ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਸਮਸੂਨ ਤਿਮਨਾਥ ਵੱਲ ਉਤਰ ਗਿਆ ਅਤੇ ਤਿਮਨਾਥ ਵਿੱਚ ਫਲਿਸਤੀਆਂ ਦੀਆਂ ਧੀਆਂ ਵਿੱਚੋਂ ਉਹ ਨੇ ਇੱਕ ਤੀਵੀਂ ਡਿੱਠੀ
2. ਅਤੇ ਉਹ ਨੇ ਉਤਾਹਾਂ ਜਾ ਕੇ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਦੱਸਿਆ ਜੋ ਫਲਿਸਤੀਆਂ ਦੀਆਂ ਧੀਆਂ ਵਿੱਚੋਂ ਤਿਮਨਾਥ ਵਿੱਚ ਮੈਂ ਇੱਕ ਤੀਵੀਂ ਡਿੱਠੀ ਹੈ, ਸੋ ਉਹ ਨੂੰ ਲੈ ਆਓ ਜੋ ਮੇਰੀ ਵਹੁਟੀ ਬਣੇ
3. ਤਦ ਉਹ ਦੇ ਪਿਤਾ ਅਰ ਉਹ ਦੀ ਮਾਤਾ ਨੇ ਆਖਿਆ, ਭਲਾ, ਤੇਰੇ ਭਾਈਚਾਰੇ ਦੀਆਂ ਧੀਆਂ ਵਿੱਚ ਅਤੇ ਮੇਰੇ ਸਾਰੇ ਲੋਕਾਂ ਵਿੱਚ ਕੋਈ ਤੀਵੀ ਨਹੀਂ ਜੋ ਅਸੁੰਨਤੀ ਫਲਿਸਤੀਆਂ ਵਿੱਚ ਤੂੰ ਵਹੁਟੀ ਲੈਣ ਲਈ ਗਿਆ ਹੈ? ਸਮਸੂਨ ਨੇ ਆਪਣੇ ਪਿਤਾ ਨੂੰ ਆਖਿਆ, ਮੈਨੂੰ ਇਹੋ ਲੈ ਦਿਓ ਕਿਉਂ ਜੋ ਮੇਰੀਆਂ ਅੱਖਾਂ ਵਿੱਚ ਓਹੋ ਜਚਦੀ ਹੈ
4. ਪਰ ਉਹ ਦੇ ਮਾਪੇ ਨਾ ਸਮਝੇ ਜੋ ਇਹ ਯਹੋਵਾਹ ਦੀ ਵੱਲੋਂ ਹੈਸੀ ਜੋ ਫਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਪੱਜ ਲੱਭਦਾ ਸੀ। ਉਸ ਵੇਲੇ ਫਲਿਸਤੀ ਇਸਰਾਏਲ ਉੱਤੇ ਰਾਜ ਕਰਦੇ ਸਨ।।
5. ਤਦ ਸਮਸੂਨ ਅਤੇ ਉਹ ਦੇ ਮਾਪੇ ਤਿਮਨਾਥ ਵਲ ਉਤਰੇ ਅਤੇ ਤਿਮਨਾਥ ਦੇ ਦਾਖ ਦੇ ਬਾਗਾਂ ਵਿੱਚ ਅੱਪੜੇ ਤਾਂ ਵੇਖੋ, ਇੱਕ ਜੁਆਨ ਬਬਰ ਸ਼ੇਰ ਉਹ ਦੇ ਸਾਹਮਣੇ ਆ ਗੱਜਿਆ
6. ਤਾਂ ਯਹੋਵਾਹ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ ਅਤੇ ਭਾਵੇਂ ਉਹ ਦੇ ਹੱਥ ਵਿੱਚ ਕੁਝ ਭੀ ਨਹੀਂ ਸੀ ਪਰ ਉਹ ਨੇ ਉਸ ਨੂੰ ਇਉਂ ਪਾੜਿਆ ਜਿੱਕਰ ਪਠੋਰੇ ਨੂੰ ਪਾੜਦੇ ਹਨ ਅਤੇ ਇਹ ਗੱਲ ਜੋ ਉਹ ਨੇ ਕੀਤੀ ਆਪਣੇ ਪਿਤਾ ਯਾ ਆਪਣੀ ਮਾਤਾ ਨੂੰ ਨਾ ਦੱਸੀ
7. ਫੇਰ ਉਹ ਲਹਿ ਗਿਆ ਅਤੇ ਉਸ ਤੀਵੀਂ ਨਾਲ ਗੱਲਾਂ ਕੀਤੀਆਂ ਅਤੇ ਉਹ ਸਮਸੂਨ ਦੀਆਂ ਅੱਖਾਂ ਵਿੱਚ ਜਚ ਗਈ।।
8. ਕੁਝ ਚਿਰ ਪਿੱਛੋਂ ਉਹ ਮੁਕਲਾਵੇ ਲਈ ਗਿਆ ਅਤੇ ਰਾਹ ਤੋਂ ਲਾਂਭੇ ਹੋ ਕੇ ਬਬਰ ਸ਼ੇਰ ਦੀ ਲੋਥ ਵੇਖਣ ਗਿਆ ਅਤੇ ਵੇਖੋ, ਉੱਥੇ ਬਬਰ ਸ਼ੇਰ ਦੀ ਲੋਥ ਵਿੱਚ ਸ਼ਹਿਤ ਦੀਆਂ ਮੱਖੀਆਂ ਦਾ ਝੁੰਡ ਅਤੇ ਸ਼ਹਿਤ ਭੀ ਸੀ
9. ਅਤੇ ਉਹ ਨੂੰ ਹੱਥ ਵਿੱਚ ਫੜ ਕੇ ਖਾਂਦਾ ਖਾਂਦਾ ਤੁਰ ਪਿਆ ਅਤੇ ਆਪਣੇ ਮਾਪਿਆਂ ਕੋਲ ਆਇਆ ਅਰ ਉਨ੍ਹਾਂ ਨੂੰ ਭੀ ਕੁਝ ਦਿੱਤਾ ਅਤੇ ਉਨ੍ਹਾਂ ਨੇ ਭੀ ਖਾਧਾ ਪਰ ਉਨ੍ਹਾਂ ਨੂੰ ਇਹ ਨਾ ਦੱਸਿਆ ਜੋ ਮੈਂ ਇਹ ਸ਼ਹਿਤ ਬਬਰ ਸ਼ੇਰ ਦੀ ਲੋਥ ਵਿੱਚੋਂ ਕੱਢਿਆ ਹੈ।।
10. ਫੇਰ ਉਹ ਦਾ ਪਿਤਾ ਉਸ ਤੀਵੀਂ ਦੇ ਘਰ ਲਹਿ ਗਿਆ ਅਤੇ ਉੱਥੇ ਸਮਸੂਨ ਨੇ ਦਾਉਤ ਦਿੱਤੀ ਕਿਉਂ ਜੋ ਜੁਆਨਾਂ ਦੀ ਇਹੋ ਰੀਤ ਸੀ
11. ਅਤੇ ਅਜੇਹਾ ਹੋਇਆ ਕਿ ਜਦ ਉੱਥੋਂ ਦਿਆਂ ਲੋਕਾਂ ਨੇ ਉਹ ਨੂੰ ਡਿੱਠਾ ਤਾਂ ਤੀਹ ਜਾਂਞੀ ਲਿਆਏ ਜੋ ਉਹ ਦੇ ਨਾਲ ਰਹਿਣ।।
12. ਸਮਸੂਨ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਡੇ ਅੱਗੇ ਇੱਕ ਬੁਝਾਰਤ ਪਾਉਣਾ ਸੋ ਜੇ ਕਦੀ ਤੁਸੀਂ ਦਾਉਤ ਦਿਆਂ ਸੱਤਾਂ ਦਿਨਾਂ ਵਿੱਚ ਉਹ ਨੂੰ ਬੁੱਝ ਲਾਓ ਅਤੇ ਮੈਨੂੰ ਦੱਸੋ ਤਾਂ ਮੈਂ ਤੀਹ ਝਗਲੇ ਅਰ ਤੀਹ ਜੋੜੇ ਬਸਤਰ ਤੁਹਾਨੂੰ ਦਿਆਂਗਾ
13. ਅਤੇ ਜੇ ਤੁਸੀਂ ਨਾ ਦੱਸ ਸੱਕੋ ਤਾਂ ਤੀਹ ਝਗਲੇ ਅਰ ਤੀਹ ਜੋੜੇ ਬਸਤਰ ਤੁਸਾਂ ਮੈਨੂੰ ਦੇਣੇ। ਓਹ ਬੋਲੇ, ਆਪਣੀ ਬੁਝਾਰਤ ਪਾ ਤਾਂ ਅਸੀਂ ਸੁਣੀਏ
14. ਤਾਂ ਜੋ ਉਹ ਨੇ ਆਖਿਆ,- ਖਾਣ ਵਾਲੇ ਵਿੱਚੋਂ ਭੋਜਨ ਨਿੱਕਲਿਆ, ਅਤੇ ਤਕੜੇ ਵਿੱਚੋਂ ਮਿਠਾਸ।। ਅਤੇ ਓਹ ਤਿੰਨਾਂ ਦਿਨਾਂ ਵਿੱਚ ਇਸ ਬੁਝਾਰਤ ਨੂੰ ਨਾ ਬੁੱਝ ਸਕੇ
15. ਸੱਤਵੇਂ ਦਿਨ ਉਨ੍ਹਾਂ ਨੇ ਸਮਸੂਨ ਦੀ ਵਹੁਟੀ ਨੂੰ ਆਖਿਆ, ਸਾਡੇ ਲਈ ਆਪਣੇ ਭਰਤੇ ਨੂੰ ਫੁਲਾਹੁਣੀਆਂ ਦੇਹ ਜੋ ਉਹ ਸਾਥੋਂ ਬੁਝਾਰਤ ਬੁਝਾਵੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਓ ਦੇ ਘਰ ਨੂੰ ਅੱਗ ਨਾਲ ਸਾੜ ਸੁੱਟਾਂਗੇ। ਭਲਾ, ਇਸੇ ਵਾਸਤੇ ਹੀ ਤੁਸਾਂ ਸਾਨੂੰ ਸੱਦਿਆ ਸੀ ਕਿ ਜੋ ਕੁਝ ਸਾਡਾ ਹੈ ਸੋ ਤੁਸੀਂ ਆਪਣਾ ਕਰ ਲਓ?
16. ਤਦ ਸਮਸੂਨ ਦੀ ਵਹੁਟੀ ਉਹ ਦੇ ਅੱਗੇ ਰੋ ਕੇ ਬੋਲੀ, ਤੂੰ ਮੇਰੇ ਨਾਲ ਵੈਰ ਹੀ ਰੱਖਦਾ ਹੈਂ ਅਤੇ ਮੈਨੂੰ ਪਿਆਰ ਨਹੀਂ ਕਰਦਾ। ਤੈਂ ਮੇਰੇ ਲੋਕਾਂ ਦੇ ਪਰਵਾਰ ਅੱਗੇ ਇੱਕ ਬੁਝਾਰਤ ਪਾਈ ਅਰ ਮੈਨੂੰ ਨਾ ਦੱਸੀ। ਉਹ ਨੇ ਉਸ ਨੂੰ ਆਖਿਆ, ਵੇਖ, ਮੈਂ ਆਪਣੇ ਪਿਉ ਅਤੇ ਆਪਣੀ ਮਾਂ ਨੂੰ ਭੀ ਨਹੀਂ ਦੱਸੀ ਸੋ ਭਲਾ, ਮੈਂ ਤੈਨੂੰ ਦੱਸਾਂ?
17. ਸੋ ਉਹ ਦੇ ਅੱਗੇ ਦਾਉਤ ਦਿਆਂ ਸੱਤਾਂ ਦਿਨਾਂ ਤੋੜੀ ਰੋਂਦੀ ਰਹੀ ਅਤੇ ਸੱਤਵੇਂ ਦਿਨ ਅਜੇਹਾ ਹੋਇਆ ਜੋ ਉਹ ਨੇ ਉਹ ਨੂੰ ਦੱਸ ਦਿੱਤੀ ਕਿਉਂ ਜੋ ਉਸ ਨੇ ਉਹ ਨੂੰ ਵੱਡਾ ਔਖਾ ਕੀਤਾ ਸੀ ਸੋ ਉਹ ਨੇ ਆਪਣੇ ਪਰਵਾਰ ਦੇ ਲੋਕਾਂ ਨੂੰ ਦੱਸ ਦਿੱਤੀ
18. ਅਤੇ ਉਸ ਸ਼ਹਿਰ ਦਿਆਂ ਲੋਕਾਂ ਨੇ ਸੱਤਵੇਂ ਦਿਨ ਸੂਰਜ ਲਹਿਣ ਤੋਂ ਪਹਿਲਾਂ ਉਹ ਨੂੰ ਆਖਿਆ,- ਸ਼ਹਿਤ ਨਾਲੋਂ ਮਿੱਠਾ ਕੀ ਹੈ, ਅਤੇ ਬਬਰ ਸ਼ੇਰ ਨਾਲੋਂ ਤਕੜਾ ਕੌਣ ਹੈ?।। ਤਾਂ ਉਹ ਨੇ ਉਨ੍ਹਾਂ ਨੂੰ ਆਖਿਆ,- ਜੇ ਕਦੀ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਂਦੇ, ਤਾਂ ਮੇਰੀ ਬੁਝਾਰਤ ਕਦੀ ਨਾ ਬੁੱਝਦੇ!।।
19. ਫਿਰ ਯਹੋਵਾਹ ਦਾ ਆਤਮਾ ਡਾਢੇ ਜ਼ੋਰ ਨਾਲ ਉਹ ਦੇ ਉੱਤੇ ਆਇਆ ਅਤੇ ਉਹ ਅਸ਼ਕਲੋਨ ਨੂੰ ਲਹਿ ਗਿਆ ਅਤੇ ਉਨ੍ਹਾਂ ਦੇ ਤੀਹ ਮਨੁੱਖ ਵੱਢੇ ਅਤੇ ਉਨ੍ਹਾਂ ਦੇ ਬਸਤਰ ਲਾਹ ਕੇ ਓਹੋ ਕੱਪੜੇ ਬੁਝਾਰਤ ਬੁੱਝਣ ਵਾਲਿਆਂ ਨੂੰ ਦਿੱਤੇ ਜੋ ਉਹ ਦਾ ਕ੍ਰੋਧ ਜਾਗਿਆ ਅਤੇ ਉਹ ਆਪਣੇ ਪਿਤਾ ਦੇ ਘਰ ਨੂੰ ਉਤਾਹਾਂ ਤੁਰ ਗਿਆ
20. ਪਰ ਸਮਸੂਨ ਦੀ ਵਹੁਟੀ ਉਹ ਦੇ ਇੱਕ ਮਿੱਤ੍ਰ ਨੂੰ ਦਿੱਤੀ ਗਈ ਜੋ ਉਹ ਦਾ ਸਾਥੀ ਸੀ।।

Notes

No Verse Added

Total 21 ਅਧਿਆਇ, Selected ਅਧਿਆਇ 14 / 21
1 2 3 4 5
6 7 8 9 10 11 12 13 14 15 16 17 18 19 20 21
ਕਜ਼ਾૃ 14:4
1 ਸਮਸੂਨ ਤਿਮਨਾਥ ਵੱਲ ਉਤਰ ਗਿਆ ਅਤੇ ਤਿਮਨਾਥ ਵਿੱਚ ਫਲਿਸਤੀਆਂ ਦੀਆਂ ਧੀਆਂ ਵਿੱਚੋਂ ਉਹ ਨੇ ਇੱਕ ਤੀਵੀਂ ਡਿੱਠੀ 2 ਅਤੇ ਉਹ ਨੇ ਉਤਾਹਾਂ ਜਾ ਕੇ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਦੱਸਿਆ ਜੋ ਫਲਿਸਤੀਆਂ ਦੀਆਂ ਧੀਆਂ ਵਿੱਚੋਂ ਤਿਮਨਾਥ ਵਿੱਚ ਮੈਂ ਇੱਕ ਤੀਵੀਂ ਡਿੱਠੀ ਹੈ, ਸੋ ਉਹ ਨੂੰ ਲੈ ਆਓ ਜੋ ਮੇਰੀ ਵਹੁਟੀ ਬਣੇ 3 ਤਦ ਉਹ ਦੇ ਪਿਤਾ ਅਰ ਉਹ ਦੀ ਮਾਤਾ ਨੇ ਆਖਿਆ, ਭਲਾ, ਤੇਰੇ ਭਾਈਚਾਰੇ ਦੀਆਂ ਧੀਆਂ ਵਿੱਚ ਅਤੇ ਮੇਰੇ ਸਾਰੇ ਲੋਕਾਂ ਵਿੱਚ ਕੋਈ ਤੀਵੀ ਨਹੀਂ ਜੋ ਅਸੁੰਨਤੀ ਫਲਿਸਤੀਆਂ ਵਿੱਚ ਤੂੰ ਵਹੁਟੀ ਲੈਣ ਲਈ ਗਿਆ ਹੈ? ਸਮਸੂਨ ਨੇ ਆਪਣੇ ਪਿਤਾ ਨੂੰ ਆਖਿਆ, ਮੈਨੂੰ ਇਹੋ ਲੈ ਦਿਓ ਕਿਉਂ ਜੋ ਮੇਰੀਆਂ ਅੱਖਾਂ ਵਿੱਚ ਓਹੋ ਜਚਦੀ ਹੈ 4 ਪਰ ਉਹ ਦੇ ਮਾਪੇ ਨਾ ਸਮਝੇ ਜੋ ਇਹ ਯਹੋਵਾਹ ਦੀ ਵੱਲੋਂ ਹੈਸੀ ਜੋ ਫਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਪੱਜ ਲੱਭਦਾ ਸੀ। ਉਸ ਵੇਲੇ ਫਲਿਸਤੀ ਇਸਰਾਏਲ ਉੱਤੇ ਰਾਜ ਕਰਦੇ ਸਨ।। 5 ਤਦ ਸਮਸੂਨ ਅਤੇ ਉਹ ਦੇ ਮਾਪੇ ਤਿਮਨਾਥ ਵਲ ਉਤਰੇ ਅਤੇ ਤਿਮਨਾਥ ਦੇ ਦਾਖ ਦੇ ਬਾਗਾਂ ਵਿੱਚ ਅੱਪੜੇ ਤਾਂ ਵੇਖੋ, ਇੱਕ ਜੁਆਨ ਬਬਰ ਸ਼ੇਰ ਉਹ ਦੇ ਸਾਹਮਣੇ ਆ ਗੱਜਿਆ 6 ਤਾਂ ਯਹੋਵਾਹ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ ਅਤੇ ਭਾਵੇਂ ਉਹ ਦੇ ਹੱਥ ਵਿੱਚ ਕੁਝ ਭੀ ਨਹੀਂ ਸੀ ਪਰ ਉਹ ਨੇ ਉਸ ਨੂੰ ਇਉਂ ਪਾੜਿਆ ਜਿੱਕਰ ਪਠੋਰੇ ਨੂੰ ਪਾੜਦੇ ਹਨ ਅਤੇ ਇਹ ਗੱਲ ਜੋ ਉਹ ਨੇ ਕੀਤੀ ਆਪਣੇ ਪਿਤਾ ਯਾ ਆਪਣੀ ਮਾਤਾ ਨੂੰ ਨਾ ਦੱਸੀ 7 ਫੇਰ ਉਹ ਲਹਿ ਗਿਆ ਅਤੇ ਉਸ ਤੀਵੀਂ ਨਾਲ ਗੱਲਾਂ ਕੀਤੀਆਂ ਅਤੇ ਉਹ ਸਮਸੂਨ ਦੀਆਂ ਅੱਖਾਂ ਵਿੱਚ ਜਚ ਗਈ।। 8 ਕੁਝ ਚਿਰ ਪਿੱਛੋਂ ਉਹ ਮੁਕਲਾਵੇ ਲਈ ਗਿਆ ਅਤੇ ਰਾਹ ਤੋਂ ਲਾਂਭੇ ਹੋ ਕੇ ਬਬਰ ਸ਼ੇਰ ਦੀ ਲੋਥ ਵੇਖਣ ਗਿਆ ਅਤੇ ਵੇਖੋ, ਉੱਥੇ ਬਬਰ ਸ਼ੇਰ ਦੀ ਲੋਥ ਵਿੱਚ ਸ਼ਹਿਤ ਦੀਆਂ ਮੱਖੀਆਂ ਦਾ ਝੁੰਡ ਅਤੇ ਸ਼ਹਿਤ ਭੀ ਸੀ 9 ਅਤੇ ਉਹ ਨੂੰ ਹੱਥ ਵਿੱਚ ਫੜ ਕੇ ਖਾਂਦਾ ਖਾਂਦਾ ਤੁਰ ਪਿਆ ਅਤੇ ਆਪਣੇ ਮਾਪਿਆਂ ਕੋਲ ਆਇਆ ਅਰ ਉਨ੍ਹਾਂ ਨੂੰ ਭੀ ਕੁਝ ਦਿੱਤਾ ਅਤੇ ਉਨ੍ਹਾਂ ਨੇ ਭੀ ਖਾਧਾ ਪਰ ਉਨ੍ਹਾਂ ਨੂੰ ਇਹ ਨਾ ਦੱਸਿਆ ਜੋ ਮੈਂ ਇਹ ਸ਼ਹਿਤ ਬਬਰ ਸ਼ੇਰ ਦੀ ਲੋਥ ਵਿੱਚੋਂ ਕੱਢਿਆ ਹੈ।। 10 ਫੇਰ ਉਹ ਦਾ ਪਿਤਾ ਉਸ ਤੀਵੀਂ ਦੇ ਘਰ ਲਹਿ ਗਿਆ ਅਤੇ ਉੱਥੇ ਸਮਸੂਨ ਨੇ ਦਾਉਤ ਦਿੱਤੀ ਕਿਉਂ ਜੋ ਜੁਆਨਾਂ ਦੀ ਇਹੋ ਰੀਤ ਸੀ 11 ਅਤੇ ਅਜੇਹਾ ਹੋਇਆ ਕਿ ਜਦ ਉੱਥੋਂ ਦਿਆਂ ਲੋਕਾਂ ਨੇ ਉਹ ਨੂੰ ਡਿੱਠਾ ਤਾਂ ਤੀਹ ਜਾਂਞੀ ਲਿਆਏ ਜੋ ਉਹ ਦੇ ਨਾਲ ਰਹਿਣ।। 12 ਸਮਸੂਨ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਡੇ ਅੱਗੇ ਇੱਕ ਬੁਝਾਰਤ ਪਾਉਣਾ ਸੋ ਜੇ ਕਦੀ ਤੁਸੀਂ ਦਾਉਤ ਦਿਆਂ ਸੱਤਾਂ ਦਿਨਾਂ ਵਿੱਚ ਉਹ ਨੂੰ ਬੁੱਝ ਲਾਓ ਅਤੇ ਮੈਨੂੰ ਦੱਸੋ ਤਾਂ ਮੈਂ ਤੀਹ ਝਗਲੇ ਅਰ ਤੀਹ ਜੋੜੇ ਬਸਤਰ ਤੁਹਾਨੂੰ ਦਿਆਂਗਾ 13 ਅਤੇ ਜੇ ਤੁਸੀਂ ਨਾ ਦੱਸ ਸੱਕੋ ਤਾਂ ਤੀਹ ਝਗਲੇ ਅਰ ਤੀਹ ਜੋੜੇ ਬਸਤਰ ਤੁਸਾਂ ਮੈਨੂੰ ਦੇਣੇ। ਓਹ ਬੋਲੇ, ਆਪਣੀ ਬੁਝਾਰਤ ਪਾ ਤਾਂ ਅਸੀਂ ਸੁਣੀਏ 14 ਤਾਂ ਜੋ ਉਹ ਨੇ ਆਖਿਆ,- ਖਾਣ ਵਾਲੇ ਵਿੱਚੋਂ ਭੋਜਨ ਨਿੱਕਲਿਆ, ਅਤੇ ਤਕੜੇ ਵਿੱਚੋਂ ਮਿਠਾਸ।। ਅਤੇ ਓਹ ਤਿੰਨਾਂ ਦਿਨਾਂ ਵਿੱਚ ਇਸ ਬੁਝਾਰਤ ਨੂੰ ਨਾ ਬੁੱਝ ਸਕੇ 15 ਸੱਤਵੇਂ ਦਿਨ ਉਨ੍ਹਾਂ ਨੇ ਸਮਸੂਨ ਦੀ ਵਹੁਟੀ ਨੂੰ ਆਖਿਆ, ਸਾਡੇ ਲਈ ਆਪਣੇ ਭਰਤੇ ਨੂੰ ਫੁਲਾਹੁਣੀਆਂ ਦੇਹ ਜੋ ਉਹ ਸਾਥੋਂ ਬੁਝਾਰਤ ਬੁਝਾਵੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਓ ਦੇ ਘਰ ਨੂੰ ਅੱਗ ਨਾਲ ਸਾੜ ਸੁੱਟਾਂਗੇ। ਭਲਾ, ਇਸੇ ਵਾਸਤੇ ਹੀ ਤੁਸਾਂ ਸਾਨੂੰ ਸੱਦਿਆ ਸੀ ਕਿ ਜੋ ਕੁਝ ਸਾਡਾ ਹੈ ਸੋ ਤੁਸੀਂ ਆਪਣਾ ਕਰ ਲਓ? 16 ਤਦ ਸਮਸੂਨ ਦੀ ਵਹੁਟੀ ਉਹ ਦੇ ਅੱਗੇ ਰੋ ਕੇ ਬੋਲੀ, ਤੂੰ ਮੇਰੇ ਨਾਲ ਵੈਰ ਹੀ ਰੱਖਦਾ ਹੈਂ ਅਤੇ ਮੈਨੂੰ ਪਿਆਰ ਨਹੀਂ ਕਰਦਾ। ਤੈਂ ਮੇਰੇ ਲੋਕਾਂ ਦੇ ਪਰਵਾਰ ਅੱਗੇ ਇੱਕ ਬੁਝਾਰਤ ਪਾਈ ਅਰ ਮੈਨੂੰ ਨਾ ਦੱਸੀ। ਉਹ ਨੇ ਉਸ ਨੂੰ ਆਖਿਆ, ਵੇਖ, ਮੈਂ ਆਪਣੇ ਪਿਉ ਅਤੇ ਆਪਣੀ ਮਾਂ ਨੂੰ ਭੀ ਨਹੀਂ ਦੱਸੀ ਸੋ ਭਲਾ, ਮੈਂ ਤੈਨੂੰ ਦੱਸਾਂ? 17 ਸੋ ਉਹ ਦੇ ਅੱਗੇ ਦਾਉਤ ਦਿਆਂ ਸੱਤਾਂ ਦਿਨਾਂ ਤੋੜੀ ਰੋਂਦੀ ਰਹੀ ਅਤੇ ਸੱਤਵੇਂ ਦਿਨ ਅਜੇਹਾ ਹੋਇਆ ਜੋ ਉਹ ਨੇ ਉਹ ਨੂੰ ਦੱਸ ਦਿੱਤੀ ਕਿਉਂ ਜੋ ਉਸ ਨੇ ਉਹ ਨੂੰ ਵੱਡਾ ਔਖਾ ਕੀਤਾ ਸੀ ਸੋ ਉਹ ਨੇ ਆਪਣੇ ਪਰਵਾਰ ਦੇ ਲੋਕਾਂ ਨੂੰ ਦੱਸ ਦਿੱਤੀ 18 ਅਤੇ ਉਸ ਸ਼ਹਿਰ ਦਿਆਂ ਲੋਕਾਂ ਨੇ ਸੱਤਵੇਂ ਦਿਨ ਸੂਰਜ ਲਹਿਣ ਤੋਂ ਪਹਿਲਾਂ ਉਹ ਨੂੰ ਆਖਿਆ,- ਸ਼ਹਿਤ ਨਾਲੋਂ ਮਿੱਠਾ ਕੀ ਹੈ, ਅਤੇ ਬਬਰ ਸ਼ੇਰ ਨਾਲੋਂ ਤਕੜਾ ਕੌਣ ਹੈ?।। ਤਾਂ ਉਹ ਨੇ ਉਨ੍ਹਾਂ ਨੂੰ ਆਖਿਆ,- ਜੇ ਕਦੀ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਂਦੇ, ਤਾਂ ਮੇਰੀ ਬੁਝਾਰਤ ਕਦੀ ਨਾ ਬੁੱਝਦੇ!।। 19 ਫਿਰ ਯਹੋਵਾਹ ਦਾ ਆਤਮਾ ਡਾਢੇ ਜ਼ੋਰ ਨਾਲ ਉਹ ਦੇ ਉੱਤੇ ਆਇਆ ਅਤੇ ਉਹ ਅਸ਼ਕਲੋਨ ਨੂੰ ਲਹਿ ਗਿਆ ਅਤੇ ਉਨ੍ਹਾਂ ਦੇ ਤੀਹ ਮਨੁੱਖ ਵੱਢੇ ਅਤੇ ਉਨ੍ਹਾਂ ਦੇ ਬਸਤਰ ਲਾਹ ਕੇ ਓਹੋ ਕੱਪੜੇ ਬੁਝਾਰਤ ਬੁੱਝਣ ਵਾਲਿਆਂ ਨੂੰ ਦਿੱਤੇ ਜੋ ਉਹ ਦਾ ਕ੍ਰੋਧ ਜਾਗਿਆ ਅਤੇ ਉਹ ਆਪਣੇ ਪਿਤਾ ਦੇ ਘਰ ਨੂੰ ਉਤਾਹਾਂ ਤੁਰ ਗਿਆ 20 ਪਰ ਸਮਸੂਨ ਦੀ ਵਹੁਟੀ ਉਹ ਦੇ ਇੱਕ ਮਿੱਤ੍ਰ ਨੂੰ ਦਿੱਤੀ ਗਈ ਜੋ ਉਹ ਦਾ ਸਾਥੀ ਸੀ।।
Total 21 ਅਧਿਆਇ, Selected ਅਧਿਆਇ 14 / 21
1 2 3 4 5
6 7 8 9 10 11 12 13 14 15 16 17 18 19 20 21
Common Bible Languages
West Indian Languages
×

Alert

×

punjabi Letters Keypad References