1. ਯਹੂਦੀਆਂ ਦੇ ਗੋਤ ਦਾ ਗੁਣਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਅਦੋਮ ਦੀ ਹੱਦ ਤੀਕ ਸੀ ਅਰਥਾਤ ਦੱਖਣ ਵੱਲ ਸੀਨ ਦੀ ਉਜਾੜ ਤੀਕ ਜਿਹੜੀ ਦੱਖਣ ਦੇ ਸਿਰੇ ਉੱਤੇ ਹੀ ਹੈ
|
3. ਅਤੇ ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੀਕ ਅੱਪੜਦੀ ਸੀ ਅਤੇ ਸੀਨ ਵੱਲ ਜਾਂਦੀ ਸੀ ਅਤੇ ਕਾਦੇਸ਼ ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸ਼ਰੋਨ ਕੋਲੋਂ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਸੀ ਅਤੇ ਕਰਕਾ ਵੱਲ ਮੁੜਦੀ ਸੀ
|
4. ਤਾਂ ਅਸਮੋਨ ਤੀਕ ਅੱਪੜ ਕੇ ਮਿਸਰ ਦੀ ਨਦੀ ਦੇ ਕੋਲ ਦੀ ਜਾ ਕੇ ਉਸ ਦੀ ਹੱਦ ਦਾ ਫੈਲਾਓ ਸਮੁੰਦਰ ਤੀਕ ਸੀ। ਏਹ ਤੁਹਾਡੀ ਦੱਖਣੀ ਹੱਦ ਰਹੇਗੀ
|
5. ਅਤੇ ਪੂਰਬੀ ਹੱਦ ਖਾਰੇ ਸਮੁੰਦਰ ਯਰਦਨ ਦੇ ਸਿਰੇ ਤੀਕ ਸੀ ਅਤੇ ਉੱਤਰ ਦੇ ਪਾਸੇ ਦੀ ਹੱਦ ਯਰਦਨ ਦੇ ਸਿਰੇ ਦੀ ਸਮੁੰਦਰ ਦੀ ਖਾੜੀ ਤੋਂ ਸੀ
|
6. ਤਾਂ ਉਹ ਹੱਦ ਬੈਤ ਹਗਲਾਹ ਤੀਕ ਚੜ ਕੇ ਬੈਤ ਅਰਬਾਹ ਦੇ ਉੱਤਰ ਦੇ ਪਾਸੇ ਦੀ ਲੰਘੀ ਅਤੇ ਉਹ ਹੱਦ ਰਊਬੇਨ ਦੇ ਪੁੱਤ੍ਰ ਬੋਹਨ ਦੇ ਪੱਥਰ ਤੀਕ ਚੜ੍ਹੀ
|
7. ਫੇਰ ਉਹ ਹੱਦ ਆਕੋਰ ਦੀ ਖੱਡ ਤੋਂ ਦਬਿਰ ਤੀਕ ਚੜ੍ਹ ਗਈ ਅਤੇ ਉੱਤਰ ਵੱਲ ਗਿਲਗਾਲ ਨੂੰ ਮੁੜੀ ਜਿਹੜਾ ਅਦੋਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਜੋ ਨਦੀ ਦੇ ਦੱਖਣ ਵੱਲ ਹੈ ਅਤੇ ਉਹ ਹੱਦ ਏਨ-ਸ਼ਮਸ਼ ਦੇ ਪਾਣੀਆਂ ਤੀਕ ਲੰਘੀ ਅਤੇ ਉਹ ਦਾ ਫੈਲਾਓ ਏਨ ਰੋਗੇਲ ਤੀਕ ਸੀ
|
8. ਤਾਂ ਫੇਰ ਉਹ ਹੱਦ ਬਨ ਹਿੰਨੋਮ ਦੀ ਵਾਦੀ ਥਾਣੀ ਯਬੂਸੀਆਂ ਦੀ ਚੜ੍ਹਾਈ ਤੀਕ ਦੱਖਣ ਵੱਲ ਚੜ੍ਹ ਗਈ ਅਤੇ ਉਹ ਯਰੂਸ਼ਲਮ ਹੈ ਤਾਂ ਉਹ ਹੱਦ ਉਸ ਪਹਾੜ ਦੀ ਟੀਸੀ ਤੀਕ ਚੜ੍ਹੀ ਜਿਹੜੀ ਲਹਿੰਦੇ ਵੱਲ ਹਿੰਨੋਮ ਦੀ ਵਾਦੀ ਦੇ ਸਾਹਮਣੇ ਹੈ ਅਤੇ ਜੋ ਰਫ਼ਾਈਮ ਦੀ ਖੱਡ ਦੇ ਸਿਰੇ ਉੱਤੇ ਉੱਤਰ ਵੱਲ ਨੂੰ ਹੈ
|
9. ਤਾਂ ਉਹ ਹੱਦ ਪਹਾੜ ਦੀਟੀਸੀ ਤੋਂ ਨਫਤੋਂਆ ਦੇ ਸੋਤੇ ਦੇ ਪਾਣੀਆਂ ਤੀਕ ਜਾ ਅੱਪੜੀ ਅਤੇ ਅਫਰੋਨ ਪਰਬਤ ਦੇ ਸ਼ਹਿਰਾਂ ਤੀਕ ਗਈ ਫੇਰ ਉਹ ਹੱਦ ਬਆਲਾਹ ਤੀਕ ਜਿਹੜਾ ਕਿਰਯਥ ਯਾਰੀਮ ਹੈ ਅੱਪੜੀ
|
10. ਤਾਂ ਉਹ ਹੱਦ ਬਆਲਾਹ ਤੋਂ ਲਹਿੰਦੇ ਵੱਲ ਸੇਈਰ ਪਰਬਤ ਤੀਕ ਮੁੜੀ ਅਤੇ ਯਾਰੀਮ ਪਰਬਤ ਦੀ ਉਚਿਆਈ ਤੀਕ ਉੱਤਰ ਵੱਲ ਲੰਘੀ ਜਿਹੜਾ ਕਸਾਲੋਨ ਹੈ। ਫੇਰ ਬੈਤ-ਸ਼ਮਸ਼ ਨੂੰ ਉਤਰ ਕੇ ਤਿਮਨਾਹ ਦੇ ਕੋਲੋਂ ਦੀ ਲੰਘੀ
|
11. ਫੇਰ ਉਹ ਹੱਦ ਅਕਰੋਨ ਦੀ ਉਚਿਆਈ ਤੀਕ ਉੱਤਰ ਵੱਲ ਗਈ, ਅਤੇ ਉਹ ਹੱਦ ਸਿਕਰੋਨ ਤੀਕ ਅੱਪੜੀ ਤਾਂ ਬਆਲਾਹ ਪਰਬਤ ਥਾਣੀ ਲੰਘ ਕੇ ਯਬਨੇਲ ਕੋਲ ਜਾ ਨਿੱਕਲੀ। ਉਹ ਹੱਦ ਦਾ ਫੈਲਾਓ ਸਮੁੰਦਰ ਤੀਕ ਸੀ
|
12. ਲਹਿੰਦੇ ਹੱਦ ਵੱਡੇ ਸਮੁੰਦਰ ਦੇ ਕੰਢੇ ਤੀਕ ਸੀ। ਏਹ ਯਹੂਦੀਆਂ ਦੇ ਆਲੇ ਦੁਆਲੇ ਦੀ ਹੱਦ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਹੈ।।
|
13. ਯਫ਼ੁੰਨਾਹ ਦੇ ਪੁੱਤ੍ਰ ਕਾਲੇਬ ਨੂੰ ਉਸ ਨੇ ਯਹੂਦੀਆਂ ਦੇ ਵਿੱਚ ਯਹੋਵਾਹ ਦੇ ਹੁਕਮ ਅਨੁਸਾਰ ਜੋ ਉਹ ਨੇ ਯਹੋਸ਼ੁਆ ਨੂੰ ਦਿੱਤਾ ਸੀ ਹਿੱਸਾ ਦਿੱਤਾ ਅਰਥਾਤ ਕਿਰਯਬ-ਅਰਬਾ ਜਿਹੜਾ ਹਬਰੋਨ ਹੈ ਅਤੇ ਅਰਬਾ ਅਨਾਕ ਦਾ ਪਿਤਾ ਸੀ
|
18. ਫੇਰ ਐਉਂ ਹੋਇਆ ਜਦ ਉਹ ਉੱਥੇ ਆਈ ਤਾਂ ਉਸ ਨੇ ਉਹ ਨੂੰ ਚੁੱਕਿਆ ਕਿ ਉਹ ਉਹ ਦੇ ਪਿਤਾ ਤੋਂ ਇੱਕ ਪੈਲੀ ਮੰਗੇ। ਜਦ ਉਹ ਆਪਣੇ ਖੋਤੇ ਤੋਂ ਉਤਰੀ ਤਾਂ ਕਾਲੇਬ ਨੇ ਉਹ ਨੂੰ ਆਖਿਆ, ਤੂੰ ਕੀ ਮੰਗਦੀ ਹੈਂ?
|
19. ਤਾਂ ਉਸ ਆਖਿਆ, ਮੈਨੂੰ ਬਰਕਤ ਦੇਹ ਕਿਉਂ ਜੋ ਤੂੰ ਮੈਨੂੰ ਦੱਖਣੀ ਦੇਸ ਦਾਨ ਦਿੱਤਾ। ਹੁਣ ਮੈਨੂੰ ਪਾਣੀ ਦੇ ਸੋਤੇ ਵੀ ਦੇਹ। ਉਪਰੰਤ ਉਸ ਨੇ ਉਹ ਨੂੰ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਦੇ ਦਿੱਤੇ।।
|
47. ਅਸ਼ਦੋਦ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ। ਅੱਜ਼ਾਹ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ ਮਿਸਰ ਦੀਨਦੀ ਅਤੇ ਵੱਡੇ ਸਮੁੰਦਰ ਦੇ ਕੰਢੇ ਤੀਕ
|
63. ਪਰ ਜਿਹੜੇ ਯਰੂਸ਼ਲਮ ਵਿੱਚ ਯਬੂਸੀ ਵੱਸਦੇ ਸਨ ਯਹੂਦੀ ਉਨ੍ਹਾਂ ਨੂੰ ਨਾ ਕੱਢ ਸੱਕੇ ਅਤੇ ਯਬੂਸੀ ਯਹੂਦੀਆਂ ਨਾਲ ਯਰੂਸ਼ਲਮ ਵਿੱਚ ਅੱਜ ਦੇ ਦਿਨ ਤੀਕ ਵੱਸਦੇ ਹਨ।।
|