2. ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਸਰਦਾਰ ਹਨਨਯਾਹ ਨੂੰ ਯਰੂਸ਼ਲਮ ਉੱਤੇ ਹਾਕਮ ਬਣਾਇਆ ਕਿਉਂਕਿ ਉਹ ਬਹੁਤਿਆਂ ਵਿੱਚੋਂ ਨਹਿਚਾ ਵਾਲਾ ਅਤੇ ਪਰਮੇਸ਼ੁਰ ਤੋਂ ਡਰਨ ਵਾਲਾ ਮਨੁੱਖ ਸੀ
|
3. ਅਤੇ ਮੈਂ ਉਨ੍ਹਾਂ ਨੂੰ ਆਖਿਆ ਕਿ ਜਦ ਤਕ ਧੁੱਪ ਤਿਖੀ ਨਾ ਹੋ ਜਾਵੇ ਯਰੂਸ਼ਲਮ ਦੇ ਫਾਟਕ ਨਾ ਖੋਲ੍ਹੇ ਜਾਣ ਅਤੇ ਜਦ ਓਹ ਖੜੇ ਹੀ ਹੋਣ ਤਾਂ ਬੂਹੇ ਬੰਦ ਕੀਤੇ ਜਾਣ ਅਤੇ ਅਰਲ ਲਾਏ ਜਾਣ ਅਤੇ ਓਹ ਯਰੂਸ਼ਲਮ ਦੇ ਵਾਸੀਆਂ ਵਿੱਚੋਂ ਪਹਿਰੇਵਾਲੇ ਮੁਕੱਰਰ ਕਰਨ ਜਿਹੜੇ ਆਪੋ ਆਪਣੇ ਪਹਿਰੇ ਵਿੱਚ ਆਪਣਿਆ ਘਰਾਂ ਦੇ ਅੱਗੇ ਹੋਣ
|
5. ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਸ਼ਰੀਫਾਂ ਨੂੰ ਅਤੇ ਰਈਸਾਂ ਨੂੰ ਅਤੇ ਲੋਕਾਂ ਨੂੰ ਇੱਕਠੇ ਕਰਾਂ ਤਾਂ ਜੋ ਓਹ ਆਪਣੀ ਕੁਲ ਪਤਰੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਨ੍ਹਾਂ ਦੀ ਕੁਲ ਪਤਰੀ ਦੀ ਪੋਥੀ ਲੱਭੀ ਜਿਹੜੇ ਪਹਿਲਾਂ ਆਏ ਸਨ ਅਤੇ ਮੈਨੂੰ ਉਹ ਦੇ ਵਿੱਚ ਏਹ ਲਿਖਿਆ ਹੋਇਆ ਲੱਭਾ-
|
6. ਏਹ ਉਸ ਸੁਬੇ ਦੇ ਲੋਕ ਹਨ ਜਿਹੜੇ ਉਨ੍ਹਾਂ ਅਸੀਰਾਂ ਵਿੱਚੋਂ ਜਿਨ੍ਹਾਂ ਨੂੰ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਅਸੀਰੀ ਵਿੱਚ ਲੈ ਗਿਆ ਸੀ ਉਤਾਹਾਂ ਆ ਕੇ ਸਾਰੇ ਯਰੂਸ਼ਲਮ ਤੇ ਯਹੂਦਾਹ ਵਿੱਚ ਆਪੋ ਆਪਣੇ ਸ਼ਹਿਰਾਂ ਨੂੰ ਮੁੜ ਆਏ,
|
7. ਜਿਹੜੇ ਜ਼ਰੁੱਬਾਬਲ, ਯੇਸ਼ੂਆ, ਨਹਮਾਯਾਹ, ਅਜ਼ਰਯਾਹ, ਰਅਮਯਾਹ ਅਰ ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪਰਥ, ਬਿਗਵਈ, ਮਿਸਪਰਥ, ਬਿਗਵਾਨੀ, ਨਹੂਮ ਅਤੇ ਬਅਨਾਹ ਦੇ ਨਾਲ ਆਏ। ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਏਹ ਹੈ
|
45. ਦਰਬਾਨ ਸੱਲੁਮ ਦੀ ਵੰਸ ਅਰ ਆਟੇਰ ਦੀ ਵੰਸ ਅਰ ਟਲਮੋਨ ਦੀ ਵੰਸ ਅਰ ਅੱਕੂਬ ਦੀ ਵੰਸ ਅਤੇ ਹਟੀਟਾ ਦੀ ਵੰਸ ਅਤੇ ਸ਼ੋਬਾਈ ਦੀ ਵੰਸ ਇੱਕ ਸੌ ਅਠੱਤੀ
|
61. ਏਹ ਓਹ ਹਨ ਜਿਹੜੇ ਤੇਲਮਲਹ ਅਰ ਤੇਲਹਰਸ਼ਾ ਅਰ ਕਰੂਬ ਅਰ ਅਦੋਨ ਅਤੇ ਇੰਮੇਰ ਤੋਂ ਉਤਾਹਾਂ ਗਏ ਸਨ ਪਰ ਆਪਣੇ ਪਿਉ ਦਾਦਿਆਂ ਦੇ ਘਰਾਣੇ ਦਾ ਅਤੇ ਆਪਣੀ ਨਸਲ ਦਾ ਪਤਾ ਨਾ ਦੇ ਸੱਕੇ ਭਈ ਇਸਰਾਏਲ ਵਿੱਚੋਂ ਵੀ ਸਨ
|
63. ਅਤੇ ਜਾਜਕਾਂ ਵਿੱਚੋਂ ਹਾਬਾਯਾਹ ਦੀ ਵੰਸ ਅਰ ਕੋਸ ਦੀ ਵੰਸ ਬਰਜ਼ਿੱਲਈ ਦੀ ਵੰਸ ਜਿਨ੍ਹਾਂ ਨੇ ਬਰਜ਼ਿੱਲਈ ਗਿਲਆਦੀ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ ਏਸ ਲਈ ਉਨ੍ਹਾਂ ਦੇ ਨਾਉਂ ਉੱਤੇ ਪੁਕਾਰੀ ਗਈ
|
64. ਏਹਨਾਂ ਨੇ ਆਪਣੀਆਂ ਲਿਖਤਾਂ ਨੂੰ ਵੰਸਾਓਲੀਵਾਲਿਆਂ ਵਿੱਚੋਂ ਭਾਲਿਆ ਪਰ ਜਦ ਓਹ ਨਾ ਮਿਲੀਆਂ ਤਦ ਓਹ ਅਸ਼ੁੱਧ ਠਹਿਰਕੇ ਜਾਜਕਾਈ ਵਿੱਚੋਂ ਕੱਢੇ ਗਏ
|
65. ਤਾਂ ਹਾਕਮ ਨੇ ਉਨ੍ਹਾਂ ਨੂੰ ਆਖਿਆ ਕਿ ਓਹ ਅੱਤਪਵਿੱਤ੍ਰ ਚੀਜ਼ਾਂ ਵਿੱਚੋਂ ਨਾ ਖਾਣ ਜਿੰਨਾਂ ਚਿਰ ਊਰੀਮ ਅਰ ਥੁੰਮੀਮ ਲਈ ਕੋਈ ਜਾਜਕ ਨਾ ਖੜਾ ਹੋਵੇ
|
67. ਉਨ੍ਹਾਂ ਦੇ ਗੋੱਲੇ ਅਤੇ ਗੋੱਲੀਆਂ ਤੋਂ ਛੁਟ ਜਿਹੜੇ ਸੱਤ ਹਜ਼ਾਰ ਤਿੰਨ ਸੌ ਸੈਂਤੀ ਸਨ ਅਤੇ ਰਾਗੀ ਅਤੇ ਰਾਗਣਾਂ ਦੋ ਸੌ ਪੰਤਾਲੀ ਸਨ
|
70. ਉਨ੍ਹਾਂ ਦੇ ਪਿਉ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਿੱਤਾ ਅਤੇ ਹਾਕਮ ਨੇ ਇੱਕ ਹਜ਼ਾਰ ਦਰਮ ਸੋਨਾ ਅਤੇ ਪੰਜਾਹ ਬਾਟੇ ਅਤੇ ਜਾਜਕਾਂ ਲਈ ਪੰਜ ਸੌ ਤੀਹ ਪੁਸ਼ਾਕਾਂ ਖ਼ਜਾਨੇ ਵਿੱਚ ਦਿੱਤੀਆਂ।।
|
71. ਪਿਉ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਦੋ ਹਜ਼ਾਰ ਦੋ ਸੌ ਮਾਨੇਹ ਚਾਂਦੀ ਖਜ਼ਾਨੇ ਵਿੱਚ ਦਿੱਤੀ
|
72. ਅਤੇ ਬਾਕੀ ਲੋਕਾਂ ਨੇ ਜਿਹੜਾ ਦਿੱਤਾ ਉਹ ਵੀਹ ਹਜ਼ਾਰ ਦਰਮ ਸੋਨਾ ਸੀ ਅਤੇ ਦੋ ਹਜ਼ਾਰ ਮਾਨੇਹ ਚਾਂਦੀ ਅਤੇ ਜਾਜਕਾਂ ਲਈ ਸਤਾਹਟ ਪੁਸ਼ਾਕਾਂ
|
73. ਸੋ ਜਾਜਕ ਅਰ ਲੇਵੀ ਅਰ ਦਰਬਾਨ ਅਰ ਰਾਗੀ ਅਰ ਕਈ ਲੋਕ ਅਰ ਨਥੀਨੀਮ ਸਗੋਂ ਸਾਰਾ ਇਸਰਾਏਲ ਆਪੋ ਆਪਣੇ ਸ਼ਹਿਰਾਂ ਵਿੱਚ ਵੱਸ ਗਏ ਅਤੇ ਜਦੋਂ ਸੱਤਵਾਂ ਮਹੀਨਾ ਆਇਆ ਤਾਂ ਇਸਰਾਏਲੀ ਆਪਣਿਆਂ ਸ਼ਹਿਰਾਂ ਵਿੱਚ ਸਨ।।
|