ਪੰਜਾਬੀ ਬਾਈਬਲ

ਬਾਈਬਲ ਸੋਸਾਇਟੀ ਆਫ਼ ਇੰਡੀਆ (BSI)
1. ਜਦੋਂ ਸੱਤਵਾਂ ਮਹੀਨਾ ਆਇਆ ਤੇ ਇਸਰਾਏਲੀ ਨਗਰੀਂ ਵੱਸ ਗਏ ਤਾਂ ਲੋਕ ਇੱਕ ਤਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ
2. ਤਦ ਯੇਸ਼ੂਆ ਯੋਸਾਦਾਕ ਦਾ ਪੁੱਤ੍ਰ ਅਰ ਉਹ ਦੇ ਭਰਾ ਜਾਜਕ ਅਤੇ ਸ਼ਅਲਤੀਏਲ ਦਾ ਪੁੱਤ੍ਰ ਜ਼ਰੂੱਬਾਬਲ ਤੇ ਉਹ ਦੇ ਭਰਾ ਉੱਠ ਖਲੋਤੇ ਤੇ ਇਸਰਾਏਲ ਦੇ ਪਰਮੇਸ਼ੁਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਹ ਦੇ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਜਿਵੇਂ ਪਰਮੇਸ਼ੁਰ ਦੇ ਮਰਦ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਸੀ
3. ਸੋ ਉਨ੍ਹਾਂ ਨੇ ਜਗਵੇਦੀ ਨੂੰ ਉਹ ਦੇ ਥਾਂ ਤੇ ਟਿਕਾਇਆ ਕਿਉਂ ਜੋ ਉਨ੍ਹਾਂ ਨੂੰ ਦੇਸ ਦੇਸ ਦਿਆਂ ਲੋਕਾਂ ਦਾ ਡਰ ਸੀ ਅਤੇ ਓਹ ਉਸ ਦੇ ਉੱਤੇ ਯਹੋਵਾਹ ਲਈ ਹੋਮ ਬਲੀਆਂ ਅਰਥਾਤ ਸਵੇਰ ਤੇ ਸੰਝ ਦੀਆਂ ਹੋਮ ਬਲੀਆਂ ਚੜ੍ਹਾਉਣ ਲੱਗੇ
4. ਅਤੇ ਉਨ੍ਹਾਂ ਨੇ ਲਿਖੇ ਅਨੁਸਾਰ ਡੇਰਿਆਂ ਦਾ ਪਰਬ ਮਨਾਇਆ ਅਤੇ ਰੋਜ਼ ਦੀਆਂ ਹੋਮ ਬਲੀਆਂ ਗਿਣ ਕੇ ਹੁਕਮਨਾਮੇ ਅਨੁਸਾਰ ਜਿਵੇਂ ਹਰ ਦਿਨ ਦੀ ਰੀਤ ਸੀ ਚੜ੍ਹਾਈਆਂ
5. ਉਹ ਦੇ ਪਿੱਛੋਂ ਸਦਾ ਦੀ ਹੋਮ ਬਲੀ ਤੇ ਅਮੱਸਿਆਂ ਤੇ ਯਹੋਵਾਹ ਦਿਆਂ ਸਭਨਾਂ ਠਹਿਰਾਇਆਂ ਹੋਇਆ ਪਰਬਾਂ ਤੇ ਪਵਿੱਤ੍ਰ ਕੀਤੀਆਂ ਹੋਈਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਨਾਲੇ ਹਰ ਪੁਰਸ਼ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਹੋਵਾਹ ਨੂੰ ਚੜ੍ਹਾਉਂਦਾ ਸੀ
6. ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੋਂ ਓਹ ਯਹੋਵਾਹ ਨੂੰ ਹੋਮ ਬਲੀਆਂ ਚੜ੍ਹਾਉਣ ਲੱਗੇ ਪਰ ਯਹੋਵਾਹ ਦੀ ਹੈਕਲ ਦੀ ਨੀਉਂ ਅਜੇ ਰੱਖੀ ਨਹੀਂ ਗਈ ਸੀ
7. ਅਤੇ ਉਨ੍ਹਾਂ ਨੇ ਰਾਜਾਂ ਤੇ ਤਰਖਾਣਾਂ ਨੂੰ ਰੁਪਿਆ ਦਿੱਤਾ ਅਤੇ ਸੀਦੋਨੀਆਂ ਤੇ ਸੂਰੀਆਂ ਨੂੰ ਖਾਣਾ ਪੀਣਾ ਤੇ ਤੇਲ ਦਿੱਤਾ ਤਾਂ ਜੋ ਓਹ ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਉਨ੍ਹਾਂ ਨੂੰ ਦਿੱਤੇ ਪਰਵਾਨੇ ਅਨੁਸਾਰ ਲਬਾਨੋਨ ਤੋਂ ਦਿਆਰ ਦੀ ਲੱਕੜੀ ਸਮੁੰਦਰ ਦੇ ਰਾਹ ਯਾਫਾ ਨੂੰ ਲਿਆਉਣ।।
8. ਤਦ ਓਹਨਾਂ ਦੇ ਪਰਮੇਸ਼ੁਰ ਦੇ ਭਵਨ ਵਿੱਚ ਜੋ ਯਰੂਸ਼ਲਮ ਵਿੱਚ ਹੈ ਆ ਪੁੱਜਣ ਦੇ ਪਿੱਛੋਂ ਦੂਜੇ ਵਰ੍ਹੇ ਦੇ ਦੂਜੇ ਮਹੀਨੇ ਸ਼ਅਲਤੀਏਲ ਦੇ ਪੁੱਤ੍ਰ ਜ਼ਰੂੱਬਾਬਲ ਤੇ ਯੋਸਾਦਾਕ ਦੇ ਪੁੱਤ੍ਰ ਯੇਸ਼ੂਆ ਨੇ ਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਤੇ ਲੇਵੀਆਂ ਤੇ ਸਭਨਾਂ ਨੇ ਜੋ ਅਸੀਰੀ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ ਵੀਹ ਵਰਿਹਾਂ ਦੇ ਯਾ ਉਸ ਤੋਂ ਉੱਪਰ ਦੇ ਸਨ ਪਰਮੇਸ਼ੁਰ ਦੇ ਭਵਨ ਦੇ ਕੰਮ ਦੀ ਵੇਖ ਭਾਲ ਉੱਤੇ ਥਾਪਿਆ
9. ਤਦ ਯੇਸ਼ੂਆ ਤੇ ਉਹ ਦੇ ਪੁੱਤ੍ਰ ਤੇ ਭਰਾ ਅਤੇ ਕਦਮੀਏਲ ਤੇ ਉਹ ਦੇ ਪੁੱਤ੍ਰ ਜਿਹੜੇ ਯਹੂਦਾਹ ਦੀ ਅੰਸ ਤੋਂ ਸਨ ਮਿਲ ਕੇ ਉੱਠੇ ਭਈ ਪਰਮੇਸ਼ੁਰ ਦੇ ਭਵਨ ਵਿੱਚ ਕਾਰੀਗਰਾਂ ਦੀ ਵੇਖ ਭਾਲ ਕਰਨ ਅਤੇ ਹੇਨਾਦਾਦ ਦੇ ਪੁੱਤ੍ਰ ਤੇ ਭਰਾ ਵੀ ਜਿਹੜੇ ਲੇਵੀ ਸਨ ਉਨ੍ਹਾਂ ਦੇ ਨਾਲ ਸਨ
10. ਜਦੋਂ ਰਾਜਿਆਂ ਨੇ ਯਹੋਵਾਹ ਦੀ ਹੈਕਲ ਦੀ ਨੀਉਂ ਰੱਖੀ ਤਾਂ ਜਾਜਕ ਆਪਣੇ ਬਸਤਰ ਪਾ ਕੇ ਤੁਰ੍ਹੀਆਂ ਲੈ ਕੇ ਤੇ ਆਸਾਫ਼ ਦੀ ਵੰਸ ਦੇ ਲੇਵੀ ਛੈਣੇ ਲੈ ਕੇ ਖੜੇ ਹੋਏ ਭਈ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਹੁਕਮ ਅਨੁਸਾਰ ਯਹੋਵਾਹ ਦੀ ਉਸਤਤ ਕਰਨ
11. ਅਤੇ ਓਹ ਵਾਰੀ ਵਾਰੀ ਯਹੋਵਾਹ ਦੀ ਉਸਤਤ ਤੇ ਧੰਨਵਾਦ ਗਾ ਕੇ ਆਖਣ ਲੱਗੇ ਕਿ ਉਹ ਭਲਾ ਹੈ ਤੇ ਉਹ ਦੀ ਦਯਾ ਇਸਰਾਏਲ ਉੱਤੇ ਸਦੀਪ ਕਾਲ ਦੀ ਹੈ! ਯਹੋਵਾਹ ਦੀ ਉਸਤਤ ਕਰਦਿਆਂ ਸਾਰੇ ਲੋਕਾਂ ਨੇ ਉੱਚੀ ਦਿੱਤੀ ਲਲਕਾਰਿਆ ਏਸ ਲਈ ਕਿ ਯਹੋਵਾਹ ਦੇ ਭਵਨ ਦੀ ਨੀਉਂ ਧਰੀ ਗਈ ਸੀ
12. ਪਰੰਤੂ ਜਾਜਕਾਂ ਤੇ ਲੇਵੀਆਂ ਤੇ ਪਿੱਤ੍ਰਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਬਹੁਤ ਸਾਰੇ ਬੁੱਢੇ ਲੋਕ ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ ਜਿਸ ਵੇਲੇ ਏਸ ਭਵਨ ਦੀ ਨੀਉਂ ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਧਰੀ ਗਈ ਤਾਂ ਉੱਚੀ ਉੱਚੀ ਰੋਣ ਲੱਗ ਪਏ ਅਤੇ ਬਥੇਰੇ ਨਿਹਾਲ ਹੋਕੇ ਉੱਚੇ ਸ਼ਬਦ ਨਾਲ ਲਲਕਾਰੇ
13. ਏਥੋਂ ਤਾਈਂ ਭਈ ਲੋਕ ਅਨੰਦ ਦੀ ਲਲਕਾਰ ਤੇ ਪਰਜਾ ਦੇ ਰੋਣ ਦੀ ਡੰਡ ਵਿੱਚ ਨਿਖੇੜਾ ਨਾ ਕਰ ਸੱਕੇ ਕਿਉਂ ਜੋ ਲੋਕ ਉੱਚੀ ਉੱਚੀ ਲਲਕਾਰਦੇ ਸਨ ਤੇ ਰੌਲਾ ਦੂਰ ਤਾਈਂ ਸੁਣੀਦਾ ਸੀ! ।।
Total 10 ਅਧਿਆਇ, Selected ਅਧਿਆਇ 3 / 10
1 2 3 4 5 6 7 8 9 10
1 ਜਦੋਂ ਸੱਤਵਾਂ ਮਹੀਨਾ ਆਇਆ ਤੇ ਇਸਰਾਏਲੀ ਨਗਰੀਂ ਵੱਸ ਗਏ ਤਾਂ ਲੋਕ ਇੱਕ ਤਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ 2 ਤਦ ਯੇਸ਼ੂਆ ਯੋਸਾਦਾਕ ਦਾ ਪੁੱਤ੍ਰ ਅਰ ਉਹ ਦੇ ਭਰਾ ਜਾਜਕ ਅਤੇ ਸ਼ਅਲਤੀਏਲ ਦਾ ਪੁੱਤ੍ਰ ਜ਼ਰੂੱਬਾਬਲ ਤੇ ਉਹ ਦੇ ਭਰਾ ਉੱਠ ਖਲੋਤੇ ਤੇ ਇਸਰਾਏਲ ਦੇ ਪਰਮੇਸ਼ੁਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਹ ਦੇ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਜਿਵੇਂ ਪਰਮੇਸ਼ੁਰ ਦੇ ਮਰਦ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਸੀ 3 ਸੋ ਉਨ੍ਹਾਂ ਨੇ ਜਗਵੇਦੀ ਨੂੰ ਉਹ ਦੇ ਥਾਂ ਤੇ ਟਿਕਾਇਆ ਕਿਉਂ ਜੋ ਉਨ੍ਹਾਂ ਨੂੰ ਦੇਸ ਦੇਸ ਦਿਆਂ ਲੋਕਾਂ ਦਾ ਡਰ ਸੀ ਅਤੇ ਓਹ ਉਸ ਦੇ ਉੱਤੇ ਯਹੋਵਾਹ ਲਈ ਹੋਮ ਬਲੀਆਂ ਅਰਥਾਤ ਸਵੇਰ ਤੇ ਸੰਝ ਦੀਆਂ ਹੋਮ ਬਲੀਆਂ ਚੜ੍ਹਾਉਣ ਲੱਗੇ 4 ਅਤੇ ਉਨ੍ਹਾਂ ਨੇ ਲਿਖੇ ਅਨੁਸਾਰ ਡੇਰਿਆਂ ਦਾ ਪਰਬ ਮਨਾਇਆ ਅਤੇ ਰੋਜ਼ ਦੀਆਂ ਹੋਮ ਬਲੀਆਂ ਗਿਣ ਕੇ ਹੁਕਮਨਾਮੇ ਅਨੁਸਾਰ ਜਿਵੇਂ ਹਰ ਦਿਨ ਦੀ ਰੀਤ ਸੀ ਚੜ੍ਹਾਈਆਂ 5 ਉਹ ਦੇ ਪਿੱਛੋਂ ਸਦਾ ਦੀ ਹੋਮ ਬਲੀ ਤੇ ਅਮੱਸਿਆਂ ਤੇ ਯਹੋਵਾਹ ਦਿਆਂ ਸਭਨਾਂ ਠਹਿਰਾਇਆਂ ਹੋਇਆ ਪਰਬਾਂ ਤੇ ਪਵਿੱਤ੍ਰ ਕੀਤੀਆਂ ਹੋਈਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਨਾਲੇ ਹਰ ਪੁਰਸ਼ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਹੋਵਾਹ ਨੂੰ ਚੜ੍ਹਾਉਂਦਾ ਸੀ 6 ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੋਂ ਓਹ ਯਹੋਵਾਹ ਨੂੰ ਹੋਮ ਬਲੀਆਂ ਚੜ੍ਹਾਉਣ ਲੱਗੇ ਪਰ ਯਹੋਵਾਹ ਦੀ ਹੈਕਲ ਦੀ ਨੀਉਂ ਅਜੇ ਰੱਖੀ ਨਹੀਂ ਗਈ ਸੀ 7 ਅਤੇ ਉਨ੍ਹਾਂ ਨੇ ਰਾਜਾਂ ਤੇ ਤਰਖਾਣਾਂ ਨੂੰ ਰੁਪਿਆ ਦਿੱਤਾ ਅਤੇ ਸੀਦੋਨੀਆਂ ਤੇ ਸੂਰੀਆਂ ਨੂੰ ਖਾਣਾ ਪੀਣਾ ਤੇ ਤੇਲ ਦਿੱਤਾ ਤਾਂ ਜੋ ਓਹ ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਉਨ੍ਹਾਂ ਨੂੰ ਦਿੱਤੇ ਪਰਵਾਨੇ ਅਨੁਸਾਰ ਲਬਾਨੋਨ ਤੋਂ ਦਿਆਰ ਦੀ ਲੱਕੜੀ ਸਮੁੰਦਰ ਦੇ ਰਾਹ ਯਾਫਾ ਨੂੰ ਲਿਆਉਣ।। 8 ਤਦ ਓਹਨਾਂ ਦੇ ਪਰਮੇਸ਼ੁਰ ਦੇ ਭਵਨ ਵਿੱਚ ਜੋ ਯਰੂਸ਼ਲਮ ਵਿੱਚ ਹੈ ਆ ਪੁੱਜਣ ਦੇ ਪਿੱਛੋਂ ਦੂਜੇ ਵਰ੍ਹੇ ਦੇ ਦੂਜੇ ਮਹੀਨੇ ਸ਼ਅਲਤੀਏਲ ਦੇ ਪੁੱਤ੍ਰ ਜ਼ਰੂੱਬਾਬਲ ਤੇ ਯੋਸਾਦਾਕ ਦੇ ਪੁੱਤ੍ਰ ਯੇਸ਼ੂਆ ਨੇ ਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਤੇ ਲੇਵੀਆਂ ਤੇ ਸਭਨਾਂ ਨੇ ਜੋ ਅਸੀਰੀ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ ਵੀਹ ਵਰਿਹਾਂ ਦੇ ਯਾ ਉਸ ਤੋਂ ਉੱਪਰ ਦੇ ਸਨ ਪਰਮੇਸ਼ੁਰ ਦੇ ਭਵਨ ਦੇ ਕੰਮ ਦੀ ਵੇਖ ਭਾਲ ਉੱਤੇ ਥਾਪਿਆ 9 ਤਦ ਯੇਸ਼ੂਆ ਤੇ ਉਹ ਦੇ ਪੁੱਤ੍ਰ ਤੇ ਭਰਾ ਅਤੇ ਕਦਮੀਏਲ ਤੇ ਉਹ ਦੇ ਪੁੱਤ੍ਰ ਜਿਹੜੇ ਯਹੂਦਾਹ ਦੀ ਅੰਸ ਤੋਂ ਸਨ ਮਿਲ ਕੇ ਉੱਠੇ ਭਈ ਪਰਮੇਸ਼ੁਰ ਦੇ ਭਵਨ ਵਿੱਚ ਕਾਰੀਗਰਾਂ ਦੀ ਵੇਖ ਭਾਲ ਕਰਨ ਅਤੇ ਹੇਨਾਦਾਦ ਦੇ ਪੁੱਤ੍ਰ ਤੇ ਭਰਾ ਵੀ ਜਿਹੜੇ ਲੇਵੀ ਸਨ ਉਨ੍ਹਾਂ ਦੇ ਨਾਲ ਸਨ 10 ਜਦੋਂ ਰਾਜਿਆਂ ਨੇ ਯਹੋਵਾਹ ਦੀ ਹੈਕਲ ਦੀ ਨੀਉਂ ਰੱਖੀ ਤਾਂ ਜਾਜਕ ਆਪਣੇ ਬਸਤਰ ਪਾ ਕੇ ਤੁਰ੍ਹੀਆਂ ਲੈ ਕੇ ਤੇ ਆਸਾਫ਼ ਦੀ ਵੰਸ ਦੇ ਲੇਵੀ ਛੈਣੇ ਲੈ ਕੇ ਖੜੇ ਹੋਏ ਭਈ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਹੁਕਮ ਅਨੁਸਾਰ ਯਹੋਵਾਹ ਦੀ ਉਸਤਤ ਕਰਨ 11 ਅਤੇ ਓਹ ਵਾਰੀ ਵਾਰੀ ਯਹੋਵਾਹ ਦੀ ਉਸਤਤ ਤੇ ਧੰਨਵਾਦ ਗਾ ਕੇ ਆਖਣ ਲੱਗੇ ਕਿ ਉਹ ਭਲਾ ਹੈ ਤੇ ਉਹ ਦੀ ਦਯਾ ਇਸਰਾਏਲ ਉੱਤੇ ਸਦੀਪ ਕਾਲ ਦੀ ਹੈ! ਯਹੋਵਾਹ ਦੀ ਉਸਤਤ ਕਰਦਿਆਂ ਸਾਰੇ ਲੋਕਾਂ ਨੇ ਉੱਚੀ ਦਿੱਤੀ ਲਲਕਾਰਿਆ ਏਸ ਲਈ ਕਿ ਯਹੋਵਾਹ ਦੇ ਭਵਨ ਦੀ ਨੀਉਂ ਧਰੀ ਗਈ ਸੀ 12 ਪਰੰਤੂ ਜਾਜਕਾਂ ਤੇ ਲੇਵੀਆਂ ਤੇ ਪਿੱਤ੍ਰਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਬਹੁਤ ਸਾਰੇ ਬੁੱਢੇ ਲੋਕ ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ ਜਿਸ ਵੇਲੇ ਏਸ ਭਵਨ ਦੀ ਨੀਉਂ ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਧਰੀ ਗਈ ਤਾਂ ਉੱਚੀ ਉੱਚੀ ਰੋਣ ਲੱਗ ਪਏ ਅਤੇ ਬਥੇਰੇ ਨਿਹਾਲ ਹੋਕੇ ਉੱਚੇ ਸ਼ਬਦ ਨਾਲ ਲਲਕਾਰੇ 13 ਏਥੋਂ ਤਾਈਂ ਭਈ ਲੋਕ ਅਨੰਦ ਦੀ ਲਲਕਾਰ ਤੇ ਪਰਜਾ ਦੇ ਰੋਣ ਦੀ ਡੰਡ ਵਿੱਚ ਨਿਖੇੜਾ ਨਾ ਕਰ ਸੱਕੇ ਕਿਉਂ ਜੋ ਲੋਕ ਉੱਚੀ ਉੱਚੀ ਲਲਕਾਰਦੇ ਸਨ ਤੇ ਰੌਲਾ ਦੂਰ ਤਾਈਂ ਸੁਣੀਦਾ ਸੀ! ।।
Total 10 ਅਧਿਆਇ, Selected ਅਧਿਆਇ 3 / 10
1 2 3 4 5 6 7 8 9 10
×

Alert

×

Punjabi Letters Keypad References