5. ਵੇਖੋ, ਓਹ ਉਜਾੜ ਦੇ ਜੰਗਲੀ ਗਧਿਆ ਵਾਂਙੁ ਆਪਣੇ ਕੰਮ ਲਈ ਖਾਜਾ ਭਾਲਣ ਨੂੰ ਨਿੱਕਲਦੇ ਹਨ, ਮਦਾਨ ਉਨ੍ਹਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ।
|
11. ਓਹ ਉਨ੍ਹਾਂ ਦੀਆਂ ਕੰਧਾਂ ਵਿੱਚ ਤੇਲ ਕੱਢਦੇ ਹਨ, ਓਹ ਉਨ੍ਹਾਂ ਦੇ ਚੁਬੱਚਿਆ ਵਿੱਚ ਅੰਗੂਰ ਪੀੜਦੇ ਹਨ, ਪਰ ਆਪ ਤਿਹਾਏ ਰਹਿੰਦੇ ਹਨ।
|
12. ਸ਼ਹਿਰ ਵਿੱਚੋਂ ਲੋਕ ਹੂੰਗਦੇ ਹਨ, ਅਤੇ ਫੱਟੜਾਂ ਦੀ ਜਾਨ ਦੁਹਾਈ ਦਿੰਦੀ ਹੈ, ਪਰ ਪਰਮੇਸ਼ੁਰ ਇਸ ਬੇਸ਼ਰਮੀ ਦਾ ਗੌਹ ਨਹੀਂ ਕਰਦਾ!।।
|
13. ਏਹ ਓਹ ਹਨ ਜਿਹੜੇ ਚਾਨਣ ਦੇ ਵਿਰੁੱਧ ਆਕੀ ਹਨ, ਓਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿੱਚ ਰਹਿੰਦੇ ਹਨ।
|
15. ਵਿਭਚਾਰੀ ਦੀ ਅੱਖ ਸੰਝ ਨੂੰ ਉਡੀਕਦੀ ਹੈ, ਉਹ ਕਹਿੰਦਾ ਹੈ ਕਿ, ਕੋਈ ਅੱਖ ਮੈਨੂੰ ਨਹੀਂ ਵੇਖੂਗੀ! ਅਤੇ ਆਪਣੇ ਮੂੰਹ ਤੇ ਪੜਦਾ ਪਾ ਲੈਂਦਾ ਹੈ।
|
16. ਅਨ੍ਹੇਰੇ ਨੂੰ ਓਹ ਘਰਾਂ ਵਿੱਚ ਸੰਨ੍ਹਾਂ ਮਾਰਦੇ ਹਨ, ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ, ਓਹ ਚਾਨਣ ਨੂੰ ਨਹੀਂ ਜਾਣਦੇ,
|
18. ਓਹ ਪਾਣੀਆਂ ਉੱਤੇ ਛੇਤੀ ਰੁੜ੍ਹ ਜਾਂਦੇ ਹਨ, ਧਰਤੀ ਵਿੱਚ ਉਨ੍ਹਾਂ ਦਾ ਵਿਰਸਾ ਸਰਾਪਿਆ ਹੋਇਆ ਹੈ, ਓਹ ਆਪਣਾ ਮੂੰਹ ਅੰਗੂਰੀ ਬਾਗਾਂ ਦੇ ਰਾਹ ਵੱਲ ਨਹੀਂ ਕਰਦੇ।
|
20. ਕੁੱਖ ਉਹ ਨੂੰ ਭੁੱਲ ਜਾਵੇਗੀ, ਕੀੜਾ ਉਹ ਨੂੰ ਸੁਆਦ ਨਾਲ ਖਾ ਜਾਵੇਗਾ, ਉਹ ਫੇਰ ਯਾਦ ਨਾ ਕੀਤਾ ਜਾਵੇਗਾ, ਸੋ ਬਦੀ ਰੁੱਖ ਵਾਂਙੁ ਤੋੜੀ ਜਾਵੇਗੀ।
|
22. ਤਾਂ ਵੀ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤਕੜਿਆਂ ਨੂੰ ਵੱਡੀ ਉਮਰ ਦਿੰਦਾ ਹੈ, ਉਹ ਉੱਠਦਾ ਹੈ ਜਿਹ ਨੂੰ ਜੀਵਨ ਦਾ ਵਿਸਵਾਸ ਵੀ ਨਹੀਂ।
|
24. ਓਹ ਥੋੜੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫਿਰ ਉਹ ਹੁੰਦੇ ਹੀ ਨਹੀਂ, ਓਹ ਨਿਵਾਏ ਜਾਂਦੇ ਹਨ, ਓਹ ਦੂਜਿਆਂ ਵਾਂਙੁ ਸਮੇਟੇ ਜਾਂਦੇ ਹਨ, ਅਤੇ ਅੰਨ ਦੇ ਸਿੱਟਿਆ ਵਾਂਙੁ ਵੱਢੇ ਜਾਂਦੇ ਹਨ!
|