ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਮੇਰੀ ਜਾਨ ਮੇਰੀ ਹਯਾਤੀ ਤੋਂ ਥੱਕੀ ਹੋਈ ਹੈ, ਮੈਂ ਆਪਣੇ ਗਿਲੇ ਨੂੰ ਖੋਲ੍ਹ ਕੇ ਦੱਸਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਬੋਲਾਂਗਾ!
2. ਮੈਂ ਪਰਮੇਸ਼ੁਰ ਨੂੰ ਆਖਾਂਗਾ, ਮੈਨੂੰ ਦੋਸ਼ੀ ਨਾ ਠਹਿਰਾ! ਤੂੰ ਮੈਨੂੰ ਦੱਸ ਭਈ ਤੂੰ ਮੇਰੇ ਨਾਲ ਕਿਉਂ ਇੱਟ ਖੜਿੱਕਾ ਕਰਦਾ ਹੈਂ?
3. ਭਲਾ, ਏਹ ਤੇਰੇ ਲਈ ਚੰਗਾ ਹੈ, ਭਈ ਤੂੰ ਧੱਕੇਸ਼ਾਹੀ ਕਰੇਂ? ਅਤੇ ਆਪਣੇ ਹੱਥਾਂ ਦੇ ਹਾਸਲ ਨੂੰ ਤੁੱਛ ਜਾਣੇਂ, ਅਤੇ ਦੁਸ਼ਟਾਂ ਦੀ ਸਲਾਹ ਉੱਤੇ ਚਮਕੇਂ?
4. ਭਲਾ, ਤੇਰੀਆਂ ਅੱਖਾਂ ਮਾਸ ਦੀਆਂ ਹਨ, ਯਾ ਤੂੰ ਉਵੇਂ ਵੇਖਦਾ ਹੈ ਜਿਵੇਂ ਇਨਸਾਨ ਵੇਖਦਾ ਹੈ?
5. ਕੀ ਤੇਰੇ ਦਿਨ ਇਨਸਾਨ ਦੇ ਦਿਨ ਹਨ, ਯਾ ਤੇਰੇ ਵਰਹੇ ਆਦਮੀ ਦੇ ਦਿਨਾਂ ਵਰਗੇ ਹਨ,
6. ਭਈ ਤੂੰ ਮੇਰੀ ਬਦੀ ਨੂੰ ਭਾਲਦਾ ਹੈਂ ਅਤੇ ਮੇਰੇ ਪਾਪ ਦੀ ਪੜਤਾਲ ਕਰਦਾ ਹੈ?
7. ਭਾਵੇਂ ਤੂੰ ਜਾਣਦਾ ਹੈਂ ਭਈ ਮੈਂ ਦੋਸ਼ੀ ਨਹੀਂ, ਅਤੇ ਤੇਰੇ ਹੱਥੋਂ ਕੋਈ ਛੁਡਾਉਣ ਵਾਲਾ ਵੀ ਨਹੀਂ।।
8. ਤੇਰੇ ਹੱਥਾਂ ਨੇ ਮੈਨੂੰ ਸਾਜਿਆ ਤੇ ਬਣਾਇਆ, ਚੌਹਾਂ ਪਾਸਿਆਂ ਤੋਂ ਅਤੇ ਹੁਣ ਤੂੰ ਮੈਨੂੰ ਨਾਸ ਕਰੇਂਗਾ!
9. ਚੇਤੇ ਕਰ ਭਈ ਤੈਂ ਮੈਨੂੰ ਗੁੰਨ੍ਹੀ ਹੋਈ ਮਿੱਟੀ ਵਾਂਙੁ ਬਣਾਇਆ, ਕੀ ਤੂੰ ਮੈਨੂੰ ਖ਼ਾਕ ਵਿੱਚ ਮੋੜ ਦੇਵੇਂਗਾ?
10. ਭਲਾ, ਤੈਂ ਮੈਨੂੰ ਦੁੱਧ ਵਾਂਙੁ ਨਹੀਂ ਡੋਹਲਿਆਂ, ਅਤੇ ਦਹੀਂ ਵਾਂਙੁ ਨਹੀਂ ਜਮਾਇਆ?
11. ਤੂੰ ਖੱਲ ਤੇ ਮਾਸ ਮੈਨੂੰ ਪਹਿਨਾਇਆ, ਅਤੇ ਹੱਡੀਆਂ ਤੇ ਨੱਸਾਂ ਨਾਲ ਮੈਨੂੰ ਜੋੜਿਆ।
12. ਜੀਵਨ ਤੇ ਦਯਾ ਤੈਂ ਮੈਨੂੰ ਬਖ਼ਸ਼ੀ, ਅਤੇ ਤੇਰੀ ਨਿਗਹਾਬਾਨੀ ਨੇ ਮੇਰੇ ਆਤਮਾ ਦੀ ਪਾਲਨਾ ਕੀਤੀ।
13. ਏਹ ਤੈਂ ਆਪਣੇ ਦਿਲ ਵਿੱਚ ਲੁਕਾ ਰੱਖਿਆ ਸੀ, ਪਰ ਮੈਂ ਜਾਣਦਾ ਹਾਂ ਭਈ ਏਹ ਤੇਰੇ ਅੰਦਰ ਸੀ।
14. ਜੇ ਮੈਂ ਪਾਪ ਕਰਾਂ ਤਾਂ ਤੂੰ ਮੇਰੀ ਰਾਖੀ ਕਰਦਾ ਹੈਂ, ਤੂੰ ਮੇਰੀ ਬਦੀ ਤੋਂ ਮੈਨੂੰ ਬਰੀ ਨਾ ਕਰੇਂਗਾ।।
15. ਜੇ ਮੈਂ ਦੋਸ਼ੀ ਹੋਵਾ ਤਾਂ ਹਾਏ ਮੇਰੇ ਉੱਤੇ! ਅਤੇ ਜੇ ਧਰਮੀ ਹੋਵਾਂ ਤਾਂ ਮੈਂ ਆਪਣਾ ਸਿਰ ਨਾ ਚੁੱਕ ਸੱਕਾਂਗਾ, ਮੈਂ ਸ਼ਰਮ ਨਾਲ ਭਰਿਆ ਹੋਇਆ ਹਾਂ ਤੇ ਆਪਣਾ ਦੁਖ ਵੇਖਦਾ ਹਾਂ!
16. ਜੇ ਸਿਰ ਚੁੱਕਿਆ ਵੀ ਜਾਵੇ, ਤਾਂ ਤੂੰ ਸ਼ੀਂਹ ਵਾਂਙੁ ਮੇਰਾ ਸ਼ਿਕਾਰ ਕਰਦਾ ਹੈਂ, ਅਤੇ ਫੇਰ ਆਪਣੇ ਆਪ ਨੂੰ ਮੇਰੇ ਵਿਰੁੱਧ ਅਚਰਜ ਹੋ ਕੇ ਵਿਖਾਉਂਦਾ ਹੈ!
17. ਤੂੰ ਆਪਣੇ ਨਵੇਂ ਨਵੇਂ ਗਵਾਹ ਮੇਰੇ ਉੱਤੇ ਲਿਆਉਂਦਾ, ਅਤੇ ਆਪਣਾ ਕਹਿਰ ਮੇਰੇ ਉੱਤੇ ਵਧਾਉਂਦਾ ਹੈ, ਨਾਲੇ ਸੈਨਾਂ ਤੇ ਸੈਨਾਂ ਮੇਰੇ ਵਿਰੁੱਧ ਹਨ!
18. ਤੈਂ ਮੈਨੂੰ ਕਿਉਂ ਕੁਖ ਤੋਂ ਬਾਹਰ ਲਿਆਂਦਾ? ਮੈਂ ਪ੍ਰਾਣ ਛੱਡ ਦਿੰਦਾ ਅਤੇ ਕੋਈ ਅੱਖ ਮੈਨੂੰ ਨਾ ਵੇਖਦੀ,
19. ਮੈਂ ਇਉਂ ਹੁੰਦਾ ਜਿਵੇਂ ਮੈਂ ਹੋਇਆ ਹੀ ਨਹੀਂ, ਮੈਂ ਪੇਟ ਤੋਂ ਹੀ ਕਬਰ ਨੂੰ ਲੈ ਜਾਇਆ ਜਾਂਦਾ
20. ਕੀ ਮੇਰੇ ਦਿਨ ਥੋੜੇ ਨਹੀਂ? ਹੁਣ ਤਾਂ ਹਟ, ਅਤੇ ਮੈਨੂੰ ਛੱਡ ਭਈ ਮੈਂ ਥੋੜੀ ਜਿਹੀ ਸ਼ਾਂਤੀ ਪਾਵਾਂ,
21. ਇਸ ਤੋਂ ਪਹਿਲਾਂ ਕਿ ਮੈਂ ਜਾਵਾਂ ਜਿੱਥੋਂ ਫੇਰ ਨਾ ਮੁੜਾਂ, ਅਨ੍ਹੇਰੇ ਤੇ ਮੌਤ ਦੇ ਸਾਯੇ ਦੇ ਦੇਸ ਨੂੰ
22. ਅਰਥਾਤ ਉਸ ਦੇਸ ਨੂੰ ਜਿੱਥੇ ਅੱਧੀ ਰਾਤ ਜਿਹਾ ਅਨ੍ਹੇਰ ਹੈ, ਜਿੱਥੇ ਮੌਤ ਦਾ ਸਾਯਾ ਹੈ ਅਤੇ ਕੋਈ ਤਰਤੀਬ ਨਹੀਂ, ਅਤੇ ਲੋ ਵੀ ਅੱਧੀ ਰਾਤ ਦੇ ਅਨ੍ਹੇਰੇ ਵਾਂਙੁ ਹੈ!।।

Notes

No Verse Added

Total 42 ਅਧਿਆਇ, Selected ਅਧਿਆਇ 10 / 42
ਅੱਯੂਬ 10:9
1 ਮੇਰੀ ਜਾਨ ਮੇਰੀ ਹਯਾਤੀ ਤੋਂ ਥੱਕੀ ਹੋਈ ਹੈ, ਮੈਂ ਆਪਣੇ ਗਿਲੇ ਨੂੰ ਖੋਲ੍ਹ ਕੇ ਦੱਸਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਬੋਲਾਂਗਾ! 2 ਮੈਂ ਪਰਮੇਸ਼ੁਰ ਨੂੰ ਆਖਾਂਗਾ, ਮੈਨੂੰ ਦੋਸ਼ੀ ਨਾ ਠਹਿਰਾ! ਤੂੰ ਮੈਨੂੰ ਦੱਸ ਭਈ ਤੂੰ ਮੇਰੇ ਨਾਲ ਕਿਉਂ ਇੱਟ ਖੜਿੱਕਾ ਕਰਦਾ ਹੈਂ? 3 ਭਲਾ, ਏਹ ਤੇਰੇ ਲਈ ਚੰਗਾ ਹੈ, ਭਈ ਤੂੰ ਧੱਕੇਸ਼ਾਹੀ ਕਰੇਂ? ਅਤੇ ਆਪਣੇ ਹੱਥਾਂ ਦੇ ਹਾਸਲ ਨੂੰ ਤੁੱਛ ਜਾਣੇਂ, ਅਤੇ ਦੁਸ਼ਟਾਂ ਦੀ ਸਲਾਹ ਉੱਤੇ ਚਮਕੇਂ? 4 ਭਲਾ, ਤੇਰੀਆਂ ਅੱਖਾਂ ਮਾਸ ਦੀਆਂ ਹਨ, ਯਾ ਤੂੰ ਉਵੇਂ ਵੇਖਦਾ ਹੈ ਜਿਵੇਂ ਇਨਸਾਨ ਵੇਖਦਾ ਹੈ? 5 ਕੀ ਤੇਰੇ ਦਿਨ ਇਨਸਾਨ ਦੇ ਦਿਨ ਹਨ, ਯਾ ਤੇਰੇ ਵਰਹੇ ਆਦਮੀ ਦੇ ਦਿਨਾਂ ਵਰਗੇ ਹਨ, 6 ਭਈ ਤੂੰ ਮੇਰੀ ਬਦੀ ਨੂੰ ਭਾਲਦਾ ਹੈਂ ਅਤੇ ਮੇਰੇ ਪਾਪ ਦੀ ਪੜਤਾਲ ਕਰਦਾ ਹੈ? 7 ਭਾਵੇਂ ਤੂੰ ਜਾਣਦਾ ਹੈਂ ਭਈ ਮੈਂ ਦੋਸ਼ੀ ਨਹੀਂ, ਅਤੇ ਤੇਰੇ ਹੱਥੋਂ ਕੋਈ ਛੁਡਾਉਣ ਵਾਲਾ ਵੀ ਨਹੀਂ।। 8 ਤੇਰੇ ਹੱਥਾਂ ਨੇ ਮੈਨੂੰ ਸਾਜਿਆ ਤੇ ਬਣਾਇਆ, ਚੌਹਾਂ ਪਾਸਿਆਂ ਤੋਂ ਅਤੇ ਹੁਣ ਤੂੰ ਮੈਨੂੰ ਨਾਸ ਕਰੇਂਗਾ! 9 ਚੇਤੇ ਕਰ ਭਈ ਤੈਂ ਮੈਨੂੰ ਗੁੰਨ੍ਹੀ ਹੋਈ ਮਿੱਟੀ ਵਾਂਙੁ ਬਣਾਇਆ, ਕੀ ਤੂੰ ਮੈਨੂੰ ਖ਼ਾਕ ਵਿੱਚ ਮੋੜ ਦੇਵੇਂਗਾ? 10 ਭਲਾ, ਤੈਂ ਮੈਨੂੰ ਦੁੱਧ ਵਾਂਙੁ ਨਹੀਂ ਡੋਹਲਿਆਂ, ਅਤੇ ਦਹੀਂ ਵਾਂਙੁ ਨਹੀਂ ਜਮਾਇਆ? 11 ਤੂੰ ਖੱਲ ਤੇ ਮਾਸ ਮੈਨੂੰ ਪਹਿਨਾਇਆ, ਅਤੇ ਹੱਡੀਆਂ ਤੇ ਨੱਸਾਂ ਨਾਲ ਮੈਨੂੰ ਜੋੜਿਆ। 12 ਜੀਵਨ ਤੇ ਦਯਾ ਤੈਂ ਮੈਨੂੰ ਬਖ਼ਸ਼ੀ, ਅਤੇ ਤੇਰੀ ਨਿਗਹਾਬਾਨੀ ਨੇ ਮੇਰੇ ਆਤਮਾ ਦੀ ਪਾਲਨਾ ਕੀਤੀ। 13 ਏਹ ਤੈਂ ਆਪਣੇ ਦਿਲ ਵਿੱਚ ਲੁਕਾ ਰੱਖਿਆ ਸੀ, ਪਰ ਮੈਂ ਜਾਣਦਾ ਹਾਂ ਭਈ ਏਹ ਤੇਰੇ ਅੰਦਰ ਸੀ। 14 ਜੇ ਮੈਂ ਪਾਪ ਕਰਾਂ ਤਾਂ ਤੂੰ ਮੇਰੀ ਰਾਖੀ ਕਰਦਾ ਹੈਂ, ਤੂੰ ਮੇਰੀ ਬਦੀ ਤੋਂ ਮੈਨੂੰ ਬਰੀ ਨਾ ਕਰੇਂਗਾ।। 15 ਜੇ ਮੈਂ ਦੋਸ਼ੀ ਹੋਵਾ ਤਾਂ ਹਾਏ ਮੇਰੇ ਉੱਤੇ! ਅਤੇ ਜੇ ਧਰਮੀ ਹੋਵਾਂ ਤਾਂ ਮੈਂ ਆਪਣਾ ਸਿਰ ਨਾ ਚੁੱਕ ਸੱਕਾਂਗਾ, ਮੈਂ ਸ਼ਰਮ ਨਾਲ ਭਰਿਆ ਹੋਇਆ ਹਾਂ ਤੇ ਆਪਣਾ ਦੁਖ ਵੇਖਦਾ ਹਾਂ! 16 ਜੇ ਸਿਰ ਚੁੱਕਿਆ ਵੀ ਜਾਵੇ, ਤਾਂ ਤੂੰ ਸ਼ੀਂਹ ਵਾਂਙੁ ਮੇਰਾ ਸ਼ਿਕਾਰ ਕਰਦਾ ਹੈਂ, ਅਤੇ ਫੇਰ ਆਪਣੇ ਆਪ ਨੂੰ ਮੇਰੇ ਵਿਰੁੱਧ ਅਚਰਜ ਹੋ ਕੇ ਵਿਖਾਉਂਦਾ ਹੈ! 17 ਤੂੰ ਆਪਣੇ ਨਵੇਂ ਨਵੇਂ ਗਵਾਹ ਮੇਰੇ ਉੱਤੇ ਲਿਆਉਂਦਾ, ਅਤੇ ਆਪਣਾ ਕਹਿਰ ਮੇਰੇ ਉੱਤੇ ਵਧਾਉਂਦਾ ਹੈ, ਨਾਲੇ ਸੈਨਾਂ ਤੇ ਸੈਨਾਂ ਮੇਰੇ ਵਿਰੁੱਧ ਹਨ! 18 ਤੈਂ ਮੈਨੂੰ ਕਿਉਂ ਕੁਖ ਤੋਂ ਬਾਹਰ ਲਿਆਂਦਾ? ਮੈਂ ਪ੍ਰਾਣ ਛੱਡ ਦਿੰਦਾ ਅਤੇ ਕੋਈ ਅੱਖ ਮੈਨੂੰ ਨਾ ਵੇਖਦੀ, 19 ਮੈਂ ਇਉਂ ਹੁੰਦਾ ਜਿਵੇਂ ਮੈਂ ਹੋਇਆ ਹੀ ਨਹੀਂ, ਮੈਂ ਪੇਟ ਤੋਂ ਹੀ ਕਬਰ ਨੂੰ ਲੈ ਜਾਇਆ ਜਾਂਦਾ 20 ਕੀ ਮੇਰੇ ਦਿਨ ਥੋੜੇ ਨਹੀਂ? ਹੁਣ ਤਾਂ ਹਟ, ਅਤੇ ਮੈਨੂੰ ਛੱਡ ਭਈ ਮੈਂ ਥੋੜੀ ਜਿਹੀ ਸ਼ਾਂਤੀ ਪਾਵਾਂ, 21 ਇਸ ਤੋਂ ਪਹਿਲਾਂ ਕਿ ਮੈਂ ਜਾਵਾਂ ਜਿੱਥੋਂ ਫੇਰ ਨਾ ਮੁੜਾਂ, ਅਨ੍ਹੇਰੇ ਤੇ ਮੌਤ ਦੇ ਸਾਯੇ ਦੇ ਦੇਸ ਨੂੰ 22 ਅਰਥਾਤ ਉਸ ਦੇਸ ਨੂੰ ਜਿੱਥੇ ਅੱਧੀ ਰਾਤ ਜਿਹਾ ਅਨ੍ਹੇਰ ਹੈ, ਜਿੱਥੇ ਮੌਤ ਦਾ ਸਾਯਾ ਹੈ ਅਤੇ ਕੋਈ ਤਰਤੀਬ ਨਹੀਂ, ਅਤੇ ਲੋ ਵੀ ਅੱਧੀ ਰਾਤ ਦੇ ਅਨ੍ਹੇਰੇ ਵਾਂਙੁ ਹੈ!।।
Total 42 ਅਧਿਆਇ, Selected ਅਧਿਆਇ 10 / 42
Common Bible Languages
West Indian Languages
×

Alert

×

punjabi Letters Keypad References