ਪੰਜਾਬੀ ਬਾਈਬਲ

ਰੱਬ ਦੀ ਮਿਹਰ ਦੀ ਦਾਤ
1. ਦਾਰਾ ਦੇ ਦੂਜੇ ਵਰ੍ਹੇ ਦੇ ਅੱਠਵੇਂ ਮਹੀਨੇ ਵਿੱਚ ਯਹੋਵਾਹ ਦੀ ਬਾਣੀ ਬਰਕਯਾਹ ਦੇ ਪੁੱਤ੍ਰ ਇੱਦੋ ਦੇ ਪੋਤ੍ਰੇ ਜ਼ਕਰਯਾਹ ਨਬੀ ਨੂੰ ਆਈ ਕਿ
2. ਯਹੋਵਾਹ ਤੁਹਾਡੇ ਪਿਉ ਦਾਦਿਆਂ ਉੱਤੇ ਡਾਢਾ ਕੋਪਵਾਨ ਰਿਹਾ
3. ਤੂੰ ਉਨ੍ਹਾਂ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਉਂ ਫ਼ਰਮਾਉਂਦਾ ਹੈ ਤੁਸੀਂ ਮੇਰੀ ਵੱਲ ਮੁੜੋ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਤਾਂ ਮੈ ਤੁਹਾਡੀ ਵੱਲ ਮੁੜਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ
4. ਤੁਸੀਂ ਆਪਣੇ ਪਿਉ ਦਾਦਿਆਂ ਵਰਗੇ ਨਾ ਹੋਵੋ ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਦੇ ਕੇ ਆਖਿਆ ਕਿ ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਤੁਸੀਂ ਆਪਣਿਆਂ ਬੁਰਿਆਂ ਰਾਹਾਂ ਤੋਂ ਅਤੇ ਬੁਰਿਆਂ ਕੰਮਾਂ ਤੋਂ ਤਾਂ ਮੁੜੋ! ਪਰ ਉਨ੍ਹਾਂ ਨਾ ਸੁਣਿਆ ਅਤੇ ਨਾ ਮੇਰੀ ਵੱਲ ਗੌਹ ਕੀਤਾ, ਯਹੋਵਾਹ ਦਾ ਵਾਕ ਹੈ
5. ਤੁਹਾਡੇ ਪਿਓ ਦਾਦੇ, - ਓਹ ਕਿੱਥੇ ਹਨॽ ਅਤੇ ਕੀ ਨਬੀ ਸਦਾ ਤੀਕ ਜੀਉਂਦੇ ਰਹਿਣਗੇॽ
6. ਪਰ ਮੇਰੇ ਬਚਨ ਅਤੇ ਮੇਰੀਆਂ ਬਿਧੀਆਂ ਜਿਨ੍ਹਾਂ ਦਾ ਮੈਂ ਆਪਣੇ ਸੇਵਾਦਾਰ ਨਬੀਆਂ ਨੂੰ ਹੁਕਮ ਦਿੱਤਾ ਸੀ, ਕੀ ਓਹ ਤੁਹਾਡੇ ਪਿਉ ਦਾਦਿਆਂ ਨੂੰ ਨਹੀਂ ਅੱਪੜੀਆਂॽ ਸਗੋਂ ਓਹ ਮੁੜੇ ਅਤੇ ਆਖਿਆ ਕਿ ਸੈਨਾਂ ਦੇ ਯਹੋਵਾਹ ਨੇ ਜਿਵੇਂ ਸਾਡੇ ਨਾਲ ਵਰਤਣਾ ਚਾਹਿਆ ਤਿਵੇਂ ਸਾਡਿਆਂ ਰਾਹਾਂ ਅਤੇ ਸਾਡਿਆਂ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ।।
7. ਦਾਰਾ ਦੇ ਦੂਜੇ ਵਰ੍ਹੇ ਦੇ ਗਿਆਰ੍ਹਵੇਂ ਮਹੀਨੇ ਦੀ ਚੱਵੀ ਤਾਰੀਖ ਨੂੰ ਅਤੇ ਉਹ ਸ਼ਬਾਟ ਦਾ ਮਹੀਨਾ ਸੀ ਯਹੋਵਾਹ ਦਾ ਬਚਨ ਬਰਕਯਾਹ ਦੇ ਪੁੱਤ੍ਰ ਇੱਦੋ ਦੇ ਪੋਤ੍ਰੇ ਜ਼ਕਰਯਾਹ ਨਬੀ ਨੂੰ ਆਇਆ ਕਿ
8. ਮੈਂ ਰਾਤ ਨੂੰ ਡਿੱਠਾ ਤਾਂ ਵੇਖੋ, ਇੱਕ ਮਨੁੱਖ ਲਾਲ ਘੋੜੇ ਉੱਤੇ ਸਵਾਰ ਮਹਿੰਦੀ ਦੇ ਬੂਟਿਆਂ ਵਿੱਚ ਜਿਹੜੇ ਨੀਵੇਂ ਥਾਂ ਉੱਤੇ ਸਨ ਖੜਾ ਸੀ। ਉਸ ਦੇ ਮਗਰ ਲਾਲ, ਕਮੈਤ ਅਰ ਚਿੱਟੇ ਘੋੜੇ ਸਨ
9. ਤਾਂ ਮੈਂ ਆਖਿਆ, ਹੇ ਮੇਰੇ ਪ੍ਰਭੁ, ਏਹ ਕੀ ਹਨॽ ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਆਖਿਆ, ਮੈਂ ਤੈਨੂੰ ਵਿਖਾਵਾਂਗਾ ਕਿ ਏਹ ਕੀ ਹਨ
10. ਸੋ ਉਸ ਮਨੁੱਖ ਨੇ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖਲੋਤਾ ਸੀ ਉੱਤਰ ਦੇ ਕੇ ਆਖਿਆ, ਏਹ ਓਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਧਰਤੀ ਵਿੱਚ ਦੌਰੇ ਲਈ ਘੱਲਿਆ ਹੈ
11. ਓਹਨਾਂ ਨੇ ਯਹੋਵਾਹ ਦੇ ਦੂਤ ਨੂੰ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖੜਾ ਸੀ ਉੱਤਰ ਦੇ ਕੇ ਆਖਿਆ ਕਿ ਅਸਾਂ ਧਰਤੀ ਦਾ ਆਪ ਦੌਰਾ ਕੀਤਾ ਹੈ ਅਤੇ ਵੇਖੋ, ਸਾਰੀ ਧਰਤੀ ਅਮਨ ਨਾਲ ਵੱਸਦੀ ਹੈ
12. ਅੱਗੋ ਯਹੋਵਾਹ ਦੇ ਦੂਤ ਨੇ ਉੱਤਰ ਦੇ ਕੇ ਆਖਿਆ, ਹੇ ਸੈਨਾਂ ਦੇ ਯਹੋਵਾਹ, ਤੂੰ ਕਦ ਤੀਕ ਯਰੂਸ਼ਲਮ ਅਰ ਯਹੂਦਾਹ ਦੇ ਸ਼ਹਿਰਾਂ ਉੱਤੇ ਰਹਮ ਨਾ ਕਰੇਂਗਾ, ਜਿਨ੍ਹਾਂ ਉੱਤੇ ਤੂੰ ਏਹ ਸੱਤਰ ਵਰ੍ਹੇ ਗਜ਼ਬ ਵਿੱਚ ਰਿਹਾ ਹੈਂॽ
13. ਤਾਂ ਯਹੋਵਾਹ ਨੇ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾ ਕਰਦਾ ਸੀ ਚੰਗੇ ਅਤੇ ਦਿਲਾਸੇ ਦੇ ਸ਼ਬਦਾਂ ਵਿੱਚ ਉੱਤਰ ਦਿੱਤਾ
14. ਫੇਰ ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਆਖਿਆ, ਪੁਕਾਰ ਕਿ ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਯਰੂਸ਼ਲਮ ਲਈ ਮੈਨੂੰ ਅਣਖ ਹੈ ਅਤੇ ਸੀਯੋਨ ਲਈ ਵੱਡੀ ਅਣਖ ਹੈ
15. ਮੈਂ ਏਹਨਾਂ ਕੌਮਾਂ ਨਾਲ ਅੱਤ ਵੱਡਾ ਕੋਪਵਾਨ ਰਿਹਾ ਜਿਹੜੀਆਂ ਅਰਾਮ ਵਿੱਚ ਸਨ ਕਿਉਂ ਜੋ ਮੇਰਾ ਕੋਪ ਥੋੜਾ ਜਿਹਾ ਸੀ ਪਰ ਓਹਨਾਂ ਨੇ ਉਸ ਬਿਪਤਾ ਨੂੰ ਵਧਾ ਦਿੱਤਾ
16. ਏਸ ਲਈ ਯਹੋਵਾਹ ਇਉਂ ਆਖਦਾ ਹੈ, ਮੈਂ ਰਹਮ ਨਾਲ ਯਰੂਸ਼ਲਮ ਨੂੰ ਮੁੜ ਆਇਆ ਹਾਂ। ਮੇਰਾ ਭਵਨ ਏਸ ਵਿੱਚ ਉਸਾਰਿਆ ਜਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਤੇ ਯਰੂਸ਼ਲਮ ਦੇ ਉੱਤੇ ਨਾਪ ਦੀ ਰੱਸੀ ਖਿੱਚੀ ਜਾਵੇਗੀ
17. ਫੇਰ ਪੁਕਾਰ ਕਿ ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਮੇਰੇ ਨਗਰ ਫੇਰ ਪਦਾਰਥਾਂ ਨਾਲ, ਉੱਛਲਣਗੇ, ਯਹੋਵਾਹ ਫੇਰ ਸੀਯੋਨ ਨੂੰ ਤਸੱਲੀ ਦੇਵੇਗਾ ਅਰ ਯਰੂਸ਼ਲਮ ਨੂੰ ਫੇਰ ਚੁਣੇਗਾ
18. ਮੈਂ ਅੱਖਾਂ ਚੁੱਕ ਕੇ ਡਿੱਠਾ, ਤਾਂ ਵੇਖੋ, ਚਾਰ ਸਿੰਙ ਸਨ
19. ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਆਖਿਆ, ਏਹ ਕੀ ਹਨॽ ਉਸ ਮੈਨੂੰ ਆਖਿਆ, ਏਹ ਸਿੰਙ ਹਨ ਜਿਨ੍ਹਾਂ ਨੇ ਯਹੂਦਾਹ ਇਸਰਾਏਲ ਅਰ ਯਰੂਸ਼ਲਮ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ
20. ਤਾਂ ਯਹੋਵਾਹ ਨੇ ਮੈਨੂੰ ਚਾਰ ਲੁਹਾਰ ਵਿਖਾਏ
21. ਤਾਂ ਮੈਂ ਆਖਿਆ, ਏਹ ਕੀ ਕਰਨ ਆਏ ਹਨॽ ਉਸ ਆਖਿਆ ਕਿ ਏਹ ਓਹ ਸਿੰਙ ਹਨ ਜਿਨ੍ਹਾਂ ਨੇ ਯਹੂਦਾਹ ਨੂੰ ਖੇਰੂੰ ਖੇਰੂੰ ਕੀਤਾ ਭਈ ਕੋਈ ਮਨੁੱਖ ਸਿਰ ਨਾ ਚੁੱਕੇ । ਏਹ ਆਏ ਹਨ ਜੋ ਓਹਨਾਂ ਨੂੰ ਡਰਾਉਣ ਅਤੇ ਓਹਨਾਂ ਕੌਮਾਂ ਦੇ ਸਿੰਙਾਂ ਨੂੰ ਪਛਾੜਨ ਜਿਨ੍ਹਾਂ ਨੇ ਯਹੂਦਾਹ ਦੇ ਦੇਸ ਨੂੰ ਖੇਰੂੰ ਖੇਰੂੰ ਕਰਨ ਲਈ ਸਿੰਙ ਚੁੱਕਿਆ ਹੈ।।
Total 14 ਅਧਿਆਇ, Selected ਅਧਿਆਇ 1 / 14
1 2 3 4 5 6 7 8 9 10 11 12 13 14
1 ਦਾਰਾ ਦੇ ਦੂਜੇ ਵਰ੍ਹੇ ਦੇ ਅੱਠਵੇਂ ਮਹੀਨੇ ਵਿੱਚ ਯਹੋਵਾਹ ਦੀ ਬਾਣੀ ਬਰਕਯਾਹ ਦੇ ਪੁੱਤ੍ਰ ਇੱਦੋ ਦੇ ਪੋਤ੍ਰੇ ਜ਼ਕਰਯਾਹ ਨਬੀ ਨੂੰ ਆਈ ਕਿ 2 ਯਹੋਵਾਹ ਤੁਹਾਡੇ ਪਿਉ ਦਾਦਿਆਂ ਉੱਤੇ ਡਾਢਾ ਕੋਪਵਾਨ ਰਿਹਾ 3 ਤੂੰ ਉਨ੍ਹਾਂ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਉਂ ਫ਼ਰਮਾਉਂਦਾ ਹੈ ਤੁਸੀਂ ਮੇਰੀ ਵੱਲ ਮੁੜੋ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਤਾਂ ਮੈ ਤੁਹਾਡੀ ਵੱਲ ਮੁੜਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ 4 ਤੁਸੀਂ ਆਪਣੇ ਪਿਉ ਦਾਦਿਆਂ ਵਰਗੇ ਨਾ ਹੋਵੋ ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਦੇ ਕੇ ਆਖਿਆ ਕਿ ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਤੁਸੀਂ ਆਪਣਿਆਂ ਬੁਰਿਆਂ ਰਾਹਾਂ ਤੋਂ ਅਤੇ ਬੁਰਿਆਂ ਕੰਮਾਂ ਤੋਂ ਤਾਂ ਮੁੜੋ! ਪਰ ਉਨ੍ਹਾਂ ਨਾ ਸੁਣਿਆ ਅਤੇ ਨਾ ਮੇਰੀ ਵੱਲ ਗੌਹ ਕੀਤਾ, ਯਹੋਵਾਹ ਦਾ ਵਾਕ ਹੈ 5 ਤੁਹਾਡੇ ਪਿਓ ਦਾਦੇ, - ਓਹ ਕਿੱਥੇ ਹਨॽ ਅਤੇ ਕੀ ਨਬੀ ਸਦਾ ਤੀਕ ਜੀਉਂਦੇ ਰਹਿਣਗੇॽ 6 ਪਰ ਮੇਰੇ ਬਚਨ ਅਤੇ ਮੇਰੀਆਂ ਬਿਧੀਆਂ ਜਿਨ੍ਹਾਂ ਦਾ ਮੈਂ ਆਪਣੇ ਸੇਵਾਦਾਰ ਨਬੀਆਂ ਨੂੰ ਹੁਕਮ ਦਿੱਤਾ ਸੀ, ਕੀ ਓਹ ਤੁਹਾਡੇ ਪਿਉ ਦਾਦਿਆਂ ਨੂੰ ਨਹੀਂ ਅੱਪੜੀਆਂॽ ਸਗੋਂ ਓਹ ਮੁੜੇ ਅਤੇ ਆਖਿਆ ਕਿ ਸੈਨਾਂ ਦੇ ਯਹੋਵਾਹ ਨੇ ਜਿਵੇਂ ਸਾਡੇ ਨਾਲ ਵਰਤਣਾ ਚਾਹਿਆ ਤਿਵੇਂ ਸਾਡਿਆਂ ਰਾਹਾਂ ਅਤੇ ਸਾਡਿਆਂ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ।। 7 ਦਾਰਾ ਦੇ ਦੂਜੇ ਵਰ੍ਹੇ ਦੇ ਗਿਆਰ੍ਹਵੇਂ ਮਹੀਨੇ ਦੀ ਚੱਵੀ ਤਾਰੀਖ ਨੂੰ ਅਤੇ ਉਹ ਸ਼ਬਾਟ ਦਾ ਮਹੀਨਾ ਸੀ ਯਹੋਵਾਹ ਦਾ ਬਚਨ ਬਰਕਯਾਹ ਦੇ ਪੁੱਤ੍ਰ ਇੱਦੋ ਦੇ ਪੋਤ੍ਰੇ ਜ਼ਕਰਯਾਹ ਨਬੀ ਨੂੰ ਆਇਆ ਕਿ 8 ਮੈਂ ਰਾਤ ਨੂੰ ਡਿੱਠਾ ਤਾਂ ਵੇਖੋ, ਇੱਕ ਮਨੁੱਖ ਲਾਲ ਘੋੜੇ ਉੱਤੇ ਸਵਾਰ ਮਹਿੰਦੀ ਦੇ ਬੂਟਿਆਂ ਵਿੱਚ ਜਿਹੜੇ ਨੀਵੇਂ ਥਾਂ ਉੱਤੇ ਸਨ ਖੜਾ ਸੀ। ਉਸ ਦੇ ਮਗਰ ਲਾਲ, ਕਮੈਤ ਅਰ ਚਿੱਟੇ ਘੋੜੇ ਸਨ 9 ਤਾਂ ਮੈਂ ਆਖਿਆ, ਹੇ ਮੇਰੇ ਪ੍ਰਭੁ, ਏਹ ਕੀ ਹਨॽ ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਆਖਿਆ, ਮੈਂ ਤੈਨੂੰ ਵਿਖਾਵਾਂਗਾ ਕਿ ਏਹ ਕੀ ਹਨ 10 ਸੋ ਉਸ ਮਨੁੱਖ ਨੇ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖਲੋਤਾ ਸੀ ਉੱਤਰ ਦੇ ਕੇ ਆਖਿਆ, ਏਹ ਓਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਧਰਤੀ ਵਿੱਚ ਦੌਰੇ ਲਈ ਘੱਲਿਆ ਹੈ 11 ਓਹਨਾਂ ਨੇ ਯਹੋਵਾਹ ਦੇ ਦੂਤ ਨੂੰ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖੜਾ ਸੀ ਉੱਤਰ ਦੇ ਕੇ ਆਖਿਆ ਕਿ ਅਸਾਂ ਧਰਤੀ ਦਾ ਆਪ ਦੌਰਾ ਕੀਤਾ ਹੈ ਅਤੇ ਵੇਖੋ, ਸਾਰੀ ਧਰਤੀ ਅਮਨ ਨਾਲ ਵੱਸਦੀ ਹੈ 12 ਅੱਗੋ ਯਹੋਵਾਹ ਦੇ ਦੂਤ ਨੇ ਉੱਤਰ ਦੇ ਕੇ ਆਖਿਆ, ਹੇ ਸੈਨਾਂ ਦੇ ਯਹੋਵਾਹ, ਤੂੰ ਕਦ ਤੀਕ ਯਰੂਸ਼ਲਮ ਅਰ ਯਹੂਦਾਹ ਦੇ ਸ਼ਹਿਰਾਂ ਉੱਤੇ ਰਹਮ ਨਾ ਕਰੇਂਗਾ, ਜਿਨ੍ਹਾਂ ਉੱਤੇ ਤੂੰ ਏਹ ਸੱਤਰ ਵਰ੍ਹੇ ਗਜ਼ਬ ਵਿੱਚ ਰਿਹਾ ਹੈਂॽ 13 ਤਾਂ ਯਹੋਵਾਹ ਨੇ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾ ਕਰਦਾ ਸੀ ਚੰਗੇ ਅਤੇ ਦਿਲਾਸੇ ਦੇ ਸ਼ਬਦਾਂ ਵਿੱਚ ਉੱਤਰ ਦਿੱਤਾ 14 ਫੇਰ ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਆਖਿਆ, ਪੁਕਾਰ ਕਿ ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਯਰੂਸ਼ਲਮ ਲਈ ਮੈਨੂੰ ਅਣਖ ਹੈ ਅਤੇ ਸੀਯੋਨ ਲਈ ਵੱਡੀ ਅਣਖ ਹੈ 15 ਮੈਂ ਏਹਨਾਂ ਕੌਮਾਂ ਨਾਲ ਅੱਤ ਵੱਡਾ ਕੋਪਵਾਨ ਰਿਹਾ ਜਿਹੜੀਆਂ ਅਰਾਮ ਵਿੱਚ ਸਨ ਕਿਉਂ ਜੋ ਮੇਰਾ ਕੋਪ ਥੋੜਾ ਜਿਹਾ ਸੀ ਪਰ ਓਹਨਾਂ ਨੇ ਉਸ ਬਿਪਤਾ ਨੂੰ ਵਧਾ ਦਿੱਤਾ 16 ਏਸ ਲਈ ਯਹੋਵਾਹ ਇਉਂ ਆਖਦਾ ਹੈ, ਮੈਂ ਰਹਮ ਨਾਲ ਯਰੂਸ਼ਲਮ ਨੂੰ ਮੁੜ ਆਇਆ ਹਾਂ। ਮੇਰਾ ਭਵਨ ਏਸ ਵਿੱਚ ਉਸਾਰਿਆ ਜਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਤੇ ਯਰੂਸ਼ਲਮ ਦੇ ਉੱਤੇ ਨਾਪ ਦੀ ਰੱਸੀ ਖਿੱਚੀ ਜਾਵੇਗੀ 17 ਫੇਰ ਪੁਕਾਰ ਕਿ ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਮੇਰੇ ਨਗਰ ਫੇਰ ਪਦਾਰਥਾਂ ਨਾਲ, ਉੱਛਲਣਗੇ, ਯਹੋਵਾਹ ਫੇਰ ਸੀਯੋਨ ਨੂੰ ਤਸੱਲੀ ਦੇਵੇਗਾ ਅਰ ਯਰੂਸ਼ਲਮ ਨੂੰ ਫੇਰ ਚੁਣੇਗਾ 18 ਮੈਂ ਅੱਖਾਂ ਚੁੱਕ ਕੇ ਡਿੱਠਾ, ਤਾਂ ਵੇਖੋ, ਚਾਰ ਸਿੰਙ ਸਨ 19 ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਆਖਿਆ, ਏਹ ਕੀ ਹਨॽ ਉਸ ਮੈਨੂੰ ਆਖਿਆ, ਏਹ ਸਿੰਙ ਹਨ ਜਿਨ੍ਹਾਂ ਨੇ ਯਹੂਦਾਹ ਇਸਰਾਏਲ ਅਰ ਯਰੂਸ਼ਲਮ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ 20 ਤਾਂ ਯਹੋਵਾਹ ਨੇ ਮੈਨੂੰ ਚਾਰ ਲੁਹਾਰ ਵਿਖਾਏ 21 ਤਾਂ ਮੈਂ ਆਖਿਆ, ਏਹ ਕੀ ਕਰਨ ਆਏ ਹਨॽ ਉਸ ਆਖਿਆ ਕਿ ਏਹ ਓਹ ਸਿੰਙ ਹਨ ਜਿਨ੍ਹਾਂ ਨੇ ਯਹੂਦਾਹ ਨੂੰ ਖੇਰੂੰ ਖੇਰੂੰ ਕੀਤਾ ਭਈ ਕੋਈ ਮਨੁੱਖ ਸਿਰ ਨਾ ਚੁੱਕੇ । ਏਹ ਆਏ ਹਨ ਜੋ ਓਹਨਾਂ ਨੂੰ ਡਰਾਉਣ ਅਤੇ ਓਹਨਾਂ ਕੌਮਾਂ ਦੇ ਸਿੰਙਾਂ ਨੂੰ ਪਛਾੜਨ ਜਿਨ੍ਹਾਂ ਨੇ ਯਹੂਦਾਹ ਦੇ ਦੇਸ ਨੂੰ ਖੇਰੂੰ ਖੇਰੂੰ ਕਰਨ ਲਈ ਸਿੰਙ ਚੁੱਕਿਆ ਹੈ।।
Total 14 ਅਧਿਆਇ, Selected ਅਧਿਆਇ 1 / 14
1 2 3 4 5 6 7 8 9 10 11 12 13 14
×

Alert

×

Punjabi Letters Keypad References