ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਪ੍ਰਭੁ ਯਹੋਵਾਹ ਨੇ ਮੈਨੂੰ ਇਉਂ ਵਿਖਾਇਆ, ਅਤੇ ਵੇਖੋ, ਗਰਮੀ ਦੇ ਫਲਾਂ ਦੀ ਟੋਕਰੀ ਸੀ
2. ਤਾਂ ਓਸ ਆਖਿਆ, ਤੂੰ ਕੀ ਵੇਖਦਾ ਹੈਂ, ਆਮੋਸॽ ਫੇਰ ਮੈਂ ਆਖਿਆ, ਗਰਮੀ ਦੇ ਫਲਾਂ ਦੀ ਟੋਕਰੀ ਹੈ। ਤਾਂ ਯਹੋਵਾਹ ਨੇ ਮੈਨੂੰ ਆਖਿਆ, - ਮੇਰੀ ਪਰਜਾ ਇਸਰਾਏਲ ਦਾ ਅੰਤ ਆ ਪੁੱਜਿਆ ਹੈ! ਮੈਂ ਫੇਰ ਕਦੇ ਓਹਨਾਂ ਦੇ ਕੋਲੋਂ ਦੀ ਨਹੀਂ ਲੰਘਾਂਗਾ।
3. ਉਸ ਦਿਨ ਹੈਕਲ ਦੇ ਗੀਤ ਵੈਣ ਹੋ ਜਾਣਗੇ, ਪ੍ਰਭੁ ਯਹੋਵਾਹ ਦਾ ਵਾਕ ਹੈ। ਲੋਥਾਂ ਬਥੇਰੀਆਂ ਹੋਣਗੀਆਂ, ਓਹ ਹਰ ਥਾਂ ਓਹਨਾਂ ਨੂੰ ਚੁੱਪ ਕੀਤੇ ਬਾਹਰ ਸੁੱਟਣਗੇ!।।
4. ਤੁਸੀਂ ਜੋ ਕੰਗਾਲਾਂ ਨੂੰ ਮਿੱਧਦੇ ਹੋ, ਅਤੇ ਦੇਸ ਦੇ ਮਸਕੀਨਾਂ ਨੂੰ ਮੁਕਾਉਂਦੇ ਹੋ, ਸੁਣੋ!
5. ਤੁਸੀਂ ਆਖਦੇ ਹੋ, ਅਮੱਸਿਆ ਕਦ ਲੰਘੇਗੀ, ਭਈ ਅਸੀਂ ਅੰਨ ਵੇਚੀਏॽ ਅਤੇ ਸਬਤ, ਭਈ ਅਸੀਂ ਕਣਕ ਦੇ ਖਾਤੇ ਖੋਲ੍ਹੀਏॽ ਭਈ ਅਸੀਂ ਏਫਾਹ ਛੋਟਾ ਅਤੇ ਸ਼ਕਲ ਵੱਡਾ ਬਣਾਈਏ, ਅਤੇ ਕਾਣੀ ਡੰਡੀ ਛਲ ਨਾਲ ਮਾਰੀਏ,
6. ਤਾਂ ਜੋ ਅਸੀਂ ਗਰੀਬ ਨੂੰ ਚਾਂਦੀ ਨਾਲ, ਅਤੇ ਕੰਗਾਲ ਨੂੰ ਜੁੱਤੀ ਦੇ ਜੋੜੇ ਨਾਲ ਮੁੱਲ ਲਈਏ ਅਤੇ ਕਣਕ ਦਾ ਕੂੜਾ ਵੇਚੀਏ!।।
7. ਯਹੋਵਾਹ ਨੇ ਯਾਕੂਬ ਦੇ ਹੰਕਾਰ ਦੀ ਸੌਂਹ ਖਾਧੀ ਹੈ, - ਮੈਂ ਓਹਨਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਕਦੇ ਨਾ ਭੁੱਲਾਂਗਾ!
8. ਕੀ ਦੇਸ ਇਸ ਦੇ ਕਾਰਨ ਨਾ ਕੰਬੇਗਾ, ਨਾਲੇ ਉਹ ਦੇ ਸਾਰੇ ਵਾਸੀ ਸੋਗ ਨਾ ਕਰਨਗੇॽ ਅਤੇ ਸਾਰਾ ਦੇਸ ਨੀਲ ਦਰਿਆ ਵਾਂਙੁ ਨਾ ਚੜ੍ਹੇਗਾ, ਅਤੇ ਉੱਛਲ ਕੇ ਫੇਰ ਨਾ ਉਤਰ ਜਾਵੇਗਾ, ਮਿਸਰ ਦੇ ਦਰਿਆ ਵਾਂਙੁॽ।।
9. ਤਾਂ ਉਸ ਦਿਨ ਇਉਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਕਿ ਮੈਂ ਸੂਰਜ ਦੁਪਹਿਰ ਨੂੰ ਲਾਹ ਦਿਆਂਗਾ, ਅਤੇ ਦਿਨ ਦੀਵੀਂ ਧਰਤੀ ਨੂੰ ਅਨ੍ਹੇਰਾ ਕਰ ਦਿਆਂਗਾ।
10. ਮੈਂ ਤੁਹਾਡੇ ਪਰਬਾਂ ਨੂੰ ਸੋਗ ਵਿੱਚ, ਅਤੇ ਤੁਹਾਡੇ ਸਾਰੇ ਗੀਤਾਂ ਨੂੰ ਵੈਣਾਂ ਵਿੱਚ ਬਦਲ ਦਿਆਂਗਾ। ਮੈਂ ਸਾਰਿਆਂ ਲੱਕਾਂ ਉੱਤੇ ਟਾਟ, ਅਤੇ ਹਰੇਕ ਸਿਰ ਵਿੱਚ ਗੰਜ ਪਾਵਾਂਗਾ। ਮੈਂ ਉਸ ਨੂੰ ਇਕਲੌਤੇ ਦੇ ਸੋਗ ਵਾਂਙੁ, ਅਤੇ ਉਸ ਦਾ ਅੰਤ ਭੈੜੇ ਦਿਨ ਜੇਹਾ ਬਣਾਵਾਂਗਾ।।
11. ਵੇਖ, ਓਹ ਦਿਨ ਆਉਂਦੇ ਹਨ, ਪ੍ਰਭੁ ਯਹੋਵਾਹ ਦਾ ਵਾਕ ਹੈ, ਕਿ ਮੈਂ ਦੇਸ ਵਿੱਚ ਕਾਲ ਘੱਲਾਂਗਾ, ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ ।
12. ਓਹ ਸਮੁੰਦਰ ਤੋਂ ਸਮੁੰਦਰ ਤੀਕ, ਅਤੇ ਉੱਤਰ ਤੋਂ ਪੂਰਬ ਤੀਕ ਭੌਂਦੇ ਫਿਰਨਗੇ, ਓਹ ਯਹੋਵਾਹ ਦੀ ਬਾਣੀ ਦੀ ਭਾਲ ਲਈ ਐਧਰ ਓਧਰ ਦੌੜੇ ਫਿਰਨਗੇ, ਪਰ ਉਸ ਨੂੰ ਨਾ ਪਾਉਣਗੇ।
13. ਉਸ ਦਿਨ ਸੋਹਣੀਆਂ ਕੁਆਰੀਆਂ, ਅਤੇ ਚੁਣਵੇਂ ਜੁਆਨ ਤਿਹਾ ਨਾਲ ਨਢਾਲ ਹੋ ਜਾਣਗੇ!
14. ਓਹ ਜੋ ਸਾਮਰਿਯਾ ਦੀ ਅਸ਼ਮਾਹ ਦੀ ਸੌਂਹ ਖਾਂਦੇ ਹਨ, ਅਤੇ ਕਹਿੰਦੇ ਹਨ, ਹੇ ਦਾਨ, ਤੇਰੇ ਦੇਵ ਦੀ ਹਯਾਤੀ ਦੀ, ਅਤੇ ਬਅਰੇ-ਸ਼ਬਾ ਦੇ ਰਾਹ ਦੀ ਹਯਾਤੀ ਦੀ, ਓਹ ਡਿੱਗ ਪੈਣਗੇ ਅਤੇ ਫੇਰ ਕਦੇ ਨਾ ਉੱਠਣਗੇ!।।
Total 9 ਅਧਿਆਇ, Selected ਅਧਿਆਇ 8 / 9
1 2 3 4 5 6 7 8 9
1 ਪ੍ਰਭੁ ਯਹੋਵਾਹ ਨੇ ਮੈਨੂੰ ਇਉਂ ਵਿਖਾਇਆ, ਅਤੇ ਵੇਖੋ, ਗਰਮੀ ਦੇ ਫਲਾਂ ਦੀ ਟੋਕਰੀ ਸੀ 2 ਤਾਂ ਓਸ ਆਖਿਆ, ਤੂੰ ਕੀ ਵੇਖਦਾ ਹੈਂ, ਆਮੋਸॽ ਫੇਰ ਮੈਂ ਆਖਿਆ, ਗਰਮੀ ਦੇ ਫਲਾਂ ਦੀ ਟੋਕਰੀ ਹੈ। ਤਾਂ ਯਹੋਵਾਹ ਨੇ ਮੈਨੂੰ ਆਖਿਆ, - ਮੇਰੀ ਪਰਜਾ ਇਸਰਾਏਲ ਦਾ ਅੰਤ ਆ ਪੁੱਜਿਆ ਹੈ! ਮੈਂ ਫੇਰ ਕਦੇ ਓਹਨਾਂ ਦੇ ਕੋਲੋਂ ਦੀ ਨਹੀਂ ਲੰਘਾਂਗਾ। 3 ਉਸ ਦਿਨ ਹੈਕਲ ਦੇ ਗੀਤ ਵੈਣ ਹੋ ਜਾਣਗੇ, ਪ੍ਰਭੁ ਯਹੋਵਾਹ ਦਾ ਵਾਕ ਹੈ। ਲੋਥਾਂ ਬਥੇਰੀਆਂ ਹੋਣਗੀਆਂ, ਓਹ ਹਰ ਥਾਂ ਓਹਨਾਂ ਨੂੰ ਚੁੱਪ ਕੀਤੇ ਬਾਹਰ ਸੁੱਟਣਗੇ!।। 4 ਤੁਸੀਂ ਜੋ ਕੰਗਾਲਾਂ ਨੂੰ ਮਿੱਧਦੇ ਹੋ, ਅਤੇ ਦੇਸ ਦੇ ਮਸਕੀਨਾਂ ਨੂੰ ਮੁਕਾਉਂਦੇ ਹੋ, ਸੁਣੋ! 5 ਤੁਸੀਂ ਆਖਦੇ ਹੋ, ਅਮੱਸਿਆ ਕਦ ਲੰਘੇਗੀ, ਭਈ ਅਸੀਂ ਅੰਨ ਵੇਚੀਏॽ ਅਤੇ ਸਬਤ, ਭਈ ਅਸੀਂ ਕਣਕ ਦੇ ਖਾਤੇ ਖੋਲ੍ਹੀਏॽ ਭਈ ਅਸੀਂ ਏਫਾਹ ਛੋਟਾ ਅਤੇ ਸ਼ਕਲ ਵੱਡਾ ਬਣਾਈਏ, ਅਤੇ ਕਾਣੀ ਡੰਡੀ ਛਲ ਨਾਲ ਮਾਰੀਏ, 6 ਤਾਂ ਜੋ ਅਸੀਂ ਗਰੀਬ ਨੂੰ ਚਾਂਦੀ ਨਾਲ, ਅਤੇ ਕੰਗਾਲ ਨੂੰ ਜੁੱਤੀ ਦੇ ਜੋੜੇ ਨਾਲ ਮੁੱਲ ਲਈਏ ਅਤੇ ਕਣਕ ਦਾ ਕੂੜਾ ਵੇਚੀਏ!।। 7 ਯਹੋਵਾਹ ਨੇ ਯਾਕੂਬ ਦੇ ਹੰਕਾਰ ਦੀ ਸੌਂਹ ਖਾਧੀ ਹੈ, - ਮੈਂ ਓਹਨਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਕਦੇ ਨਾ ਭੁੱਲਾਂਗਾ! 8 ਕੀ ਦੇਸ ਇਸ ਦੇ ਕਾਰਨ ਨਾ ਕੰਬੇਗਾ, ਨਾਲੇ ਉਹ ਦੇ ਸਾਰੇ ਵਾਸੀ ਸੋਗ ਨਾ ਕਰਨਗੇॽ ਅਤੇ ਸਾਰਾ ਦੇਸ ਨੀਲ ਦਰਿਆ ਵਾਂਙੁ ਨਾ ਚੜ੍ਹੇਗਾ, ਅਤੇ ਉੱਛਲ ਕੇ ਫੇਰ ਨਾ ਉਤਰ ਜਾਵੇਗਾ, ਮਿਸਰ ਦੇ ਦਰਿਆ ਵਾਂਙੁॽ।। 9 ਤਾਂ ਉਸ ਦਿਨ ਇਉਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਕਿ ਮੈਂ ਸੂਰਜ ਦੁਪਹਿਰ ਨੂੰ ਲਾਹ ਦਿਆਂਗਾ, ਅਤੇ ਦਿਨ ਦੀਵੀਂ ਧਰਤੀ ਨੂੰ ਅਨ੍ਹੇਰਾ ਕਰ ਦਿਆਂਗਾ। 10 ਮੈਂ ਤੁਹਾਡੇ ਪਰਬਾਂ ਨੂੰ ਸੋਗ ਵਿੱਚ, ਅਤੇ ਤੁਹਾਡੇ ਸਾਰੇ ਗੀਤਾਂ ਨੂੰ ਵੈਣਾਂ ਵਿੱਚ ਬਦਲ ਦਿਆਂਗਾ। ਮੈਂ ਸਾਰਿਆਂ ਲੱਕਾਂ ਉੱਤੇ ਟਾਟ, ਅਤੇ ਹਰੇਕ ਸਿਰ ਵਿੱਚ ਗੰਜ ਪਾਵਾਂਗਾ। ਮੈਂ ਉਸ ਨੂੰ ਇਕਲੌਤੇ ਦੇ ਸੋਗ ਵਾਂਙੁ, ਅਤੇ ਉਸ ਦਾ ਅੰਤ ਭੈੜੇ ਦਿਨ ਜੇਹਾ ਬਣਾਵਾਂਗਾ।। 11 ਵੇਖ, ਓਹ ਦਿਨ ਆਉਂਦੇ ਹਨ, ਪ੍ਰਭੁ ਯਹੋਵਾਹ ਦਾ ਵਾਕ ਹੈ, ਕਿ ਮੈਂ ਦੇਸ ਵਿੱਚ ਕਾਲ ਘੱਲਾਂਗਾ, ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ । 12 ਓਹ ਸਮੁੰਦਰ ਤੋਂ ਸਮੁੰਦਰ ਤੀਕ, ਅਤੇ ਉੱਤਰ ਤੋਂ ਪੂਰਬ ਤੀਕ ਭੌਂਦੇ ਫਿਰਨਗੇ, ਓਹ ਯਹੋਵਾਹ ਦੀ ਬਾਣੀ ਦੀ ਭਾਲ ਲਈ ਐਧਰ ਓਧਰ ਦੌੜੇ ਫਿਰਨਗੇ, ਪਰ ਉਸ ਨੂੰ ਨਾ ਪਾਉਣਗੇ। 13 ਉਸ ਦਿਨ ਸੋਹਣੀਆਂ ਕੁਆਰੀਆਂ, ਅਤੇ ਚੁਣਵੇਂ ਜੁਆਨ ਤਿਹਾ ਨਾਲ ਨਢਾਲ ਹੋ ਜਾਣਗੇ! 14 ਓਹ ਜੋ ਸਾਮਰਿਯਾ ਦੀ ਅਸ਼ਮਾਹ ਦੀ ਸੌਂਹ ਖਾਂਦੇ ਹਨ, ਅਤੇ ਕਹਿੰਦੇ ਹਨ, ਹੇ ਦਾਨ, ਤੇਰੇ ਦੇਵ ਦੀ ਹਯਾਤੀ ਦੀ, ਅਤੇ ਬਅਰੇ-ਸ਼ਬਾ ਦੇ ਰਾਹ ਦੀ ਹਯਾਤੀ ਦੀ, ਓਹ ਡਿੱਗ ਪੈਣਗੇ ਅਤੇ ਫੇਰ ਕਦੇ ਨਾ ਉੱਠਣਗੇ!।।
Total 9 ਅਧਿਆਇ, Selected ਅਧਿਆਇ 8 / 9
1 2 3 4 5 6 7 8 9
×

Alert

×

Punjabi Letters Keypad References