ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਕਾਸ਼ ਕਿ ਤੂੰ ਮੇਰੇ ਵੀਰ ਜਿਹਾ ਹੁੰਦਾ, ਜਿਹ ਨੇ ਮੇਰੀ ਮਾਂ ਦੀਆਂ ਦੁੱਧੀਆਂ ਚੁੰਘੀਆਂ! ਮੈਂ ਤੈਨੂੰ ਬਾਹਰ ਲੱਭਦੀ, ਮੈਂ ਤੈਨੂੰ ਚੁੰਮਦੀ, ਓਹ ਮੈਨੂੰ ਤੁੱਛ ਨਾ ਜਾਣਦੇ!
2. ਮੈਂ ਤੇਰੀ ਅਗਵਾਈ ਕਰ ਕੇ ਆਪਣੀ ਮਾਤਾ ਦੇ ਘਰ ਲੈ ਜਾਂਦੀ, ਉਹ ਮੈਨੂੰ ਸਿਖਾਉਂਦੀ, ਮੈਂ ਤੈਨੂੰ ਮਸਾਲੇ ਵਾਲੀ ਮੈ, ਆਪਣੇ ਅਨਾਰ ਦਾ ਰਸ ਪਿਲਾਉਂਦੀ।
3. ਕਾਸ਼ ਕਿ ਉਹ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ, ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈਂਦਾ!
4. ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸੁਗੰਧ ਦਿੰਦੀ ਹਾਂ, ਤੁਸੀਂ ਕਿਉਂ ਪ੍ਰੀਤ ਨੂੰ ਉਕਸਾਓ ਤੇ ਜਗਾਓ ਜਦ ਤਾਈਂ ਉਹ ਨੂੰ ਨਾ ਭਾਵੇॽ।।
5. ਏਹ ਕੌਣ ਹੈ ਜਿਹੜੀ ਉਜਾੜ ਤੋਂ ਉਤਾਹਾਂ ਆਉਂਦੀ, ਜਿਹੜੀ ਆਪਣੇ ਬਾਲਮ ਤੇ ਸਹਾਰਾ ਲੈਂਦੀ ਹੈॽ।। ਸੇਉ ਦੇ ਬਿਰਛ ਹੇਠ ਮੈਂ ਤੈਨੂੰ ਜਗਾਇਆ, ਉੱਥੇ ਤੇਰੀ ਮਾਂ ਨੂੰ ਤੇਰੇ ਜਣਨ ਦੀ ਪੀੜ ਲੱਗੀ, ਉੱਥੇ ਤੇਰੀ ਜਣਨੀ ਨੂੰ ਪੀੜ ਲੱਗੀ।।
6. ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਙੁ ਰੱਖ, ਆਪਣੀ ਬਾਂਹ ਉੱਤੇ ਮੋਹਰ ਵਾਂਙੁ, ਕਿਉਂ ਜੋ ਪ੍ਰੇਮ ਮੌਤ ਵਰਗਾ ਬਲਵਾਨ ਹੈ, ਅਣਖ ਪਤਾਲ ਵਾਂਙੁ ਕਠੋਰ ਹੈ, ਉਹ ਦੀਆਂ ਲਾਟਾਂ ਅੱਗ ਦੀਆਂ ਲਾਟਾਂ, ਸਗੋਂ ਅੱਤ ਤੇਜ ਲੰਬਾਂ ਹਨ!
7. ਬਹੁਤ ਪਾਣੀ ਪ੍ਰੇਮ ਨੂੰ ਬੁਝਾ ਨਹੀਂ ਸੱਕਦੇ, ਨਾ ਹੜ੍ਹ ਉਹ ਨੂੰ ਦੱਬ ਸੱਕਦੇ ਹਨ। ਜੇ ਕੋਈ ਆਪਣੇ ਘਰ ਦਾ ਸਾਰਾ ਧਨ, ਪ੍ਰੇਮ ਦੇ ਬਦਲੇ ਦਿੰਦਾ, ਤਾਂ ਓਹ ਉਹ ਨੂੰ ਅੱਤ ਤੁੱਛ ਜਾਣਦੇ।।
8. ਸਾਡੀ ਇੱਕ ਛੋਟੀ ਭੈਣ ਹੈ, ਅਤੇ ਉਸ ਦੀਆਂ ਛਾਤੀਆਂ ਨਹੀਂ। ਅਸੀਂ ਆਪਣੀ ਭੈਣ ਲਈ ਕੀ ਕਰੀਏ ਜਿਸ ਵੇਲੇ ਉਸ ਦਾ ਬੋਲ ਦਿੱਤਾ ਜਾਵੇॽ।।
9. ਜੇ ਉਹ ਕੰਧ ਹੋਵੇ, ਅਸੀਂ ਉਹ ਦੇ ਉੱਤੇ ਚਾਂਦੀ ਦਾ ਧੂੜਕੋਟ ਬਣਾਵਾਂਗੇ, ਅਤੇ ਜੇ ਉਹ ਦਰਵੱਜਾ ਹੋਵੇ, ਅਸੀਂ ਉਹ ਨੂੰ ਦਿਆਰ ਦਿਆਂ ਫੱਟਿਆਂ ਨਾਲ ਘੇਰਾਂਗੇ।।
10. ਮੈਂ ਕੰਧ ਸਾਂ ਅਤੇ ਮੇਰੀਆਂ ਛਾਤੀਆਂ ਬੁਰਜਾਂ ਵਾਂਙੁ ਸਨ, ਤਦ ਮੈਂ ਉਹ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਙੁ ਸਾਂ।
11. ਬਆਲ-ਹਮੋਨ ਵਿੱਚ ਸੁਲੇਮਾਨ ਦਾ ਅੰਗੂਰੀ ਬਾਗ਼ ਸੀ, ਉਸ ਨੇ ਉਹ ਅੰਗੂਰੀ ਬਾਗ਼ ਰਾਖਿਆਂ ਨੂੰ ਦਿੱਤਾ। ਹਰ ਇੱਕ ਉਹ ਦੇ ਫਲ ਲਈ ਚਾਂਦੀ ਦੇ ਹਜ਼ਾਰ ਸਿੱਕੇ ਲਿਆਵੇ।
12. ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ ਮੇਰੇ ਸਾਹਮਣੇ ਹੈ, ਹੇ ਸੁਲੇਮਾਨ, ਹਜ਼ਾਰ ਤੇਰੇ ਹਨ, ਅਤੇ ਉਹ ਦੇ ਫਲ ਦੇ ਰਾਖਿਆਂ ਲਈ ਦੋ ਦੋ ਸੌ।।
13. ਤੂੰ ਜੋ ਚਮਨਾਂ ਵਿੱਚ ਵੱਸਦੀ ਹੈਂ, ਸਾਂਝੀ ਤੇਰੀ ਅਵਾਜ਼ ਲਈ ਕੰਨ ਲਾਉਂਦੇ ਹਨ, ਮੈਨੂੰ ਵੀ ਸੁਣਾ!।।
14. ਹੇ ਮੇਰੇ ਬਾਲਮ, ਛੇਤੀ ਕਰ, ਅਤੇ ਚਕਾਰੇ ਯਾ ਹਰਨੋਟੇ ਵਾਂਙੁ ਮਸਾਲਿਆ ਦੇ ਪਹਾੜਾਂ ਉੱਤੇ ਹੋ!।।
Total 8 ਅਧਿਆਇ, Selected ਅਧਿਆਇ 8 / 8
1 2 3 4 5 6 7 8
1 ਕਾਸ਼ ਕਿ ਤੂੰ ਮੇਰੇ ਵੀਰ ਜਿਹਾ ਹੁੰਦਾ, ਜਿਹ ਨੇ ਮੇਰੀ ਮਾਂ ਦੀਆਂ ਦੁੱਧੀਆਂ ਚੁੰਘੀਆਂ! ਮੈਂ ਤੈਨੂੰ ਬਾਹਰ ਲੱਭਦੀ, ਮੈਂ ਤੈਨੂੰ ਚੁੰਮਦੀ, ਓਹ ਮੈਨੂੰ ਤੁੱਛ ਨਾ ਜਾਣਦੇ! 2 ਮੈਂ ਤੇਰੀ ਅਗਵਾਈ ਕਰ ਕੇ ਆਪਣੀ ਮਾਤਾ ਦੇ ਘਰ ਲੈ ਜਾਂਦੀ, ਉਹ ਮੈਨੂੰ ਸਿਖਾਉਂਦੀ, ਮੈਂ ਤੈਨੂੰ ਮਸਾਲੇ ਵਾਲੀ ਮੈ, ਆਪਣੇ ਅਨਾਰ ਦਾ ਰਸ ਪਿਲਾਉਂਦੀ। 3 ਕਾਸ਼ ਕਿ ਉਹ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ, ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈਂਦਾ! 4 ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸੁਗੰਧ ਦਿੰਦੀ ਹਾਂ, ਤੁਸੀਂ ਕਿਉਂ ਪ੍ਰੀਤ ਨੂੰ ਉਕਸਾਓ ਤੇ ਜਗਾਓ ਜਦ ਤਾਈਂ ਉਹ ਨੂੰ ਨਾ ਭਾਵੇॽ।। 5 ਏਹ ਕੌਣ ਹੈ ਜਿਹੜੀ ਉਜਾੜ ਤੋਂ ਉਤਾਹਾਂ ਆਉਂਦੀ, ਜਿਹੜੀ ਆਪਣੇ ਬਾਲਮ ਤੇ ਸਹਾਰਾ ਲੈਂਦੀ ਹੈॽ।। ਸੇਉ ਦੇ ਬਿਰਛ ਹੇਠ ਮੈਂ ਤੈਨੂੰ ਜਗਾਇਆ, ਉੱਥੇ ਤੇਰੀ ਮਾਂ ਨੂੰ ਤੇਰੇ ਜਣਨ ਦੀ ਪੀੜ ਲੱਗੀ, ਉੱਥੇ ਤੇਰੀ ਜਣਨੀ ਨੂੰ ਪੀੜ ਲੱਗੀ।। 6 ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਙੁ ਰੱਖ, ਆਪਣੀ ਬਾਂਹ ਉੱਤੇ ਮੋਹਰ ਵਾਂਙੁ, ਕਿਉਂ ਜੋ ਪ੍ਰੇਮ ਮੌਤ ਵਰਗਾ ਬਲਵਾਨ ਹੈ, ਅਣਖ ਪਤਾਲ ਵਾਂਙੁ ਕਠੋਰ ਹੈ, ਉਹ ਦੀਆਂ ਲਾਟਾਂ ਅੱਗ ਦੀਆਂ ਲਾਟਾਂ, ਸਗੋਂ ਅੱਤ ਤੇਜ ਲੰਬਾਂ ਹਨ! 7 ਬਹੁਤ ਪਾਣੀ ਪ੍ਰੇਮ ਨੂੰ ਬੁਝਾ ਨਹੀਂ ਸੱਕਦੇ, ਨਾ ਹੜ੍ਹ ਉਹ ਨੂੰ ਦੱਬ ਸੱਕਦੇ ਹਨ। ਜੇ ਕੋਈ ਆਪਣੇ ਘਰ ਦਾ ਸਾਰਾ ਧਨ, ਪ੍ਰੇਮ ਦੇ ਬਦਲੇ ਦਿੰਦਾ, ਤਾਂ ਓਹ ਉਹ ਨੂੰ ਅੱਤ ਤੁੱਛ ਜਾਣਦੇ।। 8 ਸਾਡੀ ਇੱਕ ਛੋਟੀ ਭੈਣ ਹੈ, ਅਤੇ ਉਸ ਦੀਆਂ ਛਾਤੀਆਂ ਨਹੀਂ। ਅਸੀਂ ਆਪਣੀ ਭੈਣ ਲਈ ਕੀ ਕਰੀਏ ਜਿਸ ਵੇਲੇ ਉਸ ਦਾ ਬੋਲ ਦਿੱਤਾ ਜਾਵੇॽ।। 9 ਜੇ ਉਹ ਕੰਧ ਹੋਵੇ, ਅਸੀਂ ਉਹ ਦੇ ਉੱਤੇ ਚਾਂਦੀ ਦਾ ਧੂੜਕੋਟ ਬਣਾਵਾਂਗੇ, ਅਤੇ ਜੇ ਉਹ ਦਰਵੱਜਾ ਹੋਵੇ, ਅਸੀਂ ਉਹ ਨੂੰ ਦਿਆਰ ਦਿਆਂ ਫੱਟਿਆਂ ਨਾਲ ਘੇਰਾਂਗੇ।। 10 ਮੈਂ ਕੰਧ ਸਾਂ ਅਤੇ ਮੇਰੀਆਂ ਛਾਤੀਆਂ ਬੁਰਜਾਂ ਵਾਂਙੁ ਸਨ, ਤਦ ਮੈਂ ਉਹ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਙੁ ਸਾਂ। 11 ਬਆਲ-ਹਮੋਨ ਵਿੱਚ ਸੁਲੇਮਾਨ ਦਾ ਅੰਗੂਰੀ ਬਾਗ਼ ਸੀ, ਉਸ ਨੇ ਉਹ ਅੰਗੂਰੀ ਬਾਗ਼ ਰਾਖਿਆਂ ਨੂੰ ਦਿੱਤਾ। ਹਰ ਇੱਕ ਉਹ ਦੇ ਫਲ ਲਈ ਚਾਂਦੀ ਦੇ ਹਜ਼ਾਰ ਸਿੱਕੇ ਲਿਆਵੇ। 12 ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ ਮੇਰੇ ਸਾਹਮਣੇ ਹੈ, ਹੇ ਸੁਲੇਮਾਨ, ਹਜ਼ਾਰ ਤੇਰੇ ਹਨ, ਅਤੇ ਉਹ ਦੇ ਫਲ ਦੇ ਰਾਖਿਆਂ ਲਈ ਦੋ ਦੋ ਸੌ।। 13 ਤੂੰ ਜੋ ਚਮਨਾਂ ਵਿੱਚ ਵੱਸਦੀ ਹੈਂ, ਸਾਂਝੀ ਤੇਰੀ ਅਵਾਜ਼ ਲਈ ਕੰਨ ਲਾਉਂਦੇ ਹਨ, ਮੈਨੂੰ ਵੀ ਸੁਣਾ!।। 14 ਹੇ ਮੇਰੇ ਬਾਲਮ, ਛੇਤੀ ਕਰ, ਅਤੇ ਚਕਾਰੇ ਯਾ ਹਰਨੋਟੇ ਵਾਂਙੁ ਮਸਾਲਿਆ ਦੇ ਪਹਾੜਾਂ ਉੱਤੇ ਹੋ!।।
Total 8 ਅਧਿਆਇ, Selected ਅਧਿਆਇ 8 / 8
1 2 3 4 5 6 7 8
×

Alert

×

Punjabi Letters Keypad References