ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਏਸ ਦੇ ਪਿੱਛੋਂ ਮੂਸਾ ਅਤੇ ਹਾਰੂਨ ਨੇ ਜਾਕੇ ਫ਼ਿਰਊਨ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਉਜਾੜ ਵਿੱਚ ਮੇਰਾ ਪਰਬ ਮਨਾਵੇ
2. ਪਰ ਫ਼ਿਰਊਨ ਨੇ ਆਖਿਆ, ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾ ਕਿ ਇਸਰਾਏਲ ਨੂੰ ਜਾਣ ਦਿਆਂ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਉੱਕਾ ਹੀ ਨਹੀਂ ਜਾਣ ਦੇਵਾਂਗਾ
3. ਫੇਰ ਉਨ੍ਹਾਂ ਆਖਿਆ, ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ। ਸਾਨੂੰ ਤਿੰਨਾਂ ਦਿਨਾਂ ਦਾ ਪੈਡਾਂ ਉਜਾੜ ਵਿੱਚ ਜਾਣ ਦੇਹ ਤਾਂ ਜੋ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਬਲੀਆਂ ਚੜ੍ਹਾਈਏ ਕਿਤੇ ਅਜੇਹਾ ਨਾ ਹੋਵੇ ਭਈ ਉਹ ਸਾਡੇ ਉੱਤੇ ਮਰੀ ਯਾ ਤਲਵਾਰ ਨਾਲ ਚੜ੍ਹਾਈ ਕਰੇ
4. ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਆਖਿਆ, ਹੇ ਮੂਸਾ,ਅਤੇ ਹੇ ਹਾਰੂਨ, ਤੁਸੀਂ ਕਿਉਂ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਦੇ ਕੰਮ ਛੁਡਾਉਂਦੇ ਹੋ? ਆਪਣੀ ਬੇਗਾਰ ਤੇ ਜਾਓ
5. ਨਾਲੇ ਫ਼ਿਰਊਨ ਨੇ ਆਖਿਆ, ਵੇਖੋ ਹੁਣ ਉਸ ਧਰਤੀ ਦੇ ਲੋਕ ਬਹੁਤ ਹਨ ਪਰ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਬੇਗਾਰ ਤੋਂ ਵਿਸਰਾਮ ਕਰਾਉਂਦੇ ਹੋ
6. ਉਪਰੰਤ ਉਸੇ ਦਿਨ ਫ਼ਿਰਊਨ ਨੇ ਲੋਕਾਂ ਤੋਂ ਬੇਗਾਰ ਕਰਾਉਣ ਵਾਲਿਆਂ ਅਤੇ ਉਨ੍ਹਾਂ ਦੇ ਕਰੋੜਿਆਂ ਨੂੰ ਏਹ ਹੁਕਮ ਦਿੱਤਾ
7. ਭਈ ਤੁਸੀਂ ਲੋਕਾਂ ਨੂੰ ਅੱਗੇ ਵਾਂਙੁ ਇੱਟਾਂ ਬਣਾਉਣ ਲਈ ਤੂੜੀ ਨਾ ਦਿਓ। ਓਹ ਆਪਣੇ ਲਈ ਆਪ ਜਾਕੇ ਤੂੜੀ ਇਕੱਠੀ ਕਰਨ
8. ਅਰ ਤੁਸੀਂ ਉੱਨੀਆਂ ਹੀ ਇੱਟਾਂ ਜਿੰਨੀਆਂ ਓਹ ਅੱਗੇ ਬਣਾਉਂਦੇ ਸਨ ਉਨ੍ਹਾਂ ਤੋਂ ਬਣਵਾਓ। ਤੁਸੀਂ ਉਨ੍ਹਾਂ ਵਿੱਚੋਂ ਕੁਝ ਨਾ ਘਟਾਓ ਕਿਉਂ ਜੋ ਓਹ ਵੇਹਲੇ ਰਹਿੰਦੇ ਹਨ ਏਸੇ ਲਈ ਓਹ ਏਹ ਦੁਹਾਈ ਦਿੰਦੇ ਹਨ ਭਈ ਅਸੀਂ ਜਾਕੇ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ
9. ਉਹ ਟਹਿਲ ਉਨ੍ਹਾਂ ਮਨੁੱਖਾਂ ਉੱਤੇ ਹੋਰ ਭਾਰੀ ਕੀਤੀ ਜਾਵੇ ਤਾਂ ਜੋ ਓਹ ਕੰਮ ਵਿੱਚ ਲੱਗੇ ਰਹਿਣ ਅਤੇ ਝੂਠੀਆਂ ਗੱਲਾਂ ਉੱਤੇ ਧਿਆਨ ਨਾ ਦੇਣ।।
10. ਤਾਂ ਲੋਕਾਂ ਤੋਂ ਬੇਗਾਰ ਕਰਾਉਣ ਵਾਲਿਆਂ ਅਰ ਉਨ੍ਹਾਂ ਦੇ ਕਰੋੜਿਆਂ ਨੇ ਬਾਹਰ ਜਾਕੇ ਲੋਕਾਂ ਨੂੰ ਆਖਿਆ ਕਿ ਫ਼ਿਰਊਨ ਐਉਂ ਫ਼ਰਮਾਉਂਦਾ ਹੈ ਕਿ ਮੈਂ ਤੁਹਾਨੂੰ ਤੂੜੀ ਨਹੀਂ ਦਿਆਂਗਾ
11. ਤੁਸੀਂ ਜਾਓ ਅਤੇ ਆਪਣੇ ਲਈ ਤੂੜੀ ਜਿੱਥੋਂ ਤੁਹਾਨੂੰ ਲੱਭੇ ਆਪ ਲਿਆਓ। ਤੁਹਾਡੀ ਟਹਿਲ ਤੋਂ ਕੁਝ ਵੀ ਨਹੀਂ ਘਟੇਗਾ
12. ਤਾਂ ਉਹ ਲੋਕ ਸਾਰੇ ਮਿਸਰ ਦੇਸ ਵਿੱਚ ਤੂੜੀ ਦੀ ਥਾਂ ਭੁੱਠਾ ਚੁਗਣ ਨੂੰ ਖਿੰਡ ਗਏ
13. ਅਤੇ ਬੇਗਾਰ ਕਰਾਉਣ ਵਾਲਿਆਂ ਨੇ ਤਗੀਦ ਕਰ ਕੇ ਆਖਿਆ, ਤੁਸੀਂ ਆਪਣਾ ਰੋਜ ਦਾ ਕੰਮ ਰੋਜ ਪੂਰਾ ਕਰੋ ਜਿਵੇਂ ਤੂੜੀ ਦੇ ਹੁੰਦਿਆਂ ਤੇ ਕਰਦੇ ਸਾਓ
14. ਤਾਂ ਇਸਰਾਏਲੀਆਂ ਦੇ ਮੇਹਟਾਂ ਨੇ ਜਿਨ੍ਹਾਂ ਨੂੰ ਫ਼ਿਰਊਨ ਦੇ ਬੇਗਾਰ ਕਰਾਉਣ ਵਾਲਿਆਂ ਨੇ ਉਨ੍ਹਾਂ ਉੱਤੇ ਮੁਕੱਰਰ ਕੀਤਾ ਹੋਇਆ ਸੀ ਮਾਰ ਖਾਧੀ। ਉਨ੍ਹਾਂ ਨੂੰ ਏਹ ਆਖਿਆ ਗਿਆ ਭਈ ਤੁਸਾਂ ਆਪਣਾ ਇੱਟਾਂ ਬਣਾਉਣ ਦਾ ਕੰਮ ਕੱਲ ਪਰਸੋਂ ਤੇ ਅੱਜ ਵੀ ਪੂਰਾ ਕਿਉਂ ਨਹੀਂ ਕੀਤਾ?।।
15. ਤਾਂ ਇਸਰਾਏਲੀਆਂ ਦੇ ਮੇਹਟ ਅੰਦਰ ਆਏ ਅਰ ਫ਼ਿਰਊਨ ਕੋਲ ਦੁਹਾਈ ਦਿੱਤੀ ਕਿ ਤੁਸਾਂ ਆਪਣੇ ਦਾਸਾਂ ਨਾਲ ਅਜਿਹਾ ਕਿਉਂ ਕੀਤਾ?
16. ਤੁਹਾਡੇ ਦਾਸਾਂ ਨੂੰ ਤੂੜੀ ਨਹੀਂ ਦਿੱਤੀ ਜਾਂਦੀ ਅਤੇ ਸਾਨੂੰ ਆਖਦੇ ਹਨ, ਇੱਟਾਂ ਬਣਾਓ! ਵੇਖੋ ਤੁਹਾਡੇ ਦਾਸਾਂ ਨੂੰ ਮਾਰ ਪੈਂਦੀ ਹੈ। ਦੋਸ਼ ਤੁਹਾਡੇ ਲੋਕਾਂ ਦਾ ਹੈ
17. ਉਸ ਆਖਿਆ, ਤੁਸੀਂ ਢਿੱਲੇ ਹੋ, ਢਿੱਲੇ! ਏਸੇ ਕਰਕੇ ਤੁਸੀਂ ਆਖੀ ਜਾਂਦੇ ਹੋ, ਸਾਨੂੰ ਜਾਣ ਦੇਹ ਤਾਂ ਜੋ ਅਸੀਂ ਯਹੋਵਾਹ ਲਈ ਬਲੀਆਂ ਚੜ੍ਹਾਈਏ
18. ਹੁਣ ਜਾਓ ਅਰ ਕੰਮ ਕਰੋ ਪਰ ਤੂੜੀ ਤੁਹਾਨੂੰ ਨਹੀਂ ਦਿੱਤੀ ਜਾਵੇਗੀ ਅਰ ਇੱਟਾਂ ਦਾ ਲੇਖਾ ਪੂਰਾ ਕਰਨਾ ਪਾਊਗਾ
19. ਤਾਂ ਇਸਰਾਏਲੀਆਂ ਦੇ ਮੇਹਟਾਂ ਨੇ ਵੇਖ ਲਿਆ ਭਈ ਅਸੀਂ ਬੁਰੇ ਹਾਲ ਵਿੱਚ ਹਾਂ ਜਦ ਆਖਿਆ ਜਾਂਦਾ ਹੈ, ਤੁਸੀਂ ਆਪਣੇ ਰੋਜ ਦੇ ਇੱਟਾਂ ਦੇ ਕੰਮ ਵਿੱਚੋਂ ਕੁਝ ਨਾ ਘਟਾਓ
20. ਜਦ ਓਹ ਫ਼ਿਰਊਨ ਕੋਲੋਂ ਬਾਹਰ ਨਿਕੱਲੇ ਤਾਂ ਓਹ ਮੂਸਾ ਅਤੇ ਹਾਰੂਨ ਨੂੰ ਜਿਹੜੇ ਉਨ੍ਹਾਂ ਦੇ ਮਿਲਨ ਨੂੰ ਰਾਹ ਵਿੱਚ ਖੜੇ ਸਨ ਟੱਕਰੇ
21. ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਆਖਿਆ, ਯਹੋਵਾਹ ਤੁਹਾਨੂੰ ਵੇਖੇ ਤੇ ਨਿਆਉਂ ਕਰੇ ਕਿਉਂ ਜੋ ਤੁਸਾਂ ਸਾਡੀ ਬਾਸ਼ਨਾ ਫ਼ਿਰਊਨ ਦੇ ਅੱਗੇ ਅਤੇ ਉਸ ਦੇ ਟਹਿਲੂਆਂ ਦੇ ਅੱਗੇ ਗੰਦੀ ਬਣਾ ਦਿੱਤੀ ਹੈ ਅਰ ਸਾਨੂੰ ਜਾਨੋਂ ਮਾਰਨ ਲਈ ਉਨ੍ਹਾਂ ਦੇ ਹੱਥ ਵਿੱਚ ਤੇਗ ਦੇ ਦਿੱਤੀ ਹੈ
22. ਫੇਰ ਮੂਸਾ ਯਹੋਵਾਹ ਵੱਲ ਮੁੜਿਆ ਅਰ ਆਖਿਆ, ਹੇ ਪ੍ਰਭੁ ਤੈਂ ਕਿਉਂ ਏਸ ਪਰਜਾ ਉੱਤੇ ਬੁਰਿਆਈ ਆਉਣ ਦਿੱਤੀ ਅਰ ਤੈਂ ਮੈਨੂੰ ਕਿਉਂ ਘੱਲਿਆ?
23. ਕਿਉਂ ਕਿ ਜਿਸ ਵੇਲੇ ਤੋਂ ਮੈਂ ਤੇਰਾ ਨਾਮ ਲੈਕੇ ਫ਼ਿਰਊਨ ਨਾਲ ਗੱਲਾਂ ਕਰਨ ਲਈ ਆਇਆ ਤਦ ਤੋਂ ਹੀ ਉਸ ਨੇ ਏਸ ਪਰਜਾ ਨਾਲ ਬੁਰਿਆਈ ਕੀਤੀ ਅਤੇ ਤੈਂ ਵੀ ਆਪਣੀ ਪਰਜਾ ਨੂੰ ਛੁਟਕਾਰਾ ਨਾ ਦਿੱਤਾ ।।

Notes

No Verse Added

Total 40 ਅਧਿਆਇ, Selected ਅਧਿਆਇ 5 / 40
ਖ਼ਰੋਜ 5
1 ਏਸ ਦੇ ਪਿੱਛੋਂ ਮੂਸਾ ਅਤੇ ਹਾਰੂਨ ਨੇ ਜਾਕੇ ਫ਼ਿਰਊਨ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਉਜਾੜ ਵਿੱਚ ਮੇਰਾ ਪਰਬ ਮਨਾਵੇ 2 ਪਰ ਫ਼ਿਰਊਨ ਨੇ ਆਖਿਆ, ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾ ਕਿ ਇਸਰਾਏਲ ਨੂੰ ਜਾਣ ਦਿਆਂ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਉੱਕਾ ਹੀ ਨਹੀਂ ਜਾਣ ਦੇਵਾਂਗਾ 3 ਫੇਰ ਉਨ੍ਹਾਂ ਆਖਿਆ, ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ। ਸਾਨੂੰ ਤਿੰਨਾਂ ਦਿਨਾਂ ਦਾ ਪੈਡਾਂ ਉਜਾੜ ਵਿੱਚ ਜਾਣ ਦੇਹ ਤਾਂ ਜੋ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਬਲੀਆਂ ਚੜ੍ਹਾਈਏ ਕਿਤੇ ਅਜੇਹਾ ਨਾ ਹੋਵੇ ਭਈ ਉਹ ਸਾਡੇ ਉੱਤੇ ਮਰੀ ਯਾ ਤਲਵਾਰ ਨਾਲ ਚੜ੍ਹਾਈ ਕਰੇ 4 ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਆਖਿਆ, ਹੇ ਮੂਸਾ,ਅਤੇ ਹੇ ਹਾਰੂਨ, ਤੁਸੀਂ ਕਿਉਂ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਦੇ ਕੰਮ ਛੁਡਾਉਂਦੇ ਹੋ? ਆਪਣੀ ਬੇਗਾਰ ਤੇ ਜਾਓ 5 ਨਾਲੇ ਫ਼ਿਰਊਨ ਨੇ ਆਖਿਆ, ਵੇਖੋ ਹੁਣ ਉਸ ਧਰਤੀ ਦੇ ਲੋਕ ਬਹੁਤ ਹਨ ਪਰ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਬੇਗਾਰ ਤੋਂ ਵਿਸਰਾਮ ਕਰਾਉਂਦੇ ਹੋ 6 ਉਪਰੰਤ ਉਸੇ ਦਿਨ ਫ਼ਿਰਊਨ ਨੇ ਲੋਕਾਂ ਤੋਂ ਬੇਗਾਰ ਕਰਾਉਣ ਵਾਲਿਆਂ ਅਤੇ ਉਨ੍ਹਾਂ ਦੇ ਕਰੋੜਿਆਂ ਨੂੰ ਏਹ ਹੁਕਮ ਦਿੱਤਾ 7 ਭਈ ਤੁਸੀਂ ਲੋਕਾਂ ਨੂੰ ਅੱਗੇ ਵਾਂਙੁ ਇੱਟਾਂ ਬਣਾਉਣ ਲਈ ਤੂੜੀ ਨਾ ਦਿਓ। ਓਹ ਆਪਣੇ ਲਈ ਆਪ ਜਾਕੇ ਤੂੜੀ ਇਕੱਠੀ ਕਰਨ 8 ਅਰ ਤੁਸੀਂ ਉੱਨੀਆਂ ਹੀ ਇੱਟਾਂ ਜਿੰਨੀਆਂ ਓਹ ਅੱਗੇ ਬਣਾਉਂਦੇ ਸਨ ਉਨ੍ਹਾਂ ਤੋਂ ਬਣਵਾਓ। ਤੁਸੀਂ ਉਨ੍ਹਾਂ ਵਿੱਚੋਂ ਕੁਝ ਨਾ ਘਟਾਓ ਕਿਉਂ ਜੋ ਓਹ ਵੇਹਲੇ ਰਹਿੰਦੇ ਹਨ ਏਸੇ ਲਈ ਓਹ ਏਹ ਦੁਹਾਈ ਦਿੰਦੇ ਹਨ ਭਈ ਅਸੀਂ ਜਾਕੇ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ 9 ਉਹ ਟਹਿਲ ਉਨ੍ਹਾਂ ਮਨੁੱਖਾਂ ਉੱਤੇ ਹੋਰ ਭਾਰੀ ਕੀਤੀ ਜਾਵੇ ਤਾਂ ਜੋ ਓਹ ਕੰਮ ਵਿੱਚ ਲੱਗੇ ਰਹਿਣ ਅਤੇ ਝੂਠੀਆਂ ਗੱਲਾਂ ਉੱਤੇ ਧਿਆਨ ਨਾ ਦੇਣ।। 10 ਤਾਂ ਲੋਕਾਂ ਤੋਂ ਬੇਗਾਰ ਕਰਾਉਣ ਵਾਲਿਆਂ ਅਰ ਉਨ੍ਹਾਂ ਦੇ ਕਰੋੜਿਆਂ ਨੇ ਬਾਹਰ ਜਾਕੇ ਲੋਕਾਂ ਨੂੰ ਆਖਿਆ ਕਿ ਫ਼ਿਰਊਨ ਐਉਂ ਫ਼ਰਮਾਉਂਦਾ ਹੈ ਕਿ ਮੈਂ ਤੁਹਾਨੂੰ ਤੂੜੀ ਨਹੀਂ ਦਿਆਂਗਾ 11 ਤੁਸੀਂ ਜਾਓ ਅਤੇ ਆਪਣੇ ਲਈ ਤੂੜੀ ਜਿੱਥੋਂ ਤੁਹਾਨੂੰ ਲੱਭੇ ਆਪ ਲਿਆਓ। ਤੁਹਾਡੀ ਟਹਿਲ ਤੋਂ ਕੁਝ ਵੀ ਨਹੀਂ ਘਟੇਗਾ 12 ਤਾਂ ਉਹ ਲੋਕ ਸਾਰੇ ਮਿਸਰ ਦੇਸ ਵਿੱਚ ਤੂੜੀ ਦੀ ਥਾਂ ਭੁੱਠਾ ਚੁਗਣ ਨੂੰ ਖਿੰਡ ਗਏ 13 ਅਤੇ ਬੇਗਾਰ ਕਰਾਉਣ ਵਾਲਿਆਂ ਨੇ ਤਗੀਦ ਕਰ ਕੇ ਆਖਿਆ, ਤੁਸੀਂ ਆਪਣਾ ਰੋਜ ਦਾ ਕੰਮ ਰੋਜ ਪੂਰਾ ਕਰੋ ਜਿਵੇਂ ਤੂੜੀ ਦੇ ਹੁੰਦਿਆਂ ਤੇ ਕਰਦੇ ਸਾਓ 14 ਤਾਂ ਇਸਰਾਏਲੀਆਂ ਦੇ ਮੇਹਟਾਂ ਨੇ ਜਿਨ੍ਹਾਂ ਨੂੰ ਫ਼ਿਰਊਨ ਦੇ ਬੇਗਾਰ ਕਰਾਉਣ ਵਾਲਿਆਂ ਨੇ ਉਨ੍ਹਾਂ ਉੱਤੇ ਮੁਕੱਰਰ ਕੀਤਾ ਹੋਇਆ ਸੀ ਮਾਰ ਖਾਧੀ। ਉਨ੍ਹਾਂ ਨੂੰ ਏਹ ਆਖਿਆ ਗਿਆ ਭਈ ਤੁਸਾਂ ਆਪਣਾ ਇੱਟਾਂ ਬਣਾਉਣ ਦਾ ਕੰਮ ਕੱਲ ਪਰਸੋਂ ਤੇ ਅੱਜ ਵੀ ਪੂਰਾ ਕਿਉਂ ਨਹੀਂ ਕੀਤਾ?।। 15 ਤਾਂ ਇਸਰਾਏਲੀਆਂ ਦੇ ਮੇਹਟ ਅੰਦਰ ਆਏ ਅਰ ਫ਼ਿਰਊਨ ਕੋਲ ਦੁਹਾਈ ਦਿੱਤੀ ਕਿ ਤੁਸਾਂ ਆਪਣੇ ਦਾਸਾਂ ਨਾਲ ਅਜਿਹਾ ਕਿਉਂ ਕੀਤਾ? 16 ਤੁਹਾਡੇ ਦਾਸਾਂ ਨੂੰ ਤੂੜੀ ਨਹੀਂ ਦਿੱਤੀ ਜਾਂਦੀ ਅਤੇ ਸਾਨੂੰ ਆਖਦੇ ਹਨ, ਇੱਟਾਂ ਬਣਾਓ! ਵੇਖੋ ਤੁਹਾਡੇ ਦਾਸਾਂ ਨੂੰ ਮਾਰ ਪੈਂਦੀ ਹੈ। ਦੋਸ਼ ਤੁਹਾਡੇ ਲੋਕਾਂ ਦਾ ਹੈ 17 ਉਸ ਆਖਿਆ, ਤੁਸੀਂ ਢਿੱਲੇ ਹੋ, ਢਿੱਲੇ! ਏਸੇ ਕਰਕੇ ਤੁਸੀਂ ਆਖੀ ਜਾਂਦੇ ਹੋ, ਸਾਨੂੰ ਜਾਣ ਦੇਹ ਤਾਂ ਜੋ ਅਸੀਂ ਯਹੋਵਾਹ ਲਈ ਬਲੀਆਂ ਚੜ੍ਹਾਈਏ 18 ਹੁਣ ਜਾਓ ਅਰ ਕੰਮ ਕਰੋ ਪਰ ਤੂੜੀ ਤੁਹਾਨੂੰ ਨਹੀਂ ਦਿੱਤੀ ਜਾਵੇਗੀ ਅਰ ਇੱਟਾਂ ਦਾ ਲੇਖਾ ਪੂਰਾ ਕਰਨਾ ਪਾਊਗਾ 19 ਤਾਂ ਇਸਰਾਏਲੀਆਂ ਦੇ ਮੇਹਟਾਂ ਨੇ ਵੇਖ ਲਿਆ ਭਈ ਅਸੀਂ ਬੁਰੇ ਹਾਲ ਵਿੱਚ ਹਾਂ ਜਦ ਆਖਿਆ ਜਾਂਦਾ ਹੈ, ਤੁਸੀਂ ਆਪਣੇ ਰੋਜ ਦੇ ਇੱਟਾਂ ਦੇ ਕੰਮ ਵਿੱਚੋਂ ਕੁਝ ਨਾ ਘਟਾਓ 20 ਜਦ ਓਹ ਫ਼ਿਰਊਨ ਕੋਲੋਂ ਬਾਹਰ ਨਿਕੱਲੇ ਤਾਂ ਓਹ ਮੂਸਾ ਅਤੇ ਹਾਰੂਨ ਨੂੰ ਜਿਹੜੇ ਉਨ੍ਹਾਂ ਦੇ ਮਿਲਨ ਨੂੰ ਰਾਹ ਵਿੱਚ ਖੜੇ ਸਨ ਟੱਕਰੇ 21 ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਆਖਿਆ, ਯਹੋਵਾਹ ਤੁਹਾਨੂੰ ਵੇਖੇ ਤੇ ਨਿਆਉਂ ਕਰੇ ਕਿਉਂ ਜੋ ਤੁਸਾਂ ਸਾਡੀ ਬਾਸ਼ਨਾ ਫ਼ਿਰਊਨ ਦੇ ਅੱਗੇ ਅਤੇ ਉਸ ਦੇ ਟਹਿਲੂਆਂ ਦੇ ਅੱਗੇ ਗੰਦੀ ਬਣਾ ਦਿੱਤੀ ਹੈ ਅਰ ਸਾਨੂੰ ਜਾਨੋਂ ਮਾਰਨ ਲਈ ਉਨ੍ਹਾਂ ਦੇ ਹੱਥ ਵਿੱਚ ਤੇਗ ਦੇ ਦਿੱਤੀ ਹੈ 22 ਫੇਰ ਮੂਸਾ ਯਹੋਵਾਹ ਵੱਲ ਮੁੜਿਆ ਅਰ ਆਖਿਆ, ਹੇ ਪ੍ਰਭੁ ਤੈਂ ਕਿਉਂ ਏਸ ਪਰਜਾ ਉੱਤੇ ਬੁਰਿਆਈ ਆਉਣ ਦਿੱਤੀ ਅਰ ਤੈਂ ਮੈਨੂੰ ਕਿਉਂ ਘੱਲਿਆ? 23 ਕਿਉਂ ਕਿ ਜਿਸ ਵੇਲੇ ਤੋਂ ਮੈਂ ਤੇਰਾ ਨਾਮ ਲੈਕੇ ਫ਼ਿਰਊਨ ਨਾਲ ਗੱਲਾਂ ਕਰਨ ਲਈ ਆਇਆ ਤਦ ਤੋਂ ਹੀ ਉਸ ਨੇ ਏਸ ਪਰਜਾ ਨਾਲ ਬੁਰਿਆਈ ਕੀਤੀ ਅਤੇ ਤੈਂ ਵੀ ਆਪਣੀ ਪਰਜਾ ਨੂੰ ਛੁਟਕਾਰਾ ਨਾ ਦਿੱਤਾ ।।
Total 40 ਅਧਿਆਇ, Selected ਅਧਿਆਇ 5 / 40
Common Bible Languages
West Indian Languages
×

Alert

×

punjabi Letters Keypad References