1. ਯਾਕੂਬ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਏਸਾਓ ਲਗਾ ਆਉਂਦਾ ਹੈ ਅਤੇ ਉਸ ਦੇ ਨਾਲ ਚਾਰ ਸੌ ਆਦਮੀ ਹਨ ਉਪਰੰਤ ਉਸ ਨੇ ਬਾਲਾਂ ਨੂੰ ਲੇਆਹ ਅਰ ਰਾਖੇਲ ਅਰ ਦੋਹਾਂ ਗੋੱਲੀਆਂ ਵਿੱਚ ਵੰਡ ਦਿੱਤਾ ਅਤੇ ਉਸ ਨੇ ਗੋੱਲੀਆਂ ਨੂੰ ਅਰ ਓਹਨਾਂ ਦੇ ਬਾਲਾਂ ਨੂੰ ਸਾਰਿਆਂ ਤੋਂ ਅੱਗੇ ਰੱਖਿਆ
|
3. ਪਰ ਉਹ ਆਪ ਉਨ੍ਹਾਂ ਦੇ ਅੱਗੇ ਪਾਰ ਲੰਘਿਆ ਅਤੇ ਸੱਤ ਵਾਰ ਧਰਤੀ ਉੱਤੇ ਆਪਣੇ ਆਪ ਨੂੰ ਝੁਕਾਇਆ ਜਦ ਤੀਕ ਉਹ ਏਸਾਓ ਕੋਲ ਨਾ ਆ ਪੁੱਜਾ
|
4. ਤਾਂ ਏਸਾਓ ਉਸ ਦੇ ਮਿਲਣ ਨੂੰ ਨੱਠਾ ਅਰ ਉਸ ਨੂੰ ਜੱਫੀ ਪਾਈ ਅਰ ਉਸ ਦੇ ਗਲ ਵਿੱਚ ਬਾਹਾਂ ਪਾਕੇ ਉਸ ਨੂੰ ਚੁੰਮਿਆ ਅਰ ਓਹ ਰੋਏ
|
5. ਫੇਰ ਓਸ ਅੱਖਾਂ ਚੁੱਕ ਕੇ ਤੀਵੀਆਂ ਅਰ ਬਾਲਾਂ ਨੂੰ ਡਿੱਠਾ ਅਰ ਆਖਿਆ, ਤੇਰੇ ਨਾਲ ਏਹ ਕੌਣ ਹਨ? ਤਾਂ ਓਸ ਆਖਿਆ, ਏਹ ਓਹ ਬਾਲ ਹਨ ਜਿਹੜੇ ਪਰਮੇਸ਼ੁਰ ਨੇ ਤੇਰੇ ਦਾਸ ਨੂੰ ਬਖ਼ਸ਼ੇ ਹਨ
|
7. ਫੇਰ ਲੇਆਹ ਅਰ ਉਸ ਦੇ ਬਾਲਾਂ ਨੇ ਨੇੜੇ ਆਕੇ ਆਪਣੇ ਆਪ ਨੂੰ ਝੁਕਾਇਆ ਅਰ ਮਗਰੋਂ ਯੂਸੁਫ ਅਰ ਰਾਖੇਲ ਨੇ ਨੇੜੇ ਆਕੇ ਆਪਣੇ ਆਪ ਨੂੰ ਝੁਕਾਇਆ
|
8. ਤਾਂ ਓਸ ਆਖਿਆ, ਏਸ ਸਾਰੀ ਟੋਲੀ ਤੋਂ ਜਿਹੜੀ ਮੈਨੂੰ ਮਿਲੀ ਤੇਰਾ ਕੀ ਪਰੋਜਨ ਹੈ? ਉਸ ਨੇ ਆਖਿਆ ਭਈ ਮੇਰੇ ਸਵਾਮੀ ਦੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ
|
10. ਯਾਕੂਬ ਨੇ ਆਖਿਆ, ਐਉਂ ਨਹੀਂ । ਜੇ ਤੇਰੀ ਨਿਗਾਹ ਵਿੱਚ ਮੇਰੇ ਲਈ ਦਯਾ ਹੈ ਤਾਂ ਮੇਰਾ ਨਜ਼ਰਾਨਾ ਮੇਰੇ ਹੱਥੋਂ ਕਬੂਲ ਕਰ ਕਿਉਂਜੋ ਮੇਰੇ ਲਈ ਤੇਰੇ ਮੁੱਖ ਨੂੰ ਵੇਖਣਾ ਜਾਣੋ ਪਰਮੇਸ਼ੁਰ ਦੇ ਮੁੱਖ ਨੂੰ ਵੇਖਣ ਦੇ ਤੁੱਲ ਹੈ ਏਸ ਕਾਰਨ ਕਿ ਤੂੰ ਮੈਥੋਂ ਪਰਸੰਨ ਹੋਇਆ ਹੈਂ
|
11. ਮੇਰੀ ਸੁਗਾਤ ਨੂੰ ਜਿਹੜੀ ਤੇਰੇ ਕੋਲ ਘੱਲੀ ਗਈ ਹੈ ਕਬੂਲ ਕਰ ਕਿਉਂਜੋ ਪਰਮੇਸ਼ੁਰ ਨੇ ਮੇਰੇ ਉੱਤੇ ਦਯਾ ਕੀਤੀ ਹੈ ਅਰ ਮੇਰੇ ਕੋਲ ਸਭ ਕੁਝ ਹੈ ਤਾਂ ਉਹ ਉਸ ਦੇ ਖੈਹੜੇ ਪਿਆ ਸੋ ਉਸ ਨੇ ਕਬੂਲ ਕਰ ਲਈ
|
13. ਪਰ ਉਸ ਨੇ ਉਹ ਨੂੰ ਆਖਿਆ, ਮੇਰਾ ਸਵਾਮੀ ਜਾਣਦਾ ਹੈ ਕਿ ਬਾਲ ਸੋਹਲ ਹਨ ਅਰ ਮੇਰੇ ਕੋਲ ਭੇਡਾਂ ਬੱਕਰੀਆਂ ਅਰ ਗਊਆਂ ਲਵੇਰੀਆਂ ਹਨ ਅਰ ਜੇ ਓਹ ਇੱਕ ਦਿਨ ਵੱਧ ਹੱਕੇ ਜਾਣ ਤਾਂ ਸਾਰੇ ਇੱਜੜ ਮਰ ਜਾਣਗੇ
|
14. ਮੇਰਾ ਸਵਾਮੀ ਆਪਣੇ ਦਾਸ ਤੋਂ ਅੱਗੇ ਪਾਰ ਲੰਘ ਜਾਵੇ ਅਰ ਮੈਂ ਹੌਲੀ ਹੌਲੀ ਡੰਗਰਾਂ ਦੀ ਤੋਰ ਜਿਹੜੇ ਮੇਰੇ ਅੱਗੇ ਹਨ ਅਰ ਬਾਲਾਂ ਦੀ ਤੋਰ ਅਨੁਸਾਰ ਆਵਾਂਗਾ ਜਦ ਤੀਕ ਮੈਂ ਆਪਣੇ ਸਵਾਮੀ ਕੋਲ ਸ਼ੇਈਰ ਵਿੱਚ ਨਾ ਪਹੁੰਚਾਂ
|
15. ਉਪਰੰਤ ਏਸਾਓ ਆਖਿਆ, ਮੈਂ ਆਪਣੇ ਨਾਲ ਦੇ ਲੋਕਾਂ ਵਿੱਚੋਂ ਕਿੰਨਿਆਂਕੁ ਨੂੰ ਤੇਰੇ ਕੋਲ ਛੱਡਾਂ ਤਾਂ ਓਸ ਆਖਿਆ, ਕੀ ਲੋੜ ਹੈ? ਪਰ ਮੇਰੇ ਸਵਾਮੀ ਦੀਆਂ ਅੱਖਾਂ ਵਿੱਚ ਮੇਰੇ ਲਈ ਦਯਾ ਹੋਵੇ
|
18. ਯਾਕੂਬ ਸ਼ਾਂਤੀ ਨਾਲ ਪਦਨ ਆਰਾਮ ਵਿੱਚੋਂ ਨਿਕੱਲ ਕੇ ਕਨਾਨ ਦੇਸ ਦੇ ਨਗਰ ਸ਼ਕਮ ਵਿੱਚ ਆਇਆ ਅਤੇ ਨਗਰ ਦੇ ਅੱਗੇ ਆਪਣਾ ਡੇਰਾ ਲਾਇਆ
|
19. ਅਰ ਪੈਲੀ ਦਾ ਖੱਤਾ ਜਿੱਥੇ ਆਪਣਾ ਤੰਬੂ ਲਾਇਆ ਸ਼ਕਮ ਦਾ ਪਿਤਾ ਹਮੋਰ ਦੇ ਪੁੱਤ੍ਰਾਂ ਦੇ ਹੱਥੋਂ ਚਾਂਦੀ ਦਾ ਇੱਕ ਸੌ ਟਕੇ ਨਾਲ ਮੁੱਲ ਲਿਆ ਸੀ
|