ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਹੇ ਬਾਸ਼ਾਨ ਦੀਓ ਗਊਓ, ਏਹ ਬਚਨ ਸੁਣੋ! ਜਿਹੜੀਆਂ ਸਾਮਰਿਯਾ ਦੇ ਪਹਾੜ ਉੱਤੇ ਗਰੀਬਾਂ ਨੂੰ ਸਤਾਉਂਦੀਆਂ ਹੋ, ਕੰਗਾਲਾਂ ਨੂੰ ਚਿੱਥਦੀਆਂ ਹੋ, ਅਤੇ ਆਪਣੇ ਸੁਆਮੀਆਂ ਨੂੰ ਆਖਦੀਆਂ ਹੋ, ਲਿਆਓ ਭਈ ਅਸੀਂ ਪੀਵੀਏ!
2. ਪਭੁ ਯਹੋਵਾਹ ਨੇ ਆਪਣੀ ਪਵਿੱਤਰਤਾਈ ਦੀ ਸੌਂਹ ਖਾਧੀ, ਕਿ ਵੇਖੋ, ਓਹ ਦਿਨ ਤੁਹਾਡੇ ਉੱਤੇ ਆ ਰਹੇ ਹਨ, ਕਿ ਓਹ ਤੁਹਾਨੂੰ ਕੁੰਡਲਾਂ ਨਾਲ ਲੈ ਜਾਣਗੇ, ਸਗੋਂ ਤੁਹਾਡੇ ਬਕੀਏ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ!
3. ਤੁਸੀਂ ਤੇੜਾਂ ਵਿੱਚ ਦੀ ਸਿੱਧੀਆਂ ਨਿੱਕਲ ਜਾਓਗੀਆਂ, ਅਤੇ ਤੁਸੀਂ ਹਰਮੋਨ ਵਿੱਚ ਸੁੱਟੀਆਂ ਜਾਓਗੀਆਂ, ਯਹੋਵਾਹ ਦਾ ਵਾਕ ਹੈ।।
4. ਬੈਤਏਲ ਨੂੰ ਆਓ ਅਤੇ ਅਪਰਾਧ ਕਰੋ, ਗਿਲਗਾਲ ਨੂੰ, ਅਤੇ ਪੁੱਜ ਕੇ ਅਪਰਾਧ ਕਰੋ! ਸਵੇਰ ਨੂੰ ਆਪਣੀਆਂ ਬਲੀਆਂ, ਅਤੇ ਤੀਜੇ ਦਿਨ ਆਪਣੇ ਦਸੌਂਧ ਲੈ ਆਓ।
5. ਧੰਨਵਾਦ ਦੀ ਭੇਟ ਖਮੀਰ ਨਾਲ ਧੁਖਾਓ, ਖੁਸ਼ੀ ਦੀਆਂ ਭੇਟਾਂ ਦਾ ਹੋਕਾ ਦਿਓ, ਅਤੇ ਉਨ੍ਹਾਂ ਦਾ ਪਰਚਾਰ ਕਰੋ! ਕਿਉਂ ਜੋ, ਹੇ ਇਸਰਾਏਲੀਓ, ਤੁਸੀਂ ਏਦਾਂ ਹੀ ਪਸੰਦ ਕਰਦੇ ਹੋ, ਪ੍ਰਭੁ ਯਹੋਵਾਹ ਦਾ ਵਾਕ ਹੈ।।
6. ਮੈਂ ਤੁਹਾਨੂੰ ਦੰਦਾਂ ਦੀ ਸਫ਼ਾਈ ਤੁਹਾਡੇ ਸਾਰੇ ਸ਼ਹਿਰਾਂ ਵਿੱਚ ਦਿੱਤੀ, ਅਤੇ ਰੋਟੀ ਦੀ ਥੁੜੋਂ ਤੁਹਾਡੀਆਂ ਸਾਰੀਆਂ ਮਾੜੀਆਂ ਵਿੱਚ, ਤਾਂ ਵੀ ਤੁਸੀਂ ਮੇਰੀ ਵੱਲ ਨਾ ਫਿਰੇ, ਯਹੋਵਾਹ ਦਾ ਵਾਕ ਹੈ
7. ਸੋ ਮੈਂ ਵੀ ਤੁਹਾਥੋਂ ਮੀਂਹ ਰੋਕ ਰੱਖਿਆ, ਜਦ ਵਾਢੀ ਤੀਕ ਤਿੰਨ ਮਹੀਨੇ ਸਨ, ਮੈਂ ਇੱਕ ਸ਼ਹਿਰ ਉੱਤੇ ਵਰਹਾਇਆ, ਅਤੇ ਦੂਜੇ ਸ਼ਹਿਰ ਉੱਤੇ ਨਾ ਵਰਹਾਇਆ, ਇੱਕ ਖੇਤ ਉੱਤੇ ਵਰਖਾ ਪਈ, ਅਤੇ ਜਿਸ ਖੇਤ ਉੱਤੇ ਵਰਖਾ ਨਾ ਪਈ ਉਹ ਸੁੱਕ ਗਿਆ।
8. ਤਾਂ ਦੋ ਤਿੰਨ ਸ਼ਹਿਰ ਇੱਕ ਸ਼ਹਿਰ ਵਿੱਚ ਪਾਣੀ ਪੀਣ ਲਈ ਆਏ, ਪਰ ਨਾ ਰੱਜੇ, - ਫੇਰ ਵੀ ਤੁਸੀਂ ਮੇਰੀ ਵੱਲ ਨਾ ਹੀ ਮੁੜੇ, ਯਹੋਵਾਹ ਦਾ ਵਾਕ ਹੈ।।
9. ਮੈਂ ਤੁਹਾਨੂੰ ਸੋਕੜੇ ਅਤੇ ਉੱਲੀ ਨਾਲ ਮਾਰਿਆ, ਤੁਹਾਡੇ ਬਹੁਤ ਸਾਰੇ ਬਾਗਾਂ ਨੂੰ, ਤੁਹਾਡੇ ਅੰਗੂਰੀ ਬਾਗਾਂ ਨੂੰ, ਤੁਹਾਡੇ ਹਜੀਰ ਦੇ ਬਿਰਛਾਂ ਨੂੰ ਤੁਹਾਡੇ ਜ਼ੈਤੂਨ ਦੇ ਬਿਰਛਾਂ ਨੂੰ, ਟਿੱਡੀਆਂ ਨੇ ਖਾ ਲਿਆ, ਪਰ ਤੁਸੀਂ ਮੇਰੀ ਵੱਲ ਨਹੀਂ ਮੁੜੇ, ਯਹੋਵਾਹ ਦਾ ਵਾਕ ਹੈ।
10. ਮੈਂ ਤੁਹਾਡੇ ਉੱਤੇ ਮਿਸਰ ਜੇਹੀ ਬਵਾ ਘੱਲੀ, ਮੈਂ ਤੁਹਾਡੇ ਚੁਣਵਿਆਂ ਨੂੰ ਤਲਵਾਰ ਨਾਲ ਵੱਢਿਆ, ਮੈਂ ਤੁਹਾਡਿਆਂ ਘੋੜਿਆਂ ਨੂੰ ਖੋਹ ਲਿਆ, ਮੈਂ ਤੁਹਾਡੀਆਂ ਛੌਣੀਆਂ ਦੀ ਸੜ੍ਹਿਆਂਦ ਤੁਹਾਡੀਆਂ ਨਾਸਾਂ ਵਿੱਚ ਪੁਆਈ, ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ, ਯਹੋਵਾਹ ਦਾ ਵਾਕ ਹੈ।।
11. ਮੈਂ ਤੁਹਾਡੇ ਵਿੱਚੋਂ ਕਈ ਉਲਟਾ ਦਿੱਤੇ, ਜਿਵੇਂ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਉਲਟਾ ਦਿੱਤਾ, ਅਤੇ ਤੁਸੀਂ ਬਲਣ ਤੋਂ ਕੱਢੀ ਹੋਈ ਚੁਆਤੀ ਵਾਂਙੁ ਸਾਓ, ਤਾਂ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ, ਯਹੋਵਾਹ ਦਾ ਵਾਕ ਹੈ,
12. ਸੋ ਮੈਂ ਤੇਰੇ ਨਾਲ ਇਉਂ ਕਰਾਂਗਾ, ਹੇ ਇਸਰਾਏਲ! ਅਤੇ ਏਸ ਲਈ ਕਿ ਮੈਂ ਤੇਰੇ ਨਾਲ ਇਉਂ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ੁਰ ਦੇ ਮਿਲਣ ਦੀ ਤਿਆਰੀ ਕਰ!
13. ਤਾਂ ਵੇਖੋ, ਪਹਾੜਾਂ ਦਾ ਸਾਜਣ ਵਾਲਾ, ਪੌਣ ਦਾ ਕਰਤਾ, ਜੋ ਆਦਮੀ ਨੂੰ ਉਹ ਦਾ ਵਿਚਾਰ ਦੱਸਦਾ ਹੈ, ਸਵੇਰ ਦੇ ਅਨ੍ਹੇਰੇ ਦਾ ਬਣਾਉਣ ਵਾਲਾ, ਜੋ ਧਰਤੀ ਦੀਆਂ ਉੱਚਿਆਈਆਂ ਉੱਤੇ ਚੱਲਦਾ ਹੈ, - ਯਹੋਵਾਹ ਸੈਨਾਂ ਦਾ ਪਰਮੇਸ਼ੁਰ ਉਹ ਦਾ ਨਾਮ ਹੈ!।।
Total 9 ਅਧਿਆਇ, Selected ਅਧਿਆਇ 4 / 9
1 2 3 4 5 6 7 8 9
1 ਹੇ ਬਾਸ਼ਾਨ ਦੀਓ ਗਊਓ, ਏਹ ਬਚਨ ਸੁਣੋ! ਜਿਹੜੀਆਂ ਸਾਮਰਿਯਾ ਦੇ ਪਹਾੜ ਉੱਤੇ ਗਰੀਬਾਂ ਨੂੰ ਸਤਾਉਂਦੀਆਂ ਹੋ, ਕੰਗਾਲਾਂ ਨੂੰ ਚਿੱਥਦੀਆਂ ਹੋ, ਅਤੇ ਆਪਣੇ ਸੁਆਮੀਆਂ ਨੂੰ ਆਖਦੀਆਂ ਹੋ, ਲਿਆਓ ਭਈ ਅਸੀਂ ਪੀਵੀਏ! 2 ਪਭੁ ਯਹੋਵਾਹ ਨੇ ਆਪਣੀ ਪਵਿੱਤਰਤਾਈ ਦੀ ਸੌਂਹ ਖਾਧੀ, ਕਿ ਵੇਖੋ, ਓਹ ਦਿਨ ਤੁਹਾਡੇ ਉੱਤੇ ਆ ਰਹੇ ਹਨ, ਕਿ ਓਹ ਤੁਹਾਨੂੰ ਕੁੰਡਲਾਂ ਨਾਲ ਲੈ ਜਾਣਗੇ, ਸਗੋਂ ਤੁਹਾਡੇ ਬਕੀਏ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ! 3 ਤੁਸੀਂ ਤੇੜਾਂ ਵਿੱਚ ਦੀ ਸਿੱਧੀਆਂ ਨਿੱਕਲ ਜਾਓਗੀਆਂ, ਅਤੇ ਤੁਸੀਂ ਹਰਮੋਨ ਵਿੱਚ ਸੁੱਟੀਆਂ ਜਾਓਗੀਆਂ, ਯਹੋਵਾਹ ਦਾ ਵਾਕ ਹੈ।। 4 ਬੈਤਏਲ ਨੂੰ ਆਓ ਅਤੇ ਅਪਰਾਧ ਕਰੋ, ਗਿਲਗਾਲ ਨੂੰ, ਅਤੇ ਪੁੱਜ ਕੇ ਅਪਰਾਧ ਕਰੋ! ਸਵੇਰ ਨੂੰ ਆਪਣੀਆਂ ਬਲੀਆਂ, ਅਤੇ ਤੀਜੇ ਦਿਨ ਆਪਣੇ ਦਸੌਂਧ ਲੈ ਆਓ। 5 ਧੰਨਵਾਦ ਦੀ ਭੇਟ ਖਮੀਰ ਨਾਲ ਧੁਖਾਓ, ਖੁਸ਼ੀ ਦੀਆਂ ਭੇਟਾਂ ਦਾ ਹੋਕਾ ਦਿਓ, ਅਤੇ ਉਨ੍ਹਾਂ ਦਾ ਪਰਚਾਰ ਕਰੋ! ਕਿਉਂ ਜੋ, ਹੇ ਇਸਰਾਏਲੀਓ, ਤੁਸੀਂ ਏਦਾਂ ਹੀ ਪਸੰਦ ਕਰਦੇ ਹੋ, ਪ੍ਰਭੁ ਯਹੋਵਾਹ ਦਾ ਵਾਕ ਹੈ।।
6 ਮੈਂ ਤੁਹਾਨੂੰ ਦੰਦਾਂ ਦੀ ਸਫ਼ਾਈ ਤੁਹਾਡੇ ਸਾਰੇ ਸ਼ਹਿਰਾਂ ਵਿੱਚ ਦਿੱਤੀ, ਅਤੇ ਰੋਟੀ ਦੀ ਥੁੜੋਂ ਤੁਹਾਡੀਆਂ ਸਾਰੀਆਂ ਮਾੜੀਆਂ ਵਿੱਚ, ਤਾਂ ਵੀ ਤੁਸੀਂ ਮੇਰੀ ਵੱਲ ਨਾ ਫਿਰੇ, ਯਹੋਵਾਹ ਦਾ ਵਾਕ ਹੈ
7 ਸੋ ਮੈਂ ਵੀ ਤੁਹਾਥੋਂ ਮੀਂਹ ਰੋਕ ਰੱਖਿਆ, ਜਦ ਵਾਢੀ ਤੀਕ ਤਿੰਨ ਮਹੀਨੇ ਸਨ, ਮੈਂ ਇੱਕ ਸ਼ਹਿਰ ਉੱਤੇ ਵਰਹਾਇਆ, ਅਤੇ ਦੂਜੇ ਸ਼ਹਿਰ ਉੱਤੇ ਨਾ ਵਰਹਾਇਆ, ਇੱਕ ਖੇਤ ਉੱਤੇ ਵਰਖਾ ਪਈ, ਅਤੇ ਜਿਸ ਖੇਤ ਉੱਤੇ ਵਰਖਾ ਨਾ ਪਈ ਉਹ ਸੁੱਕ ਗਿਆ। 8 ਤਾਂ ਦੋ ਤਿੰਨ ਸ਼ਹਿਰ ਇੱਕ ਸ਼ਹਿਰ ਵਿੱਚ ਪਾਣੀ ਪੀਣ ਲਈ ਆਏ, ਪਰ ਨਾ ਰੱਜੇ, - ਫੇਰ ਵੀ ਤੁਸੀਂ ਮੇਰੀ ਵੱਲ ਨਾ ਹੀ ਮੁੜੇ, ਯਹੋਵਾਹ ਦਾ ਵਾਕ ਹੈ।। 9 ਮੈਂ ਤੁਹਾਨੂੰ ਸੋਕੜੇ ਅਤੇ ਉੱਲੀ ਨਾਲ ਮਾਰਿਆ, ਤੁਹਾਡੇ ਬਹੁਤ ਸਾਰੇ ਬਾਗਾਂ ਨੂੰ, ਤੁਹਾਡੇ ਅੰਗੂਰੀ ਬਾਗਾਂ ਨੂੰ, ਤੁਹਾਡੇ ਹਜੀਰ ਦੇ ਬਿਰਛਾਂ ਨੂੰ ਤੁਹਾਡੇ ਜ਼ੈਤੂਨ ਦੇ ਬਿਰਛਾਂ ਨੂੰ, ਟਿੱਡੀਆਂ ਨੇ ਖਾ ਲਿਆ, ਪਰ ਤੁਸੀਂ ਮੇਰੀ ਵੱਲ ਨਹੀਂ ਮੁੜੇ, ਯਹੋਵਾਹ ਦਾ ਵਾਕ ਹੈ। 10 ਮੈਂ ਤੁਹਾਡੇ ਉੱਤੇ ਮਿਸਰ ਜੇਹੀ ਬਵਾ ਘੱਲੀ, ਮੈਂ ਤੁਹਾਡੇ ਚੁਣਵਿਆਂ ਨੂੰ ਤਲਵਾਰ ਨਾਲ ਵੱਢਿਆ, ਮੈਂ ਤੁਹਾਡਿਆਂ ਘੋੜਿਆਂ ਨੂੰ ਖੋਹ ਲਿਆ, ਮੈਂ ਤੁਹਾਡੀਆਂ ਛੌਣੀਆਂ ਦੀ ਸੜ੍ਹਿਆਂਦ ਤੁਹਾਡੀਆਂ ਨਾਸਾਂ ਵਿੱਚ ਪੁਆਈ, ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ, ਯਹੋਵਾਹ ਦਾ ਵਾਕ ਹੈ।। 11 ਮੈਂ ਤੁਹਾਡੇ ਵਿੱਚੋਂ ਕਈ ਉਲਟਾ ਦਿੱਤੇ, ਜਿਵੇਂ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਉਲਟਾ ਦਿੱਤਾ, ਅਤੇ ਤੁਸੀਂ ਬਲਣ ਤੋਂ ਕੱਢੀ ਹੋਈ ਚੁਆਤੀ ਵਾਂਙੁ ਸਾਓ, ਤਾਂ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ, ਯਹੋਵਾਹ ਦਾ ਵਾਕ ਹੈ, 12 ਸੋ ਮੈਂ ਤੇਰੇ ਨਾਲ ਇਉਂ ਕਰਾਂਗਾ, ਹੇ ਇਸਰਾਏਲ! ਅਤੇ ਏਸ ਲਈ ਕਿ ਮੈਂ ਤੇਰੇ ਨਾਲ ਇਉਂ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ੁਰ ਦੇ ਮਿਲਣ ਦੀ ਤਿਆਰੀ ਕਰ! 13 ਤਾਂ ਵੇਖੋ, ਪਹਾੜਾਂ ਦਾ ਸਾਜਣ ਵਾਲਾ, ਪੌਣ ਦਾ ਕਰਤਾ, ਜੋ ਆਦਮੀ ਨੂੰ ਉਹ ਦਾ ਵਿਚਾਰ ਦੱਸਦਾ ਹੈ, ਸਵੇਰ ਦੇ ਅਨ੍ਹੇਰੇ ਦਾ ਬਣਾਉਣ ਵਾਲਾ, ਜੋ ਧਰਤੀ ਦੀਆਂ ਉੱਚਿਆਈਆਂ ਉੱਤੇ ਚੱਲਦਾ ਹੈ, - ਯਹੋਵਾਹ ਸੈਨਾਂ ਦਾ ਪਰਮੇਸ਼ੁਰ ਉਹ ਦਾ ਨਾਮ ਹੈ!।।
Total 9 ਅਧਿਆਇ, Selected ਅਧਿਆਇ 4 / 9
1 2 3 4 5 6 7 8 9
×

Alert

×

Punjabi Letters Keypad References