ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ,
2. ਕਾਸ਼ ਕਿ ਮੇਰੀ ਤਕਲੀਫ ਚੰਗੀ ਤਰ੍ਹਾਂ ਤੋਲੀ ਜਾਂਦੀ ਅਤੇ ਮੇਰੀ ਸਾਰੀ ਬਿਪਤਾ ਤੱਕੜੀ ਵਿੱਚ ਰੱਖੀ ਜਾਂਦੀ!
3. ਹੁਣ ਤਾਂ ਉਹ ਸਮੁੰਦਰ ਦੀ ਰੇਤ ਨਾਲੋਂ ਵੀ ਭਾਰੀ ਹੁੰਦੀ, ਏਸ ਲਈ ਮੇਰੀਆਂ ਗੱਲਾਂ ਜੋਸ਼ਵਾਲੀਆਂ ਸਨ,
4. ਕਿਉਂ ਜੋ ਸਰਬ ਸ਼ਕਤੀਮਾਨ ਦੇ ਬਾਣ ਮੇਰੇ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਦੀ ਵਿਸ ਮੇਰਾ ਆਤਮਾ ਪੀਂਦਾ ਹੈ, ਪਰਮੇਸ਼ੁਰ ਦੇ ਹੌਲ ਮੇਰੇ ਵਿਰੁੱਧ ਪਾਲਾਂ ਬੰਨ੍ਹੀ ਖੜੇ ਹਨ!
5. ਭਲਾ, ਜੰਗਲੀ ਗਧਾ ਘਾਹ ਉੱਤੇ ਹੀਂਗਦਾ ਹੈ? ਜਾਂ ਬਲਦ ਆਪਣੇ ਪੱਠਿਆਂ ਉੱਤੇ ਅੜਿੰਗਦਾ ਹੈ?
6. ਭਲਾ, ਫਿੱਕੀ ਚੀਜ਼ ਲੂਣ ਤੋਂ ਬਿਨਾ ਖਾਈਦੀ ਹੈ, ਕੀ ਆਂਡੇ ਦੀ ਸਫੇਦੀ ਵਿੱਚ ਸੁਆਦ ਹੈ?
7. ਮੇਰਾ ਜੀ ਉਨ੍ਹਾਂ ਦੇ ਛੋਹਣ ਤੋਂ ਇਨਕਾਰ ਕਰਦਾ ਹੈ, ਏਹ ਮੇਰੇ ਲਈ ਘਿਣਾਉਣੀ ਰੋਟੀ ਹਨ
8. ਕਾਸ਼ ਕਿ ਮੇਰੀਆਂ ਮੰਗਾਂ ਪੂਰੀਆਂ ਹੁੰਦੀਆਂ ਅਤੇ ਪਰਮੇਸ਼ੁਰ ਮੇਰੀ ਤਾਂਘ ਮੈਨੂੰ ਦਿੰਦਾ!
9. ਭਈ ਪਰਮੇਸ਼ੁਰ ਨੂੰ ਏਹ ਭਾਵੇ ਕਿ ਉਹ ਮੈਨੂੰ ਚਿੱਥ ਸੁੱਟੇ, ਆਪਣਾ ਹੱਥ ਚਲਾ ਕੇ ਮੈਨੂੰ ਕੱਟ ਸੁੱਟੇ!
10. ਤਦ ਵੀ ਏਹ ਮੇਰੀ ਤਸੱਲੀ ਹੁੰਦੀ ਅਤੇ ਮੈਂ ਅਮਿਟ ਤੜਫਣ ਵਿੱਚ ਵੀ ਖ਼ੁਸ਼ੀ ਨਾਲ ਕੁੱਦ ਉੱਠਦਾ, ਭਈ ਮੈਂ ਪਵਿੱਤ੍ਰ ਪੁਰਖ ਦੀਆਂ ਗੱਲਾਂ ਦਾ ਇਨਕਾਰ ਨਹੀਂ ਕੀਤਾ ਸੀ।।
11. ਮੇਰਾ ਬਲ ਤਾਂ ਹੈ ਕੀ ਭਈ ਮੈਂ ਉਡੀਕ ਰੱਖਾਂ, ਜਾਂ ਮੇਰਾ ਓੜਕ ਤਾਂ ਹੈ ਕੀ ਭਈ ਮੈਂ ਸਬਰ ਕਰਾਂ?
12. ਕੀ ਮੇਰਾ ਬਲ ਪੱਥਰਾਂ ਦਾ ਬਲ ਹੈ, ਜਾਂ ਮੇਰਾ ਸਰੀਰ ਪਿੱਤਲ ਦਾ ਹੈ?
13. ਕੀ ਏਹ ਨਹੀਂ ਭਈ ਮੇਰੀ ਸਹਾਇਤਾ ਮੇਰੇ ਵਿੱਚ ਨਹੀਂ, ਅਤੇ ਕਾਮਯਾਬੀ ਮੈਥੋਂ ਦੂਰ ਹਟਾਈ ਗਈ ਹੈ?।।
14. ਹੁੱਸਣ ਵਾਲੇ ਲਈ ਮਿੱਤ੍ਰ ਵੱਲੋਂ ਦਯਾ ਹੋਣੀ ਚਾਹੀਦੀ ਹੈ, ਭਾਵੇਂ ਉਹ ਸਰਬ ਸ਼ਕਤੀਮਾਨ ਦਾ ਭੈ ਵੀ ਛੱਡ ਬੈਠਾ ਹੋਵੇ।
15. ਮੇਰੇ ਭਰਾ ਨਦੀ ਵਾਂਙੁ ਛਲਦੇ ਹਨ, ਉਨ੍ਹਾਂ ਨਦੀਆਂ ਦਿਆਂ ਥਲਾਂ ਵਾਂਙੁ ਜਿਹੜੇ ਵਗ ਹੱਟਦੇ ਹਨ
16. ਜਿਹੜੀਆਂ ਬਰਫ਼ ਦੇ ਕਾਰਨ ਕਾਲੀਆਂ ਹਨ, ਜਿਨ੍ਹਾਂ ਵਿੱਚ ਹਿਮ ਲੁਕੀ ਰਹਿੰਦੀ ਹੈ!
17. ਤਪਾਂ ਦੀ ਰੁੱਤੇ ਓਹ ਅਲੋਪ ਹੋ ਜਾਂਦੀਆਂ ਹਨ, ਗਰਮੀ ਪੈਂਦਿਆਂ ਈ ਓਹ ਆਪਣੇ ਥਾਵਾਂ ਵਿੱਚ ਸੁੱਕ ਜਾਂਦੀਆਂ ਹਨ,
18. ਕਾਫ਼ਲੇ ਆਪਣੇ ਰਾਹਾਂ ਤੋਂ ਮੁੜ ਜਾਂਦੇ ਹਨ, ਓਹ ਸੁੰਞੇ ਥਾਂ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ।
19. ਤੇਮਾ ਦੇ ਕਾਫ਼ਲੇ ਵੇਖਦੇ ਰਹੇ, ਸਬਾ ਦੇ ਜੱਥੇ ਉਨ੍ਹਾਂ ਨੂੰ ਉਡੀਕਦੇ ਰਹੇ,
20. ਓਹ ਭਰੋਸਾ ਰੱਖਣ ਦੇ ਕਾਰਨ ਲੱਜਿਆਵਾਨ ਹੋਏ, ਓਹ ਉੱਥੇ ਤੀਕ ਆਏ ਅਤੇ ਨਿਰਾਸ ਹੋਏ।
21. ਹੁਣ ਤੁਸੀਂ ਮੇਰੇ ਲਈ ਐਦਾਂ ਹੀ ਹੋ, ਤੁਸੀਂ ਭਿਆਣਕ ਚੀਜ਼ ਨੂੰ ਵੇਖਦੇ ਹੀ ਡਰ ਜਾਂਦੇ ਹੋ।
22. ਕੀ ਮੈਂ ਆਖਿਆ, ਮੈਨੂੰ ਕੁੱਝ ਦਿਓ? ਯਾ ‘ਆਪਣੇ ਮਾਲ ਧਨ ਵਿੱਚੋਂ ਮੇਰੇ ਲਈ ਵੱਢੀ ਦਿਓ?
23. ਯਾ ਵਿਰੋਧੀ ਦੇ ਹੱਥੋਂ ਮੈਨੂੰ ਛੁਡਾਉ, ਯਾ ਜਾਲਮਾਂ ਦੇ ਹੱਥੋਂ ਮੁੱਲ ਨਾਲ ਮੇਰਾ ਛੁਟਕਾਰਾ ਕਰਾਓ?
24. ਮੈਨੂੰ ਸਿਖਾਓ ਤਾਂ ਮੈਂ ਚੁਪ ਹੋ ਜਾਵਾਂਗਾ, ਜਿੱਥੇ ਮੈਂ ਭੁੱਲਿਆ ਮੈਨੂੰ ਸਮਝਾਓ।
25. ਸਚਿਆਈ ਦੀਆਂ ਗੱਲਾਂ ਕਿੰਨੀਆਂ ਅਸਰ ਵਾਲੀਆਂ ਹੁੰਦੀਆਂ ਹਨ, ਪਰ ਤੁਹਾਡਾ ਝਿੜਕਣਾ ਕਿਹੜਾ ਝਿੜਕਣਾ ਹੈ?
26. ਕੀ ਤੁਸੀਂ ਗੱਲਾਂ ਨੂੰ ਝਿੜਕਣਾ ਚਾਹੁੰਦੇ ਹੋ? ਪਰ ਨਿਰਾਸੇ ਦੀਆਂ ਗੱਲਾਂ ਹਵਾ ਲਈ ਹਨ!
27. ਹਾਂ, ਤੁਸੀਂ ਯਤੀਮਾਂ ਉੱਤੇ (ਗੁਣਾ) ਪਾਉਂਦੇ ਹੋ, ਅਤੇ ਆਪਣੇ ਦੋਸਤ ਉੱਤੇ ਸੌਦਾਗਰੀ ਕਰਦੇ ਹੋ।
28. ਹੁਣ ਤਾਂ ਕਿਰਪਾ ਕਰਕੇ ਮੇਰੀ ਵੱਲ ਮੂੰਹ ਕਰੋ, ਮੈਂ ਤੁਹਾਡੇ ਸਨਮੁਖ ਝੂਠ ਕਦੇ ਨਾ ਬੋਲਾਂਗਾ।
29. ਮੁੜੋ, ਕਿ ਬੇ-ਇਨਸਾਫ਼ੀ ਨਾ ਹੋਵੇ, ਅਤੇ ਫੇਰ ਮੁੜੋ, ਮੈਂ ਉਸ ਵਿੱਚ ਧਰਮ ਉੱਤੇ ਹਾਂ।
30. ਕੀ ਮੇਰੀ ਜੀਭ ਉੱਤੇ ਬੇ-ਇਨਸਾਫੀ ਹੈ? ਕੀ ਮੇਰਾ ਤਾਲੂ ਬਿਪਤਾ ਨਹੀਂ ਪਛਾਣ ਸੱਕਦਾ?

Notes

No Verse Added

Total 42 ਅਧਿਆਇ, Selected ਅਧਿਆਇ 6 / 42
ਅੱਯੂਬ 6:41
1 ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ, 2 ਕਾਸ਼ ਕਿ ਮੇਰੀ ਤਕਲੀਫ ਚੰਗੀ ਤਰ੍ਹਾਂ ਤੋਲੀ ਜਾਂਦੀ ਅਤੇ ਮੇਰੀ ਸਾਰੀ ਬਿਪਤਾ ਤੱਕੜੀ ਵਿੱਚ ਰੱਖੀ ਜਾਂਦੀ! 3 ਹੁਣ ਤਾਂ ਉਹ ਸਮੁੰਦਰ ਦੀ ਰੇਤ ਨਾਲੋਂ ਵੀ ਭਾਰੀ ਹੁੰਦੀ, ਏਸ ਲਈ ਮੇਰੀਆਂ ਗੱਲਾਂ ਜੋਸ਼ਵਾਲੀਆਂ ਸਨ, 4 ਕਿਉਂ ਜੋ ਸਰਬ ਸ਼ਕਤੀਮਾਨ ਦੇ ਬਾਣ ਮੇਰੇ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਦੀ ਵਿਸ ਮੇਰਾ ਆਤਮਾ ਪੀਂਦਾ ਹੈ, ਪਰਮੇਸ਼ੁਰ ਦੇ ਹੌਲ ਮੇਰੇ ਵਿਰੁੱਧ ਪਾਲਾਂ ਬੰਨ੍ਹੀ ਖੜੇ ਹਨ! 5 ਭਲਾ, ਜੰਗਲੀ ਗਧਾ ਘਾਹ ਉੱਤੇ ਹੀਂਗਦਾ ਹੈ? ਜਾਂ ਬਲਦ ਆਪਣੇ ਪੱਠਿਆਂ ਉੱਤੇ ਅੜਿੰਗਦਾ ਹੈ? 6 ਭਲਾ, ਫਿੱਕੀ ਚੀਜ਼ ਲੂਣ ਤੋਂ ਬਿਨਾ ਖਾਈਦੀ ਹੈ, ਕੀ ਆਂਡੇ ਦੀ ਸਫੇਦੀ ਵਿੱਚ ਸੁਆਦ ਹੈ? 7 ਮੇਰਾ ਜੀ ਉਨ੍ਹਾਂ ਦੇ ਛੋਹਣ ਤੋਂ ਇਨਕਾਰ ਕਰਦਾ ਹੈ, ਏਹ ਮੇਰੇ ਲਈ ਘਿਣਾਉਣੀ ਰੋਟੀ ਹਨ 8 ਕਾਸ਼ ਕਿ ਮੇਰੀਆਂ ਮੰਗਾਂ ਪੂਰੀਆਂ ਹੁੰਦੀਆਂ ਅਤੇ ਪਰਮੇਸ਼ੁਰ ਮੇਰੀ ਤਾਂਘ ਮੈਨੂੰ ਦਿੰਦਾ! 9 ਭਈ ਪਰਮੇਸ਼ੁਰ ਨੂੰ ਏਹ ਭਾਵੇ ਕਿ ਉਹ ਮੈਨੂੰ ਚਿੱਥ ਸੁੱਟੇ, ਆਪਣਾ ਹੱਥ ਚਲਾ ਕੇ ਮੈਨੂੰ ਕੱਟ ਸੁੱਟੇ! 10 ਤਦ ਵੀ ਏਹ ਮੇਰੀ ਤਸੱਲੀ ਹੁੰਦੀ ਅਤੇ ਮੈਂ ਅਮਿਟ ਤੜਫਣ ਵਿੱਚ ਵੀ ਖ਼ੁਸ਼ੀ ਨਾਲ ਕੁੱਦ ਉੱਠਦਾ, ਭਈ ਮੈਂ ਪਵਿੱਤ੍ਰ ਪੁਰਖ ਦੀਆਂ ਗੱਲਾਂ ਦਾ ਇਨਕਾਰ ਨਹੀਂ ਕੀਤਾ ਸੀ।। 11 ਮੇਰਾ ਬਲ ਤਾਂ ਹੈ ਕੀ ਭਈ ਮੈਂ ਉਡੀਕ ਰੱਖਾਂ, ਜਾਂ ਮੇਰਾ ਓੜਕ ਤਾਂ ਹੈ ਕੀ ਭਈ ਮੈਂ ਸਬਰ ਕਰਾਂ? 12 ਕੀ ਮੇਰਾ ਬਲ ਪੱਥਰਾਂ ਦਾ ਬਲ ਹੈ, ਜਾਂ ਮੇਰਾ ਸਰੀਰ ਪਿੱਤਲ ਦਾ ਹੈ? 13 ਕੀ ਏਹ ਨਹੀਂ ਭਈ ਮੇਰੀ ਸਹਾਇਤਾ ਮੇਰੇ ਵਿੱਚ ਨਹੀਂ, ਅਤੇ ਕਾਮਯਾਬੀ ਮੈਥੋਂ ਦੂਰ ਹਟਾਈ ਗਈ ਹੈ?।। 14 ਹੁੱਸਣ ਵਾਲੇ ਲਈ ਮਿੱਤ੍ਰ ਵੱਲੋਂ ਦਯਾ ਹੋਣੀ ਚਾਹੀਦੀ ਹੈ, ਭਾਵੇਂ ਉਹ ਸਰਬ ਸ਼ਕਤੀਮਾਨ ਦਾ ਭੈ ਵੀ ਛੱਡ ਬੈਠਾ ਹੋਵੇ। 15 ਮੇਰੇ ਭਰਾ ਨਦੀ ਵਾਂਙੁ ਛਲਦੇ ਹਨ, ਉਨ੍ਹਾਂ ਨਦੀਆਂ ਦਿਆਂ ਥਲਾਂ ਵਾਂਙੁ ਜਿਹੜੇ ਵਗ ਹੱਟਦੇ ਹਨ 16 ਜਿਹੜੀਆਂ ਬਰਫ਼ ਦੇ ਕਾਰਨ ਕਾਲੀਆਂ ਹਨ, ਜਿਨ੍ਹਾਂ ਵਿੱਚ ਹਿਮ ਲੁਕੀ ਰਹਿੰਦੀ ਹੈ! 17 ਤਪਾਂ ਦੀ ਰੁੱਤੇ ਓਹ ਅਲੋਪ ਹੋ ਜਾਂਦੀਆਂ ਹਨ, ਗਰਮੀ ਪੈਂਦਿਆਂ ਈ ਓਹ ਆਪਣੇ ਥਾਵਾਂ ਵਿੱਚ ਸੁੱਕ ਜਾਂਦੀਆਂ ਹਨ, 18 ਕਾਫ਼ਲੇ ਆਪਣੇ ਰਾਹਾਂ ਤੋਂ ਮੁੜ ਜਾਂਦੇ ਹਨ, ਓਹ ਸੁੰਞੇ ਥਾਂ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ। 19 ਤੇਮਾ ਦੇ ਕਾਫ਼ਲੇ ਵੇਖਦੇ ਰਹੇ, ਸਬਾ ਦੇ ਜੱਥੇ ਉਨ੍ਹਾਂ ਨੂੰ ਉਡੀਕਦੇ ਰਹੇ, 20 ਓਹ ਭਰੋਸਾ ਰੱਖਣ ਦੇ ਕਾਰਨ ਲੱਜਿਆਵਾਨ ਹੋਏ, ਓਹ ਉੱਥੇ ਤੀਕ ਆਏ ਅਤੇ ਨਿਰਾਸ ਹੋਏ। 21 ਹੁਣ ਤੁਸੀਂ ਮੇਰੇ ਲਈ ਐਦਾਂ ਹੀ ਹੋ, ਤੁਸੀਂ ਭਿਆਣਕ ਚੀਜ਼ ਨੂੰ ਵੇਖਦੇ ਹੀ ਡਰ ਜਾਂਦੇ ਹੋ। 22 ਕੀ ਮੈਂ ਆਖਿਆ, ਮੈਨੂੰ ਕੁੱਝ ਦਿਓ? ਯਾ ‘ਆਪਣੇ ਮਾਲ ਧਨ ਵਿੱਚੋਂ ਮੇਰੇ ਲਈ ਵੱਢੀ ਦਿਓ? 23 ਯਾ ਵਿਰੋਧੀ ਦੇ ਹੱਥੋਂ ਮੈਨੂੰ ਛੁਡਾਉ, ਯਾ ਜਾਲਮਾਂ ਦੇ ਹੱਥੋਂ ਮੁੱਲ ਨਾਲ ਮੇਰਾ ਛੁਟਕਾਰਾ ਕਰਾਓ? 24 ਮੈਨੂੰ ਸਿਖਾਓ ਤਾਂ ਮੈਂ ਚੁਪ ਹੋ ਜਾਵਾਂਗਾ, ਜਿੱਥੇ ਮੈਂ ਭੁੱਲਿਆ ਮੈਨੂੰ ਸਮਝਾਓ। 25 ਸਚਿਆਈ ਦੀਆਂ ਗੱਲਾਂ ਕਿੰਨੀਆਂ ਅਸਰ ਵਾਲੀਆਂ ਹੁੰਦੀਆਂ ਹਨ, ਪਰ ਤੁਹਾਡਾ ਝਿੜਕਣਾ ਕਿਹੜਾ ਝਿੜਕਣਾ ਹੈ? 26 ਕੀ ਤੁਸੀਂ ਗੱਲਾਂ ਨੂੰ ਝਿੜਕਣਾ ਚਾਹੁੰਦੇ ਹੋ? ਪਰ ਨਿਰਾਸੇ ਦੀਆਂ ਗੱਲਾਂ ਹਵਾ ਲਈ ਹਨ! 27 ਹਾਂ, ਤੁਸੀਂ ਯਤੀਮਾਂ ਉੱਤੇ (ਗੁਣਾ) ਪਾਉਂਦੇ ਹੋ, ਅਤੇ ਆਪਣੇ ਦੋਸਤ ਉੱਤੇ ਸੌਦਾਗਰੀ ਕਰਦੇ ਹੋ। 28 ਹੁਣ ਤਾਂ ਕਿਰਪਾ ਕਰਕੇ ਮੇਰੀ ਵੱਲ ਮੂੰਹ ਕਰੋ, ਮੈਂ ਤੁਹਾਡੇ ਸਨਮੁਖ ਝੂਠ ਕਦੇ ਨਾ ਬੋਲਾਂਗਾ। 29 ਮੁੜੋ, ਕਿ ਬੇ-ਇਨਸਾਫ਼ੀ ਨਾ ਹੋਵੇ, ਅਤੇ ਫੇਰ ਮੁੜੋ, ਮੈਂ ਉਸ ਵਿੱਚ ਧਰਮ ਉੱਤੇ ਹਾਂ। 30 ਕੀ ਮੇਰੀ ਜੀਭ ਉੱਤੇ ਬੇ-ਇਨਸਾਫੀ ਹੈ? ਕੀ ਮੇਰਾ ਤਾਲੂ ਬਿਪਤਾ ਨਹੀਂ ਪਛਾਣ ਸੱਕਦਾ?
Total 42 ਅਧਿਆਇ, Selected ਅਧਿਆਇ 6 / 42
Common Bible Languages
West Indian Languages
×

Alert

×

punjabi Letters Keypad References