1. ਏਹ ਉਸ ਸੂਬੇ ਦੇ ਲੋਕ ਹਨ ਜਿਹੜੇ ਉਨ੍ਹਾਂ ਬੰਧੂਆਂ ਦੀ ਅਸੀਰੀ ਤੋਂ ਜਿਨ੍ਹਾਂ ਨੂੰ ਨਬੂਕਦਨੱਸਰ ਬਾਬਲ ਦਾ ਪਾਤਸ਼ਾਹ ਬਾਬਲ ਵਿੱਚ ਲੈ ਗਿਆ ਸੀ ਯਹੂਦਾਹ ਅਰ ਯਰੂਸ਼ਲਮ ਨੂੰ ਹਰ ਇੱਕ ਆਪਣੇ ਸ਼ਹਿਰ ਨੂੰ ਮੁੜ ਆਏ
|
2. ਜਿਹੜੇ ਜ਼ਰੂੱਬਾਬਲ ਨਾਲ ਆਏ ਏਹ ਸਨ- ਯੇਸ਼ੂਆ, ਨਹਮਯਾਹ, ਸਰਾਯਾਹ, ਰਏਲਾਯਾਹ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ, ਬਅਨਾਹ। ਇਸਾਰਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ
|
42. ਦਰਬਾਨਾਂ ਦੀ ਸੰਤਾਨ,-ਸ਼ੱਲੂਮ ਦੀ ਸੰਤਾਨ, ਅਟੇਰ ਦੀ ਸੰਤਾਨ, ਟਲਮੋਨ ਦੀ ਸੰਤਾਨ,ਅਕੂਬ ਦੀ ਸੰਤਾਨ, ਹਟੀਟਾ ਦੀ ਸੰਤਾਨ, ਸੋਬਈ ਦੀ ਸੰਤਾਨ, ਸਾਰੇ ਇੱਕ ਸੌ ਉਣਤਾਲੀ।।
|
59. ਅਤੇ ਏਹ ਓਹ ਹਨ ਜਿਹੜੇ ਤੇਲ-ਮੇਲਹ, ਤੇਲ- ਹਰਸਾ, ਕਰੂਬ, ਅੱਦਾਨ, ਇੰਮੇਰ ਤੋਂ ਉਤਾਹਾਂ ਗਏ ਪਰ ਓਹ ਆਪਣੇ ਪਿੱਤ੍ਰਾਂ ਦੇ ਘਰਾਣੇ ਤੇ ਆਪਣੀ ਨਸਲ ਨੂੰ ਨਾ ਦੱਸ ਸੱਕੇ ਭਈ ਓਹ ਇਸਰਾਏਲ ਦੇ ਸਨ ਕਿ ਨਹੀਂ
|
61. ਅਤੇ ਜਾਜਕਾਂ ਦੀ ਸੰਤਾਨ ਤੋਂ- ਹਬੱਯਾਹ ਦੀ ਸੰਤਾਨ, ਹਕੋਸ ਦੀ ਸੰਤਾਨ, ਬਰਜ਼ਿੱਲਈ ਦੀ ਸੰਤਾਨ ਜਿਸ ਨੇ ਗਿਲਆਦੀ ਬਰਜ਼ਿੱਲਈ ਦੀਆਂ ਧੀਆਂ ਵਿੱਚੋਂ ਇੱਕ ਵਹੁਟੀ ਲਈ ਅਤੇ ਉਨ੍ਹਾਂ ਦੇ ਨਾਉਂ ਉੱਤੇ ਸੱਦਿਆ ਗਿਆ
|
62. ਏਹਨਾਂ ਨੇ ਆਪਣੀਆਂ ਲਿਖਤਾਂ ਨੂੰ ਵੰਸਾਓਲੀਆਂ ਵਾਲਿਆਂ ਵਿੱਚੋਂ ਭਾਲਿਆ ਪਰ ਜਦ ਓਹ ਨਾ ਮਿਲੀਆਂ ਤਦ ਓਹ ਅਸ਼ੁੱਧ ਠਹਿਰ ਕੇ ਜਾਜਕਾਈ ਵਿੱਚੋਂ ਕੱਢੇ ਗਏ
|
63. ਅਤੇ ਪਰਧਾਨ ਨੇ ਆਖਿਆ ਕਿ ਜਦ ਤਕ ਕੋਈ ਜਾਜਕ ਊਰੀਮ ਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ ਤਦ ਤਕ ਓਹ ਅੱਤ ਪਵਿੱਤ੍ਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਪਾਉਣ
|
65. ਇਹ ਉਨ੍ਹਾਂ ਦੇ ਟਹਿਲੂਆਂ ਤੇ ਟਹਿਲਣਾਂ ਤੋਂ ਬਿਨਾ ਸੀ ਜਿਨ੍ਹਾਂ ਦੀ ਗਿਣਤੀ ਸੱਤ ਹਜ਼ਾਰ ਤਿੰਨ ਸੌ ਸੈਂਤੀ ਸੀ ਅਤੇ ਉਨ੍ਹਾਂ ਵਿੱਚ ਦੋ ਸੌ ਰਾਗੀ ਤੇ ਰਾਗਣਾਂ ਸਨ
|
68. ਜਦ ਪਿੱਤ੍ਰਾਂ ਦੇ ਘਰਾਣਿਆਂ ਦੇ ਮੁਖੀਏ ਯਰੂਸ਼ਲਮ ਵਿੱਚ ਯਹੋਵਾਹ ਦੇ ਭਵਨ ਵਿੱਚ ਆਏ ਤਦ ਕਈਆਂ ਨੇ ਯਹੋਵਾਹ ਦੇ ਭਵਨ ਲਈ ਖੁਸ਼ੀ ਨਾਲ ਦਾਨ ਦਿੱਤੇ ਤਾਂ ਜੋ ਉਹ ਆਪਣੇ ਥਾਂ ਤੇ ਖੜਾ ਕੀਤਾ ਜਾਵੇ
|
69. ਉਨ੍ਹਾਂ ਨੇ ਆਪਣੀ ਵਿੱਤ ਅਨੁਸਾਰ ਉਸ ਕੰਮ ਦੇ ਖਜ਼ਾਨੇ ਵਿੱਚ ਇਕਾਹਟ ਹਜ਼ਾਰ ਸੋਨੇ ਦੇ ਦਾਰਕ ਤੇ ਪੰਜ ਹਜ਼ਾਰ ਮਨਹ ਚਾਂਦੀ ਤੇ ਇੱਕ ਸੌ ਜਾਜਕਾਂ ਦੇ ਚੋਗੇ ਦੇ ਦਿੱਤੇ ।।
|
70. ਸੋ ਜਾਜਕ ਤੇ ਲੇਵੀ ਤੇ ਪਰਜਾ ਵਿੱਚੋਂ ਕੁਝ ਤੇ ਗਵੱਯੇ ਤੇ ਦਰਬਾਨ ਤੇ ਨਥੀਨੀਮ ਆਪਣੇ ਸ਼ਹਿਰਾਂ ਵਿੱਚ ਅਤੇ ਸਾਰੇ ਇਸਰਾਏਲੀ ਆਪਣੇ ਸ਼ਹਿਰਾਂ ਵਿੱਚ ਵੱਸੇ।।
|