2. ਅਤੇ ਤੋਲਾ ਦੇ ਪੁੱਤ੍ਰ, - ਉੱਜ਼ੀ ਤੇ ਰਫਾਯਾਹ ਤੇ ਯਰੀਏਲ ਤੇ ਯਹਮਈ ਤੇ ਯਿਬਸਾਮ ਤੇ ਸ਼ਮੂਏਲ ਜਿਹੜੇ ਆਪਣੇ ਪਿਤਾ ਤੋਲਾ ਦੇ ਘਰਾਣਿਆ ਦੇ ਮੁਖੀਏ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਸੂਰ ਬੀਰ ਜੋਧੇ ਸਨ। ਦਾਊਦ ਦੇ ਦਿਨਾਂ ਵਿੱਚ ਉਨ੍ਹਾਂ ਦੀ ਗਿਣਤੀ ਬਾਈ ਹਜ਼ਾਰ ਛੇ ਸੌ ਸੀ
|
3. ਅਤੇ ਉੱਜ਼ੀ ਦੇ ਪੁੱਤ੍ਰ ਯਿਜ਼ਰਹਯਾਹ ਅਤੇ ਯਿਜ਼ਰਹਯਾਹ ਦੇ ਪੁੱਤ੍ਰ, - ਮੀਕਾਏਲ ਤੇ ਓਬਦਯਾਹ ਤੇ ਯੋਏਲ ਤੇ ਯਿੱਸ਼ਿਯਾਹ, ਪੰਜ, ਸਾਰੇ ਮੁਖੀਏ
|
4. ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਪੀੜ੍ਹੀਆਂ ਅਨੁਸਾਰ ਅਤੇ ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਅਨੁਸਾਰ ਜੋਧਿਆਂ ਦੇ ਵੱਡੇ ਜਥੇ ਸਨ, ਛੱਤੀ ਹਜ਼ਾਰ ਜੁਆਨ ਕਿਉਂ ਜੋ ਉਨ੍ਹਾਂ ਦੀਆਂ ਬਹੁਤ ਸਾਰੀਆਂ ਤੀਵੀਆਂ ਅਤੇ ਪੁੱਤ੍ਰ ਸਨ
|
5. ਅਤੇ ਉਨ੍ਹਾਂ ਦੇ ਭਰਾ ਯਿੱਸਾਕਾਰ ਦੀਆਂ ਸਾਰੀਆਂ ਕੁਲਾਂ ਵਿੱਚ ਡਾਢੇ ਸੂਰਮੇ ਸਨ ਜਿਹੜੇ ਉਨ੍ਹਾਂ ਦੀਆਂ ਕੁਲ ਪੱਤ੍ਰੀਆਂ ਵਿੱਚ ਗਿਣੇ ਹੋਏ ਸਤਾਸੀ ਹਜ਼ਾਰ ਸਨ।।
|
7. ਅਤੇ ਬਲਾ ਦੇ ਪੁੱਤ੍ਰ, - ਅਸਬੋਨ ਉੱਜ਼ੀ ਤੇ ਉੱਜ਼ੀਏਲ ਤੇ ਯਿਰਮੋਥ ਤੇ ਈਰੀ, ਪੰਜ, ਪਿਤਰਾਂ ਦੇ ਘਰਾਣੀਆਂ ਦੇ ਮੁਖੀਏ, ਡਾਢੇ ਸੂਰਮੇ ਅਤੇ ਆਪਣੀਆਂ ਕੁਲ ਪੱਤ੍ਰੀਆਂ ਦੇ ਵਿੱਚ ਓਹ ਬਾਈ ਹਜ਼ਾਰ ਚੌਤੀ ਗਿਣੇ ਗਏ ਸਨ
|
8. ਅਤੇ ਬਕਰ ਦੇ ਪੁੱਤ੍ਰ ਜ਼ਮੀਰਾਹ ਤੇ ਯੋਆਸ਼ ਤੇ ਅਲੀਅਜ਼ਰ ਤੇ ਅਲਯੋਏਨਈ ਤੇ ਆਮਰੀ ਤੇ ਯਿਰੇਮੋਥ ਤੇ ਅਬੀਯਾਹ ਤੇ ਅਨਾਥੋਥ ਤੇ ਆਲਾਮਥ — ਏਹ ਸਾਰੇ ਬਕਰ ਦੇ ਪੁੱਤ੍ਰ ਸਨ
|
9. ਅਤੇ ਕੁਲ ਪੁੱਤ੍ਰੀ ਵਿੱਚ ਉਨ੍ਹਾਂ ਦੀਆਂ ਪੀੜ੍ਹੀਆਂ ਅਨੁਸਾਰ ਉਨ੍ਹਾਂ ਦੀ ਗਿਣਤੀ ਵੀਹ ਹਜ਼ਾਰ ਦੋ ਸੌ ਸੀ, ਡਾਢੇ ਸੂਰਮੇ ਅਤੇ ਆਪਣੇ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਏ
|
10. ਅਤੇ ਯਦੀਅਏਲ ਦੇ ਪੁੱਤ੍ਰ,- ਬਿਲਹਾਨ, ਤੇ ਬਿਲਹਾਨ ਦੇ ਪੁੱਤ੍ਰ, - ਯਊਸ਼ ਤੇ ਬਿਨਯਾਮੀਨ ਤੇ ਏਹੂਦ ਤੇ ਕਨਅਨਾਹ ਤੇ ਜ਼ੇਥਾਨ ਤੇ ਤਰਸ਼ੀਸ ਤੇ ਅਹੀਸ਼ਾਹਰ
|
11. ਏਹ ਸਾਰੇ ਯਦੀਏਲ ਦੇ ਪੁੱਤ੍ਰ ਆਪੋ ਆਪਣੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਆਂ ਅਨੁਸਾਰ ਡਾਢੇ ਸੂਰਮੇ ਸਤਾਰਾਂ ਹਜ਼ਾਰ ਦੋ ਸੌ ਸਨ ਜਿਹੜੇ ਸੈਨਾ ਵਿੱਚ ਜੁੱਧ ਕਰਨ ਜੋਗ ਸਨ
|
15. ਅਤੇ ਮਾਕੀਰ ਨੇ ਹੁੱਪੀਮ ਤੇ ਸੁੱਪੀਮ ਤੋਂ ਇੱਕ ਤੀਵੀਂ ਵਿਆਹ ਲਈ ਜਿਹ ਦੀ ਭੈਣ ਦਾ ਨਾਉਂ ਮਅਕਾਹ ਸੀ। ਦੂਜੇ ਦਾ ਨਾਉਂ ਸਲਾਫਹਾਦ ਸੀ ਅਤੇ ਸਲਾਫਹਾਦ ਦੀਆਂ ਧੀਆਂ ਹੀ ਸਨ
|
16. ਅਤੇ ਮਾਕੀਰ ਦੀ ਤੀਵੀਂ ਮਅਕਾਹ ਇੱਕ ਪੁੱਤ੍ਰ ਜਣੀ ਅਤੇ ਉਹ ਦਾ ਨਾਉਂ ਪਰਸ਼ ਰਖਿਆ ਅਤੇ ਉਹ ਦੇ ਭਰਾ ਦਾ ਨਾਉਂ ਸ਼ਰਸ਼ ਸੀ ਅਤੇ ਉਹ ਦੇ ਪੁੱਤ੍ਰ ਊਲਾਮ ਤੇ ਰਾਕਮ ਸਨ
|
20. ਅਫਰਾਈਮ ਦੇ ਪੁੱਤ੍ਰ, - ਸ਼ੂਥਾਲਹ ਤੇ ਉਹ ਦਾ ਪੁੱਤ੍ਰ ਬਰਦ ਤੇ ਉਹ ਦਾ ਪੁੱਤ੍ਰ ਤਹਥ, ਤੇ ਉਹ ਦਾ ਪੁੱਤ੍ਰ ਅਲਆਦਾਹ ਤੇ ਉਹ ਦਾ ਪੁੱਤ੍ਰ ਤਹਥ
|
21. ਅਤੇ ਉਹ ਦਾ ਪੁੱਤ੍ਰ ਜ਼ਾਬਾਦ ਤੇ ਉਹ ਦਾ ਪੁੱਤ੍ਰ ਸ਼ੂਥਲਾਹ ਤੇ ਅਜ਼ਰ ਤੇ ਅਲਆਦ ਜਿਨ੍ਹਾਂ ਨੂੰ ਗਥ ਦੇ ਮਨੁੱਖਾਂ ਨੇ ਜਿਹੜੇ ਉਸ ਦੇਸ ਵਿੱਚ ਜੰਮੇ ਸਨ ਇਸ ਲਈ ਮਾਰ ਸੁੱਟਿਆ ਕਿ ਓਹ ਉਨ੍ਹਾਂ ਦੇ ਪਸੂਆਂ ਦੀ ਚੋਰੀ ਕਰਨ ਨੂੰ ਲਹਿ ਆਏ ਸਨ
|
23. ਉਹ ਆਪਣੀ ਤੀਵੀਂ ਕੋਲ ਗਿਆ ਅਤੇ ਉਹ ਗਰਭਣੀ ਹੋਈ ਅਤੇ ਇੱਕ ਪੁੱਤ੍ਰ ਜਣੀ ਅਤੇ ਉਸ ਨੇ ਉਹ ਦਾ ਨਾਉਂ ਬਰੀਆਹ ਰੱਖਿਆ ਕਿਉਂ ਜੋ ਉਹ ਦੇ ਘਰ ਵਿੱਚ ਬੁਰਿਆਈ ਆਈ ਸੀ
|
28. ਉਨ੍ਹਾਂ ਦੇ ਜੈਦਾਦ ਤੇ ਵਸੇਬੇ ਏਹ ਸਨ, - ਬੈਤੇਲ ਉਹ ਦੇ ਪਿੰਡਾਂ ਸਣੇ ਅਤੇ ਚੜ੍ਹਦੇ ਪਾਸੇ ਨਅਰਾਨ ਅਤੇ ਲਹਿੰਦੇ ਪਾਸੇ ਗਜ਼ਰ ਉਹ ਦੇ ਪਿੰਡਾਂ ਸਣੇ, ਨਾਲੇ ਸ਼ਕਮ ਉਹ ਦੇ ਪਿੰਡਾਂ ਸਣੇ ਅੱਜ਼ਾਹ ਤੀਕ ਉਹ ਦੇ ਪਿੰਡਾ ਸਣੇ
|
29. ਅਤੇ ਮਨੱਸ਼ੀਆਂ ਦੀਆਂ ਹੱਦਾਂ ਕੋਲ ਬੈਤ-ਸ਼ਿਆਨ ਉਹ ਦੇ ਪਿੰਡਾ ਸਣੇ, ਤਅਨਾਕ ਉਹ ਦੇ ਪਿੰਡਾ ਸਣੇ, ਮਗਿੱਦੋ ਉਹ ਦੇ ਪਿਡਾਂ ਸਣੇ, ਦੋਰ ਉਹ ਦੇ ਪਿੰਡਾਂ ਸਣੇ। ਏਹਨਾਂ ਵਿੱਚ ਇਸਰਾਏਲ ਦੇ ਪੁੱਤ੍ਰ ਯੂਸੁਫ਼ ਦੇ ਪੁੱਤ੍ਰ ਵੱਸਦੇ ਸਨ।।
|
40. ਏਹ ਸਾਰੇ ਆਸ਼ੇਰ ਦੇ ਪੁੱਤ੍ਰ ਸਨ, - ਪਿਤਰਾਂ ਦੇ ਘਰਾਣਿਆਂ ਦੇ ਮੁਖੀਏ, ਉੱਤਮ ਤੇ ਡਾਢੇ ਸੂਰਮੇ, ਸ਼ਜ਼ਾਦਿਆਂ ਦੇ ਮੁਖੀਏ ਅਤੇ ਜਿੰਨੇ ਕੁਲ ਪੱਤ੍ਰੀ ਅਨੁਸਾਰ ਸੈਨਾ ਦੇ ਜੋਧੇ ਗਿਣੇ ਗਏ ਸੋ ਛਬੀ ਹਜ਼ਾਰ ਸਨ।।
|