ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਗੋਤਾਂ ਦੇ ਨਾਉਂ ਏਹ ਹਨ - ਐਨ ਉੱਤਰ ਵਿੱਚ ਹਥਲੋਨ ਦੇ ਰਸਤੇ ਦੇ ਨਾਲ ਨਾਲ ਹਮਾਥ ਦੇ ਦਰਵੱਜੇ ਤੀਕ, ਹਸਰ-ਏਨਾਨ ਤੀਕਰ ਜਿਹੜਾ ਦੰਮਿਸਕ ਦੀ ਉੱਤਰੀ ਹੱਦ ਤੇ ਹਮਾਥ ਦੇ ਕੋਲ ਹੈ। ਪੂਰਬ ਤੋਂ ਪੱਛਮ ਤੀਕਰ ਦਾਨ ਦੇ ਲਈ ਇੱਕ ਭਾਗ
2. ਅਤੇ ਦਾਨ ਦੀ ਹੱਦ ਦੇ ਨਾਲ ਲੱਗਦੀ ਪੂਰਬ ਹੱਦ ਤੋਂ ਪੱਛਮੀ ਹੱਦ ਤੀਕਰ ਆਸ਼ੇਰ ਦੇ ਲਈ ਇੱਕ ਭਾਗ
3. ਅਤੇ ਆਸ਼ੇਰ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤਕੀਰ ਨਫਤਾਲੀ ਦੇ ਲਈ ਇੱਕ ਭਾਗ
4. ਅਤੇ ਨਫਤਾਲੀ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕ ਮਨੱਸ਼ਹ ਦੇ ਲਈ ਇੱਕ ਭਾਗ
5. ਅਤੇ ਮਨੱਸ਼ਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਅਫਰਾਈਮ ਦੇ ਲਈ ਇੱਕ ਭਾਗ
6. ਅਤੇ ਅਫਰਾਈਮ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਰਊਬੇਨ ਦੇ ਲਈ ਇੱਕ ਭਾਗ
7. ਅਤੇ ਰਊਬੇਨ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਯਹੂਦਾਹ ਦੇ ਲਈ ਇੱਕ ਭਾਗ।।
8. ਅਤੇ ਯਹੂਦਾਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਭੇਟਾ ਦਾ ਭਾਗ ਹੋਵੇਗਾ ਜਿਹੜਾ ਤੁਸੀਂ ਧਰਮ ਅਰਥ ਛੱਡੋਗੇ। ਉਹ ਦੀ ਚੁੜਾਈ ਪੰਜੀ ਹਜ਼ਾਰ ਅਤੇ ਲੰਮਾਈ ਰਹਿੰਦੇ ਭਾਗਾਂ ਵਿੱਚੋਂ ਇੱਕ ਦੇ ਬਰਾਬਰ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਅਤੇ ਪਵਿੱਤ੍ਰ ਅਸਥਾਨ ਉਹ ਦੇ ਵਿਚਕਾਰ ਹੋਵੇਗਾ
9. ਭੇਟਾ ਦਾ ਭਾਗ ਜਿਹੜਾ ਤੁਸੀਂ ਯਹੋਵਾਹ ਦੇ ਲਈ ਧਰਮ ਅਰਥ ਛੱਡੋਗੇ, ਪੰਜੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਹੋਵੇਗਾ
10. ਅਤੇ ਇਹ ਪਵਿੱਤ੍ਰ ਭੇਟਾ ਦਾ ਭਾਗ ਉਨ੍ਹਾਂ ਦੇ ਲਈ, ਹਾਂ, ਜਾਜਕਾਂ ਦੇ ਲਈ ਹੋਵੇਗਾ। ਉੱਤਰ ਵੱਲ ਉਹ ਦੀ ਲੰਮਾਈ ਪੰਜੀ ਹਜ਼ਾਰ ਹੋਵੇਗੀ ਅਤੇ ਦਸ ਹਜ਼ਾਰ ਉਹ ਦੀ ਚੁੜਾਈ ਪੱਛਮ ਦੀ ਵੱਲ ਅਤੇ ਦਸ ਹਜ਼ਾਰ ਉਹ ਦੀ ਚੁੜਾਈ ਪੂਰਬ ਦੀ ਵੱਲ ਅਤੇ ਪੰਜੀ ਹਜ਼ਾਰ ਉਹ ਦੀ ਲੰਮਾਈ ਦੱਖਣ ਦੀ ਵੱਲ, ਅਤੇ ਯਹੋਵਾਹ ਦਾ ਪਵਿੱਤ੍ਰ ਅਸਥਾਨ ਉਹ ਦੇ ਵਿਚਕਾਰ ਹੋਵੇਗਾ
11. ਏਹ ਉਨ੍ਹਾਂ ਜਾਜਕਾਂ ਦੇ ਲਈ ਹੋਵੇਗਾ ਜਿਹੜੇ ਸਦੋਕ ਦੇ ਪੁੱਤ੍ਰਾਂ ਵਿੱਚੋਂ ਪਵਿੱਤ੍ਰ ਕੀਤੇ ਗਏ ਹਨ, ਜਿਨ੍ਹਾਂ ਨੇ ਮੇਰੀ ਫਰਜ਼ ਦੀ ਸੰਭਾਲ ਕੀਤੀ ਅਤੇ ਬੇਮੁੱਖ ਨਾ ਹੋਏ ਜਦੋਂ ਇਸਰਾਏਲੀ ਬੇਮੁੱਖ ਹੋ ਗਏ, ਜਿਹਾ ਕਿ ਲੇਵੀ ਬੇਮੁੱਖ ਹੋ ਗਏ
12. ਅਤੇ ਦੇਸ ਦੀ ਭੇਟਾ ਵਿੱਚੋ ਲੇਵੀ ਦੇ ਭਾਗ ਦੀ ਹੱਦ ਕੋਲ ਇਹ ਉਨ੍ਹਾਂ ਦੇ ਲਈ ਭੇਟਾ ਹੋਵੇਗੀ ਜਿਹੜੀ ਅੱਤ ਪਵਿੱਤ੍ਰ ਹੋਵੇਗੀ।।
13. ਜਾਜਕਾਂ ਦੀ ਹੱਦ ਦੇ ਸਾਹਮਣੇ ਲੇਵੀ ਦੇ ਲਈ ਇੱਕ ਭਾਗ ਹੋਵੇਗਾ, ਪੰਜੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ। ਉਹ ਦੀ ਸਾਰੀ ਲੰਮਾਈ ਪੰਜੀ ਹਜ਼ਾਰ ਅਤੇ ਚੁੜਾਈ ਦਸ ਹਜ਼ਾਰ ਹੋਵੇਗੀ
14. ਅਤੇ ਓਹ ਉਸ ਵਿੱਚੋਂ ਨਾ ਵੇਚਣ, ਨਾ ਕਿਸੇ ਨਾਲ ਬਦਲਣ, ਅਤੇ ਨਾ ਦੇਸ ਦਾ ਪਹਿਲਾ ਫਲ ਆਪਣੇ ਪਾਸੋਂ ਜਾਣ ਦੇਣ ਕਿਉਂ ਜੋ ਓਹ ਯਹੋਵਾਹ ਲਈ ਪਵਿੱਤ੍ਰ ਹੈ
15. ਅਤੇ ਉਹ ਪੰਜ ਹਜ਼ਾਰ ਦੀ ਚੁੜਾਈ ਦਾ ਬਾਕੀ ਭਾਗ ਉਸ ਪੰਜੀ ਹਜ਼ਾਰ ਦੇ ਸਾਹਮਣੇ ਸ਼ਹਿਰ ਅਤੇ ਉਹ ਦੇ ਆਲੇ ਦੁਆਲੇ ਦੇ ਲਈ ਸ਼ਾਮਲਾਤ ਹੋਵੇਗੀ ਅਤੇ ਸ਼ਹਿਰ ਉਹ ਦੇ ਵਿਚਕਾਰ ਹੋਵੇਗਾ
16. ਅਤੇ ਉਹ ਦੀ ਮਿਣਤੀ ਇਹ ਹੋਵੇਗੀ - ਉੱਤਰ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਦੱਖਣ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਪੂਰਬ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਪੱਛਮ ਵੱਲ ਚਾਰ ਹਜ਼ਾਰ ਪੰਜ ਸੌ
17. ਅਤੇ ਸ਼ਹਿਰ ਦੀ ਸ਼ਾਮਲਾਤ ਉੱਤਰ ਵੱਲ ਦੋ ਸੌ ਪੰਜਾਹ ਅਤੇ ਦੱਖਣ ਵੱਲ ਦੋ ਸੌ ਪੰਜਾਹ ਅਤੇ ਪੂਰਬ ਵੱਲ ਦੋ ਸੌ ਪੰਜਾਹ ਅਤੇ ਪੱਛਮ ਵੱਲ ਦੋ ਸੌ ਪੰਜਾਹ
18. ਅਤੇ ਪਵਿੱਤ੍ਰ ਭੇਟਾ ਦੇ ਸਾਹਮਣੇ ਰਹਿੰਦੀ ਲੰਮਾਈ ਪੂਰਬ ਵੱਲ ਦਸ ਹਜ਼ਾਰ ਅਤੇ ਪੱਛਮ ਵੱਲ ਦਸ ਹਜ਼ਾਰ ਅਤੇ ਉਹ ਪਵਿੱਤ੍ਰ ਭੇਟਾ ਦੇ ਸਾਹਮਣੇ ਹੋਵੇਗੀ ਉਹ ਦਾ ਹਾਸਲ ਉਨ੍ਹਾਂ ਦੇ ਖਾਣ ਪੀਣ ਲਈ ਹੋਵੇਗਾ ਜਿਹੜੇ ਸ਼ਹਿਰ ਵਿੱਚ ਕੰਮ ਕਰਦੇ ਹਨ
19. ਅਤੇ ਸ਼ਹਿਰ ਵਿੱਚ ਕੰਮ ਕਰਨ ਵਾਲੇ ਇਸਰਾਏਲ ਦਿਆਂ ਸਾਰਿਆਂ ਗੋਤਾਂ ਵਿੱਚੋਂ ਉਸ ਦੀ ਸੇਵਾ ਕਰਨਗੇ
20. ਭੇਟਾ ਦੇ ਸਾਰੇ ਭਾਗ ਦੀ ਲੰਮਾਈ ਪੰਜੀ ਹਜ਼ਾਰ ਅਤੇ ਚੁੜਾਈ ਪੰਜੀ ਹਜ਼ਾਰ ਹੋਵੇਗੀ, ਤੁਸੀਂ ਪਵਿੱਤ੍ਰ ਭੇਟਾ ਦੇ ਭਾਗ ਨੂੰ ਵਰਗਾਕਾਰ ਦੀ ਸ਼ਕਲ ਵਿੱਚ ਸ਼ਹਿਰ ਦੀ ਮਿਰਾਸ ਦੇ ਨਾਲ ਧਰਮ ਅਰਥ ਛੱਡੋਗੇ
21. ਅਤੇ ਰਹਿੰਦਾ ਜਿਹੜਾ ਪਵਿੱਤ੍ਰ ਭੇਟਾ ਦਾ ਭਾਗ ਅਤੇ ਸ਼ਹਿਰ ਦੀ ਮਿਰਾਸ ਦੇ ਦੋਵੇਂ ਪਾਸੇ ਰਾਜਕੁਮਾਰ ਲਈ ਹੋਣਗੇ ਅਤੇ ਜਿਹੜਾ ਭੇਟਾ ਦੇ ਭਾਗ ਦੇ ਪੰਜੀ ਹਜ਼ਾਰ ਦੇ ਸਾਹਮਣੇ ਪੂਰਬ ਵੱਲ ਅਤੇ ਪੰਜੀ ਹਜ਼ਾਰ ਦੇ ਸਾਹਮਣੇ ਪੱਛਮ ਵੱਲ ਰਾਜਕੁਮਾਰ ਦੇ ਭਾਗਾਂ ਦੇ ਸਾਹਮਣੇ ਹੈ ਉਹ ਰਾਜਕੁਮਾਰ ਦੇ ਲਈ ਹੋਵੇਗਾ ਅਤੇ ਪਵਿੱਤ੍ਰ ਭੇਟਾਂ ਦਾ ਭਾਗ ਅਤੇ ਪਵਿੱਤ੍ਰ ਅਸਥਾਨ ਅਤੇ ਭਵਨ ਉਹ ਦੇ ਵਿੱਚਕਾਰ ਹੋਵੇਗਾ
22. ਅਤੇ ਲੇਵੀ ਦੀ ਮਿਰਾਸ ਵਿੱਚੋਂ ਅਤੇ ਸ਼ਹਿਰ ਦੀ ਮਿਰਾਸ ਵਿੱਚੋਂ ਜਿਹੜੀ ਰਾਜਕੁਮਾਰ ਦੀ ਮਿਰਾਸ ਦੇ ਵਿਚਕਾਰ ਹੈ, ਯਹੂਦਾਹ ਦੀ ਹੱਦ ਅਤੇ ਬਿਨਯਾਮੀਨ ਦੀ ਹੱਦ ਦੇ ਵਿਚਾਲੇ, ਰਾਜਕੁਮਾਰ ਦੇ ਲਈ ਹੋਵੇਗੀ।।
23. ਬਾਕੀ ਗੋਤਾਂ ਦੇ ਲਈ ਐਉਂ ਹੋਵੇਗਾ ਕਿ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਬਿਨਯਾਮੀਨ ਦੇ ਲਈ ਇੱਕ ਭਾਗ
24. ਅਤੇ ਬਿਨਯਾਮੀਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕ ਸ਼ਿਮਓਨ ਦੇ ਲਈ ਇੱਕ ਭਾਗ
25. ਅਤੇ ਸ਼ਿਮਓਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਯਿੱਸਾਕਾਰ ਦੇ ਲਈ ਇੱਕ ਭਾਗ
26. ਅਤੇ ਯਿੱਸਾਕਾਰ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਜ਼ਬੂਲੁਨ ਦੇ ਲਈ ਇੱਕ ਭਾਗ
27. ਅਤੇ ਜ਼ਬੂਲੁਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਗਾਦ ਦੇ ਲਈ ਇੱਕ ਭਾਗ
28. ਅਤੇ ਗਾਦ ਦੀ ਹੱਦ ਦੇ ਨਾਲ ਲੱਗਵੀਂ ਦੱਖਣ ਵੱਲ ਦੱਖਣੀ ਕੰਢੇ ਦੀ ਹੱਦ ਤਾਮਾਰ ਤੋਂ ਲੈ ਕੇ ਮਰੀਬੋਥ-ਕਾਦੇਸ਼ ਦੇ ਪਾਣੀ ਤੋਂ ਮਿਸਰ ਦੀ ਨਦੀ ਤੋਂ ਹੋ ਕੇ ਵੱਡੇ ਸਾਗਰ ਤੀਕਰ ਹੋਵੇਗੀ
29. ਇਹ ਉਹ ਦੇਸ ਹੈ ਜਿਹ ਨੂੰ ਤੁਸੀਂ ਮਿਰਾਸ ਦੇ ਲਈ ਗੁਣੇ ਪਾਕੇ ਇਸਰਾਏਲ ਦਿਆਂ ਗੋਤਾਂ ਦੇ ਵਿੱਚ ਵੰਡੋਗੇ ਅਤੇ ਏਹ ਉਨ੍ਹਾਂ ਦੇ ਭਾਗ ਹਨ, ਪ੍ਰਭੁ ਯਹੋਵਾਹ ਦਾ ਵਾਕ ਹੈ।।
30. ਸ਼ਹਿਰ ਤੋਂ ਬਾਹਰ ਜਾਣ ਵਾਲੇ ਰਾਹ ਏਹ ਹਨ - ਉੱਤਰ ਵੱਲ ਮਿਣਤੀ ਚਾਰ ਹਜ਼ਾਰ ਪੰਜ ਸੌ
31. ਅਤੇ ਸ਼ਹਿਰ ਦੇ ਫਾਟਕਾਂ ਦੇ ਨਾਉਂ ਇਸਰਾਏਲੀ ਗੋਤਾਂ ਦੇ ਨਾਵਾਂ ਤੇ ਰੱਖੇ ਜਾਣਗੇ। ਤਿੰਨ ਫਾਟਕ ਉੱਤਰ ਵੱਲ - ਇੱਕ ਫਾਟਕ ਰਊਬੇਨ ਦਾ, ਇੱਕ ਫਾਟਕ ਯਹੂਦਾਹ ਦਾ, ਇੱਕ ਫਾਟਕ ਲੇਵੀ ਦਾ
32. ਅਤੇ ਪੂਰਬ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਯੂਸੁਫ਼ ਦਾ, ਇੱਕ ਫਾਟਕ ਬਿਨਯਾਮੀਨ ਦਾ, ਇੱਕ ਫਾਟਕ ਦਾਨ ਦਾ
33. ਅਤੇ ਦੱਖਣ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਸ਼ਿਮਓਨ ਦਾ, ਇੱਕ ਫਾਟਕ ਯਿੱਸਾਕਾਰ ਦਾ, ਅਤੇ ਇੱਕ ਫਾਟਕ ਜ਼ਬੂਲੁਨ ਦਾ
34. ਅਤੇ ਪੱਛਮ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਗਾਦ ਦਾ, ਇੱਕ ਫਾਟਕ ਆਸ਼ੇਰ ਦਾ, ਇੱਕ ਫਾਟਕ ਨਫਤਾਲੀ ਦਾ
35. ਉਹ ਦਾ ਘੇਰਾ ਅਠਾਰਾਂ ਹਜ਼ਾਰ ਅਤੇ ਸ਼ਹਿਰ ਦਾ ਨਾਉਂ ਉਸੇ ਦਿਨ ਤੋਂ ਇਹ ਹੋਵੇਗਾ ਕਿ “ਯਹੋਵਾਹ ਉੱਥੇ ਹੈ”।।

Notes

No Verse Added

Total 48 ਅਧਿਆਇ, Selected ਅਧਿਆਇ 48 / 48
ਹਿਜ਼ ਕੀ ਐਲ 48:36
1 ਗੋਤਾਂ ਦੇ ਨਾਉਂ ਏਹ ਹਨ - ਐਨ ਉੱਤਰ ਵਿੱਚ ਹਥਲੋਨ ਦੇ ਰਸਤੇ ਦੇ ਨਾਲ ਨਾਲ ਹਮਾਥ ਦੇ ਦਰਵੱਜੇ ਤੀਕ, ਹਸਰ-ਏਨਾਨ ਤੀਕਰ ਜਿਹੜਾ ਦੰਮਿਸਕ ਦੀ ਉੱਤਰੀ ਹੱਦ ਤੇ ਹਮਾਥ ਦੇ ਕੋਲ ਹੈ। ਪੂਰਬ ਤੋਂ ਪੱਛਮ ਤੀਕਰ ਦਾਨ ਦੇ ਲਈ ਇੱਕ ਭਾਗ 2 ਅਤੇ ਦਾਨ ਦੀ ਹੱਦ ਦੇ ਨਾਲ ਲੱਗਦੀ ਪੂਰਬ ਹੱਦ ਤੋਂ ਪੱਛਮੀ ਹੱਦ ਤੀਕਰ ਆਸ਼ੇਰ ਦੇ ਲਈ ਇੱਕ ਭਾਗ 3 ਅਤੇ ਆਸ਼ੇਰ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤਕੀਰ ਨਫਤਾਲੀ ਦੇ ਲਈ ਇੱਕ ਭਾਗ 4 ਅਤੇ ਨਫਤਾਲੀ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕ ਮਨੱਸ਼ਹ ਦੇ ਲਈ ਇੱਕ ਭਾਗ 5 ਅਤੇ ਮਨੱਸ਼ਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਅਫਰਾਈਮ ਦੇ ਲਈ ਇੱਕ ਭਾਗ 6 ਅਤੇ ਅਫਰਾਈਮ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਰਊਬੇਨ ਦੇ ਲਈ ਇੱਕ ਭਾਗ 7 ਅਤੇ ਰਊਬੇਨ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਯਹੂਦਾਹ ਦੇ ਲਈ ਇੱਕ ਭਾਗ।। 8 ਅਤੇ ਯਹੂਦਾਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਭੇਟਾ ਦਾ ਭਾਗ ਹੋਵੇਗਾ ਜਿਹੜਾ ਤੁਸੀਂ ਧਰਮ ਅਰਥ ਛੱਡੋਗੇ। ਉਹ ਦੀ ਚੁੜਾਈ ਪੰਜੀ ਹਜ਼ਾਰ ਅਤੇ ਲੰਮਾਈ ਰਹਿੰਦੇ ਭਾਗਾਂ ਵਿੱਚੋਂ ਇੱਕ ਦੇ ਬਰਾਬਰ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਅਤੇ ਪਵਿੱਤ੍ਰ ਅਸਥਾਨ ਉਹ ਦੇ ਵਿਚਕਾਰ ਹੋਵੇਗਾ 9 ਭੇਟਾ ਦਾ ਭਾਗ ਜਿਹੜਾ ਤੁਸੀਂ ਯਹੋਵਾਹ ਦੇ ਲਈ ਧਰਮ ਅਰਥ ਛੱਡੋਗੇ, ਪੰਜੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਹੋਵੇਗਾ 10 ਅਤੇ ਇਹ ਪਵਿੱਤ੍ਰ ਭੇਟਾ ਦਾ ਭਾਗ ਉਨ੍ਹਾਂ ਦੇ ਲਈ, ਹਾਂ, ਜਾਜਕਾਂ ਦੇ ਲਈ ਹੋਵੇਗਾ। ਉੱਤਰ ਵੱਲ ਉਹ ਦੀ ਲੰਮਾਈ ਪੰਜੀ ਹਜ਼ਾਰ ਹੋਵੇਗੀ ਅਤੇ ਦਸ ਹਜ਼ਾਰ ਉਹ ਦੀ ਚੁੜਾਈ ਪੱਛਮ ਦੀ ਵੱਲ ਅਤੇ ਦਸ ਹਜ਼ਾਰ ਉਹ ਦੀ ਚੁੜਾਈ ਪੂਰਬ ਦੀ ਵੱਲ ਅਤੇ ਪੰਜੀ ਹਜ਼ਾਰ ਉਹ ਦੀ ਲੰਮਾਈ ਦੱਖਣ ਦੀ ਵੱਲ, ਅਤੇ ਯਹੋਵਾਹ ਦਾ ਪਵਿੱਤ੍ਰ ਅਸਥਾਨ ਉਹ ਦੇ ਵਿਚਕਾਰ ਹੋਵੇਗਾ 11 ਏਹ ਉਨ੍ਹਾਂ ਜਾਜਕਾਂ ਦੇ ਲਈ ਹੋਵੇਗਾ ਜਿਹੜੇ ਸਦੋਕ ਦੇ ਪੁੱਤ੍ਰਾਂ ਵਿੱਚੋਂ ਪਵਿੱਤ੍ਰ ਕੀਤੇ ਗਏ ਹਨ, ਜਿਨ੍ਹਾਂ ਨੇ ਮੇਰੀ ਫਰਜ਼ ਦੀ ਸੰਭਾਲ ਕੀਤੀ ਅਤੇ ਬੇਮੁੱਖ ਨਾ ਹੋਏ ਜਦੋਂ ਇਸਰਾਏਲੀ ਬੇਮੁੱਖ ਹੋ ਗਏ, ਜਿਹਾ ਕਿ ਲੇਵੀ ਬੇਮੁੱਖ ਹੋ ਗਏ 12 ਅਤੇ ਦੇਸ ਦੀ ਭੇਟਾ ਵਿੱਚੋ ਲੇਵੀ ਦੇ ਭਾਗ ਦੀ ਹੱਦ ਕੋਲ ਇਹ ਉਨ੍ਹਾਂ ਦੇ ਲਈ ਭੇਟਾ ਹੋਵੇਗੀ ਜਿਹੜੀ ਅੱਤ ਪਵਿੱਤ੍ਰ ਹੋਵੇਗੀ।। 13 ਜਾਜਕਾਂ ਦੀ ਹੱਦ ਦੇ ਸਾਹਮਣੇ ਲੇਵੀ ਦੇ ਲਈ ਇੱਕ ਭਾਗ ਹੋਵੇਗਾ, ਪੰਜੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ। ਉਹ ਦੀ ਸਾਰੀ ਲੰਮਾਈ ਪੰਜੀ ਹਜ਼ਾਰ ਅਤੇ ਚੁੜਾਈ ਦਸ ਹਜ਼ਾਰ ਹੋਵੇਗੀ 14 ਅਤੇ ਓਹ ਉਸ ਵਿੱਚੋਂ ਨਾ ਵੇਚਣ, ਨਾ ਕਿਸੇ ਨਾਲ ਬਦਲਣ, ਅਤੇ ਨਾ ਦੇਸ ਦਾ ਪਹਿਲਾ ਫਲ ਆਪਣੇ ਪਾਸੋਂ ਜਾਣ ਦੇਣ ਕਿਉਂ ਜੋ ਓਹ ਯਹੋਵਾਹ ਲਈ ਪਵਿੱਤ੍ਰ ਹੈ 15 ਅਤੇ ਉਹ ਪੰਜ ਹਜ਼ਾਰ ਦੀ ਚੁੜਾਈ ਦਾ ਬਾਕੀ ਭਾਗ ਉਸ ਪੰਜੀ ਹਜ਼ਾਰ ਦੇ ਸਾਹਮਣੇ ਸ਼ਹਿਰ ਅਤੇ ਉਹ ਦੇ ਆਲੇ ਦੁਆਲੇ ਦੇ ਲਈ ਸ਼ਾਮਲਾਤ ਹੋਵੇਗੀ ਅਤੇ ਸ਼ਹਿਰ ਉਹ ਦੇ ਵਿਚਕਾਰ ਹੋਵੇਗਾ 16 ਅਤੇ ਉਹ ਦੀ ਮਿਣਤੀ ਇਹ ਹੋਵੇਗੀ - ਉੱਤਰ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਦੱਖਣ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਪੂਰਬ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਪੱਛਮ ਵੱਲ ਚਾਰ ਹਜ਼ਾਰ ਪੰਜ ਸੌ 17 ਅਤੇ ਸ਼ਹਿਰ ਦੀ ਸ਼ਾਮਲਾਤ ਉੱਤਰ ਵੱਲ ਦੋ ਸੌ ਪੰਜਾਹ ਅਤੇ ਦੱਖਣ ਵੱਲ ਦੋ ਸੌ ਪੰਜਾਹ ਅਤੇ ਪੂਰਬ ਵੱਲ ਦੋ ਸੌ ਪੰਜਾਹ ਅਤੇ ਪੱਛਮ ਵੱਲ ਦੋ ਸੌ ਪੰਜਾਹ 18 ਅਤੇ ਪਵਿੱਤ੍ਰ ਭੇਟਾ ਦੇ ਸਾਹਮਣੇ ਰਹਿੰਦੀ ਲੰਮਾਈ ਪੂਰਬ ਵੱਲ ਦਸ ਹਜ਼ਾਰ ਅਤੇ ਪੱਛਮ ਵੱਲ ਦਸ ਹਜ਼ਾਰ ਅਤੇ ਉਹ ਪਵਿੱਤ੍ਰ ਭੇਟਾ ਦੇ ਸਾਹਮਣੇ ਹੋਵੇਗੀ ਉਹ ਦਾ ਹਾਸਲ ਉਨ੍ਹਾਂ ਦੇ ਖਾਣ ਪੀਣ ਲਈ ਹੋਵੇਗਾ ਜਿਹੜੇ ਸ਼ਹਿਰ ਵਿੱਚ ਕੰਮ ਕਰਦੇ ਹਨ 19 ਅਤੇ ਸ਼ਹਿਰ ਵਿੱਚ ਕੰਮ ਕਰਨ ਵਾਲੇ ਇਸਰਾਏਲ ਦਿਆਂ ਸਾਰਿਆਂ ਗੋਤਾਂ ਵਿੱਚੋਂ ਉਸ ਦੀ ਸੇਵਾ ਕਰਨਗੇ 20 ਭੇਟਾ ਦੇ ਸਾਰੇ ਭਾਗ ਦੀ ਲੰਮਾਈ ਪੰਜੀ ਹਜ਼ਾਰ ਅਤੇ ਚੁੜਾਈ ਪੰਜੀ ਹਜ਼ਾਰ ਹੋਵੇਗੀ, ਤੁਸੀਂ ਪਵਿੱਤ੍ਰ ਭੇਟਾ ਦੇ ਭਾਗ ਨੂੰ ਵਰਗਾਕਾਰ ਦੀ ਸ਼ਕਲ ਵਿੱਚ ਸ਼ਹਿਰ ਦੀ ਮਿਰਾਸ ਦੇ ਨਾਲ ਧਰਮ ਅਰਥ ਛੱਡੋਗੇ 21 ਅਤੇ ਰਹਿੰਦਾ ਜਿਹੜਾ ਪਵਿੱਤ੍ਰ ਭੇਟਾ ਦਾ ਭਾਗ ਅਤੇ ਸ਼ਹਿਰ ਦੀ ਮਿਰਾਸ ਦੇ ਦੋਵੇਂ ਪਾਸੇ ਰਾਜਕੁਮਾਰ ਲਈ ਹੋਣਗੇ ਅਤੇ ਜਿਹੜਾ ਭੇਟਾ ਦੇ ਭਾਗ ਦੇ ਪੰਜੀ ਹਜ਼ਾਰ ਦੇ ਸਾਹਮਣੇ ਪੂਰਬ ਵੱਲ ਅਤੇ ਪੰਜੀ ਹਜ਼ਾਰ ਦੇ ਸਾਹਮਣੇ ਪੱਛਮ ਵੱਲ ਰਾਜਕੁਮਾਰ ਦੇ ਭਾਗਾਂ ਦੇ ਸਾਹਮਣੇ ਹੈ ਉਹ ਰਾਜਕੁਮਾਰ ਦੇ ਲਈ ਹੋਵੇਗਾ ਅਤੇ ਪਵਿੱਤ੍ਰ ਭੇਟਾਂ ਦਾ ਭਾਗ ਅਤੇ ਪਵਿੱਤ੍ਰ ਅਸਥਾਨ ਅਤੇ ਭਵਨ ਉਹ ਦੇ ਵਿੱਚਕਾਰ ਹੋਵੇਗਾ 22 ਅਤੇ ਲੇਵੀ ਦੀ ਮਿਰਾਸ ਵਿੱਚੋਂ ਅਤੇ ਸ਼ਹਿਰ ਦੀ ਮਿਰਾਸ ਵਿੱਚੋਂ ਜਿਹੜੀ ਰਾਜਕੁਮਾਰ ਦੀ ਮਿਰਾਸ ਦੇ ਵਿਚਕਾਰ ਹੈ, ਯਹੂਦਾਹ ਦੀ ਹੱਦ ਅਤੇ ਬਿਨਯਾਮੀਨ ਦੀ ਹੱਦ ਦੇ ਵਿਚਾਲੇ, ਰਾਜਕੁਮਾਰ ਦੇ ਲਈ ਹੋਵੇਗੀ।। 23 ਬਾਕੀ ਗੋਤਾਂ ਦੇ ਲਈ ਐਉਂ ਹੋਵੇਗਾ ਕਿ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਬਿਨਯਾਮੀਨ ਦੇ ਲਈ ਇੱਕ ਭਾਗ 24 ਅਤੇ ਬਿਨਯਾਮੀਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕ ਸ਼ਿਮਓਨ ਦੇ ਲਈ ਇੱਕ ਭਾਗ 25 ਅਤੇ ਸ਼ਿਮਓਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਯਿੱਸਾਕਾਰ ਦੇ ਲਈ ਇੱਕ ਭਾਗ 26 ਅਤੇ ਯਿੱਸਾਕਾਰ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਜ਼ਬੂਲੁਨ ਦੇ ਲਈ ਇੱਕ ਭਾਗ 27 ਅਤੇ ਜ਼ਬੂਲੁਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੀਕਰ ਗਾਦ ਦੇ ਲਈ ਇੱਕ ਭਾਗ 28 ਅਤੇ ਗਾਦ ਦੀ ਹੱਦ ਦੇ ਨਾਲ ਲੱਗਵੀਂ ਦੱਖਣ ਵੱਲ ਦੱਖਣੀ ਕੰਢੇ ਦੀ ਹੱਦ ਤਾਮਾਰ ਤੋਂ ਲੈ ਕੇ ਮਰੀਬੋਥ-ਕਾਦੇਸ਼ ਦੇ ਪਾਣੀ ਤੋਂ ਮਿਸਰ ਦੀ ਨਦੀ ਤੋਂ ਹੋ ਕੇ ਵੱਡੇ ਸਾਗਰ ਤੀਕਰ ਹੋਵੇਗੀ 29 ਇਹ ਉਹ ਦੇਸ ਹੈ ਜਿਹ ਨੂੰ ਤੁਸੀਂ ਮਿਰਾਸ ਦੇ ਲਈ ਗੁਣੇ ਪਾਕੇ ਇਸਰਾਏਲ ਦਿਆਂ ਗੋਤਾਂ ਦੇ ਵਿੱਚ ਵੰਡੋਗੇ ਅਤੇ ਏਹ ਉਨ੍ਹਾਂ ਦੇ ਭਾਗ ਹਨ, ਪ੍ਰਭੁ ਯਹੋਵਾਹ ਦਾ ਵਾਕ ਹੈ।। 30 ਸ਼ਹਿਰ ਤੋਂ ਬਾਹਰ ਜਾਣ ਵਾਲੇ ਰਾਹ ਏਹ ਹਨ - ਉੱਤਰ ਵੱਲ ਮਿਣਤੀ ਚਾਰ ਹਜ਼ਾਰ ਪੰਜ ਸੌ 31 ਅਤੇ ਸ਼ਹਿਰ ਦੇ ਫਾਟਕਾਂ ਦੇ ਨਾਉਂ ਇਸਰਾਏਲੀ ਗੋਤਾਂ ਦੇ ਨਾਵਾਂ ਤੇ ਰੱਖੇ ਜਾਣਗੇ। ਤਿੰਨ ਫਾਟਕ ਉੱਤਰ ਵੱਲ - ਇੱਕ ਫਾਟਕ ਰਊਬੇਨ ਦਾ, ਇੱਕ ਫਾਟਕ ਯਹੂਦਾਹ ਦਾ, ਇੱਕ ਫਾਟਕ ਲੇਵੀ ਦਾ 32 ਅਤੇ ਪੂਰਬ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਯੂਸੁਫ਼ ਦਾ, ਇੱਕ ਫਾਟਕ ਬਿਨਯਾਮੀਨ ਦਾ, ਇੱਕ ਫਾਟਕ ਦਾਨ ਦਾ 33 ਅਤੇ ਦੱਖਣ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਸ਼ਿਮਓਨ ਦਾ, ਇੱਕ ਫਾਟਕ ਯਿੱਸਾਕਾਰ ਦਾ, ਅਤੇ ਇੱਕ ਫਾਟਕ ਜ਼ਬੂਲੁਨ ਦਾ 34 ਅਤੇ ਪੱਛਮ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਗਾਦ ਦਾ, ਇੱਕ ਫਾਟਕ ਆਸ਼ੇਰ ਦਾ, ਇੱਕ ਫਾਟਕ ਨਫਤਾਲੀ ਦਾ 35 ਉਹ ਦਾ ਘੇਰਾ ਅਠਾਰਾਂ ਹਜ਼ਾਰ ਅਤੇ ਸ਼ਹਿਰ ਦਾ ਨਾਉਂ ਉਸੇ ਦਿਨ ਤੋਂ ਇਹ ਹੋਵੇਗਾ ਕਿ “ਯਹੋਵਾਹ ਉੱਥੇ ਹੈ”।।
Total 48 ਅਧਿਆਇ, Selected ਅਧਿਆਇ 48 / 48
Common Bible Languages
West Indian Languages
×

Alert

×

punjabi Letters Keypad References