ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਬੁੱਧਵਾਨ ਪੁੱਤ੍ਰ ਤਾਂ ਆਪਣੇ ਪਿਉ ਦੀ ਸਿੱਖਿਆ ਸੁਣਦਾ ਹੈ, ਪਰ ਮਖੌਲੀਆਂ ਤਾੜ ਨੂੰ ਨਹੀਂ ਸੁਣਦਾ।
2. ਮਨੁੱਖ ਆਪਣੇ ਮੂੰਹ ਦੇ ਫਲ ਤੋਂ ਭਲਿਆਈ ਨੂੰ, ਪਰੰਤੂ ਛਲੀਏ ਦੀ ਜਾਨ ਜ਼ੁਲਮ ਨੂੰ ਖਾਵੇਗੀ।
3. ਜੋ ਆਪਣੇ ਮੂੰਹ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਪਾਲਨਾ ਕਰਦਾ ਹੈ। ਪਰ ਜੋ ਆਪਣੇ ਬੁੱਲ੍ਹਾਂ ਨੂੰ ਟੱਡਦਾ ਹੈ, ਉਹ ਦੇ ਲਈ ਬਰਬਾਦੀ ਹੋਵੇਗੀ।
4. ਘੌਲੀਏ ਦਾ ਜੀ ਤਾਂ ਲੋਚਦਾ ਪਰ ਉਹ ਨੂੰ ਲੱਭਦਾ ਕੁਝ ਵੀ ਨਹੀਂ, ਪਰ ਉੱਦਮੀ ਦੀ ਜਾਨ ਮੋਟੀ ਹੋ ਜਾਵੇਗੀ।
5. ਧਰਮੀ ਨੂੰ ਝੂਠ ਤੋਂ ਸੂਗ ਆਉਂਦੀ ਹੈ, ਪਰ ਦੁਸ਼ਟ ਸ਼ਰਮ ਅਤੇ ਖੱਜਲਪੁਣੇ ਤੇ ਚੱਲਦਾ ਹੈ।
6. ਜਿਹੜਾ ਸਿੱਧੀ ਚਾਲ ਚੱਲਦਾ ਹੈ ਧਰਮ ਉਹ ਦੀ ਰੱਛਿਆ ਕਰਦਾ ਹੈ, ਪਰ ਦੁਸ਼ਟਪੁਣਾ ਪਾਪੀ ਨੂੰ ਉਲਟਾ ਦਿੰਦਾ ਹੈ।
7. ਕੋਈ ਤਾਂ ਧਨੀ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਕੱਖ ਵੀ ਨਹੀਂ, ਅਤੇ ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ।
8. ਮਨੁੱਖ ਦੀ ਜਾਨ ਦੀ ਚੱਟੀ ਉਹ ਦਾ ਧਨ ਹੈ, ਪਰ ਨਿਰਧਨ ਧਮਕੀ ਨੂੰ ਸੁਣਦਾ ਹੀ ਨਹੀਂ।
9. ਧਰਮੀ ਦੀ ਜੋਤ ਮੌਜ ਮਾਰਦੀ, ਪਰ ਦੁਸ਼ਟਾਂ ਦੀ ਦੀਵਾ ਬੁਝਾਇਆ ਜਾਵੇਗਾ।।
10. ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ, ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਨਾਲ ਬੁੱਧ ਹੈ।
11. ਐਵੇਂ ਕਿਵੇਂ ਦਾ ਧਨ ਘਟ ਜਾਵੇਗ, ਪਰ ਮਿਹਨਤ ਦਾ ਧਨ ਵਧ ਜਾਵੇਗਾ।
12. ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਬਿਰਛ ਹੈ।
13. ਜਿਹੜਾ ਬਚਨ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ ਕਰਦਾ ਹੈ, ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ ਉਹ ਨੂੰ ਚੰਗਾ ਫਲ ਮਿਲਦਾ ਹੈ।
14. ਬੁੱਧਵਾਨ ਦੀ ਤਾਲੀਮ ਜੀਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰਹਿਣ ਵਾਲੀ ਹੈ।
15. ਸੁੱਧ ਬੁੱਧ ਦੇ ਕਾਰਨ ਮੰਨਤਾ ਹੁੰਦੀ ਹੈ, ਪਰ ਛਲੀਆਂ ਦਾ ਰਾਹ ਬਿਖੜਾ ਹੁੰਦਾ ਹੈ।
16. ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ, ਪਰ ਮੂਰਖ ਆਪਣੀ ਮੂਰਖਤਾਈ ਨੂੰ ਫੈਲਾਉਂਦਾ ਫਿਰਦਾ ਹੈ।
17. ਦੁਸ਼ਟ ਹਰਕਾਰਾ ਬਿਪਤਾ ਵਿੱਚ ਡੇਗ ਦਿੰਦਾ ਹੈ, ਪਰ ਮਾਤਬਰ ਏਲਚੀ ਚੰਗਾ ਕਰਦਾ ਹੈ।
18. ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਕੰਗਾਲ ਤੇ ਸ਼ਰਮਿੰਦਾ ਹੋਵੇਗਾ, ਪਰ ਜੋ ਤਾੜ ਵੱਲ ਚਿੱਤ ਲਾਉਂਦਾ ਹੈ ਉਹ ਦਾ ਆਦਰ ਹੋਵੇਗਾ।
19. ਜਦ ਇੱਛਿਆ ਪੂਰੀ ਹੁੰਦੀ ਹੈ ਤਾਂ ਜੀ ਨੂੰ ਮਿੱਠਾ ਲੱਗਦਾ ਹੈ, ਪਰ ਬੁਰਿਆਈ ਨੂੰ ਛੱਡਣਾ ਮੂਰਖਾਂ ਨੂੰ ਬੁਰਾ ਲੱਗਦਾ ਹੈ।
20. ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।
21. ਬਿਪਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ, ਪਰ ਧਰਮੀਆਂ ਨੂੰ ਚੰਗਾ ਫਲ ਮਿਲੇਗਾ।
22. ਭਲਾ ਪੁਰਸ਼ ਆਪਣੇ ਪੋਤਰਿਆਂ ਲਈ ਵੀ ਮੀਰਾਸ ਛੱਡ ਜਾਂਦਾ ਹੈ, ਪਰ ਪਾਪੀ ਦਾ ਮਾਲ ਧਨ ਧਰਮੀ ਲਈ ਜੋੜੀਦਾ ਹੈ।
23. ਨਿਰਧਨ ਦੀ ਪੈਲੀ ਵਿੱਚ ਢੇਰ ਸਾਰਾ ਅਹਾਰ ਪੈਦਾ ਹੁੰਦਾ ਹੈ, ਪਰ ਅਜੇਹਾ ਵੀ ਹੈ ਜੋ ਕੁਨਿਆਂ ਦੇ ਕਾਰਨ ਉੱਜੜ ਜਾਂਦਾ ਹੈ।
24. ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।
25. ਧਰਮੀ ਤਾਂ ਰੱਜ ਕੇ ਖਾਂਦਾ ਹੈ, ਪਰ ਦੁਸ਼ਟਾਂ ਦਾ ਢਿੱਡ ਨਹੀਂ ਭਰਦਾ।।

Notes

No Verse Added

Total 31 Chapters, Current Chapter 13 of Total Chapters 31
ਅਮਸਾਲ 13:15

×

Alert

×

punjabi Letters Keypad References