ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਸਾਰਾਹ ਦੀ ਉਮਰ ਇੱਕ ਸੌ ਸਤਾਈਆਂ ਵਰਿਹਾਂ ਦੀ ਹੋਈ
2. ਏਹ ਸਾਰਾਹ ਦੀ ਉਮਰ ਦੇ ਵਰਹੇ ਸਨ ਤਾਂ ਸਾਰਾਹ ਕਿਰਯਤ ਅਰਬਾ ਅਰਥਾਤ ਹਬਰੋਨ ਵਿੱਚ ਮਰ ਗਈ ਜਿਹੜਾ ਕਨਾਨ ਦੇਸ ਵਿੱਚ ਹੈ ਅਤੇ ਅਬਰਾਹਾਮ ਸਾਰਾਹ ਦੀ ਮੁਕਾਣ ਦੇਣ ਲਈ ਅਰ ਰੋਣ ਲਈ ਆਇਆ
3. ਫੇਰ ਅਬਰਾਹਾਮ ਆਪਣੇ ਮੁਰਦੇ ਦੇ ਅੱਗਿਓਂ ਉੱਠਕੇ ਹੇਤ ਦੇ ਪੁੱਤ੍ਰਾਂ ਨੂੰ ਬੋਲਿਆ
4. ਮੈਂ ਪਰਦੇਸੀ ਅਰ ਤੁਹਾਡੇ ਵਿੱਚ ਪਰਾਹੁਣਾ ਹਾਂ। ਤੁਸੀਂ ਆਪਣੇ ਵਿੱਚ ਇੱਕ ਕਬਰਿਸਤਾਨ ਮੇਰੀ ਮਿਲਖ ਕਰ ਦਿਓ ਤਾਂਜੋ ਮੈਂ ਆਪਣਾ ਮੁਰਦਾ ਆਪਣੇ ਅੱਗੋਂ ਦੱਬ ਦਿਆਂ
5. ਹੇਤ ਦੇ ਪੁੱਤ੍ਰਾਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ
6. ਪ੍ਰਭੁ ਜੀ ਸਾਡੀ ਸੁਣੋ। ਸਾਡੇ ਵਿੱਚ ਤੁਸੀਂ ਪਰਮੇਸ਼ੁਰ ਦੇ ਸਜਾਦੇ ਹੋ। ਆਪਣੇ ਮੁਰਦੇ ਨੂੰ ਸਾਡੀਆਂ ਕਬਰਾਂ ਵਿੱਚੋਂ ਸਭ ਤੋਂ ਚੰਗੀ ਕਬਰ ਵਿੱਚ ਦੱਬ ਦਿਓ। ਤੁਹਾਡੇ ਮੁਰਦੇ ਨੂੰ ਦੱਬਣ ਲਈ ਸਾਡੇ ਵਿੱਚੋਂ ਕੋਈ ਵੀ ਆਪਣੀ ਕਬਰ ਤੁਹਾਥੋਂ ਨਹੀਂ ਰੋਕੇਗਾ
7. ਤਾਂ ਅਬਾਰਾਹਮ ਉੱਠਿਆ ਅਰ ਉਹ ਉਸ ਦੇਸ ਦੇ ਲੋਕਾਂ ਅਰਥਾਤ ਹੇਤ ਦੇ ਪੁੱਤ੍ਰਾਂ ਅੱਗੇ ਝੁਕਿਆ
8. ਅਤੇ ਉਨ੍ਹਾਂ ਨੂੰ ਏਹ ਬੋਲਿਆ ਕਿ ਜੇ ਤੁਹਾਡੀ ਭਾਉਣੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਗੱਲ ਸੁਣੋ ਅਰ ਸੋਹਰ ਦੇ ਪੁੱਤ੍ਰ ਅਫਰੋਨ ਦੇ ਅੱਗੇ ਮੇਰੀ ਸਪਾਰਸ਼ ਕਰੋ
9. ਤਾਂਜੋ ਉਹ ਮੈਨੂੰ ਮਕਫੇਲਾਹ ਦੀ ਗੁਫਾ ਦੇਵੇ ਜਿਹੜੀ ਉਸ ਦੀ ਹੈ ਅਰ ਉਸ ਦੇ ਖੇਤ ਦੇ ਬੰਨੇ ਨਾਲ ਹੈ। ਉਹ ਉਸ ਦਾ ਪੂਰਾ ਮੁੱਲ ਤੁਹਾਡੇ ਸਨਮੁਖ ਲੈ ਲਵੇ ਤਾਂਜੋ ਉਹ ਕਬਰਿਸਤਾਨ ਮੇਰੀ ਮਿਲਖ ਹੋਵੇ
10. ਹੁਣ ਅਫਰੋਨ ਹੇਤ ਦੇ ਪੁੱਤ੍ਰਾਂ ਦੇ ਵਿਚਕਾਰ ਬੈਠਾ ਹੋਇਆ ਸੀ ਤਾਂ ਅਫਰੋਨ ਹਿੱਤੀ ਨੇ ਹੇਤ ਦੇ ਪੁੱਤ੍ਰਾਂ ਦੇ ਕੰਨੀਂ ਨਾਲੇ ਸਾਰਿਆਂ ਨਗਰ ਦੇ ਫਾਟਕ ਤੋਂ ਲੰਘਣ ਵਾਲਿਆਂ ਦੇ ਕੰਨੀਂ ਵੀ ਇਹ ਗੱਲ ਪਾਕੇ ਅਬਰਾਹਾਮ ਨੂੰ ਉੱਤਰ ਦਿੱਤਾ
11. ਨਹੀਂ ਮੇਰੇ ਪ੍ਰਭੂ ਜੀ ਮੇਰੀ ਸੁਣੋ। ਮੈਂ ਏਹ ਖੇਤ ਤੁਹਾਨੂੰ ਦਿੰਦਾ ਹਾਂ ਅਰ ਏਹ ਗੁਫਾ ਭੀ ਜਿਹੜੀ ਉਹ ਦੇ ਵਿੱਚ ਹੈ। ਮੈਂ ਆਪਣੀ ਕੌਮ ਦੇ ਪੁੱਤ੍ਰਾਂ ਦੇ ਸਾਹਮਣੇ ਤੁਹਾਨੂੰ ਦਿੰਦਾ ਹਾਂ। ਆਪਣੇ ਮੁਰਦੇ ਨੂੰ ਦੱਬ ਦਿਓ
12. ਫੇਰ ਅਬਰਾਹਾਮ ਉਸ ਦੇਸ ਦੇ ਲੋਕਾਂ ਦੇ ਸਨਮੁਖ ਝੁੱਕਿਆ
13. ਅਤੇ ਉਸ ਦੇਸ ਦੇ ਲੋਕਾਂ ਦੇ ਸੁਣਦੇ ਹੋਏ ਅਫਰੋਨ ਨੂੰ ਆਖਿਆ, ਜੇਕਰ ਤੂੰ ਇਸ ਵਿੱਚ ਮੇਰੀ ਸੁਣਦਾ ਹੈਂ ਤਾਂ ਮੈਂ ਉਸ ਖੇਤ ਲਈ ਚਾਂਦੀ ਦਿੰਦਾ ਹਾਂ। ਉਹ ਮੇਰੀ ਵੱਲੋਂ ਲੈ ਤਾਂਜੋ ਮੈਂ ਆਪਣੇ ਮੁਰਦੇ ਨੂੰ ਉੱਥੇ ਦੱਬਾਂ
14. ਅਫਰੋਨ ਨੇ ਏਹ ਆਖਕੇ ਅਬਰਾਹਾਮ ਨੂੰ ਉੱਤਰ ਦਿੱਤਾ
15. ਪ੍ਰਭੁ ਜੀ ਮੇਰੀ ਸੁਣੋ ਏਹ ਜ਼ਮੀਨ ਦਾ ਖੱਤਾ ਜਿਹੜਾ ਚਾਰ ਸੌ ਚਾਂਦੀ ਦੇ ਰੁਪਇਏ ਦਾ ਹੈ ਏਹ ਸਾਡੇ ਵਿੱਚ ਕੀ ਹੈ? ਆਪਣੇ ਮੁਰਦੇ ਨੂੰ ਦੱਬ ਦਿਓ
16. ਤਾਂ ਅਬਰਾਹਾਮ ਨੇ ਅਫਰੋਨ ਦੀ ਸੁਣੀ ਅਰ ਅਬਰਾਹਾਮ ਨੇ ਇਹ ਚਾਂਦੀ ਦਾ ਚਾਰ ਸੌ ਰੁਪਇਆ ਜੋ ਬਪਾਰੀਆਂ ਵਿੱਚ ਚਲਤ ਸੀ ਜਿਹੜਾ ਉਹ ਨੇ ਹਿੱਤੀਆਂ ਦੇ ਸੁਣਦੇ ਹੋਏ ਬੋਲਿਆ ਸੀ ਅਫਰੋਨ ਲਈ ਤੋਲ ਦਿੱਤਾ
17. ਐਉਂ ਮਕਫੇਲਾਹ ਵਾਲਾ ਅਫਰੋਨ ਦਾ ਖੇਤ ਜਿਹੜਾ ਮਮਰੇ ਦੇ ਸਾਹਮਣੇ ਹੈ ਅਤੇ ਖੇਤ ਦੇ ਵਿੱਚ ਦੀ ਗੁਫਾ ਅਰ ਸਾਰੇ ਬਿਰਛ ਜਿਹੜੇ ਖੇਤ ਵਿੱਚ ਸਨ ਅਤੇ ਉਸ ਖੇਤ ਦੇ ਬੰਨਿਆਂ ਦੇ ਉੱਤੇ ਸਨ
18. ਹਿੱਤੀਆਂ ਦੇ ਅਤੇ ਉਨ੍ਹਾਂ ਸਾਰਿਆਂ ਦੇ ਸਨਮੁਖ ਜਿਹੜੇ ਉਸ ਨਗਰ ਦੇ ਫਾਟਕ ਵਿੱਚੋਂ ਦੀ ਲੰਘਦੇ ਸਨ ਅਬਰਾਹਾਮ ਦੀ ਮਿਲਖ ਹੋ ਗਈ
19. ਏਸ ਦੇ ਮਗਰੋਂ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਮਕਫੇਲਾ ਦੇ ਖੇਤ ਦੀ ਗੁਫਾ ਵਿੱਚ ਜਿਹੜੀ ਮਮਰੇ ਦੇ ਸਾਹਮਣੇ ਹੈ ਅਰਥਾਤ ਕਨਾਨ ਦੇਸ ਦੇ ਹਬਰੋਨ ਵਿੱਚ ਦੱਬ ਦਿੱਤਾ
20. ਐਉਂ ਉਹ ਖੇਤ ਅਤੇ ਉਹ ਦੇ ਵਿਚਲੀ ਗੁਫਾ ਹੇਤ ਦੇ ਪੁੱਤ੍ਰਾਂ ਤੋਂ ਕਬਰਿਸਤਾਨ ਲਈ ਅਬਰਾਹਾਮ ਦੀ ਮਿਲਖ ਹੋ ਗਈ।।

Notes

No Verse Added

Total 50 ਅਧਿਆਇ, Selected ਅਧਿਆਇ 23 / 50
ਪੈਦਾਇਸ਼ - 23:8
1 ਸਾਰਾਹ ਦੀ ਉਮਰ ਇੱਕ ਸੌ ਸਤਾਈਆਂ ਵਰਿਹਾਂ ਦੀ ਹੋਈ 2 ਏਹ ਸਾਰਾਹ ਦੀ ਉਮਰ ਦੇ ਵਰਹੇ ਸਨ ਤਾਂ ਸਾਰਾਹ ਕਿਰਯਤ ਅਰਬਾ ਅਰਥਾਤ ਹਬਰੋਨ ਵਿੱਚ ਮਰ ਗਈ ਜਿਹੜਾ ਕਨਾਨ ਦੇਸ ਵਿੱਚ ਹੈ ਅਤੇ ਅਬਰਾਹਾਮ ਸਾਰਾਹ ਦੀ ਮੁਕਾਣ ਦੇਣ ਲਈ ਅਰ ਰੋਣ ਲਈ ਆਇਆ 3 ਫੇਰ ਅਬਰਾਹਾਮ ਆਪਣੇ ਮੁਰਦੇ ਦੇ ਅੱਗਿਓਂ ਉੱਠਕੇ ਹੇਤ ਦੇ ਪੁੱਤ੍ਰਾਂ ਨੂੰ ਬੋਲਿਆ 4 ਮੈਂ ਪਰਦੇਸੀ ਅਰ ਤੁਹਾਡੇ ਵਿੱਚ ਪਰਾਹੁਣਾ ਹਾਂ। ਤੁਸੀਂ ਆਪਣੇ ਵਿੱਚ ਇੱਕ ਕਬਰਿਸਤਾਨ ਮੇਰੀ ਮਿਲਖ ਕਰ ਦਿਓ ਤਾਂਜੋ ਮੈਂ ਆਪਣਾ ਮੁਰਦਾ ਆਪਣੇ ਅੱਗੋਂ ਦੱਬ ਦਿਆਂ 5 ਹੇਤ ਦੇ ਪੁੱਤ੍ਰਾਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ 6 ਪ੍ਰਭੁ ਜੀ ਸਾਡੀ ਸੁਣੋ। ਸਾਡੇ ਵਿੱਚ ਤੁਸੀਂ ਪਰਮੇਸ਼ੁਰ ਦੇ ਸਜਾਦੇ ਹੋ। ਆਪਣੇ ਮੁਰਦੇ ਨੂੰ ਸਾਡੀਆਂ ਕਬਰਾਂ ਵਿੱਚੋਂ ਸਭ ਤੋਂ ਚੰਗੀ ਕਬਰ ਵਿੱਚ ਦੱਬ ਦਿਓ। ਤੁਹਾਡੇ ਮੁਰਦੇ ਨੂੰ ਦੱਬਣ ਲਈ ਸਾਡੇ ਵਿੱਚੋਂ ਕੋਈ ਵੀ ਆਪਣੀ ਕਬਰ ਤੁਹਾਥੋਂ ਨਹੀਂ ਰੋਕੇਗਾ 7 ਤਾਂ ਅਬਾਰਾਹਮ ਉੱਠਿਆ ਅਰ ਉਹ ਉਸ ਦੇਸ ਦੇ ਲੋਕਾਂ ਅਰਥਾਤ ਹੇਤ ਦੇ ਪੁੱਤ੍ਰਾਂ ਅੱਗੇ ਝੁਕਿਆ 8 ਅਤੇ ਉਨ੍ਹਾਂ ਨੂੰ ਏਹ ਬੋਲਿਆ ਕਿ ਜੇ ਤੁਹਾਡੀ ਭਾਉਣੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਗੱਲ ਸੁਣੋ ਅਰ ਸੋਹਰ ਦੇ ਪੁੱਤ੍ਰ ਅਫਰੋਨ ਦੇ ਅੱਗੇ ਮੇਰੀ ਸਪਾਰਸ਼ ਕਰੋ 9 ਤਾਂਜੋ ਉਹ ਮੈਨੂੰ ਮਕਫੇਲਾਹ ਦੀ ਗੁਫਾ ਦੇਵੇ ਜਿਹੜੀ ਉਸ ਦੀ ਹੈ ਅਰ ਉਸ ਦੇ ਖੇਤ ਦੇ ਬੰਨੇ ਨਾਲ ਹੈ। ਉਹ ਉਸ ਦਾ ਪੂਰਾ ਮੁੱਲ ਤੁਹਾਡੇ ਸਨਮੁਖ ਲੈ ਲਵੇ ਤਾਂਜੋ ਉਹ ਕਬਰਿਸਤਾਨ ਮੇਰੀ ਮਿਲਖ ਹੋਵੇ 10 ਹੁਣ ਅਫਰੋਨ ਹੇਤ ਦੇ ਪੁੱਤ੍ਰਾਂ ਦੇ ਵਿਚਕਾਰ ਬੈਠਾ ਹੋਇਆ ਸੀ ਤਾਂ ਅਫਰੋਨ ਹਿੱਤੀ ਨੇ ਹੇਤ ਦੇ ਪੁੱਤ੍ਰਾਂ ਦੇ ਕੰਨੀਂ ਨਾਲੇ ਸਾਰਿਆਂ ਨਗਰ ਦੇ ਫਾਟਕ ਤੋਂ ਲੰਘਣ ਵਾਲਿਆਂ ਦੇ ਕੰਨੀਂ ਵੀ ਇਹ ਗੱਲ ਪਾਕੇ ਅਬਰਾਹਾਮ ਨੂੰ ਉੱਤਰ ਦਿੱਤਾ 11 ਨਹੀਂ ਮੇਰੇ ਪ੍ਰਭੂ ਜੀ ਮੇਰੀ ਸੁਣੋ। ਮੈਂ ਏਹ ਖੇਤ ਤੁਹਾਨੂੰ ਦਿੰਦਾ ਹਾਂ ਅਰ ਏਹ ਗੁਫਾ ਭੀ ਜਿਹੜੀ ਉਹ ਦੇ ਵਿੱਚ ਹੈ। ਮੈਂ ਆਪਣੀ ਕੌਮ ਦੇ ਪੁੱਤ੍ਰਾਂ ਦੇ ਸਾਹਮਣੇ ਤੁਹਾਨੂੰ ਦਿੰਦਾ ਹਾਂ। ਆਪਣੇ ਮੁਰਦੇ ਨੂੰ ਦੱਬ ਦਿਓ 12 ਫੇਰ ਅਬਰਾਹਾਮ ਉਸ ਦੇਸ ਦੇ ਲੋਕਾਂ ਦੇ ਸਨਮੁਖ ਝੁੱਕਿਆ 13 ਅਤੇ ਉਸ ਦੇਸ ਦੇ ਲੋਕਾਂ ਦੇ ਸੁਣਦੇ ਹੋਏ ਅਫਰੋਨ ਨੂੰ ਆਖਿਆ, ਜੇਕਰ ਤੂੰ ਇਸ ਵਿੱਚ ਮੇਰੀ ਸੁਣਦਾ ਹੈਂ ਤਾਂ ਮੈਂ ਉਸ ਖੇਤ ਲਈ ਚਾਂਦੀ ਦਿੰਦਾ ਹਾਂ। ਉਹ ਮੇਰੀ ਵੱਲੋਂ ਲੈ ਤਾਂਜੋ ਮੈਂ ਆਪਣੇ ਮੁਰਦੇ ਨੂੰ ਉੱਥੇ ਦੱਬਾਂ 14 ਅਫਰੋਨ ਨੇ ਏਹ ਆਖਕੇ ਅਬਰਾਹਾਮ ਨੂੰ ਉੱਤਰ ਦਿੱਤਾ 15 ਪ੍ਰਭੁ ਜੀ ਮੇਰੀ ਸੁਣੋ ਏਹ ਜ਼ਮੀਨ ਦਾ ਖੱਤਾ ਜਿਹੜਾ ਚਾਰ ਸੌ ਚਾਂਦੀ ਦੇ ਰੁਪਇਏ ਦਾ ਹੈ ਏਹ ਸਾਡੇ ਵਿੱਚ ਕੀ ਹੈ? ਆਪਣੇ ਮੁਰਦੇ ਨੂੰ ਦੱਬ ਦਿਓ 16 ਤਾਂ ਅਬਰਾਹਾਮ ਨੇ ਅਫਰੋਨ ਦੀ ਸੁਣੀ ਅਰ ਅਬਰਾਹਾਮ ਨੇ ਇਹ ਚਾਂਦੀ ਦਾ ਚਾਰ ਸੌ ਰੁਪਇਆ ਜੋ ਬਪਾਰੀਆਂ ਵਿੱਚ ਚਲਤ ਸੀ ਜਿਹੜਾ ਉਹ ਨੇ ਹਿੱਤੀਆਂ ਦੇ ਸੁਣਦੇ ਹੋਏ ਬੋਲਿਆ ਸੀ ਅਫਰੋਨ ਲਈ ਤੋਲ ਦਿੱਤਾ 17 ਐਉਂ ਮਕਫੇਲਾਹ ਵਾਲਾ ਅਫਰੋਨ ਦਾ ਖੇਤ ਜਿਹੜਾ ਮਮਰੇ ਦੇ ਸਾਹਮਣੇ ਹੈ ਅਤੇ ਖੇਤ ਦੇ ਵਿੱਚ ਦੀ ਗੁਫਾ ਅਰ ਸਾਰੇ ਬਿਰਛ ਜਿਹੜੇ ਖੇਤ ਵਿੱਚ ਸਨ ਅਤੇ ਉਸ ਖੇਤ ਦੇ ਬੰਨਿਆਂ ਦੇ ਉੱਤੇ ਸਨ 18 ਹਿੱਤੀਆਂ ਦੇ ਅਤੇ ਉਨ੍ਹਾਂ ਸਾਰਿਆਂ ਦੇ ਸਨਮੁਖ ਜਿਹੜੇ ਉਸ ਨਗਰ ਦੇ ਫਾਟਕ ਵਿੱਚੋਂ ਦੀ ਲੰਘਦੇ ਸਨ ਅਬਰਾਹਾਮ ਦੀ ਮਿਲਖ ਹੋ ਗਈ 19 ਏਸ ਦੇ ਮਗਰੋਂ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਮਕਫੇਲਾ ਦੇ ਖੇਤ ਦੀ ਗੁਫਾ ਵਿੱਚ ਜਿਹੜੀ ਮਮਰੇ ਦੇ ਸਾਹਮਣੇ ਹੈ ਅਰਥਾਤ ਕਨਾਨ ਦੇਸ ਦੇ ਹਬਰੋਨ ਵਿੱਚ ਦੱਬ ਦਿੱਤਾ 20 ਐਉਂ ਉਹ ਖੇਤ ਅਤੇ ਉਹ ਦੇ ਵਿਚਲੀ ਗੁਫਾ ਹੇਤ ਦੇ ਪੁੱਤ੍ਰਾਂ ਤੋਂ ਕਬਰਿਸਤਾਨ ਲਈ ਅਬਰਾਹਾਮ ਦੀ ਮਿਲਖ ਹੋ ਗਈ।।
Total 50 ਅਧਿਆਇ, Selected ਅਧਿਆਇ 23 / 50
Common Bible Languages
West Indian Languages
×

Alert

×

punjabi Letters Keypad References