ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ, ਅਤੇ ਬੁਰਜ ਉੱਤੇ ਖੜਾ ਰਹਾਂਗਾ, ਅਤੇ ਤੱਕਾਂਗਾ ਭਈ ਮੈਂ ਵੇਖਾਂ ਕਿ ਉਹ ਮੈਨੂੰ ਕੀ ਆਖੇ, ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦਿਆਂ।
2. ਤਾਂ ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਆਖਿਆ, ਦਰਸ਼ਣ ਨੂੰ ਲਿਖ, ਪੱਟੀਆਂ ਉੱਤੇ ਸਾਫ਼ ਲਿਖ, ਭਈ ਕੋਈ ਪੜ੍ਹਦਾ ਪੜ੍ਹਦਾ ਦੌੜ ਵੀ ਸਕੇ।
3. ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਓਹ ਝੂਠੀ ਨਹੀਂ, ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।
4. ਵੇਖ, ਉਹ ਮਨ ਵਿੱਚ ਫੁਲਿਆ ਹੋਇਆ ਹੈ, ਉਹ ਉਸ ਦੇ ਵਿੱਚ ਸਿੱਧਾ ਨਹੀਂ, ਪਰ ਧਰਮੀ ਆਪਣੀ ਵਫ਼ਾਦਾਰੀ ਨਾਲ ਜੀਵੇਗਾ।
5. ਨਾਲੇ ਦਾਖ ਰਸ ਖੋਟਾ ਹੈ, ਇੱਕ ਹੰਕਾਰੀ, ਉਹ ਕਾਇਮ ਨਾ ਰਹੇਗਾ, ਜੋ ਪਤਾਲ ਵਾਂਙੁ ਆਪਣੀ ਲਾਲਸਾ ਵਧਾਉਂਦਾ ਹੈ, ਅਤੇ ਮੌਤ ਵਰਗਾ ਹੈ, ਜੋ ਰੱਜਦਾ ਨਹੀਂ, ਉਹ ਆਪਣੇ ਲਈ ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਦਾ ਹੈ, ਅਤੇ ਆਪਣੇ ਲਈ ਸਾਰੀਆਂ ਉੱਮਤਾਂ ਦਾ ਢੇਰ ਲਾਉਂਦਾ ਹੈ।।
6. ਕੀ ਏਹ ਸਾਰੇ ਉਹ ਦੇ ਵਿਰੁੱਧ ਇੱਕ ਦ੍ਰਿਸ਼ਟਾਂਤ, ਅਤੇ ਉਹ ਦੇ ਵਿਰੁੱਧ ਇੱਕ ਮੇਹਣਾ ਨਾ ਦੇਣਗੇॽ ਓਹ ਆਖਣਗੇ, ਹਾਇ ਉਹ ਨੂੰ ਜੋ ਉਸ ਨੂੰ ਵਧਾਉਂਦਾ ਹੈ ਜਿਹੜਾ ਆਪਣਾ ਨਹੀਂ ਹੈ! ਕਦ ਤੀਕॽ ਅਤੇ ਜੋ ਗਹਿਣਿਆਂ ਦਾ ਭਾਰ ਆਪਣੇ ਉੱਤੇ ਲੱਦਦਾ ਹੈ!
7. ਕੀ ਤੇਰੇ ਦੇਣਦਾਰ ਅਚਾਣਕ ਨਾ ਉੱਠਣਗੇ, ਅਤੇ ਓਹ ਜੋ ਤੈਨੂੰ ਧਰਲੀ ਮਾਰਦੇ ਹਨ ਨਾ ਜਾਗਣਗੇॽ ਕੀ ਤੂੰ ਓਹਨਾਂ ਲਈ ਲੁੱਟ ਦਾ ਮਾਲ ਨਾ ਹੋਵੇਂਗਾॽ
8. ਏਸ ਲਈ ਕੀ ਤੈਂ ਬਹੁਤੀਆਂ ਕੌਮਾਂ ਨੂੰ ਲੁੱਟ ਲਿਆ, ਉੱਮਤਾਂ ਦਾ ਸਾਰਾ ਬਕੀਆ ਤੈਨੂੰ ਵੀ ਲੁੱਟ ਲਵੇਗਾ, ਆਦਮੀਆਂ ਦੇ ਖ਼ੂਨ ਅਤੇ ਉਸ ਜ਼ੁਲਮ ਦੇ ਕਾਰਨ ਜਿਹੜਾ ਦੇਸ, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ।।
9. ਹਾਇ ਉਹ ਨੂੰ ਜੋ ਆਪਣੇ ਘਰਾਣੇ ਲਈ ਬੁਰਾ ਲਾਭ ਖੱਟ ਲਵੇ, ਭਈ ਉਹ ਆਪਣਾ ਆਹਲਣਾ ਉੱਚਿਆਈ ਤੇ ਰੱਖੇ, ਤਾਂ ਜੋ ਉਹ ਬਿਪਤਾ ਦੇ ਵੱਸ ਤੋਂ ਛੁਡਾਇਆ ਜਾਵੇ!
10. ਤੈਂ ਆਪਣੇ ਘਰਾਣੇ ਲਈ ਨਮੋਸ਼ੀ ਦੀ ਜੁਗਤ ਕੀਤੀ, ਤੈਂ ਬਹੁਤੀਆਂ ਉੱਮਤਾਂ ਨੂੰ ਵੱਢ ਸੁੱਟਿਆ, ਸੋ ਤੈਂ ਆਪਣੀ ਹੀ ਜਾਨ ਦਾ ਪਾਪ ਕੀਤਾ!
11. ਪੱਥਰ ਕੰਧ ਤੋਂ ਦੁਹਾਈ ਦੇਵੇਗਾ, ਅਤੇ ਲੱਕੜੀ ਤੋਂ ਸ਼ਤੀਰ ਉੱਤਰ ਦੇਵੇਗਾ।।
12. ਹਾਇ ਉਹ ਨੂੰ ਜੋ ਸ਼ਹਿਰ ਖ਼ੂਨ ਨਾਲ ਬਣਾਉਂਦਾ ਹੈ, ਅਤੇ ਨਗਰ ਬਦੀ ਨਾਲ ਕਾਇਮ ਕਰਦਾ ਹੈ!
13. ਵੇਖੋ, ਕੀ ਏਹ ਸੈਨਾਂ ਦੇ ਯਹੋਵਾਹ ਵੱਲੋਂ ਨਹੀਂ ਹੈ, ਕਿ ਲੋਕੀਂ ਅੱਗ ਲਈ ਮਿਹਨਤ ਕਰਦੇ ਹਨ, ਅਤੇ ਉੱਮਤਾਂ ਵਿਅਰਥ ਲਈ ਥੱਕ ਜਾਂਦੀਆਂ ਹਨॽ
14. ਧਰਤੀ ਤਾਂ ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ।।
15. ਹਾਇ ਉਹ ਨੂੰ ਜੋ ਆਪਣੇ ਗੁਆਂਢੀ ਨੂੰ ਆਪਣੇ ਗੁੱਸੇ ਦੇ ਕਟੋਰੇ ਤੋਂ ਪਿਲਾਉਂਦਾ ਹੈ, ਅਤੇ ਉਸ ਨੂੰ ਵੀ ਮਤਵਾਲਾ ਕਰ ਦਿੰਦਾ ਹੈ, ਭਈ ਤੂੰ ਓਹਨਾਂ ਦੇ ਨੰਗੇਜ਼ ਉੱਤੇ ਤੱਕੇ!
16. ਤੂੰ ਅਨਾਦਰ ਨਾਲ ਰੱਜੇਂਗਾ, ਨਾ ਪਰਤਾਪ ਨਾਲ, ਤੂੰ ਪੀ ਅਤੇ ਬੇਸੁੰਨਤ ਹੋ, ਯਹੋਵਾਹ ਦੇ ਸੱਜੇ ਹੱਥ ਦਾ ਕਟੋਰਾ ਘੁੰਮ ਕੇ ਤੇਰੇ ਉੱਤੇ ਆ ਪਵੇਗਾ, ਅਤੇ ਅੱਤ ਅਨਾਦਰ ਤੇਰੇ ਪਰਤਾਪ ਉੱਤੇ ਹੋਵੇਗਾ,
17. ਕਿਉਂ ਜੋ ਉਹ ਜ਼ੁਲਮ ਜਿਹੜਾ ਲਬਾਨੋਨ ਨਾਲ ਹੋਇਆ ਤੈਨੂੰ ਕੱਜੇਗਾ, ਨਾਲੇ ਡੰਗਰਾਂ ਦੀ ਬਰਬਾਦੀ ਓਹਨਾਂ ਨੂੰ ਡਰਾਵੇਗੀ ਆਦਮੀਆਂ ਦੇ ਲਹੂ ਅਤੇ ਉਸ ਜ਼ੁਲਮ ਦੇ ਕਾਰਨ, ਜਿਹੜਾ ਦੇਸ, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ।।
18. ਘੜੇ ਹੋਏ ਬੁੱਤ ਦਾ ਕੀ ਲਾਭ ਹੈ, ਕਿ ਉਸ ਦੇ ਬਣਾਉਣ ਵਾਲੇ ਨੇ ਉਸ ਨੂੰ ਘੜਿਆ ਹੈॽ ਇੱਕ ਢਲੀ ਹੋਈ ਮੂਰਤ, ਝੂਠ ਦਾ ਉਸਤਾਦ, ਕਿ ਉਸ ਦਾ ਸਾਜਣ ਵਾਲਾ ਆਪਣੀ ਕਾਰੀਗਰੀ ਉੱਤੇ ਭਰੋਸਾ ਰੱਖਦਾ ਹੈ, ਜਦ ਉਹ ਗੁੰਗੇ ਬੁੱਤ ਬਣਾਵੇॽ।।
19. ਹਾਇ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ! ਗੁੰਗੇ ਪੱਥਰ ਨੂੰ, ਉੱਠ! ਭਲਾ, ਏਹ ਸਲਾਹ ਦੇ ਸੱਕਦਾ ਹੈॽ ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ, ਪਰ ਉਸ ਦੇ ਵਿੱਚ ਕੋਈ ਸਾਹ ਨਹੀਂ।
20. ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਸਾਰੀ ਧਰਤੀ ਉਹ ਦੇ ਅੱਗੇ ਚੁੱਪ ਰਹੇ।।
Total 3 ਅਧਿਆਇ, Selected ਅਧਿਆਇ 2 / 3
1 2 3
1 ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ, ਅਤੇ ਬੁਰਜ ਉੱਤੇ ਖੜਾ ਰਹਾਂਗਾ, ਅਤੇ ਤੱਕਾਂਗਾ ਭਈ ਮੈਂ ਵੇਖਾਂ ਕਿ ਉਹ ਮੈਨੂੰ ਕੀ ਆਖੇ, ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦਿਆਂ। 2 ਤਾਂ ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਆਖਿਆ, ਦਰਸ਼ਣ ਨੂੰ ਲਿਖ, ਪੱਟੀਆਂ ਉੱਤੇ ਸਾਫ਼ ਲਿਖ, ਭਈ ਕੋਈ ਪੜ੍ਹਦਾ ਪੜ੍ਹਦਾ ਦੌੜ ਵੀ ਸਕੇ। 3 ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਓਹ ਝੂਠੀ ਨਹੀਂ, ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ। 4 ਵੇਖ, ਉਹ ਮਨ ਵਿੱਚ ਫੁਲਿਆ ਹੋਇਆ ਹੈ, ਉਹ ਉਸ ਦੇ ਵਿੱਚ ਸਿੱਧਾ ਨਹੀਂ, ਪਰ ਧਰਮੀ ਆਪਣੀ ਵਫ਼ਾਦਾਰੀ ਨਾਲ ਜੀਵੇਗਾ। 5 ਨਾਲੇ ਦਾਖ ਰਸ ਖੋਟਾ ਹੈ, ਇੱਕ ਹੰਕਾਰੀ, ਉਹ ਕਾਇਮ ਨਾ ਰਹੇਗਾ, ਜੋ ਪਤਾਲ ਵਾਂਙੁ ਆਪਣੀ ਲਾਲਸਾ ਵਧਾਉਂਦਾ ਹੈ, ਅਤੇ ਮੌਤ ਵਰਗਾ ਹੈ, ਜੋ ਰੱਜਦਾ ਨਹੀਂ, ਉਹ ਆਪਣੇ ਲਈ ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਦਾ ਹੈ, ਅਤੇ ਆਪਣੇ ਲਈ ਸਾਰੀਆਂ ਉੱਮਤਾਂ ਦਾ ਢੇਰ ਲਾਉਂਦਾ ਹੈ।। 6 ਕੀ ਏਹ ਸਾਰੇ ਉਹ ਦੇ ਵਿਰੁੱਧ ਇੱਕ ਦ੍ਰਿਸ਼ਟਾਂਤ, ਅਤੇ ਉਹ ਦੇ ਵਿਰੁੱਧ ਇੱਕ ਮੇਹਣਾ ਨਾ ਦੇਣਗੇॽ ਓਹ ਆਖਣਗੇ, ਹਾਇ ਉਹ ਨੂੰ ਜੋ ਉਸ ਨੂੰ ਵਧਾਉਂਦਾ ਹੈ ਜਿਹੜਾ ਆਪਣਾ ਨਹੀਂ ਹੈ! ਕਦ ਤੀਕॽ ਅਤੇ ਜੋ ਗਹਿਣਿਆਂ ਦਾ ਭਾਰ ਆਪਣੇ ਉੱਤੇ ਲੱਦਦਾ ਹੈ! 7 ਕੀ ਤੇਰੇ ਦੇਣਦਾਰ ਅਚਾਣਕ ਨਾ ਉੱਠਣਗੇ, ਅਤੇ ਓਹ ਜੋ ਤੈਨੂੰ ਧਰਲੀ ਮਾਰਦੇ ਹਨ ਨਾ ਜਾਗਣਗੇॽ ਕੀ ਤੂੰ ਓਹਨਾਂ ਲਈ ਲੁੱਟ ਦਾ ਮਾਲ ਨਾ ਹੋਵੇਂਗਾॽ 8 ਏਸ ਲਈ ਕੀ ਤੈਂ ਬਹੁਤੀਆਂ ਕੌਮਾਂ ਨੂੰ ਲੁੱਟ ਲਿਆ, ਉੱਮਤਾਂ ਦਾ ਸਾਰਾ ਬਕੀਆ ਤੈਨੂੰ ਵੀ ਲੁੱਟ ਲਵੇਗਾ, ਆਦਮੀਆਂ ਦੇ ਖ਼ੂਨ ਅਤੇ ਉਸ ਜ਼ੁਲਮ ਦੇ ਕਾਰਨ ਜਿਹੜਾ ਦੇਸ, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ।। 9 ਹਾਇ ਉਹ ਨੂੰ ਜੋ ਆਪਣੇ ਘਰਾਣੇ ਲਈ ਬੁਰਾ ਲਾਭ ਖੱਟ ਲਵੇ, ਭਈ ਉਹ ਆਪਣਾ ਆਹਲਣਾ ਉੱਚਿਆਈ ਤੇ ਰੱਖੇ, ਤਾਂ ਜੋ ਉਹ ਬਿਪਤਾ ਦੇ ਵੱਸ ਤੋਂ ਛੁਡਾਇਆ ਜਾਵੇ! 10 ਤੈਂ ਆਪਣੇ ਘਰਾਣੇ ਲਈ ਨਮੋਸ਼ੀ ਦੀ ਜੁਗਤ ਕੀਤੀ, ਤੈਂ ਬਹੁਤੀਆਂ ਉੱਮਤਾਂ ਨੂੰ ਵੱਢ ਸੁੱਟਿਆ, ਸੋ ਤੈਂ ਆਪਣੀ ਹੀ ਜਾਨ ਦਾ ਪਾਪ ਕੀਤਾ! 11 ਪੱਥਰ ਕੰਧ ਤੋਂ ਦੁਹਾਈ ਦੇਵੇਗਾ, ਅਤੇ ਲੱਕੜੀ ਤੋਂ ਸ਼ਤੀਰ ਉੱਤਰ ਦੇਵੇਗਾ।। 12 ਹਾਇ ਉਹ ਨੂੰ ਜੋ ਸ਼ਹਿਰ ਖ਼ੂਨ ਨਾਲ ਬਣਾਉਂਦਾ ਹੈ, ਅਤੇ ਨਗਰ ਬਦੀ ਨਾਲ ਕਾਇਮ ਕਰਦਾ ਹੈ! 13 ਵੇਖੋ, ਕੀ ਏਹ ਸੈਨਾਂ ਦੇ ਯਹੋਵਾਹ ਵੱਲੋਂ ਨਹੀਂ ਹੈ, ਕਿ ਲੋਕੀਂ ਅੱਗ ਲਈ ਮਿਹਨਤ ਕਰਦੇ ਹਨ, ਅਤੇ ਉੱਮਤਾਂ ਵਿਅਰਥ ਲਈ ਥੱਕ ਜਾਂਦੀਆਂ ਹਨॽ 14 ਧਰਤੀ ਤਾਂ ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ।। 15 ਹਾਇ ਉਹ ਨੂੰ ਜੋ ਆਪਣੇ ਗੁਆਂਢੀ ਨੂੰ ਆਪਣੇ ਗੁੱਸੇ ਦੇ ਕਟੋਰੇ ਤੋਂ ਪਿਲਾਉਂਦਾ ਹੈ, ਅਤੇ ਉਸ ਨੂੰ ਵੀ ਮਤਵਾਲਾ ਕਰ ਦਿੰਦਾ ਹੈ, ਭਈ ਤੂੰ ਓਹਨਾਂ ਦੇ ਨੰਗੇਜ਼ ਉੱਤੇ ਤੱਕੇ! 16 ਤੂੰ ਅਨਾਦਰ ਨਾਲ ਰੱਜੇਂਗਾ, ਨਾ ਪਰਤਾਪ ਨਾਲ, ਤੂੰ ਪੀ ਅਤੇ ਬੇਸੁੰਨਤ ਹੋ, ਯਹੋਵਾਹ ਦੇ ਸੱਜੇ ਹੱਥ ਦਾ ਕਟੋਰਾ ਘੁੰਮ ਕੇ ਤੇਰੇ ਉੱਤੇ ਆ ਪਵੇਗਾ, ਅਤੇ ਅੱਤ ਅਨਾਦਰ ਤੇਰੇ ਪਰਤਾਪ ਉੱਤੇ ਹੋਵੇਗਾ, 17 ਕਿਉਂ ਜੋ ਉਹ ਜ਼ੁਲਮ ਜਿਹੜਾ ਲਬਾਨੋਨ ਨਾਲ ਹੋਇਆ ਤੈਨੂੰ ਕੱਜੇਗਾ, ਨਾਲੇ ਡੰਗਰਾਂ ਦੀ ਬਰਬਾਦੀ ਓਹਨਾਂ ਨੂੰ ਡਰਾਵੇਗੀ ਆਦਮੀਆਂ ਦੇ ਲਹੂ ਅਤੇ ਉਸ ਜ਼ੁਲਮ ਦੇ ਕਾਰਨ, ਜਿਹੜਾ ਦੇਸ, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ।। 18 ਘੜੇ ਹੋਏ ਬੁੱਤ ਦਾ ਕੀ ਲਾਭ ਹੈ, ਕਿ ਉਸ ਦੇ ਬਣਾਉਣ ਵਾਲੇ ਨੇ ਉਸ ਨੂੰ ਘੜਿਆ ਹੈॽ ਇੱਕ ਢਲੀ ਹੋਈ ਮੂਰਤ, ਝੂਠ ਦਾ ਉਸਤਾਦ, ਕਿ ਉਸ ਦਾ ਸਾਜਣ ਵਾਲਾ ਆਪਣੀ ਕਾਰੀਗਰੀ ਉੱਤੇ ਭਰੋਸਾ ਰੱਖਦਾ ਹੈ, ਜਦ ਉਹ ਗੁੰਗੇ ਬੁੱਤ ਬਣਾਵੇॽ।। 19 ਹਾਇ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ! ਗੁੰਗੇ ਪੱਥਰ ਨੂੰ, ਉੱਠ! ਭਲਾ, ਏਹ ਸਲਾਹ ਦੇ ਸੱਕਦਾ ਹੈॽ ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ, ਪਰ ਉਸ ਦੇ ਵਿੱਚ ਕੋਈ ਸਾਹ ਨਹੀਂ। 20 ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਸਾਰੀ ਧਰਤੀ ਉਹ ਦੇ ਅੱਗੇ ਚੁੱਪ ਰਹੇ।।
Total 3 ਅਧਿਆਇ, Selected ਅਧਿਆਇ 2 / 3
1 2 3
×

Alert

×

Punjabi Letters Keypad References