱਤ੍ਰ ਠਹਿਰਾਇਆ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਪਰਮੇਸ਼ੁਰ ਨੇ ਉਤਪਤ ਕਰਕੇ ਬਣਾਇਆ ਸੀ ਉਹ ਵੇਹਲਾ ਹੋ ਗਿਆ।। 4 ਇਹ ਅਕਾਸ਼ ਅਤੇ ਧਰਤੀ ਦੀ ਪਦਾਇਸ਼ ਦਾ ਅਰੰਭ ਹੈ ਜਦ ਓਹ ਉਤਪੰਨ ਹੋਏ ਜਿਸ ਦਿਨ ਯਹੋਵਾਹ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ 5 ਖੇਤ ਦਾ ਕੋਈ ਬੂਟਾ ਅਜੇ ਧਰਤੀ ਉੱਤੇ ਨਹੀਂ ਸੀ ਨਾ ਖੇਤ ਦਾ ਕੋਈ ਸਾਗ ਪੱਤ ਅਜੇ ਉੱਪਜਿਆ ਸੀ ਕਿਉਂ ਜੋ ਯਹੋਵਾਹ ਪਰਮੇਸ਼ੁਰ ਨੇ ਧਰਤੀ ਉੱਤੇ ਮੀਂਹ ਨਹੀਂ ਵਰਹਾਇਆ ਸੀ ਨਾ ਜਮੀਨ ਦੇ ਵਾਹੁਣ ਲਈ ਕੋਈ ਆਦਮੀ ਸੀ 6 ਪਰ ਧੁੰਦ ਧਰਤੀਓਂ ਉੱਠਕੇ ਸਾਰੀ ਜ਼ਮੀਨ ਨੂੰ ਸਿੰਜਦੀ ਸੀ 7 ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰੱਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ ਹੋ ਗਿਆ 8 ਤਾਂ ਯਹੋਵਾਹ ਪਰਮੇਸ਼ੁਰ ਨੇ ਇੱਕ ਬਾਗ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉੱਥੇ ਉਸ ਨੇ ਉਸ ਆਦਮੀ ਨੂੰ ਜਿਹ ਨੂੰ ਉਸ ਨੇ ਰਚਿਆ ਸੀ ਰੱਖਿਆ 9 ਅਤੇ ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਤੋਂ ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰ, ਖਾਣ ਵਿੱਚ ਚੰਗਾ ਸੀ ਅਤੇ ਬਾਗ ਦੇ ਵਿਚਕਾਰ ਜੀਵਣ ਦਾ ਬਿਰਛ ਤੇ ਭਲੇ ਬੁਰੇ ਦੀ ਸਿਆਣ ਦਾ ਬਿਰਫ ਵੀ ਉਗਾਇਆ 10 ਅਤੇ ਇੱਕ ਦਰਿਆ ਉਸ ਬਾਗ ਨੂੰ ਸਿੰਜਣ ਲਈ ਅਦਨ ਤੋਂ ਨਿੱਕਲਿਆ ਅਤੇ ਉੱਥੋਂ ਵੰਡਿਆ ਗਿਆ ਅਰ ਚਾਰ ਹਿੱਸੇ ਹੋ ਗਿਆ 11 ਇੱਕ ਦਾ ਨਾਉਂ ਪੀਸੋਨ ਹੈ ਜਿਹੜਾ ਸਾਰੇ ਹਵੀਲਾਹ ਦੇਸ ਨੂੰ ਘੇਰਦਾ ਹੈ ਜਿੱਥੇ ਸੋਨਾ ਹੈ 12 ਅਰ ਉਸ ਦੇਸ ਦਾ ਸੋਨਾ ਚੰਗਾ ਹੈ ਅਰ ਉੱਥੇ ਮੋਤੀ ਤੇ ਸੁਲੇਮਾਨੀ ਪੱਥਰ ਵੀ ਹਨ 13 ਦੂਜੀ ਨਦੀ ਦਾ ਨਾਉਂ ਗੀਹੋਨ ਹੈ ਜਿਹੜੀ ਸਾਰੇ ਕੂਸ਼ ਦੇਸ਼ ਨੂੰ ਘੇਰਦੀ ਹੈ 14 ਤੀਜੀ ਨਦੀ ਦਾ ਨਾਉਂ ਹਿੱਦਕਲ ਹੈ ਜਿਹੜੀ ਅੱਸ਼ੂਰ ਦੇ ਚੜ੍ਹਦੇ ਪਾਸੇ ਜਾਂਦੀ ਹੈ ਅਤੇ ਚੌਥੀ ਫਰਾਤ ਹੈ।। 15 ਯਹੋਵਾਹ ਪਰਮੇਸ਼ੁਰ ਨੇ ਉਸ ਆਦਮੀ ਨੂੰ ਲੈਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ 16 ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ 17 ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।। 18 ਫੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ 19 ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂਜੋ ਉਹ ਵੇਖੇ ਭਈ ਉਹ ਕਿਵੇਂ ਉਨ੍ਹਾਂ ਨੂੰ ਸੱਦੇਗਾ ਅਤੇ ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ ਸੋ ਉਹ ਦਾ ਨਾਉਂ ਹੋ ਗਿਆ 20 ਐਉਂ ਆਦਮੀ ਨੇ ਸਾਰੇ ਡੰਗਰਾਂ ਨੂੰ ਅਰ ਅਕਾਸ਼ ਦੇ ਪੰਛੀਆਂ ਨੂੰ ਅਰ ਜੰਗਲ ਦੇ ਸਾਰੇ ਜਾਨਵਰਾਂ ਨੂੰ ਨਾਉਂ ਦਿੱਤੇ ਪਰ ਆਦਮੀ ਲਈ ਅਜੇ ਕੋਈ ਸਹਾਇਕਣ ਉਹ ਦੇ ਵਰਗੀ ਨਾ ਮਿਲੀ।। 21 ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਗੂਹੜੀ ਨੀਂਦ ਭੇਜੀ ਸੋ ਉਹ ਸੌਂ ਗਿਆ ਅਤੇ ਉਸ ਨੇ ਉਹ ਦੀਆਂ ਪਸਲੀਆਂ ਵਿੱਚੋਂ ਇੱਕ ਕੱਢ ਲਈ ਅਤੇ ਉਹ ਦੀ ਥਾਂ ਮਾਸ ਭਰ ਦਿੱਤਾ 22 ਤਾਂ ਯਹੋਵਾਹ ਪਰਮੇਸ਼ੁਰ ਨੇ ਉਸ ਪਸਲੀ ਤੋਂ ਜਿਹੜੀ ਉਸ ਨੇ ਆਦਮੀ ਵਿੱਚੋਂ ਕੱਢੀ ਇੱਕ ਨਾਰੀ ਬਣਾਈ ਅਤੇ ਉਸ ਨੂੰ ਆਦਮੀ ਕੋਲ ਲੈ ਆਇਆ 23 ਤਾਂ ਆਦਮੀ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਆਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ 24 ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ 25 ਅਤੇ ਮਰਦ ਅਰ ਉਹ ਦੀ ਤੀਵੀਂ ਦੋਵੇਂ ਨੰਗੇ ਸਨ ਪਰ ਸੰਗਦੇ ਨਹੀਂ ਸਨ ।
1. ਸੋ ਅਕਾਸ਼ ਤੇ ਧਰਤੀ ਤੇ ਉਨ੍ਹਾਂ ਦੀ ਸਾਰੀ ਵੱਸੋਂ ਸੰਪੂਰਨ ਕੀਤੀ ਗਈ 2. ਅਤੇ ਪਰਮੇਸ਼ੁਰ ਨੇ ਸੱਤਵੇਂ ਦਿਨ ਆਪਣੇ ਕਾਰਜ ਨੂੰ ਜਿਹੜਾ ਉਸ ਨੇ ਬਣਾਇਆ ਸੀ ਸੰਪੂਰਨ ਕੀਤਾ ਅਤੇ ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸ ਨੇ ਬਣਾਇਆ ਸੀ ਵੇਹਲਾ ਹੋ ਗਿਆ 3. ਤਾਂ ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਹ ਨੂੰ ਏਸ ਲਈ ਪਵਿੱਤ੍ਰ ਠਹਿਰਾਇਆ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਪਰਮੇਸ਼ੁਰ ਨੇ ਉਤਪਤ ਕਰਕੇ ਬਣਾਇਆ ਸੀ ਉਹ ਵੇਹਲਾ ਹੋ ਗਿਆ।। 4. ਇਹ ਅਕਾਸ਼ ਅਤੇ ਧਰਤੀ ਦੀ ਪਦਾਇਸ਼ ਦਾ ਅਰੰਭ ਹੈ ਜਦ ਓਹ ਉਤਪੰਨ ਹੋਏ ਜਿਸ ਦਿਨ ਯਹੋਵਾਹ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ 5. ਖੇਤ ਦਾ ਕੋਈ ਬੂਟਾ ਅਜੇ ਧਰਤੀ ਉੱਤੇ ਨਹੀਂ ਸੀ ਨਾ ਖੇਤ ਦਾ ਕੋਈ ਸਾਗ ਪੱਤ ਅਜੇ ਉੱਪਜਿਆ ਸੀ ਕਿਉਂ ਜੋ ਯਹੋਵਾਹ ਪਰਮੇਸ਼ੁਰ ਨੇ ਧਰਤੀ ਉੱਤੇ ਮੀਂਹ ਨਹੀਂ ਵਰਹਾਇਆ ਸੀ ਨਾ ਜਮੀਨ ਦੇ ਵਾਹੁਣ ਲਈ ਕੋਈ ਆਦਮੀ ਸੀ 6. ਪਰ ਧੁੰਦ ਧਰਤੀਓਂ ਉੱਠਕੇ ਸਾਰੀ ਜ਼ਮੀਨ ਨੂੰ ਸਿੰਜਦੀ ਸੀ 7. ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰੱਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ ਹੋ ਗਿਆ 8. ਤਾਂ ਯਹੋਵਾਹ ਪਰਮੇਸ਼ੁਰ ਨੇ ਇੱਕ ਬਾਗ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉੱਥੇ ਉਸ ਨੇ ਉਸ ਆਦਮੀ ਨੂੰ ਜਿਹ ਨੂੰ ਉਸ ਨੇ ਰਚਿਆ ਸੀ ਰੱਖਿਆ 9. ਅਤੇ ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਤੋਂ ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰ, ਖਾਣ ਵਿੱਚ ਚੰਗਾ ਸੀ ਅਤੇ ਬਾਗ ਦੇ ਵਿਚਕਾਰ ਜੀਵਣ ਦਾ ਬਿਰਛ ਤੇ ਭਲੇ ਬੁਰੇ ਦੀ ਸਿਆਣ ਦਾ ਬਿਰਫ ਵੀ ਉਗਾਇਆ 10. ਅਤੇ ਇੱਕ ਦਰਿਆ ਉਸ ਬਾਗ ਨੂੰ ਸਿੰਜਣ ਲਈ ਅਦਨ ਤੋਂ ਨਿੱਕਲਿਆ ਅਤੇ ਉੱਥੋਂ ਵੰਡਿਆ ਗਿਆ ਅਰ ਚਾਰ ਹਿੱਸੇ ਹੋ ਗਿਆ 11. ਇੱਕ ਦਾ ਨਾਉਂ ਪੀਸੋਨ ਹੈ ਜਿਹੜਾ ਸਾਰੇ ਹਵੀਲਾਹ ਦੇਸ ਨੂੰ ਘੇਰਦਾ ਹੈ ਜਿੱਥੇ ਸੋਨਾ ਹੈ 12. ਅਰ ਉਸ ਦੇਸ ਦਾ ਸੋਨਾ ਚੰਗਾ ਹੈ ਅਰ ਉੱਥੇ ਮੋਤੀ ਤੇ ਸੁਲੇਮਾਨੀ ਪੱਥਰ ਵੀ ਹਨ 13. ਦੂਜੀ ਨਦੀ ਦਾ ਨਾਉਂ ਗੀਹੋਨ ਹੈ ਜਿਹੜੀ ਸਾਰੇ ਕੂਸ਼ ਦੇਸ਼ ਨੂੰ ਘੇਰਦੀ ਹੈ 14. ਤੀਜੀ ਨਦੀ ਦਾ ਨਾਉਂ ਹਿੱਦਕਲ ਹੈ ਜਿਹੜੀ ਅੱਸ਼ੂਰ ਦੇ ਚੜ੍ਹਦੇ ਪਾਸੇ ਜਾਂਦੀ ਹੈ ਅਤੇ ਚੌਥੀ ਫਰਾਤ ਹੈ।। 15. ਯਹੋਵਾਹ ਪਰਮੇਸ਼ੁਰ ਨੇ ਉਸ ਆਦਮੀ ਨੂੰ ਲੈਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ 16. ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ 17. ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।। 18. ਫੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ 19. ਯਹੋਵਾਹ ਪਰਮੇਸ਼ੁਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂਜੋ ਉਹ ਵੇਖੇ ਭਈ ਉਹ ਕਿਵੇਂ ਉਨ੍ਹਾਂ ਨੂੰ ਸੱਦੇਗਾ ਅਤੇ ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ ਸੋ ਉਹ ਦਾ ਨਾਉਂ ਹੋ ਗਿਆ 20. ਐਉਂ ਆਦਮੀ ਨੇ ਸਾਰੇ ਡੰਗਰਾਂ ਨੂੰ ਅਰ ਅਕਾਸ਼ ਦੇ ਪੰਛੀਆਂ ਨੂੰ ਅਰ ਜੰਗਲ ਦੇ ਸਾਰੇ ਜਾਨਵਰਾਂ ਨੂੰ ਨਾਉਂ ਦਿੱਤੇ ਪਰ ਆਦਮੀ ਲਈ ਅਜੇ ਕੋਈ ਸਹਾਇਕਣ ਉਹ ਦੇ ਵਰਗੀ ਨਾ ਮਿਲੀ।। 21. ਤਾਂ ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਗੂਹੜੀ ਨੀਂਦ ਭੇਜੀ ਸੋ ਉਹ ਸੌਂ ਗਿਆ ਅਤੇ ਉਸ ਨੇ ਉਹ ਦੀਆਂ ਪਸਲੀਆਂ ਵਿੱਚੋਂ ਇੱਕ ਕੱਢ ਲਈ ਅਤੇ ਉਹ ਦੀ ਥਾਂ ਮਾਸ ਭਰ ਦਿੱਤਾ 22. ਤਾਂ ਯਹੋਵਾਹ ਪਰਮੇਸ਼ੁਰ ਨੇ ਉਸ ਪਸਲੀ ਤੋਂ ਜਿਹੜੀ ਉਸ ਨੇ ਆਦਮੀ ਵਿੱਚੋਂ ਕੱਢੀ ਇੱਕ ਨਾਰੀ ਬਣਾਈ ਅਤੇ ਉਸ ਨੂੰ ਆਦਮੀ ਕੋਲ ਲੈ ਆਇਆ 23. ਤਾਂ ਆਦਮੀ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਆਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ 24. ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ 25. ਅਤੇ ਮਰਦ ਅਰ ਉਹ ਦੀ ਤੀਵੀਂ ਦੋਵੇਂ ਨੰਗੇ ਸਨ ਪਰ ਸੰਗਦੇ ਨਹੀਂ ਸਨ ।
  • ਪੈਦਾਇਸ਼ ਅਧਿਆਇ 1  
  • ਪੈਦਾਇਸ਼ ਅਧਿਆਇ 2  
  • ਪੈਦਾਇਸ਼ ਅਧਿਆਇ 3  
  • ਪੈਦਾਇਸ਼ ਅਧਿਆਇ 4  
  • ਪੈਦਾਇਸ਼ ਅਧਿਆਇ 5  
  • ਪੈਦਾਇਸ਼ ਅਧਿਆਇ 6  
  • ਪੈਦਾਇਸ਼ ਅਧਿਆਇ 7  
  • ਪੈਦਾਇਸ਼ ਅਧਿਆਇ 8  
  • ਪੈਦਾਇਸ਼ ਅਧਿਆਇ 9  
  • ਪੈਦਾਇਸ਼ ਅਧਿਆਇ 10  
  • ਪੈਦਾਇਸ਼ ਅਧਿਆਇ 11  
  • ਪੈਦਾਇਸ਼ ਅਧਿਆਇ 12  
  • ਪੈਦਾਇਸ਼ ਅਧਿਆਇ 13  
  • ਪੈਦਾਇਸ਼ ਅਧਿਆਇ 14  
  • ਪੈਦਾਇਸ਼ ਅਧਿਆਇ 15  
  • ਪੈਦਾਇਸ਼ ਅਧਿਆਇ 16  
  • ਪੈਦਾਇਸ਼ ਅਧਿਆਇ 17  
  • ਪੈਦਾਇਸ਼ ਅਧਿਆਇ 18  
  • ਪੈਦਾਇਸ਼ ਅਧਿਆਇ 19  
  • ਪੈਦਾਇਸ਼ ਅਧਿਆਇ 20  
  • ਪੈਦਾਇਸ਼ ਅਧਿਆਇ 21  
  • ਪੈਦਾਇਸ਼ ਅਧਿਆਇ 22  
  • ਪੈਦਾਇਸ਼ ਅਧਿਆਇ 23  
  • ਪੈਦਾਇਸ਼ ਅਧਿਆਇ 24  
  • ਪੈਦਾਇਸ਼ ਅਧਿਆਇ 25  
  • ਪੈਦਾਇਸ਼ ਅਧਿਆਇ 26  
  • ਪੈਦਾਇਸ਼ ਅਧਿਆਇ 27  
  • ਪੈਦਾਇਸ਼ ਅਧਿਆਇ 28  
  • ਪੈਦਾਇਸ਼ ਅਧਿਆਇ 29  
  • ਪੈਦਾਇਸ਼ ਅਧਿਆਇ 30  
  • ਪੈਦਾਇਸ਼ ਅਧਿਆਇ 31  
  • ਪੈਦਾਇਸ਼ ਅਧਿਆਇ 32  
  • ਪੈਦਾਇਸ਼ ਅਧਿਆਇ 33  
  • ਪੈਦਾਇਸ਼ ਅਧਿਆਇ 34  
  • ਪੈਦਾਇਸ਼ ਅਧਿਆਇ 35  
  • ਪੈਦਾਇਸ਼ ਅਧਿਆਇ 36  
  • ਪੈਦਾਇਸ਼ ਅਧਿਆਇ 37  
  • ਪੈਦਾਇਸ਼ ਅਧਿਆਇ 38  
  • ਪੈਦਾਇਸ਼ ਅਧਿਆਇ 39  
  • ਪੈਦਾਇਸ਼ ਅਧਿਆਇ 40  
  • ਪੈਦਾਇਸ਼ ਅਧਿਆਇ 41  
  • ਪੈਦਾਇਸ਼ ਅਧਿਆਇ 42  
  • ਪੈਦਾਇਸ਼ ਅਧਿਆਇ 43  
  • ਪੈਦਾਇਸ਼ ਅਧਿਆਇ 44  
  • ਪੈਦਾਇਸ਼ ਅਧਿਆਇ 45  
  • ਪੈਦਾਇਸ਼ ਅਧਿਆਇ 46  
  • ਪੈਦਾਇਸ਼ ਅਧਿਆਇ 47  
  • ਪੈਦਾਇਸ਼ ਅਧਿਆਇ 48  
  • ਪੈਦਾਇਸ਼ ਅਧਿਆਇ 49  
  • ਪੈਦਾਇਸ਼ ਅਧਿਆਇ 50  
×

Alert

×

Punjabi Letters Keypad References