2. ਅਰ ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, ਸੁਆਮੀ ਜੀ, ਕਿਹ ਨੇ ਪਾਪ ਕੀਤਾ ਇਸ ਨੇ ਯਾ ਇਹ ਦੇ ਮਾਪਿਆਂ ਨੇ ਜੋ ਇਹ ਅੰਨ੍ਹਾ ਜੰਮਿਆ ਹੈॽ
|
3. ਯਿਸੂ ਨੇ ਉੱਤਰ ਦਿੱਤਾ, ਨਾ ਤਾਂ ਇਸ ਨੇ ਪਾਪ ਕੀਤਾ ਨਾ ਇਹ ਦੇ ਮਾਪਿਆਂ ਨੇ ਪਰ ਇਹ ਇਸ ਲਈ ਹੋਇਆ ਜੋ ਪਰਮੇਸ਼ੁਰ ਦੇ ਕੰਮ ਉਸ ਵਿੱਚ ਪਰਗਟ ਕੀਤੇ ਜਾਣ
|
4. ਸਾਨੂੰ ਚਾਹੀਦਾ ਹੈ ਕਿ ਦਿਨ ਹੁੰਦੇ ਹੁੰਦੇ ਉਹ ਦੇ ਕੰਮ ਕਰੀਏ ਜਿਨ੍ਹ ਮੈਨੂੰ ਘੱਲਿਆ । ਰਾਤ ਚੱਲੀ ਆਉਂਦੀ ਹੈ ਜਦੋਂ ਕੋਈ ਨਹੀਂ ਕੰਮ ਕਰ ਸੱਕਦਾ
|
6. ਉਸ ਨੇ ਏਹ ਗੱਲਾਂ ਕਹਿ ਕੇ ਧਰਤੀ ਉੱਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਗੋਈ ਅਰ ਉਹ ਮਿੱਟੀ ਉਹ ਦੀਆਂ ਅੱਖੀਆਂ ਉੱਤੇ ਮਲੀ
|
7. ਅਤੇ ਉਸ ਨੂੰ ਆਖਿਆ, ਜਾਹ ਸਿਲੋਆਮ ਦੇ ਕੁੰਡ ਵਿੱਚ ਜਿਹ ਦਾ ਅਰਥ ਹੈ ਭੇਜਿਆ ਹੋਇਆ ਧੋ ਸੁੱਟ। ਸੋ ਉਹ ਨੇ ਜਾ ਕੇ ਧੋਤੀਆਂ ਅਤੇ ਸੁਜਾਖਾ ਹੋ ਕੇ ਚੱਲਾ ਆਇਆ
|
8. ਇਸ ਲਈ ਗੁਆਂਢੀਆਂ ਨੇ ਅਤੇ ਜਿਨ੍ਹਾਂ ਅੱਗੇ ਉਹ ਨੂੰ ਵੇਖਿਆ ਸੀ ਜੋ ਉਹ ਮੰਗਤਾ ਹੈ ਕਿਹਾ, ਕੀ ਇਹ ਉਹੋ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਸੀॽ
|
11. ਉਹ ਨੇ ਉੱਤਰ ਦਿੱਤਾ ਕਿ ਉਸ ਮਨੁੱਖ ਨੇ ਜਿਹ ਦਾ ਨਾਮ ਯਿਸੂ ਹੈ ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮਲੀ ਅਰ ਮੈਨੂੰ ਆਖਿਆ, ਸਿਲੋਆਮ ਵਿੱਚ ਜਾ ਕੇ ਧੋ ਸੁੱਟ ਸੋ ਮੈਂ ਜਾ ਕੇ ਧੋ ਸੁੱਟੀਆਂ ਅਤੇ ਸੁਜਾਖਾ ਹੋ ਗਿਆ!
|
15. ਤਾਂ ਫ਼ਰੀਸੀਆਂ ਨੇ ਫੇਰ ਉਸ ਤੋਂ ਪੁੱਛਿਆ, ਤੂੰ ਕਿੱਕੁਰ ਸੁਜਾਖਾ ਹੋ ਗਿਆॽ ਉਹ ਨੇ ਉਨ੍ਹਾਂ ਨੂੰ ਕਿਹਾ ਕਿ ਓਨ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਾਈ ਅਤੇ ਮੈਂ ਧੋਤੀਆਂ ਅਰ ਹੁਣ ਵੇਖਦਾ ਹਾਂ
|
16. ਉਪਰੰਤ ਫ਼ਰੀਸੀਆਂ ਵਿੱਚੋਂ ਕਿੰਨਿਆਂ ਨੇ ਕਿਹਾ, ਇਹ ਮਨੁੱਖ ਪਰਮੇਸ਼ੁਰ ਦੀ ਵੱਲੋਂ ਨਹੀਂ ਜੋ ਸਬਤ ਦੇ ਦਿਨ ਨੂੰ ਨਹੀਂ ਮੰਨਦਾ । ਪਰ ਹੋਰਨਾਂ ਆਖਿਆ, ਪਾਪੀ ਮਨੁੱਖ ਇਹੋ ਜੇਹੇ ਨਿਸ਼ਾਨ ਕਿੱਕੁਰ ਵਿਖਾਲ ਸੱਕਦਾ ਹੈॽ ਸੋ ਉਨ੍ਹਾਂ ਵਿੱਚ ਫੁੱਟ ਪੈ ਗਈ
|
17. ਉਨ੍ਹਾਂ ਉਸ ਅੰਨ੍ਹੇ ਨੂੰ ਫੇਰ ਆਖਿਆ ਕਿ ਉਹ ਨੇ ਜੋ ਤੇਰੀਆਂ ਅੱਖਾਂ ਖੋਲ੍ਹੀਆਂ ਤੂੰ ਉਹ ਦੇ ਵਿਖੇ ਕੀ ਕਹਿੰਦਾ ਹੈਂ? ਉਹ ਬੋਲਿਆ, ਉਹ ਨਬੀ ਹੈ
|
18. ਪਰ ਯਹੂਦੀਆਂ ਨੇ ਇਹ ਗੱਲ ਸਤ ਨਾ ਮੰਨੀ ਜੋ ਉਹ ਅੰਨ੍ਹਾ ਸੀ ਅਤੇ ਸੁਜਾਖਾ ਹੋ ਗਿਆ ਜਿੰਨਾ ਚਿਰ ਉਸ ਸੁਜਾਖੇ ਹੋਏ ਹੋਏ ਦੇ ਮਾਪਿਆਂ ਨੂੰ ਨਾ ਸੱਦਿਆ
|
19. ਅਤੇ ਇਹ ਕਹਿ ਕੇ ਉਨ੍ਹਾਂ ਤੋਂ ਨਾ ਪੁੱਛਿਆ, ਕੀ ਇਹ ਤੁਹਾਡਾ ਪੁੱਤ੍ਰ ਹੈ ਜਿਹ ਨੂੰ ਤੁਸੀਂ ਆਖਦੇ ਹੋ ਭਈ ਉਹ ਅੰਨ੍ਹਾ ਜੰਮਿਆ ਸੀॽ ਫੇਰ ਹੁਣ ਉਹ ਕਿੱਕੁਰ ਵੇਖਦਾ ਹੈॽ
|
21. ਪਰ ਸਾਨੂੰ ਪਤਾ ਨਹੀਂ ਜੋ ਉਹ ਹੁਣ ਕਿੱਕੂੰ ਵੇਖਦਾ ਹੈ ਅਤੇ ਇਹ ਭੀ ਨਹੀਂ ਸਾਨੂੰ ਪਤਾ ਹੈ ਭਈ ਕਿਹ ਨੇ ਉਹ ਦੀਆਂ ਅੱਖਾਂ ਖੋਲ੍ਹੀਆਂ । ਉਸੇ ਕੋਲੋਂ ਪੁੱਛ ਲਓ, ਉਹ ਸਿਆਣਾ ਹੈ, ਉਹ ਆਪਣੀ ਗੱਲ ਆਪੇ ਦੱਸੂ
|
22. ਉਹ ਦੇ ਮਾਪਿਆਂ ਨੇ ਯਹੂਦੀਆਂ ਤੋਂ ਡਰ ਦੇ ਮਾਰੇ ਏਹ ਗੱਲਾਂ ਕਹੀਆਂ ਕਿਉਂ ਜੋ ਯਹੂਦੀਆਂ ਨੇ ਏਕਾ ਕਰ ਲਿਆ ਸੀ ਭਈ ਜੇ ਕੋਈ ਉਹ ਨੂੰ ਮਸੀਹ ਕਰਕੇ ਮੰਨ ਲਵੇ ਤਾਂ ਉਹ ਸਮਾਜ ਵਿੱਚੋਂ ਛੇਕਿਆ ਜਾਵੇ
|
24. ਉਪਰੰਤ ਉਨ੍ਹਾਂ ਨੇ ਉਸ ਮਨੁੱਖ ਨੂੰ ਜਿਹੜਾ ਅੰਨ੍ਹਾ ਸੀ ਦੂਈ ਵਾਰ ਸੱਦਿਆ ਅਤੇ ਉਹ ਨੂੰ ਆਖਿਆ ਕਿ ਪਰਮੇਸ਼ੁਰ ਦੀ ਵਡਿਆਈ ਕਰ । ਅਸੀਂ ਜਾਣਦੇ ਹਾਂ ਜੋ ਇਹ ਮਨੁੱਖ ਪਾਪੀ ਹੈ
|
25. ਤਾਂ ਉਸ ਉੱਤਰ ਦਿੱਤਾ ਭਈ ਉਹ ਪਾਪੀ ਹੈ ਕਿ ਨਹੀਂ ਸੋ ਮੈਂ ਨਹੀਂ ਜਾਣਦਾ। ਇੱਕ ਗੱਲ ਮੈਂ ਜਾਣਦਾ ਹਾਂ ਕਿ ਮੈਂ ਜੋ ਅੰਨ੍ਹਾ ਸੀ ਹੁਣ ਵੇਖਦਾ ਹਾਂ
|
27. ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਹੁਣੇ ਤੁਹਾਨੂੰ ਦੱਸਿਆ ਸੀ ਅਤੇ ਤੁਸਾਂ ਸੁਣਿਆ ਹੀ ਨਾ। ਕਿਉਂ ਫੇਰ ਸੁਣਨਾ ਚਾਹੁੰਦੇ ਹੋॽ ਭਲਾ, ਤੁਸੀਂ ਭੀ ਉਹ ਦੇ ਚੇਲੇ ਹੋਣਾ ਚਾਹੁੰਦੇ ਹੋॽ
|
30. ਉਸ ਮਨੁੱਖ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਇਹੋ ਤਾਂ ਅਚਰਜ ਦੀ ਗੱਲ ਹੈ ਜੋ ਤੁਸੀਂ ਨਹੀਂ ਜਾਣਦੇ ਭਈ ਉਹ ਕਿੱਥੋਂ ਹੈ ਅਤੇ ਉਸ ਨੇ ਮੇਰੀਆਂ ਅੱਖੀਆਂ ਖੋਲ੍ਹ ਦਿੱਤੀਆਂ!
|
31. ਅਸੀਂ ਤਾਂ ਜਾਣਦੇ ਹਾਂਗੇ ਜੋ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ ਪਰ ਜੇ ਕੋਈ ਪਰਮੇਸ਼ੁਰ ਦਾ ਭਗਤ ਹੋਵੇ ਅਤੇ ਉਹ ਦੀ ਮਰਜ਼ੀ ਉੱਤੇ ਚੱਲੇ ਤਾਂ ਉਹ ਦੀ ਸੁਣਦਾ ਹੈ
|
34. ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਤਾਂ ਨਿਰਾ ਪੁਰਾ ਪਾਪਾਂ ਵਿੱਚ ਜੰਮਿਆ ਹੈਂ, ਫੇਰ ਸਾਨੂੰ ਸਿਖਲਾਉਂਦਾ ਹੈਂॽ ਅਤੇ ਉਨ੍ਹਾਂ ਉਸ ਨੂੰ ਛੇਕ ਦਿੱਤਾ।।
|
35. ਯਿਸੂ ਨੇ ਸੁਣਿਆ ਜੋ ਉਨ੍ਹਾਂ ਉਹ ਨੂੰ ਛੇਕ ਦਿੱਤਾ ਅਤੇ ਉਹ ਨੂੰ ਲੱਭ ਕੇ ਆਖਿਆ, ਕੀ ਤੂੰ ਪਰਮੇਸ਼ੁਰ ਦੇ ਪੁੱਤ੍ਰ ਉੱਤੇ ਨਿਹਚਾ ਕਰਦਾ ਹੈਂॽ
|
39. ਯਿਸੂ ਨੇ ਆਖਿਆ, ਮੈਂ ਨਿਆਉਂ ਲਈ ਇਸ ਜਗਤ ਵਿੱਚ ਆਇਆ ਭਈ ਜਿਹੜੇ ਨਹੀਂ ਵੇਖਦੇ ਹਨ ਓਹ ਵੇਖਣ ਅਤੇ ਜਿਹੜੇ ਵੇਖਦੇ ਹਨ ਓਹ ਅੰਨ੍ਹੇ ਹੋ ਜਾਣ
|
40. ਫ਼ਰੀਸੀਆਂ ਵਿੱਚੋਂ ਉਨ੍ਹਾਂ ਨੇ ਜੋ ਉਹ ਦੇ ਨਾਲ ਸਨ ਏਹ ਗੱਲਾਂ ਸੁਣੀਆਂ ਅਤੇ ਉਸ ਨੂੰ ਆਖਿਆ, ਭਲਾ, ਅਸੀਂ ਭੀ ਅੰਨ੍ਹੇਂ ਹਾਂॽ
|
41. ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਅੰਨ੍ਹੇ ਹੁੰਦੇ ਤਾਂ ਤੁਹਾਡਾ ਪਾਪ ਨਾ ਹੁੰਦਾ ਪਰ ਹੁਣ ਜੋ ਤੁਸੀਂ ਆਖਦੇ ਹੋ ਭਈ ਅਸੀਂ ਵੇਖਦੇ ਹਾਂ ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ।।
|